2015 'ਚ 7000 ਕਿਸਾਨ ਮਰੇ!
ਇਸ ਜੁਲਾਈ ਤੋਂ ਹੁਣ ਤੱਕ ਮਹਾਰਾਸ਼ਟਰ 'ਚ ਸੈਂਕੜੇ ਕਿਸਾਨਾਂ ਨੂੰ ਸਪਰੇਆਂ ਚੜ•ਨ ਦੇ ਮਾਮਲੇ ਆਏ ਹਨ ਜਦਕਿ 35 ਮੌਤਾਂ ਦੀ ਰਿਪੋਰਟ ਹੈ। ਭਾਰਤ 'ਚ ਇਕਲੀਆਂ ਸਪਰੇਆਂ ਚੜ•ਨ ਕਰਕੇ ਹੁੰਦੀਆਂ ਮੌਤਾਂ ਜਾਂ ਪੀੜ•ਤਾਂ ਦੀ ਤਦਾਦ, ਭਾਰਤੀ ਖੇਤੀ ਦੇ ਜੋਖਮਾਂ ਨੂੰ ਸਾਹਮਣੇ ਲਿਆਂਉਂਦੀ ਹੈ। ਕਿਸਾਨ ਤੇ ਖੇਤ ਮਜ਼ਦੂਰਾਂ ਵਾਸਤੇ ਖੇਤੀ ਮੌਤ ਦਾ ਰੁਜਗਾਰ ਹੈ : ਉਸਨੂੰ ਹਰ ਰੋਜ ਅਜਿਹਾ ਬਹੁਤ ਕੁਝ ਕਰਨਾ ਪੈਂਦਾ ਹੈ ਜਿਸ ਨਾਲ ਉਸਨੂੰ ਬਹੁਤ ਸਾਰੇ ਹਾਦਸੇ ਪੇਸ਼ ਆ ਸਕਦੇ ਹਨ, ਜਿਸ 'ਚ ਉਸਦੀ ਜਾਨ ਜਾ ਸਕਦੀ ਹੈ; ਉਹ ਅਪੰਗ ਹੋ ਸਕਦਾ ਹੈ ਜਾਂ ਸਾਰੀ ਉਮਰ ਲਈ ਰੋਗ-ਗ੍ਰਸਤ ਹੋ ਸਕਦਾ ਹੈ; ਤੇ ਇਸ ਜੋਖਮ ਤੋਂ ਬਾਅਦ ਉਸਦੇ ਪੱਲੇ ਕੀ ਪੈਂਦਾ ਹੈ ਇਸਨੂੰ ਖੁਦਕਸ਼ੀਆਂ ਦੇ ਤਥਾਂ ਰਾਹੀਂ ਮਹਿਸੂਸਿਆ ਜਾ ਸਕਦਾ ਹੈ : ਬਸ਼ਰਤੇ ਸਾਡੀ ਸੰਵੇਦਨਾ ਜ਼ਿੰਦਾ ਹੋਵੇ!
ਖਤਰਨਾਕ ਕੀਟਨਾਸ਼ਕਾਂ ਨਾਲ ਸਬੰਧਤ ਹਾਦਸਿਆਂ ਤੋਂ ਬਚਾਅ ਵਾਸਤੇ ਬਹੁਤ ਸਾਰੀਆਂ ਕਿਟਾਂ; ਸੰਦ ਸਮਾਨ ਤੇ ਮਸ਼ੀਨਰੀ ਆਉਂਦੀ ਹੈ ਪਰ ਇਹ ਕਾਫੀ ਮਹਿੰਗੀ ਪੈਂਦੀ ਹੈ ਤੇ ਇਸ ਦੀ ਵਰਤੋਂ ਕਰ ਸਕਣ ਦੀ ਤਵਕੋ 1 ਏਕੜ ਤੋਂ ਘੱਟ ਮਾਲਕੀ ਵਾਲੇ ਉਸ ਕਿਸਾਨ ਤੋਂ ਕਿਵੇਂ ਕੀਤੀ ਜਾ ਸਕਦੀ ਹੈ ਜਿਸਦੀ ਸਰਕਾਰ ਵਲੋਂ ਅਨੁਮਾਨਤ ਆਮਦਨ 1308 ਰੁ ਪ੍ਰਤੀ ਮਹੀਨਾ ਹੈ ਤੇ ਜਿਸਦੇ ਪਰਿਵਾਰ ਦਾ ਖਰਚ 5401 ਰੁ: (5000 'ਚ ਇਕ ਪਰਿਵਾਰ ਦਾ ਮਹੀਨਾ!) ਮਹੀਨਾ ਹੈ ਤੇ ਜੋ 4093 ਰੁ ਮਹੀਨਾ ਦਾ ਜੁਗਾੜ ਉਚੇ ਦਰ ਦੇ ਵਿਆਜ ਵਾਲੇ ਕਰਜੇ ਦੀ ਫੜੋ ਫੜਾਈ ਰਾਹੀਂ ਕਰਦਾ ਹੈ! ਜਾਂ 5 ਏਕੜ ਤਕ ਦੇ ਕਿਸੇ ਵੀ ਕਿਸਾਨ ਵਲੋਂ ਜਿਸਦੀ ਮਹੀਨਾਵਾਰ ਆਮਦਨ ਉਸਦੇ ਘੱਟੋ ਘੱਟ ਗੁਜਾਰੇ ਲਾਇਕ ਵੀ ਨਹੀਂ ਬਣਦੀ। (ਐੱਨ.ਐੱਸ.ਐੱਸ.ਓ. ਵੇਰਵੇ)।
ਜਾਂ ਕੀ ਉਹ 14.5 ਕਰੋੜ ਖੇਤ ਮਜ਼ਦੂਰ ਇਸ “ਐਸ਼'' ਦੀ ਤਵਕੋ ਕਰ ਸਕਦੇ ਹਨ ਜਿਹਨਾਂ ਨੂੰ ਸਾਰਾ ਸਾਲ ਔਸਤ ਦੋ ਮਹੀਨੇ ਰੁਜਗਾਰ ਮਿਲਦਾ ਹੈ ਤੇ ਇਸ ਵਿਚ ਵੀ ਮਰਦ ਮਹਿਜ 230-290 ਅਤੇ ਔਰਤਾਂ ਮਹਿਜ 196-220 ਰੁ ਦੀ ਦਿਹਾੜੀ ਕਮਾਉਂਦੀਆਂ ਹਨ?
ਭਾਰਤ ਦੀ ਘਾਟਿਆਂ ਮਾਰੀ ਖੇਤੀ ਵਾਸਤੇ ਹਾਦਸਿਆਂ ਤੋਂ ਸੁਰਖਿਆ ਇਕ ਓਪਰਾ ਖਿਆਲ ਹੈ। ਜਿੰਨਾ ਵਾਸਤੇ ਜਿੰਦਗੀ ਹੀ ਜੋਖਮ ਹੈ, ਉਹਨਾਂ ਲਈ ਹੋਰ ਕੁਝ ਵੀ ਜੋਖਮ ਨਹੀਂ!
ਪਰ, ਜਦੋਂ ਕੌਮੀ ਵਿਉਂਤ ਦੀ ਨੀਤੀ ਇਹ ਹੋਵੇ ਕਿ 1960-61 ਵਿਚ ਕੌਮੀ ਵਿਉਂਤ ਦਾ 12-16% ਖੇਤੀ 'ਤੇ ਖਰਚਿਆ ਜਾ ਰਿਹਾ ਹੋਵੇ ਤੇ 2007 ਤਕ ਪਹੁੰਚਕੇ ਇਹ 3.7% ਰਹਿ ਜਾਵੇ ਤਾਂ ਮਤਲਬ ਸਾਫ ਹੈ ਕਿ ਵਾਹੀਵਾਨਾਂ ਦੀਆਂ ਮੌਤਾਂ ਨੀਤੀ ਤੇ ਨੀਤ ਦਾ ਮਾਮਲਾ ਹੈ। ਖਜਾਨਿਆਂ ਦੇ ਮੂੰਹ ਅੰਬਾਨੀਆਂ ਤੋਂ ਮੋੜੇ ਬਿਨਾਂ ਇਹ ਮੌਤਾਂ ਠੱਲ•ੀਆਂ ਨਹੀਂ ਜਾ ਸਕਦੀਆਂ : ਚਾਹੇ ਹਾਦਸੇ ਹੋਣ ਚਾਹੇ ਖੁਦਕਸ਼ੀਆਂ!
ਭਾਰਤ 'ਚ ਵੱਡੀ ਪੱਧਰ 'ਤੇ ਅਜਿਹੇ ਕੀਟ ਨਾਸ਼ਕ ਵਰਤੇ ਜਾ ਰਹੇ ਹਨ ਜੋ ਬਹੁਤ ਸਾਰੇ ਦੇਸ਼ਾਂ 'ਚ ਪਾਬੰਦੀਸ਼ੁਦਾ ਹਨ। ਇਹ ਕੀਟ ਨਾਸ਼ਕ ਕੀਟ ਨਹੀਂ ਮਾਰਦੇ; ਬੰਦੇ ਮਾਰਦੇ ਹਨ। ਖੇਤੀ ਅੰਦਰ ਵਾਪਰਦੇ ਹਾਦਸੇ ਵੀ ਸਮਾਜ ਦੀ ਚਿੰਤਾ ਦਾ ਵਿਸ਼ਾ ਬਣਨੇ ਚਾਹੀਦੇ ਹਨ। ਇਹ ਹਮੇਸ਼ਾ ਯਾਦ ਰਖਿਆ ਜਾਣਾ ਚਾਹੀਦਾ ਹੈ ਕਿ ਸਾਡੀ ਖੇਤੀ ਹਾਦਸਿਆਂ ਭਰਪੂਰ ਤੇ ਜੋਖਮਾਂ ਭਰੀ ਹੈ।
(ਇਸ ਪੋਸਟ ਵਿਚਲੇ ਤੱਥ P7 1mbedkar ਦੇ 5xplainer: Why is 9ndia’s 1griculture in 3risis? ਅਤੇ Shristi Sisodia ਦ 6armer deaths due to pesticide use: 1n issue less reported ਤੋਂ ਲਏ ਗਏ ਹਨ
(Sudeep Singh 6acebook)
---------------------------------------------------------------------------------------------
ਪ੍ਰੋਫੈਸਰ ਜੀ.ਐਨ. ਸਾਂਈਂ ਬਾਬਾ ਸਮੇਤ ਛੇ ਸਾਥੀਆਂ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਲਈ ਲੋਕ ਸੰਗਰਾਮ ਮੰਚ ਦੇ ਸੱਦੇ 'ਤੇ ਪੰਜਾਬ ਸਟੂਡੈਂਟਸ ਯੂਨੀਅਨ, ਇਨਕਲਾਬੀ ਲੋਕ ਮੋਰਚਾ ਪੰਜਾਬ, ਜਮਹੂਰੀ ਅਧਿਕਾਰ ਸਭਾ,ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ ਤੇ ਹੋਰ ਇਨਕਲਾਬੀ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਮੋਗਾ ਸ਼ਹਿਰ ਵਿੱਚ 24 ਨਵੰਬਰ ਨੂੰ ਰੈਲੀ ਅਤੇ ਮਾਰਚ ਕੀਤਾ ਗਿਆ।
No comments:
Post a Comment