ਬੱਚੀਆਂ ਦੀ ਤਸਕਰੀ
11 ਜੂਨ ਦੀ ਰਾਤ ਪੌਣੇ ਅੱਠ ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪੂਰਵੋਤਰ ਸੰਪਰਕ ਕਰਾਂਤੀ ਐਕਸਪ੍ਰੈਸ (ਗੱਡੀ ਨੰ. 12501) 31 'ਚੋਂ ਕਬਾਇਲੀ ਲੜਕੀਆਂ ਬੱਚੀਆਂ ਅਸਤ ਵਿਅਸਤ (ਨਿਰਾਸ਼ ਤੇ ਦੁਖੀ) ਹੋਈਆਂ ਉੱਤਰਦੀਆਂ ਹਨ। ਅਜੇ ਉੁਹਨਾਂ ਪੈਰ ਥੱਲੇ ਰੱਖਿਆ ਹੀ ਸੀ ਕਿ ਦਿੱਲੀ ਪੁਲਸ ਦੇ ਮਨੁੱਖੀ ਤਸਕਰੀ ਵਿਰੋਧੀ ਦਲ ਤੇ ਰੇਲਵੇ ਪੁਲਸ ਤੇ ਹੋਰ ਏਜੰਸੀਆਂ ਨੇ ਉਹਨਾਂ ਅਤੇ ਉਹਨਾਂ ਦੇ ਨਾਲ ਆਈਆਂ ਕੋਰਬੀ ਅਤੇ ਸੰਧਿਆ ਜੋ ਆਰ.ਐਸ.ਐਸ. ਦੀ ਜਥੇਬੰਦੀ ਸੇਵਾ ਭਾਰਤੀ ਨਾਲ ਸਬੰਧਿਤ ਹਨ, ਨੂੰ ਕਾਬੂ ਕਰ ਲਿਆ। ਏਜੰਸੀਆਂ ਨੂੰ ਇਹਨਾਂ ਬਾਰੇ ਚਾਈਲਡ ਲਾਈਨ ਫਾਊਂਡੇਸ਼ਨ ਦਿੱਲੀ (ਬਾਲ ਸੁਰੱਖਿਆ ਨਾਲ ਸਬੰਧਤ 1996 ਤੋਂ ਸਰਗਰਮ ਗੈਰ-ਸਰਕਾਰੀ ਜਥੇਬੰਦੀ) ਤੋਂ ਸ਼ਿਕਾਇਤ ਮਿਲੀ ਸੀ ਕਿ ਇਹਨਾਂ 3 ਤੋਂ 13 ਸਾਲ ਦੀਆਂ ਬਾਲੜੀਆਂ ਦੀ ਤਸਕਰੀ ਕੀਤੀ ਜਾ ਰਹੀ ਸੀ। ਇਹਨਾਂ ਲੜਕੀਆਂ ਨੂੰ ਅੱਗੇ ਰਮਣੀਕ ਬਾਈ (ਗਲਵਾੜ- ਗੁਜਰਾਤ) ਤੇ ਬੀਨਾ (ਪਟਿਆਲਾ, ਪੰਜਾਬ) ਨੇ ਲੈ ਕੇ ਜਾਣਾ ਸੀ। ਇਹ ਦੋਵੇਂ ਵੀ ਆਰ.ਐਸ.ਐਸ. ਲਈ ਕੰਮ ਕਰਦੀਆਂ ਸਨ। ਇਸ ਤੋਂ ਪਹਿਲਾਂ ਕਿ ਅਧਿਕਾਰੀ ਇਹਨਾਂ ਨੂੰ ਉਹਨਾਂ ਤੋਂ ਛੁਡਾ ਕੇ ਮਨੁੱਖੀ ਤਸਕਰੀ ਦਾ ਮਾਮਲਾ ਸਾਬਤ ਕਰ ਸਕਦੇ, 200 ਲੋਕਾਂ ਦਾ ਹਜ਼ੂਮ ਪੁੱਜ ਗਿਆ ਅਤੇ ਕੁੱਝ ਘੰਟਿਆਂ ਵਿੱਚ ਲੜਕੀਆਂ ਨੂੰ ਉਹਨਾਂ ਨੂੰ ਲੈਣ ਆਏ ਵਿਅਕਤੀਆਂ ਦੇ ਸਪੁਰਦ ਕਰ ਦਿੱਤਾ ਗਿਆ ਅਤੇ ਮਾਮਲੇ 'ਤੇ ਮਿੱਟੀ ਪਾ ਦਿੱਤੀ ਗਈ। ਲੜਕੀਆਂ ਨੂੰ ਇੱਕ ਰਾਤ ਸਵਾਮੀ ਨਰਾਇਣ ਮੰਦਰ ਵਿੱਚ ਰੱਖ ਕੇ ਉਹਨਾਂ ਦਾ ਸ਼ੁੱਧੀਕਰਨ ਕੀਤਾ ਗਿਆ। ਚੰਗੀ ਤਰ•ਾਂ ਨੁਹਾ-ਧੁਆ ਕੇ ਵਾਲ ਆਦਿ ਸਾਫ ਕਰਕੇ ਅਗਾਂਹ 20 ਨੂੰ ਗਲਵਾੜ ਦੇ ਸਰਸਵਤੀ ਸਿਸ਼ੂ ਮੰਦਰ ਭੇਜਣ ਲਈ ਰਮਣੀਕ ਬਾਈ ਨੂੰ ਦੇ ਦਿੱਤਾ ਗਿਆ ਅਤੇ 13 ਨੂੰ ਬੀਨਾ ਪਟਿਆਲਾ ਮਾਤਾ ਗੁਜਰੀ ਛਾਤਰਾਵਾਸ ਵਿੱਚ ਲਿਜਾਣ ਲਈ ਲੈ ਗਈ।
ਇਸ ਵਰਤਾਰੇ ਦੀ ਛਾਣਬੀਣ ਬਾਰੇ ਨੇਹਾ ਦੀਕਸ਼ਿਤ ਕਹਿੰਦੀ ਹੈ ''ਤਿੰਨ ਮਹੀਨਿਆਂ ਦੀ ਲੰਬੀ ਜਾਂਚ ਪੜਤਾਲ ਤੋਂ ਬਾਅਦ ਆਊਟ ਲੁੱਕ ਉਹਨਾਂ ਸਰਕਾਰੀ ਦਸਤਾਵੇਜ਼ਾਂ ਤੱਕ ਪਹੁੰਚਿਆ, ਜਿਸ ਨਾਲ ਉਹ ਇਹ ਖੁਲਾਸਾ ਕਰ ਸਕਿਆ ਕਿ ਇਸ ਤਰ•ਾਂ ਸੰਘ ਨਾਲ ਜੁੜੇ ਵੱਖ ਵੱਖ ਸੰਗਠਨਾਂ ਨੇ 3 ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਦੀਆਂ ਆਦਿਵਾਸੀ (ਆਸਾਮੀ) ਬੱਚੀਆਂ ਦੀ ਤਸਕਰੀ ਆਸਾਮ ਦੇ ਆਦਿਵਾਸੀ ਇਲਾਕਿਆਂ ਚੋਂ (ਪੰਜ ਸਰਹੱਦੀ ਜਿਲਿਆ ਕੋਕਰਾਝਾੜ, ਗੋਲਪਾੜਾ, ਧੁਬੜੀ, ਚਿਰੰਗ ਅਤੇ ਬੈਂਗਾਈਗਾਓ) ਪੰਜਾਬ ਅਤੇ ਗੁਜਰਾਤ ਵਿੱਚ ਕੀਤੀ। ਬੱਚੀਆਂ ਨੂੰ ਵਾਪਸ ਆਸਾਮ ਭੇਜਣ ਦੇ ਹੁਕਮਾਂ 'ਤੇ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਬਣੇ ਆਸਾਮ ਰਾਜ ਆਯੋਗ (ਕਮਿਸ਼ਨ) ਚਾਈਲਡ ਵੈਲਫੇਅਰ ਕਮੇਟੀ ਕੋਕਰਾਝਾੜ, ਰਾਜ ਚਾਈਲਡ ਸੁਰੱਖਿਆ ਕਮੇਟੀ ਅਤੇ ਸੰਘ ਦੁਆਰਾ ਸੰਚਾਲਿਤ ਸੰਸਥਾਵਾਂ ਨੇ ਗੁਜਰਾਤ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਸਹਾਇਤਾ ਨਾਲ ਮਿੱਟੀ ਪਾ ਦਿੱਤੀ ਹੈ।''
ਸੁਪਰੀਮ ਕੋਰਟ ਦੇ 2010 ਦੇ ਦਿਸ਼ਾ-ਨਿਰਦੇਸ਼ ਜਿਨ•ਾਂ ਵਿੱਚ ਸਾਫ ਕਿਹਾ ਗਿਆ ਹੈ ਕਿ ਪੜਾਈ ਸਮੇਤ ਕਿਸੇ ਵੀ ਮਨੋਰਥ ਲਈ ਆਸਾਮ ਅਤੇ ਮਨੀਪੁਰ ਦੇ ਕਿਸੇ ਵੀ ਬੱਚੇ ਨੂੰ ਬਾਹਰ ਨਹੀਂ ਲਿਜਾਇਆ ਜਾ ਸਕਦਾ। ਇਹਨਾਂ ਨਿਰਦੇਸ਼ਾਂ ਦਾ ਉਲੰਘਣ ਕਰਨ ਤੋਂ ਇਲਾਵਾ, ਸੇਵਾ ਭਾਰਤੀ, ਵਿਦਿਆ ਭਾਰਤੀ ਤੇ ਰਾਸ਼ਟਰ ਸੇਵਿਕਾ ਸਮਿਤੀ ਨੇ ਬੱਚਿਆਂ ਨੂੰ ਗੁਜਰਾਤ ਤੇ ਪੰਜਾਬ ਲੈ ਜਾਣ ਤੋਂ ਪਹਿਲਾਂ ''ਕੋਈ ਇਤਰਾਜ਼ ਨਹੀ'' ਸਰਟੀਫਿਕੇਟ ਪ੍ਰਾਪਤ ਕਰਨ ਜਾਂ ਆਸਾਮ ਚਾਈਲਡ ਵੈਲਫੇਅਰ ਕਮੇਟੀ ਦੇ ਸਾਹਮਣੇ ਬੱਚਿਆਂ ਨੂੰ ਪੇਸ਼ ਨਾ ਕਰਕੇ (ਜੁਵੇਨਾਇਲ ਜਸਟਿਸ ਐਕਟ) ਬਾਲ ਨਿਆਂ ਕਾਨੂੰਨ ਦੀ ਵੀ ਉਲੰਘਣਾ ਕੀਤੀ ਹੈ।
ਮਾਮਲਾ ਵਿਵਾਦਗ੍ਰਸਤ ਹੋਣ ਤੇ ਸੇਵਾ ਭਾਰਤੀ ਦੇ ਰਾਸ਼ਟਰ ਸੇਵਿਕਾ ਸਮਿਤੀ ਨੇ ਬੱਚਿਆਂ ਦੇ ਮਾਪਿਆਂ ਤੋਂ ਇੱਕ ਮਹੀਨੇ ਬਾਦ ਨੋਟਰੀ ਪਬਲਿਕ ਅਤੇ ਜੁਡੀਸ਼ੀਅਲ ਮੈਜਿਸਟਰੇਟ ਅੱਗੇ (13 ਜੁਲਾਈ ) ਹਲਫ਼ੀਆ ਬਿਆਨ ਪ੍ਰਾਪਤ ਕਰਕੇ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਰੇ ਹਲਫ਼ੀਆ ਬਿਆਨ ਤੇ ਲਿਖਤ ਅੰਗਰੇਜ਼ੀ ਵਿੱਚ ਹੈ ਤੇ ਹਸਤਾਖਰ ਵੀ ਅੰਗਰੇਜ਼ੀ ਵਿੱਚ ਤੇ ਲਿਖਤ ਵੀ ਹੂ-ਬਾ-ਹੂ ਇਕੋ ਜਿਹੀ ਹੈ ਜਦੋਂ ਕਿ ਬੱਚੀਆਂ ਦੇ ਮਾਪੇ ਅੰਗਰੇਜ਼ੀ ਨਹੀਂ ਜਾਣਦੇ ਤੇ ਜਿਆਦਾ ਅਨਪੜ ਹਨ। ਬਿਆਨਾਂ 'ਚ ਸਾਰੇ ਇੱਕ ਹੀ ਗੱਲ ਕਹਿੰਦੇ ਹਨ ਕਿ ''ਮੈਂ ਬੇਜ਼ਮੀਨਾਂ ਹਾਂ, ਤੇ ਦੰਗਾ ਪੀੜਤ ਹਾਂ ਮੇਰਾ ਘਰ 25 ਜਨਵਰੀ 2014 ਨੂੰ ਦੰਗਿਆਂ 'ਚ ਪੂਰੀ ਤਰ•ਾਂ ਤਬਾਹ ਹੋ ਗਿਆ ਤੇ ਮੈਂ ਰਾਹਤ ਕੈਂਪ 'ਚ ਰਹਿੰਦਾ ਹਾਂ। ਮੇਰਾ ਕੋਈ ਆਮਦਨੀ ਦਾ ਵਸੀਲਾ ਨਹੀ ਹੈ। ਮੈਂ ਬੱਚਿਆਂ ਦੀ ਫੀਸ ਨਹੀ ਦੇ ਸਕਦਾ। ਇਸ ਲਈ ਬੇਹਤਰ ਸਿੱਖਿਆ ਲਈ ਆਪਣੀ ਮਰਜ਼ੀ ਨਾਲ ਆਪਣੀ ਬੱਚੀ ਨੂੰ ਗੁਜਰਾਤ ਭੇਜ ਰਿਹਾ ਹਾਂ।'' ਚਾਈਲਡ ਵੈਲਫੇਅਰ ਕਮੇਟੀ (ਬਾਲ ਕਲਿਆਣ ਸਮਿਤੀ ) ਨੇ ਜਾਂਚ ਵਿੱਚ ਪਾਇਆ ਕਿ ਇਹ ਨਾ ਤਾ ਦੰਗਾ ਪੀੜਤ ਸਨ, ਨਾ ਹੀ ਰਾਹਤ ਕੈਂਪਾਂ 'ਚ ਰਹਿ ਰਹੇ ਸਨ ਸਗੋਂ ਬਹੁਤਿਆਂ ਕੋਲ ਜ਼ਮੀਨ ਤੇ ਆਮਦਨ ਦਾ ਕੋਈ ਨਾ ਕੋਈ ਸਾਧਨ ਹੈ। ਦੰਗਿਆਂ ਦੀ ਤਾਰੀਕ/ਸਮਾਂ ਵੀ ਮੇਲ ਨਹੀ ਖਾਂਦਾ।
ਚਾਈਲਡ ਵੈਲਫੇਅਰ ਕਮੇਟੀ ਕੋਕਰਾਝਾਰ ਦੀ ਮਾਲਿਆ ਨੇਹਾ ਦੱਸਦੀ ਹੈ ਕਿ ਫਰਵਰੀ 2016 ਨੂੰ ਕਮੇਟੀ ਦੇ ਪ੍ਰੋਬੇਸ਼ਨਰੀ ਅਫਸਰ ਨੂੰ ਮੰਗਲ ਮਾਰਤੀ (ਆਰ.ਐਸ.ਐਸ. ਆਗੂ) ਨੇ ਧਮਕੀ ਦਿੱਤੀ ਕਿ ਅਗਰ ਉਹ ਬੱਚੀਆਂ ਬਾਰੇ ਪੁੱਛ-ਗਿੱਛ ਕਰਨ ਮੁੜਕੇ ਆਇਆ ਤਾਂ ਬੁਰੀ ਮਾਰ-ਮਾਰਾਂਗੇ। ਐਫ.ਆਈ.ਆਰ ਦਰਜ ਕਰਾਉਣ 'ਤੇ ਵੀ ਕੋਈ ਕਾਰਵਾਈ ਨਹੀਂ। ਨੇਹਾ ਨੇ ਹਾਈਕੋਰਟ ਤੇ ਚੀਫ ਜ਼ੁਡੀਸ਼ੀਅਲ ਮੈਜਿਸਟਰੇਟ ਅਤੇ ਸੈਸ਼ਨ ਜੱਜ ਕੋਕਰਾਝਾਰ ਨੂੰ ਝੂਠੇ ਹਲਫੀਆਂ ਬਿਆਨ ਬਾਰੇ ਲਿਖਿਆ ਪਰ ਕੋਈ ਜੁਆਬ ਨਹੀਂ ਆਇਆ। ਬੱਚੀਆਂ ਨੂੰ ਭੇਜਣ ਵਿੱਚ ਇਸੇ ਆਰ.ਐਸ.ਐਸ ਆਗੂ ਦਾ ਹੱਥ ਸੀ। ਆਰ.ਐਸ.ਐਸ ਆਗੂ ਬੱਚੀਆਂ ਦੀਆਂ ਤਸਵੀਰਾ ਵੀ ਘਰਾਂ 'ਚੋਂ ਧੋਖੇ ਨਾਲ ਲੈ ਗਏ ਤਾਂ ਕਿ ਕੋਈ ਸਬੂਤ ਹੀ ਨਾ ਰਹੇ।
ਆਸਾਮ ਸੀ.ਆਈ.ਡੀ. ਦੀ ਰਿਪੋਰਟ ਅਨੁਸਾਰ 2012-2015 ਦਰਮਿਆਨ 5000 ਤੋਂ ਵੱਧ ਬੱਚੇ ਆਸਾਮ 'ਚੋਂ ਗਾਇਬ ਹੋਏ ਤੇ 800 ਤੋਂ ਵੱਧ 2015 ਵਿੱਚ ਲਾਪਤਾ ਹਨ। ਇਹ ਗਿਣਤੀ ਰੁਜ਼ਗਾਰ ਤੇ ਪੜਾਈ ਦੇ ਬਹਾਨੇ ਤਸਕਰੀ ਕੀਤੇ ਬੱਚਿਆਂ ਦੀ ਗਿਣਤੀ ਨਾਲ ਮੇਲ ਖਾਂਦੀ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਬੱਚਿਆਂ ਦੇ ਲਾਪਤਾ ਹੋਣ ਦੇ ਪਿੱਛੇ ਸੰਘ ਦੀਆਂ ਜਥੇਬੰਦੀਆਂ ਵੱਲੋਂ ਧੋਖੇ ਨਾਲ ਦੂਜੇ ਸੂਬਿਆਂ 'ਚ ਭੇਜਣ ਦੀ ਸਾਜਿਸ਼ ਹੀ ਜਿੰਮੇਵਾਰ ਹੈ।
ਸੰਘ ਦੀਆਂ ਜਥੇਬੰਦੀਆਂ ਦਾ ਅਸਾਮ ਦੀ ਬਾਰਡਰ ਪੱਟੀ ਵਿੱਚ ਵਿਆਪਕ ਤਾਣਾ-ਬਾਣਾ ਹੈ। ਸੇਵਾ ਭਾਰਤੀ ਨਾਂ ਦੀ ਸੰਸਥਾ ਮੈਡੀਕਲ ਕੈਂਪ, ਖੇਡਾਂ ਆਦਿ ਅਤੇ ਲੋਕ ਭਲਾਈ ਵਰਗੇ ਦੰਭੀ ਕੰਮ ਕਰਦੀ ਹੈ। ਵਿਦਿਆ ਭਾਰਤੀ ਅਤੇ ਏਕਲ ਵਿਦਿਆਲਾ (ਇੱਕ ਹੀ ਅਧਿਆਪਕ ਵਾਲਾ ਸਕੂਲ) ਬੱਚਿਆਂ ਨੂੰ ਹਿੰਦੂ ਰਾਸ਼ਟਰਵਾਦੀ ਪੜ•ਾਈ ਕਰਵਾਉਂਦੇ ਹਨ। ਵਣਵਾਸੀ ਕਲਿਆਣ ਆਰਸ਼ਮ (ਆਦਿਵਾਸੀ ਨਹੀਂ ਕਿਉਂਕਿ ਇਹ ਲਕਬ ਆਰ.ਐਸ.ਐਸ. ਦੀ ਵਿਚਾਰਧਾਰਾ ਦੇ ਫਿੱਟ ਨਹੀਂ ਬੈਠਦਾ ਤੇ ਉਹ ਆਦਿਵਾਸੀਆਂ ਨੂੰ ਵਣਵਾਸੀ ਹੀ ਮੰਨਦੇ ਹਨ) ਤੇ ਵਣਬੰਧੂ ਪ੍ਰੀਸ਼ਦ ਕਬਾਇਲੀਆਂ ਦੇ ਕਲਿਆਣ ਦੇ ਕਾਜ ਕਰਦੇ ਹਨ। ਇਹਨਾਂ ਜਥੇਬੰਦੀਆਂ ਰਾਹੀਂ ਸੰਘ ਦੇ ਕਾਰਕੁੰਨ ਹਿੰਦੂਤਵਵਾਦੀ ਵਿਚਾਰਧਾਰਾ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਫੈਲਾ ਰਹੇ ਹਨ। ਸੇਵਾ ਭਾਰਤੀ ਭਾਰਤ ਵਿੱਚ ਡੇਢ ਲੱਖ ਭਲਾਈ ਦੇ ਪ੍ਰੋਜੈਕਟ ਚਲਾਉਂਦੀ ਹੈ। ਨੌਜਵਾਨ ਲੜਕੀਆਂ ਅਤੇ ਲੜਕਿਆਂ ਲਈ ਹੋਸਟਲ ਅਤੇ ਗੈਰ ਰਸਮੀ ਵਿਦਿਆ ਦੇ ਕੇਂਦਰ ਵੀ ਚਲਾਉਂਦੀ ਹੈ। ਸੇਵਾ ਭਾਰਤੀ ਆਰ.ਐਸ.ਐਸ. ਦੇ ਤੀਸਰੇ ਸੰਰਸੰਘ ਚਾਲਕ ਬਾਬਾ ਸਾਹਿਬ ਦੇ ਵਰਗ ਵੱਲੋਂ ਸਮਾਜ ਦੇ ਹਾਸ਼ੀਆਗ੍ਰਸਤ ਹਿੱਸਿਆਂ 'ਤੇ ਧਿਆਨ ਕੇਦਰਤ ਕਰਨ ਲਈ ਬਣਾਈ ਗਈ ਸੀ। ਇਸਦਾ ਮਾਰਗ ਦਰਸ਼ਨ ਆਰ.ਐਸ.ਐਸ. ਦਾ ਉੱਚ ਕੋਟੀ ਦਾ ਆਗੂ ਅਖਿਲ ਭਾਰਤੀ ਸਹਿ ਸੇਵਾ ਪ੍ਰਮੁਖ ਕਰਦਾ ਹੈ। ਆਰ.ਐਸ.ਐਸ. ਦੇ ਸਰਬ ਉੱਚ ਨਿਰਣੇ ਲੈਣ ਵਾਲੇ ਅਦਾਰੇ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਵਿੱਚ ਇਸ ਨੂੰ ਪ੍ਰਤੀਨਿੱਧਤਾ ਦਿੱਤੀ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੇਵਾ ਭਾਰਤੀ ਦਾ ਆਰ.ਐਸ.ਐਸ. ਦੀਆਂ ਜਥੇਬੰਦੀਆਂ ਅੰਦਰ ਕਿੰਨਾ ਮਹੱਤਵਪੂਰਨ ਸਥਾਨ ਹੈ।
ਆਰ.ਐਸ.ਐਸ. ਦਾ ਕਿਸੇ ਸਮਾਜ ਵਿੱਚ ਘੁਸਪੈਠ ਕਰਨ ਲਈ ਵਿਉਂਤਬੱਧ ਤਰੀਕਾਕਾਰ ਹੈ। ਸਭ ਤੋਂ ਪਹਿਲਾ ਸਮਾਜ ਭਲਾਈ ਵਾਲੀ ਲੱਗਦੀ ਸੰਸਥਾ ਇਲਾਕੇ ਵਿੱਚ ਪਹੁੰਚਦੀ ਹੈ ਤੇ ਜਨਤਕ ਆਧਾਰ ਬਣਾਉਂਦੀ ਹੈ। ਸੰਭਾਵਿਤ ਨਵ-ਸਿੱਖਿਅਕਾਂ ਦੀ ਨਿਸ਼ਾਨਦੇਹੀ ਕਰਦੀ ਹੈ, ਦੂਰ ਦੁਰਾਡੇ ਦੇ ਪਿੰਡਾਂ ਵਿੱਚ ਜਾ ਕੇ ਲਾਕਟ ਹੱਥ ਪਰਚੇ ਤੇ ਹਿੰਦੂ ਸਾਹਿਤ ਵੰਡ ਕੇ ਪੂਰਨ ਘੁਸਪੈਠ ਦਾ ਰਾਹ ਬਣਾਉਂਦੀ ਹੈ। ਉਸ ਤੋਂ ਬਾਅਦ ਸਥਾਨਕ ਰਾਸ਼ਟਰ ਸੇਵਾ ਸੰਮਤੀ ਤੇ ਆਰ.ਐਸ.ਐਸ. ਦੇ ਪੂਰਨਕਾਲੀ (ਕੁਲਵਕਤੀ) ਉੱਥੇ ਪੁੱਜਦੇ ਹਨ। ਜਿੱਥੇ ਭਾਰਤੀ ਰਾਜ ਆਪਣੇ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਦੇਣ ਵਿੱਚ ਨਾਕਾਮ ਰਿਹਾ ਹੈ, ਉੱਥੇ ਸੇਵਾ ਭਾਰਤੀ ਦਾ ਕੰਮ ਸੁਖਾਲਾ ਹੈ। ਸੇਵਾ ਭਾਰਤੀ ਇਹਨਾਂ ਗਤੀਵਿਧੀਆਂ ਲਈ ਸੁਰੱਖਿਅਤ ਮੁਹਾਜ਼ ਦੇ ਤੌਰ 'ਤੇ ਕੰਮ ਕਰਦੀ ਹੈ। ਬਹੁਤੇ ਮਾਪੇ ਅਤੇ ਪੇਂਡੂ ਲੋਕ ਇਹੋ ਸੋਚਦੇ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਗੈਰ ਸਰਕਾਰੀ ਜਥੇਬੰਦੀ ਸੇਵਾ ਭਾਰਤੀ ਵੱਲੋਂ ਪੜ•ਾਈ ਵਾਸਤੇ ਲਿਜਾਇਆ ਗਿਆ ਹੈ। ਸੰਘ ਨਾਲ ਸਬੰਧ ਅਤੇ ਉਹਨਾਂ ਦੇ ਦਿਮਾਗਾਂ ਵਿੱਚ ਹਿੰਦੂਤਵਵਾਦੀ ਵਿਚਾਰਧਾਰਾ ਭਰੇ ਜਾਣ ਦੀ ਗੱਲ ਸਾਧਾਰਨ ਪੇਂਡੂ ਦੀ ਸਮਝ ਵਿੱਚ ਆਉਣ ਵਾਲੀ ਨਹੀਂ।
ਬੋਡੋ ਮੁਸਲਿਮ ਜਾਂ ਬੋਡਜੇ ਆਦਿਵਾਸੀ ਨਸਲੀ ਹਿੰਸਾ ਦੇ ਨਾਲ ਗ੍ਰਸਤ ਆਸਾਮ ਵਰਗੇ ਇਲਾਕਿਆਂ ਵਿੱਚ ਰਹਿ ਰਹੇ ਜਾਂ ਪਲ ਰਹੇ ਲੋਕ ਆਪਣੀ ਪਛਾਣ ਬਾਰੇ ਬਹੁਤ ਸੰਵੇਦਨਸ਼ੀਲ ਹਨ ਅਤੇ ਉਸ ਨੂੰ ਬੁਰੀ ਤਰ•ਾਂ ਚਿਪਕੇ ਰਹਿੰਦੇ ਹਨ। ਅਜਿਹੇ ਥਾਵਾਂ 'ਤੇ ਗਲਤ ਜਾਂ ਠੀਕ ਦਰਮਿਆਨ ਵਖਰੇਵਾਂ ਕਰਨ ਦੀ ਸੰਭਾਵਨਾ ਘੱਟ ਹੁੰਦੀ ਹੈ। ਜਨੂੰਨ ਭਾਰੂ ਰਹਿੰਦਾ ਹੈ, ਜੋ ਹਿੰਦੂਤਵਵਾਦੀ ਪ੍ਰਚਾਰ ਲਈ ਰਾਹ ਪੱਧਰਾ ਕਰਦਾ ਹੈ।
ਸੇਵਾ ਭਾਰਤੀ ਦੇ ਕੈਂਪਾਂ ਵਿੱਚ ਮੁੱਖ ਤੌਰ 'ਤੇ ਲੜਕੀਆਂ ਨੂੰ ਸੰਸਕਾਰ ਸਿਖਾਏ ਜਾਂਦੇ ਹਨ। ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਆਪਣਾ ਸਭਿਆਚਾਰ ਭੁੱਲ ਗਈਆਂ ਹਨ, ਨਮਸਕਾਰ ਦੀ ਥਾਂ ਹੈਲੋ ਅਤੇ ਰਵਾਇਤੀ ਪੁਸ਼ਾਕ/ਪਹਿਰਾਵੇ ਦੀ ਥਾਂ ਲੰਬੀ ਪੈਂਟ ਨੇ ਲੈ ਲਈ ਹੈ, ਜੋ ਕਿ ਇਸਾਈ ਜੀਵਨ ਜਾਂਚ ਕਰਕੇ ਹੈ, ਉਹਨਾਂ ਨੂੰ ਆਪਣੇ ਸਭਿਆਚਾਰ ਵਿੱਚ ਵਾਪਸ ਆਉਣਾ ਚਾਹੀਦਾ ਹੈ ਤੇ ਰਾਸ਼ਟਰ ਦੀਆਂ ਵਧੀਆ/ਨੇਕ ਮਹਿਲਾਵਾਂ ਬਣਨਾ ਚਾਹੀਦਾ ਹੈ।
ਅਜਿਹੀ ਟਰੇਨਿੰਗ ਨਾਲ ਸਿਖਿਅਤ ਨੌਜਵਾਨ ਕੁੜੀਆਂ ਹਿੰਦੂ ਰਾਸ਼ਟਰ ਵਿੱਚ ਔਰਤਾਂ ਦੀ ਇੱਛਤ ਭੂਮਿਕਾ ਬਾਰੇ ਹਿੰਦੂਵਾਦੀ ਵਿਚਾਰਧਾਰਾ ਪ੍ਰਤੀ ਅਥਾਹ ਯਕੀਨ ਨਾਲ ਪਰਵਰਿਸ਼ ਪਾਉਂਦੀਆਂ ਹਨ। ਕੈਂਪਾਂ ਵਿੱਚ ਲੋਕਧਾਰਾ, ਬੋਲੀ, ਇਤਿਹਾਸ ਦੀ ਮਹਿਮਾ 'ਤੇ ਕੇਂਦਰਤ ਕਰਕੇ ਜੋ ਵਿਆਖਿਆ ਪੜ•ਾਈ ਜਾਂਦੀ ਹੈ, ਉਸ ਦੀ ਧਾਰਾ ਮੁਸਲਿਮ ਅਤੇ ਇਸਾਈ ਵਿਰੋਧੀ ਹੈ। ਸੇਵਾ ਭਾਰਤੀ ਪ੍ਰਤੀ ਬੋਡੋ ਲੋਕਾਂ ਅੰਦਰ ਕੋਈ ਸੰਦੇਹ ਨਹੀਂ ਹੈ, ਕਿਉਂਕਿ ਕਾਰਜਕਰਤਾ ਵਜੋਂ ਜੋ ਔਰਤਾਂ ਸਰਗਰਮ ਕੀਤੀਆਂ ਗਈਆਂ ਹਨ, ਕਾਂਚਾਈ ਅਤੇ ਕੋਰੋਬੀ ਵਾਂਗ ਉਹ ਬੋਡੋ ਭਾਈਚਾਰੇ ਵਿੱਚੋਂ ਹਨ ਅਤੇ ਉਹਨਾਂ ਦੀ ਮਜਬੂਤ ਔਰਤਾਂ ਵਜੋਂ ਖਾਸੀ ਪੈਂਠ ਹੈ। ਬੱਚੀਆਂ ਨੂੰ ਆਪਣੀਆਂ ਜ਼ਿੰਦਗੀਆਂ ਹਿੰਦੂ ਰਾਸ਼ਟਰ ਦੇ ਨਿਰਮਾਣ ਨੂੰ ਸਮਰਪਿਤ ਕਰਨ ਲਈ ਅਤੇ ਕੁਆਰੇ ਰਹਿਣ ਲਈ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ। ਲੜਕੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਇਹ ਦਾਅਪੇਚ ਉਹਨਾਂ ਮਾਪਿਆਂ ਨੂੰ ਬਹੁਤ ਭਾਉਂਦਾ ਹੈ, ਜੋ ਆਪਣੇ ਬੱਚਿਆਂ ਲਈ ਵੱਡੇ ਸੁਪਨੇ ਪਾਲਦੇ ਹਨ ਪਰ ਸਾਧਨਹੀਣ ਹਨ। ਇੱਕ ਕੁੜੀ ਰਾਹੀਂ ਅੱਗੇ ਹੋਰ ਕੁੜੀ ਭਰਤੀ ਕਰਨ ਦੀ ਇਹ ਆਰ.ਐਸ.ਐਸ. ਦੀ ਯੁੱਧਨੀਤੀ ਹੈ। ਕਾਂਚਾਈ ਤੇ ਕੋਰੋਬੀ ਵਰਗੀਆਂ ਕਾਰਕੁਨ ਜੋ ਹੁਣ ਅਹਿਮ ਕਾਰਕੁਨ ਵਜੋਂ ਹਰਕਤਸ਼ੀਲ ਹਨ, ਇਸੇ ਤਰੀਕੇ ਨਾਲ ਬਣਾਈਆਂ ਗਈਆਂ ਸਨ।
ਕਾਚਾਈ ਨੇ 3 ਹੋਰ ਸਾਥਣਾਂ ਨਾਲ ਉੱਤਰ ਪ੍ਰਦੇਸ਼ ਦੇ ਇੱਕ ਸਿੱਖਿਆ ਕੇਂਦਰ ਤੋਂ ਸਿਖਲਾਈ ਲਈ। ਇੱਕ ਸਾਲ ਪੜ•ਨ ਤੋਂ ਬਾਅਦ ਉਹ ਆਪਣੇ ਜ਼ਿਲ•ੇ ਵਿੱਚ ਵਾਪਸ ਆ ਗਈਆਂ ਤੇ 2 ਸਾਲ ਪੜ•ਨ ਤੋਂ ਬਾਅਦ ਉਹ ਆਪਣੇ ਜ਼ਿਲ•ੇ ਵਿੱਚ ਵਾਪਸ ਆ ਗਈਆਂ ਤੇ 2 ਸਾਲਾਂ ਵਿੱਚ ਉਹਨਾਂ 3 ਜ਼ਿਲਿ•ਆਂ ਗੋਲਪਾਰਾ, ਚਿਰੰਗ ਅਤੇ ਕੋਕਰਾਝਾਰ ਵਿੱਚ ਮੁਹਿੰਮ ਚਲਾਈ ਅਤੇ 500 ਕੁੜੀਆਂ ਨੂੰ ਉਸ ਹੋਸਟਲ ਵਿੱਚ ਭੇਜਣ ਵਿੱਚ ਕਾਮਯਾਬ ਰਹੀਆਂ। ਕੁੱਝ ਅਰਸੇ ਬਾਅਦ ਉਹਨਾਂ ਵਿੱਚੋਂ ਕਈ ਵਾਪਸ ਆ ਗਈਆਂ ਅਤੇ ਵਿਆਹ ਕਰਵਾ ਲਏ। ਉਹ ਹੁਣ ਗ੍ਰਹਿਣੀ ਸੇਵਿਕਾ ਅਤੇ ਅੰਸ਼ਿਕ-ਵਕਤੀ ਵਜੋਂ ਕੰਮ ਕਰਦੀਆਂ ਹਨ।
ਜਦੋਂ ਆਊਟ ਲੁੱਕ ਦੀ ਪੱਤਰਕਾਰ ਨੇ ਗਲਵਾੜ ਵਿਖੇ ਗੁਜਰਾਤ ਦੇ ਸਰਸਵਤੀ ਸਿਸ਼ੂ ਮੰਦਿਰ— ਜਿਸ ਦਾ ਉਦਘਾਟਨ ਨਰਿੰਦਰ ਮੋਦੀ ਨੇ 2002 ਵਿੱਚ ਕੀਤਾ ਸੀ, ਜਿੱਥੇ ਆਸਾਮ ਤੋਂ ਲਿਆਦੀਆਂ 20 ਬੱਚੀਆਂ ਨੂੰ ਰੱਖਿਆ ਗਿਆ ਤਾਂ ਦੇਖਿਆ ਕਿ ਭਾਰਤ ਮਾਤਾ ਦੀ ਵੱਡੀ ਪ੍ਰਤਿਮਾ ਦੀਵਾਰ 'ਤੇ ਬਣੀ ਹੈ ਅਤੇ ਬੱਚੇ ਅੱਖਾਂ ਮੀਚ ਕੇ ਸਰਸਵਤੀ ਦੀ ਮੂਰਤੀ ਅੱਗੇ ਗਾਇਤਰੀ ਮੰਤਰ ਦਾ ਜਾਪ ਕਰ ਰਹੇ ਹਨ। ਵੀਰ ਸਾਵਰਕਰ, ਹੇਡਗੇਵਾਰ, ਸ਼ਿਵਾ ਜੀ, ਸਰਦਾਰ ਪਟੇਲ, ਜੀਜਾ ਬਾਈ ਤੇ ਇੱਕ ਤਸਵੀਰ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ (ਹਿੰਦੂ ਧਰਮ ਰਕਸ਼ਕ ਦੇ ਤੌਰ 'ਤੇ) ਦੀ ਲੱਗੀ ਹੈ। ਬੱਚੀਆਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਉਹ ਹਿੰਦੂ ਹਨ ਅਤੇ ਉਹਨਾਂ ਇਸਾਈ ਮਿਸ਼ਨਰੀ, ਮੁਸਲਿਮ ਅਤੇ ਬੰਗਲਾਦੇਸੀ ਹਮਲਾਵਰਾਂ ਤੋਂ ਭਾਰਤ ਮਾਤਾ ਦੀ ਸੁਰੱਖਿਆ ਕਰਨੀ ਹੈ। ਇਹ ਬੱਚੇ ਹੁਣ ਗੁਜਰਾਤੀ ਹੀ ਬੋਲਦੇ ਹਨ।
ਇਸ ਸੰਸਥਾ ਵਿੱਚੋਂ ਵਾਪਸ ਆਉਣ ਵੇਲੇ ਸੰਸਥਾ ਮੁਖੀ ਦੇ ਕਹਿਣ 'ਤੇ ਉਸ ਨੂੰ ਬੱਚੀਆਂ ਨਾਲ ਗੱਲਬਾਤ ਤੇ ਫੋਟੋ ਆਦਿ ਲੈਣ ਤੋਂ ਵਰਜਿਆ ਜਾਂਦਾ ਹੈ। ਮਿਥਿਹਾਸਕ ਬਾਤਾਂ ਸੁਣਾਈਆਂ ਜਾਂਦੀਆਂ ਹਨ ਕਿ ਭਗਵਾਨ ਕ੍ਰਿਸ਼ਨ ਦੀ ਪਤਨੀ ਰੁਕਮਣੀ ਅਰੁਨਾਚਲ ਤੋਂ ਸੀ ਅਤੇ ਸਾਡੇ ਕਬੀਲੇ ਤੋਂ ਸੀ ਤੇ ਅਸੀਂ ਹਿੰਦੂ ਹਾਂ।
ਅਜਿਹਾ ਹੀ ਵਾਤਾਵਰਣ ਨੇਹਾ ਨੂੰ ਪਟਿਆਲਾ ਫੇਰੀ ਦੁਰਾਨ ਮਿਲਿਆ। ਚਾਈਲਡ ਲਾਇਨ ਦਿੱਲੀ ਵੱਲੋਂ ਚਾਈਲਡ ਲਾਈਨ ਪਟਿਆਲਾ ਨੂੰ ਲਿਖਣ 'ਤੇ ਜਦੋਂ ਮਾਤਾ ਗੁਜਰੀ ਛਾਤਰਾਵਾਸ ਲਿਜਾਇਆ ਜਾਂਦਾ ਹੈ ਤਾਂ ਉਹਨਾਂ ਨਾਲ ਆਰ.ਐਸ.ਐਸ. ਨਾਲ ਸਬੰਧਤ ਲੋਕ ਦੁਰਵਿਹਾਰ ਕਰਦੇ ਹਨ। ਇਹ ਸੰਸਥਾ ਗੈਰ-ਕਾਨੂੰਨੀ ਤੌਰ 'ਤੇ ਚਲਾਈ ਜਾ ਰਹੀ ਹੈ ਤੇ ਚਾਈਲਡ ਕੇਅਰ ਕਮੇਟੀ ਦਾ ਇੱਕ ਅਧਿਕਾਰੀ ਇਸ ਸੰਸਥਾ ਦਾ ਟਰੱਸਟੀ ਹੈ ਯਾਨੀ ਆਰ.ਐਸ.ਐਸ. ਅਤੇ ਸਰਕਾਰ ਦੀ ਮਿਲੀਭੁਗਤ ਨਾਲ। ਸਵੇਰੇ 6 ਵਜੇ ਲੜਕੀਆਂ ਇਕੱਤਰ ਹੁੰਦੀਆਂ ਹਨ। ਕੇਸਰੀ/ਭਗਵਾਂ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਲੜਕੀਆਂ ਉਸਦੇ ਸਾਹਮਣੇਂ ਕਤਾਰ ਬੰਨ•ੀਂ ਖੜ•ੀਆਂ ਹਨ। ਇਹ ਰਾਸ਼ਟਰ ਸੇਵਿਕਾ ਸਮਿਤੀ ਦੀ ਸ਼ਾਖਾ ਹੈ। ਬਾਅਦ ਵਿੱਚ ਲੜਕੀਆਂ ਖੋ-ਖੋ ਖੇਡਣ ਲੱਗੀਆਂ ਹਨ, ਜਿਸ ਵਿੱਚ ਇੱਕ ਗੋਲ ਚੱਕਰ ਵਿੱਚ (ਚਾਕ ਨਾਲ ਬਣਾਏ) ਇੱਕ ਲੜਕੀ ਖੜ•ੀ ਹੈ। ਇਹ ਪਾਕਿਸਤਾਨ ਤੋਂ ਕਸ਼ਮੀਰ ਵਿੱਚ ਕਾਬਜ਼ ਅੱਤਵਾਦੀ ਦੀ ਪ੍ਰਤੀਨਿੱਧਤਾ ਕਰਦੀ ਹੈ, ਜਦੋਂ ਕਿ ਦੂਸਰੀਆਂ ਲੜਕੀਆਂ ਉਸ ਨੂੰ ਚੱਕਰ ਵਿੱਚੋਂ ਧੱਕ ਕੇ ਲਾਂਭੇ ਕਰਦੀਆਂ ਹਨ ਅਤੇ ''ਕਸ਼ਮੀਰ ਹਮਾਰਾ ਹੈ'' ਦੇ ਨਾਅਰੇ ਲਾਉਂਦੀਆਂ ਹਨ। ਇਹ ਹੈ ਸਾਰਾ ਕੁੱਝ ਜੋ ਇਹਨਾਂ ਸੰਸਥਾਵਾਂ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ।
ਨੇਹਾ ਦੀਕਸ਼ਿਤ ਦੀ ਵਿਸਥਾਰੀ ਰਿਪੋਰਟ ਸੰਘ ਨੂੰ ਕਟਿਹਰੇ ਵਿੱਚ ਖੜ•ਾ ਕਰ ਦਿੰਦੀ ਹੈ ਅਤੇ ਦੱਸਦੀ ਹੈ ਕਿ ਲੋਕ ਭਲਾਈ ਦੇ ਨਾਂ 'ਤੇ ਬੱਚੀਆਂ ਨੂੰ ਗੁਮਰਾਹ ਕਰਕੇ ਸਿੱਖਿਆ ਦੇਣ ਦੇ ਆਰ.ਐਸ.ਐਸ. ਦੇ ਪਾਖੰਡਾਂ ਪਿੱਛੇ ਛੁਪੀ ਹਕੀਕਤ ਅਤੇ ਉਸਦਾ ਅਸਲ ਇਰਾਦਾ ਕੀ ਹੈ।
ਰਿਪੋਰਟ ਛਪਦਿਆਂ ਹੀ ਨੇਹਾ ਤੇ ਪਰਚੇ ਖਿਲਾਫ ਸੋਸ਼ਲ ਮੀਡੀਆ 'ਤੇ ਮੁਹਿੰਮ ਸ਼ੁਰੂ ਹੋ ਜਾਂਦੀ ਹੈ ਅਤੇ ਆਰ.ਐਸ.ਐਸ. ਵੱਲੋਂ ਆਸਾਮ ਵਿੱਚ ਦੋਵਾਂ ਖਿਲਾਫ ਪਰਚੇ ਦਰਜ ਕਰਵਾਏ ਜਾਂਦੇ ਹਨ। ਆਊਟ ਲੁੱਕ ਪਰਚੇ ਵੱਲੋਂ ਪਰਚੇ ਦੇ ਸੰਪਾਦਕ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ, ਯਾਨੀ ਪਰਚੇ ਵੱਲੋਂ ਆਪਣੇ ਪੱਤਰਕਾਰਤਾ ਦੇ ਅਸੂਲ ਨਾਲੋਂ ਆਪਣੇ ਕਾਰੋਬਾਰੀ ਹਿੱਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।
'ਬੇਟੀ ਬਚਾਓ, ਬੇਟੀ ਪੜ•ਾਓ' ਦੇ ਸ਼ੋਰ ਸ਼ਰਾਬੇ ਹੇਠ ਮੋਦੀ ਸਰਕਾਰ ਅਤੇ ਆਰ.ਐਸ.ਐਸ. ਕਿਸ ਕਿਸਮ ਦਾ ਸਾਜਿਸ਼ੀ ਰਾਜ ਚਲਾ ਰਹੇ ਹਨ ਅਤੇ ਆਰ.ਐਸ.ਐਸ. ਵੱਲੋਂ ਭਾਰਤ ਦੇ ਬਹੁਵੰਨਗੀ ਸਭਿਆਚਾਰ ਤੇ ਭਾਈਚਾਰਕ ਇੱਕਸਾਰਤਾ ਵਿੱਚ ਆਪਣੇ ਮੁਫਾਦਾਂ ਲਈ ਜ਼ਹਿਰ ਘੋਲਿਆ ਜਾ ਰਿਹਾ ਹੈ, ਇਸ ਅੱਤ ਗੰਭੀਰ ਸਾਜਿਸ਼ੀ ਵਰਤਾਰੇ ਦਾ ਪੂਰੀ ਤਰ•ਾਂ ਪਰਦਾਫਾਸ਼ ਕਰਨਾ ਅਤੇ ਇਸਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
ਆਰ.ਐਸ.ਐਸ. ਦਾ ਘਿਨਾਉਣਾ ਫਾਸ਼ੀ ਚਿਹਰਾ ਬੇਨਕਾਬ
ਆਰ.ਐਸ.ਐਸ. ਦੀ ਅਗਵਾਈ ਹੇਠ ਮੋਦੀ ਦੀ ਭਾਜਪਾ ਸਰਕਾਰ ਅਤੇ ਆਰ.ਐਸ.ਐਸ. ਨਾਲ ਜੁੜੀਆਂ ਦਰਜ਼ਨਾਂ ਜਥੇਬੰਦੀਆਂ ਬਹੁ-ਧਰਮੀ, ਬਹੁ-ਕੌਮੀ ਅਤੇ ਬਹੁ-ਭਿੰਨਤਾ ਵਾਲੇ ਦੇਸ਼ ਭਾਰਤ ਨੂੰ ਇੱਕ ਧਰਮੀ, ਇੱਕ ਕੌਮੀ ਅਤੇ ਇੱਕਸਾਰ ''ਹਿੰਦੁਸਤਾਨ'' ਵਿੱਤ ਤਬਦੀਲ ਕਰਨ ਲਈ ਹਿੰਦੂ ਰਾਸ਼ਟਰ ਦਾ ਝੰਡਾ ਚੁੱਕ ਕੇ ਮੈਦਾਨ ਵਿੱਚ ਕੁੱਦੀਆਂ ਹੋਈਆਂ ਹਨ। ਜਿੱਥੇ ਸਿੱਖਿਆ ਸੰਸਥਾਵਾਂ, ਕਾਲਜਾਂ, ਯੂਨੀਵਰਸਿਟੀਆਂ, ਫਿਲਮ ਇੰਸਟੀਚਿਊਟ, ਕੋਮਲ ਕਲਾਵਾਂ ਦੇ ਅਦਾਰਿਆਂ, ਸਾਹਿਤਕ ਹਲਕਿਆਂ ਅਤੇ ਸਭ ਖੇਤਰਾਂ ਦੇ ਭਗਵਾਂਕਰਨ ਕਰਨ ਦੇ ਸ਼ਰੇਆਮ ਸਿਰਤੋੜ ਯਤਨ ਕੀਤੇ ਜਾ ਰਹੇ ਹਨ, ਉੱਥੇ ਗੁਪਤ ਰੂਪ ਵਿੱਚ ਮੁਹਿੰਮਾਂ ਚਲਾ ਕੇ ਆਦਿਵਾਸੀ, ਕਬਾਇਲੀ ਅਤੇ ਘੱਟ ਗਿਣਤੀਆਂ ਨਾਲ ਸਬੰਧਤ ਅਣਭੋਲ ਬੱਚਿਆਂ ਨੂੰ ਗੁਮਰਾਹ ਕਰਕੇ ਜਾਂ ਤਸਕਰੀ ਕਰਕੇ ਉਹਨਾਂ ਦਾ ਹਿੰਦੂਕਰਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਆਪਣੇ ਹਿੰਦੂ ਰਾਸ਼ਟਰ ਦੇ ਨਿਸ਼ਾਨੇ ਪੂਰੇ ਕਰਨ ਲਈ ਪ੍ਰਚਾਰ ਸੰਦਾਂ ਵਜੋਂ ਵਰਤੋਂ ਕੀਤੀ ਜਾ ਰਹੀ ਹੈ। ਪ੍ਰਸਿੱਧ ਰਸਾਲੇ ਆਊਟ ਲੁੱਕ ਨੇ ਆਜ਼ਾਦ ਪੱਤਰਕਾਰ ਨੇਹਾ ਦੀਕਸ਼ਿਤ ਦੀ ਇੱਕ 13 ਸਫਿਆਂ ਦੀ ਵਿਸ਼ੇਸ਼ ਖੋਜ ਰਿਪੋਰਟ ਪ੍ਰਕਾਸ਼ਤ ਕੀਤੀ ਹੈ, ਜੋ ਇਸ ਸਾਜਿਸ਼ੀ ਵਰਤਾਰੇ ਦਾ ਪਰਦਾਫਾਸ਼ ਕਰਦੀ ਹੈ। 11 ਜੂਨ ਦੀ ਰਾਤ ਪੌਣੇ ਅੱਠ ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪੂਰਵੋਤਰ ਸੰਪਰਕ ਕਰਾਂਤੀ ਐਕਸਪ੍ਰੈਸ (ਗੱਡੀ ਨੰ. 12501) 31 'ਚੋਂ ਕਬਾਇਲੀ ਲੜਕੀਆਂ ਬੱਚੀਆਂ ਅਸਤ ਵਿਅਸਤ (ਨਿਰਾਸ਼ ਤੇ ਦੁਖੀ) ਹੋਈਆਂ ਉੱਤਰਦੀਆਂ ਹਨ। ਅਜੇ ਉੁਹਨਾਂ ਪੈਰ ਥੱਲੇ ਰੱਖਿਆ ਹੀ ਸੀ ਕਿ ਦਿੱਲੀ ਪੁਲਸ ਦੇ ਮਨੁੱਖੀ ਤਸਕਰੀ ਵਿਰੋਧੀ ਦਲ ਤੇ ਰੇਲਵੇ ਪੁਲਸ ਤੇ ਹੋਰ ਏਜੰਸੀਆਂ ਨੇ ਉਹਨਾਂ ਅਤੇ ਉਹਨਾਂ ਦੇ ਨਾਲ ਆਈਆਂ ਕੋਰਬੀ ਅਤੇ ਸੰਧਿਆ ਜੋ ਆਰ.ਐਸ.ਐਸ. ਦੀ ਜਥੇਬੰਦੀ ਸੇਵਾ ਭਾਰਤੀ ਨਾਲ ਸਬੰਧਿਤ ਹਨ, ਨੂੰ ਕਾਬੂ ਕਰ ਲਿਆ। ਏਜੰਸੀਆਂ ਨੂੰ ਇਹਨਾਂ ਬਾਰੇ ਚਾਈਲਡ ਲਾਈਨ ਫਾਊਂਡੇਸ਼ਨ ਦਿੱਲੀ (ਬਾਲ ਸੁਰੱਖਿਆ ਨਾਲ ਸਬੰਧਤ 1996 ਤੋਂ ਸਰਗਰਮ ਗੈਰ-ਸਰਕਾਰੀ ਜਥੇਬੰਦੀ) ਤੋਂ ਸ਼ਿਕਾਇਤ ਮਿਲੀ ਸੀ ਕਿ ਇਹਨਾਂ 3 ਤੋਂ 13 ਸਾਲ ਦੀਆਂ ਬਾਲੜੀਆਂ ਦੀ ਤਸਕਰੀ ਕੀਤੀ ਜਾ ਰਹੀ ਸੀ। ਇਹਨਾਂ ਲੜਕੀਆਂ ਨੂੰ ਅੱਗੇ ਰਮਣੀਕ ਬਾਈ (ਗਲਵਾੜ- ਗੁਜਰਾਤ) ਤੇ ਬੀਨਾ (ਪਟਿਆਲਾ, ਪੰਜਾਬ) ਨੇ ਲੈ ਕੇ ਜਾਣਾ ਸੀ। ਇਹ ਦੋਵੇਂ ਵੀ ਆਰ.ਐਸ.ਐਸ. ਲਈ ਕੰਮ ਕਰਦੀਆਂ ਸਨ। ਇਸ ਤੋਂ ਪਹਿਲਾਂ ਕਿ ਅਧਿਕਾਰੀ ਇਹਨਾਂ ਨੂੰ ਉਹਨਾਂ ਤੋਂ ਛੁਡਾ ਕੇ ਮਨੁੱਖੀ ਤਸਕਰੀ ਦਾ ਮਾਮਲਾ ਸਾਬਤ ਕਰ ਸਕਦੇ, 200 ਲੋਕਾਂ ਦਾ ਹਜ਼ੂਮ ਪੁੱਜ ਗਿਆ ਅਤੇ ਕੁੱਝ ਘੰਟਿਆਂ ਵਿੱਚ ਲੜਕੀਆਂ ਨੂੰ ਉਹਨਾਂ ਨੂੰ ਲੈਣ ਆਏ ਵਿਅਕਤੀਆਂ ਦੇ ਸਪੁਰਦ ਕਰ ਦਿੱਤਾ ਗਿਆ ਅਤੇ ਮਾਮਲੇ 'ਤੇ ਮਿੱਟੀ ਪਾ ਦਿੱਤੀ ਗਈ। ਲੜਕੀਆਂ ਨੂੰ ਇੱਕ ਰਾਤ ਸਵਾਮੀ ਨਰਾਇਣ ਮੰਦਰ ਵਿੱਚ ਰੱਖ ਕੇ ਉਹਨਾਂ ਦਾ ਸ਼ੁੱਧੀਕਰਨ ਕੀਤਾ ਗਿਆ। ਚੰਗੀ ਤਰ•ਾਂ ਨੁਹਾ-ਧੁਆ ਕੇ ਵਾਲ ਆਦਿ ਸਾਫ ਕਰਕੇ ਅਗਾਂਹ 20 ਨੂੰ ਗਲਵਾੜ ਦੇ ਸਰਸਵਤੀ ਸਿਸ਼ੂ ਮੰਦਰ ਭੇਜਣ ਲਈ ਰਮਣੀਕ ਬਾਈ ਨੂੰ ਦੇ ਦਿੱਤਾ ਗਿਆ ਅਤੇ 13 ਨੂੰ ਬੀਨਾ ਪਟਿਆਲਾ ਮਾਤਾ ਗੁਜਰੀ ਛਾਤਰਾਵਾਸ ਵਿੱਚ ਲਿਜਾਣ ਲਈ ਲੈ ਗਈ।
ਇਸ ਵਰਤਾਰੇ ਦੀ ਛਾਣਬੀਣ ਬਾਰੇ ਨੇਹਾ ਦੀਕਸ਼ਿਤ ਕਹਿੰਦੀ ਹੈ ''ਤਿੰਨ ਮਹੀਨਿਆਂ ਦੀ ਲੰਬੀ ਜਾਂਚ ਪੜਤਾਲ ਤੋਂ ਬਾਅਦ ਆਊਟ ਲੁੱਕ ਉਹਨਾਂ ਸਰਕਾਰੀ ਦਸਤਾਵੇਜ਼ਾਂ ਤੱਕ ਪਹੁੰਚਿਆ, ਜਿਸ ਨਾਲ ਉਹ ਇਹ ਖੁਲਾਸਾ ਕਰ ਸਕਿਆ ਕਿ ਇਸ ਤਰ•ਾਂ ਸੰਘ ਨਾਲ ਜੁੜੇ ਵੱਖ ਵੱਖ ਸੰਗਠਨਾਂ ਨੇ 3 ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਦੀਆਂ ਆਦਿਵਾਸੀ (ਆਸਾਮੀ) ਬੱਚੀਆਂ ਦੀ ਤਸਕਰੀ ਆਸਾਮ ਦੇ ਆਦਿਵਾਸੀ ਇਲਾਕਿਆਂ ਚੋਂ (ਪੰਜ ਸਰਹੱਦੀ ਜਿਲਿਆ ਕੋਕਰਾਝਾੜ, ਗੋਲਪਾੜਾ, ਧੁਬੜੀ, ਚਿਰੰਗ ਅਤੇ ਬੈਂਗਾਈਗਾਓ) ਪੰਜਾਬ ਅਤੇ ਗੁਜਰਾਤ ਵਿੱਚ ਕੀਤੀ। ਬੱਚੀਆਂ ਨੂੰ ਵਾਪਸ ਆਸਾਮ ਭੇਜਣ ਦੇ ਹੁਕਮਾਂ 'ਤੇ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਬਣੇ ਆਸਾਮ ਰਾਜ ਆਯੋਗ (ਕਮਿਸ਼ਨ) ਚਾਈਲਡ ਵੈਲਫੇਅਰ ਕਮੇਟੀ ਕੋਕਰਾਝਾੜ, ਰਾਜ ਚਾਈਲਡ ਸੁਰੱਖਿਆ ਕਮੇਟੀ ਅਤੇ ਸੰਘ ਦੁਆਰਾ ਸੰਚਾਲਿਤ ਸੰਸਥਾਵਾਂ ਨੇ ਗੁਜਰਾਤ ਅਤੇ ਪੰਜਾਬ ਦੀਆਂ ਸਰਕਾਰਾਂ ਦੀ ਸਹਾਇਤਾ ਨਾਲ ਮਿੱਟੀ ਪਾ ਦਿੱਤੀ ਹੈ।''
ਸੁਪਰੀਮ ਕੋਰਟ ਦੇ 2010 ਦੇ ਦਿਸ਼ਾ-ਨਿਰਦੇਸ਼ ਜਿਨ•ਾਂ ਵਿੱਚ ਸਾਫ ਕਿਹਾ ਗਿਆ ਹੈ ਕਿ ਪੜਾਈ ਸਮੇਤ ਕਿਸੇ ਵੀ ਮਨੋਰਥ ਲਈ ਆਸਾਮ ਅਤੇ ਮਨੀਪੁਰ ਦੇ ਕਿਸੇ ਵੀ ਬੱਚੇ ਨੂੰ ਬਾਹਰ ਨਹੀਂ ਲਿਜਾਇਆ ਜਾ ਸਕਦਾ। ਇਹਨਾਂ ਨਿਰਦੇਸ਼ਾਂ ਦਾ ਉਲੰਘਣ ਕਰਨ ਤੋਂ ਇਲਾਵਾ, ਸੇਵਾ ਭਾਰਤੀ, ਵਿਦਿਆ ਭਾਰਤੀ ਤੇ ਰਾਸ਼ਟਰ ਸੇਵਿਕਾ ਸਮਿਤੀ ਨੇ ਬੱਚਿਆਂ ਨੂੰ ਗੁਜਰਾਤ ਤੇ ਪੰਜਾਬ ਲੈ ਜਾਣ ਤੋਂ ਪਹਿਲਾਂ ''ਕੋਈ ਇਤਰਾਜ਼ ਨਹੀ'' ਸਰਟੀਫਿਕੇਟ ਪ੍ਰਾਪਤ ਕਰਨ ਜਾਂ ਆਸਾਮ ਚਾਈਲਡ ਵੈਲਫੇਅਰ ਕਮੇਟੀ ਦੇ ਸਾਹਮਣੇ ਬੱਚਿਆਂ ਨੂੰ ਪੇਸ਼ ਨਾ ਕਰਕੇ (ਜੁਵੇਨਾਇਲ ਜਸਟਿਸ ਐਕਟ) ਬਾਲ ਨਿਆਂ ਕਾਨੂੰਨ ਦੀ ਵੀ ਉਲੰਘਣਾ ਕੀਤੀ ਹੈ।
ਮਾਮਲਾ ਵਿਵਾਦਗ੍ਰਸਤ ਹੋਣ ਤੇ ਸੇਵਾ ਭਾਰਤੀ ਦੇ ਰਾਸ਼ਟਰ ਸੇਵਿਕਾ ਸਮਿਤੀ ਨੇ ਬੱਚਿਆਂ ਦੇ ਮਾਪਿਆਂ ਤੋਂ ਇੱਕ ਮਹੀਨੇ ਬਾਦ ਨੋਟਰੀ ਪਬਲਿਕ ਅਤੇ ਜੁਡੀਸ਼ੀਅਲ ਮੈਜਿਸਟਰੇਟ ਅੱਗੇ (13 ਜੁਲਾਈ ) ਹਲਫ਼ੀਆ ਬਿਆਨ ਪ੍ਰਾਪਤ ਕਰਕੇ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਰੇ ਹਲਫ਼ੀਆ ਬਿਆਨ ਤੇ ਲਿਖਤ ਅੰਗਰੇਜ਼ੀ ਵਿੱਚ ਹੈ ਤੇ ਹਸਤਾਖਰ ਵੀ ਅੰਗਰੇਜ਼ੀ ਵਿੱਚ ਤੇ ਲਿਖਤ ਵੀ ਹੂ-ਬਾ-ਹੂ ਇਕੋ ਜਿਹੀ ਹੈ ਜਦੋਂ ਕਿ ਬੱਚੀਆਂ ਦੇ ਮਾਪੇ ਅੰਗਰੇਜ਼ੀ ਨਹੀਂ ਜਾਣਦੇ ਤੇ ਜਿਆਦਾ ਅਨਪੜ ਹਨ। ਬਿਆਨਾਂ 'ਚ ਸਾਰੇ ਇੱਕ ਹੀ ਗੱਲ ਕਹਿੰਦੇ ਹਨ ਕਿ ''ਮੈਂ ਬੇਜ਼ਮੀਨਾਂ ਹਾਂ, ਤੇ ਦੰਗਾ ਪੀੜਤ ਹਾਂ ਮੇਰਾ ਘਰ 25 ਜਨਵਰੀ 2014 ਨੂੰ ਦੰਗਿਆਂ 'ਚ ਪੂਰੀ ਤਰ•ਾਂ ਤਬਾਹ ਹੋ ਗਿਆ ਤੇ ਮੈਂ ਰਾਹਤ ਕੈਂਪ 'ਚ ਰਹਿੰਦਾ ਹਾਂ। ਮੇਰਾ ਕੋਈ ਆਮਦਨੀ ਦਾ ਵਸੀਲਾ ਨਹੀ ਹੈ। ਮੈਂ ਬੱਚਿਆਂ ਦੀ ਫੀਸ ਨਹੀ ਦੇ ਸਕਦਾ। ਇਸ ਲਈ ਬੇਹਤਰ ਸਿੱਖਿਆ ਲਈ ਆਪਣੀ ਮਰਜ਼ੀ ਨਾਲ ਆਪਣੀ ਬੱਚੀ ਨੂੰ ਗੁਜਰਾਤ ਭੇਜ ਰਿਹਾ ਹਾਂ।'' ਚਾਈਲਡ ਵੈਲਫੇਅਰ ਕਮੇਟੀ (ਬਾਲ ਕਲਿਆਣ ਸਮਿਤੀ ) ਨੇ ਜਾਂਚ ਵਿੱਚ ਪਾਇਆ ਕਿ ਇਹ ਨਾ ਤਾ ਦੰਗਾ ਪੀੜਤ ਸਨ, ਨਾ ਹੀ ਰਾਹਤ ਕੈਂਪਾਂ 'ਚ ਰਹਿ ਰਹੇ ਸਨ ਸਗੋਂ ਬਹੁਤਿਆਂ ਕੋਲ ਜ਼ਮੀਨ ਤੇ ਆਮਦਨ ਦਾ ਕੋਈ ਨਾ ਕੋਈ ਸਾਧਨ ਹੈ। ਦੰਗਿਆਂ ਦੀ ਤਾਰੀਕ/ਸਮਾਂ ਵੀ ਮੇਲ ਨਹੀ ਖਾਂਦਾ।
ਚਾਈਲਡ ਵੈਲਫੇਅਰ ਕਮੇਟੀ ਕੋਕਰਾਝਾਰ ਦੀ ਮਾਲਿਆ ਨੇਹਾ ਦੱਸਦੀ ਹੈ ਕਿ ਫਰਵਰੀ 2016 ਨੂੰ ਕਮੇਟੀ ਦੇ ਪ੍ਰੋਬੇਸ਼ਨਰੀ ਅਫਸਰ ਨੂੰ ਮੰਗਲ ਮਾਰਤੀ (ਆਰ.ਐਸ.ਐਸ. ਆਗੂ) ਨੇ ਧਮਕੀ ਦਿੱਤੀ ਕਿ ਅਗਰ ਉਹ ਬੱਚੀਆਂ ਬਾਰੇ ਪੁੱਛ-ਗਿੱਛ ਕਰਨ ਮੁੜਕੇ ਆਇਆ ਤਾਂ ਬੁਰੀ ਮਾਰ-ਮਾਰਾਂਗੇ। ਐਫ.ਆਈ.ਆਰ ਦਰਜ ਕਰਾਉਣ 'ਤੇ ਵੀ ਕੋਈ ਕਾਰਵਾਈ ਨਹੀਂ। ਨੇਹਾ ਨੇ ਹਾਈਕੋਰਟ ਤੇ ਚੀਫ ਜ਼ੁਡੀਸ਼ੀਅਲ ਮੈਜਿਸਟਰੇਟ ਅਤੇ ਸੈਸ਼ਨ ਜੱਜ ਕੋਕਰਾਝਾਰ ਨੂੰ ਝੂਠੇ ਹਲਫੀਆਂ ਬਿਆਨ ਬਾਰੇ ਲਿਖਿਆ ਪਰ ਕੋਈ ਜੁਆਬ ਨਹੀਂ ਆਇਆ। ਬੱਚੀਆਂ ਨੂੰ ਭੇਜਣ ਵਿੱਚ ਇਸੇ ਆਰ.ਐਸ.ਐਸ ਆਗੂ ਦਾ ਹੱਥ ਸੀ। ਆਰ.ਐਸ.ਐਸ ਆਗੂ ਬੱਚੀਆਂ ਦੀਆਂ ਤਸਵੀਰਾ ਵੀ ਘਰਾਂ 'ਚੋਂ ਧੋਖੇ ਨਾਲ ਲੈ ਗਏ ਤਾਂ ਕਿ ਕੋਈ ਸਬੂਤ ਹੀ ਨਾ ਰਹੇ।
ਆਸਾਮ ਸੀ.ਆਈ.ਡੀ. ਦੀ ਰਿਪੋਰਟ ਅਨੁਸਾਰ 2012-2015 ਦਰਮਿਆਨ 5000 ਤੋਂ ਵੱਧ ਬੱਚੇ ਆਸਾਮ 'ਚੋਂ ਗਾਇਬ ਹੋਏ ਤੇ 800 ਤੋਂ ਵੱਧ 2015 ਵਿੱਚ ਲਾਪਤਾ ਹਨ। ਇਹ ਗਿਣਤੀ ਰੁਜ਼ਗਾਰ ਤੇ ਪੜਾਈ ਦੇ ਬਹਾਨੇ ਤਸਕਰੀ ਕੀਤੇ ਬੱਚਿਆਂ ਦੀ ਗਿਣਤੀ ਨਾਲ ਮੇਲ ਖਾਂਦੀ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਬੱਚਿਆਂ ਦੇ ਲਾਪਤਾ ਹੋਣ ਦੇ ਪਿੱਛੇ ਸੰਘ ਦੀਆਂ ਜਥੇਬੰਦੀਆਂ ਵੱਲੋਂ ਧੋਖੇ ਨਾਲ ਦੂਜੇ ਸੂਬਿਆਂ 'ਚ ਭੇਜਣ ਦੀ ਸਾਜਿਸ਼ ਹੀ ਜਿੰਮੇਵਾਰ ਹੈ।
ਸੰਘ ਦੀਆਂ ਜਥੇਬੰਦੀਆਂ ਦਾ ਅਸਾਮ ਦੀ ਬਾਰਡਰ ਪੱਟੀ ਵਿੱਚ ਵਿਆਪਕ ਤਾਣਾ-ਬਾਣਾ ਹੈ। ਸੇਵਾ ਭਾਰਤੀ ਨਾਂ ਦੀ ਸੰਸਥਾ ਮੈਡੀਕਲ ਕੈਂਪ, ਖੇਡਾਂ ਆਦਿ ਅਤੇ ਲੋਕ ਭਲਾਈ ਵਰਗੇ ਦੰਭੀ ਕੰਮ ਕਰਦੀ ਹੈ। ਵਿਦਿਆ ਭਾਰਤੀ ਅਤੇ ਏਕਲ ਵਿਦਿਆਲਾ (ਇੱਕ ਹੀ ਅਧਿਆਪਕ ਵਾਲਾ ਸਕੂਲ) ਬੱਚਿਆਂ ਨੂੰ ਹਿੰਦੂ ਰਾਸ਼ਟਰਵਾਦੀ ਪੜ•ਾਈ ਕਰਵਾਉਂਦੇ ਹਨ। ਵਣਵਾਸੀ ਕਲਿਆਣ ਆਰਸ਼ਮ (ਆਦਿਵਾਸੀ ਨਹੀਂ ਕਿਉਂਕਿ ਇਹ ਲਕਬ ਆਰ.ਐਸ.ਐਸ. ਦੀ ਵਿਚਾਰਧਾਰਾ ਦੇ ਫਿੱਟ ਨਹੀਂ ਬੈਠਦਾ ਤੇ ਉਹ ਆਦਿਵਾਸੀਆਂ ਨੂੰ ਵਣਵਾਸੀ ਹੀ ਮੰਨਦੇ ਹਨ) ਤੇ ਵਣਬੰਧੂ ਪ੍ਰੀਸ਼ਦ ਕਬਾਇਲੀਆਂ ਦੇ ਕਲਿਆਣ ਦੇ ਕਾਜ ਕਰਦੇ ਹਨ। ਇਹਨਾਂ ਜਥੇਬੰਦੀਆਂ ਰਾਹੀਂ ਸੰਘ ਦੇ ਕਾਰਕੁੰਨ ਹਿੰਦੂਤਵਵਾਦੀ ਵਿਚਾਰਧਾਰਾ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਫੈਲਾ ਰਹੇ ਹਨ। ਸੇਵਾ ਭਾਰਤੀ ਭਾਰਤ ਵਿੱਚ ਡੇਢ ਲੱਖ ਭਲਾਈ ਦੇ ਪ੍ਰੋਜੈਕਟ ਚਲਾਉਂਦੀ ਹੈ। ਨੌਜਵਾਨ ਲੜਕੀਆਂ ਅਤੇ ਲੜਕਿਆਂ ਲਈ ਹੋਸਟਲ ਅਤੇ ਗੈਰ ਰਸਮੀ ਵਿਦਿਆ ਦੇ ਕੇਂਦਰ ਵੀ ਚਲਾਉਂਦੀ ਹੈ। ਸੇਵਾ ਭਾਰਤੀ ਆਰ.ਐਸ.ਐਸ. ਦੇ ਤੀਸਰੇ ਸੰਰਸੰਘ ਚਾਲਕ ਬਾਬਾ ਸਾਹਿਬ ਦੇ ਵਰਗ ਵੱਲੋਂ ਸਮਾਜ ਦੇ ਹਾਸ਼ੀਆਗ੍ਰਸਤ ਹਿੱਸਿਆਂ 'ਤੇ ਧਿਆਨ ਕੇਦਰਤ ਕਰਨ ਲਈ ਬਣਾਈ ਗਈ ਸੀ। ਇਸਦਾ ਮਾਰਗ ਦਰਸ਼ਨ ਆਰ.ਐਸ.ਐਸ. ਦਾ ਉੱਚ ਕੋਟੀ ਦਾ ਆਗੂ ਅਖਿਲ ਭਾਰਤੀ ਸਹਿ ਸੇਵਾ ਪ੍ਰਮੁਖ ਕਰਦਾ ਹੈ। ਆਰ.ਐਸ.ਐਸ. ਦੇ ਸਰਬ ਉੱਚ ਨਿਰਣੇ ਲੈਣ ਵਾਲੇ ਅਦਾਰੇ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਵਿੱਚ ਇਸ ਨੂੰ ਪ੍ਰਤੀਨਿੱਧਤਾ ਦਿੱਤੀ ਗਈ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸੇਵਾ ਭਾਰਤੀ ਦਾ ਆਰ.ਐਸ.ਐਸ. ਦੀਆਂ ਜਥੇਬੰਦੀਆਂ ਅੰਦਰ ਕਿੰਨਾ ਮਹੱਤਵਪੂਰਨ ਸਥਾਨ ਹੈ।
ਆਰ.ਐਸ.ਐਸ. ਦਾ ਕਿਸੇ ਸਮਾਜ ਵਿੱਚ ਘੁਸਪੈਠ ਕਰਨ ਲਈ ਵਿਉਂਤਬੱਧ ਤਰੀਕਾਕਾਰ ਹੈ। ਸਭ ਤੋਂ ਪਹਿਲਾ ਸਮਾਜ ਭਲਾਈ ਵਾਲੀ ਲੱਗਦੀ ਸੰਸਥਾ ਇਲਾਕੇ ਵਿੱਚ ਪਹੁੰਚਦੀ ਹੈ ਤੇ ਜਨਤਕ ਆਧਾਰ ਬਣਾਉਂਦੀ ਹੈ। ਸੰਭਾਵਿਤ ਨਵ-ਸਿੱਖਿਅਕਾਂ ਦੀ ਨਿਸ਼ਾਨਦੇਹੀ ਕਰਦੀ ਹੈ, ਦੂਰ ਦੁਰਾਡੇ ਦੇ ਪਿੰਡਾਂ ਵਿੱਚ ਜਾ ਕੇ ਲਾਕਟ ਹੱਥ ਪਰਚੇ ਤੇ ਹਿੰਦੂ ਸਾਹਿਤ ਵੰਡ ਕੇ ਪੂਰਨ ਘੁਸਪੈਠ ਦਾ ਰਾਹ ਬਣਾਉਂਦੀ ਹੈ। ਉਸ ਤੋਂ ਬਾਅਦ ਸਥਾਨਕ ਰਾਸ਼ਟਰ ਸੇਵਾ ਸੰਮਤੀ ਤੇ ਆਰ.ਐਸ.ਐਸ. ਦੇ ਪੂਰਨਕਾਲੀ (ਕੁਲਵਕਤੀ) ਉੱਥੇ ਪੁੱਜਦੇ ਹਨ। ਜਿੱਥੇ ਭਾਰਤੀ ਰਾਜ ਆਪਣੇ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਦੇਣ ਵਿੱਚ ਨਾਕਾਮ ਰਿਹਾ ਹੈ, ਉੱਥੇ ਸੇਵਾ ਭਾਰਤੀ ਦਾ ਕੰਮ ਸੁਖਾਲਾ ਹੈ। ਸੇਵਾ ਭਾਰਤੀ ਇਹਨਾਂ ਗਤੀਵਿਧੀਆਂ ਲਈ ਸੁਰੱਖਿਅਤ ਮੁਹਾਜ਼ ਦੇ ਤੌਰ 'ਤੇ ਕੰਮ ਕਰਦੀ ਹੈ। ਬਹੁਤੇ ਮਾਪੇ ਅਤੇ ਪੇਂਡੂ ਲੋਕ ਇਹੋ ਸੋਚਦੇ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਗੈਰ ਸਰਕਾਰੀ ਜਥੇਬੰਦੀ ਸੇਵਾ ਭਾਰਤੀ ਵੱਲੋਂ ਪੜ•ਾਈ ਵਾਸਤੇ ਲਿਜਾਇਆ ਗਿਆ ਹੈ। ਸੰਘ ਨਾਲ ਸਬੰਧ ਅਤੇ ਉਹਨਾਂ ਦੇ ਦਿਮਾਗਾਂ ਵਿੱਚ ਹਿੰਦੂਤਵਵਾਦੀ ਵਿਚਾਰਧਾਰਾ ਭਰੇ ਜਾਣ ਦੀ ਗੱਲ ਸਾਧਾਰਨ ਪੇਂਡੂ ਦੀ ਸਮਝ ਵਿੱਚ ਆਉਣ ਵਾਲੀ ਨਹੀਂ।
ਬੋਡੋ ਮੁਸਲਿਮ ਜਾਂ ਬੋਡਜੇ ਆਦਿਵਾਸੀ ਨਸਲੀ ਹਿੰਸਾ ਦੇ ਨਾਲ ਗ੍ਰਸਤ ਆਸਾਮ ਵਰਗੇ ਇਲਾਕਿਆਂ ਵਿੱਚ ਰਹਿ ਰਹੇ ਜਾਂ ਪਲ ਰਹੇ ਲੋਕ ਆਪਣੀ ਪਛਾਣ ਬਾਰੇ ਬਹੁਤ ਸੰਵੇਦਨਸ਼ੀਲ ਹਨ ਅਤੇ ਉਸ ਨੂੰ ਬੁਰੀ ਤਰ•ਾਂ ਚਿਪਕੇ ਰਹਿੰਦੇ ਹਨ। ਅਜਿਹੇ ਥਾਵਾਂ 'ਤੇ ਗਲਤ ਜਾਂ ਠੀਕ ਦਰਮਿਆਨ ਵਖਰੇਵਾਂ ਕਰਨ ਦੀ ਸੰਭਾਵਨਾ ਘੱਟ ਹੁੰਦੀ ਹੈ। ਜਨੂੰਨ ਭਾਰੂ ਰਹਿੰਦਾ ਹੈ, ਜੋ ਹਿੰਦੂਤਵਵਾਦੀ ਪ੍ਰਚਾਰ ਲਈ ਰਾਹ ਪੱਧਰਾ ਕਰਦਾ ਹੈ।
ਸੇਵਾ ਭਾਰਤੀ ਦੇ ਕੈਂਪਾਂ ਵਿੱਚ ਮੁੱਖ ਤੌਰ 'ਤੇ ਲੜਕੀਆਂ ਨੂੰ ਸੰਸਕਾਰ ਸਿਖਾਏ ਜਾਂਦੇ ਹਨ। ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਆਪਣਾ ਸਭਿਆਚਾਰ ਭੁੱਲ ਗਈਆਂ ਹਨ, ਨਮਸਕਾਰ ਦੀ ਥਾਂ ਹੈਲੋ ਅਤੇ ਰਵਾਇਤੀ ਪੁਸ਼ਾਕ/ਪਹਿਰਾਵੇ ਦੀ ਥਾਂ ਲੰਬੀ ਪੈਂਟ ਨੇ ਲੈ ਲਈ ਹੈ, ਜੋ ਕਿ ਇਸਾਈ ਜੀਵਨ ਜਾਂਚ ਕਰਕੇ ਹੈ, ਉਹਨਾਂ ਨੂੰ ਆਪਣੇ ਸਭਿਆਚਾਰ ਵਿੱਚ ਵਾਪਸ ਆਉਣਾ ਚਾਹੀਦਾ ਹੈ ਤੇ ਰਾਸ਼ਟਰ ਦੀਆਂ ਵਧੀਆ/ਨੇਕ ਮਹਿਲਾਵਾਂ ਬਣਨਾ ਚਾਹੀਦਾ ਹੈ।
ਅਜਿਹੀ ਟਰੇਨਿੰਗ ਨਾਲ ਸਿਖਿਅਤ ਨੌਜਵਾਨ ਕੁੜੀਆਂ ਹਿੰਦੂ ਰਾਸ਼ਟਰ ਵਿੱਚ ਔਰਤਾਂ ਦੀ ਇੱਛਤ ਭੂਮਿਕਾ ਬਾਰੇ ਹਿੰਦੂਵਾਦੀ ਵਿਚਾਰਧਾਰਾ ਪ੍ਰਤੀ ਅਥਾਹ ਯਕੀਨ ਨਾਲ ਪਰਵਰਿਸ਼ ਪਾਉਂਦੀਆਂ ਹਨ। ਕੈਂਪਾਂ ਵਿੱਚ ਲੋਕਧਾਰਾ, ਬੋਲੀ, ਇਤਿਹਾਸ ਦੀ ਮਹਿਮਾ 'ਤੇ ਕੇਂਦਰਤ ਕਰਕੇ ਜੋ ਵਿਆਖਿਆ ਪੜ•ਾਈ ਜਾਂਦੀ ਹੈ, ਉਸ ਦੀ ਧਾਰਾ ਮੁਸਲਿਮ ਅਤੇ ਇਸਾਈ ਵਿਰੋਧੀ ਹੈ। ਸੇਵਾ ਭਾਰਤੀ ਪ੍ਰਤੀ ਬੋਡੋ ਲੋਕਾਂ ਅੰਦਰ ਕੋਈ ਸੰਦੇਹ ਨਹੀਂ ਹੈ, ਕਿਉਂਕਿ ਕਾਰਜਕਰਤਾ ਵਜੋਂ ਜੋ ਔਰਤਾਂ ਸਰਗਰਮ ਕੀਤੀਆਂ ਗਈਆਂ ਹਨ, ਕਾਂਚਾਈ ਅਤੇ ਕੋਰੋਬੀ ਵਾਂਗ ਉਹ ਬੋਡੋ ਭਾਈਚਾਰੇ ਵਿੱਚੋਂ ਹਨ ਅਤੇ ਉਹਨਾਂ ਦੀ ਮਜਬੂਤ ਔਰਤਾਂ ਵਜੋਂ ਖਾਸੀ ਪੈਂਠ ਹੈ। ਬੱਚੀਆਂ ਨੂੰ ਆਪਣੀਆਂ ਜ਼ਿੰਦਗੀਆਂ ਹਿੰਦੂ ਰਾਸ਼ਟਰ ਦੇ ਨਿਰਮਾਣ ਨੂੰ ਸਮਰਪਿਤ ਕਰਨ ਲਈ ਅਤੇ ਕੁਆਰੇ ਰਹਿਣ ਲਈ ਮਾਨਸਿਕ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ। ਲੜਕੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਇਹ ਦਾਅਪੇਚ ਉਹਨਾਂ ਮਾਪਿਆਂ ਨੂੰ ਬਹੁਤ ਭਾਉਂਦਾ ਹੈ, ਜੋ ਆਪਣੇ ਬੱਚਿਆਂ ਲਈ ਵੱਡੇ ਸੁਪਨੇ ਪਾਲਦੇ ਹਨ ਪਰ ਸਾਧਨਹੀਣ ਹਨ। ਇੱਕ ਕੁੜੀ ਰਾਹੀਂ ਅੱਗੇ ਹੋਰ ਕੁੜੀ ਭਰਤੀ ਕਰਨ ਦੀ ਇਹ ਆਰ.ਐਸ.ਐਸ. ਦੀ ਯੁੱਧਨੀਤੀ ਹੈ। ਕਾਂਚਾਈ ਤੇ ਕੋਰੋਬੀ ਵਰਗੀਆਂ ਕਾਰਕੁਨ ਜੋ ਹੁਣ ਅਹਿਮ ਕਾਰਕੁਨ ਵਜੋਂ ਹਰਕਤਸ਼ੀਲ ਹਨ, ਇਸੇ ਤਰੀਕੇ ਨਾਲ ਬਣਾਈਆਂ ਗਈਆਂ ਸਨ।
ਕਾਚਾਈ ਨੇ 3 ਹੋਰ ਸਾਥਣਾਂ ਨਾਲ ਉੱਤਰ ਪ੍ਰਦੇਸ਼ ਦੇ ਇੱਕ ਸਿੱਖਿਆ ਕੇਂਦਰ ਤੋਂ ਸਿਖਲਾਈ ਲਈ। ਇੱਕ ਸਾਲ ਪੜ•ਨ ਤੋਂ ਬਾਅਦ ਉਹ ਆਪਣੇ ਜ਼ਿਲ•ੇ ਵਿੱਚ ਵਾਪਸ ਆ ਗਈਆਂ ਤੇ 2 ਸਾਲ ਪੜ•ਨ ਤੋਂ ਬਾਅਦ ਉਹ ਆਪਣੇ ਜ਼ਿਲ•ੇ ਵਿੱਚ ਵਾਪਸ ਆ ਗਈਆਂ ਤੇ 2 ਸਾਲਾਂ ਵਿੱਚ ਉਹਨਾਂ 3 ਜ਼ਿਲਿ•ਆਂ ਗੋਲਪਾਰਾ, ਚਿਰੰਗ ਅਤੇ ਕੋਕਰਾਝਾਰ ਵਿੱਚ ਮੁਹਿੰਮ ਚਲਾਈ ਅਤੇ 500 ਕੁੜੀਆਂ ਨੂੰ ਉਸ ਹੋਸਟਲ ਵਿੱਚ ਭੇਜਣ ਵਿੱਚ ਕਾਮਯਾਬ ਰਹੀਆਂ। ਕੁੱਝ ਅਰਸੇ ਬਾਅਦ ਉਹਨਾਂ ਵਿੱਚੋਂ ਕਈ ਵਾਪਸ ਆ ਗਈਆਂ ਅਤੇ ਵਿਆਹ ਕਰਵਾ ਲਏ। ਉਹ ਹੁਣ ਗ੍ਰਹਿਣੀ ਸੇਵਿਕਾ ਅਤੇ ਅੰਸ਼ਿਕ-ਵਕਤੀ ਵਜੋਂ ਕੰਮ ਕਰਦੀਆਂ ਹਨ।
ਜਦੋਂ ਆਊਟ ਲੁੱਕ ਦੀ ਪੱਤਰਕਾਰ ਨੇ ਗਲਵਾੜ ਵਿਖੇ ਗੁਜਰਾਤ ਦੇ ਸਰਸਵਤੀ ਸਿਸ਼ੂ ਮੰਦਿਰ— ਜਿਸ ਦਾ ਉਦਘਾਟਨ ਨਰਿੰਦਰ ਮੋਦੀ ਨੇ 2002 ਵਿੱਚ ਕੀਤਾ ਸੀ, ਜਿੱਥੇ ਆਸਾਮ ਤੋਂ ਲਿਆਦੀਆਂ 20 ਬੱਚੀਆਂ ਨੂੰ ਰੱਖਿਆ ਗਿਆ ਤਾਂ ਦੇਖਿਆ ਕਿ ਭਾਰਤ ਮਾਤਾ ਦੀ ਵੱਡੀ ਪ੍ਰਤਿਮਾ ਦੀਵਾਰ 'ਤੇ ਬਣੀ ਹੈ ਅਤੇ ਬੱਚੇ ਅੱਖਾਂ ਮੀਚ ਕੇ ਸਰਸਵਤੀ ਦੀ ਮੂਰਤੀ ਅੱਗੇ ਗਾਇਤਰੀ ਮੰਤਰ ਦਾ ਜਾਪ ਕਰ ਰਹੇ ਹਨ। ਵੀਰ ਸਾਵਰਕਰ, ਹੇਡਗੇਵਾਰ, ਸ਼ਿਵਾ ਜੀ, ਸਰਦਾਰ ਪਟੇਲ, ਜੀਜਾ ਬਾਈ ਤੇ ਇੱਕ ਤਸਵੀਰ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ (ਹਿੰਦੂ ਧਰਮ ਰਕਸ਼ਕ ਦੇ ਤੌਰ 'ਤੇ) ਦੀ ਲੱਗੀ ਹੈ। ਬੱਚੀਆਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਉਹ ਹਿੰਦੂ ਹਨ ਅਤੇ ਉਹਨਾਂ ਇਸਾਈ ਮਿਸ਼ਨਰੀ, ਮੁਸਲਿਮ ਅਤੇ ਬੰਗਲਾਦੇਸੀ ਹਮਲਾਵਰਾਂ ਤੋਂ ਭਾਰਤ ਮਾਤਾ ਦੀ ਸੁਰੱਖਿਆ ਕਰਨੀ ਹੈ। ਇਹ ਬੱਚੇ ਹੁਣ ਗੁਜਰਾਤੀ ਹੀ ਬੋਲਦੇ ਹਨ।
ਇਸ ਸੰਸਥਾ ਵਿੱਚੋਂ ਵਾਪਸ ਆਉਣ ਵੇਲੇ ਸੰਸਥਾ ਮੁਖੀ ਦੇ ਕਹਿਣ 'ਤੇ ਉਸ ਨੂੰ ਬੱਚੀਆਂ ਨਾਲ ਗੱਲਬਾਤ ਤੇ ਫੋਟੋ ਆਦਿ ਲੈਣ ਤੋਂ ਵਰਜਿਆ ਜਾਂਦਾ ਹੈ। ਮਿਥਿਹਾਸਕ ਬਾਤਾਂ ਸੁਣਾਈਆਂ ਜਾਂਦੀਆਂ ਹਨ ਕਿ ਭਗਵਾਨ ਕ੍ਰਿਸ਼ਨ ਦੀ ਪਤਨੀ ਰੁਕਮਣੀ ਅਰੁਨਾਚਲ ਤੋਂ ਸੀ ਅਤੇ ਸਾਡੇ ਕਬੀਲੇ ਤੋਂ ਸੀ ਤੇ ਅਸੀਂ ਹਿੰਦੂ ਹਾਂ।
ਅਜਿਹਾ ਹੀ ਵਾਤਾਵਰਣ ਨੇਹਾ ਨੂੰ ਪਟਿਆਲਾ ਫੇਰੀ ਦੁਰਾਨ ਮਿਲਿਆ। ਚਾਈਲਡ ਲਾਇਨ ਦਿੱਲੀ ਵੱਲੋਂ ਚਾਈਲਡ ਲਾਈਨ ਪਟਿਆਲਾ ਨੂੰ ਲਿਖਣ 'ਤੇ ਜਦੋਂ ਮਾਤਾ ਗੁਜਰੀ ਛਾਤਰਾਵਾਸ ਲਿਜਾਇਆ ਜਾਂਦਾ ਹੈ ਤਾਂ ਉਹਨਾਂ ਨਾਲ ਆਰ.ਐਸ.ਐਸ. ਨਾਲ ਸਬੰਧਤ ਲੋਕ ਦੁਰਵਿਹਾਰ ਕਰਦੇ ਹਨ। ਇਹ ਸੰਸਥਾ ਗੈਰ-ਕਾਨੂੰਨੀ ਤੌਰ 'ਤੇ ਚਲਾਈ ਜਾ ਰਹੀ ਹੈ ਤੇ ਚਾਈਲਡ ਕੇਅਰ ਕਮੇਟੀ ਦਾ ਇੱਕ ਅਧਿਕਾਰੀ ਇਸ ਸੰਸਥਾ ਦਾ ਟਰੱਸਟੀ ਹੈ ਯਾਨੀ ਆਰ.ਐਸ.ਐਸ. ਅਤੇ ਸਰਕਾਰ ਦੀ ਮਿਲੀਭੁਗਤ ਨਾਲ। ਸਵੇਰੇ 6 ਵਜੇ ਲੜਕੀਆਂ ਇਕੱਤਰ ਹੁੰਦੀਆਂ ਹਨ। ਕੇਸਰੀ/ਭਗਵਾਂ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਲੜਕੀਆਂ ਉਸਦੇ ਸਾਹਮਣੇਂ ਕਤਾਰ ਬੰਨ•ੀਂ ਖੜ•ੀਆਂ ਹਨ। ਇਹ ਰਾਸ਼ਟਰ ਸੇਵਿਕਾ ਸਮਿਤੀ ਦੀ ਸ਼ਾਖਾ ਹੈ। ਬਾਅਦ ਵਿੱਚ ਲੜਕੀਆਂ ਖੋ-ਖੋ ਖੇਡਣ ਲੱਗੀਆਂ ਹਨ, ਜਿਸ ਵਿੱਚ ਇੱਕ ਗੋਲ ਚੱਕਰ ਵਿੱਚ (ਚਾਕ ਨਾਲ ਬਣਾਏ) ਇੱਕ ਲੜਕੀ ਖੜ•ੀ ਹੈ। ਇਹ ਪਾਕਿਸਤਾਨ ਤੋਂ ਕਸ਼ਮੀਰ ਵਿੱਚ ਕਾਬਜ਼ ਅੱਤਵਾਦੀ ਦੀ ਪ੍ਰਤੀਨਿੱਧਤਾ ਕਰਦੀ ਹੈ, ਜਦੋਂ ਕਿ ਦੂਸਰੀਆਂ ਲੜਕੀਆਂ ਉਸ ਨੂੰ ਚੱਕਰ ਵਿੱਚੋਂ ਧੱਕ ਕੇ ਲਾਂਭੇ ਕਰਦੀਆਂ ਹਨ ਅਤੇ ''ਕਸ਼ਮੀਰ ਹਮਾਰਾ ਹੈ'' ਦੇ ਨਾਅਰੇ ਲਾਉਂਦੀਆਂ ਹਨ। ਇਹ ਹੈ ਸਾਰਾ ਕੁੱਝ ਜੋ ਇਹਨਾਂ ਸੰਸਥਾਵਾਂ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ।
ਨੇਹਾ ਦੀਕਸ਼ਿਤ ਦੀ ਵਿਸਥਾਰੀ ਰਿਪੋਰਟ ਸੰਘ ਨੂੰ ਕਟਿਹਰੇ ਵਿੱਚ ਖੜ•ਾ ਕਰ ਦਿੰਦੀ ਹੈ ਅਤੇ ਦੱਸਦੀ ਹੈ ਕਿ ਲੋਕ ਭਲਾਈ ਦੇ ਨਾਂ 'ਤੇ ਬੱਚੀਆਂ ਨੂੰ ਗੁਮਰਾਹ ਕਰਕੇ ਸਿੱਖਿਆ ਦੇਣ ਦੇ ਆਰ.ਐਸ.ਐਸ. ਦੇ ਪਾਖੰਡਾਂ ਪਿੱਛੇ ਛੁਪੀ ਹਕੀਕਤ ਅਤੇ ਉਸਦਾ ਅਸਲ ਇਰਾਦਾ ਕੀ ਹੈ।
ਰਿਪੋਰਟ ਛਪਦਿਆਂ ਹੀ ਨੇਹਾ ਤੇ ਪਰਚੇ ਖਿਲਾਫ ਸੋਸ਼ਲ ਮੀਡੀਆ 'ਤੇ ਮੁਹਿੰਮ ਸ਼ੁਰੂ ਹੋ ਜਾਂਦੀ ਹੈ ਅਤੇ ਆਰ.ਐਸ.ਐਸ. ਵੱਲੋਂ ਆਸਾਮ ਵਿੱਚ ਦੋਵਾਂ ਖਿਲਾਫ ਪਰਚੇ ਦਰਜ ਕਰਵਾਏ ਜਾਂਦੇ ਹਨ। ਆਊਟ ਲੁੱਕ ਪਰਚੇ ਵੱਲੋਂ ਪਰਚੇ ਦੇ ਸੰਪਾਦਕ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ, ਯਾਨੀ ਪਰਚੇ ਵੱਲੋਂ ਆਪਣੇ ਪੱਤਰਕਾਰਤਾ ਦੇ ਅਸੂਲ ਨਾਲੋਂ ਆਪਣੇ ਕਾਰੋਬਾਰੀ ਹਿੱਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।
'ਬੇਟੀ ਬਚਾਓ, ਬੇਟੀ ਪੜ•ਾਓ' ਦੇ ਸ਼ੋਰ ਸ਼ਰਾਬੇ ਹੇਠ ਮੋਦੀ ਸਰਕਾਰ ਅਤੇ ਆਰ.ਐਸ.ਐਸ. ਕਿਸ ਕਿਸਮ ਦਾ ਸਾਜਿਸ਼ੀ ਰਾਜ ਚਲਾ ਰਹੇ ਹਨ ਅਤੇ ਆਰ.ਐਸ.ਐਸ. ਵੱਲੋਂ ਭਾਰਤ ਦੇ ਬਹੁਵੰਨਗੀ ਸਭਿਆਚਾਰ ਤੇ ਭਾਈਚਾਰਕ ਇੱਕਸਾਰਤਾ ਵਿੱਚ ਆਪਣੇ ਮੁਫਾਦਾਂ ਲਈ ਜ਼ਹਿਰ ਘੋਲਿਆ ਜਾ ਰਿਹਾ ਹੈ, ਇਸ ਅੱਤ ਗੰਭੀਰ ਸਾਜਿਸ਼ੀ ਵਰਤਾਰੇ ਦਾ ਪੂਰੀ ਤਰ•ਾਂ ਪਰਦਾਫਾਸ਼ ਕਰਨਾ ਅਤੇ ਇਸਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
No comments:
Post a Comment