Thursday, 27 October 2016

ਕਾਮਰੇਡ ਮੇਘ ਰਾਜ ਨੂੰ ਸ਼ਰਧਾਂਜਲੀਆਂ


ਕਾਮਰੇਡ ਮੇਘ ਰਾਜ ਨੂੰ ਸ਼ਰਧਾਂਜਲੀਆਂ
ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਜੀ.ਐਨ. ਸਾਈਬਾਬਾ ਨੇ ਅੱਜ ਲੋਕ ਸੰਘਰਸ਼ਾਂ ਵਿੱਚ ਕੁੱਦੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕੇਂਦਰ ਦੇ ਤਾਨਾਸ਼ਾਹੀ ਰਵੱਈਏ ਖਿਲਾਫ ਇੱਕਜੁੱਟ ਹੋਣ। ਪ੍ਰੋ. ਸਾਈਬਾਬਾ ਅੱਜ ਰਾਮਪੁਰਾ ਫੂਨ ਵਿੱਚ ਕਾਮਰੇਡ ਮੇਘ ਰਾਜ ਦੇ ਸ਼ਰਧਾਂਜਲੀ ਸਮਾਗਮ ਵਿੱਚ ਪੁੱਜੇ। ਉਹਨਾਂ ਆਖਿਆ ਕਿ ਮੁਲਕ ਵਿੱਚ ਹੁਣ ਹਾਲਤ ਐਮਰਜੈਂਸੀ ਨਾਲੋਂ ਵੀ ਭੈੜੇ ਬਣੇ ਹੋਏ ਹਨ। ਐਮਰਜੈਂਸੀ ਵੇਲੇ ਬੁੱਧੀਜੀਵੀ ਵਰਗ ਨੂੰ ਜੇਲ•ਾਂ ਵਿੱਚ ਡੱਕਿਆ ਜਾਂਦਾ ਸੀ ਪਰ ਹੁਣ ਬੁੱਧੀਜੀਵੀ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ। ਉਹਨਾਂ ਆਖਿਆ ਕਿ ਬੁੱਧੀਜੀਵੀ ਵਰਗ ਨੂੰ ਲੋਕ ਸ਼ੰਘਰਸ਼ ਵਿੱਚ ਕੁੱਦਣਾ ਹੀ ਪਵੇਗਾ। ਉਹਨਾਂ ਕਿਹਾ ਕਿ ਕੇਂਦਰ ਦੀਆਂ ਅੱਖਾਂ ਵਿੱਚ ਲੋਕ ਅੰਦੇਲਨ ਰੜਕ ਰਹੇ ਹਨ। ਯੁੱਧ ਦਾ ਮਾਹੌਲ ਸਿਰਜ ਕੇ ਸਰਹੱਦੀ ਸੂਬੇ ਪੰਜਾਬ ਨੂੰ ਭੈਭੀਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਪਿੱਛੇ ਲੁਕਵੇਂ ਏਜੰਡੇ ਕੁੱਝ ਹੋਰ ਹਨ। ਦੇਸ਼ ਧਰੋਹ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਪ੍ਰੋ. ਸਾਈਬਾਬਾ ਨੇ ਕਾਮਰੇਡ ਮੇਘ ਰਾਜ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋਕ ਸੰਘਰਸ਼ ਹੋਰ ਮਜਬੂਤ ਕਰਨ ਦੀ ਗੱਲ ਕੀਤੀ। ਇਸ ਮੌਕੇ ਡਾ. ਦਰਸ਼ਨਪਾਲ ਅਤੇ ਲੋਕ ਸੰਗਰਾਮ ਮੰਚ ਦੇ ਜਨਰਲ ਸੱਕਤਰ ਬਲਵੰਤ ਮੱਖੂ ਨੇ ਆਖਿਆ ਕਿ ਅੱਜ 'ਲੋਕ ਜਮਹੂਰੀ ਪ੍ਰਬੰਧ' ਦਾ ਭਰੂਣ ਅੰਗੜਾਈ ਲੈ ਰਿਹਾ ਹੈ ਤਾਂ ਦੂਜੇ ਪਾਸੇ ਭਾਰਤੀ ਰਾਜ ਪ੍ਰਬੰਧ 'ਤੇ ਕਾਬਜ਼ ਆਰ.ਐਸ.ਐਸ. ਦੀ ਭਾਜਪਾ ਹਕੂਮਤ ਜਬਰ ਢਾਹ ਰਹੀ ਹੈ, ਜੋ ਨਿੰਦਣਯੋਗ ਹੈ। ਇਸ ਮੌਕੇ ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਪੂਹਲਾ, ਸੁਰਖ ਰੇਖਾ ਪੇਪਰ ਵੱਲੋਂ ਕਾਮਰੇਡ ਗੁਰਮੇਲ ਭੁਟਾਲ, ਕਾਮਰੇਡ ਜਸਪਾਲ ਜੱਸੀ, ਕਾਮਰੇਡ ਸੁਖਦਰਸ਼ਨ ਨੱਤ, ਕਾਮਰੇਡ ਅਜਮੇਰ ਸਿੰਘ, ਜਸਦੇਵ ਲਲਤੋਂ, ਸੁਰਜੀਤ ਸਿੰਘ ਫੂਲ, ਸੁਖਵਿੰਦਰ ਕੌਰ, ਪ੍ਰਬੋਧ ਕੁਮਾਰ ਤੇ ਹੋਰਨਾਂ ਨੇ ਸ਼ਰਧਾਂਜਲੀ ਭੇਟ ਕੀਤੀ। 

No comments:

Post a Comment