ਕਰਨਾਟਕਾ 'ਚ ਭਾਜਪਾ ਦੇ ਸਾਬਕਾ ਉੱਪ-ਮੁੱਖ ਮੰਤਰੀ ਕੇ.ਐੱਸ. ਈਸ਼ਵਰੱਪਾ ਦੇ 4 ਦਸੰਬਰ ਨੂੰ ਕੀਤੇ ਗਏ 'ਪਰਵਚਨ'
—''ਸਿਆਸੀ ਸਮਰਥਨ ਹਾਸਲ ਕਰਨ ਲਈ ਕਦੇ ਵੀ ਵੋਟਰਾਂ ਨੂੰ ਝਾਂਸਾ ਦੇਣ ਤੋਂ ਸੰਕੋਚ ਨਾ ਕਰੋ।''
—''ਜੇ ਲੋੜ ਪਵੇ ਤਾਂ ਝੂਠ ਵੀ ਬੋਲ ਦਿਓ।''
—''ਸਾਨੂੰ ਲੋਕਾਂ ਨੂੰ ਭਾਜਪਾ ਦੀਆਂ ਸਾਰੀਆਂ ਪ੍ਰਾਪਤੀਆਂ ਬਾਰੇ ਦੱਸਣ ਦੀ ਲੋੜ ਹੈ। ਅਸੀਂ ਲੋਕਾਂ ਨੂੰ ਦੱਸਣਾ ਹੈ ਕਿ ਪੱਛੜੀਆਂ ਜਾਤਾਂ, ਅਨੁਸੂਚਿਤ ਜਨ-ਜਾਤਾਂ, ਕਿਸਾਨਾਂ ਅਤੇ ਔਰਤਾਂ ਆਦਿ ਲਈ ਅਸੀਂ ਕੀ ਕੁੱੱਝ ਕੀਤਾ ਹੈ। ਜੇ ਤੁਹਾਨੂੰ ਇਹ ਸਭ ਨਹੀਂ ਪਤਾ ਹੈ ਤਾਂ ਕੁੱਝ ਵੀ ਝੂਠ ਜਾਂ ਜੋ ਮੂੰਹ ਵਿੱਚ ਆਵੇ, ਬੋਲ ਦਿਓ।''
—''ਅਸੀਂ ਸਿਆਸਤਦਾਨ ਲੋਕ ਹਾਂ। ਜਦੋਂ ਸਾਡੇ ਤੋਂ ਕੁੱਝ ਪੁੱਛਿਆ ਜਾਵੇ ਤਾਂ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਹੈ ਕਿ ਸਾਨੂੰ ਪਤਾ ਨਹੀਂ ਹੈ। ਅਜਿਹਾ ਕਰਨ ਦੀ ਬਜਾਏ ਕੋਈ ਵੀ ਕਹਾਣੀ ਬਣਾ ਦਿਓ, ਬਾਅਦ ਵਿੱਚ ਜੋ ਹੋਵੇਗਾ, ਅਸੀਂ ਦੇਖ ਲਵਾਂਗੇ।''
2015 ਵਿੱਚ ਵੀ ਈਸ਼ਵਰੱਪਾ ਤੋਂ ਜਦੋਂ ਇੱਕ ਮਹਿਲਾ ਪੱਤਰਕਾਰ ਨੇ ਕਰਨਾਟਕ ਵਿੱਚ ਬਲਾਤਕਾਰਾਂ ਦੇ ਵਿਸ਼ੇ 'ਚ ਪੁੱਛਿਆ ਸੀ ਤਾਂ ਉਹਨਾਂ ਇਹ ਕਹਿ ਕੇ ਵਿਵਾਦ ਖੜ•ਾ ਕਰ ਦਿੱਤਾ ਸੀ ਕਿ ''ਜੇ ਕੋਈ ਤੁਹਾਡਾ ਬਲਾਤਕਾਰ ਕਰ ਦੇਵੇ ਤਾਂ ਵਿਰੋਧੀ ਧਿਰ ਕੀ ਕਰ ਸਕਦੀ ਹੈ।'' (ਜਗਬਾਣੀ ਦੀ ਸੰਪਾਦਕੀ 'ਚੋਂ)
No comments:
Post a Comment