ਕਾਲੇ ਕਾਨੂੰਨਾਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ
ਜਲੰਧਰ, 31 ਦਸੰਬਰ- ਜਨਤਕ ਜਥੇਬੰਦੀਆਂ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਲੇ ਕਾਨੂੰਨਾਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੰਦਿਆ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਦੇਸ਼ ਭਗਤ ਯਾਦਗਾਰ ਹਾਲ ਵਿੱਚ ਇਕੱਠੇ ਹੋਏ ਲੋਕਾਂ ਦੇ ਚਿਹਰਿਆਂ 'ਤੇ ਕੈਪਟਨ ਸਰਕਾਰ ਖ਼ਿਲਾਫ਼ ਰੋਹ ਸਾਫ਼ ਨਜ਼ਰ ਆਇਆ। ਤਾਲਮੇਲ ਫਰੰਟ ਪੰਜਾਬ ਦੇ ਸੱਦੇ 'ਤੇ ਇੱਥੇ 5 ਦਰਜਨ ਤੋਂ ਵਧੇਰੇ ਜਨਤਕ ਜਥੇਬੰਦੀਆਂ ਵੱਲੋਂ ਕੀਤੀ ਕਨਵੈਨਸ਼ਨ ਨੇ ਸੂਬੇ ਦੇ ਹਰ ਵਰਗ ਦੇ ਲੋਕਾਂ ਨੂੰ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਰਾਹੀਂ ਜਮਹੂਰੀ ਹੱਕਾਂ 'ਤੇ ਕੀਤੇ ਜਾ ਰਹੇ ਹਮਲੇ ਵਿਰੁੱਧ ਸੰਘਰਸ਼ ਕਰਨ ਦਾ ਸੱਦਾ ਦਿੱਤਾ ਹੈ। ਜਥੇਬੰਦੀਆਂ ਦੇ ਸੂਬਾਈ ਅਹੁਦੇਦਾਰਾਂ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ਦੌਰਾਨ 16 ਫਰਵਰੀ ਨੂੰ ਬਰਨਾਲਾ ਤੇ 17 ਫਰਵਰੀ ਨੂੰ ਜਲੰਧਰ ਵਿੱਚ ਸੂਬਾ ਪੱਧਰ ਦੀਆਂ ਦੋ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ।
---------------------------------------------------------
''ਜਿਹੜਾ ਵੀ ਪੱਤਰਕਾਰ ਨਕਸਲੀਆਂ ਬਾਰੇ ਰਿਪੋਰਟਿੰਗ ਕਰਨ ਬਸਤਰ ਆਵੇ,
ਉਸ ਨੂੰ ਮਾਰ ਦਿੱਤਾ ਜਾਵੇ...''
ਛੱਤੀਸਗੜ• ਵਿੱਚ ਨਕਸਲੀਆਂ ਦੀ ਰਿਪੋਰਟਿੰਗ ਕਰਨ ਗਏ ਪੱਤਰਕਾਰਾਂ ਦੀ ਜਾਨ ਨੂੰ ਖਤਰਾ ਹੈ। ਇਹ ਖੁਲਾਸਾ ਹੋਇਆ ਹੈ ਇੱਕ ਆਡੀਓ ਟੇਪ ਸਾਹਮਣੇ ਆਉਣ ਉਪਰੰਤ। 30 ਸਕਿੰਟ ਦੀ ਇਸ ਆਡੀਓ ਟੇਪ ਵਿੱਚ ਬਸਤਰ ਆਉਣ ਵਾਲੇ ਪੱਤਰਕਾਰਾਂ ਨੂੰ ਕਤਲ ਕਰਨ ਦੀ ਗੱਲ ਆਖੀ ਗਈ ਹੈ। ਬੁੱਧਵਾਰ ਨੂੰ ਬਿਲਾਸਪੁਰ ਪ੍ਰੈਸ ਕਲੱਬ ਦੁਆਰਾ ਜਾਰੀ ਕੀਤੇ ਗਏ ਇਸ ਆਡੀਓ ਕਲਿੱਪ ਨੂੰ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪੁਲਸ ਹੁਣ ਇਸਦੀ ਜਾਂਚ ਕਰ ਰਹੀ ਹੈ। ਆਡੀਓ ਕਲਿੱਪ ਵਿੱਚ ਇੱਕ ਆਦਮੀ ਦੀ ਆਵਾਜ਼ ਹੈ, ਜੋ ਆਪਣੇ ਸਾਥੀਆਂ ਨੂੰ ਨਿਰਦੇਸ਼ ਦੇ ਰਿਹਾ ਹੈ, ''ਹਾਈ ਅਲਰਟ ਰਹਿਣਾ ਅਤੇ ਨਕਸਲੀਆਂ ਬਾਰੇ ਉੱਧਰ ਕੋਈ ਪੱਤਰਕਾਰ ਰਿਪੋਰਟਿੰਗ ਕਰਨ ਗਿਆ ਦਿਖਾਈ ਦੇਵੇ, ਉਸ ਨੂੰ ਮਾਰ ਦੇਣਾ।'' ਨਕਸਲੀ ਪ੍ਰਭਾਵ ਵਾਲੇ ਬੀਜਾਪੁਰ ਦੇ ਪੱਤਰਕਾਰਾਂ ਨੇ ਇਸ ਆਡੀਓ ਕਲਿੱਪ ਦੀ ਉਹਨਾਂ ਦੇ ਜ਼ਿਲ•ੇ ਦੇ ਹੋਣ ਦੀ ਪੁਸ਼ਟੀ ਕੀਤੀ ਹੈ ਕਿ ''ਇਸ ਆਡਿਓ ਕਲਿੱਪ ਦੇ ਆਉਣ ਨਾਲ ਸੁਰੱਖਿਆ ਬਲਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ।'' ਕਮੇਟੀ ਟੂ ਪ੍ਰੋਟੈਕਟ ਜਨਰਲਿਜ਼ਮ ਦੇ ਅਨੁਸਾਰ 2010 ਤੋਂ ਲੈ ਕੇ ਹੁਣ ਤੱਕ ਛੱਤੀਸਗੜ• ਵਿੱਚ 4 ਪੱਤਰਕਾਰਾਂ ਦੀ ਹੱਤਿਆ ਹੋ ਚੁੱਕੀ ਹੈ। (ਫਸਟ ਪੋਸਟ, 18 ਦਸੰਬਰ 2017)
ਜ਼ਮੀਨ ਹਥਿਆਉਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਰੋਸ ਮੁਜ਼ਾਹਰਾ
ਮੋਗਾ, 4 ਦਸੰਬਰ- ਇਥੇ ਜ਼ਿਲ•ਾ ਸਕੱਤਰੇਤ ਅੱਗੇ ਇਨਕਲਾਬੀ ਜਥੇਬੰਦੀਆਂ ਤੇ ਹੋਰਾਂ ਨੇ ਅਕਾਲੀ ਆਗੂਆਂ ਵੱਲੋਂ ਪਿੰਡ ਚੂਹੜਚੱਕ ਵਿੱਚ ਡੇਰਾ ਝਿੜੀ ਦੀ 35 ਏਕੜ ਜ਼ਮੀਨ ਹਥਿਆਉਣ ਦੀਆਂ ਕੋਸ਼ਿਸਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਡੇਰਾ ਝਿੜੀ ਦੀ ਜ਼ਮੀਨ ਕਾਰਨ ਪਿਛਲੇ 6 ਮਹੀਨੇ ਤੋਂ ਡੇਰਾ ਮੁਖੀ ਪਰਮਾਨੰਦ ਤੇ ਉਪ ਮਹੰਤ ਸੁਧ ਮੁਨੀ ਵਿਚਕਾਰ ਚੱਲ ਰਹੀ ਜੰਗ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਇਸ ਮੌਕੇ ਲੋਕ ਸੰਗਰਾਮ ਮੰਚ ਸੂਬਾਈ ਜਨਰਲ ਸਕੱਤਰ ਬਲਵੰਤ ਮਖੂ ਅਤੇ ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਜ਼ਿਲ•ਾ ਪ੍ਰਧਾਨ ਟਹਿਲ ਸਿੰਘ ਤੋਂ ਇਲਾਵਾ ਔਰਤ ਮੁਕਤੀ ਮੰਚ ਦੀ ਸੂਬਾ ਆਗੂ ਸੁਰਿੰਦਰ ਕੌਰ ਢੁੱਡੀਕੇ ਨੇ ਕਿਹਾ ਕਿ ਇਸ ਪਿੰਡ ਦੇ ਕੁਝ ਸਿਆਸੀ ਲੋਕਾਂ ਦੀ ਮਿਲੀਭੁਗਤ ਨਾਲ ਹਿੰਦੂ ਅਕਾਲੀ ਆਗੂ ਤੇ ਹੋਰ ਭੂ-ਮਾਫ਼ੀਆ ਨੂੰ ਇਹ ਜ਼ਮੀਨ ਹੜੱਪਣ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਉਨ•ਾਂ ਦੋਸ਼ ਲਾਇਆ ਕਿ ਹਿੰਦੂ ਅਕਾਲੀ ਆਗੂ ਤੇ ਹੋਰ ਸਾਰੇ ਜਣੇ ਮਹੰਤ ਸੁੱਧ ਮੁਨੀ ਨੂੰ ਡੇਰੇ ਵਿੱਚੋਂ ਬਾਹਰ ਕੱਢਣ ਨੂੰ ਫਿਰਦੇ ਹਨ ਅਤੇ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ•ਾਂ ਦੋਸ਼ ਲਾਇਆ ਕਿ ਸੰਤ ਪਰਮਾਂਨੰਦ ਨੇ ਧੋਖਾਧੜੀ ਨਾਲ ਡੇਰੇ ਦੀ ਜ਼ਮੀਨ ਆਪਣੇ ਨਾਮ ਕਰਵਾ ਲਈ ਤੇ ਹੁਣ ਅਕਾਲੀ ਆਗੂ ਨਾਲ ਸੌਦੇਬਾਜ਼ੀ ਕਰ ਲਈ ਗਈ ਹੈ। ਇਸ ਮੌਕੇ ਉਨ•ਾਂ ਬਾਬਾ ਮਨੋਹਰ ਮੁਨੀ ਵੱਲੋਂ ਤਕਰੀਬਨ 65 ਲੱਖ ਰੁਪਏ ਤੇ 3 ਕਿਲੋ ਸੋਨਾ ਅਕਾਲੀ ਆਗੂ ਉੱਤੇ ਹੜੱਪਣ ਦਾ ਦੋਸ਼ ਲਾਇਆ ਅਤੇ ਇਸ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ। ਇਸ ਮੌਕੇ ਭਾਗ ਸਿੰਘ ਚੂਹੜਚੱਕ, ਬਲਦੇਵ ਸਿੰਘ ਜੀਰਾ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲੱਖਾ ਸਿੰਘ ਸਿੰਘਾਂਵਾਲਾ ਤੇ ਦਿਲਬਾਗ ਸਿੰਘ ਜੀਰਾ ਨੇ ਮੰਗ ਕੀਤੀ ਕਿ ਜ਼ਮੀਨ ਡੇਰੇ ਦੇ ਨਾਮ ਕੀਤੀ ਜਾਵੇ ਅਤੇ ਇੱਕ ਟਰੱਸਟ ਬਣਾਇਆ ਜਾਵੇ।
ਥਰਮਲ ਪਲਾਂਟਾਂ ਦੀ ਬੰਦੀ ਖ਼ਿਲਾਫ਼ ਰੋਸ ਮੁਜ਼ਾਹਰੇ
21 ਦਸੰਬਰ-ਪੰਜਾਬ ਸਰਕਾਰ ਵੱਲੋਂ ਬੀਤੇ ਕੱਲ• ਕੈਬਨਿਟ ਦੀ ਮੀਟਿੰਗ ਵਿੱਚ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਪੱਕੇ ਤੌਰ 'ਤੇ ਬੰਦ ਕਰਨ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਕਰਨ ਦੇ ਫੈਸਲੇ ਵਿਰੁੱਧ ਮੁਲਾਜ਼ਮਾਂ ਨੇ ਰੋਸ ਮੁਜ਼ਾਹਰਾ ਕੀਤਾ। ਐਂਪਲਾਈਜ਼ ਜੁਆਇੰਟ ਫੋਰਮ ਵੱਲੋਂ ਰੋਸ ਰੈਲੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਕਿਸੇ ਵੀ ਥਰਮਲ ਪਲਾਂਟ ਨੂੰ ਬੰਦ ਨਹੀਂ ਕੀਤਾ ਜਾਵੇਗਾ, ਪਰ ਅੱਜ ਮੁਲਾਜ਼ਮ ਵਿਰੋਧੀ ਫੈਸਲੇ ਲਏ ਜਾ ਰਹੇ ਹਨ।
10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ 'ਤੇ ਪੰਜਾਬ ਭਰ ਦੇ ਜ਼ਿਲ•ਾ ਹੈੱਡਕੁਆਟਰਾਂ 'ਤੇ ਧਰਨੇ-ਮੁਜਾਹਰੇ
ਵੱਖ ਵੱਖ ਜਨਤਕ-ਜਮਹੂਰੀ ਜਥੇਬੰਦੀਆਂ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਪੰਜਾਬ ਦੇ ਸਭਨਾਂ ਜ਼ਿਲ•ਾ ਹੈੱਡਕੁਆਟਰਾਂ 'ਤੇ ਧਰਨੇ-ਮੁਜਾਹਰਿਆਂ ਰਾਹੀਂ ਰੋਸ ਪ੍ਰਗਟਾਵਾ ਕਰਦੇ ਹੋਏ 'ਜਨਤਕ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕਥਾਮ ਕਾਨੂੰਨ-2014' ਨੂੰ ਰੱਦ ਕਰਨ ਦੀ ਮੰਗ ਸਮੇਤ ਹੋਰਨਾਂ ਕਾਲੇ ਕਾਨੂੰਨਾਂ ਦੇ ਖਾਤਮੇ ਲਈ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਕੇਂਦਰ ਅਤੇ ਸੂਬਾ ਸਰਕਾਰ ਨੂੰ ਭੇਜੇ ਗਏ।
ਕਸ਼ਮੀਰ 'ਚ ਮਨੁੱਖੀ ਹੱਕਾਂ ਦੀ ਉਲੰਘਣਾ ਖ਼ਿਲਾਫ਼ ਕੱਢਿਆ ਮਾਰਚ ਪੁਲੀਸ ਵੱਲੋਂ ਨਾਕਾਮ
ਸ੍ਰੀਨਗਰ, 10 ਦਸੰਬਰ- ਜੇਕੇਐਲਐਫ ਦੇ ਚੇਅਰਮੈਨ ਮੁਹੰਮਦ ਯਾਸੀਨ ਮਲਿਕ ਨੂੰ ਅੱਜ ਉਸ ਸਮੇਂ ਹਿਰਾਸਤ 'ਚ ਲੈ ਲਿਆ ਗਿਆ ਜਦੋਂ ਉਸ ਨੇ ਸੰਯੁਕਤ ਰਾਸ਼ਟਰ ਦੇ ਸਥਾਨਕ ਦਫ਼ਤਰ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ। ਕਸ਼ਮੀਰ 'ਚ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਵਿਰੋਧ 'ਚ ਇਹ ਮਾਰਚ ਲਾਲ ਚੌਕ ਤੋਂ ਕੱਢਿਆ ਜਾਣਾ ਸੀ। ਮਲਿਕ ਨੇ ਉਥੇ ਪਹੁੰਚ ਕੇ ਸੋਨਵਾਰ 'ਚ ਭਾਰਤ ਅਤੇ ਪਾਕਿਸਤਾਨ ਦੇ ਸੰਯੁਕਤ ਰਾਸ਼ਟਰ ਫ਼ੌਜੀ ਨਿਗਰਾਨ ਗਰੁੱਪ ਦੇ ਦਫ਼ਤਰ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਮਾਰਚ ਨੂੰ ਨਾਕਾਮ ਕਰਦਿਆਂ ਮਲਿਕ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਸ ਨੂੰ ਕੋਠੀ ਬਾਗ ਪੁਲੀਸ ਸਟੇਸ਼ਨ ਲੈ ਗਈ। ਅਧਿਕਾਰੀਆਂ ਨੇ ਸ੍ਰੀਨਗਰ ਤੇ ਨਾਲ ਲਗਦੇ ਇਲਾਕਿਆਂ 'ਚ ਪਾਬੰਦੀਆਂ ਲਾਈਆਂ ਹੋਈਆਂ ਸਨ ਤਾਂ ਜੋ ਸ਼ਾਤੀ ਕਾਇਮ ਰਹੇ। ਵੱਖਵਾਦੀਆਂ ਦੇ ਬੰਦ ਦੇ ਸੱਦੇ ਨੂੰ ਦੇਖਦਿਆਂ ਸ੍ਰੀਨਗਰ ਦੇ 9 ਪੁਲੀਸ ਸਟੇਸ਼ਨਾਂ ਹੇਠ ਆਉਂਦੇ ਇਲਾਕਿਆਂ 'ਚ ਪਾਬੰਦੀਆਂ ਲਾ ਦਿੱਤੀਆਂ ਗਈਆਂ ਸਨ। ਸਫ਼ਕਦਲ, ਨੌਹੱਟਾ, ਰੈਨਾਵਾਰੀ, ਖਨਿਆਰ, ਐਮ ਆਰ ਗੰਜ ਅਤੇ ਮੈਸੂਮਾ ਪੁਲੀਸ ਸਟੇਸਨਾਂ ਹੇਠ ਪੈਂਦੇ ਇਲਾਕਿਆਂ 'ਚ ਧਾਰਾ 144 ਤਹਿਤ ਸਖ਼ਤ ਪਾਬੰਦੀਆਂ ਲਾਗੂ ਸਨ ਜਦਕਿ ਕੋਠੀਬਾਗ, ਕਰਾਲਖੱਡ ਅਤੇ ਰਾਮ ਮੁਨਸ਼ੀ ਬਾਗ ਇਲਾਕਿਆਂ 'ਚ ਅੰਸ਼ਕ ਪਾਬੰਦੀਆਂ ਕਾਇਮ ਸਨ। ਉਂਜ ਵਾਦੀ 'ਚ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ। ਜ਼ਿਆਦਾਤਰ ਦੁਕਾਨਾਂ, ਪੈਟਰੋਲ ਪੰਪ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਸਨ ਜਦਕਿ ਟਾਵੇਂ-ਟਾਵੇਂ ਸਰਕਾਰੀ ਵਾਹਨ ਚਲ ਰਹੇ ਸਨ।

No comments:
Post a Comment