[ਚੀਨ ਦਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ, ਹਿੰਦੁਸਤਾਨ ਦੀ ਨਕਸਲਬਾੜੀ ਬਗ਼ਾਵਤ, ਰੂਸ ਦਾ ਬਾਲਸ਼ਵਿਕ ਇਨਕਲਾਬ ਅਤੇ ਕਾਰਲ ਮਾਰਕਸ ਦਾ ਜਨਮ ਮਨੁੱਖੀ ਇਤਿਹਾਸ ਵਿਚ ਲਾਸਾਨੀ ਅਹਿਮੀਅਤ ਵਾਲੇ ਚਾਰ ਜਸ਼ਨ ਹਨ। ਸਮਾਜਵਾਦੀ ਇਨਕਲਾਬਾਂ ਨੂੰ ਬੀਤੇ ਵਿਚ ਪਈਆਂ ਪਛਾੜਾਂ ਦੇ ਬਾਵਜੂਦ ਇਨਕਲਾਬੀ ਬਦਲਾਓ ਲਈ ਸੰਘਰਸ਼ਸ਼ੀਲ ਤਾਕਤਾਂ ਨੇ ਸਰਮਾਏਦਾਰੀ ਤੇ ਸਾਮਰਾਜਵਾਦ ਦਾ ਖ਼ਾਤਮਾ ਕਰਕੇ ਸਮਾਜਵਾਦ/ਕਮਿਊਨਿਜ਼ਮ ਦੀ ਸਥਾਪਨਾ ਕਰਨ ਦੇ ਯੁਗ-ਪਲਟਾਊ ਨਿਸ਼ਾਨੇ ਨੂੰ ਬੁਲੰਦ ਰੱਖਿਆ ਹੋਇਆ ਹੈ। ਦੁਨੀਆ ਭਰ ਵਿਚ ਕਮਿਊਨਿਸਟ ਜਥੇਬੰਦੀਆਂ ਇਨ•ਾਂ ਲਾਸਾਨੀ ਇਤਿਹਾਸਕ-ਸਿਰਜਕ ਘਟਨਾਵਾਂ ਦੇ ਸ਼ਤਾਬਦੀ ਦਿਹਾੜਿਆਂ ਉੱਪਰ ਜਸ਼ਨੀਂ ਸਮਾਗਮ ਜਥੇਬੰਦ ਕਰਨ ਦੀਆਂ ਤਿਆਰੀਆਂ ਵਿਚ ਜੁੱਟੀਆਂ ਹੋਈਆਂ ਹਨ। ਹਿੰਦੁਸਤਾਨ ਅੰਦਰ ਪਾਬੰਦੀਸ਼ੁਦਾ ਸੀ.ਪੀ.ਆਈ.(ਮਾਓਵਾਦੀ) ਇਸ ਨਿਸ਼ਾਨੇ ਦੀ ਪੂਰਤੀ ਲਈ ਜੂਝ ਰਹੀ ਪ੍ਰਮੁੱਖ ਕਮਿਊਨਿਸਟ ਇਨਕਲਾਬੀ ਤਾਕਤ ਹੈ। ਇਸ ਪਾਰਟੀ ਦੀ ਕੇਂਦਰੀ ਕਮੇਟੀ ਵਲੋਂ ਪਿਛਲੇ ਦਿਨੀਂ ਇਕ ਵਿਸਤਾਰਤ ਬਿਆਨ ਜਾਰੀ ਕੀਤਾ ਗਿਆ ਜਿਸ ਵਿਚ ਇਨ•ਾਂ ਚਾਰ ਦਿਹਾੜਿਆਂ ਦੀ ਇਤਿਹਾਸਕ, ਅਜੋਕੀ ਅਤੇ ਭਵਿੱਖੀ ਅਹਿਮੀਅਤ ਉੱਪਰ ਚਾਨਣਾ ਪਾਇਆ ਗਿਆ ਹੈ। ਉਪਰੋਕਤ ਚਾਰ ਦਿਹਾੜਿਆਂ ਦੀ ਬੇਮਿਸਾਲ ਅਹਿਮੀਅਤ ਦੇ ਮੱਦੇਨਜ਼ਰ ਇਸ ਬਿਆਨ ਦਾ ਪੰਜਾਬੀ ਤਰਜਮਾ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ, ਜਿਸ ਦਾ ਮੂਲ ਪਾਠ http://democracyandclasstruggle.blogspot.in ਤੋਂ ਧੰਨਵਾਦ ਸਹਿਤ ਲਿਆ ਗਿਆ ਹੈ। ਅਗਲੇ ਅੰਕਾਂ ਵਿਚ ਇਸ ਬਾਬਤ ਹੋਰ ਅਹਿਮ ਲਿਖਤਾਂ ਵੀ ਸਾਂਝੀਆਂ ਕਰਨ ਦੇ ਯਤਨ ਕਰਾਂਗੇ- ਅਦਾਰਾ ਲੋਕ ਕਾਫ਼ਲਾ]
————————————— ----------------------------------------------------------
ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਅਤੇ ਇਤਿਹਾਸਕ ਨਕਸਲਬਾੜੀ ਹਥਿਆਰਬੰਦ ਬਗ਼ਾਵਤ ਦੀ ਪੰਜਾਹਵੀਂ ਵਰੇ•ਗੰਢ, ਦੁਨੀਆ ਨੂੰ ਹਿਲਾਉਣ ਵਾਲੇ ਰੂਸੀ ਸਮਾਜਵਾਦੀ ਇਨਕਲਾਬ ਦੀ ਸੌਵੀਂ ਵਰੇ•ਗੰਢ ਅਤੇ ਕੌਮਾਂਤਰੀ ਪ੍ਰੋਲੇਤਾਰੀ ਦੇ ਮਹਾਨ ਉਸਤਾਦ ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਜੋਸ਼ੋਖ਼ਰੋਸ਼ ਅਤੇ ਜਜ਼ਬੇ ਨਾਲ ਮਨਾਓ!
L ਕੇਂਦਰੀ ਕਮੇਟੀ ਦਾ ਸੱਦਾ L
ਸਾਥੀਓ, ਹਿੰਦੁਸਤਾਨੀ ਇਨਕਲਾਬ ਦੇ ਮਿੱਤਰੋ, ਮਜ਼ਦੂਰੋ, ਕਿਸਾਨੋਂ, ਅਤੇ ਦੱਬੇਕੁਚਲੇ ਲੋਕੋ,
ਥੋੜ•ੇ ਸਮੇਂ 'ਚ ਹੀ ਅਸੀਂ ਚਾਰ ਇਤਿਹਾਸਕ ਤੌਰ 'ਤੇ ਅਹਿਮ ਸੰਸਾਰ ਪ੍ਰੋਲੇਤਾਰੀ ਵਰੇ•ਗੰਢਾਂ ਮਨਾਉਣ ਜਾ ਰਹੇ ਹਾਂ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (ਜੀਪੀਸੀਆਰ) - ਜਿਸ ਦੀ ਇਸ ਸਾਲ 50ਵੀਂ ਵਰੇ•ਗੰਢ ਮੁਕੰਮਲ ਹੋ ਰਹੀ ਹੈ- ਸਮਾਜਵਾਦੀ ਚੀਨ ਅੰਦਰ ਮਾਓ ਅਤੇ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਇਕ ਬੇਮਿਸਾਲ ਇਨਕਲਾਬੀ ਜਨਤਕ ਉਭਾਰ ਸੀ।
ਇਸਦਾ ਨਿਸ਼ਾਨਾ ਵਿਸ਼ਾਲ ਮਿਹਨਤਕਸ਼ ਲੋਕਾਂ ਨੂੰ ਬੁਰਜੂਆ ਅਤੇ ਪਿਛਾਖੜੀ ਸੱਭਿਆਚਾਰ ਦੀਆਂ ਹੋਰ ਸ਼ਕਲਾਂ ਵਿਰੁੱਧ ਉਭਾਰਦੇ ਹੋਏ ਸੱਭਿਆਚਾਰਕ ਉਸਾਰ-ਢਾਂਚੇ ਦੇ ਹਰ ਖੇਤਰ ਨੂੰ ਸਮਾਜਵਾਦੀ ਆਰਥਕ ਅਧਾਰ ਦੇ ਅਨੁਸਾਰੀ ਬਣਾਉਣਾ ਸੀ। ਇਸ ਵਿਚ ਪੈਰ ਜਮਾਈ ਬੈਠੇ ਸਰਮਾਏਦਾਰਾ ਰਾਹ ਦੇ ਧਾਰਨੀਆਂ ਵਿਰੁੱਧ ਬੇਕਿਰਕ ਜਮਾਤੀ ਸੰਘਰਸ਼ ਸ਼ਾਮਲ ਸੀ, ਇਹ ਮਹਾਨ ਬਹਿਸ ਦੇ ਸੋਧਵਾਦ ਵਿਰੋਧੀ ਸੰਘਰਸ਼ ਦੀ ਲਗਾਤਾਰਤਾ ਸੀ ਅਤੇ ਇਹ ਚੀਨੀ ਇਨਕਲਾਬ ਦੇ ਵਿਕਾਸ ਅੰਦਰ ਇਕ ਨਵੇਂ ਪੜਾਅ ਨੂੰ ਦਰਸਾਉਂਦਾ ਸੀ।
ਇਸਨੇ ਮਾਓ ਦੀ ਇਸ ਸਿੱਖਿਆ ਉੱਪਰ ਜ਼ੋਰ ਦਿੱਤਾ ਕਿ ਸਮਾਜ ਦੀ ਉਸਾਰੀ ਕਰਦੇ ਹੋਏ ਅਤੇ ਇਸ ਨੂੰ ਪੱਕੇ-ਪੈਰੀਂ ਕਰਦੇ ਹੋਏ ਕਮਿਊਨਿਜ਼ਮ ਦੇ ਰਾਹ ਉੱਪਰ ਬਹੁਤ ਸਾਰੇ ਸੱਭਿਆਚਾਰਕ ਇਨਕਲਾਬ ਜ਼ਰੂਰੀ ਹੋਣਗੇ। ਕੌਮਾਂਤਰੀ ਪੱਧਰ 'ਤੇ ਇਸਨੇ, ਬਹੁਤ ਸਾਰੇ ਮੁਲਕਾਂ ਦੀਆਂ ਕਮਿਊਨਿਸਟ ਲਹਿਰਾਂ ਅੰਦਰ ਸੋਧਵਾਦ ਤੋਂ ਤੋੜ-ਵਿਛੋੜਾ ਕਰਨ, ਐੱਮ.ਐੱਲ. ਪਾਰਟੀਆਂ ਬਣਾਉਣ ਅਤੇ ਹਥਿਆਰਬੰਦ ਜ਼ਰੱਈ ਇਨਕਲਾਬੀ ਜੰਗਾਂ ਦੀ ਨਵੀਂ ਧਾਰਾ ਲਈ ਹਾਲਾਤ ਅਤੇ ਪ੍ਰਸੰਗ ਮੁਹੱਈਆ ਕੀਤਾ।
ਹਿੰਦੁਸਤਾਨ ਵਿਚ, ਮਹਾਨ ਨਕਸਲਬਾੜੀ ਕਿਸਾਨ ਇਨਕਲਾਬੀ ਹਥਿਆਰਬੰਦ ਬਗ਼ਾਵਤ - ਜਿਸ ਦੀ ਪੰਜਾਹਵੀਂ ਵਰੇ•ਗੰਢ ਮੁਕੰਮਲ ਹੋਣ ਜਾ ਰਹੀ ਹੈ - ਜੀ.ਪੀ.ਸੀ.ਆਰ. ਤੋਂ ਪ੍ਰਭਾਵਤ ਅਤੇ ਪ੍ਰੇਰਤ ਸੀ। ਨਕਸਲਬਾੜੀ ਕਾ. ਚਾਰੂ ਮਜ਼ੂਮਦਾਰ ਦੀ ਅਗਵਾਈ ਹੇਠ ਇਕ ਲੀਕ ਤੋਂ ਹਟਵੀਂ ਘਟਨਾ ਸੀ - ਦੋ ਮਹਾਨ ਆਗੂਆਂ, ਉਸਤਾਦਾਂ ਅਤੇ ਸੀ.ਪੀ.ਆਈ.(ਮਾਓਵਾਦੀ) ਦੇ ਦੋ ਮੋਹਰੀ ਬਾਨੀਆਂ ਕਾ.ਸੀ.ਐੱਮ. ਅਤੇ ਕੇ.ਸੀ. ਵਿੱਚੋਂ ਇਕ ਸਨ - ਜੋ ਮੁਲਕ ਦੇ ਜਮਹੂਰੀ ਇਨਕਲਾਬ ਦੇ ਇਤਿਹਾਸ ਅੰਦਰ ਇਕ ਨਵੇਂ ਆਗਾਜ਼ ਦੀ ਸੂਚਕ ਸੀ।
ਮਹਾਨ ਰੂਸੀ ਸਮਾਜਵਾਦੀ ਇਨਕਲਾਬ ਦੀ ਜਿੱਤ ਦੀ ਸ਼ਤਾਬਦੀ ਵੀ ਨੇੜੇ ਆ ਰਹੀ ਹੈ। ਇਸ ਨੇ ਲੈਨਿਨ ਅਤੇ ਸਟਾਲਿਨ ਦੀ ਅਗਵਾਈ ਹੇਠ ਹਥਿਆਰਬੰਦ ਬਗ਼ਾਵਤ ਜ਼ਰੀਏ ਰੂਸੀ ਸਰਮਾਏਦਾਰਾ ਅਤੇ ਜਗੀਰੂ ਜਮਾਤਾਂ ਦੀ ਸਿਆਸੀ ਸੱਤਾ ਨੂੰ ਤਬਾਹ ਕੀਤਾ ਅਤੇ ਪਹਿਲੀ ਵਾਰ ਮਜ਼ਦੂਰ ਜਮਾਤ ਤੇ ਮਿਹਨਤਕਸ਼ ਜਮਾਤਾਂ ਦਾ ਨਵਾਂ ਰਾਜ ਸਥਾਪਤ ਕੀਤਾ। ਇਸਨੇ ਸਮਾਜਵਾਦ ਦੀ ਉਸਾਰੀ ਦਾ ਕਾਰਜ ਹੱਥ ਲਿਆ ਅਤੇ ਇੰਞ ਕਮਿਊਨਿਜ਼ਮ ਵੱਲ ਤਬਦੀਲੀ ਦਾ ਰਾਹ ਪੱਧਰਾ ਕਰਦੇ ਹੋਏ ਸਮਾਜਵਾਦੀ ਪ੍ਰਬੰਧ ਦੀ ਨੀਂਹ ਰੱਖੀ।
ਮਾਰਕਸਵਾਦ ਦੀ ਦਰੁਸਤ ਪ੍ਰੋਲੇਤਾਰੀ ਵਿਚਾਰਧਾਰਾ ਅਤੇ ਇਕ ਦਰੁਸਤ ਪ੍ਰੋਲੇਤਾਰੀ ਇਨਕਲਾਬੀ ਪਾਰਟੀ ਬਾਲਸ਼ਵਿਕ ਇਨਕਲਾਬ ਦਾ ਰਾਹ-ਦਰਸਾਵਾ ਸੀ। ਇਸਨੇ ਦਰੁਸਤ ਯੁੱਧਨੀਤੀ ਤੇ ਦਾਅਪੇਚ ਅਖ਼ਤਿਆਰ ਕੀਤੇ ਅਤੇ ਪਾਰਟੀ ਤੇ ਮੁਲਕ ਅੰਦਰਲੇ ਸੱਜੀ ਅਤੇ ਖੱਬੀ ਮੌਕਾਪ੍ਰਸਤੀ ਵਿਰੁੱਧ ਬੇਕਿਰਕ ਸੰਘਰਸ਼ ਚਲਾਇਆ। ਸਮਾਜਵਾਦੀ ਉਸਾਰੀ ਅਤੇ ਘਰੋਗੀ ਤੇ ਕੌਮਾਂਤਰੀ ਮੌਕਾਪ੍ਰਸਤੀ ਵਿਰੁੱਧ ਸੰਘਰਸ਼ ਦੌਰਾਨ, ਮਾਰਕਸਵਾਦ ਇਕ ਨਵੇਂ ਅਤੇ ਉਚੇਰੇ ਪੜਾਅ - ਲੈਨਿਨਵਾਦ ਜਾਂ ਮਾਰਕਸ-ਲੈਨਿਨਵਾਦ - ਵਿਚ ਵਿਕਸਤ ਹੋਇਆ।
ਪ੍ਰੋਲੇਤਾਰੀ ਵਿਚਾਰਧਾਰਾ, ਸਿਆਸਤ ਅਤੇ ਵਿਗਿਆਨਕ ਸਮਾਜਵਾਦ ਦੇ ਬਾਨੀ ਅਤੇ ਮਹਾਨ ਇਨਕਲਾਬੀ ਦਾਰਸ਼ਨਿਕ ਕਾਰਲ ਮਾਰਕਸ, ਜਿਸਨੇ ਮੁਕੰਮਲ ਤੌਰ 'ਤੇ ਵਿਗਿਆਨਕ ਸਿਧਾਂਤ ਅਤੇ ਵਿਧੀ ਗੁਰਬੰਦ ਕੀਤੇ, ਦੀ ਦੂਜੀ ਜਨਮ ਸ਼ਤਾਬਦੀ ਵੀ ਨੇੜੇ ਆ ਰਹੀ ਹੈ।
ਮਾਰਕਸ ਨੇ ਮਨੁੱਖਤਾ ਨੂੰ ਇਕ ਨਵਾਂ ਰਾਹ ਦਿਖਾਇਆ ਜੋ ਬੇਕਿਰਕ ਜਮਾਤੀ ਸੰਘਰਸ਼ ਅਤੇ ਬੁਰਜੂਆ ਅਤੇ ਨੀਮ-ਬੁਰਜੂਆ ਵਿਚਾਰਧਾਰਾ, ਅਰਥਸ਼ਾਸਤਰ, ਸਿਆਸਤ ਤੇ ਸੱਭਿਆਚਾਰ ਅਤੇ ਨਾਲ ਹੀ ਮਜ਼ਦੂਰ ਜਮਾਤ ਅੰਦਰਲੀ ਸੱਜੀ ਅਤੇ ਖੱਬੀ ਮੌਕਾਪ੍ਰਸਤੀ ਵਿਰੁੱਧ ਸੰਘਰਸ਼ ਦੇ ਅਮਲ ਅੰਦਰ ਵਧਿਆ-ਫੁੱਲਿਆ। ਇਹ ਮਨੁੱਖਤਾ ਲਈ ਇਕ ਨਵੇਂ ਯੁਗ ਦੇ ਪਹੁਫੁਟਾਲੇ ਦਾ ਸੂਚਕ ਸੀ ਜਿਸ ਨੂੰ ਹਜ਼ਾਰਾਂ ਸਾਲ ਤੋਂ ਜਮਾਤੀ ਲੁੱਟਖਸੁੱਟ ਅਤੇ ਦਾਬੇ ਨੇ ਬੇੜੀਆਂ ਵਿਚ ਜਕੜਿਆ ਹੋਇਆ ਸੀ।
ਇਸ ਨੇ ਇਕ ਜਮਾਤੀ ਸਮਾਜ - ਅਤੇ ਇੰਞ ਆਜ਼ਾਦੀ ਦੇ ਖੇਤਰ - ਦੀ ਦਿਸ਼ਾ ਵਿਚ ਤਬਦੀਲੀ ਨੂੰ ਹਕੀਕੀ ਸੰਭਾਵਨਾ ਬਣਾ ਦਿੱਤਾ। ਇਹ ਵਰੇ•ਗੰਢਾਂ ਇਸ ਅਕੱਟ ਸਚਾਈ ਨੂੰ ਮੁੜ ਦੁਹਰਾਉਣ ਦੇ ਅਹਿਮ ਮੌਕੇ ਹਨ ਕਿ ਅਜੋਕੀ ਦੁਨੀਆ ਅੰਦਰ ਸਰਮਾਏਦਾਰੀ ਵੱਲੋਂ ਪੈਦਾ ਕੀਤੀ ਉਜਰਤੀ-ਗ਼ੁਲਾਮੀ, ਲੁੱਟਖਸੁੱਟ, ਦਾਬੇ, ਗ਼ਲਬੇ, ਮੁਥਾਜਗੀ, ਵਿਤਕਰੇ, ਕੁਜੋੜਤਾ, ਬਰਬਾਦੀ, ਸੰਕਟਾਂ ਅਤੇ ਜੰਗਾਂ ਦਾ ਇਕੋ-ਇਕ ਬਦਲ ਸਮਾਜਵਾਦ ਅਤੇ ਕਮਿਊਨਿਜ਼ਮ ਹੀ ਹੈ।
ਇਹ ਇਕ ਵਾਰ ਫਿਰ ਐਲਾਨ ਕਰਨ ਦੇ ਮੌਕੇ ਹਨ ਕਿ ਸਰਮਾਏ ਵਿਰੁੱਧ ਲੜਾਈ ਵਿਚ, ਇਸਦੇ ਕਬਰਪੁੱਟ ਪੁਰਾਣੇ ਗਲ-ਸੜ ਰਹੇ ਸਮਾਜੀ ਰਿਸ਼ਤਿਆਂ ਨੂੰ ਕਬਰਾਂ ਵਿਚ ਦਫ਼ਨਾ ਦੇਣਗੇ ਅਤੇ ਇਕ ਜਮਾਤਹੀਣ ਸਮਾਜ ਵੱਲ ਤਰੱਕੀ ਦੇ ਉਦੇਸ਼ ਨਾਲ ਸਮਾਜਵਾਦ ਦੀ ਉਸਾਰੀ ਕਰਨ ਦੌਰਾਨ ਉਨ•ਾਂ ਦੀ ਥਾਂ 'ਤੇ ਨਵੇਂ ਸਮਾਜੀ ਰਿਸ਼ਤੇ ਸਿਰਜਣਗੇ, ਇੰਞ ਉਹ ਮਨੁੱਖਤਾ ਦੇ ਇਤਿਹਾਸ ਤੋਂ ਪਹਿਲੇ ਦੌਰ ਦਾ ਅੰਤ ਕਰ ਦੇਣਗੇ ਤਾਂ ਕਿ ਮਨੁੱਖਤਾ ਦੇ ਸੱਚੇ ਇਤਿਹਾਸ ਦਾ ਆਗਾਜ਼ ਕੀਤਾ ਹੋ ਸਕੇ।
ਜੋ ਸਰਮਾਏਦਾਰੀ ਦੇ ਸਦੀਵੀ ਹੋਣ ਅਤੇ ਕਮਿਊਨਿਜ਼ਮ ਦੇ ਵੇਲਾ ਵਿਹਾ ਚੁੱਕਾ ਹੋਣ ਦੇ ਦਾਅਵੇ ਕਰਦੇ ਹਨ ਉਹ ਇਸ ਨੂੰ ਭੁਲਾ ਦੇਣਾ ਚਾਹੁੰਦੇ ਹਨ ਕਿ ਮਨੁੱਖਤਾ ਨੇ ਆਪਣੇ ਬੀਤੇ ਦਾ ਜ਼ਿਆਦਾਤਰ ਹਿੱਸਾ ਜਮਾਤਹੀਣ ਸਮਾਜ ਵਿਚ ਗੁਜ਼ਾਰਿਆ ਹੈ, ਇਹ ਖ਼ੁਦ ਜਮਾਤਹੀਣ ਸਮਾਜ ਵਿੱਚੋਂ ਉੱਭਰੀ ਹੈ ਅਤੇ ਪ੍ਰੋਲੇਤਾਰੀ ਦੀ ਅਗਵਾਈ ਹੇਠ ਇਕ ਤੋਂ ਪਿੱਛੋਂ ਦੂਜੇ ਪੜਾਵਾਂ ਵਿੱਚੋਂ ਦੀ ਗੁਜ਼ਰਦੇ ਹੋਏ ਇਕ ਵਾਰ ਫਿਰ ਇਕ ਜਮਾਤਹੀਣ ਸਮਾਜ ਵਿਚ ਪਹੁੰਚਣਾ ਇਸਦੀ ਹੋਣੀ ਹੈ - ਜੋ ਇਤਿਹਾਸ ਅੰਦਰ ਆਖ਼ਰੀ ਅਤੇ ਸਭ ਤੋਂ ਇਨਕਲਾਬੀ ਜਮਾਤ ਹੈ।
ਜੋ ਸੋਵੀਅਤ ਅਤੇ ਚੀਨੀ ਸਮਾਜਵਾਦੀ ਸਮਾਜਾਂ ਦੇ ਪੁੱਠੇ ਗੇੜੇ ਦੀ ਗੱਲ ਚੁੱਕਦੇ ਹਨ ਉਹ ਜਾਣ-ਬੁੱਝਕੇ ਭੁਲਾ ਦਿੰਦੇ ਹਨ ਕਿ ਬੁਰਜੂਆਜ਼ੀ ਨੂੰ ਵੀ ਜਗੀਰੂ ਜਮਾਤ ਵਿਰੁੱਧ ਸੱਤਾ ਲਈ ਆਪਣੇ ਸੰਘਰਸ਼ ਵਿਚ ਜੇਤੂ ਹੋਣ ਲਈ ਕਈ ਸਦੀਆਂ ਤਕ ਬੇਸ਼ੁਮਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ ਸੀ।। ਪੈਰਿਸ ਕਮਿਊਨ ਦੇ ਸਮੇਂ ਤੋਂ ਲੈਕੇ ਹਰ ਹਾਰ ਪ੍ਰੋਲੇਤਾਰੀ ਲਈ ਨਵੇਂ ਸਬਕ ਲੈਕੇ ਆਈ ਹੈ।
ਗ਼ਲਤੀਆਂ ਤੋਂ ਸਿੱਖਦੇ ਹੋਏ ਅਤੇ ਹਾਰਾਂ ਤੋਂ ਸਬਕ ਲੈਂਦੇ ਹੋਏ, ਪ੍ਰੋਲੇਤਾਰੀ ਅਤੇ ਇਸਦੀ ਪਾਰਟੀ ਸਾਰੀਆਂ ਦੱਬੀਆਂ-ਕੁਚਲੀਆਂ ਸਮਾਜੀ ਜਮਾਤਾਂ ਅਤੇ ਸਮਾਜੀ ਹਿੱਸਿਆਂ ਦੇ ਹਰਾਵਲ-ਦਸਤੇ ਦੇ ਤੌਰ 'ਤੇ ਬੁਰਜੂਆਜ਼ੀ ਵਿਰੁੱਧ ਆਪਣੇ ਸੰਘਰਸ਼ ਵਿਚ ਬੇਕਿਰਕੀ ਨਾਲ, ਦ੍ਰਿੜਤਾ ਨਾਲ ਅਤੇ ਸਾਬਤ-ਕਦਮੀਂ ਡੱਟੀ ਰਹੇਗੀ, ਪਹਿਲਾਂ ਇਕ ਮੁਲਕ ਵਿਚ ਸਮਾਜਵਾਦ ਉਸਾਰਨ ਲਈ ਅਤੇ ਫਿਰ ਸਰਮਾਏਦਾਰੀ, ਸਾਮਰਾਜਵਾਦ ਤੇ ਕੁਲ ਪਿਛਾਖੜ ਨੂੰ ਹਰਾਉਂਦੇ ਹੋਏ ਆਖ਼ਿਰਕਾਰ ਸੰਸਾਰ ਪੱਧਰ 'ਤੇ ਸਮਾਜਵਾਦ ਸਥਾਪਤ ਕਰਨ ਲਈ।
ਫਿਰ, ਕੁਲ ਜ਼ਰੂਰੀ ਹਾਲਾਤ ਪ੍ਰਪੱਕ ਹੋਣ 'ਤੇ ਸਮਾਜ ਓੜਕ ਆਪਣੇ ਝੰਡੇ ਉੱਪਰ ਇਹ ਲਿਖਣ ਦੇ ਕਾਬਲ ਹੋ ਜਾਵੇਗਾ - ਹਰ ਇਕ ਤੋਂ ਉਸਦੀ ਕਾਬਲੀਅਤ ਅਨੁਸਾਰ, ਹਰ ਇਕ ਨੂੰ ਉਸ ਦੀ ਲੋੜ ਅਨੁਸਾਰ।
ਲਿਹਾਜ਼ਾ ਇਹ ਵਰੇ•ਗੰਢਾਂ ਮਨਾਉਂਦੇ ਹੋਏ ਆਓ ਇਕ ਵਾਰ ਫਿਰ ਜ਼ੋਰ ਦੇਕੇ ਕਹੀਏ ਕਿ ਮਾਰਕਸਵਾਦ/ਐੱਮਐੱਲਐੱਮ. ਦਾ ਕੋਈ ਬਦਲ ਨਹੀਂ ਹੈ! ਪ੍ਰੋਲੇਤਾਰੀ ਪਾਰਟੀ/ਲੀਡਰਸ਼ਿਪ ਦਾ ਕੋਈ ਬਦਲ ਨਹੀਂ ਹੈ! ਇਨਕਲਾਬ ਦਾ ਕੋਈ ਬਦਲ ਨਹੀਂ ਹੈ ਅਤੇ ਸਮਾਜਵਾਦ ਅਤੇ ਕਮਿਊਨਿਜ਼ਮ ਦਾ ਕੋਈ ਬਦਲ ਨਹੀਂ ਹੈ!
ਪ੍ਰੋਲੇਤਾਰੀ ਇਹ ਤਿੰਨ ਵਰੇ•ਗੰਢਾਂ - ਜੀ.ਪੀ.ਸੀ.ਆਰ. ਦੀ ਪੰਜਾਹਵੀਂ ਵਰੇ•ਗੰਢ, ਬਾਲਸ਼ਵਿਕ ਇਨਕਲਾਬ ਦੀ ਸ਼ਤਾਬਦੀ ਅਤੇ ਕਾਰਲ ਮਾਰਕਸ ਦੇ ਜਨਮ ਦੀ ਦੂਜੀ ਸ਼ਤਾਬਦੀ - ਦੁਨੀਆ ਦੇ ਕੁਲ ਮੁਲਕਾਂ ਅੰਦਰ ਮਨਾਉਣ ਜਾ ਰਿਹਾ ਹੈ। ਸਾਡੀ ਪਾਰਟੀ, ਸੀ.ਪੀ.ਆਈ.(ਮਾਓਵਾਦੀ) ਕੌਮਾਂਤਰੀ ਪ੍ਰੋਲੇਤਾਰੀ ਦੀ ਪ੍ਰਤੀਬੱਧ ਟੁਕੜੀ ਹੈ।
ਇਸਦਾ ਮਾਰਗ-ਦਰਸ਼ਕ ਮਾਰਕਸਵਾਦ-ਲੈਨਿਨਵਾਦ-ਮਾਓਵਾਦ (ਐੱਮ.ਐੱਲ.ਐੱਮ.) ਦੀ ਵਿਗਿਆਨਕ ਵਿਚਾਰਧਾਰਾ ਹੈ ਅਤੇ ਇਹ ਠੋਸ ਇਨਕਲਾਬੀ ਅਭਿਆਸ ਵਿਚ ਇਸ ਵਿਚਾਰਧਾਰਾ ਨੂੰ ਰਚਨਾਤਮਕ ਤੌਰ 'ਤੇ ਲਾਗੂ ਕਰ ਰਹੀ ਹੈ। ਇਹ ਹਰ ਤਰ•ਾਂ ਦੇ ਸੋਧਵਾਦ ਵਿਰੁੱਧ ਦ੍ਰਿੜਤਾ ਅਤੇ ਬੇਕਿਰਕੀ ਨਾਲ ਟੱਕਰ ਲੈ ਰਹੀ ਹੈ, ਚਾਹੇ ਇਹ ਸੱਜੀ ਮੌਕਾਪ੍ਰਸਤੀ ਹੋਵੇ ਜਾਂ ਖੱਬਾ ਸੰਕੀਰਣਤਾਵਾਦ।
ਇਹ ਸੰਸਾਰ ਸਮਾਜਵਾਦੀ ਇਨਕਲਾਬ ਦੇ ਅਨਿੱਖੜ ਅੰਗ ਵਜੋਂ ਹਿੰਦੁਸਤਾਨ ਵਿਚ ਨਵ ਜਮਹੂਰੀ ਇਨਕਲਾਬ ਨੂੰ ਕਾਮਯਾਬੀ ਨਾਲ ਨੇਪਰੇ ਚਾੜ•ਨ ਲਈ ਵਿਆਪਕ ਲਮਕਵੇਂ ਯੁੱਧ ਵਿਚ ਜੁੱਟੀ ਹੋਈ ਹੈ।
ਸੀ.ਪੀ.ਆਈ. (ਮਾਓਵਾਦੀ) ਇਨ•ਾਂ ਅਹਿਮ ਸ਼ਤਾਬਦੀਆਂ ਨੂੰ ਮਨਾਉਣ ਲਈ ਕੌਮਾਂਤਰੀ ਪ੍ਰੋਲੇਤਾਰੀ ਦੀ ਮੁਹਿੰਮ ਵਿਚ ਸ਼ਾਮਲ ਹੁੰਦੀ ਹੈ। ਐੱਮ.ਐੱਲ.ਐੱਮ. ਨੂੰ ਬੁਲੰਦ ਕਰਨ, ਇਸਦੀ ਰਾਖੀ ਕਰਨ, ਇਸ 'ਤੇ ਚੱਲਣ ਅਤੇ ਆਪਣੇ ਮੁਲਕ ਅੰਦਰ ਨਵ-ਜਮਹੂਰੀ ਇਨਕਲਾਬ ਨੂੰ ਅੱਗੇ ਵਧਾਉਣ ਲਈ ਲਾਗੂ ਕਰਨ ਦੇ ਢੰਗ ਵਜੋਂ ਇਹ ਦੁਨੀਆ ਦੀਆਂ ਸਾਰੀਆਂ ਹੀ ਹਕੀਕੀ ਮਾਓਵਾਦੀ ਪਾਰਟੀਆਂ ਅਤੇ ਜਥੇਬੰਦੀਆਂ ਅਤੇ ਵਿਅਕਤੀਆਂ ਨਾਲ ਮਿਲਕੇ ਸੰਸਾਰ ਪ੍ਰੋਲੇਤਾਰੀ ਦੇ ਇਨ•ਾਂ ਤਿੰਨ ਮਹਾਨ ਜਸ਼ਨ ਮਨਾਉਣਾ ਸਾਡਾ ਲਾਜ਼ਮੀ ਫਰਜ਼ ਹੈ।
ਇਨ•ਾਂ ਸਮਾਗਮਾਂ ਨੂੰ ਮਨਾਉਣ ਦਾ ਭਾਵ ਹੈ ਮਾਰਕਸਵਾਦ ਦੇ ਸਾਰਤੱਤ ਨੂੰ ਆਤਮਸਾਤ ਕਰਨਾ, ਬੀਤੇ ਦੇ ਜੇਤੂ ਪ੍ਰੋਲੇਤਾਰੀ ਇਨਕਲਾਬਾਂ ਦੇ ਜਜ਼ਬੇ ਦੇ ਹਾਣ ਦਾ ਹੋਣ ਲਈ ਹੰਭਲਾ ਮਾਰਨਾ, ਕੌਮਾਂਤਰੀ ਪ੍ਰੋਲੇਤਾਰੀ ਦੇ ਹਾਂਪੱਖੀ ਅਤੇ ਨਾਂਹਪੱਖੀ ਤਜ਼ਰਬਿਆਂ ਤੋਂ ਸਿੱਖਣਾ, ਆਪਣੀਆਂ ਹਾਰਾਂ ਅਤੇ ਗ਼ਲਤੀਆਂ ਤੋਂ ਸਬਕ ਸਿੱਖਣਾ ਅਤੇ ਸਾਮਰਾਜਵਾਦ ਤੇ ਕੁਲ ਪਿਛਾਖੜ ਵਿਰੁੱਧ ਲੜਦੇ ਹੋਏ ਨਵੇਂ ਸਮਾਜੀ ਅਤੇ ਇਨਕਲਾਬੀ ਹਾਲਾਤ ਅੰਦਰ ਸਾਡੇ ਆਪਣੇ ਮੁਲਕ ਵਿਚ ਨਵ-ਜਮਹੂਰੀ ਇਨਕਲਾਬ ਨੂੰ ਨੇਪਰੇ ਚਾੜ•ਨ ਵੱਲ ਬਹਾਦਰੀ ਨਾਲ ਵਧਣ ਵਾਸਤੇ ਆਪਣੀ ਤਾਕਤ ਉੱਪਰ ਟੇਕ ਰੱਖਣਾ।
ਲਿਹਾਜ਼ਾ, ਜਿਥੇ ਵੀ ਸਾਡੀ ਮੌਜੂਦਗੀ ਹੈ ਇਹ ਇਤਿਹਾਸਕ ਮੌਕੇ ਸਾਡੀ ਪਾਰਟੀ ਵਲੋਂ ਪੂਰੀ ਤਾਕਤ ਲਗਾਕੇ ਮਨਾਏ ਜਾਣੇ ਚਾਹੀਦੇ ਹਨ। ਸਾਰੀਆਂ ਪਾਰਟੀ ਇਕਾਈਆਂ ਨੂੰ ਇਨ•ਾਂ ਜਸ਼ਨੀ ਸਮਾਗਮਾਂ ਵਿਚ ਸਰਗਰਮੀ ਨਾਲ ਅਤੇ ਜੋਸ਼ੋ-ਖ਼ਰੋਸ਼ ਨਾਲ ਸ਼ਾਮਲ ਹੋਣ ਲਈ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ, ਵੱਧ ਤੋਂ ਵੱਧ ਯਤਨ ਜੁਟਾਉਣੇ ਚਾਹੀਦੇ ਹਨ ਅਤੇ ਜਨਤਾ ਨੂੰ ਸੱਦੇ ਦੇਣੇ ਚਾਹੀਦੇ ਹਨ।
ਅਸੀਂ ਉਨ•ਾਂ ਨੂੰ 16 ਤੋਂ ਲੈਕੇ 22 ਮਈ 2016 ਤਕ ਜੀ.ਪੀ.ਸੀ.ਆਰ. ਦੀ ਪੰਜਾਹਵੀਂ ਵਰੇ•ਗੰਢ, 23 ਮਈ ਤੋਂ ਲੈਕੇ 29 ਮਈ 2017 ਤਕ ਨਕਸਲਬਾੜੀ ਦੀ ਪੰਜਾਹਵੀਂ ਵਰੇ•ਗੰਢ, 7 ਨਵੰਬਰ ਤੋਂ ਲੈਕੇ 13 ਨਵੰਬਰ 1917 ਤਕ ਬਾਲਸ਼ਵਿਕ ਇਨਕਲਾਬ ਦੇ ਸ਼ਤਾਬਦੀ ਸਮਾਗਮ ਅਤੇ 5 ਮਈ ਤੋਂ 11 ਮਈ 2018 ਤਕ ਕਾਰਲ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਮਨਾਉਣ ਦਾ ਸੱਦਾ ਦਿੰਦੇ ਹਾਂ।
ਜੇ ਕਿਸੇ ਵਜਾ• ਕਰਕੇ ਉਪਰੋਕਤ ਤਾਰੀਕਾਂ ਉੱਪਰ ਇਹ ਸਮਾਗਮ ਕਰਨੇ ਸੰਭਵ ਨਾ ਹੋਣ, ਫਿਰ ਇਹ ਇਨ•ਾਂ ਵਰੇ•ਗੰਢਾਂ ਦੇ ਸਾਲਾਂ ਦੇ ਕਿਸੇ ਹੋਰ ਸਮੇਂ ਉੱਪਰ ਜਥੇਬੰਦ ਕੀਤੇ ਜਾ ਸਕਦੇ ਹਨ। (ਨਾ ਟਾਲਣਯੋਗ ਹਾਲਾਤ ਕਾਰਨ ਜੀ.ਪੀ.ਸੀ.ਆਰ. ਦੀ ਪੰਜਾਹਵੀਂ ਵਰੇ•ਗੰਢ ਮਨਾਉਣ ਲਈ ਸੱਦਾ ਦੇਣ ਵਿਚ ਦੇਰੀ ਦਾ ਸੀ.ਸੀ. ਨੂੰ ਅਫ਼ਸੋਸ ਹੈ)। ਲਿਹਾਜ਼ਾ ਜੀ.ਪੀ.ਸੀ.ਆਰ. ਦੀ ਮਹਾਨ ਅਹਿਮੀਅਤ ਨੂੰ ਅਵਾਮ ਤੱਕ ਲਿਜਾਣ ਦੇ ਮਨੋਰਥ ਨਾਲ ਇਹ ਸਮਾਗਮ ਮਈ 2016 ਤੋਂ ਲੈਕੇ ਮਈ 2017 ਦਰਮਿਆਨ ਇਕ ਹਫ਼ਤੇ ਲਈ ਕਿਸੇ ਵੀ ਵਕਤ ਜਥੇਬੰਦ ਕਰ ਲੈਣੇ ਚਾਹੀਦੇ ਹਨ।)
ਇਹ ਮੌਕੇ ਮੁਹਿੰਮਾਂ ਦੀ ਸ਼ਕਲ ਵਿਚ ਅਤੇ ਵਰੇ•ਗੰਢ ਹਫ਼ਤਿਆਂ ਵਜੋਂ ਮਨਾਏ ਜਾਣੇ ਚਾਹੀਦੇ ਹਨ।
ਸਾਥੀਓ,
ਸੰਸਾਰ ਸਰਮਾਏਦਾਰੀ ਪ੍ਰਬੰਧ ਕੁਲ ਆਲਮ ਵਿਚ ਤਿੱਖੇ ਆਰਥਕ ਅਤੇ ਸਿਆਸੀ ਸੰਕਟਾਂ, ਪੈਦਾਵਾਰੀ ਤਾਕਤਾਂ ਦੀ ਤਬਾਹੀ, ਹੋਰ ਵੀ ਬੇਤਹਾਸ਼ਾ ਲੁੱਟਖਸੁੱਟ ਅਤੇ ਦਾਬੇ ਅਤੇ ਧਾੜਵੀ ਜੰਗਾਂ ਨੂੰ ਜਨਮ ਦੇ ਰਿਹਾ ਹੈ। ਮੁਲਕਾਂ, ਕੌਮਾਂ ਅਤੇ ਲੋਕਾਂ ਦੀ ਵੱਡੀ ਬਹੁਗਿਣਤੀ ਸਾਮਰਾਜਵਾਦ ਦੀ ਵਧ ਰਹੀ ਜਕੜ ਦੀ ਸ਼ਿਕਾਰ ਹੈ, ਜਿਸਦੇ ਸਿੱਟੇ ਵਜੋਂ ਲੋਕਾਂ ਅੰਦਰ ਵਿਆਪਕ ਗੁੱਸੇ ਤੇ ਟਾਕਰੇ ਵਿਚ ਇਜ਼ਾਫ਼ਾ ਹੋ ਰਿਹਾ ਹੈ।
ਜ਼ੋਰ ਫੜ• ਰਹੀ ਸਮਾਜੀ ਉੱਥਲ-ਪੁੱਥਲ ਦੁਨੀਆ ਦੇ ਕੁਲ ਪਿਛਾਖੜੀਆਂ ਅਤੇ ਉਨ•ਾਂ ਦੀਆਂ ਸੰਸਥਾਵਾਂ ਨੂੰ ਕਾਂਬਾ ਛੇੜ ਰਹੀ ਹੈ। ਲਿਹਾਜ਼ਾ, ਖੌਲ਼ ਰਹੀ ਸਮਾਜੀ ਬੇਚੈਨੀ ਨੂੰ ਸ਼ਾਂਤ ਕਰਨ ਅਤੇ ਕੁਰਾਹੇ ਪਾਉਣ ਲਈ ਉਹ ਐੱਮ.ਐੱਲ.ਐੱਮ. ਅਤੇ ਸਮਾਜਵਾਦੀ ਇਨਕਲਾਬਾਂ, ਨਵ-ਜਮਹੂਰੀ ਇਨਕਲਾਬਾਂ ਅਤੇ ਕੌਮੀ ਮੁਕਤੀ ਲਹਿਰਾਂ ਅਤੇ ਲੋਕ ਜਮਹੂਰੀ ਸੰਘਰਸ਼ਾਂ ਵਿਰੁੱਧ ਉਲਟ ਇਨਕਲਾਬੀ ਪ੍ਰਚਾਰ ਕਰਨ ਸਮੇਤ ਤਰ•ਾਂ ਤਰ•ਾਂ ਦੇ ਜਾਬਰ ਅਤੇ ਧੋਖੇਬਾਜ਼ ਦਾਅਪੇਚ ਅਖ਼ਤਿਆਰ ਕਰ ਰਹੇ ਹਨ।
ਅਜਿਹੀ ਹਾਲਤ ਵਿਚ, ਸਾਨੂੰ ਵਿਚਾਰਧਾਰਕ, ਸਿਆਸੀ, ਫ਼ੌਜੀ ਅਤੇ ਸਾਰੇ ਹੋਰ ਖੇਤਰਾਂ ਨੂੰ ਆਪਣੇ ਕਲਾਵੇ ਵਿਚ ਲੈਂਦੇ ਹੋਏ ਵਿਆਪਕ ਪੱਧਰ 'ਤੇ ਦੁਸ਼ਮਣ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਆ ਰਹੀਆਂ ਚਾਰ ਇਨਕਲਾਬੀ ਵਰੇ•ਗੰਢਾਂ ਨੂੰ ਇਸ ਕਾਰਜ ਲਈ ਵਰਤਿਆ ਜਾਣਾ ਚਾਹੀਦਾ ਹੈ।
ਸਾਨੂੰ ਇਨ•ਾਂ ਮੌਕਿਆਂ ਦੀ ਵਰਤੋਂ ਮੁਲਕ ਦੇ ਮਜ਼ਦੂਰਾਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ, ਬੁੱਧੀਜੀਵੀਆਂ, ਔਰਤਾਂ, ਦਲਿਤਾਂ, ਆਦਿਵਾਸੀਆਂ ਤੇ ਦੱਬੀਆਂ-ਕੁਚਲੀਆਂ ਕੌਮੀਅਤਾਂ ਤੇ ਧਾਰਮਿਕ ਘੱਟਗਿਣਤੀਆਂ ਅਤੇ ਮਿਹਨਤਕਸ਼ ਜਨਤਾ ਦੇ ਬਾਕੀ ਸਾਰੇ ਹਿੱਸਿਆਂ ਨੂੰ ਵਿਚਾਰਧਾਰਕ ਅਤੇ ਸਿਆਸੀ ਤੌਰ 'ਤੇ ਸਿਖਿਅਤ ਕਰਨ ਲਈ ਕਰਨੀ ਚਾਹੀਦੀ ਹੈ। ਸਾਨੂੰ ਉਨ•ਾਂ ਨੂੰ ਇਹ ਵੇਲਾ ਸੰਭਾਲਣ ਅਤੇ ਹਰ ਸੰਭਵ ਢੰਗਾਂ ਨਾਲ ਹਾਕਮ ਜਮਾਤ ਦੇ ਹਮਲੇ ਦਾ ਤਕੜੇ ਹੋ ਕੇ ਟਾਕਰਾ ਕਰਨ ਲਈ ਇਕਜੁੱਟ ਅਤੇ ਜਥੇਬੰਦ ਦਾ ਸੱਦਾ ਦੇਣਾ ਚਾਹੀਦਾ ਹੈ।
ਸਾਨੂੰ ਜਨਤਾ ਨੂੰ ਨਵ-ਜਮਹੂਰੀ ਇਨਕਲਾਬ ਵਿਚ ਹਿੱਸਾ ਲੈਣ ਅਤੇ ਵੱਡੀ ਤਾਦਾਦ 'ਚ ਤੇ ਹੋਰ ਵੀ ਖਾੜਕੂ ਰੂਪ 'ਚ ਲੋਕ ਯੁੱਧ ਵਿਚ ਸ਼ਾਮਲ ਹੋਣ ਦੀ ਅਪੀਲ ਕਰਨੀ ਚਾਹੀਦੀ ਹੈ। ਇਹ ਪੈਗ਼ਾਮ ਕਿ ਨਵ-ਜਮਹੂਰੀ ਇਨਕਲਾਬ ਹੀ ਵਿਆਪਕ ਦੱਬੀਕੁਚਲੀ ਜਨਤਾ ਦੀ ਮੁਕਤੀ ਦਾ ਇਕੋ-ਇਕ ਰਾਹ ਹੈ ਉਨ•ਾਂ ਵਿਚ ਵਿਆਪਕ ਪੱਧਰ 'ਤੇ ਪ੍ਰਚਾਰਨਾ ਚਾਹੀਦਾ ਹੈ।
ਅਜੋਕੇ ਸਮਿਆਂ ਵਿਚ ਇਹ ਹੋਰ ਵੀ ਅਹਿਮ ਹੈ ਜਦੋਂ ਹਿੰਦੁਸਤਾਨੀ ਹਾਕਮ ਜਮਾਤਾਂ ਅਤੇ ਸਾਮਰਾਜਵਾਦ ਦੇ ਹਿੱਤਾਂ ਦੀ ਚਾਕਰੀ ਕਰ ਰਿਹਾ ਬ੍ਰਾਹਮਣਵਾਦੀ ਹਿੰਦੂ ਫਾਸ਼ੀਵਾਦ ਹੋਰ ਵੀ ਜ਼ਹਿਰੀਲੇ ਅਤੇ ਵਿਆਪਕ ਤੌਰ 'ਤੇ ਕਮਿਊਨਿਜ਼ਮ ਅਤੇ ਹੋਰ ਕੁਲ ਅਗਾਂਹਵਧੂ ਤੇ ਜਮਹੂਰੀ ਵਿਚਾਰਧਾਰਾਵਾਂ, ਲਹਿਰਾਂ, ਸੰਸਕ੍ਰਿਤੀਆਂ, ਕਦਰਾਂ-ਕੀਮਤਾਂ, ਰੀਝਾਂ ਅਤੇ ਸਮਾਜੀ ਅਮਲਾਂ ਉੱਪਰ ਆਪਣੇ ਲੋਕਾਂ ਵਿਰੁੱਧ ਸੇਧਤ ਆਮ ਹਮਲੇ ਦੇ ਹਿੱਸੇ ਵਜੋਂ ਸ਼ਰੇਆਮ ਅਤੇ ਪਾਰਲੀਮੈਂਟਰੀ ਬੁਰਕੇ ਹੇਠ ਹਮਲੇ ਕਰ ਰਿਹਾ ਹੈ।
ਸਾਨੂੰ ਇਹ ਵਰੇ•ਗੰਢਾਂ ਮਨਾਉਣ ਲਈ ਦੋ ਤਰ•ਾਂ ਦੇ ਪ੍ਰੋਗਰਾਮ ਵਿਉਂਤਣੇ ਹੋਣਗੇ। ਪਹਿਲੀ ਕਿਸਮ ਦੇ ਪ੍ਰੋਗਰਾਮ ਉਹ ਹਨ ਜੋ ਸਾਡੀ ਪਾਰਟੀ, ਪੀ.ਐੱਲ.ਜੀ.ਏ., ਇਨਕਲਾਬੀ ਲੋਕ ਕਮੇਟੀਆਂ (ਆਰ.ਪੀ.ਸੀਜ਼.) ਅਤੇ ਇਨਕਲਾਬੀ ਜਨਤਕ ਜਥੇਬੰਦੀਆਂ (ਐੱਮ.ਓਜ਼.) ਵਲੋਂ ਪੇਂਡੂ ਇਲਾਕਿਆਂ ਵਿਚ ਜਥੇਬੰਦ ਕੀਤੇ ਜਾਣਗੇ।
ਦੂਜੀ ਕਿਸਮ ਦੇ ਉਹ ਖੁੱਲ•ੇ ਅਤੇ ਕਾਨੂੰਨੀ ਪ੍ਰੋਗਰਾਮ ਹਨ ਜੋ ਮੁੱਖ ਤੌਰ 'ਤੇ ਖੁੱਲ•ੀਆਂ ਜਥੇਬੰਦੀਆਂ ਵਲੋਂ ਜਾਂ ਤਾਂ ਆਜ਼ਾਦਾਨਾ ਤੌਰ 'ਤੇ ਜਾਂ ਹੋਰ ਇਨਕਲਾਬੀ-ਜਮਹੂਰੀ ਤਾਕਤਾਂ ਅਤੇ ਵਿਅਕਤੀਆਂ ਨਾਲ ਮਿਲਕੇ ਜਥੇਬੰਦ ਕੀਤੇ ਜਾਣਗੇ। ਸਾਡੀਆਂ ਜਨਤਕ ਜਥੇਬੰਦੀਆਂ ਦੀ ਲੀਡਰਸ਼ਿਪ ਨੂੰ ਇਹ ਸ਼ਤਾਬਦੀ ਸਮਾਗਮ ਜਥੇਬੰਦ ਕਰਨ ਲਈ ਵੱਧ ਤੋਂ ਵੱਧ ਪਹਿਲਕਦਮੀਂ ਲੈਣੀ ਚਾਹੀਦੀ ਹੈ।
ਉਨ•ਾਂ ਨੂੰ ਹੋਰ ਮਿੱਤਰ ਤਾਕਤਾਂ ਨਾਲ ਮਿਲਕੇ ਇਨ•ਾਂ ਪ੍ਰੋਗਰਾਮਾਂ ਦੀ ਯੋਜਨਾ ਉਲੀਕਣ ਲਈ ਜ਼ਿੰਮੇਵਾਰੀ ਓਟਣੀ ਚਾਹੀਦੀ ਹੈ। ਹਾਲਾਂਕਿ ਨਕਸਲਬਾੜੀ ਬਗ਼ਾਵਤ ਦੀ ਪੰਜਾਹਵੀਂ ਵਰੇ•ਗੰਢ ਦੀ ਅਹਿਮੀਅਤ ਕੌਮਾਂਤਰੀ ਹੈ, ਇਸਦਾ ਬੁਨਿਆਦੀ ਤੌਰ 'ਤੇ ਸਬੰਧ ਸਾਡੇ ਮੁਲਕ ਵਿਚ ਚਲ ਰਹੇ ਲੋਕ ਯੁੱਧ ਨਾਲ ਹੈ।
ਜੇ ਸਾਡੇ ਵਲੋਂ ਲੋੜੀਂਦੇ ਯਤਨ ਜੁਟਾਏ ਜਾਣ, ਪਹਿਲ ਕਦਮੀਂ ਲਈ ਜਾਵੇ ਅਤੇ ਲੋੜੀਂਦੀ ਲਚਕ ਦਿਖਾਈ ਜਾਵੇ ਤਾਂ ਮਾਓਵਾਦੀ ਹਮਾਇਤੀ ਅਤੇ ਰੈਡੀਕਲ ਜਮਹੂਰੀ ਪਾਰਟੀਆਂ, ਜਥੇਬੰਦੀਆਂ ਅਤੇ ਵਿਅਕਤੀ ਕੁਲ ਹਿੰਦ ਅਤੇ ਸੂਬਾ ਪੱਧਰਾਂ ਉੱਪਰ ਸਾਡੇ ਨਾਲ ਮਿਲਕੇ ਇਹ ਵਰੇ•ਗੰਢ ਮਨਾਉਣ ਲਈ ਰਜ਼ਾਮੰਦ ਹੋ ਸਕਦੇ ਹਨ।
ਭਾਵੇਂ ਹੋਰ ਤਾਕਤਾਂ ਨਾਲ ਮਿਲਕੇ ਇਸ ਮੌਕੇ ਦੇ ਜਸ਼ਨ ਮਨਾਉਣਾ ਅਹਿਮ ਚੀਜ਼ ਹੈ, ਸਾਨੂੰ ਨਕਸਲਬਾੜੀ ਦੇ ਵਿਚਾਰਧਾਰਕ-ਸਿਆਸੀ ਤੱਤ ਅਤੇ ਅਹਿਮੀਅਤ ਨੂੰ ਪੇਤਲਾ ਪਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਲਿਹਾਜ਼ਾ ਸਿਰਫ਼ ਉਨ•ਾਂ ਨਾਲ ਹੀ ਇਕੱਠੇ ਹੋਕੇ ਚਲਣਾ ਬਿਹਤਰ ਰਹੇਗਾ ਜੋ ਇਸਦੇ ਤੱਤ ਨੂੰ ਪੇਤਲਾ ਪਾਏ ਬਗ਼ੈਰ ਨਕਸਲਬਾੜੀ ਨੂੰ ਮੋਟੇ ਤੌਰ 'ਤੇ ਬੁਲੰਦ ਕਰਨ ਲਈ ਤਿਆਰ ਹਨ।
ਉਹ ਆਮ ਤੌਰ 'ਤੇ ਚੱਲ ਰਹੀਆਂ ਇਨਕਲਾਬੀ ਅਤੇ ਜਮਹੂਰੀ ਲਹਿਰਾਂ ਦੀ ਹਮਾਇਤ ਕਰਦੇ ਹੋਣ। ਉਪਰੋਕਤ ਨੂੰ ਮੱਦੇਨਜ਼ਰ ਰੱਖਦੇ ਹੋਏ, ਵੱਧ ਤੋਂ ਵੱਧ ਹਿੱਸੇਦਾਰੀ ਯਕੀਨੀਂ ਬਣਾਉਣੀ ਚਾਹੀਦੀ ਹੈ। ਸਾਡੀ ਕੇਂਦਰੀ ਕਮੇਟੀ ਵੱਖ-ਵੱਖ ਮੁਲਕਾਂ ਦੀਆਂ ਖ਼ਰੀਆਂ ਪ੍ਰੋਲੇਤਾਰੀ ਪਾਰਟੀਆਂ, ਜਥੇਬੰਦੀਆਂ ਅਤੇ ਵਿਅਕਤੀਆਂ ਅਤੇ ਨਾਲ ਹੀ ਹਿੰਦੁਸਤਾਨੀ ਇਨਕਲਾਬ ਦੇ ਮਿੱਤਰਾਂ, ਸ਼ੁਭ-ਚਿੰਤਕਾਂ ਅਤੇ ਹਮਾਇਤੀਆਂ ਨੂੰ ਅਪੀਲ ਕਰਦੀ ਹੈ ਕਿ ਨਕਸਲਬਾੜੀ ਦੀ ਪੰਜਾਹਵੀਂ ਵਰੇ•ਗੰਢ ਮਨਾਉਣ ਦੇ ਪ੍ਰੋਗਰਾਮ ਹਿੰਦੁਸਤਾਨ ਅੰਦਰ ਚਲ ਰਹੇ ਲਮਕਵੇਂ ਲੋਕ-ਯੁੱਧ ਦੇ ਪ੍ਰਸੰਗ ਵਿਚ ਜਥੇਬੰਦ ਕੀਤੇ ਜਾਣ।
ਖ਼ਰੇ ਮਾਰਕਸਵਾਦੀ ਵੀ ਅਤੇ ਨਾਲ ਹੀ ਸੋਧਵਾਦੀ ਵੀ ਜੀ.ਪੀ.ਸੀ.ਆਰ. ਦੀ ਪੰਜਾਹਵੀਂ ਵਰੇ•ਗੰਢ, ਬਾਲਸ਼ਵਿਕ ਇਨਕਲਾਬ ਦੀ ਸ਼ਤਾਬਦੀ ਅਤੇ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਨੂੰ ਬੁਲੰਦ ਕਰਨਗੇ ਅਤੇ ਮਨਾਉਣਗੇ।
ਲਿਹਾਜ਼ਾ ਨਕਸਲਬਾੜੀ ਦੀ ਵਰੇ•ਗੰਢ ਨਾਲੋਂ ਇਨ•ਾਂ ਵਰੇ•ਗੰਢ ਸਮਾਗਮਾਂ ਵਿਚ ਹੋਰ ਬਹੁਤ ਸਾਰੀਆਂ ਤਾਕਤਾਂ ਨੂੰ ਸ਼ਾਮਲ ਕਰਦੇ ਹੋਏ ਇਨ•ਾਂ ਨੂੰ ਹੋਰ ਵੀ ਚੁੜੇਰੇ ਅਧਾਰ 'ਤੇ ਜਥੇਬੰਦ ਕਰਨ ਦੀ ਸੰਭਾਵਨਾ ਹੈ।
ਪਰ ਸਾਨੂੰ ਸਿਰਫ਼ ਉਨ•ਾਂ ਮਾਰਕਸਵਾਦੀ ਅਤੇ ਜਮਹੂਰੀ ਤਾਕਤਾਂ ਨਾਲ ਹੀ ਇਕਜੁੱਟ ਹੋਣਾ ਚਾਹੀਦਾ ਹੈ ਜੋ ਮਾਰਕਸ ਦੀ ਗੁਲੀ ਸਿਖਿਆ - ਇਕ ਜਮਾਤਹੀਣ ਸਮਾਜ ਭਾਵ ਕਮਿਊਨਿਜ਼ਮ ਸਥਾਪਤ ਕਰਨ ਵੱਲ ਵਧਣ ਲਈ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਤਹਿਤ ਸਮਾਜਵਾਦ ਦੀ ਉਸਾਰੀ ਕਰਨ ਦੇ ਉਦੇਸ਼ ਨਾਲ ਤਾਕਤ ਦੀ ਵਰਤੋਂ ਕਰਦੇ ਹੋਏ ਪੁਰਾਣੇ ਰਾਜ ਨੂੰ ਤਬਾਹ ਕਰਨ ਦੀ ਪਰਮ ਜ਼ਰੂਰਤ - ਨੂੰ ਬੁਲੰਦ ਕਰਦੀਆਂ ਹਨ।
ਮਾਰਕਸਵਾਦ ਦੀ ਇਸ ਲਾਜ਼ਮੀ ਸਿੱਖਿਆ - ਜਿਸ ਨੂੰ ਪਹਿਲਾਂ ਲੈਨਿਨ ਅਤੇ ਸਟਾਲਿਨ ਦੀ ਅਗਵਾਈ ਹੇਠ ਰੂਸ ਵਿਚ ਸੱਚੀ ਭਾਵਨਾ ਨਾਲ ਲਾਗੂ ਕੀਤਾ ਗਿਆ - ਨੂੰ ਦੁਨੀਆ ਦੇ ਸੋਧਵਾਦੀਆਂ ਅਤੇ ਨਵ-ਸੋਧਵਾਦੀਆਂ ਵਲੋਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਅਤੇ ਰੱਦ ਕੀਤਾ ਜਾਂਦਾ ਹੈ ਅਤੇ ਇਸ ਤਰੀਕੇ ਨਾਲ ਉਹ ਸਰਮਾਏਦਾਰੀ-ਸਾਮਰਾਜਵਾਦ ਦੇ ਹਿੱਤ ਵਿਚ ਮਾਰਕਸਵਾਦ ਦੇ ਨਾਂ ਹੇਠ ਮਾਰਕਸਵਾਦ ਦੇ ਵਿਰੁੱਧ ਲੜਦੇ ਹਨ।
ਇਨ•ਾਂ ਸਾਰੀਆਂ ਤਾਕਤਾਂ ਦੀ ਅੱਜ ਸਾਰੇ ਮੁਲਕਾਂ ਵਿਚ ਹੋਂਦ ਹੈ ਅਤੇ ਇਹ ਮਜ਼ਦੂਰ ਜਮਾਤ ਨੂੰ ਇਨਕਲਾਬੀ ਰਾਹ 'ਤੇ ਅੱਗੇ ਵਧਣ ਤੋਂ ਰੋਕ ਰਹੀਆਂ ਹਨ। ਸਾਡੇ ਮੁਲਕ ਅੰਦਰ ਸੀ.ਪੀ.ਆਈ. ਅਤੇ ਸੀ.ਪੀ.ਆਈ.(ਐੱਮ) ਵਰਗੇ ਸੋਧਵਾਦੀ ਵੀ ਮਾਰਕਸ ਦੀ ਇਸ ਮੂਲ ਸਿੱਖਿਆ ਦੀ ਪਾਲਣਾ ਨਹੀਂ ਕਰਦੇ। ਲਿਹਾਜ਼ਾ ਇਹ ਸਮਾਗਮ ਮਨਾਉਣ ਲਈ ਪਾਰਟੀ ਬੈਨਰ ਦੇ ਅਧਾਰ 'ਤੇ ਉਨ•ਾਂ ਨਾਲ ਇਕਮੁੱਠ ਹੋਣ ਤੋਂ ਗੁਰੇਜ਼ ਕਰਨਾ ਹੀ ਬਿਹਤਰ ਹੈ।
ਸਾਨੂੰ ਇਕ ਪਲ ਲਈ ਵੀ ਇਹ ਭੁੱਲਣਾ ਨਹੀਂ ਚਾਹੀਦਾ ਕਿ ਹਰ ਤਰ•ਾਂ ਦੀ ਮੌਕਾਪ੍ਰਸਤੀ ਵਿਰੁੱਧ ਬੇਕਿਰਕ ਅਤੇ ਸਮਝੌਤਾਰਹਿਤ ਸੰਘਰਸ਼ ਤੋਂ ਬਗ਼ੈਰ ਦੁਸ਼ਮਣ ਵਿਰੁੱਧ ਲੜਾਈ ਵਿਚ ਪਾਰਟੀ ਦੀਆਂ ਸਫ਼ਾਂ ਅਤੇ ਲੋਕਾਂ ਵਿਚ ਸਪਸ਼ਟਤਾ, ਹੌਸਲੇ ਅਤੇ ਏਕਤਾ ਨਾਲ ਅੱਗੇ ਵਧਣਾ ਅਸੰਭਵ ਹੈ। ਜਦੋਂਕਿ ਉਨ•ਾਂ ਬੁੱਧੀਜੀਵੀਆਂ ਨੂੰ ਸਾਡੇ ਮੰਚਾਂ ਅਤੇ ਪ੍ਰੋਗਰਾਮਾਂ ਵਿਚ ਸੱਦਿਆ ਜਾ ਸਕਦਾ ਹੈ ਜੋ ਐਸੀਆਂ ਪਾਰਟੀਆਂ ਦੀ ਹਮਾਇਤ ਕਰਦੇ ਹੋਏ ਵੀ ਮਾਰਕਸ ਦੀਆਂ ਸਿੱਖਿਆਵਾਂ, ਬਾਲਸ਼ਵਿਕ ਇਨਕਲਾਬ ਅਤੇ ਜੀ.ਪੀ.ਸੀ.ਆਰ.ਨੂੰ ਬੁਲੰਦ ਕਰਦੇ ਹੋਣ।
ਕਿਉਂਕਿ ਜੀ.ਪੀ.ਸੀ.ਆਰ. ਦੀ ਪੰਜਾਹਵੀਂ ਵਰੇ•ਗੰਢ, ਬਾਲਸ਼ਵਿਕ ਇਨਕਲਾਬ ਦੀ ਸ਼ਤਾਬਦੀ ਅਤੇ ਮਾਰਕਸ ਦੀ ਦੂਜੀ ਜਨਮ ਸ਼ਤਾਬਦੀ ਕੌਮਾਂਤਰੀ ਪੱਧਰ 'ਤੇ ਮਨਾਈ ਜਾਵੇਗੀ, ਘੱਟਘੱਟ ਇਕ ਕੌਮਾਂਤਰੀ ਪ੍ਰੋਗਰਾਮ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਵਿਚ ਉਸ ਤਰੀਕ ਉੱਪਰ ਕੀਤਾ ਜਾ ਸਕਦਾ ਹੈ ਜੋ ਸਾਰੇ ਹਿੱਸਾ ਲੈਣ ਵਾਲਿਆਂ ਨੂੰ ਮਨਜ਼ੂਰ ਹੋਵੇ। ਅਸੀਂ ਇਸ ਮੌਕੇ ਦੀ ਵਰਤੋਂ ਚਾਰਾਂ ਸ਼ਤਾਬਦੀਆਂ ਬਾਰੇ ਚਰਚਾ ਕਰਨ ਲਈ ਕਰ ਸਕਦੇ ਹਾਂ। ਇਸੇ ਤਰ•ਾਂ, ਹਿੰਦੁਸਤਾਨੀ ਇਨਕਲਾਬੀਆਂ ਨੂੰ ਬਦੇਸ਼ਾਂ ਵਿਚਲੇ ਉਨ•ਾਂ ਕੌਮਾਂਤਰੀ ਸਮਾਗਮਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਜੋ ਖ਼ਰੀਆਂ ਇਨਕਲਾਬੀ ਤਾਕਤਾਂ ਵਲੋਂ ਜਥੇਬੰਦ ਕੀਤੇ ਜਾਂਦੇ ਹਨ।
ਇਹ ਉਮੀਦ ਤਾਂ ਰੱਖਣੀ ਹੀ ਚਾਹੀਦੀ ਹੈ ਕਿ ਦੁਸ਼ਮਣ ਸਾਨੂੰ ਇਨ•ਾਂ ਸ਼ਤਾਬਦੀਆਂ ਨੂੰ ਮਨਾਉਣ ਤੋਂ ਰੋਕਣ ਲਈ ਹਰ ਥਾਂ ਹਰ ਤਰ•ਾਂ ਦੇ ਅੜਿੱਕੇ ਖੜ•ੇ ਕਰਨ ਦੇ ਯਤਨ ਕਰੇਗਾ, ਚਾਹੇ ਸ਼ਹਿਰੀ ਇਲਾਕਿਆਂ ਵਿਚ ਕੀਤੇ ਜਾਣ ਜਾਂ ਪੇਂਡੂ ਇਲਾਕਿਆਂ ਵਿਚ। ਸਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਅਜਿਹੇ ਖ਼ਲਲ ਪਾਊ ਯਤਨਾਂ ਦੇ ਬਾਵਜੂਦ ਇਨ•ਾਂ ਪ੍ਰੋਗਰਾਮਾਂ ਨੂੰ ਕਾਮਯਾਬੀ ਨਾਲ ਕਰਨ ਲਈ ਹਕੀਕਤਮੁਖੀ ਅਤੇ ਵਿਹਾਰਕ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ।
ਆਪਣੇ ਜਨਤਕ ਅਧਾਰ 'ਤੇ ਟੇਕ ਰੱਖਦੇ ਹੋਏ ਅਤੇ ਲੋਕਾਂ ਨੂੰ ਜਥੇਬੰਦ ਕਰਦੇ ਹੋਏ ਸਾਨੂੰ ਸ਼ਹਿਰੀ ਇਲਾਕਿਆਂ ਅੰਦਰ ਜਨਤਕ ਇਕੱਠ, ਹਾਲ ਮੀਟਿੰਗਾਂ ਅਤੇ ਸੈਮੀਨਾਰ ਜਥੇਬੰਦ ਕਰਨੇ ਚਾਹੀਦੇ ਹਨ। ਸਾਰੇ ਪ੍ਰੋਗਰਾਮਾਂ ਦਾ ਨਿਸ਼ਾਨਾ ਐੱਮ.ਐੱਲ.ਐੱਮ. ਦੀ ਵਿਚਾਰਧਾਰਾ, ਅਜੋਕੇ ਹਾਲਾਤ ਵਿਚ ਤੇ ਭਵਿੱਖ ਵਿਚ ਇਸ ਦੀ ਪ੍ਰਸੰਗਿਕਤਾ ਅਤੇ ਪਾਰਟੀ ਦੀ ਵਿਚਾਰਧਾਰਕ-ਸਿਆਸੀ ਲਾਈਨ ਨੂੰ ਵਿਸ਼ਾਲ ਲੋਕਾਂ ਤੱਕ ਲੈਕੇ ਜਾਣਾ ਹੋਣਾ ਚਾਹੀਦਾ ਹੈ।
ਐੱਮ.ਐੱਲ.ਐੱਮ. ਨੂੰ ਹਰ ਬੁਰਜੂਆ ਅਤੇ ਨੀਮ-ਬੁਰਜੂਆ ਵਿਚਾਰਧਾਰਾ ਜਿਵੇਂ ਆਰਥਕਵਾਦ, ਸੁਧਾਰਵਾਦ, ਪਾਰਲੀਮੈਂਟਰੀਵਾਦ ਅਤੇ ਉਤਰ-ਆਧੁਨਿਕਵਾਦ ਵਗੈਰਾ ਦੇ ਬਦਲ ਦੇ ਤੌਰ 'ਤੇ ਪੇਸ਼ ਕਰਨਾ ਚਾਹੀਦਾ ਹੈ। ਸੰਸਾਰ ਪ੍ਰੋਲੇਤਾਰੀ ਇਨਕਲਾਬ ਦੀ ਜ਼ਰੂਰਤ, ਰੂਸੀ ਅਤੇ ਚੀਨੀ ਇਨਕਲਾਬਾਂ ਦੀਆਂ ਸੰਸਾਰ ਇਤਿਹਾਸਕ ਪ੍ਰਾਪਤੀਆਂ ਅਤੇ ਬਾਦ ਵਿਚ ਪਾਰਟੀ ਲੀਡਰਸ਼ਿਪ ਦੇ ਅੰਦਰੋਂ ਉਭਰਨ ਵਾਲੇ ਸੋਧਵਾਦੀਆਂ, ਗ਼ਦਾਰਾਂ ਅਤੇ ਸਰਮਾਏਦਾਰਾ ਰਾਹ ਦੇ ਧਾਰਨੀਆਂ ਵਲੋਂ ਕੀਤੀਆਂ ਗ਼ਦਾਰੀਆਂ ਦੇ ਬਾਵਜੂਦ ਮਨੁੱਖਤਾ ਦੇ ਇਤਿਹਾਸ ਵਿਚ ਇਨ•ਾਂ ਇਨਕਲਾਬਾਂ ਨੇ ਜੋ ਪੇਸ਼ਕਦਮੀਆਂ ਕੀਤੀਆਂ ਉਹ ਖ਼ਾਸੀਅਤਾਂ ਉਘਾੜਕੇ ਪੇਸ਼ ਕਰਨੀਆਂ ਚਾਹੀਦੀਆਂ ਹਨ।
ਰੂਸੀ, ਚੀਨੀ ਅਤੇ ਹੋਰ ਸਮਾਜਵਾਦੀ/ਨਵ-ਜਮਹੂਰੀ ਰਾਜਾਂ ਦੇ ਢਹਿ-ਢੇਰੀ ਹੋਣ ਦੇ ਕਾਰਨਾਂ ਦੇ ਨਾਲ-ਨਾਲ ਭਵਿੱਖ ਅੰਦਰ ਇਸ ਤਰ•ਾਂ ਦੇ ਪਿਛਲ-ਮੋੜਿਆਂ ਨੂੰ ਰੋਕਣ ਦੇ ਉਪਾਵਾਂ ਬਾਰੇ ਡੂੰਘਾਈ ਵਿਚ ਅਤੇ ਭਰਵੇਂ ਤੌਰ 'ਤੇ ਚਰਚਾ ਕਰਨੀ ਚਾਹੀਦੀ ਹੈ।
ਪੈਦਾਵਾਰ ਲਈ ਸੰਘਰਸ਼, ਜਮਾਤੀ ਸੰਘਰਸ਼ ਅਤੇ ਵਿਗਿਆਨਕ ਤਜ਼ਰਬੇ 'ਚੋਂ ਉਭਰਨ ਵਾਲੇ ਪ੍ਰੋਲੇਤਾਰੀ ਦੇ ਵਿਗਿਆਨ ਸਿਧਾਂਤ ਬਾਰੇ ਸਾਡੇ ਵਿਚਾਰਾਂ, ਅਗਵਾਈ ਦਾ ਪ੍ਰੋਲੇਤਾਰੀ ਤਰੀਕਾ ਅਤੇ ਕੰਮ-ਸ਼ੈਲੀ ਲਾਗੂ ਕਰਨ ਅਤੇ ਨਾਲ ਹੀ ਜਮਾਤੀ ਲਾਈਨ ਅਤੇ ਜਨਤਕ ਲਾਈਨ ਨੂੰ ਲਾਗੂ ਕਰਨ ਦੀ ਜ਼ਰੂਰਤ ਨੂੰ ਲੋਕਾਂ ਦੇ ਵਿਸ਼ਾਲ ਜਨ-ਸਮੂਹਾਂ ਅੱਗੇ ਰੱਖਣਾ ਹੋਵੇਗਾ।
ਨਾਲ ਹੀ, ਪਾਰਟੀ, ਪੀ.ਐੱਲ.ਜੀ.ਏ., ਲੋਕ ਸੱਤਾ ਦੇ ਅਦਾਰਿਆਂ/ਆਰ.ਪੀ.ਸੀਜ਼ ਅਤੇ ਇਨਕਲਾਬੀ ਜਨਤਕ ਜਥੇਬੰਦੀਆਂ ਨੂੰ ਹਿੰਦੁਸਤਾਨ ਦੀ ਇਨਕਲਾਬੀ ਲਹਿਰ ਦੀਆਂ ਪ੍ਰਾਪਤੀਆਂ ਨੂੰ ਜਨਤਾ ਵਿਚ ਵਿਆਪਕ ਪੱਧਰ 'ਤੇ ਪ੍ਰਚਾਰਨਾ ਚਾਹੀਦਾ ਹੈ। ਮੁੱਢਲੀਆਂ ਇਕਾਈਆਂ ਅਤੇ ਜਨਤਕ ਜਥੇਬੰਦੀਆਂ/ਸਾਂਝੇ ਮੋਰਚੇ ਦੇ ਮੰਚਾਂ ਅੰਦਰਲੀਆਂ ਪਾਰਟੀ ਫਰੈਕਸ਼ਨਾਂ ਦੇ ਨਾਲ ਨਾਲ ਚੋਟੀ ਤੋਂ ਲੈਕੇ ਹੇਠਾਂ ਤਕ ਸਾਰੀਆਂ ਹੀ ਪਾਰਟੀਆਂ ਕਮੇਟੀਆਂ ਵਲੋਂ ਇਨ•ਾਂ ਮੌਕਿਆਂ ਦੌਰਾਨ ਐੱਮ.ਐੱਲ.ਐੱਮ., ਬਾਲਸ਼ਵਿਕ ਇਨਕਲਾਬ, ਜੀ.ਪੀ.ਸੀ.ਆਰ. ਅਤੇ ਸਾਡੇ ਮੁਲਕ ਦੇ ਨਵ-ਜਮਹੂਰੀ ਇਨਕਲਾਬ ਉੱਪਰ ਸਿਧਾਂਤਕ ਅਧਿਐਨ ਅਤੇ ਸਿਆਸੀ ਜਮਾਤਾਂ ਲਾਈਆਂ ਜਾਣ।
ਪਾਰਟੀ, ਮਿਲੀਸ਼ੀਆ ਅਤੇ ਜਨਤਕ ਜਥੇਬੰਦੀਆਂ ਨੂੰ ਆਪਣੀ ਤਾਕਤ ਨੂੰ ਨਵੀਂਆਂ ਤਾਕਤਾਂ ਨਾਲ ਭਰਪੂਰ ਕਰਨ ਲਈ ਨਵੀਂ ਭਰਤੀ ਦੀਆਂ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ। ਸਾਡੇ ਪ੍ਰੋਗਰਾਮਾਂ ਵਿਚ ਖ਼ਲਲ ਪਾਉਣ ਲਈ ਦੁਸ਼ਮਣ ਦੇ ਹਮਲਿਆਂ ਦੀ ਸੰਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਫੈਂਸ ਅਤੇ ਖੁਫ਼ੀਆ ਕਾਰਵਿਹਾਰ ਦੇ ਕੁਲ ਢੰਗ-ਤਰੀਕਿਆਂ ਦੀ ਪਾਲਣਾ ਕਰਦਿਆਂ ਛਾਪਾਮਾਰ ਖੇਤਰਾਂ ਅੰਦਰ ਮਸ਼ਾਲ ਮਾਰਚ/ਹਥਿਆਰਬੰਦ ਜਲੂਸ, ਰੈਲੀਆਂ, ਜਨਤਕ ਇਕੱਠ ਅਤੇ ਗਰੁੱਪ ਮੀਟਿੰਗਾਂ ਆਦਿ ਆਯੋਜਤ ਕੀਤੀਆਂ ਜਾਣ। ਇਸੇ ਤਰ•ਾਂ ਸ਼ਹਿਰਾਂ ਅੰਦਰ ਹਮ-ਖ਼ਿਆਲ ਤਾਕਤਾਂ ਅਤੇ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਜਨਤਕ ਜਥੇਬੰਦੀਆਂ ਵਲੋਂ ਰੈਲੀਆਂ, ਹਾਲ ਮੀਟਿੰਗਾਂ, ਜਨਤਕ ਇਕੱਠ, ਸੈਮੀਨਾਰ ਵਗੈਰਾ ਕੀਤੇ ਜਾਣ।
ਸਾਡੀ ਪਾਰਟੀ, ਪੀ.ਐੱਲ.ਜੀ.ਏ., ਇਨਕਲਾਬੀ ਲੋਕ ਕਮੇਟੀਆਂ ਅਤੇ ਇਨਕਲਾਬੀ ਜਨਤਕ ਜਥੇਬੰਦੀਆਂ ਪ੍ਰਚਾਰ ਸਮੱਗਰੀ ਤਿਆਰ ਕਰਨ, ਮੀਡੀਆ ਨੂੰ ਇੰਟਰਵਿਊ ਦੇਣ ਅਤੇ ਸੰਬੰਧਤ ਜ਼ੁਬਾਨਾਂ ਵਿਚ ਸਿਧਾਂਤਕ-ਸਿਆਸੀ ਕਿਤਾਬਾਂ ਅਤੇ ਰਸਾਲਿਆਂ ਦੇ ਵਿਸ਼ੇਸ਼ ਅੰਕ ਛਾਪੇ ਜਾਣ।
ਇਨਕਲਾਬੀ ਸਿਧਾਂਤ ਅਤੇ ਇਹਿਤਾਸ ਬਾਰੇ ਕਿਤਾਬਾਂ ਛਾਪੀਆਂ ਜਾਣ ਅਤੇ ਪਹਿਲਾਂ ਛਾਪੀਆਂ ਦੁਬਾਰਾ ਛਾਪੀਆਂ ਜਾਣ। ਵੱਖ-ਵੱਖ ਤਰ•ਾਂ ਦੀ ਪ੍ਰਚਾਰ ਸਮੱਗਰੀ ਅਤੇ ਹੋਰ ਪ੍ਰਕਾਸ਼ਨਾਵਾਂ ਆਮ ਤੌਰ 'ਤੇ ਸੌਖੀ ਅਤੇ ਰਚਨਾਤਮਕ ਸ਼ੈਲੀ ਵਿਚ ਹੋਣ ਜੋ ਜਨਤਾ ਨੂੰ ਸੌਖਿਆਂ ਹੀ ਸਮਝ ਪੈਣ। ਜਨਤਕ ਜਥੇਬੰਦੀਆਂ ਦੀਆਂ ਫਰੈਕਸ਼ਨਾਂ ਇਸ ਪਾਸੇ ਉਚੇਚਾ ਧਿਆਨ ਦੇਣ ਅਤੇ ਪਹਿਲ ਕਦਮੀਂ ਲੈਣ।
ਕਾਡਰਾਂ ਅਤੇ ਕਾਰਕੁਨਾਂ ਵਿਚ ਐੱਮ.ਐੱਲ.ਐੱਮ., ਰੂਸੀ ਇਨਕਲਾਬ, ਜੀ.ਪੀ.ਸੀ.ਆਰ. ਅਤੇ ਸਾਡੀ ਪਾਰਟੀ ਦੇ ਇਤਿਹਾਸ ਬਾਰੇ ਸਮਝ ਨੂੰ ਵਧਾਉਣ ਲਈ ਸਪਸ਼ਟ ਸ਼ੈਲੀ ਵਿਚ ਲਿਖੀਆਂ ਕਿਤਾਬਾਂ/ਕਿਤਾਬਚੇ ਅਤੇ ਲੇਖ ਸੰਗ੍ਰਹਿ ਛਾਪਣ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਚਾਰ ਵਰੇ•ਗੰਢਾਂ ਦੀ ਅਹਿਮੀਅਤ ਦੇ ਮੱਦੇਨਜ਼ਰ, ਪਾਰਟੀ ਦੇ ਵਿਚਾਰਧਾਰਕ-ਸਿਆਸੀ ਪੱਧਰ ਨੂੰ ਉੱਚਾ ਚੁੱਕਣ ਵੱਲ ਧਿਆਨ ਦਿੱਤਾ ਜਾਵੇ।
ਇਨਕਲਾਬ ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦਾ ਤਿਓਹਾਰ ਹੁੰਦਾ ਹੈ ਅਤੇ ਇਸ ਦੀਆਂ ਜਿੱਤਾਂ ਉਨ•ਾਂ ਦੀਆਂ ਬਹਾਦਰੀ ਭਰੀਆਂ ਕੁਰਬਾਨੀਆਂ ਦਾ ਫ਼ਲ ਹੁੰਦੀਆਂ ਹਨ। ਆ ਰਹੀਆਂ ਵਰੇ•ਗੰਢਾਂ ਵੀ ਜਨਤਾ ਲਈ ਜਸ਼ਨੀਂ ਮੌਕੇ ਹਨ। ਲਿਹਾਜ਼ਾ ਸਾਡੇ ਕੁਲ ਪ੍ਰਚਾਰ, ਲਾਮਬੰਦੀ ਅਤੇ ਪ੍ਰੋਗਰਾਮਾਂ ਅੰਦਰ ਉਨ•ਾਂ ਦੀ ਸਰਗਰਮ ਸ਼ਮੂਲੀਅਤ ਅਤੇ ਲਗਾਓ ਯਕੀਨੀਂ ਬਣਾਈ ਜਾਵੇ।
ਸਾਨੂੰ ਲੋਕਾਂ ਨੂੰ ਵਿਸ਼ਾਲ ਤੋਂ ਵਿਸ਼ਾਲ ਹੱਦ ਤਕ ਇਸ ਵਿਚ ਸ਼ਾਮਲ ਕਰਨ ਦੀ ਵਾਹ ਲਾਉਣੀ ਹੋਵੇਗੀ ਤਾਂ ਜੋ ਉਹ ਇਨ•ਾਂ ਨੂੰ ਤਹਿ-ਦਿਲੋਂ ਆਪਣੇ ਸਮਾਗਮਾਂ ਦੇ ਤੌਰ 'ਤੇ ਲੈਣ ਅਤੇ ਮੁਲਕ ਵਿਚ ਚਲ ਰਹੀ ਇਨਕਲਾਬੀ ਜੰਗ ਵਿਚ ਆਪਣੀ ਭੂਮਿਕਾ ਨੂੰ ਜੋਸ਼ੋ-ਖਰੋਸ਼ ਨਾਲ ਜ਼ਰਬਾਂ ਦੇਣ।
ਸਾਥੀਓ,
ਇਕ ਜਮਾਤਹੀਣ ਸਮਾਜ ਦੀ ਸਥਾਪਨਾ ਕਰਨ ਲਈ ਕੌਮਾਂਤਰੀ ਪ੍ਰੋਲੇਤਾਰੀ ਮੋੜਾਂ-ਘੋੜਾਂ ਵਾਲੇ ਰਾਹ ਉੱਪਰ ਚਲਦਿਆਂ ਦੁਸ਼ਮਣ ਵਿਰੁੱਧ ਹਜ਼ਾਰਾਂ ਲੜਾਈਆਂ ਅੰਦਰ ਵਿਸ਼ਾਲ ਜਨਤਾ ਦਾ ਮਾਰਗ-ਦਰਸ਼ਨ ਕਰਨ ਦੀ ਇਤਿਹਾਸਕ ਜ਼ਿੰਮੇਵਾਰੀ ਓਟਦਾ ਹੈ। ਅਜੋਕੇ ਮਾਰਕਸਵਾਦ, ਐੱਮ.ਐੱਲ.ਐੱਮ. ਦੇ ਅਜਿੱਤ ਹਥਿਆਰ ਪਹਿਨਦੇ ਹੋਏ ਇਹ ਇਸ ਇਤਿਹਾਸ-ਸਿਰਜਕ ਮਿਸ਼ਨ ਦੀ ਪੂਰਤੀ ਲਈ ਪੇਸ਼ਕਦਮੀਂ ਜਾਰੀ ਰੱਖੇਗਾ।
ਇਸਦੇ ਇਕ ਦਸਤੇ ਦੇ ਤੌਰ 'ਤੇ ਸਾਡੀ ਪਾਰਟੀ ਨੇ ਮਹਾਨ ਨਕਸਲਬਾੜੀ ਹਥਿਆਰਬੰਦ ਜ਼ਰੱਈ ਬਗ਼ਾਵਤ ਸ਼ੁਰੂ ਹੋਣ ਤੋਂ ਲੈਕੇ ਬੀਤੇ ਪੰਜਾਹ ਸਾਲਾਂ ਵਿਚ ਲਮਕਵੇਂ ਲੋਕ-ਯੁੱਧ ਉੱਪਰ ਚਲਦੇਹੋਏ ਉਤਰਾਵਾਂ-ਚੜ•ਾਵਾਂ ਵਾਲੇ ਕੰਡਿਆਲੇ ਰਾਹ ਉੱਪਰੋਂ ਗੁਜ਼ਰਦਿਆਂ ਕੁਝ ਗਿਣਨਯੋਗ ਜਿੱਤਾਂ ਹਾਸਲ ਕੀਤੀਆਂ ਹਨ।
ਇਹ ਜਿੱਤਾਂ ਮੁਲਕ ਦੇ ਠੋਸ ਹਾਲਾਤ ਉੱਪਰ ਐੱਮ.ਐੱਲ.ਐੱਲ. ਨੂੰ ਰਚਨਾਤਮਕ ਤੌਰ 'ਤੇ ਲਾਗੂ ਕਰਦੇ ਹੋਏ, ਸਾਮਰਾਜਵਾਦ ਦੀ ਮਿਲੀਭੁਗਤ ਨਾਲ ਹਾਕਮ ਜਮਾਤਾਂ ਵਲੋਂ ਢਾਹੇ ਜਾ ਰਹੇ ਲਗਾਤਾਰ ਫਾਸ਼ੀਵਾਦੀ ਜਬਰ ਦਾ ਟਾਕਰਾ ਕਰਦੇ ਹੋਏ ਅਤੇ ਹਜ਼ਾਰਾਂ ਸ਼ਹੀਦਾਂ ਦੇ ਖ਼ੂਨ ਨਾਲ ਜਿੱਤੀਆਂ ਗਈਆਂ ਹਨ।
ਸਾਨੂੰ ਆ ਰਹੀਆਂ ਵਰੇ•ਗੰਢਾਂ ਦੀ ਵਰਤੋਂ ਇਨ•ਾਂ ਪ੍ਰਾਪਤੀਆਂ ਨੂੰ ਬੁਲੰਦ ਕਰਨ ਅਤੇ ਇਨ•ਾਂ ਦੀ ਰਾਖੀ ਕਰਨ ਅਤੇ ਲੋਕ ਯੁੱਧ ਵਿਚ ਅਗਲੇਰੀਆਂ ਪੇਸ਼ਕਦਮੀਂਆਂ ਲਈ ਇਨ•ਾਂ ਤੋਂ ਪ੍ਰੇਰਣਾ ਲੈਣ ਵਾਸਤੇ ਕਰਨੀ ਚਾਹੀਦੀ ਹੈ।
ਅਸੀਂ ਇਨ•ਾਂ ਮੌਕਿਆਂ ਦੀ ਵਰਤੋਂ ਪਾਰਟੀ ਅਤੇ ਜਨਤਾ ਨੂੰ ਐੱਮ.ਐੱਲ.ਐੱਮ. ਨਾਲ ਲੈਸ ਕਰਨ ਲਈ ਕਰੀਏ ਅਤੇ ਉਨ•ਾਂ ਅੱਗੇ ਆਪਣੇ ਹਾਂਪੱਖੀ ਤੇ ਨਾਂਹਪੱਖੀ ਤਜ਼ਰਬੇ ਅਤੇ ਆਪਣੇ ਅਭਿਆਸ ਅੰਦਰਲੀਆਂ ਗ਼ਲਤੀਆਂ ਤੋਂ ਜੋ ਸਬਕ ਲਏ ਹਨ ਉਹ ਰੱਖੀਏ।
ਅਸੀਂ ਇਨ•ਾਂ ਵਰੇ•ਗੰਢ ਸਮਾਗਮਾਂ ਰਾਹੀਂ ਆਪਣੀ ਪਾਰਟੀ, ਪੀ.ਐੱਲ.ਜੀ.ਏ., ਇਨਕਲਾਬੀ ਲੋਕ ਕਮੇਟੀਆਂ, ਜਨਤਕ ਜਥੇਬੰਦੀਆਂ, ਆਪਣੀ ਮਿੱਤਰ ਤਾਕਤਾਂ ਅਤੇ ਜਨਤਾ ਦੇ ਜੋਸ਼ ਅਤੇ ਲੜਾਕੂ ਜਜ਼ਬੇ ਨੂੰ ਉੱਚਾ ਚੁੱਕਣ ਲਈ ਵਾਹ ਲਾਈਏ। ਅਸੀਂ ਆਪਣੀਆਂ ਮਿੱਤਰ ਤਾਕਤਾਂ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਅਤੇ ਉਨ•ਾਂ ਨੂੰ ਆਪਣੇ ਹੱਕ ਵਿਚ ਲਿਆਉਣ ਦੇ ਯਤਨ ਕਰੀਏ ਤਾਂ ਜੋ ਉਹ ਸਾਂਝੇ ਦੁਸ਼ਮਣ ਵਿਰੁੱਧ ਵਿਆਪਕ ਪੱਧਰ 'ਤੇ ਅਤੇ ਮਜ਼ਬੂਤੀ ਨਾਲ ਇਕਜੁੱਟ ਹੋ ਸਕਣ।
ਅਸੀਂ ਇਹ ਪ੍ਰਚਾਰਨ ਲਈ ਭਰਪੂਰ ਯਤਨ ਕਰੀਏ ਕਿ ਨਵ-ਜਮਹੂਰੀਅਤ, ਸਮਾਜਵਾਦ ਅਤੇ ਕਮਿਊਨਿਜ਼ਮ ਹੀ ਲੁੱਟ-ਖਸੁੱਟ, ਦਾਬੇ, ਬੰਧੂਆਪਣ ਅਤੇ ਗ਼ੁਲਾਮੀ ਦੇ ਸੰਗਲਾਂ ਤੋਂ ਮੁਕਤੀ ਦਾ ਇਕੋ-ਇਕ ਰਾਹ ਹੈ।
ਇਹ ਰਾਹ ਪ੍ਰੋਲੇਤਾਰੀ ਦੇ ਮਹਾਨ ਕੌਮਾਂਤਰੀ ਉਸਤਾਦਾਂ ਮਾਰਕਸ, ਏਂਗਲਸ, ਲੈਨਿਨ, ਸਟਾਲਿਨ ਅਤੇ ਮਾਓ ਨੇ ਦਿਖਾਇਆ ਹੈ। ਇਹ ਬਾਲਸ਼ਵਿਕ ਇਨਕਲਾਬ, ਚੀਨੀ ਇਨਕਲਾਬ ਅਤੇ ਨਕਸਲਬਾੜੀ ਵਲੋਂ ਰੌਸ਼ਨਾਇਆ ਰਾਹ ਹੈ।
ਆ ਰਹੀਆਂ ਚਾਰ ਵਰੇ•ਗੰਢਾਂ ਦੇ ਮੌਕੇ 'ਤੇ, ਆਓ ਇਸ ਰਾਹ 'ਤੇ ਵਧਦੇ ਜਾਣ ਦਾ ਆਪਣਾ ਅਹਿਦ ਮੁੜ ਤਾਜ਼ਾ ਕਰੀਏ! ਅਸੀਂ ਸਾਰੀਆਂ ਪਾਰਟੀ ਇਕਾਈਆਂ ਅਤੇ ਮੈਂਬਰਾਂ ਨੂੰ ਇਸ ਸੱਦੇ ਨੂੰ ਲੋਕਾਂ ਅੰਦਰ ਵਿਆਪਕ ਪੱਧਰ 'ਤੇ ਪ੍ਰਚਾਰਨ ਅਤੇ ਉਨ•ਾਂ ਦੀ ਸਰਗਰਮ ਸ਼ਮੂਲੀਅਤ ਅਤੇ ਤਹਿ-ਦਿਲੋਂ ਲਗਨ ਨਾਲ ਇਨ•ਾਂ ਵਰੇ•ਗੰਢ ਸਮਾਗਮਾਂ ਨੂੰ ਕਾਮਯਾਬੀ ਨਾਲ ਨੇਪਰੇ ਚਾੜ•ਨ ਦਾ ਸੱਦਾ ਦਿੰਦੇ ਹਾਂ।
ਇਨਕਲਾਬੀ ਸ਼ੁਭ ਇਛਾਵਾਂ ਸਹਿਤ,
ਗਣਪਤੀ, ਜਨਰਲ ਸਕੱਤਰ,
ਕੇਂਦਰੀ ਕਮੇਟੀ, ਸੀ.ਪੀ.ਆਈ. (ਮਾਓਵਾਦੀ)
[Source: http://democracyandclasstruggle. blogspot.in/੨੦੧੬/੦੭/call-of-central-committee-communist.html].
“his source was accessed on 1ugust ੧੮th, ੨੦੧੬.
-----------------------------------------------------
('ਲੋਕ-ਕਾਫ਼ਲਾ', ਸਤੰਬਰ-ਅਕਤੂਬਰ 2016, 'ਚੋਂ ਧੰਨਵਾਦ ਸਹਿਤ)

No comments:
Post a Comment