ਇੰਜ ਕਰਦੀ ਹੈ ਖਾਕੀ ਵਰਦੀ ਕਾਨੂੰਨ ਦੀ ਰਾਖੀ।
ਪਿੰਡ ਮੰਡੀ ਕਲਾਂ ਦਾ 23 ਵਰਿ•ਆਂ ਦਾ ਨੌਜਵਾਨ ਭੁਪਿੰਦਰ ਸਿੰਘ ਖੁਦਕੁਸ਼ੀ ਕਰ ਗਿਆ ਹੈ।ਉਹਦੀ ਜੇਬ 'ਚੋਂ ਖੁਦਕੁਸ਼ੀ ਨੋਟ ਮਿਲਿਆ ਹੈ ਜਿਸ ਵਿੱਚ ਥਾਣੇਦਾਰ ਜਗਰੂਪ ਸਿੰਘ ਤੇ ਟਾਊਟਪੁਣਾ ਕਰਨ ਵਾਲੇ ਗਵਾਹ ਸਤੀਸ਼ ਕੁਮਾਰ ਨੂੰ ਉਹਦੀ ਮੌਤ ਦਾ ਕਾਰਨ ਦੱਸਿਆ ਹੈ। ਮ੍ਰਿਤਕ ਦੇ ਮਾਪਿਆਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਦੋ ਦਿਨਾਂ ਤੋਂ ਰਾਮਪੁਰਾ ਮੌੜ ਸੜਕ ਜਾਮ ਕੀਤੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ( ਉਗਰਾਹਾਂ) ਦੀ ਅਗਵਾਈ 'ਚ ਕਿਸਾਨ ਦੋ ਦਿਨਾਂ ਤੋਂ ਬਾਲਿਆਂਵਾਲੀ ਥਾਣੇ ਮੂਹਰੇ ਬੈਠੇ ਹਨ। ਪੁਲਸ ਨੇ ਨਾ ਕੇਸ ਦਰਜ਼ ਕੀਤਾ ਹੈ ਨਾ ਕਿਸੇ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਕੀ ਸੀ? ਦੋ ਸਾਲ ਪਹਿਲਾਂ ਪੁਲਿਸ ਕਿਸੇ ਸਿਆਸੀ ਆਗੂ ਦੇ ਇਸ਼ਾਰੇ 'ਤੇ ਕਿਸੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਦੀ ਹੈ।ਗ੍ਰਿਫਤਾਰ ਕਰਨ ਵਾਲਾ ਥਾਣੇਦਾਰ ਜਗਰੂਪ ਚਾਹੁੰਦਾ ਹੈ ਕਿ ਇਸ ਮਾਮਲੇ 'ਚ ਹੋਰ ਪੈਸੇ ਝਾੜੇ ਜਾ ਸਕਣ। ਉਹ ਨਸ਼ਾ ਤਸਕਰ 'ਤੇ ਦਬਾਅ ਪਾਉਂਦਾ ਹੈ ਕਿ ਉਹ ਕਿਸੇ ਆਪਣੇ ਜਾਣਕਾਰ ਨੂੰ ਘਟਨਾ ਵਾਲੀ ਥਾਂ 'ਤੇ ਸੱਦੇ। ਨਸ਼ਾ ਤਸਕਰ ਭੁਪਿੰਦਰ ਨੂੰ ਫੋਨ ਕਰਦਾ ਹੈ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ ਤੇ ਉਹ ਉੱਥੇ ਪਹੁੰਚੇ। ਉੱਥੇ ਪਹੁੰਚੇ ਭੁਪਿੰਦਰ 'ਤੇ ਥਾਣੇਦਾਰ ਜਗਰੂਪ ਨਸ਼ੇ ਦਾ ਝੂਠਾ ਕੇਸ ਦਰਜ ਕਰਕੇ ਜੇਲ 'ਚ ਸੁੱਟ ਦਿੰਦਾ ਹੈ। ਕੇਸ 'ਚੋਂ ਬਚਾਉਣ ਲਈ ਮਾਪਿਆਂ ਕੋਲੋਂ ਸੱਤ ਲੱਖ ਰੁਪਿਆ ਰਿਸ਼ਵਤ ਦੀ ਮੰਗ ਕਰਦਾ ਹੈ ਜੋ ਮਾਪੇ ਜ਼ਮੀਨ ਵੇਚ ਕੇ ਪ੍ਰਬੰਧ ਕਰਦੇ ਹਨ। ਕੇਸ ਚੱਲਦਾ ਹੈ ਜਦੋਂ ਗੱਲ ਗਵਾਹੀਆਂ 'ਤੇ ਪਹੁੰਚਦੀ ਹੈ ਤਾਂ ਥਾਣੇਦਾਰ ਜਗਰੂਪ ਤੇ ਝੂਠਾ ਗਵਾਹ ਸਤੀਸ਼ ਕੁਮਾਰ ਦੁਬਾਰਾ ਭੁਪਿੰਦਰ ਤੋਂ ਪੰਜ ਲੱਖ ਰੁਪਏ ਦੀ ਮੰਗ ਕਰਦੇ ਹਨ। ਇਸ ਮਾਨਸਿਕ ਪ੍ਰੇਸ਼ਾਨੀ ਨੂੰ ਨਾ ਝੱਲਦਾ ਭੁਪਿੰਦਰ ਖੁਦਕੁਸ਼ੀ ਕਰ ਜਾਂਦਾ ਹੈ। ਇਸ ਰਾਜ ਭਾਗ ਦਾ ਹਰੇਕ ਅੰਗ ਗਰੀਬ ਕਿਰਤੀ ਲੋਕਾਂ, ਕਿਸਾਨਾਂ -ਮਜ਼ਦੂਰਾਂ ਦੇ ਮੁੜਕੇ ਤੇ ਖ਼ੂਨ ਤੇ ਪਲਦਾ ਹੈ। ਆਓ ਭੁਪਿੰਦਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕਰੀਏ। -Manpreet Jas (੨੪ November )
''ਸਾਡੀਆਂ ਅੱਖੀਆਂ ਤਰਸਦੀਆਂ ਨੇ..''
ਮੈਂ ਤੇ ਮੇਰਾ ਦੋਸਤ ਬਾਜਵਾ 1997 ਵਿਚ ਬੈਠੇ ਬੈਠੇ ਹੀ ਪ੍ਰੋਗਰਾਮ ਬਣਾ ਲਿਆ ਕਿ ਚੱਲੋ ਪਾਕਿਸਤਾਨ ਘੁੰਮ ਕੇ ਆਈਏ। ਕ੍ਰਿਕਟ ਮੈਚ ਸੀ ਲਾਹੌਰ। ਅਸੀਂ ਵੀ ਪਾਕਿਸਤਾਨ ਅਬੈਂਸੀ ਵਿਚ ਅੰਮ੍ਰਿਤਸਰ ਪਹੁੰਚ ਗਏ। ਵੀਜਾ ਲੈ ਕੇ ਅਗਲੇ ਦਿਨ ਅਸੀਂ ਲਾਹੌਰ ਪਹੁੰਚ ਗਏ। ਅਸੀਂ ਜਿਧਰ ਵੀ ਜਾਈਏ, ਸਾਡੀ ਆਓ ਭਗਤੀ ਇਸ ਤਰਾਂ ਹੋਵੇ ਜਿਵੇਂ ਅਸੀ ਬੜੇ ''ਵੀ.ਆਈ.ਪੀ.'' ਹਾਂ ਜੋ ਵੀ ਕੁਝ ਮੁਲ ਲੈ ਕੇ ਅਸੀਂ ਖਾਈਏ ਜਦੋਂ ਪੈਸੇ ਦੇਈਏ ਤਾਂ ਕੀ ਫੜੀ ਵਾਲਾ ਜਾਂ ਛੋਟੀ ਛੋਟੀ ਦੁਕਾਨਾਂ ਵਾਲੇ ਸਾਡੇ ਕੋਲੋਂ ਪੈਸੇ ਹੀ ਨਾ ਲੈਣ ...ਅਸੀਂ ਹੈਰਾਨ ਪ੍ਰੇਸ਼ਾਨ ਹੋ ਗਏ ਕਿ ਹਾਰ ਕੇ ਇੱਕ ਬਜੁਰਗ ਪੁਠੀ ਚਪਣੀ ਵਿਚ ਕੁਲਫੀਆਂ ਜਮਾਂ ਕੇ ਵੇਚਦਾ ਸੀ ਉਸ ਨੂੰ ਕਿਹਾ ਬਾਪੂ ਕੁਲਫੀ ਖਾਣੀ ਹੈ ਪਰ ਤਾਂ ਖਾਣੀ ਹੈ ! ਕਿ ਜੇ ਤੁਸੀਂ ਪੈਸੇ ਲਵੋਗੇ ਤਾਂ..! ਉਹ ਹੱਥ ਜੋੜਕੇ ਕਹਿਣ ਲਗਾ ਭਲਿਆ ! ਸਾਡੀਆਂ ਅੱਖੀਆਂ ਤਰਸਦੀਆਂ ਨੇ ! ਕਿਵੇਂ ਫੇਰ 'ਕਠੇ ਹੋਵਾਂਗੇ ! ਪੁੱਤਰੋ ਹੁਣ ਤੇ ਤੁਸੀਂ ਸਾਡੇ ਮਹਿਮਾਨ ਜੋ !! .ਸਾਡੀਆਂ ਅੱਖਾਂ ਭਰ ਆਈਆਂ ਉਦੋ ਤਾਂ ਹਦ ਹੋ ਗਈ ਜਦੋਂ ਸਾਡੇ ਕੋਲ ਇੱਕ ਮੋਟਰ ਸਾਈਕਲ 'ਤੇ ਇੱਕ ਜੁਆਨ ਜੋੜਾ ਰੁਕਿਆ ਤੇ ਰੁਕਦਿਆਂ ਹੀ ਸਾਨੂੰ ਸਤਿ ਸ੍ਰੀ ਅਕਾਲ ਕਰਕੇ ਬੇਨਤੀ ਕੀਤੀ ਕਿ ਸਾਡਾ ਬੱਚਾ ਥੋੜੀ ਦੇਰ ਆਪਣੀ ਗੋਦ ਵਿਚ ਚੱਕ ਲਓ। ਅਸੀਂ ਬੱਚਾ ਚੱਕ ਕੇ ਉਹਨੂੰ ਪਿਆਰ ਦਿੱਤਾ ਤੇ ਪਾਕਿਸਤਾਨੀ 100 ਰੁਪਏ ਉਸ ਨੂੰ ਦਿੱਤੇ....ਉਹਨਾਂ ਦੱਸਿਆ। ਮੈਂ ਤੁਹਾਨੂੰ ਬਜਾਰ ਵਿਚ ਤੱਕਿਆ ਤਾਂ ਘਰ ਜਾ ਕੇ ਦੱਸਿਆ ਤਾਂ ਸਾਡੇ ਬਜੁਰਗ ਨੇ ਕਿਹਾ ਝਟ ਪਟ ਜਾਵੋ ਤੇ ਬੱਚੇ ਨੂੰ ਪਿਆਰ ਦੁਆ ਕੇ ਲਿਆਵੋ। ਅਸੀਂ ਪਿੱਛੋਂ ਬਜਾਰ ਵਿੱਚ ਤੁਹਾਡੇ ਬਾਰੇ ਪੁੱਛ ਪੁੱਛ ਕੇ ਆ ਰਹੇ ਹਾਂ......ਓਹ ਰੱਬਾ ! ਤੂੰ 'ਜੇ ਸੱਚੀਂ ਹੈਂ ਤਾਂ ਇਨ•ਾਂ ਕਾਲੀਆਂ ਭੇਡਾਂ ਤੋ ਸਾਨੂੰ ਬਚਾਅ ! ਜੋ ਸਾਨੂੰ ਆਪਸ ਵਿਚ ਧਰਮਾਂ ਵਿਚ ਵੰਡੀ ਬੈਠੀਆਂ ਹਨ ! ਸਾਨੂੰ 'ਨਾ ਖਾਲਸਤਾਨ ਨਾ ਹਿੰਦੂ ਵਾਦ' ਨਾ ਕੋਈ ਹੋਰ ਸਾਨੂੰ ਸਾਡਾ ਭਾਈਚਾਰਾ ਹੀ ਵਾਪਸ ਦੇ ਦਿਓ ! ਅਸੀਂ ਉਸ ਨਾਲ ਕੰਮ ਚਲਾ ਲਵਾਂਗੇ....... Singh 2albir ਫੇਸਬੁੱਕ 17-11-17
----------------------------------------------------------
ਪਾਕਿਸਤਾਨੀ ਪੰਜਾਬ ਵਿੱਚ ਮਾਂ-ਬੋਲੀ ਪੰਜਾਬੀ ਨਾਲ ਮਤਰੇਆ ਸਲੂਕ
ਅੰਮ੍ਰਿਤਸਰ, 16 ਦਸੰਬਰ— ਮਾਂ ਬੋਲੀ ਪੰਜਾਬੀ ਨੂੰ ਉਸਦਾ ਬਣਦਾ ਹੱਕ, ਸਨਮਾਨ ਅਤੇ ਇਨਸਾਫ ਦੁਆਉਣ ਲੀ ਲੰਬੇ ਸਮੇਂ ਤੋਂ ਜੱਦੋਜਹਿਦ ਕਰ ਰਹੇ ਪੰਜਾਬੀ ਪ੍ਰਚਾਰ ਸੰਸਥਾ ਦੇ ਸਦਰ ਅਹਿਮਦ ਰਜ਼ਾ ਖਾਂ ਅਤੇ ਜਨਰਲ ਸਕੱਤਰ ਬਾਬਰ ਜਲੰਧਰੀ ਨੇ ਦੱਸਿਆ ਕਿ ਪਾਕਿਸਤਾਨ ਦੀ ਕੁੱਲ ਆਬਾਦੀ ਵਿੱਚ 7.57 ਫੀਸਦੀ ਲੋਕ ਉਰਦੂ, 44.15 ਫੀਸਦੀ ਪੰਜਾਬੀ, 14.1 ਫੀਸਦੀ ਸਿੰਧੀ, 15.42 ਫੀਸਦੀ ਪਸ਼ਤੋ, 3.57 ਫੀਸਦੀ ਬਲੋਚੀ, 10.53 ਫੀਸਦੀ ਸਰਾਇਕੀ ਅਤੇ 4.66 ਫੀਸਦੀ ਲੋਕ ਹੋਰ ਸਥਾਨਕ ਭਾਸ਼ਾਵਾਂ ਬੋਲਦੇ ਹਨ। ਉਕਤ ਤੋਂ ਇਲਾਵਾ ਸੂਬਾ ਪੰਜਾਬ ਵਿੱਚ 75.23 ਫੀਸਦੀ ਲੋਕ ਪੰਜਾਬੀ, 4.51 ਫੀਸਦੀ ਉਰਦੂ, 8.13 ਫੀਸਦੀ ਸਿੰਧੀ, 1.16 ਪਸ਼ਤੋ, 0.66 ਫੀਸਦੀ ਬਲੋਚੀ, 17.36 ਫੀਸਦੀ ਸਰਾਇਕੀ ਅਤੇ 0.95 ਫੀਸਦੀ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਇਸ ਦੇ ਬਾਵਜੂਦ ਪੰਜਾਬ ਵਿੱਚ ਪੰਜਾਬੀ ਨੂੰ ਪ੍ਰਮੁੱਖ ਭਾਸ਼ਾ ਦਾ ਸਥਾਨ ਨਹੀਂ ਦਿੱਤਾ ਜਾ ਰਿਹਾ ਹੈ। ਅਹਿਮਦ ਰਜ਼ਾ ਖਾਂ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਇਨਸਾਫ ਦੁਆਉਣ ਲਈ ਪੰਜਾਬੀ ਭਾਸ਼ਾ ਪ੍ਰੇਮੀ ਕਦੇ ਪਿੱਛੇ ਨਹੀਂ ਹਟਣਗੇ ਅਤੇ ਜਦੋਂ ਤੱਕ ਪੰਜਾਬ ਦੇ ਸਕੂਲਾਂ ਵਿੱਚ ਨਰਸਰੀ ਜਮਾਤ ਤੋਂ ਗਰੈਜੂਏਸ਼ਨ ਤੱਕ ਪੰਜਾਬੀ ਨੂੰ ਵਿਸ਼ੇ ਦੇ ਤੌਰ 'ਤੇ ਲਾਗੂ ਨਹੀਂ ਕੀਤਾ ਜਾਂਦਾ, ਉਸ ਵਕਤ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਬਾਬਰ ਜਲੰਧਰੀ ਨੇ ਪੰਜਾਬ ਵਿੱਚ ਮਾਂ-ਬੋਲੀ ਪੰਜਾਬੀ ਨਾਲ ਕੀਤੇ ਜਾ ਰਹੇ ਮਤਰੇਈ ਮਾਂ ਵਾਲੇ ਸਲੂਕ ਲਈ ਸੂਬਾ ਸਰਕਾਰ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਕਿ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
—ਸੁਰਿੰਦਰ ਕੋਛੜ
----------------------
ਪੰਜਾਬੀ ਮਾਂ-ਬੋਲੀ ਨੂੰ ਪੰਜਾਬ ਵਿੱਚ ਲਾਗੂ ਕਰਵਾਉਣ ਲਈ ਚੱਲ ਰਹੇ ਸੰਘਰਸ਼ ਦੌਰਾਨ ਬਾਬਾ ਹਰਦੀਪ ਸਿੰਘ ਤੇ ਮਾਲਵਾ ਯੂਥ ਫੈਡਰੇਸ਼ਨ ਦੇ ਲੱਖਾ ਸਿਧਾਣਾ ਨੂੰ ਬਿਨਾ ਸ਼ਰਤ ਰਿਹਾਅ ਕਰਵਾਉਣ ਲਈ 7 ਨਵੰਬਰ ਨੂੰ ਬਠਿੰਡਾ ਸ਼ਹਿਰ ਵਿੱਚ ਇੱਕ ਜਬਰਦਸਤ ਰੋਸ ਮਾਰਚ ਕੀਤਾ ਗਿਆ। ਪੰਜਾਬੀ ਮਾਂ-ਬੋਲੀ ਸੰਘਰਸ਼ ਕਮੇਟੀ ਦੇ ਸੱਦੇ 'ਤੇ ਮਿੰਨੀ ਸਕੱਤਰੇਤ ਅੱਗੇ ਇੱਕ ਰੋਸ ਧਰਨਾ ਵੀ ਦਿੱਤਾ ਅਤੇ ਡੀ.ਸੀ. ਨੂੰ ਮੰਗ ਪੱਤਰ ਵੀ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਬੁਲਾਰਿਆਂ ਨੇ ਬਾਬਾ ਮਹਿਰਾਜ ਤੇ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਦਾ ਸਖਤ ਵਿਰੋਧ ਕਰਦਿਆਂ ਉਹਨਾਂ ਦੀ ਬਿਨਾ ਸ਼ਰਤ ਰਿਹਾਈ ਦੀ ਮੰਗ ਕੀਤੀ।
------------------------------
ਰੂਸੀ ਇਨਕਲਾਬ ਦੀ 100ਵੀਂ ਵਰ•ੇਗੰਢ ਉੱਤੇ ਇਨਕਲਾਬੀ ਕਾਨਫ਼ਰੰਸ ਅਤੇ ਮਾਰਚ
ਮੋਗਾ : 7 ਨਵੰਬਰ ਨੂੰ ਇੱਥੋਂ ਦੇ ਗੋਧੇਵਾਲਾ ਸਟੇਡੀਅਮ ਵਿੱਖੇ ਪੰਜਾਬ ਦੀ ਸਮੁੱਚੀ ਇਨਕਲਾਬੀ ਲਹਿਰ ਵੱਲੋਂ ਇੱਕਮੁੱਠ ਹੋ ਕੇ ਅਕਤੂਬਰ ਇਨਕਲਾਬ ਸ਼ਤਾਬਦੀ ਕਮੇਟੀ, ਪੰਜਾਬ ਦੀ ਅਗਵਾਈ 'ਚ ਇਨਕਲਾਬੀ ਕਾਰਕੁਨ ਲਾਲ ਝੰਡੇ ਲੈ ਕੇ ਇਨਕਲਾਬੀ ਨਾਅਰੇ ਅਤੇ ਗੀਤ ਗੁੰਜਾਉਂਦੇ ਹੋਏ ਪਹੁੰਚੇ। ਇਸ ਵਿੱਚ ਵੱਖ ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਔਰਤ ਜਥੇਬੰਦੀਆਂ ਨਾਲ ਜੁੜੇ ਵਰਕਰ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਏ। ਵੱਖ ਵੱਖ ਜਥੇਬੰਦੀਆਿਂ ਦੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੌ ਸਾਲ ਬੀਤ ਜਾਣ ਦੇ ਬਾਵਜੂਦ ਰੂਸ ਦਾ ਮਹਾਨ ਅਕਤੂਬਰ ਇਨਕਲਾਬ ਅੱਜ ਵੀ ਦੁਨੀਆਂ ਦੇ ਮਜ਼ਦੂਰਾਂ, ਹੋਰ ਮਿਹਨਤਕਸ਼ ਲੋਕਾਂ ਅਤੇ ਦੱਬੀਆਂ-ਕੁਚਲੀਆਂ ਕੌਮਾਂ ਲਈ ਰਾਹ ਦਰਸਾਵਾ ਹੈ। ਇਸ ਮਹਾਨ ਇਨਕਲਾਬ ਨੇ ਹਰ ਕਿਸਮ ਦੀ ਲੁੱਟ ਅਤੇ ਦਾਬੇ ਨੂੰ ਖ਼ਤਮ ਕਰਕੇ ਕਿਰਤੀ ਕਾਮਿਆਂ ਦੀ ਸਰਦਾਰੀ ਵਾਲਾ ਰਾਜ ਪ੍ਰਬੰਧ ਕਾਇਮ ਕੀਤਾ ਸੀ।
ਰੂਸ ਦੇ ਮਹਾਨ ਇਨਕਲਾਬੀ ਕਾ: ਲੈਨਿਨ ਤੇ ਕਾ: ਸਟਾਲਿਨ ਦੀ ਅਗਵਾਈ 'ਚ ਕਾਇਮ ਹੋਏ ਸਮਾਜਵਾਦੀ ਪ੍ਰਬੰਧ ਅੰਦਰ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਆਦਿਕ ਨੂੰ ਮੁਕੰਮਲ ਰੂਪ 'ਚ ਖ਼ਤਮ ਕਰਕੇ ਵਿਸ਼ਾਲ ਲੋਕਾਈ ਲਈ ਵਿੱਦਿਆ, ਸਿਹਤ ਅਤੇ ਹੋਰ – ਸੇਵਾਵਾਂ ਦੀ ਗਰੰਟੀ ਕੀਤੀ ਅਤੇ ਦੱਬੀਆਂ ਕੁਚਲੀਆਂ ਕੌਮੀਅਤਾਂ ਅਤੇ ਔਰਤਾ ਨੂੰ ਧੱਕੇ ਅਤੇ ਵਿਤਕਰੇ ਤੋਂ ਮੁਕੰਮਲ ਨਿਜ਼ਾਤ ਦੁਆਈ। ਬੁਲਾਰਿਆਂ ਨੇ ਕਿਹਾ ਕਿ ਅੱਜ ਦੁਨੀਆਂ ਭਰ ਅੰਦਰ ਅਤੇ ਖ਼ਾਸ ਕਰਕੇ ਭਾਰਤ ਅੰਦਰ ਬਣ ਰਹੇ ਸਿਆਸੀ-ਆਰਥਿਕ ਸੰਕਟ ਕਰਕੇ ਹਾਕਮ ਜਮਾਤਾਂ ਲੋਕਾਂ ਦੀ ਲੁੱਟ ਅਤੇ ਉਨ•ਾਂ ਉੱਪਰ ਜਬਰ ਦਾ ਕੁਹਾੜਾ ਤੇਜ਼ ਕਰ ਰਹੀਆਂ ਹਨ। ਦੇਸ਼ ਅੰਦਰ ਬਣੀ ਮੋਦੀ ਸਰਕਾਰ ਦੇਸ਼ ਦੇ ਕੁਦਰਤੀ ਸੋਮਿਆਂ, ਮੰਡੀ ਅਤੇ ਕਿਰਤ ਨੂੰ ਮੁਨਾਫ਼ੇ ਦੀ ਹੱਵਸ਼ ਰੱਖਣ ਵਾਲੀਆਂ ਬਹੁ ਰਾਸ਼ਟਰੀ ਕੰਪਨੀਆਂ ਅਤੇ ਉਨ•ਾਂ ਦੇ ਦਲਾਲ ਭਾਰਤੀ ਵੱਡੇ ਇਜਾਰੇਦਾਰ ਘਰਾਣਿਆਂ ਦੇ ਹਵਾਲੇ ਕਰਕੇ ਲੋਕਾਂ ਲਈ ਆਰਥਿਕ ਬਦਹਾਲੀ ਵੱਲ ਧੱਕ ਰਹੀ ਹੈ।
ਲੋਕਾਂ ਦੇ ਹੱਕੀ ਸੰਘਰਸ਼ਾਂ ਖ਼ਾਸ ਕਰਕੇ ਕਿਸਾਨਾਂ, ਮਜ਼ਦੂਰਾਂ, ਆਦਿਵਾਸੀਆਂ ਅਤੇ ਕਸ਼ਮੀਰੀ ਲੋਕਾਂ ਨੂੰ ਕਾਲੇ ਕਾਨੂੰਨਾਂ ਅਤੇ ਹੋਰ ਹਥਿਆਰਬੰਦ ਬਲਾਂ ਦੀ ਤਾਕਤ ਨਾਲ ਦਬਾਇਆ ਜਾ ਰਿਹਾ ਹੈ। ਗਊ ਰੱਖਿਆ ਅਤੇ ਅਜਿਹੇ ਹੋਰ ਮਸਲਿਆਂ 'ਤੇ ਫਿਰਕੂ ਪਾਲੀਬੰਦੀ ਕੀਤੀ ਜਾਰਹੀ ਹੈ ਅਤੇ ਮੁਸਲਮਾਨਾਂ, ਇਸਾਈਆਂ ਅਤੇ ਦਲਿਤਾਂ ਨੂੰ ਜਬਰ ਦਾ ਚੁਣਵਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਬੁਲਾਰਿਆਂ ਨੇ ਇਨਕਲਾਬੀ ਆਗੂਆਂ ਨੂੰ ਜੇਲ•ਾਂ 'ਚ ਬੰਦ ਕਰਨ ਅਤੇ ਲੇਖਕਾਂ, ਪੱਤਰਕਾਰਾਂ ਆਦਿਕ ਉੱਤੇ ਫਿਰਕੂ ਫਾਸ਼ੀ ਹਮਲੇ ਕਰਕੇ ਕਤਲ ਕਰਨ ਦੀਆਂ ਕਾਰਵਾਈਆਂ ਦੀ ਜ਼ੋਰਦਾਰ ਨਿੰਦਾ ਕੀਤੀ। ਉਨ•ਾਂ ਕਿਹਾ ਕਿ ਭਾਰਤ ਦੇ ਕਰੋੜਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਜੂਦਾ ਰਾਜਨੀਤਕ-ਸਮਾਜਿਕ ਪ੍ਰਬੰਧ ਅੰਦਰ ਨਹੀਂ ਹੋ ਸਕਦਾ। ਇਸ ਦਾ ਹੱਲ ਰੂਸ ਦੇ ਮਹਾਨ ਅਕਤੂਬਰ ਇਨਕਲਾਬ ਤੋਂ ਪ੍ਰੇਰਤ ਰਾਹ ਪੈਕੇ ਭਾਰਤ ਅੰਦਰ ਕਿਰਤੀ ਕਾਮਿਆਂ ਦੇ ਇਨਕਲਾਬ ਨਾਲ ਹੀ ਹੋ ਸਕਦਾ ਹੈ। ਇਸ ਸਮੇਂ ਪ੍ਰੋ: ਜੀ.ਐੱਨ. ਸਾਈਂਂਬਾਬਾ ਅਤੇ ਹੋਰ ਸਿਆਸੀ ਕੈਦੀਆਂ ਦੀ ਰਿਹਾਈ, ਕਿਸਾਨਾਂ, ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਰੋਕਣ ਲਈ ਉਨ•ਾਂ ਦੀਆਂ ਮੰਗਾਂ ਮੰਨਣ, ਨਿੱਜੀ ਅਤੇ ਜਨਤਕ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ ਰੱਦ ਕਰਨ, ਪਕੋਕਾ ਲਿਆਉਣ ਤੋਂ ਹੱਥ ਪਿੱਛੇ ਰੱਖਣ, 800 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫ਼ੈਸਲਾ ਰੱਦ ਕਰਨ ਆਦਿ ਮਤੇ ਪਾਸ ਕੀਤੇ ਗਏ। ਕਾਨਫ਼ਰੰਸ ਅੰਦਰ ਕਰਾਂਤੀਕਾਰੀ ਸੱਭਿਆਚਾਰਕ ਕੇਂਦਰ ਦੀ ਟੀਮ ਵੱਲੋਂ ਕੋਰੀਓਗ੍ਰਾਫ਼ੀ 'ਜੰਗੇ-ਆਜ਼ਾਦੀ ਸੇ ਕੁਹਰਾਮ ਮਚਾ ਦੇਂਗੇ ਪੇਸ਼ ਕੀਤੀ ਗਈ। ਜੁਗਰਾਜ ਧੌਲਾ, ਨਵਦੀਪ ਧੌਲਾ ਅਤੇ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਕਾਨਫ਼ਰੰਸ ਤੋਂ ਬਾਅਦ ਇਨਕਲਾਬੀ ਨਾਹਰੇ ਲਾਉਂਦੇ ਹੋਏ ਮਾਰਚ ਕਰਕੇ ਪ੍ਰੋਗਰਾਮ ਦੀ ਸਮਾਪਤੀ ਜ਼ੋਸ਼ ਖ਼ਰੋਸ਼ ਨਾਲ ਕੀਤੀ ਗਈ।
-------------------------------------------------------------------------------
ਸਾਈਂਬਾਬਾ ਦੇ ਹੱਕ 'ਚ ਹਾਅ ਦਾ ਨਾਅਰਾ
ਚੰਡੀਗੜ•, 3 ਦਸੰਬਰ- ਕੌਮਾਂਤਰੀ ਅੰਗਹੀਣ ਦਿਵਸ ਮੌਕੇ ਕਿਸਾਨ ਭਵਨ 'ਚ ਕਰਵਾਈ ਗਈ ਕਨਵੈਨਸ਼ਨ ਦੌਰਾਨ ਪ੍ਰੋਫ਼ੈਸਰ ਜੀ.ਐਨ. ਸਾਈਂਬਾਬਾ ਦੀ ਰਿਹਾਈ ਦੀ ਆਵਾਜ਼ ਬੁਲੰਦ ਕੀਤੀ ਗਈ। ਬੁਲਾਰਿਆਂ ਨੇ ਪ੍ਰੋ. ਸਾਈਂਬਾਬਾ, ਪੱਤਰਕਾਰ ਪਰਸ਼ਾਂਤ ਰਾਹੀ, ਵਿਦਿਆਰਥੀ ਹੇਮ ਮਿਸ਼ਰਾ, ਮਹੇਸ਼ ਟਿਰਕੀ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਨਿੰਦਾ ਕੀਤੀ। ਇਹ ਕਨਵੈਨਸ਼ਨ ਲੋਕ ਸੰਗਰਾਮ ਮੰਚ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਰਲ ਕੇ ਕਰਵਾਈ ਗਈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ, ਪ੍ਰੋ. ਜਗਮੋਹਨ ਸਿੰਘ ਅਤੇ ਵਕੀਲ ਪੰਕਜ ਤਿਆਗੀ ਨੇ ਸਾਂਝੇ ਤੌਰ 'ਤੇ ਦੋਸ਼ ਲਾਇਆ ਕਿ ਪ੍ਰੋਫ਼ੈਸਰ ਜੀ ਐਨ ਸਾਈਂਬਾਬਾ ਅਤੇ ਹੋਰਾਂ ਨੂੰ ਸਜ਼ਾਵਾਂ ਸੁਣਾਉਣ ਲਈ ਕਾਨੂੰਨ ਦੇ ਸਾਰੇ ਮਾਪਦੰਡਾਂ ਨੂੰ ਛਿੱਕੇ ਟੰਗ ਕੇ ਅਦਾਲਤ ਵੱਲੋਂ ਪੁਲੀਸ ਪੱਖ ਦੀ ਵਕਾਲਤ ਕੀਤੀ ਗਈ। ਪ੍ਰੋ. ਸਾਈਂਬਾਬਾ, ਜਿਹੜੇ 90 ਫ਼ੀਸਦੀ ਅਪਾਹਜ ਹਨ ਅਤੇ ਆਪਣੇ ਕਪੜੇ ਬਦਲਣ ਦੇ ਅਸਮਰੱਥ ਹਨ, ਨੂੰ ਦੇਸ਼ 'ਚ ਰਾਜ ਪਲਟਾ ਕਰਨ ਦੇ ਦੋਸ਼ਾਂ ਵਿੱਚ ਘੇਰਿਆ ਗਿਆ ਹੈ। ਉਨ•ਾਂ ਦਾ ਕਸੂਰ ਸਿਰਫ਼ ਏਨਾ ਹੈ ਕਿ ਉਹ ਅੰਗਹੀਣ ਹੋਣ ਦੇ ਬਾਵਜੂਦ ਦਲਿਤਾਂ, ਆਦਿਵਾਸੀਆਂ, ਧਾਰਮਿਕ ਘੱਟ ਗਿਣਤੀਆਂ ਅਤੇ ਭਾਰਤੀ ਹਕੂਮਤ ਦੀਆਂ ਜ਼ਿਆਦਤੀਆਂ ਵਿਰੁੱਧ ਲਿਖਦੇ ਆ ਰਹੇ ਹਨ। ਉਹ ਦਿੱਲੀ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫ਼ੈਸਰ ਦੇ ਅਹੁਦੇ 'ਤੇ ਤਾਇਨਾਤ ਸਨ। ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਫੂਲ, ਲੋਕ ਸੰਗਰਾਮ ਮੰਚ ਦੇ ਜਨਰਲ ਸਕੱਤਰ ਬਲਵੰਤ ਮੱਖੂ, ਇਨਕਲਾਬੀ ਕੇਂਦਰ ਦੇ ਕਮਲਜੀਤ ਖੰਨਾ, ਇਨਕਲਾਬੀ ਲੋਕ ਮੋਰਚਾ ਦੇ ਲਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਜੇਲ• ਪ੍ਰਸ਼ਾਸਨ ਉਤੇ ਪ੍ਰੋ. ਸਾਈਂਬਾਬਾ ਦਾ ਇਲਾਜ ਨਾ ਕਰਾਉਣ ਦਾ ਦੋਸ਼ ਵੀ ਲਾਇਆ। ਕਨਵੈਨਸ਼ਨ ਦੌਰਾਨ ਬੁਲਾਰਿਆਂ ਨੇ ਪ੍ਰੋ. ਸਾਈਂਬਾਬਾ ਸਮੇਤ ਦੇਸ਼ ਦੀਆਂ ਵੱਖ ਵੱਖ ਜੇਲ•ਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਅਤੇ ਸਜ਼ਾ ਭੁਗਤ ਰਹੇ ਧਾਰਮਿਕ ਘੱਟ ਗਿਣਤੀ ਅਤੇ ਰਾਜਸੀ ਬੰਦੀਆਂ ਦੀ ਬਗ਼ੈਰ ਸ਼ਰਤ ਤੁਰੰਤ ਰਿਹਾਈ ਦੀ ਮੰਗ ਕੀਤੀ।
No comments:
Post a Comment