Thursday, 27 October 2016

ਕਿਸਾਨ ਸੰਘਰਸ਼ ਕਮੇਟੀ ਦਾ ਅੰਮ੍ਰਿਤਸਰ ਮੋਰਚਾ


ਕਿਸਾਨ ਸੰਘਰਸ਼ ਕਮੇਟੀ ਦਾ ਅੰਮ੍ਰਿਤਸਰ ਮੋਰਚਾ
ਵਿਸ਼ਾਲ ਲਾਮਬੰਦੀ— ਸਿਰੜੀ ਸੰਘਰਸ਼
ਕਿਸਾਨ ਸੰਘਰਸ਼ ਕਮੇਟੀ ਪੰਜਾਬ (ਸਤਨਾਮ ਸਿੰਘ ਪੰਨੂੰ) ਨੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਜਿਵੇਂ ਬਾਸਮਤੀ ਸਮੇਤ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਾਰੰਟੀ ਕਰਵਾਉਣ, ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ, ਕਰਜ਼ਾ ਮੁਆਫ ਕਰਵਾਉਣ, ਆੜ•ਤੀਆਂ ਵੱਲੋਂ ਖਾਲੀ ਅਸ਼ਟਾਮਾਂ 'ਤੇ ਦਸਤਖਤ ਕਰਵਾ ਕੇ ਤਿਆਰ ਕੀਤੇ ਦਸਤਾਵੇਜ਼ਾਂ ਦੀ ਮਾਨਤਾ ਰੱਦ ਕਰਵਾਉਣ, ਖੁਦਕੁਸ਼ੀ ਪੀੜਤਾਂ ਲਈ 10 ਲੱਖ ਰੁਪਏ ਮੁਆਵਜੇ ਅਤੇ ਸਰਕਾਰੀ ਨੌਕਰੀ ਦੇਣ, ਆਬਾਦਕਾਰਾਂ ਲਈ ਪੱਕੇ ਮਾਲਕੀ ਹੱਕ ਦੁਆਉਣ, ਮਗਨਰੇਗਾ ਰਾਹੀਂ 365 ਦਿਨ ਦਿਹਾੜੀ/ਦੁੱਗਣੀ ਕਰਕੇ ਰੁਜ਼ਗਾਰ ਦੇਣ, ਬੇਜ਼ਮੀਨੇ ਕਿਸਾਨਾਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ 200 ਯੂਨਿਟ ਬਿਜਲੀ ਮੁਆਫੀ ਤੁਰੰਤ ਦੇਣ, ਪੰਚਾਇਤੀ ਜ਼ਮੀਨਾਂ 'ਚ ਬੇਜ਼ਮੀਨੇ ਕਿਸਾਨਾਂ ਤੇ ਮਜ਼ਦੂਰਾਂ ਲਈ ਤੀਜਾ ਹਿੱਸਾ ਰਾਖਵਾਂ ਰੱਖਣ ਆਦਿ ਮੰਗਾਂ ਮੰਨਵਾਉਣ ਲਈ 19 ਸਤੰਬਰ ਤੋਂ ਡੀ.ਸੀ. ਦਫਤਰ ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਪੱਕਾ ਮੋਰਚਾ ਲਾਇਆ ਗਿਆ। 
ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦੀ ਬੇਮਿਸਾਲ ਸ਼ਮੂਲੀਅਤ ਵਾਲੇ ਮੋਰਚੇ ਨੇ ਸਰਕਾਰ ਨੂੰ ਵਕਤ ਪਾਈ ਰੱਖਿਆ। ਧਰਨੇ ਦੌਰਾਨ ਏ.ਡੀ.ਸੀ. ਅਤੇ ਫਿਰ ਡੀ.ਸੀ. ਨਾਲ ਮੀਟਿੰਗ ਬੇਸਿੱਟਾ ਰਹੀਆਂ। 22 ਸਤੰਬਰ ਨੂੰ ਭਾਰੀ ਪੁਲਸ ਫੋਰਸ ਦੇ ਨਾਕੇ ਤੋੜ ਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਕੋਠੀ ਦਾ ਸ਼ਾਮ 6 ਵਜੇ ਤੱਕ ਘਿਰਾਓ ਕੀਤਾ। 23 ਸੰਤਬਰ ਨੂੰ ਫਿਰ ਸਿਵਲ ਪੁਲਸ ਪ੍ਰਸਾਸ਼ਨ ਨਾਲ ਮੀਟਿੰਗ ਸਿਰੇ ਨਾ ਚੜ•ਨ 'ਤੇ 25 ਸਤੰਬਰ ਨੂੰ ਕਿਸਾਨਾਂ ਨੇ ਦਿੱਲੀ-ਅੰਮ੍ਰਿਤਸਰ-ਜੰਮੂ ਰੇਲ ਮਾਰਗ 7 ਘੰਟੇ ਲਈ ਜਾਮ ਕਰ ਦਿੱਤਾ। ਸੰਘਰਸ਼ ਦੇ 14ਵੇਂ ਦਿਨ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦੀ  ਵਿਸ਼ਾਲ ਸ਼ਮੂਲੀਅਤ ਦੇ ਦਬਾਅ ਹੇਠ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਕੁੱਝ ਮੰਗਾਂ ਮੰਨਣ ਤੇ ਕੁੱਝ ਨੂੰ ਸਮਾਂ-ਬੱਧ ਕਰਨ ਤੇ ਕੁੱਝ ਮੰਗਾਂ ਨੂੰ ਮੌਕੇ 'ਤੇ ਲਾਗੂ ਕਰਨ ਦਾ ਐਲਾਨ ਕਰਨਾ ਪਿਆ।
21 ਫਰਵਰੀ 2014 ਵਿੱਚ ਕਿਸਾਨਾਂ 'ਤੇ ਕੀਤੇ ਲਾਠੀਚਾਰਜ ਦੌਰਾਨ 54 ਜਖ਼ਮੀਆਂ ਦਾ 25-25 ਹਜ਼ਾਰ, ਸੰਦਾਂ ਦੀ ਤੋੜ-ਭੰਨ ਤੇ ਟੈਂਟ ਦੀ ਸਾੜ-ਫੂਕ ਦਾ 4 ਲੱਖ ਮੌਕੇ 'ਤੇ ਦੇ ਦਿੱਤਾ ਗਿਆ। ਜ਼ਿਲ•ਾ ਫਿਰੋਜ਼ਪੁਰ ਦੇ ਹੜ•-ਪੀੜਤਾਂ ਦਾ 9 ਕਰੋੜ ਰੁਪਏ ਬਾਕਾਇਆ ਅਸਲ ਕਾਸ਼ਤਕਾਰਾਂ ਨੂੰ ਦੇਣ ਦਾ ਸਮਾਂ-ਬੱਧ ਕੀਤਾ ਗਿਆ। ਪਿੰਡ ਪਿੱਦੀ ਤਰਨਤਾਰਨ ਮਜ਼ਦੂਰਾਂ ਦੀ ਬਸਤੀ ਉਜਾੜਨ ਦਾ ਕਰੀਬ 4 ਕਰੋੜ ਦਾ ਮੁਆਵਜਾ ਸਮਾਂ-ਬੱਧ ਕੀਤਾ ਗਿਆ। ਖੁਦਕੁਸ਼ੀ ਪੀੜਤਾਂ ਲਈ 20 ਲੱਖ ਮੌਕੇ 'ਤੇ ਜਾਰੀ ਕੀਤੇ ਗਏ। ਨਵਾਂ ਪਿੰਡ ਹਰਜੀਤ ਸਿੰਘ ਦੀ ਢਾਈ ਏਕੜ ਜ਼ਮੀਨ ਡੀ-ਨੋਟੀਫਿਕੇਸ਼ਨ ਤੇ ਕਲੇਰ ਘੁਮਾਣ (ਅੰਮ੍ਰਿਤਸਰ) ਪਿੰਡ ਰੇਸੀਆਣਾ ਤਰਨਤਾਰਨ ਸਾਰੀਆਂ ਜ਼ਮੀਨਾਂ ਮੁੜ ਕਿਸਾਨਾਂ ਦੇ ਨਾਂ ਕਰਵਾਉਣਾ ਇਸ ਸੰਘਰਸ਼ ਦੀ ਅਹਿਮ ਪ੍ਰਾਪਤੀ ਰਹੀ। ਸਾਰੇ ਪੁਲਸ ਕੇਸ ਤੇ ਰੇਲਵੇ ਦੇ ਕੇਸ ਵਾਪਸ ਲੈਣ ਦਾ ਅਮਲ ਸ਼ੁਰੂ ਕਰਵਾਇਆ ਗਿਆ। 

No comments:

Post a Comment