Tuesday, 2 January 2018

ਲੈਨਿਨ ਨੂੰ ਯਾਦ ਕਰਦਿਆਂ...

94ਵੀਂ ਬਰਸੀ 'ਤੇ ਵਲਾਦੀਮੀਰ ਇਲੀਅਚ ਲੈਨਿਨ ਨੂੰ ਯਾਦ ਕਰਦਿਆਂ...
ਕਾਮਰੇਡ ਸਟਾਲਿਨ ਵੱਲੋਂ ਪੇਸ਼ ਅਹਿਦਨਾਮਾ

ਲੈਨਿਨ ਦੇ ਮਾਤਮ ਦੇ ਦਿਨਾਂ ਵਿੱਚ, ਸੋਵੀਅਤ ਯੂਨੀਅਨ ਦੀਆਂ ਸੋਵੀਅਤਾਂ ਦੀ ਦੂਜੀ ਕਾਂਗਰਸ ਵਿੱਚ ਸਾਥੀ ਸਟਾਲਿਨ ਨੇ ਪਾਰਟੀ ਦੇ ਨਾਂ ਉੱਤੇ ਇੱਕ ਪਵਿੱਤਰ ਅਤੇ ਗੰਭੀਰ ਪ੍ਰਣ ਕੀਤਾ, ਉਸਨੇ ਕਿਹਾ:
''ਅਸੀਂ ਕਮਿਊਨਿਸਟ ਇੱਕ ਖਾਸ ਸੰਚੇ ਵਿੱਚ ਢਲੇ ਹੋਏ ਹਾਂ। ਅਸੀਂ ਇੱਕ ਖਾਸ ਮਿੱਟੀ ਦੇ ਬਣੇ ਹੋਏ ਹਾਂ। ਅਸੀਂ, ਪ੍ਰੋਲੇਤਾਰੀਆ ਦੇ ਉਸ ਮਹਾਨ ਰਣਨੀਤਕ ਮਾਹਿਰ, ਸਾਥੀ ਲੈਨਿਨ ਦੀ ਫੌਜ ਹਾਂ। ਇਸ ਫੌਜ ਵਿੱਚ ਸ਼ਾਮਲ ਹੋਣ ਨਾਲੋਂ ਹੋਰ ਕੋਈ ਉੱਚੀ ਇੱਜ਼ਤ ਨਹੀਂ ਹੈ। ਜਿਸ ਪਾਰਟੀ ਦਾ ਬਾਨੀ ਅਤੇ ਆਗੂ ਸਾਥੀ ਲੈਨਿਨ ਹੈ, ਉਸ ਦੀ ਮੈਂਬਰੀ ਨਾਲੋਂ ਉੱਚੀ ਹੋਰ ਕੋਈ ਪਦਵੀ ਨਹੀਂ ਹੈ।...
''ਸਾਥੋਂ ਵਿਦਾਅ ਹੁੰਦੇ ਹੋਏ, ਸਾਥੀ ਲੈਨਿਨ ਨੇ ਸਾਥੋਂ ਇਹ ਮੰਗ ਕੀਤੀ ਕਿ ਅਸੀਂ ਪਾਰਟੀ ਮੈਂਬਰ ਦੀ ਮਹਾਨ ਪਦਵੀ ਦੀ ਪਵਿਤੱਤਰਤਾ ਹਮੇਸ਼ਾਂ ਉੱਚੀ ਰੱਖੀਏ ਅਤੇ ਉਸਦੀ ਰਖਵਾਲੀ ਕਰੀਏ। ਸਾਥੀ ਲੈਨਿਨ, ਅਸੀਂ ਤੇਰੇ ਅੱਗੇ ਕਸਮ ਖਾਂਦੇ ਹਾਂ ਕਿ ਅਸੀਂ ਤੇਰੀ ਆਗਿਆ ਨੂੰ ਪੂਰੀ ਸ਼ਾਨ ਨਾਲ ਸਿਰੇ ਚੜ•ਾਵਾਂਗੇ!
''ਸਾਥੋ ਵਿਦਾਅ ਹੁੰਦੇ ਹੋਏ, ਸਾਥੀ ਲੈਨਿਨ ਨੇ ਸਾਥੋਂ ਇਹ ਮੰਗ ਕੀਤੀ ਕਿ ਅਸੀਂ ਆਪਣੀ ਪਾਰਟੀ ਦੀ ਏਕਤਾ ਦੀ ਉਸੇ ਤਰ•ਾਂ ਰਖਵਾਲੀ ਕਰੀਏ, ਜਿਸ ਤਰ•ਾਂ ਅਸੀਂ ਆਪਣੀ ਅੱਖ ਦੀ ਪੁਤਲੀ ਦੀ ਕਰਦੇ ਹਾਂ। ਸਾਥੀ ਲੈਨਿਨ, ਅਸੀਂ ਤੇਰੇ ਅੱਗੇ ਕਸਮ ਖਾਂਦੇ ਹਾਂ ਕਿ ਅਸੀਂ ਇਸ ਆਗਿਆ ਨੂੰ ਵੀ ਪੂਰੀ ਸ਼ਾਨ ਨਾਲ ਸਿਰੇ ਚੜ•ਾਵਾਂਗੇ!...
''ਸਾਥੋਂ ਵਿਦਾਅ ਹੁੰਦੇ ਹੋਏ, ਸਾਥੀ ਲੈਨਿਨ ਨੇ ਸਾਥੋਂ ਇਹ ਮੰਗ ਕੀਤੀ ਕਿ ਅਸੀਂ ਪ੍ਰੋਲੇਤਾਰੀ ਦੀ ਡਿਕਟੇਟਰਸ਼ਿੱਪ ਦੀ ਰਖਵਾਲੀ ਕਰੀਏ ਅਤੇ ਉਸ ਨੂੰ ਮਜਬੂਤ ਕਰੀਓ। ਸਾਥੀ ਲੈਨਿਨ, ਅਸੀਂ ਤੇਰੇ ਅੱਗੇ ਕਸਮ ਖਾਂਦੇ ਹਾਂ ਕਿ ਅਸੀਂ ਤੇਰੀ ਇਹ ਆਗਿਆ ਵੀ ਪੂਰੀ ਸ਼ਾਨ ਨਾਲ ਸਿਰੇ ਚੜ•ਾਉਣ ਵਿੱਚ ਕੋਈ ਕਸਰ ਨਹੀਂ ਛਡਾਂਗੇ!....
''ਸਾਥੋਂ ਵਿਦਾਅ ਹੁੰਦੇ ਹੋਏ, ਸਾਥੀ ਲੈਨਿਨ ਨੇ ਸਾਥੋਂ ਇਹ ਮੰਗ ਕੀਤੀ ਕਿ ਅਸੀਂ ਆਪਣੇ ਜ਼ੋਰ ਨਾਲ ਮਜ਼ਦੂਰਾਂ ਅਤੇ ਕਿਸਾਨਾਂ ਦੇ ਇਤਿਹਾਦ ਨੂੰ ਪੱਕਾ ਕਰੀਏ। ਸਾਥੀ ਲੈਨਿਨ, ਅਸੀਂ ਤੇਰੇ ਅੱਗੇ ਕਸਮ ਖਾਂਦੇ ਹਾਂ ਕਿ ਅਸੀਂ ਤੇਰੀ ਇਹ ਆਗਿਆ ਵੀ ਸ਼ਾਨ ਨਾਲ ਪੂਰੀ ਕਰਾਂਗੇ!.....
''ਸਾਥੀ ਲੈਨਿਨ ਨੇ ਲਗਾਤਾਰ ਸਾਨੂੰ ਕਿਹਾ ਸੀ ਕਿ ਸਾਡੇ ਦੇਸ਼ ਦੀਆਂ ਕੌਮਾਂ ਦੀ ਜਿਹੜੀ ਏਕਤਾ, ਉਹਨਾਂ ਦੀ ਆਪਣੀ ਮਰਜ਼ੀ ਨਾਲ ਹੋਈ ਹੈ, ਉਸ ਨੂੰ ਕਾਇਮ ਰੱਖਣਾ ਜ਼ਰੂਰੀ ਹੈ, ਅਰਥਾਤ ਸੋਵੀਅਤ ਰੀਪਬਲਿਕਾਂ ਦੀ ਯੂਨੀਅਨ ਦੇ ਢਾਂਚੇ ਅੰਦਰ ਉਹਨਾਂ ਦਾ ਭਰਾਤਰੀ ਮਿਲਵਰਤਨ ਜ਼ਰੂਰੀ ਹੈ। ਸਾਥੋਂ ਵਿਦਾਅ ਹੁੰਦੇ ਹੋਏ, ਸਾਥੀ ਲੈਨਿਨ ਨੇ ਸਾਥੋਂ ਇਹ ਮੰਗ ਕੀਤੀ ਕਿ ਅਸੀਂ ਸੋਵੀਅਤ ਰੀਪਬਲਿਕਾਂ ਦੀ ਯੂਨੀਅਨ ਨੂੰ ਮਜਬੂਤ ਕਰੀਏ ਅਤੇ ਇਸ ਨੂੰ ਹੋਰ ਵਧਾਈਏ। ਸਾਥੀ ਲੈਨਿਨ, ਅਸੀਂ ਤੇਰੇ ਅੱਗੇ ਕਸਮ ਖਾਂਦੇ ਹਾਂ ਕਿ ਅਸੀਂ ਤੇਰੀ ਇਹ ਆਗਿਆ ਵੀ ਸ਼ਾਨ ਨਾਲ ਪੂਰੀ ਕਰਾਂਗੇ!....
''ਲੈਨਿਨ ਨੇ, ਵਾਰ ਵਾਰ ਸਾਨੂੰ ਦੱਸਿਆ ਕਿ ਲਾਲ ਫੌਜ ਦੀ ਮਜਬੂਤੀ ਅਤੇ ਉਸਦੀ ਹਾਲਤ ਨੂੰ ਬਿਹਤਰ ਬਣਾਉਣਾ, ਸਾਡੀ ਪਾਰਟੀ ਦੇ ਅਹਿਮ ਕੰਮਾਂ ਵਿੱਚੋਂ ਇੱਕ ਕੰਮ ਹੈ। ...ਤਾਂ ਫਿਰ ਸਾਥੀਓ, ਆਓ ਅਸੀਂ ਕਸਮ ਖਾਈਏ ਕਿ ਅਸੀਂ ਆਪਣੀ ਲਾਲ ਫੌਜ ਅਤੇ ਲਾਲ ਬੇੜੇ ਨੂੰ ਮਜਬੂਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛਡਾਂਗੇ!...
''ਸਾਥੋਂ ਵਿਦਾਅ ਹੁੰਦੇ ਸਾਥੀ ਲੈਨਿਨ ਨੇ ਸਾਥੋਂ ਇਹ ਮੰਗ ਕੀਤੀ ਕਿ ਅਸੀਂ ਕਮਿਊਨਿਸਟ ਇੰਟਰਨੈਸ਼ਨਲ ਦੇ ਅਸੂਲਾਂ ਦੇ ਵਫਾਦਾਰ ਰਹੀਏ। ਸਾਥੀ ਲੈਨਿਨ, ਅਸੀਂ ਤੇਰੇ ਅੱਗੇ ਕਸਮ ਖਾਂਦੇ ਹਾਂ ਕਿ ਅਸੀਂ ਸਾਰੀ ਦੁਨੀਆਂ ਦੇ ਮਿਹਨਤਕਸ਼ਾਂ ਦੀ ਏਕਤਾ ਨੂੰ- ਕਮਿਊਨਿਸਟ ਇੰਟਰਨੈਸ਼ਨਲ ਨੂੰ- ਮਜਬੂਤ ਕਰਨ ਅਤੇ ਵਧਾਉਣ ਲਈ ਆਪਣੀਆਂ ਜਾਨਾਂ ਵੀ ਲਗਾ ਦਿਆਂਗੇ।''
ਇਹ ਸੀ ਬਾਲਸ਼ਵਿਕ ਪਾਰਟੀ ਦੀ ਆਪਣੇ ਉਸ ਆਗੂ ਲੈਨਿਨ ਅੱਗੇ ਕਸਮ, ਜਿਸ ਦੀ ਯਾਦ ਕਈਆਂ ਜ਼ਮਾਨਿਆਂ ਤੱਕ ਤਾਜ਼ਾ ਰਹੇਗੀ।   (ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦੇ ਇਤਿਹਾਸ 'ਚੋਂ)

No comments:

Post a Comment