Tuesday, 2 January 2018

ਮਾਓਵਾਦ ਤਾਂ ਬਹਾਨਾ ਹੈ ਜਲ-ਜੰਗਲ-ਜ਼ਮੀਨ ਹੀ ਨਿਸ਼ਾਨਾ ਹੈ


ਮਾਓਵਾਦ ਤਾਂ ਬਹਾਨਾ ਹੈ ਜਲ-ਜੰਗਲ-ਜ਼ਮੀਨ ਹੀ ਨਿਸ਼ਾਨਾ ਹੈ
ਝਾਰਖੰਡ ਸੂਬੇ ਵਿੱਚ ਕੰਮ ਕਰਦੀ ਮਜ਼ਦੂਰਾਂ ਦੀ ਆਵਾਜ਼ ਮਜ਼ਦੂਰ ਸੰਗਠਨ ਸਮਿਤੀ 'ਤੇ ਮਾਓਵਾਦੀਆਂ ਦੀ ਫਰੰਟਲ ਜਥੇਬੰਦੀ ਆਖ ਕੇ ਪਾਬੰਦੀ ਲਗਾ ਦਿੱਤੀ ਗਈ ਹੈ। ਯਾਦ ਰਹੇ ਕਿ ਮਜ਼ਦੂਰ ਸੰਗਠਨ ਸਮਿਤੀ ਕਾਇਮ ਹੋਣ ਦੇ ਸਮੇਂ ਤੋਂ ਲੈ ਕੇ ਹੀ ਮਜ਼ਦੂਰਾਂ ਦੇ ਹਿੱਤਾਂ ਵਿੱਚ ਅਤੇ ਲੋਟੂ ਢਾਂਚੇ ਦੇ ਖਿਲਾਫ ਆਵਾਜ਼ ਉਠਾਉਂਦੀ ਰਹੀ ਹੈ। ਇਹਨਾਂ ਦਿਨਾਂ ਵਿੱਚ ਨਕਸਲਬਾੜੀ ਲਹਿਰ ਦੀ 50ਵੀਂ ਵਰ•ੇਗੰਢ ਅਤੇ ਬਾਲਸ਼ਵਿਕ ਇਨਕਲਾਬ ਦੀ 100ਵੀਂ ਵਰ•ੇਗੰਢ 'ਤੇ ਝਾਰਖੰਡ ਸਰਕਾਰ ਵੱਲੋਂ ਰੋਕ ਲਾਏ ਜਾਣ ਅਤੇ ਅੜਿੱਕੇ ਡਾਹੁਣ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਦਰਜ਼ਨਾਂ ਹੀ ਥਾਵਾਂ 'ਤੇ ਮਜ਼ਦੂਰ ਸੰਗਠਨ ਸਮਿਤੀ ਵੱਲੋਂ ਸਾਮਰਾਜਵਾਦ ਅਤੇ ਜਾਗੀਰਦਾਰੀ ਵਿਰੋਧੀ ਸਫਲਤਾਪੂਰਵ ਸਮਾਗਮ ਆਯੋਜਿਤ ਕੀਤੇ ਗਏ।
ਝਾਰਖੰਡ ਵਿੱਚ ਸਾਮਰਾਜਵਾਦੀਆਂ ਅਤੇ ਸਰਮਾਏਦਾਰਾਂ ਦੀ ਦਲਾਲ ਭਾਜਪਾ ਹਕੂਮਤ ਆਦਿਵਾਸੀਆਂ ਨੂੰ ਜਲ-ਜੰਗਲ-ਜ਼ਮੀਨ ਤੋਂ ਬੇਦਖਲ ਕਰਕੇ ਉੱਥੇ ਮੌਜੂਦ ਕੁਦਰਤੀ ਖਜ਼ਾਨਿਆਂ ਦੀ ਲੁੱਟ ਕਰਨ ਲਈ ਆਪਣੇ ਆਕਾਵਾਂ ਦੀ ਸੇਵਾ ਲਈ ਪੂਰੀ ਤਰ•ਾਂ ਪ੍ਰਤੀਬੱਧ ਹੈ। ਇਸ ਲਈ ਉਹ ਸੈਂਕੜੇ ਹੀ ਦੇਸੀ-ਬਦੇਸ਼ੀ ਕੰਪਨੀਆਂ ਨਾਲ ਸੌਦੇ-ਸੰਧੀਆਂ ਕਰ ਚੁੱਕੀ ਹੈ। ਮਜ਼ਦੂਰ ਸੰਗਠਨ ਸਮਿਤੀ ਇਹਨਾਂ ਦੀ ਲੁੱਟ ਦੇ ਖਿਲਾਫ ਮਜਬੂਤੀ ਨਾਲ ਖੜ•ੀ ਹੈ। ਇਹੀ ਵਜਾਹ ਹੈ ਕਿ ਉਸ 'ਤੇ ਮਾਓਵਾਦੀ ਸੰਗਠਨ ਆਖ ਕੇ ਪਾਬੰਦੀ ਲਾਈ ਗਈ ਹੈ। ਦੇਸ਼ ਦੇ ਸਭਨਾਂ ਅਗਾਂਹਵਧੂ ਅਤੇ ਜਮਹੂਰੀਅਤਪਸੰਦ ਲੋਕਾਂ ਨੂੰ ਸਾਡੀ ਇਹ ਅਪੀਲ ਹੈ ਕਿ ਉਹ ਭਾਜਪਾ ਸਰਕਾਰ ਦੀ ਇਸ ਤਾਨਾਸ਼ਾਹੀ ਅਤੇ ਫਾਸ਼ੀਵਾਦੀ ਫੈਸਲੇ ਦਾ ਵਿਰੋਧ ਕਰਨ।  (ਰਿਤੇਸ਼ ਵਿਦਿਆਰਥੀ ਦੀ ਫੇਸਬੁੱਕ ਤੋਂ)
----------------------------------------------------------
ਲੋਕ ਸੰਗਰਾਮ ਮੰਚ (ਆਰ.ਡੀ.ਐਫ.), ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕ੍ਰਾਂਤੀਤਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਕ੍ਰਾਂਤੀਕਾਰੀ ਸਭਿਆਚਾਰਕ ਮੰਚ ਵੱਲੋਂ ਮਜ਼ਦੂਰ ਸੰਗਠਨ ਸਮਿਤੀ 'ਤੇ ਝਾਰਖੰਡ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਦੀ ਪੁਰਜ਼ੋਰ ਨਿੰਦਾ ਕਰਦੇ ਹੋਏ, ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਕਾਲੇ ਕਾਨੂੰਨਾਂ ਦੇ ਵਿਰੋਧੀ ਸੰਘਰਸ਼ ਦੌਰਾਨ ਝਾਰਖੰਡ ਸਰਕਾਰ ਦੇ ਇਸ ਜਾਬਰਾਨਾ ਢੰਗ-ਤਰੀਕੇ ਵਿਰੁੱਧ ਜਮਹੂਰੀ ਆਵਾਜ਼ ਬੁਲੰਦ ਕੀਤੀ ਜਾਵੇ।

No comments:

Post a Comment