ਜੇਲ• 'ਚ ਵੀ ਸੰਘਰਸ਼ ਸ਼ਾਨ ਵਧਾਉਂਦਾ ਹੈ
-ਸੁਖਪ੍ਰੀਤ ਕੌਰ ਮਹਿਮਾ ਭਗਵਾਨਾ
ਪਟਿਆਲੇ ਮੋਤੀ ਮਹਿਲ ਅੱਗੇ ਦਿੱਤੇ ਜਾਣ ਵਾਲੇ ਧਰਨੇ ਤੋਂ 5-6 ਦਿਨ ਪਹਿਲਾਂ, ਰਾਤ ਨੂੰ ਤਿੰਨ ਵਜੇ ਪੁਲਸ ਸਾਡੇ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਆ ਗਈ। ਪੁਲਸ ਮੈਨੂੰ ਫੜਨ ਆਈ ਸੀ। ਮੇਰੇ ਘਰ ਵਾਲਾ (ਸੁਖਜੀਵਨ) ਵੀ ਕਿਸਾਨ ਯੂਨੀਅਨ ਵਿੱਚ ਬਲਾਕ ਪੱਧਰ ਦਾ ਆਗੂ ਹੈ। ਉਹ ਕਹਿੰਦਾ ਜੇਕਰ ਗ੍ਰਿਫਤਾਰ ਹੀ ਕਰਨਾ ਤਾਂ ਸਾਨੂੰ ਦੋਵਾਂ ਨੂੰ ਹੀ ਕਰੋ। ਪੁਲਸ ਵਾਲਿਆਂ ਫੁਰਤੀ ਕੀਤੀ। ਸਾਨੂੰ ਗੱਡੀ ਵਿੱਚ ਬਿਠਾ ਕੇ ਲੈ ਗਏ। ਘਰ ਵਿੱਚ ਮੇਰਾ ਤੇਰਾਂ ਸਾਲਾਂ ਦਾ ਲੜਕਾ ਅਤੇ ਮੇਰਾ ਜੇਠ ਹੀ ਰਹਿ ਗਏ। ਬੱਚਾ ਛੋਟਾ ਹੋਣ ਕਰਕੇ ਰੋਂਦਾ ਰਿਹਾ ਅਤੇ ਜੇਠ ਬੋਲ਼ਾ ਹੋਣ ਕਰਕੇ ਕੁੱਝ ਵੀ ਕਰ ਸਕਣੋਂ ਅਸਮਰੱਥ ਸੀ। ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਆਖਰ ਇਹ ਹੋ ਕੀ ਕੁੱਝ ਰਿਹਾ ਹੈ।
ਪੁਲਸ ਨੇ ਸਾਨੂੰ ਦਿਨ ਭਰ ਥਾਣੇ ਰੱਖਿਆ ਅਤੇ ਰਾਤ ਨੂੰ ਜੇਲ• ਭੇਜ ਦਿੱਤਾ। ਜਦੋਂ ਮੈਂ ਜੇਲ• ਗਈ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਾ। ਸੁਖਜੀਵਨ ਨੂੰ ਪੁਲਸ ਨੇ ਮਰਦਾਂ ਵਾਲੇ ਅਹਾਤੇ ਵਿੱਚ ਭੇਜ ਦਿੱਤਾ ਅਤੇ ਇੱਕ ਪੁਲਸ ਮੁਲਾਜ਼ਮ ਮੈਨੂੰ ਜੇਲ• ਦੀ ਬੈਰਕ ਵਿੱਚ ਛੱਡ ਆਈ।
ਜਦੋਂ ਮੈਂ ਸੁਬ•ਾ ਉੱਠੀ ਤਾਂ ਮੈਂ ਲੰਬਰਦਾਰਨੀ ਤੋਂ ਦੰਦਾਂ ਦੀ ਸਫਾਈ ਵਾਸਤੇ ਬੁਰਸ਼ ਦੀ ਮੰਗ ਕੀਤੀ। ਉਸ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਬੁਰਸ਼ ਤਾਂ ਦੁਪਹਿਰੇ ਇੱਕ ਵਜੇ ਮਿਲੇਗਾ। ਇੱਕ ਵਜੇ ਮੈਂ ਉਸ ਤੋਂ ਫਿਰ ਬੁਰਸ਼ ਮੰਗਿਆ। ਉਹ ਕਹਿੰਦੀ ਸੁਬ•ਾ ਮਿਲੇਗਾ। ਬੁਰਸ਼ ਕੀਤੇ ਬਿਨਾ ਮੈਨੂੰ ਔਖਾ ਲੱਗ ਰਿਹਾ ਸੀ। ਮੈਂ ਸੁਬ•ਾ ਦਾ ਇੰਤਜ਼ਾਰ ਕੀਤਾ। ਸਵੇਰੇ ਮੰਗ ਕੀਤੀ ਤਾਂ ਫੇਰ ਉਸ ਨੇ ਆਖਿਆ ਕਿ ਇੱਕ ਦੋ ਵਜੇ ਮਿਲ ਜਾਵੇਗਾ। ਦੁਪਹਿਰੇ ਮੰਗ ਕੀਤੀ ਤਾਂ ਡਿਊਟੀ 'ਤੇ ਤਾਇਨਾਤ ਪੁਲਸ ਮਲਾਜ਼ਮ ਕਹਿੰਦੀ ਆਪਣੇ ਪੈਸਿਆਂ ਦਾ ਬੁਰਸ਼ ਲੈ ਲਓ। ਮੇਰੇ ਕੋਲ ਉਸ ਸਮੇਂ ਪੈਸੇ ਵੀ ਨਹੀਂ ਸਨ। ਮੈਂ ਉਸ ਨੂੰ ਕਿਹਾ ਕਿ ਮੈਨੂੰ ਕਿਹਾ ਗਿਆ ਸੀ ਕਿ ਤੈਨੂੰ ਜੇਲ• ਵੱਲੋਂ ਬੁਰਸ਼ ਦਿੱਤਾ ਜਾਵੇਗਾ। ਪਰ ਉਹ ਕਹਿੰਦੀ ਆਪਣੇ ਪੈਸਿਆਂ ਦਾ ਹੀ ਲੈ ਲਓ। ਮੇਰੇ ਨਾਲ ਦੀਆਂ ਕੁੜੀਆਂ ਨੇ ਮੈਨੂੰ 20 ਰੁਪਏ ਦਿੱਤੇ ਤੇ ਮੈਂ ਬੁਰਸ਼ ਲਿਆ ਕੇ ਕੀਤਾ।
ਉਸ ਤੋਂ ਬਾਅਦ ਵਿੱਚ ਉੱਥੇ ਸਰਕਾਰੀ ਫੋਨ ਆਇਆ। ਉਹ 5 ਮਿੰਟਾਂ ਦੇ 10 ਰੁਪਏ ਲੈਂਦੇ ਸੀ, ਪਰ ਗੱਲ ਕਰਨ 'ਤੇ 2-3 ਮਿੰਟਾਂ ਬਾਅਦ ਹੀ ਕੱਟ ਦਿੰਦੇ ਸਨ ਤੇ ਗੱਲ ਅਧੂਰੀ ਰਹਿ ਜਾਂਦੀ ਸੀ। ਮੈਂ ਵੀ ਫੋਨ ਕੀਤਾ ਘਰੋਂ ਪੈਸਿਆਂ ਦੀ ਮੰਗ ਕੀਤੀ, ਪਰ ਮੈਂ ਦੇਖਿਆ ਕਿ ਗੱਲ ਢਾਈ ਮਿੰਟ ਹੀ ਕਰਵਾਈ ਫੋਨ ਕੱਟ ਦਿੱਤਾ। ਮੈਂ ਕਿਹਾ ਫੋਨ ਦਾ ਸਮਾਂ ਰਹਿੰਦਾ ਹੈ, ਉਹ ਕਹਿੰਦੀ ਪੁਲਸ ਮੁਲਾਜ਼ਮ ਨਾਲ ਗੱਲ ਕਰ ਲੈ। ਉਹ ਕਹਿੰਦੀ ਪੁਲਸ ਮੁਲਾਜ਼ਮ ਦੇ ਫੋਨ ਤੋਂ ਫੋਨ ਕਰ ਲੈ। ਜਦੋਂ ਉਹ ਮੈਡਮ ਆਈ ਤਾਂ ਪਤਾ ਲੱਗਾ ਕਿ ਉਹ 5 ਮਿੰਟਾਂ ਦੀ ਗੱਲ ਕਰਵਾਈ ਦੇ 50 ਰੁਪਏ ਲੈਂਦੀ ਹੈ। ਇਸ ਕਰਕੇ ਮੈਂ ਉਸ ਫੋਨ ਤੋਂ ਗੱਲ ਕਰਨੀ ਸਹੀ ਨਹੀਂ ਸਮਝੀ।
ਦੂਸਰੇ ਦਿਨ ਮੇਰੀ ਭੈਣ ਅਤੇ ਭਰਾ ਮੁਲਾਕਾਤ ਕਰਨ ਆਏ। ਉਹਨਾਂ ਮੈਨੂੰ ਦੱਸਿਆ ਕਿ ਸੁਖਜੀਵਨ ਦੀ ਮੁਲਾਕਾਤ ਵੀ ਲਿਖਾਈ ਹੋਈ ਹੈ। ਜਦੋਂ ਉਹ ਮੁਲਾਕਾਤ 'ਤੇ ਆਇਆ ਤਾਂ ਮੈਂ ਉਸ ਨੂੰ ਸਾਰੀ ਗੱਲ ਦੱਸੀ ਕਿ ਕਿਹੋ ਜਿਹੀ ਖੱਜਲ-ਖੁਆਰੀ ਕੀਤੀ ਜਾ ਰਹੀ ਹੈ। ਉਸ ਨੇ ਸਾਰੀ ਗੱਲ ਜਾ ਕੇ ਆਪਣੇ ਸਾਥੀ ਮਰਦਾਂ ਨੂੰ ਦੱਸੀ। ਉਹਨਾਂ ਨੇ ਜੇਲ• ਵਿੱਚ ਹੀ ਧਰਨਾ ਲਾ ਦਿੱਤਾ। ਨਾਹਰੇਬਾਜ਼ੀ ਕੀਤੀ। ਉਹਨਾਂ ਆਖਿਆ ਕਿ ਸਾਡੀ ਕਾਰਕੁੰਨ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਧਰਨੇ ਦੀ ਖਬਰ ਡਿਪਟੀ ਸੁਪਰਡੈਂਟ ਕੋਲ ਪਹੁੰਚੀ। ਉਹਨਾਂ ਨੂੰ ਖਤਰਾ ਜਾਪਿਆ ਕਿ ਕਿਤੇ ਗੱਲ ਵਧ ਨਾ ਜਾਵੇ। ਇਸ ਕਰਕੇ ਸਾਡੀ ਬੈਰਕ ਵਿੱਚ ਸੁਪਰਡੈਂਟ ਆਪ ਚੱਲ ਕੇ ਆਇਆ। ਸੁਪਰਡੈਂਟ ਦੀ ਆਮਦ 'ਤੇ ਆਮ ਕੈਦਣਾਂ ਸਹਿਮੀਆਂ ਰਹਿੰਦੀਆਂ ਹਨ, ਉਹਨਾਂ ਨੂੰ ਇਹ ਡਰ ਹੁੰਦਾ ਹੈ ਕਿ ਜੇਕਰ ਉਹਨਾਂ ਨੇ ਉਸ ਨੂੰ ਕੋਈ ਸਵਾਲ ਵੀ ਕਰ ਦਿੱਤਾ ਤਾਂ ਬਾਅਦ ਵਿੱਚ ਲੰਬਰਦਾਰਨੀ ਅਤੇ ਲੇਡੀ ਪੁਲਸ ਮੁਲਾਜ਼ਮਾਂ ਕੁੱਟਮਾਰ ਕਰਦੀਆਂ ਹਨ। ਉਸਨੇ ਮੈਨੂੰ ਪੁੱਛਿਆ ਕਿ ਤੇਰੇ ਨਾਲ ਕਿਸ ਨੇ ਬਦਸਲੂਕੀ ਕੀਤੀ ਐ। ਮੈਂ ਉਸ ਲੰਬਰਦਾਰਨੀ ਅਤੇ ਪੁਲਸ ਮੁਲਾਜ਼ਮ ਬਾਰੇ ਦੱਸਿਆ। ਸੁਪਰਡੈਂਟ ਨੇ ਲੰਬਰਦਾਰਨੀ ਨੂੰ ਡਾਂਟਿਆ ਕਿ ਇਹ ਜ਼ਿਲ•ੇ ਦੀ ਲੀਡਰ ਹੈ। ਇਹ ਸਾਡੇ ਕੋਲ ਚਾਰ ਦਿਨ ਦੇ ਮਹਿਮਾਨ ਬਣ ਕੇ ਆਏ ਹਨ, ਇਹਨਾਂ ਨਾਲ ਵੱਧ-ਘੱਟ ਗੱਲ ਨਹੀਂ ਕਰਨੀ। ਇਹ ਲੋਕ ਹਿਤਾਂ ਲਈ ਜੇਲ• ਆਏ ਨੇ। ਜਦੋਂ ਉਹ ਲੰਬਰਦਾਰਨੀ ਨੂੰ ਝਿੜਕ ਰਿਹਾ ਸੀ ਤਾਂ ਹੋਰ ਕੈਦਣਾਂ ਵੀ ਉੱਥੇ ਆਣ ਖੜ•ੀਆਂ ਅਤੇ ਉਹ ਉਸਦੀ ਲਾਹ-ਪਾਤ ਤੋਂ ਖੁਸ਼ ਹੋ ਰਹੀਆਂ ਸਨ। ਮੈਂ ਅਖਬਾਰ ਦੀ ਮੰਗ ਵੀ ਕੀਤੀ। ਦੁਪਹਿਰੇ ਉਸੇ ਹੀ ਲੰਬਰਦਾਰਨੀ ਦੇ ਹੱਥ ਸਾਬਣ, ਬੁਰਸ਼, ਚਾਹ, ਕੇਲੇ, ਹੋਰ ਫਲ-ਫਰੂਟ ਅਤੇ ਅਖਬਾਰ ਮੇਰੇ ਕੋਲ ਪਹੁੰਚ ਗਏ। ਇਹ ਸਾਰਾ ਕੁੱਝ ਦੇਖ ਕੇ ਮੇਰੇ ਨਾਲ ਦੀਆਂ ਕੈਦਣਾਂ ਵਿੱਚ ਮੇਰਾ ਮਾਨ-ਸਨਮਾਨ ਹੋਰ ਵਧ ਗਿਆ। ਅਗਲੇ ਦਿਨ ਜਦੋਂ 'ਪੰਜਾਬੀ ਟ੍ਰਿਬਿਊਨ' ਵਿੱਚ ਸਾਡੀ ਗ੍ਰਿਫਤਾਰੀ ਬਾਰੇ ਅਖਬਾਰ ਵਿੱਚ ਖਬਰ ਛਪੀ ਤਾਂ ਅਧਿਕਾਰੀਆਂ 'ਤੇ ਹੋਰ ਵੀ ਦਬਾਅ ਬਣ ਗਿਆ। ਕਿਉਂਕਿ ਉਹ ਜਿਸ ਲੰਬਰਦਾਰਨੀ ਤੋਂ ਡਰਦੀਆਂ ਸਨ, ਉਹ ਹੁਣ ਮੇਰੇ ਤੋਂ ਡਰ ਰਹੀ ਸੀ। ਜਿਹੜੀਆਂ ਪੁਲਸ ਮੁਲਾਜ਼ਮਾਂ ਨੂੰ ਕੈਦਣਾਂ ਹਊਆ ਮੰਨਦੀਆਂ ਸਨ, ਉਹ ਹੁਣ ਮੇਰੇ ਅੱਗੇ ਬੋਲਦੀਆਂ ਨਹੀਂ ਸਨ ਅਤੇ ਬੜੀਆਂ ਬੀਬੀਆਂ-ਰਾਣੀਆਂ ਬਣ ਕੇ ਪੇਸ਼ ਹੋ ਰਹੀਆਂ ਸਨ। ਇਹ ਦੇਖ ਕੇ ਕੈਦਣਾਂ ਨੂੰ ਖੁਸ਼ੀ ਵੀ ਹੋਈ ਅਤੇ ਉਹ ਹੈਰਾਨ ਸਨ ਕਿ ਇਉਂ ਵੀ ਹੋ ਸਕਦਾ ਹੈ?
..ਤੇ ਅਸੀਂ ਪਟਿਆਲੇ ਧਰਨੇ ਵਿੱਚ ਸ਼ਾਮਲ ਹੋਏ। ਜਿੱਥੇ ਜੇਲ• ਵਿੱਚੋਂ ਰਿਹਾਅ ਹੋਇਆਂ ਨੂੰ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਸਨਮਾਨਤ ਕੀਤਾ ਗਿਆ। ਮੇਰੇ ਨਾਲ ਦੇ ਮਰਦ ਸਾਥੀ ਦੋ ਸੌ ਸਨ, ਔਰਤ ਮੈਂ ਇਕੱਲੀ ਸੀ। ਇਸ ਕਰਕੇ ਮੈਨੂੰ ਸੱਤੇ ਹੀ ਜਥੇਬੰਦੀਆਂ ਨੇ ਸਨਮਾਨਿਤ ਕੀਤਾ ਤੇ ਮੇਰੇ ਗਲ਼ ਵਿੱਚ ਸੱਤ ਹਾਰ ਪਾਏ ਗਏ ਅਤੇ ਉਹਨਾਂ ਨੇ ਮੈਨੂੰ ਸ਼ਾਬਾਸੇ ਦਿੱਤੀ। ਮੈਂ ਲਗਾਤਾਰ ਚੱਲੇ ਧਰਨੇ ਵਿੱਚ ਮੌਜੂਦ ਰਹੀ। ਤੇ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਮੈਥੋਂ ਪੁੱਛੀ ਗੱਲਬਾਤ ਵਿੱਚ ਮੈਂ ਕਿਹਾ ਕਿ ਮੈਨੂੰ ਜੇਲ• ਜਾਣ ਦਾ ਅਫਸੋਸ ਨਹੀਂ ਬਲਕਿ ਇਸ ਗੱਲ ਦਾ ਮਾਣ ਐ, ਕਿਉਂਕਿ ਮੈਂ ਕੋਈ ਗੁਨਾਹ ਕਰਕੇ ਜੇਲ• ਨਹੀਂ ਸੀ ਗਈ, ਮੈਂ ਲੋਕਾਂ ਦੀ ਖਾਤਰ ਅਤੇ ਆਪਣੇ ਹੱਕਾਂ ਦੀ ਖਾਤਰ ਜੇਲ• ਗਈ ਸੀ। ਇਸ ਕਰਕੇ ਮੈਨੂੰ ਜੇਲ• ਜਾਣ 'ਤੇ ਫਖਰ ਐ। ਇਸ ਗੱਲ ਦੀ ਖੁਸ਼ੀ ਵਿੱਚ ਜਦੋਂ ਮੈਂ ਘਰੇ ਗਈ ਤਾਂ ਅੱਗੇ ਮੇਰੇ ਪਿਤਾ ਨੇ ਬਹੁਤ ਮਾਣ ਮਹਿਸੂਸ ਕੀਤਾ। (Rajinder sivian facebook)
No comments:
Post a Comment