ਇਹ ਹਾਦਸੇ ਨਹੀਂ, ਸਨਅਤੀ-ਅਤਿਵਾਦ ਦੁਆਰਾ ਕੀਤੇ ਕਤਲ ਹਨ
ਲੁਧਿਆਣਾ ਦੀ ਪਾਲੀਥੀਨ ਫੈਕਟਰੀ ਚ ਧਮਾਕੇ ਤੋਂ ਬਾਅਦ ਇਮਾਰਤ ਡਿੱਗਣ ਨਾਲ 13 ਵਿਅਕਤੀ ਮਾਰੇ ਗਏ ਹਨ। ਮਾਰੇ ਜਾਣ ਵਾਲਿਆਂ ਵੱਡੀ ਗਿਣਤੀ ਫਾਇਰ-ਬਿਰਗੇਡ ਮੁਲਾਜਮਾਂ ਦੀ ਹੈ।ਜਾਂਚ ਅਧਿਕਾਰੀਆਂ ਨੇ ਧਮਾਕੇ ਦਾ ਕਾਰਨ ਕੈਮੀਕਲ ਉੱਪਰ ਪਾਣੀ ਪੈਣਾ ਦੱਸਿਆ ਹੈ। ਪਰ ਇਹ ਕੈਮੀਕਲ ਉਥੇ ਕਿਵੇਂ ਪਹੁੰਚਿਆ, ਇਹ ਬਹੁ- ਮੰਜ਼ਲੀ ਫੈਕਟਰੀ ਰਿਹਾਇਸ਼ੀ ਖੇਤਰ ਚ ਕਿਵੇਂ ਬਣ ਗਈ ਇਸ ਬਾਰੇ ਨਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਤਾ ਹੈ, ਨਾ ਮਿਊਂਸੀਪਲ ਅਧਿਕਾਰੀਆਂ ਨੂੰ। ਤੇਰਾਂ ਮੌਤਾਂ ਤੋਂ ਬਾਅਦ ਪੰਜਾਬ ਦੀ ਕੈਪਟਨ ਸਰਕਾਰ ਨੂੰ ਫਾਇਰ ਬ੍ਰਿਗੇਡ ਪ੍ਰਬੰਧਾਂ ਦੇ ਅਧੂਰੇ ਹੋਣ ਦਾ ਖਿਆਲ ਆ ਗਿਆ ਹੈ, ਫੈਕਟਰੀ ਕਾਨੂੰਨ ਬਣਾਉਣ ਦਾ ਖ਼ਿਆਲ ਆ ਗਿਆ ਹੈ। ਪਰ ਕੀ ਇਹ ਇੱਕੋ ਇੱਕ ਫੈਕਟਰੀ ਹੈ ਜੋ ਲੁਧਿਆਣਾ ਦੇ ਰਿਹਾਇਸ਼ੀ ਖੇਤਰ ਵਿੱਚ ਸਥਿਤ ਹੈ? ਜਿਹੜੀ ਗ਼ੈਰ- ਕਾਨੂੰਨੀ ਤੇ ਅਣਸੁਰੱਖਿਅਤ ਹੈ।
ਨਹੀਂ ਲੁਧਿਆਣਾ ਵਿੱਚ ਅਜਿਹੀਆਂ ਗੈਰ ਕਾਨੂੰਨੀ ਤੇ ਅਸੁਰੱਖਿਅਤ ਸਨਅਤਾਂ ਦਾ ਜਾਲ ਵਿਛਾ ਹੋਇਆ ਹੈ ਜੋ ਘਰੇਲੂ ਖੇਤਰਾਂ ਚ ਸਥਿਤ ਹਨ। ਇਨ•ਾਂ ਥਾਵਾਂ 'ਤੇ ਕਦੇ ਵੀ ਖ਼ਤਰਨਾਕ ਹਾਦਸੇ ਵਾਪਰ ਸਕਦੇ ਹਨ ਤੇ ਅਣਗਿਣਤ ਮੌਤਾਂ ਦਾ ਕਾਰਨ ਬਣ ਸਕਦੇ ਹਨ। ਪਰ ਇਹਦੀ ਪ੍ਰਵਾਹ ਕੌਣ ਕਰਦਾ ਹੈ ਅਫਸਰਾਂ ਦਾ ਸਰੋਕਾਰ ਆਪਣੀਆਂ ਜੇਬਾਂ ਭਰਨ ਤੱਕ ਹੈ, ਫੈਕਟਰੀ ਮਾਲਕਾਂ ਦਾ ਮੁਨਾਫੇ ਕਮਾਉਣ ਤੱਕ, ਮਜ਼ਦੂਰਾਂ ਦੀ ਜ਼ਿੰਦਗੀ ਦਾ ਕਿਸੇ ਵਾਸਤੇ ਕੀ ਭਾਅ?
23 ਜ਼ਿੰਦਗੀਆਂ ਦੇ ਕਾਤਲ ਸ਼ੀਤਲ ਵਿੱਜ ਦਾ ਕਿਸੇ ਨੇ ਕੀ ਕਰ ਲਿਆ ? ਕੁਝ ਦਿਨ ਪਹਿਲਾਂ ਸੂਲਰਘਰਾਟ ਚ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਚ ਪੰਜ ਮਜ਼ਦੂਰ ਮਾਰੇ ਗਏ ਸਨ ਉਹਦੇ ਦੋਸ਼ੀਆਂ ਦਾ ਕਿਸੇ ਕੀ ਕਰ ਲਿਆ?
ਸੰਨ 2000 ਤੋਂ 2013 ਦੇ ਵਿਚਕਾਰ ਹਿੰਦੁਸਤਾਨ ਵਿੱਚ ਦਸ ਹਜ਼ਾਰ ਦੇ ਕਰੀਬ ਸਨਅਤੀ ਹਾਦਸੇ ਹੋਏ ਹਨ ਉਨ•ਾਂ ਦੇ ਦੋਸ਼ੀਆਂ ਦਾ ਕਿਸੇ ਕੀ ਕਰ ਲਿਆ ?ਮੁਲਕ ਭਰ ਵਿੱਚ ਹਰ ਸਾਲ 750 ਦੇ ਕਰੀਬ ਜਾਨਲੇਵਾ ਸਨਅਤੀ ਹਾਦਸੇ ਹੁੰਦੇ ਹਨ ਉਨ•ਾਂ ਦੇ ਦੋਸ਼ੀਆਂ ਦਾ ਕਿਸੇ ਕੀ ਕਰ ਲਿਆ?
ਜੋ 2010 ਤੋਂ 2012 ਦੇ ਵਿਚਕਾਰ 4200 ਦੇ ਕਰੀਬ ਮਜ਼ਦੂਰ ਸਨਅਤੀ ਹਾਦਸਿਆਂ 'ਚ ਮੌਤ ਦਾ ਸ਼ਿਕਾਰ ਹੋਏ ਉਨ•ਾਂ ਦੇ ਦੋ ਦੋਸ਼ੀਆਂ ਦਾ ਕਿਸੇ ਕੀ ਕਰ ਲਿਆ?
ਪ੍ਰਧਾਨ ਮੰਤਰੀ ਮੋਦੀ ਕਹਿ ਰਿਹਾ ਹੈ ਕਿ ਮੈਂ ਇੰਸਪੈਕਟਰੀ ਰਾਜ ਦਾ ਖਾਤਮਾ ਕਰਨਾ ਹੈ ਭਾਵ ਇਹੋ ਜਿਹੀਆਂ ਗ਼ੈਰਕਾਨੂੰਨੀ ਚੱਲਦੀਆਂ ਫੈਕਟਰੀਆਂ 'ਤੇ ਜੋ ਮਾੜਾ ਮੋਟਾ ਸਰਕਾਰੀ ਕੰਟਰੋਲ ਹੈ, ਉਹ ਵੀ ਖਤਮ ਕਰ ਦੇਣਾ ਹੈ? ਆਖਰ ਵਿਕਾਸ ਦਾ ਮਾਮਲਾ ਹੈ ਜੇ ਕੁਝ ਸੈਂਕੜੇ ਮਜ਼ਦੂਰਾਂ ਦੀ ਜਾਨ 'ਕੁਰਬਾਨ' ਵੀ ਹੋ ਜਾਵੇ ਤਾਂ ਵੀ ਕੀ ਫਰਕ ਪੈਂਦਾ ਹੈ?
ਕਿਰਤੀਆਂ -ਕਾਮਿਆਂ ਦੇ ਲਹੂ ਤੇ ਮੁੜਕੇ ਨੂੰ ਚੰਬੜੀਆਂ ਜੋਕਾਂ ਨੂੰ ਇਹਨਾਂ ਜਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ। ਇਨਸਾਫ਼ ਪਸੰਦ, ਜਮਹੂਰੀ ਤੇ ਲੋਕ ਪੱਖੀ ਤਾਕਤਾਂ ਵਾਸਤੇ ਇਹ ਫੌਰੀ ਜ਼ੋਰਦਾਰ ਸਰੋਕਾਰ ਦਾ ਮਾਮਲਾ ਬਣਨਾ ਚਾਹੀਦਾ ਹੈ। ਸਨਅਤੀ ਇਕਾਈਆਂ ਨੂੰ ਖ਼ਤਰਾ- ਰਹਿਤ ਕਰਨ ਦੀ ਮੰਗ ਜ਼ੋਰ ਨਾਲ ਉਠਾਈ ਜਾਣੀ ਚਾਹੀਦੀ ਹੈ।
-Manpreet Jas 23-11-17

No comments:
Post a Comment