Thursday, 27 October 2016

ਗੁਰਸ਼ਰਨ ਸਿੰਘ ਸਮਰਪਤ ਰੰਗ-ਮੰਚ ਦਿਹਾੜਾ ਮਨਾਇਆ


ਗੁਰਸ਼ਰਨ ਸਿੰਘ ਸਮਰਪਤ ਰੰਗ-ਮੰਚ ਦਿਹਾੜਾ ਮਨਾਇਆ
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਦਾਣਾ ਮੰਡੀ ਵਿੱਚ ਗੁਰਸ਼ਰਨ ਸਿੰਘ ਦੀ 5ਵੀਂ ਸੂਬਾਈ ਬਰਸੀ 'ਇਨਕਲਾਬੀ ਰੰਗਮੰਚ' ਦਿਹਾੜੇ ਵਜੋਂ ਰਾਤ ਭਰ ਨਾਟਕ ਤੇ ਸੰਗੀਤ ਮੇਲਾ ਕਰਕੇ ਮਨਾਈ ਗਈ। ਇਸ ਮੌਕੇ ਲਏ ਗਏ ਅਹਿਦ ਵਿੱਚ ਕਲਾ, ਕਲਮ ਅਤੇ ਲੋਕ ਸੰਘਰਸ਼ਾਂ ਦੀ ਜੋਟੀ ਮਜਬੂਤ ਕਰਨ ਉਪੱਰ ਜ਼ੋਰ ਦਿੱਤਾ ਗਿਆ। 
ਗੁਰਸ਼ਰਨ ਸਿੰਘ ਧੀ ਡਾ. ਨਵਸ਼ਰਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੰਗਮੰਚ ਦੇ ਇਤਿਹਾਸ ਅੰਦਰ ਇਨਕਲਾਬੀ ਰੰਗਮੰਚ ਦਾ ਇਤਿਹਾਸ, ਮਾਣ ਨਾਲ ਸਿਰ ਉੱਚੇ ਕਰਕੇ ਖੜ•ਾ ਹੈ। ਉਹਨਾਂ ਕਿਹਾ ਕਿ ਸਾਡੇ ਪਿਤਾ ਵੱਲੋਂ ਸਖਤ ਘਾਲਣਾ, ਨਿਸ਼ਚੇ ਅਤੇ ਪ੍ਰਤੀਬੱਧਤਾ ਸਦਕਾ ਖਿੜਿਆ ਸੂਹਾ ਬਾਗ ਤੱਕ ਕੇ ਨਵੇਂ-ਨਰੋਏ ਸਮਾਜ ਅਤੇ ਸਭਿਆਚਾਰ ਦੀ ਸਿਰਜਣਾ ਦਾ ਦਾਅਵਾ ਕੀਤਾ ਜਾ ਸਕਦਾ ਹੈ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਗੁਰਸ਼ਰਨ ਸਿੰਘ ਦੇ ਰੰਗਮੰਚ ਦਾ ਭਵਿੱਖ ਸੁਨਹਿਰੀ ਹੈ। 
ਨਾਟਕਾਂ ਅਤੇ ਗੀਤਾਂ ਭਰੀ ਇਸ ਰਾਤ ਸਮੇਂ ਚੰਡੀਗੜ• ਸਕੂਲ ਆਫ ਡਰਾਮਾ (ਏਕੱਤਰ), ਚੇਤਨਾ ਕਲਾ ਕੇਂਦਰ ਬਰਨਾਲਾ (ਹਰਵਿੰਦਰ ਦੀਵਾਨਾ), ਅਦਾਕਾਰ ਮੰਚ ਮੁਹਾਲੀ (ਡਾ. ਸਾਹਿਬ ਸਿੰਘ), ਲੋਕ ਕਲਾ ਮੰਚ ਮੰਡੀ ਮੁੱਲਾਂਪੁਰ (ਹਰਕੇਸ਼ ਚੌਧਰੀ), ਆਜ਼ਾਦ ਰੰਗਮੰਚ ਬਰਨਾਲਾ (ਰਣਜੀਤ ਚੌਹਾਨ) ਦੀਆਂ ਨਾਟਕ ਮੰਡਲੀਆਂ ਨੇ 'ਲਾਰੇ', 'ਪੰਜਾਬ ਸਿਉਂ ਆਵਾਜ਼ਾਂ ਮਾਰਦਾ', 'ਯੁੱਧ ਅਤੇ ਬੁੱਧ', 'ਉਮੀਦਾਂ ਦੀ ਅਰਥੀ' ਨਾਟਕ ਖੇਡੇ ਗਏ। 
ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਇਨਕਲਾਬੀ ਕਵਿਸ਼ਰੀ ਜੱਥਾ (ਰਸੂਲਪੁਰ), (ਸਰਵਨ ਧਾਲੀਵਾਲ), ਲੋਕ ਸੰਗੀਤ ਮੰਡਲੀ ਧੌਲਾ (ਨਵਦੀਪ ਧੌਲਾ) ਅਤੇ (ਯੁਗਰਾਜ ਧੌਲਾ), ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ), ਅਵਾਮ ਰੰਗਮੰਚ ਪਟਿਆਲਾ (ਹੈਪੀ ਭਗਤਾ) ਦੀਆਂ ਟੀਮਾਂ ਤੋਂ ਇਲਾਵਾ ਅੰਮ੍ਰਿਤਪਾਲ ਬਠਿੰਡਾ ਅਤੇ ਅਜਮੇਰ ਅਕਲੀਆ ਵੱਲੋਂ ਗੀਤ-ਸੰਗੀਤ ਪੇਸ਼ ਕੀਤਾ ਗਿਆ। ਕਸ਼ਮੀਰੀ ਲੋਕਾਂ ਦੇ ਹੱਕੀ ਸੰਘਰਸ਼ ਦੇ ਹੱਕ ਵਿੱਚ ਫਿਰੋਜ਼ਪੁਰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਟਿਕਾਣੇ ਨੂੰ ਅਜਾਇਬ ਘਰ ਬਣਾਉਣ, ਮਾਸਟਰ ਗੁਰਮੇਲ ਭੁਟਾਲ ਦੀ ਬਦਲੀ ਰੱਦ ਕਰਨ, ਕਲਾ, ਕਲਮ ਅਤੇ ਵਿਚਾਰਾਂ ਦੀ ਆਜ਼ਾਦੀ 'ਤੇ ਹੱਲੇ ਬੰਦ ਕਰਨ ਦੇ ਮਤੇ ਪਾਸ ਕੀਤੇ ਗਏ। 

No comments:

Post a Comment