Thursday, 27 October 2016

7 ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ• ਵਿੱਚ ਪੱਕਾ ਮੋਰਚਾ ਲਾਉਣ ਦੀਆਂ ਕੋਸ਼ਿਸ਼ਾਂ ਨਾਕਾਮ

7 ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ• ਵਿੱਚ ਪੱਕਾ ਮੋਰਚਾ ਲਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ
ਪੰਜਾਬ ਬਣਿਆ ਦਨਦਨਾਉਂਦੀਆਂ ਪੁਲਸੀ ਧਾੜਾਂ ਦਾ ਮੈਦਾਨ
ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਲਈ ਪੰਜਾਬ ਸਰਕਾਰ 'ਤੇ ਦਬਾਓ ਬਣਾਉਣ ਲਈ ਚੰਡੀਗੜ• ਵਿਖੇ ਮਟਕਾ ਚੌਕ ਵਿੱਚ ''ਪੱਕਾ ਮੋਰਚਾ'' ਲਾਉਣ ਦਾ ਐਲਾਨ ਕੀਤਾ ਗਿਆ ਸੀ। ਸਭਨਾਂ ਜਥੇਬੰਦੀਆਂ ਵੱਲੋਂ ਇਸ ਕਾਰਵਾਈ ਨੂੰ ਸਫਲ ਬਣਾਉਣ ਲਈ ਕਈ ਦਿਨ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ ਅਤੇ ''ਬਸੰਤੀ ਮਾਰਚ'' ਕਰਨ ਦਾ ਅਮਲ ਚਲਾਇਆ ਗਿਆ। ਕਰਜ਼ੇ ਦੇ ਵਾਲ ਵਾਲ ਵਿੰਨੇ ਕਿਸਾਨਾਂ ਵੱਲੋਂ ਕਰਜ਼ੇ ਦੀ ਪੰਡ ਦੇ ਭਾਰ ਤੋਂ ਮੁਕਤੀ ਦੀ ਆਸ ਵਿੱਚ ਇਹਨਾਂ ਸਰਗਰਮੀਆਂ ਨੂੰ ਵੱਧ ਚੜ• ਕੇ ਹੁੰਗਾਰਾ ਦਿੱਤਾ ਗਿਆ। 
ਪਰ ਜਿਵੇਂ ਕਿ ਪਹਿਲੋਂ ਹੀ ਇਹ ਗੱਲ ਤਹਿ ਸੀ ਕਿ ਪੰਜਾਬ ਸਰਕਾਰ ਮਟਕਾ ਚੌਕ ਵਿੱਚ ਇਹ ਧਰਨਾ ਲੱਗਣ ਤੋਂ ਰੋਕਣ ਲਈ ਆਪਣੇ ਸਭ ਜਾਬਰ ਹੀਲਿਆਂ-ਵਸੀਲਿਆਂ ਦੀ ਵਰਤੋਂ 'ਤੇ ਉਤਾਰੂ ਹੋਵੇਗੀ। ਇਹੋ ਹੀ ਹੋਇਆ, ਉਸ ਵੱਲੋਂ ਧਰਨੇ ਤੋਂ 2-3 ਦਿਨ ਪਹਿਲਾਂ ਹੀ ਪੰਜਾਬ ਪੁਲਸ ਨੂੰ ਕਿਸਾਨ ਆਗੂਆਂ ਅਤੇ ਕਾਰਕੁੰਨਾਂ ਨੂੰ ਫੜ ਕੇ ਥਾਣਿਆਂ ਵਿੱਚ ਡੱਕਣ ਅਤੇ ਕਿਸਾਨਾਂ ਦੇ ਕਾਫਲਿਆਂ ਨੂੰ ਚੰਡੀਗੜ• ਵੱਲ ਜਾਣ ਤੋਂ ਰੋਕਣ ਲਈ ਨਾਕਾਬੰਦੀਆਂ ਕਰਨ ਦੇ ਫਰੁਮਾਨ ਜਾਰੀ ਕਰ ਦਿਤੇ ਗਏ। ਸੰਘਰਸ਼ਸ਼ੀਲ ਲੋਕਾਂ 'ਤੇ ਝਪਟਣ ਲਈ ਕੰਡਿਆਲੇ ਚੱਬਦੀ ਪੰਜਾਬ ਪੁਲਸ ਵੱਲੋਂ ਝੱਟ ਕਿਸਾਨ ਕਾਰਕੁੰਨਾਂ ਅਤੇ ਆਗੂਆਂ ਨੂੰ ਕਾਬੂ ਕਰਨ ਲਈ ਉਹਨਾਂ ਦੇ ਘਰਾਂ/ਟਿਕਾਣਿਆਂ 'ਤੇ ਛਾਪੇ ਮਾਰਨ ਦਾ ਸਿਲਸਿਲਾ ਵਿੱਢ ਦਿੱਤਾ ਗਿਆ ਅਤੇ ਸੜਕਾਂ 'ਤੇ ਨਾਕਾਬੰਦੀਆਂ ਕਰਨ ਦੇ ਕਮਰਕਸੇ ਕਰ ਲਏ ਗਏ। ਇਹਨਾਂ ਛਾਪਿਆਂ ਦੇ ਸਿੱਟੇ ਵਜੋਂ ਵੱਖ ਵੱਖ ਜਥੇਬੰਦੀਆਂ ਦੇ ਕੁੱਲ ਮਿਲਾ ਕੇ ਦਰਜ਼ਨਾਂ ਆਗੂਆਂ ਅਤੇ ਕਾਰਕੁੰਨਾਂ ਨੂੰ ਥਾਣਿਆਂ ਵਿੱਚ ਡੱਕ ਦਿੱਤਾ ਗਿਆ। ਪਹਿਲੋਂ ਹੀ ਸਰਕਾਰ ਦੀ ਬਦਨੀਤੀ ਨੂੰ ਭਾਂਪਦਿਆਂ, ਵੱਖ ਵੱਖ ਜਥੇਬੰਦੀਆਂ ਦੀਆਂ ਆਗੂ ਪਰਤਾਂ ਦਾ ਵੱਡਾ ਹਿੱਸਾ ਪੁਲਸ ਛਾਪਿਆਂ ਦੀ ਲਪੇਟ ਵਿੱਚ ਆਉਣ ਤੋਂ ਆਪਣਾ ਬਚਾਓ ਕਰਨ ਅਤੇ ਚੰਡੀਗੜ• ਐਕਸ਼ਨ ਦੀ ਤਿਆਰੀ ਦਾ ਅਮਲ ਜਾਰੀ ਰੱਖਣ ਵਿੱਚ ਸਫਲ ਰਿਹਾ। ਪਰ ਫਿਰ ਵੀ ਇਹਨਾਂ ਛਾਪਿਆਂ ਦੀ ਮੁਹਿੰਮ ਕਿਸੇ ਹੱਦ ਤੱਕ ਚੰਡੀਗੜ• ਐਕਸ਼ਨ ਦੀ ਤਿਆਰੀ ਦੇ ਅਮਲ ਵਿੱਚ ਵਿਘਨ ਪਾਉਣ ਦਾ ਇੱਕ ਕਾਰਨ ਜ਼ਰੂਰ ਬਣੀ। 
ਪੁਲਸੀ ਛਾਪਾ ਮੁਹਿੰਮ ਦੇ ਬਾਵਜੂਦ 5 ਸਤੰਬਰ ਨੂੰ ਪੰਜਾਬ ਭਰ ਦੇ ਵੱਖ ਵੱਖ ਕੋਨਿਆਂ ਤੋਂ ਕਿਸਾਨਾਂ ਦੇ ਕਾਫਲਿਆਂ ਵੱਲੋਂ ਉੱਥੇ ਪੱਕੇ ਡੇਰੇ ਲਾਉਣ ਦੀ ਤਿਆਰੀ ਨਾਲ ਚੰਡੀਗੜ• ਵੱਲ ਕੂਚ ਕੀਤਾ ਗਿਆ। ਪਰ ਪੁਲਸ ਵੱਲੋਂ ਵੱਡੀ ਪੱਧਰ 'ਤੇ ਕੀਤੀਆਂ ਪੇਸ਼ਬੰਦੀਆਂ ਅਤੇ ਨਾਕਾਬੰਦੀਆਂ ਕਰਕੇ ਕਿਸਾਨ ਚੰਡੀਗੜ• ਦੇ ਨੇੜੇ ਪਹੁੰਚਣ ਵਿੱਚ ਵੀ ਸਫਲ ਨਾ ਹੋ ਸਕੇ। ਉਹਨਾਂ ਦੇ ਵੱਖ ਵੱਖ ਥਾਵਾਂ 'ਤੋਂ ਚੱਲੇ ਕਾਫਲਿਆਂ ਨੂੰ ਪੁਲਸ ਵੱਲੋਂ ਥਾਏਂ ਰੋਕ ਲਿਆ ਗਿਆ। ਕਈ ਥਾਵਾਂ 'ਤੇ ਕਿਸਾਨਾਂ ਵੱਲੋਂ ਕੁੱਝ ਘੰਟਿਆਂ ਲਈ ਸੜਕਾਂ 'ਤੇ ਧਰਨੇ ਲਾ ਕੇ ਇਸ ਪੁਲਸ ਧੱਕੇਸ਼ਾਹੀ ਅਤੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਧਰਨੇ-ਮੁਜਾਹਰੇ ਅਤੇ ਸੰਘਰਸ਼ ਕਰਨ ਦੇ ਹੱਕਾਂ 'ਤੇ ਮਾਰੇ ਜਾ ਰਹੇ ਛਾਪੇ ਖਿਲਾਫ ਰੋਸ ਜ਼ਾਹਰ ਕੀਤਾ ਗਿਆ। ਕਈ ਥਾਵਾਂ 'ਤੇ ਕਿਸਾਨਾਂ ਨੂੰ ਅਗਾਂਹ ਵਧਣ ਤੋਂ ਰੋਕਣ ਲਈ ਲਾਠੀਚਾਰਜ ਵੀ ਕੀਤਾ ਗਿਆ ਅਤੇ ਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ• ਡੱਕ ਦਿੱਤਾ ਗਿਆ। ਕਿਸਾਨ ਆਗੂਆਂ ਮੁਤਾਬਕ ਮੋਗਾ, ਮਾਨਸਾ ਅਤੇ ਤਰਨਤਾਰਨ ਜ਼ਿਲਿ•ਆਂ ਵਿੱਚੋਂ ਸੜਕਾਂ 'ਤੇ ਧਰਨਾ ਮਾਰੀਂ ਬੈਠੇ ਤਕਰੀਬਨ 400 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੰਗਰੂਰ ਜ਼ਿਲ•ੇ ਦੇ ਘਰਾਚੋਂ, ਬਰਨਾਲਾ ਜ਼ਿਲ•ੇ ਦੇ ਧਨੌਲਾ, ਤਰਨਤਾਰਨ ਜ਼ਿਲ•ੇ ਦੇ ਪੱਟੀ ਅਤੇ ਅੰਮ੍ਰਿਤਸਰ ਜ਼ਿਲ•ੇ ਦੇ ਮਾਨਾਂਵਾਲਾ ਟੋਲ ਪਲਾਜ਼ਾ ਕੋਲ ਕਿਸਾਨਾਂ ਵੱਲੋਂ ਸੜਕਾਂ 'ਤੇ ਧਰਨੇ ਲਾਏ ਗਏ। ਬਠਿੰਡਾ ਜ਼ਿਲ•ੇ ਦੇ ਲਹਿਰਾ ਧੂਲਕੋਟ ਵਿਖੇ ਪੁਲਸ ਵੱਲੋਂ ਕਿਸਾਨਾਂ ਨੂੰ ਜਬਰੀ ਸੜਕ ਤੋਂ ਹਟਾ ਦਿੱਤਾ ਗਿਆ ਅਤੇ ਉਹਨਾਂ ਗੁਰਦੁਆਰੇ ਵਿੱਚ ਹੀ ''ਮੋਰਚਾ'' ਲਾਉਣ ਦਾ ਐਲਾਨ ਕੀਤਾ। 
ਚੰਡੀਗੜ• ਜਾਣ ਤੋਂ ਜਬਰੀ ਰੋਕੇ ਜਾਣ ਤੋਂ ਬਾਅਦ ਜਦੋਂ ਕਿਸਾਨਾਂ ਵੱਲੋਂ ਵੱਖ ਵੱਖ ਥਾਈਂ ਸੜਕਾਂ 'ਤੇ ਧਰਨੇ ਮਾਰੇ ਜਾ ਰਹੇ ਸਨ, ਤਾਂ ਸੰਗਰੂਰ ਜ਼ਿਲ•ੇ ਦੇ ਘਰਾਚੋਂ ਵਿਖੇ ਸਾਰੋਂ ਪਿੰਡ ਦੇ ਕਿਸਾਨ ਦਰਸ਼ਨ ਸਿੰਘ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਗਈ। ਬੀ.ਕੇ.ਯੂ. ਏਕਤਾ-ਉਗਰਾਹਾਂ ਵੱਲੋਂ ਅੰਤਿਮ ਸੰਸਕਾਰ ਨਾ ਕਰਨ ਦੀ ਦਿੱਤੀ ਚੇਤਾਵਨੀ ਅੱਗੇ ਝੁਕਦਿਆਂ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਲਈ 10 ਲੱਖ ਰੁਪਏ ਮੁਆਵਜਾ, ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਸਾਰਾ ਕਰਜ਼ਾ ਮੁਆਫ ਕਰਨ ਦੀਆਂ ਮੰਗਾਂ ਨੂੰ ਮਨਜੂਰ ਕਰ ਲਿਆ ਗਿਆ। 
7 ਕਿਸਾਨ ਜਥੇਬੰਦੀਆਂ ਵੱਲੋਂ 10 ਸਤੰਬਰ ਨੂੰ ਮੋਗਾ ਵਿਖੇ ਮੀਟਿੰਗ ਕਰਦਿਆਂ, ਜੇਲ• ਬੰਦ ਕਿਸਾਨਾਂ ਦੀ ਰਿਹਾਈ ਲਈ 15 ਸਤੰਬਰ ਨੂੰ ਜ਼ਿਲ•ਾ ਕਚਹਿਰੀਆਂ ਮੂਹਰੇ ਧਰਨੇ ਮਾਰਨ ਦਾ ਐਲਾਨ ਕੀਤਾ ਗਿਆ। ਪਰ ਧਰਨੇ ਮਾਰਨ ਤੋਂ ਪਹਿਲਾਂ ਜੇਲ•ਾਂ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ। 
ਇਸ ਤੋਂ ਬਾਅਦ ਇਹਨਾਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਮੋਗਾ ਵਿਖੇ ਸੂਬਾਈ ਕਰਜ਼ਾ ਮੁਕਤੀ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਇਹ ਕਾਨਫਰੰਸ 5 ਅਕਤੂਬਰ ਨੂੰ ਕੀਤੀ ਗਈ। ਇਸ ਵਿੱਚ ਕਿਸਾਨਾਂ-ਮਜ਼ਦੂਰਾਂ ਸਿਰ ਚੜ•ੇ ਕਾਰਜ਼ੇ ਮੁਆਫ ਕਰਨ, ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਉਣ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਆਰਥਿਕ ਮੱਦਦ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਆਦਿ ਮੰਗਾਂ ਨੂੰ ਉਭਾਰਿਆ ਗਿਆ। ਬੀ.ਟੀ. ਸਰੋਂ ਦੀ ਬਿਜਾਈ ਨੂੰ ਰੱਦ ਕੀਤਾ ਗਿਆ। ਇਸ ਤੋਂ ਇਲਾਵਾ, ਕਿਸਾਨ ਆਗੂਆਂ ਵੱਲੋਂ ਯੂਨੀਵਰਸਿਟੀਆਂ-ਕਾਲਜਾਂ ਦੀਆਂ ਫੀਸਾਂ ਵਧਾਉਣ ਦੀ ਨਿੰਦਾ ਕੀਤੀ ਗਈ ਅਤੇ ਹੱਕੀ ਵਿਦਿਆਰਥੀ ਘੋਲਾਂ ਦੀ ਹਮਾਇਤ ਕੀਤੀ ਗਈ। 

No comments:

Post a Comment