ਰਾਜਸਥਾਨ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਸਕੂਲਾਂ ਨੂੰ ਜੰਦਰੇ
ਸੰਗਰੀਆ, 1 ਜੁਲਾਈ- ਰਾਜਸਥਾਨ ਵਿੱਚ ਪੰਜਾਬੀ ਭਾਸ਼ਾ ਦੇ ਮਾਣ-ਸਨਮਾਨ ਵਾਸਤੇ ਸੰਘਰਸ਼ ਦੇ ਰਾਹ ਪਈ ਪੰਜਾਬੀ ਭਾਸ਼ਾ ਪ੍ਰਚਾਰ ਸਭਾ ਵੱਲੋਂ ਅੱਜ ਸਰਕਾਰੀ ਸਕੂਲਾਂ ਵਿੱਚ ਤਾਲਾਬੰਦੀ ਕਰਕੇ ਰੋਸ ਪ੍ਰਗਟ ਕੀਤਾ ਗਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨਾਲ ਵਿਤਕਰੇਬਾਜ਼ੀ ਬੰਦ ਹੋਵੇ ਅਤੇ ਸਕੂਲਾਂ ਵਿੱਚ ਪੰਜਾਬੀ ਪੜ•ਨ ਵਾਲਿਆਂ 'ਤੇ ਸੰਸਕ੍ਰਿਤ ਭਾਸ਼ਾ ਨਾ ਥੋਪੀ ਜਾਵੇ। ਅੱਜ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਰਾਜਸਥਾਨ ਦੇ ਪਿੰਡ ਜੰਡਵਾਲਾ, ਸਿਖਾਨ, ਮੋਰਜੰਡ, ਚੱਕ ਹੀਰਾ ਸਿੰਘ ਵਾਲਾ, ਹਰੀਪੁਰਾ ਤੇ ਹੋਰ ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਤਾਲੇ ਲਾ ਕੇ ਬੱਚਿਆਂ ਸਮੇਤ ਧਰਨੇ ਲਾਏ। ਇਸ ਦੌਰਾਨ ਸੰਬੋਧਨ ਕਰਦਿਆਂ ਆਗੂਆਂ ਨੂੰ ਕਿਹਾ ਕਿ ਰਾਜਸਥਾਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਦੀ ਥਾਂ 'ਤੇ ਧੱਕੇ ਨਾਲ ਸੰਸਕ੍ਰਿਤ ਨੂੰ ਤੀਜੀ ਭਾਸ਼ਾ ਵਜੋਂ ਲਾਗੂ ਕਰਕੇ ਸਕੂਲਾਂ ਵਿੱਚ ਆਸਾਮੀਆਂ ਵੀ ਦੇ ਦਿੱਤੀਆਂ। ਜਿੱਥੇ ਪੰਜਾਬੀ ਪੜ•ਨ ਵਾਲੇ ਬੱਚੇ ਹਨ, ਉੱਥੇ ਹੀ ਅਧਿਆਪਕ ਸੰਸਕ੍ਰਿਤ ਦੇ ਲਾ ਦਿੱਤੇ ਗਏ ਹਨ। ਇਸ ਲਈ ਪੰਜਾਬੀ ਨਾਲ ਧੱਕੇਸਾਹੀ ਖਿਲਾਫ ਉਹਨਾਂ ਸੰਘਰਸ਼ ਸ਼ੁਰੂ ਕੀਤਾ ਹੈ। (ਅਜੀਤ, 2 ਜੁਲਾਈ 2016)
No comments:
Post a Comment