- ਸ਼ਹੀਦ ਮਲਕੀਤ ਮੱਲ•ਾ ਅਮਰ ਰਹੇ
ਦਸਵੀਂ ਜਮਾਤ ਪਾਸ ਕਰ ਕੇ ਮਲਕੀਤ ਨੇ ਜਦੋਂ ਘਰ ਦੀ ਵਲਗਣ ਟੱਪੀ ਸੀ ਤਾਂ ਕਾਲਜ ਪੜ•ਨ ਪੈਂਦਿਆਂ ਹੀ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਭਰਤੀ ਹੋ ਗਿਆ ਸੀ। ਸਮਾਜਿਕ ਅਤੇ ਜੱਥੇਬੰਦਕ ਸੋਝੀ ਹਾਸਲ ਕਰਦਿਆਂ ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਪਹਿਲਾਂ 1982-83 ਵਿੱਚ ਜਗਰਾਵਾਂ ਕਾਲਜ ਪੱਧਰ ਦਾ ਉੱਭਰਵਾਂ ਆਗੂ ਬਣ ਗਿਆ ਅਤੇ ਅਗਲੇ ਸਾਲਾਂ ਵਿੱਚ ਸੂਬਾ ਕਮੇਟੀ ਮੈਂਬਰ ਬਣ ਗਿਆ ਸੀ। ਅਧਿਐਨ ਦੇ ਅਮਲ ਚੋਂ ਗੁਜ਼ਰਦਿਆਂ ਮਲਕੀਤ, ਵਿਦਿਆਰਥੀਆਂ ਨੂੰ ਉਪਰਾਮਤਾ ਦੀ ਭੱਠੀ ਵਿੱਚ ਸੁੱਟਣ ਵਾਲ਼ੇ ਅਤੇ ਉਹਨਾਂ ਨੂੰ ਲੁਟੇਰੀ ਜਮਾਤ ਦੀ ਸੇਵਾ 'ਚ ਭੁਗਤਾਉਣ ਵਾਲ਼ੇ ਵਿੱਦਿਅਕ ਪ੍ਰਬੰਧ ਦੀ ਲੋਕ ਵਿਰੋਧੀ, ਗੈਰ-ਵਿਗਿਆਨਕ ਤੇ ਦੋਗਲ਼ੀ ਖਸਲਤ ਬਾਰੇ ਜਾਣੂੰ ਹੋ ਗਿਆ ਸੀ। ਰੌਸ਼ਨ ਹੁੰਦੀ ਜਾ ਰਹੀ ਸੋਚ ਵਾਲ਼ੇ ਮਲਕੀਤ ਲਈ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਕੰਮ ਕਰਨ ਦਾ ਮਤਲਬ ਫੀਸਾਂ-ਫੰਡਾਂ ਵਰਗੀਆਂ ਅੰਸ਼ਕ ਮੰਗਾਂ ਦੀ ਪੂਰਤੀ ਤੋਂ ਅੱਗੇ ਨਾਕਸ ਵਿੱਦਿਅਕ ਪ੍ਰਬੰਧ ਦੀ ਜੰਮਣ-ਭੋਇੰ ਸਮੁੱਚੇ ਸਮਾਜਿਕ ਪ੍ਰਬੰਧ ਦੇ ਖਾਤਮੇ ਲਈ ਇੱਕ ਅਜਿਹੀ ਲੋਕ ਤਾਕਤ ਨਾਲ਼ ਹੱਥ ਵਟਾਉਣ ਦੇ ਵਡੇਰੇ ਕਾਰਜ ਵੱਲ ਹੱਥ ਵਧਾਉਣਾ ਸੀ ਜਿਸ ਲਹਿਰ ਨੇ ਮਜ਼ਦੂਰਾਂ-ਕਿਸਾਨਾਂ ਸਮੇਤ ਲੁਟੇਰੇ ਢਾਂਚੇ ਵਿਰੁੱਧ ਬਾਗੀ ਕਣ ਰੱਖਦੇ ਵਿਦਿਆਰਥੀਆਂ-ਨੌਜਵਾਨਾਂ ਨੂੰ ਆਪਣੇ ਕਲਾਵੇ 'ਚ ਲੈ ਕੇ ਲੋਟੂ ਢਾਂਚੇ ਦੀ ਮੌਤ ਦੀ ਘੰਟੀ ਖੜਕਾਉਣੀ ਹੈ। ਹੁਣ ਮਲਕੀਤ ਹਰ ਵਰਤਾਰੇ, ਸਮੱਸਿਆ ਅਤੇ ਸੰਘਰਸ਼ ਨੂੰ ਆਰਥਿਕ, ਰਾਜਨੀਤਕ, ਸੱਭਿਆਚਾਰਕ ਢਾਂਚੇ ਦੀ ਸਮੁੱਚਤਾ 'ਚ ਰੱਖ ਕੇ ਵੇਖਦਾ/ਸਮਝਦਾ ਅਤੇ ਪੇਸ਼ਕਦਮੀ ਕਰਦਾ ਸੀ। ਹਰ ਕਿਸਮ ਦੀ ਲੁੱਟ, ਜ਼ਬਰ ਨੂੰ ਸਾਮਰਾਜੀ-ਜਗੀਰੂ ਨਿਜ਼ਾਮ ਦੀ ਸਮੁੱਚਤਾ ਰੱਖ ਕੇ ਵੇਖਣ/ਸਮਝਣ ਵਾਲ਼ੇ ਵਿਗਿਆਨਕ ਨਜ਼ਰੀਏ ਦੀ ਬਦੌਲਤ ਹੀ ਉਹ ਵਿਦਿਆਰਥੀ ਵਰਗ ਤੋਂ ਅੱਗੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਅਤੇ ਹੋਰ ਮਿਹਨਤਕਸ਼ ਤਬਕਿਆਂ ਤੱਕ ਆਪਣੀ ਸਰਗਰਮੀ ਨੂੰ ਵਧਾ ਰਿਹਾ ਸੀ। ਸਾਮਰਾਜ, ਦਲਾਲ ਸਰਮਾਏਦਾਰਾਂ, ਜਗੀਰਦਾਰੀ ਅਤੇ ਅਫਸਰਸ਼ਾਹੀ ਦੇ ਗੱਠਜੋੜ ਵਾਲ਼ੇ ਮੌਜੂਦਾ ਦੁਸਟ ਰਾਜ-ਪ੍ਰਬੰਧ ਨੂੰ ਕੁੱਲ ਅਲਾਮਤਾਂ ਅਤੇ ਬੁਰਾਈਆਂ ਲਈ ਜੁੰਮੇਵਾਰ ਸਮਝਦਿਆਂ ਭਾਰਤ ਦੇ ਨਵ ਜਮਹੂਰੀ ਇਨਕਲਾਬ ਦੇ ਇੱਕ ਸਿਪਾਹੀ ਵਜੋਂ ਜਿੰਦਗੀ ਜੀਣ ਦਾ ਫੈਸਲਾ ਲੈ ਕੇ ਉਹ ਸੁੱਖ-ਆਰਾਮ ਭਰੀ ਨਿੱਜੀ ਜ਼ਿੰਦਗੀ ਵੱਲ ਦੌੜਨ ਦੇ ਦਸਤੂਰ ਨੂੰ ਤਿਆਗ ਚੁੱਕਾ ਸੀ। ਸ਼ਹਾਦਤ ਦੇ ਵਕਤ ਜਿੱਥੇ ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸੂਬਾ ਜੱਥੇਬੰਦਕ ਸਕੱਤਰ ਸੀ ਉੱਥੇ ਨਕਸਲੀ ਧਾਰਾ ਨੂੰ ਪ੍ਰਣਾਏ ਇਨਕਲਾਬੀ ਕਮਿਊਨਿਸਟ ਕੇਂਦਰ, ਭਾਰਤ (ਮ.ਲ.ਮ.) ਦਾ ਮੈਂਬਰ ਵੀ ਸੀ। ਭਰ-ਜੁਆਨ ਉਮਰੇ ਮੌਤ ਦਾ ਟਾਕਰਾ ਕਰਨ ਵਾਲ਼ੇ ਸਾਥੀ ਮਲਕੀਤ ਨੂੰ ਸਲਾਮ।
No comments:
Post a Comment