ਵਰਵਰਾ ਰਾਓ ਨਾਲ ਮੁਲਾਕਾਤ
ਨਕਸਲਬਾੜੀ ਦਾ ਹਥਿਆਰਬੰਦ ਘੋਲ ਇਤਿਹਾਸ ਦਾ ਸਭ ਤੋਂ ਲੰਬਾ ਅੰਦੋਲਨ
ਸੰਨ 1940 ਵਿੱਚ ਆਂਧਰਾ ਪ੍ਰਦੇਸ਼ ਦੇ ਵਾਰੰਗਲ ਜ਼ਿਲ•ੇ ਵਿੱਚ ਪੈਦਾ ਹੋਏ ਵਰਵਰਾ ਰਾਓ ਨੇ ਕਰੀਬ 40 ਸਾਲਾਂ ਤੱਕ ਕਾਲਜਾਂ ਯੂਨੀਵਰਸਿਟੀਆਂ ਵਿੱਚ ਤੈਲਗੂ ਸਾਹਿਤ ਪੜ•ਾਇਆ ਹੈ ਅਤੇ ਕਰੀਬ ਕਰੀਬ ਇੰਨੇ ਹੀ ਸਾਲਾਂ ਤੋਂ ਉਹ ਭਾਰਤ ਦੇ ਹਥਿਆਰਬੰਦ ਮਾਓਵਾਦੀ ਅੰਦੋਲਨ ਨਾਲ ਜੁੜੇ ਹੋਏ ਹਨ। ਉਂਝ ਵਰਵਰਾ ਰਾਓ ਨੂੰ ਭਾਰਤੀ ਮਾਓਵਾਦੀਆਂ ਦੇ ਸੰਘਰਸ਼ ਦਾ ਬੁਲਾਰਾ ਮੰਨਿਆ ਜਾਂਦਾ ਹੈ। ਸਰਕਾਰੀ ਦਾਅਵਿਆਂ ਮੁਤਾਬਕ ਉਹ ਮਾਓਵਾਦੀਆਂ ਦੇ ਨੀਤੀ-ਘਾੜੇ ਵੀ ਹਨ ਪਰ ਵਰਵਰਾ ਰਾਓ ਆਪਣੇ ਆਪ ਨੂੰ ਇਨਕਲਾਬੀ ਕਵੀ ਕਹਾਉਣਾ ਜ਼ਿਆਦਾ ਪਸੰਦ ਕਰਦੇ ਹਨ। ਰਾਜਸੱਤਾ ਦੇ ਖਿਲਾਫ ਲਿਖਣ-ਪੜ•ਨ, ਜਥੇਬੰਦੀ ਬਣਾਉਣ ਅਤੇ ਰਸਾਲੇ ਪਰਚੇ ਪ੍ਰਕਾਸ਼ਤ ਕਰਨ ਵਾਲੇ ਵਰਵਰਾ ਰਾਓ ਟਾਡਾ ਸਮੇਤ ਦੇਸ਼ ਧਰੋਹ ਦੇ ਦੋਸ਼ ਵਿੱਚ 10 ਸਾਲ ਜੇਲ• ਵਿੱਚ ਬੰਦ ਰਹੇ ਹਨ ਅਤੇ ਹੁਣ ਉਹਨਾਂ 'ਤੇ 50 ਮਾਮਲਿਆਂ ਵਿੱਚ ਵੱਖ ਵੱਖ ਅਦਾਲਤਾਂ ਵਿੱਚ ਸੁਣਵਾਈ ਚੱਲ ਰਹੀ ਹੈ ਅਤੇ ਕੁੱਝ ਮਾਮਲਿਆਂ ਵਿੱਚ ਉਹ ਜਮਾਨਤ 'ਤੇ ਹਨ (2001-02) ਵਿੱਚ ਤੈਲਗੂ ਦੇਸਮ ਅਤੇ 2004 ਵਿੱਚ ਕਾਂਗਰਸ ਪਾਰਟੀ ਨੇ ਜਦ ਮਾਓਵੀਆਂ ਨਾਲ ਅਮਨ ਵਾਰਤਾ ਦੀ ਪੇਸ਼ਕਸ਼ ਕੀਤੀ ਤਾਂ ਵਰਵਰਾ ਰਾਓ ਨੂੰ ਵਿਚੋਲਾ ਬਣਾਇਆ ਗਿਆ। ਪੇਸ਼ ਹੈ ਨਕਸਲਬਾੜੀ ਅੰਦੋਲਨ ਦੀ ਪੰਜਾਹਵੀਂ ਵਰ•ੇਗੰਢ ਮੌਕੇ ਝਾਰਖੰਡ ਦੇ ਗਿਰੀਡੀਹ ਵਿੱਚ ਆਯੋਜਿਤ ਸਮਾਗਮ ਵਿੱਚ ਸ਼ਾਮਲ ਹੋਣ ਆਏ ਕ੍ਰਾਂਤੀਕਾਰੀ ਲੇਖਕ ਮੰਚ ਦੇ ਸੰਸਥਾਪਕ ਅਤੇ ਆਰ.ਡੀ.ਐਫ. (ਰੈਵੋਲੂਸ਼ਨਰੀ ਡੈਮੋਕਰੇਟਿਕ ਫਰੰਟ) ਦੇ ਪ੍ਰਧਾਨ ਵਰਵਰਾ ਰਾਓ ਨਾਲ ਹੋਈ ਮੁਲਾਕਾਤ ਦੇ ਪ੍ਰਮੁੱਖ ਅੰਸ਼:
? (ਵਿਸ਼ਵ ਕੁਮਾਰ)- ਨਕਸਲਬਾੜੀ ਅੰਦੋਲਨ ਦੇ 50 ਸਾਲ ਪੂਰੇ ਹੋ ਰਹੇ ਹਨ। ਹੁਣ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
- (ਵਰਵਰਾ ਰਾਓ)- ਦੁਨੀਆਂ ਦੇ ਅੰਦੋਲਨਾਂ ਦੇ ਇਤਿਹਾਸ ਵਿੱਚ ਨਕਸਲਬਾੜੀ ਦੇ ਅੰਦੋਲਨ ਦਾ ਇਤਿਹਾਸ ਸਭ ਤੋਂ ਲੰਬਾ ਰਿਹਾ ਹੈ। ਭਾਰਤ ਵਿੱਚ ਤਿਲੰਗਾਨਾ ਦਾ ਅੰਦੋਲਨ ਵੀ 1946 ਤੋਂ 1951 ਤੱਕ ਸਿਰਫ ਪੰਜ ਸਾਲ ਤੱਕ ਹੀ ਟਿਕ ਸਕਿਆ ਸੀ। ਜਿਸ ਦਾ ਕਾਰਨ ਇਹ ਸੀ ਕਿ ਉਹ ਸਿਰਫ ਦੋ ਜ਼ਿਲਿ•ਆਂ ਤੱਕ ਹੀ ਸਿਮਟ ਕੇ ਰਹਿ ਗਿਆ ਸੀ, ਜਦੋਂ ਕਿ ਨਕਸਲਬਾੜੀ ਅੰਦੋਲਨ ਅੱਜ ਲੱਗਭੱਗ ਪੂਰੇ ਦੇਸ਼ ਵਿੱਚ ਆਪਣੀ ਹਾਜ਼ਰੀ ਦਰਜ਼ ਕਰ ਚੁੱਕਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਵੱਖ ਵੱਖ ਸੰਗਠਨਾਂ ਵੱਲੋਂ ਪੂਰੇ ਦੇਸ਼ ਵਿੱਚ ਇਸਦੀ 50ਵੀਂ ਵਰ•ੇਗੰਢ ਮਨਾਈ ਜਾ ਰਹੀ ਹੈ।
? ਤੁਹਾਨੂੰ ਜਾਪਦਾ ਹੈ ਕਿ ਨਕਸਲਬਾੜੀ ਅੰਦੋਲਨ ਦਾ ਰਾਹ ਸਹੀ ਹੈ?
-ਬਿਲਕੁੱਲ ਸਹੀ ਹੈ। ਸਾਡਾ ਰਾਜ ਸਥਾਪਿਤ ਕਰਨ ਦਾ ਬੱਸ ਇਹੋ ਇੱਕ ਰਾਹ ਹੈ ਅਤੇ ਇਹ ਅੰਦੋਲਨ ਤਦ ਤੱਕ ਜਾਰੀ ਰਹੇਗਾ ਜਦ ਤੱਕ ਜਨਤਾ ਦਾ ਰਾਜ ਪੂਰੇ ਦੇਸ਼ ਵਿੱਚ ਕਾਇਮ ਨਹੀਂ ਹੁੰਦਾ। ਅਸੀਂ ਸਰਕਾਰ ਬਣਾਉਣ ਦਾ ਸੁਪਨਾ ਨਹੀਂ ਦੇਖ ਰਹੇ ਬਲਕਿ ਆਦਿਵਾਸੀ, ਦਲਿਤ, ਲੁੱਟੇ-ਪੁੱਟੇ, ਪੀੜਤ ਅਤੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਹੱਕ-ਹਕੂਕ ਲਈ ਸਰਗਰਮ ਹਾਂ।
? ਇਸ ਅੰਦੋਲਨ ਦੀ ਹੁਣ ਤੱਕ ਦੀ ਕਾਮਯਾਬੀ ਕੀ ਹੈ?
-ਗ੍ਰਾਮ ਰਾਜ ਦੀ ਸਰਕਾਰ ਦਾ ਅਸੀਂ ਸਾਰੰਗ, ਜੰਗਲਮਹਿਲ, ਦੱਖਣੀ ਤਿਲੰਗਾਨਾ ਅਤੇ ਉੜੀਸਾ ਦੇ ਨਰਾਇਣ ਪਟਨਾ ਵਿੱਚ ਗਠਨ ਕਰ ਦਿੱਤਾ ਹੈ। ਦੰਡਕਾਰਣੀਆਂ ਵਿੱਚ ਜਨਤਾਨਾ ਸਰਕਾਰ ਪਿਛਲੇ 12 ਸਾਲ ਤੋਂ ਕੰਮ ਕਰ ਰਹੀ ਹੈ। ਇੱਥੇ ਇੱਕ ਕਰੋੜ ਲੋਕ ਰਹਿ ਰਹੇ ਹਨ, ਜਿਹਨਾਂ ਦੇ ਸਮਰਥਨ ਨਾਲ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਬਣੀ ਹੈ। ਜਨਤਾਨਾ ਸਰਕਾਰ ਆਦਿਵਾਸੀਆਂ ਦਲਿਤਾਂ ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਮੋਰਚਾ ਹੈ ਅਤੇ ਇਸ ਸਰਕਾਰ ਨੇ ਇੱਥੇ ਵਸਣ ਵਾਲੇ ਸਾਰੇ ਪਰਿਵਾਰਾਂ ਨੂੰ ਬਰਾਬਰ-ਬਰਾਬਰ ਜ਼ਮੀਨ ਵੰਡ ਦਿੱਤੀ ਹੈ। ਇਸਦਾ ਸਿੱਟਾ ਇਹ ਹੈ ਕਿ ਜੋ ਆਦਿਵਾਸੀ ਪਹਿਲਾਂ ਸਿਰਫ ਕੁਦਰਤ 'ਤੇ ਨਿਰਭਰ ਸੀ, ਕਦੀ ਖੇਤੀ ਬਾਰੇ ਜਾਣਦਾ ਤੱਕ ਨਹੀਂ ਸੀ, ਉਹ ਹੁਣ ਤਰ•ਾਂ ਤਰ•ਾਂ ਦੀਆਂ ਸਬਜ਼ੀਆਂ ਅਤੇ ਅਨਾਜ ਦੀ ਪੈਦਾਵਾਰ ਕਰ ਰਿਹਾ ਹੈ। ਉਹ ਕਿਸਾਨ ਮੋਬਾਇਲ ਸਕੂਲ, ਮੋਬਾਇਲ ਹਸਪਤਾਲ ਚਲਾ ਰਹੇ ਹਨ। ਜਨਤਾਨਾ ਸਰਕਾਰ ਦੀ ਕ੍ਰਾਂਤੀਕਾਰੀ ਇਸਤਰੀ ਸੰਗਠਨ ਵਿੱਚ ਇੱਕ ਲੱਖ ਤੋਂ ਜ਼ਿਆਦਾ ਮੈਂਬਰ ਹਨ, ਸਭਿਆਚਾਰਕ ਟੀਮ ਚੇਤਨਾ ਨਾਟ ਮੰਚ ਵਿੱਚ ਦਸ ਹਜ਼ਾਰ ਮੈਂਬਰ ਹਨ ਜੋ ਇੱਕ ਮਿਸਾਲ ਹੈ ਕਿਉਂਕਿ ਕਿਸੇ ਵੀ ਬਾਹਰੀ ਮਹਿਲਾ ਸੰਗਠਨ ਜਾਂ ਸਭਿਆਚਾਰਕ ਟੀਮ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਮੈਂਬਰ ਨਹੀਂ ਹਨ। ਉੱਥੇ ਅੰਗਰੇਜ਼ਾਂ ਦੇ ਖਿਲਾਫ ਲੜਨ ਵਾਲੇ ਕ੍ਰਾਂਤੀਕਾਰੀ ਗੁੰਡਾਧੁਰ ਦੇ ਨਾਂ 'ਤੇ ਪੀਪਲਜ਼ ਮਿਲੀਸ਼ੀਆ (ਲੋਕ ਸੈਨਾ) ਹੈ। ਜਨਤਾਨਾ ਸਰਕਾਰ ਮਾਓ-ਜ਼ੇ-ਤੁੰਗ ਦੇ ਤਿੰਨ ਜਾਦੂਮਈ ਹਥਿਆਰਾਂ- ਪਾਰਟੀ, ਸਾਂਝਾ ਮੋਰਚਾ ਅਤੇ ਲਾਲ ਫੌਜ ਦੀ ਤਰਜ਼ 'ਤੇ ਚੱਲ ਰਹੀ ਹੈ। ਇਸ ਕਰਕੇ ਮਾਓਵਾਦੀ ਅੰਦੋਲਨ ਹੀ ਕ੍ਰਾਂਤੀ ਲਿਆ ਸਕਦਾ ਹੈ।
? ਇਸ ਅੰਦੋਲਨ ਵਿੱਚ ਤੁਹਾਡਾ ਖੱਬੀ ਜਮਹੂਰੀ ਭਾਈਵਾਲੀ 'ਤੇ ਵੀ ਕੋਈ ਸਟੈਂਡ ਹੈ?
-ਮਾਓਵਾਦੀ ਅੰਦੋਲਨ ਦੇ ਨਾਲ ਖੱਬੀ ਜਮਹੂਰੀ ਭਾਈਵਾਲੀ ਵਿੱਚ ਉਹ ਲੋਕ ਆ ਸਕਦੇ ਹਨ, ਜੋ ਸੱਤਾ (ਰਾਜ ਭਾਗ) ਤੋਂ ਦੂਰ ਹਨ, ਉਹਨਾਂ ਦੇ ਨਾਲ ਅਸੀਂ ਮੋਰਚਾ (ਫਰੰਟ) ਬਣਾ ਸਕਦੇ ਹਾਂ, ਜਿਸ ਤਰ•ਾਂ ਅਸੀਂ ਆਂਧਰਾ ਅਤੇ ਤਿਲੰਗਾਨਾ ਵਿੱਚ ਡੈਮੋਕਰੇਟਿਕ ਟੀਮਾਂ ਵਿੱਚ ਸੀ.ਪੀ.ਆਈ., ਸੀ.ਪੀ.ਆਈ.(ਐਮ.ਐਲ.) ਦੇ ਵੱਖ ਵੱਖ ਗਰੁੱਪਾਂ ਸਮੇਤ ਆਦਿਵਾਸੀ ਦਲਿਤਾਂ, ਘੱਟ ਗਿਣਤੀਆਂ, ਵਿਦਿਆਰਥੀਆਂ ਆਦਿ ਦੇ 10 ਸੰਗਠਨ ਸ਼ਾਮਲ ਕੀਤੇ ਹਨ।
? ਚੀਨ ਦੀ ਕਮਿਊਨਿਸਟ ਸਰਕਾਰ ਬਾਰੇ ਤੁਹਾਡਾ ਨਜ਼ਰੀਆ?
- ਦੁਨੀਆਂ ਵਿੱਚ ਕਿਤੇ ਵੀ ਸਮਾਜਵਾਦ ਨਹੀਂ ਹੈ। ਰੂਸ ਅਤੇ ਚੀਨ ਸਾਮਰਾਜਵਾਦੀ ਦੇਸ਼ ਬਣ ਗਏ ਹਨ। ਨੇਪਾਲ ਤੋਂ ਉਮੀਦ ਸੀ, ਉਹ ਵੀ ਖਤਮ ਹੋ ਗਈ ਹੈ। ਭਾਰਤ ਦਾ ਅਮਰੀਕਾ ਦੇ ਨਾਲ ਗੱਠਜੋੜ ਇੱਥੋਂ ਦੇ ਆਦਿਵਾਸੀ ਦਲਿਤਾਂ ਲਈ ਕਾਫੀ ਖਤਰਨਾਕ ਹੈ। ਅਮਰੀਕਾ ਦੀ ਨਜ਼ਰ ਸਾਡੇ ਜੰਗਲਾਂ, ਪਹਾੜਾਂ ਅਤੇ ਜ਼ਮੀਨ ਉੱਪਰ ਹੈ, ਜਿਥੇ ਕਾਫੀ ਕੁਦਰਤੀ ਦੌਲਤ ਹੈ, ਜਿਸ ਨੂੰ ਲੁੱਟਣ ਲਈ ਅਮਰੀਕਾ ਮੋਦੀ ਸਰਕਾਰ ਨੂੰ ਹਥਿਆਰ ਅਤੇ ਜਹਾਜ਼ ਦੇ ਰਿਹਾ ਹੈ, ਜਿਸ ਨਾਲ ਅਸਮਾਨ ਤੋਂ ਜੰਗਲਾਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ ਤੇ ਉੱਥੋਂ ਆਦਿਵਾਸੀਆਂ ਨੂੰ ਭਜਾ ਕੇ ਉਸ 'ਤੇ ਕਬਜ਼ਾ ਕਰਕੇ ਬਹੁਕੌਮੀ ਅਤੇ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕੀਤਾ ਜਾ ਸਕੇ। ਜੰਗਲਾਂ ਵਿੱਚ ਆਦਿਵਾਸੀਆਂ ਨੂੰ ਬੇਦਖਲ ਕਰਨ ਦੀ ਮੁਹਿੰਮ ਮੋਦੀ ਸਰਕਾਰ ਨਕਸਲ-ਸਫਾਇਆ ਦੇ ਨਾਂ 'ਤੇ ਚਲਾ ਰਹੀ ਹੈ। ਮੇਰਾ ਇਹ ਮੰਨਣਾ ਹੈ ਕਿ ਦੇਸ਼ ਨੂੰ ਨਵ-ਜਮਹੂਰੀਅਤ ਦੀ ਜ਼ਰੂਰਤ ਹੈ, ਅਜਿਹੀ ਸਥਿਤੀ ਵਿੱਚ ਨਵ-ਜਮਹੂਰੀਅਤ ਨਕਸਲੀ ਅੰਦੋਲਨ ਨਾਲ ਹੀ ਆ ਸਕਦੀ ਹੈ, ਜੋ ਹਥਿਆਰਬੰਦ ਸੰਘਰਸ਼ ਨਾਲ ਹੀ ਮੁਮਕਿਨ ਹੈ।
? ਹਾਲ ਹੀ ਵਿੱਚ ਯੂ.ਪੀ. ਵਿੱਚ ਆਕਸੀਜਨ ਦੀ ਘਾਟ ਨਾਲ 72 ਬੱਚੇ ਮਰ ਗਏ ਤੁਹਾਡੀ ਕੋਈ ਪ੍ਰਤੀਕਿਰਿਆ?
- ਆਜ਼ਾਦੀ (?) ਦੇ 71 ਸਾਲਾਂ ਬਾਅਦ ਵੀ ਜਿਸ ਦੇਸ਼ ਵਿੱਚ ਬੱਚਿਆਂ ਲਈ ਆਕਸੀਜਨ ਨਹੀਂ ਹੈ ਜੋ ਕੁਦਰਤੀ ਹੈ। ਮਾਂ ਦੇ ਪੇਟ ਵਿੱਚ ਬੱਚਿਆਂ ਦਾ ਪੂਰਨ ਵਿਕਾਸ ਹੁੰਦਾ ਹੈ ਅਤੇ ਉਸਦੇ ਵਿਕਾਸ ਲਈ ਸਾਰੀਆਂ ਬੁਨਿਆਦੀ ਮੌਲਿਕ ਚੀਜ਼ਾਂ ਮਾਂ ਦੇ ਪੇਟ ਵਿੱਚ ਮਿਲਦੀਆਂ ਹਨ। ਜਦ ਬਾਹਰ ਆਉਂਦਾ ਹੈ ਤੇ ਆਕਸੀਜਨ ਤੋਂ ਬਿਨਾ ਉਹ ਮਰੀ ਜਾ ਰਹੇ ਹਨ, ਇਹ ਕਿੰਨਾ ਸ਼ਰਮਨਾਕ ਹੈ, ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅਜੀਬ ਮੇਲ ਹੈ ਕਿ ਆਜ਼ਾਦੀ ਦੇ 71 ਸਾਲ ਬਾਅਦ 72 ਬੱਚਿਆਂ ਦੀ ਮੌਤ ਅਤੇ ਝਾਰਖੰਡ ਵਿੱਚ 70 ਉਦਯੋਗਾਂ ਨੂੰ ਜ਼ਮੀਨ ਵੰਡਣ ਅਤੇ ਆਨਲਾਈਨ ਉਦਘਾਟਨ ਕਰਨ ਦੀ ਯੋਜਨਾ।
? ਦੇਸ਼ ਵਿੱਚ ਉਦਯੋਗ ਲੱਗੇਗਾ ਤਾਂ ਹੀ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਫਿਰ ਇਹਨਾਂ ਕੰਪਨੀਆਂ ਤੋਂ ਪ੍ਰਹੇਜ਼ ਕਿਉਂ?
- ਬਹੁਕੌਮੀ ਕੰਪਨੀਆਂ ਜਾਂ ਕਾਰਪੋਰੇਟ ਕੰਪਨੀਆਂ ਪੂਰੀ ਤਰ•ਾਂ ਨਾਲ ਤਕਨੀਕ ਆਧਾਰਤ ਹਨ। ਇੱਕ ਫੀਸਦੀ ਕਿਰਤ 'ਤੇ ਕੰਮ ਕਰਵਾਉਣਗੇ। ਯਾਨੀ ਘੱਟ ਤੋਂ ਘੱਟ ਕਿਰਤ ਅਤੇ ਵੱਧ ਤੋਂ ਵੱਧ ਮੁਨਾਫੇ ਦਾ ਇਹਨਾਂ ਦਾ ਸਿਧਾਂਤ ਹੈ। ਅਜਿਹੇ ਵਿੱਚ ਰੁਜ਼ਗਾਰ ਦੀ ਸੰਭਾਵਨਾ ਕਿੱਥੇ ਹੈ? ਇਸ ਕਰਕੇ ਇਹ ਗੱਲ ਬਹੁਤ ਸਾਫ ਹੈ ਕਿ ਇਹਨਾਂ ਦੇ ਆਉਣ ਨਾਲ ਕਿਰਤ ਬੇਕਾਰ ਹੋ ਜਾਵੇਗੀ ਤੇ ਜੋ ਆਦਿਵਾਸੀ ਦਲਿਤ ਅਤੇ ਛੋਟੇ ਕਿਸਾਨ ਆਪਣੀ ਕਿਰਤ ਨੂੰ ਖੇਤੀ ਵਿੱਚ ਲਾ ਕੇ ਆਪਣਾ ਅਤੇ ਪਰਿਵਾਰ ਦੀ ਪਾਲਣਾ-ਪੋਸ਼ਣਾ ਕਰ ਰਹੇ ਹਨ, ਉਹ ਬੇਕਾਰ ਹੋ ਜਾਣਗੇ ਅਤੇ ਭੁੱਖੇ ਮਰਨ ਤੱਕ ਦੀ ਨੌਬਤ ਆ ਜਾਵੇਗੀ? ਇਹ ਕਿੱਧਰ ਦਾ ਵਿਕਾਸ ਹੈ?
? ਮੋਦੀ ਸਰਕਾਰ ਨੂੰ ਤੁਸੀਂ ਕਿਵੇਂ ਲੈਂਦੇ ਹੋ?
- ਸਭ ਕੁੱਝ ਸਾਫ ਦਿਸ ਰਿਹਾ ਹੈ, ਕਿਸ ਤਰ•ਾਂ ਗਊ ਹੱਤਿਆ, ਬੀਫ, ਦੇਸ਼ਭਗਤੀ ਦਾ ਨਾਟਕ ਕਰਕੇ ਸੰਘ ਦੇ ਇਸ਼ਾਰੇ 'ਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਹੋ ਰਿਹਾ ਹੈ। ਦੇਸ਼ ਦੇ ਟੁਕੜੇ ਕਰਨ ਦੀ ਯੋਜਨਾ 'ਤੇ ਮੋਦੀ ਦੇ ਲੋਕ ਕੰਮ ਕਰ ਰਹੇ ਹਨ ਤੇ ਇਹੋ ਲੋਕ ਇਲਜ਼ਾਮ ਲਾ ਰਹੇ ਹਨ ਦੂਸਰਿਆਂ 'ਤੇ।
? ਇਸ ਸੰਸਦੀ (ਪਾਰਲੀਮਾਨੀ) ਪ੍ਰਬੰਧ 'ਤੇ ਤੁਹਾਡੀ ਟਿੱਪਣੀ?
- ਮੈਂ ਅਜਿਹੇ ਸੰਸਦੀ ਲੋਕਤੰਤਰ 'ਤੇ ਕਤੱਈ ਭਰੋਸਾ ਨਹੀਂ ਕਰ ਸਕਦਾ ਜਿਸ ਲੋਕਤੰਤਰ ਦੇ ਸੰਸਦੀ ਰਾਹ ਦੇ ਕਾਰਨ 4000 ਲੋਕਾਂ ਨੂੰ ਕਤਲ ਕਰਵਾਉਣ ਵਾਲਾ ਮੋਦੀ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੋਇਆ ਹੈ। ਇਤਿਹਾਸ ਗਵਾਹ ਹੈ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 3 ਤੋਂ 4 ਹਜ਼ਾਰ ਸਿੱਖਾਂ ਦੇ ਕਤਲੇਆਮ ਦਾ ਇਨਾਮ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮਿਲਿਆ। ਇਹ ਇਸੇ ਲੋਕਤੰਤਰੀ ਸੰਸਦੀ ਪ੍ਰਣਾਲੀ ਦੀ ਦੇਣ ਹੈ, ਫਿਰ ਅਸੀਂ ਅਜਿਹੇ ਲੋਕਤੰਤਰ ਦੀ ਸੰਸਦੀ ਪ੍ਰਣਾਲੀ 'ਤੇ ਕਿਵੇਂ ਭਰੋਸਾ ਕਰੀਏ?
? ਤੁਸੀਂ ਮਾਓਵਾਦ ਦੇ ਸਮਰਥਕ ਹੋ ਅਤੇ ਮਾਓਵਾਦ ਜਨਤਾ ਦੇ ਰਾਜ ਦੀ ਗੱਲ ਕਰਦਾ ਹੈ ਦੂਜੇ ਪਾਸੇ ਵੱਡੀਆਂ ਵੱਡੀਆਂ ਕੰਪਨੀਆਂ ਤੋਂ ਲੈਵੀ ਵਸੂਲਣ ਦਾ ਮਾਓਵਾਦੀਆਂ 'ਤੇ ਇਲਜ਼ਾਮ ਹੈ, ਤੁਸੀਂ ਕੀ ਕਹੋਗੇ?
- ਲੈਵੀ ਦੇ ਪੈਸੇ ਨਾਲ ਸੰਗਠਨ ਚੱਲਦਾ ਹੈ, ਉਸ ਨਾਲ ਹਥਿਆਰ ਖਰੀਦੇ ਜਾਂਦੇ ਹਨ, ਅੰਦੋਲਨ ਦੇ ਲਈ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ, ਜੋ ਸਾਰੇ ਸੰਗਠਨ ਕਰਦੇ ਹਨ। ਰਾਜਭਾਗ ਵਿੱਚ ਬੈਠੇ ਲੋਕ ਇਸ ਨੂੰ ਚੰਦਾ ਕਹਿੰਦੇ ਹਨ। ਸਾਡੇ ਤੇ ਉਹਨਾਂ ਵਿੱਚ ਬੁਨਿਆਦੀ ਫਰਕ ਇਹ ਹੈ ਕਿ ਉਹ ਲੋਕ ਕਾਰਪੋਰੇਟਾਂ ਦੀ ਦਲਾਲੀ ਲਈ, ਉਹਨਾਂ ਦੀ ਸੁਰੱਖਿਆ ਦੇ ਲਈ ਉਹਨਾਂ ਤੋਂ ਪੈਸਾ ਲੈਂਦੇ ਹਨ ਅਤੇ ਮਾਓਵਾਦੀ ਉਹਨਾਂ ਤੋਂ ਲੈਵੀ ਲੈ ਕੇ ਉਹਨਾਂ ਦੇ ਹੀ ਖਿਲਾਫ ਜਨਤਾ ਦੇ ਹੱਕ ਦੀ ਲੜਾਈ ਲੜਦੇ ਹਨ। ਸਾਨੂੰ ਭਗਤ ਸਿੰਘ ਦੀ ਵਿਰਾਸਤ 'ਤੇ ਚੱਲਣਾ ਹੋਵੇਗਾ ਤਾਂ ਹੀ ਦੇਸ਼ ਵਿੱਚ ਜਨਤਾ ਦਾ ਰਾਜ ਸੰਭਵ ਹੈ।
(ਪੇਸ਼ਕਸ਼, ਮਹਾਂਕਾਲ)
0-0
-------------------------------------------------------------
ਜੇ ਸਾਈਂਂਬਾਬਾ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰੀ ਸਰਕਾਰ ਦੀ-ਪਰੋਫੈਸਰ ਜਗਮੋਹਣ ਸਿੰਘ
ਲੁਧਿਆਣਾ:10 ਦਸੰਬਰ 2017: (ਪੰਜਾਬ ਸਕਰੀਨ ਟੀਮ): ਸਥਾਨਕ ਆਰਤੀ ਚੌਕ ਵਿਖੇ ਡਾ. ਅਮਰਜੀਤ ਕੌਰ ਯਾਦਗਾਰੀ ਹਾਲ ਵਿੱਚ ਹੋਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਪਰੋਫੈਸਰ ਜਗਮੋਹਣ ਸਿੰਘ ਨੇ ਕਿਹਾ ਕਿ ਅੱਜ ਮਨੁੱਖ ਦਾ ਮਾਣ ਮੱਤਾ ਜਿਉਣ ਵਾਲਾ ਹੱਕ ਕੁਚਲਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਲੋਕਾਂ ਦੇ ਮੁਢਲੇ ਜਮਹੂਰੀ ਹੱਕਾਂ ਵਿਦਿਆ, ਸਿਹਤ, ਰੋਜ਼ਗਾਰ, ਸਮਾਜਿਕ ਸੁਰੱਖਿਆ ਆਦਿ ਨੂੰ ਸਰੱਖਿਅਤ ਕਰੇ, ਪਰ ਉਹ ਇਸ ਜ਼ੁੰਮੇਵਾਰੀ ਤੋਂ ਭੱਜਕੇ ਉਹਨਾਂ ਨਾਲ ਖਿਲਵਾੜ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਹਾਕਮਾਂ ਨੂੰ ਸਹੀ ਸੋਚਣ ਵਾਲੇ ਲੋਕਾਂ, ਬੁਧੀਜੀਵੀਆਂ, ਸਮਾਜਿਕ ਚਿੰਤਕਾਂ ਦੀ ਲੋੜ ਨਹੀਂ ਸਗੋਂ ਆਪਣੀ ਬੋਲੀ ਬੋਲਣ ਵਾਲਿਆਂ ਦੇ ਹਿਤਾਂ ਦੀ ਵਧੇਰੇ ਚਿੰਤਾ ਹੈ। ਉਹਨਾ ਪਰੋਫੈਸਰ ਸਾਈਂਂਬਾਬਾ ਦਾ ਹਵਾਲਾ ਦੇਂਦਿਆਂ ਸਪਸ਼ਟ ਕੀਤਾ ਕਿ ਉਹ ਸਰੀਰਕ ਤੌਰ ਤੇ 90% ਅਪਾਹਜ ਹਨ, ਪਰ ਉਹਨਾਂ ਨੂੰ ਜੇਲ• ਵਿੱਚ ਰੱਖਿਆ ਹੋਇਆ ਹੈ। ਉਹਨਾਂ ਨੂੰ ਮੁਢਲੇ ਮਨੁੱਖੀ ਹੱਕਾਂ ਤੋਂ ਵੀ ਵਾਂਝਿਆਂ ਕੀਤਾ ਹੋਇਆ ਹੈ। ਜੇ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਸਰਕਾਰ ਜ਼ੁੰਮੇਵਾਰ ਹੋਵੇਗੀ। ਉਹਨਾਂ ਅਦਾਲਤੀ ਪਰਕਿਰਿਆ ਨੂੰ ਨਿਪੁੰਸਕ ਕਰਕੇ, ਪੁਲੀਸ ਨੂੰ ਨਵੇਂ ਕਾਨੂੰਨ ਰਾਹੀਂ ਦਿੱਤੇ ਜਾ ਰਹੇ ਅਧਿਕਾਰਾਂ ਦੀ ਸਖ਼ਤ ਨਿਖੇਧੀ ਕੀਤੀ।
No comments:
Post a Comment