Tuesday, 2 January 2018

ਆਂਧਰਾ ਦੀ ਖੁਫੀਆ ਏਜੰਸੀ ਦੇ ਗੈਰ-ਜਮਹੂਰੀ ਕਾਰੇ -ਕੋਬਾਦ ਗਾਂਧੀ


ਆਂਧਰਾ ਦੀ ਖੁਫੀਆ ਏਜੰਸੀ ਦੇ ਗੈਰ-ਜਮਹੂਰੀ ਕਾਰੇ
-ਕੋਬਾਦ ਗਾਂਧੀ

ਸਾਰੇ ਕੇਸਾਂ ਵਿੱਚੋਂ ਬਰੀ ਹੋਣ ਤੋਂ ਬਾਅਦ, ਅੱਠ ਸਾਲ ਤਿੰਨ ਮਹੀਨੇ ਜੇਲ• ਵਿੱਚ ਕੱਟਣ ਤੋਂ ਪਿੱਛੋਂ ਜਦੋਂ ਮੈਨੂੰ, ਕਬਾਦ ਗਾਂਧੀ ਨੂੰ ਛੱਡਿਆ ਗਿਆ ਤਾਂ ਝਾਰਖੰਡ ਦੀ ਪੁਲਸ ਨੇ ਤਿੰਨ ਦਿਨ ਬਾਅਦ ਹੀ ਮੁੜ-ਗ੍ਰਿਫਤਾਰ ਕਰ ਲਿਆ। 16 ਦਸੰਬਰ 2017 ਨੂੰ ਜਦੋਂ ਮੈਂ ਅਚਮਪੇਟ ਕਚਹਿਰੀ (ਨਜ਼ਦੀਕ ਹੈਦਰਾਬਾਦ) ਗਿਆ ਤਾਂ ਝਾਰਖੰਡ ਦੀ ਪੁਲਸ ਨੇ ਆਂਧਰਾ ਪ੍ਰਦੇਸ਼ ਇਨਟੈਲੀਜੈਂਸੀ ਬਿਊਰੋ ਨਾਲ ਮਿਲ ਕੇ ਮੈਨੂੰ ਗ੍ਰਿਫਤਾਰ ਕਰ ਲਿਆ ਅਤੇ ਹਵਾਈ ਜਹਾਜ਼ ਰਾਹੀਂ ਰਾਂਚੀ ਲੈ ਗਏ।
ਇਹ ਐਫ.ਆਈ.ਆਰ. 2010 ਤੋਂ ਪੈਂਡਿੰਗ ਪਈ ਸੀ, ਭਾਵੇਂ ਕਿ ਮੈਂ ਅਤੇ ਚੇਰਲਾਪੱਲੀ ਜੇਲ• ਦੇ ਅਧਿਕਾਰੀਆਂ ਨੇ ਜੇ.ਐਮ.ਐਫ.ਸੀ. ਬੋਕਾਰੋ/ਤੇਨੂਘਾਟ ਨੂੰ ਦੋ ਵਾਰੀ ਲਿਖਿਆ ਕਿ ਇਸ 'ਤੇ ਕਾਰਵਾਈ ਕੀਤੀ ਜਾਵੇ, ਪਰ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪਹਿਲੀ ਚਿੱਠੀ ਕਰੀਬ ਸਾਲ ਪਹਿਲਾਂ 2 ਨਵੰਬਰ 2016 ਨੂੰ ਲਿਖੀ ਗਈ ਸੀ। ਇਸ ਚਿੱਠੀ ਦਾ ਰਿਮਾਂਇੰਡਰ 9 ਮਾਰਚ 2017 ਨੂੰ ਮੇਰੇ ਅਤੇ ਜੇਲ• ਅਧਿਕਾਰੀਆਂ ਵੱਲੋਂ ਭੇਜਿਆ ਗਿਆ। ਫੇਰ ਵੀ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ।
ਇਸ ਸਮੇਂ ਮੇਰੀ ਉਮਰ 71 ਸਾਲ ਦੀ ਹੈ ਅਤੇ ਸਿਹਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਰਿਹਾਅ ਹੋਣ ਉਪਰੰਤ ਫੌਰੀ ਤੌਰ 'ਤੇ ਮੈਂ ਅਪੋਲੋ ਹਸਪਤਾਲ ਹੈਦਰਾਬਾਦ ਵਿਖੇ ਆਪਣੀ ਜਾਂਚ ਕਰਵਾਈ ਸੀ, ਜਿਸ ਵਿੱਚ ਮੈਨੂੰ ਇੱਕ ਮਹੀਨਾ ਮੁਕੰਮਲ ਆਰਾਮ ਕਰਨ ਲਈ ਆਖਿਆ ਗਿਆ ਸੀ। ਪੁਲਸ ਵੱਲੋਂ ਅਖਤਿਆਰ ਕੀਤੇ ਢੰਗ-ਤਰੀਕਿਆਂ ਤੋਂ ਜ਼ਾਹਰ ਹੈ ਕਿ ਉਹ ਮੈਨੂੰ ਕਾਨੂੰਨੀ (ਲੀਗਲੀ) ਮਾਰਨਾ ਚਾਹੁੰਦੇ ਹਨ, ਜਦੋਂ ਕਿ ਮੈਂ 71 ਸਾਲਾਂ ਦਾ ਹੋਇਆ ਹੋਇਆ ਹਾਂ ਅਤੇ ਸਿਹਤ ਖਰਾਬ ਰਹਿੰਦੀ ਹੈ। 7 ਸਾਲ ਤੱਕ ਮੇਰੇ ਕੇਸ ਬਾਰੇ ਉਹਨਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ, ਪਰ ਮੈਨੂੰ ਅਣਮਿਥੇ ਸਮੇਂ ਤੱਕ ਜੇਲ• ਵਿੱਚ ਡੱਕੀਂ ਰੱਖਣ ਲਈ ਉਹਨਾਂ ਨੇ ਰਿਹਾਈ ਉਪਰੰਤ ਫੌਰੀ ਗ੍ਰਿਫਤਾਰ ਕੀਤਾ ਹੈ।
ਇਹਨਾਂ ਮੈਨੂੰ ਜਿੰਨੇ ਵੀ ਕੇਸਾਂ ਵਿੱਚ ਫਸਾਇਆ ਉਹਨਾਂ ਵਿੱਚੋਂ ਜਾਂ ਤਾਂ ਮੈਂ ਬਰੀ ਹੋ ਗਿਆ ਹਾਂ ਜਾਂ ਫੇਰ ਜਮਾਨਤ ਹੋ ਚੁੱਕੀ ਹੈ। ਇਹ ਹਾਲੇ ਵੀ ਮੈਨੂੰ ਪ੍ਰੇਸ਼ਾਨ ਕਰੀ ਜਾ ਰਹੇ ਹਨ।
ਇਸ ਗ੍ਰਿਫਤਾਰੀ ਵੀ ਵਜਾਹ ਕਾਰਨ ਜੇਕਰ ਮੇਰੀ ਸਿਹਤ ਵਿਗੜਦੀ ਹੈ ਤਾਂ ਏਸ ਵਾਸਤੇ ਮੈਂ ਸਰਕਾਰ ਨੂੰ ਦੋਸ਼ੀ ਠਹਿਰਾਵਾਂਗਾ। ਜਿਵੇਂ ਦੱਸਿਆ ਗਿਆ ਹੈ ਕਿ ਮੈਂ ਸਾਰੇ ਹੀ ਕੇਸਾਂ ਵਿੱਚੋਂ ਬਰੀ ਹੋ ਚੁੱਕਾ ਹਾਂ ਅਤੇ ਇਸ ਮਾਮਲੇ ਵਿੱਚ ਵੀ ਬਹੁਤਿਆਂ ਵਿੱਚੋਂ ਬਰੀ ਹੋ ਚੁੱਕਾ ਹਾਂ। ਮੇਰੀ ਉਮਰ ਅਤੇ ਸਿਹਤ ਦੀ ਹਾਲਤ ਮੰਗ ਕਰਦੀਆਂ ਹਨ ਕਿ ਮੈਨੂੰ ਫੌਰੀ ਰਿਹਾਅ ਕੀਤਾ ਜਾਵੇ।      -16 ਦਸਬੰਰ 2017

No comments:

Post a Comment