Thursday, 27 October 2016

ਹਿੰਦੂਤਵੀ ਫਾਸ਼ੀ ਲਾਣੇ ਵੱਲੋਂ ਮੁਸਲਿਮ ਭਾਈਚਾਰੇ 'ਤੇ ਹਮਲਾ

ਗਊ ਰਾਖਿਆਂ ਦੀ ਪੁਸ਼ਾਕ 'ਚ ਸਜੇ
ਹਿੰਦੂਤਵੀ ਫਾਸ਼ੀ ਲਾਣੇ ਵੱਲੋਂ ਮੁਸਲਿਮ ਭਾਈਚਾਰੇ 'ਤੇ ਹਮਲਾ
24 ਅਗਸਤ ਦੀ ਰਾਤ ਨੂੰ ਹਰਿਆਣਾ ਦੇ ਜ਼ਿਲ•ਾ ਮੇਵਾਤ ਦੀ ਤਹਿਸੀਲ ਤੌੜੂ ਦੇ ਪਿੰਡ ਡਿੰਗਰਹੇੜੀ ਵਿੱਚ ਅਖੌਤੀ ਗਊ ਰਾਖਿਆਂ ਦੇ ਇੱਕ ਗਰੋਹ ਵੱਲੋਂ ਇੱਕ ਗਰੀਬ ਮੁਸਲਮਾਨ ਪਰਿਵਾਰ 'ਤੇ ਉਸ ਵਕਤ ਵਹਿਸ਼ੀਆਨਾ ਹਮਲਾ ਬੋਲਿਆ ਗਿਆ, ਜਦੋਂ ਇਹ ਪਰਿਵਾਰ ਆਪਣੇ ਵਿਹੜੇ ਵਿੱਚ ਸੁੱਤਾ ਪਿਆ ਸੀ। ਇਸ ਪਰਿਵਾਰ ਵਿੱਚ ਅਬਰਹੀਮ, ਉਸਦੀ ਪਤਨੀ ਰਸ਼ੀਦਾ, ਚਚੇਰਾ ਭਰਾ ਜ਼ਫਰਉਦੀਨ ਅਤੇ ਉਸਦੀ ਪਤਨੀ ਆਇਸ਼ਾ ਸ਼ਾਮਲ ਸਨ। ਇਹਨਾਂ ਦੇ ਨਾਲ ਦੋ ਬੱਚੀਆਂ ਇੱਕ ਸ਼ਾਦੀ ਸ਼ੁਦਾ ਅਤੇ ਇੱਕ ਨਾਬਾਲਗ ਵੀ ਸੁੱਤੀਆਂ ਹੋਈਆਂ ਸਨ। 
ਉਹਨਾਂ ਵੱਲੋਂ ਸਭਨਾਂ ਬਾਲਗਾਂ ਦੀਆਂ ਹੱਥਾਂ-ਬਾਹਾਂ ਬੰਨ• ਕੇ ਮੁਸ਼ਕਾਂ ਦੇ ਲਈਆਂ ਅਤੇ ਜ਼ਾਲਮਾਨਾ ਢੰਗ ਨਾਲ ਕੁਟਾਪਾ ਚਾੜਿ•ਆ ਗਿਆ ਅਤੇ ਮਾਰਿਆ ਗਿਆ। ਜਿਸ ਦੇ ਸਿੱਟੇ ਵਜੋਂ ਅਬਰਹੀਮ ਅਤੇ ਉਸਦੀ ਪੁਤਨੀ ਰਸ਼ੀਦਾ ਦੀ ਮੌਤ ਹੋ ਗਈ। ਜ਼ਫਰਉਦੀਨ ਵੀ ਹਸਪਤਾਲ ਵਿੱਚ ਬਿਸਤਰੇ 'ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਪਰਿਵਾਰ ਦੇ ਬਜ਼ੁਰਗ ਮੁਖੀ ਜ਼ੂਰ-ਊਦੀਨ ਵੱਲੋਂ ਘਰੋਂ ਭੱਜ ਕੇ ਤੇ ਸਾਰੀ ਰਾਤ ਖੇਤਾਂ ਵਿੱਚ ਲੁਕ ਕੇ ਆਪਣੀ ਜਾਨ ਬਚਾਈ ਗਈ। 
ਇਹ ਹਮਲਾ ਅੱਧੀ ਰਾਤ ਵੇਲੇ ਕੀਤਾ ਗਿਆ ਅਤੇ ਤਿੰਨ ਘੰਟੇ ਤੱਕ ਪਰਿਵਾਰ ਮੈਂਬਰ ਇਹਨਾਂ ਫਿਰਕੂ ਜਾਨੂੰਨੀ ਗਊ ਰਾਖਿਆ ਦੇ ਅੱਤਿਆਚਾਰਾਂ ਦੀ ਮਾਰ ਝੱਲਦੇ ਰਹੇ। ਉਹਨਾਂ ਵੱਲੋਂ ਦੋਵੇਂ ਕੁੜੀਆਂ (ਨਾਬਾਲਗ ਅਤੇ ਸ਼ਾਦੀਸ਼ੁਦਾ) ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਦੋਵਾਂ ਲੜਕੀਆਂ ਦੇ ਕੱਪੜੇ ਪਾੜ ਦਿੱਤੇ ਗਏ, ਬੁਰੀ ਤਰ•ਾਂ ਕੁੱਟਿਆ ਗਿਆ, ਉਹਨਾਂ ਦੇ ਗੁਪਤ ਅੰਗਾਂ 'ਤੇ ਠੁੱਡ ਮਾਰੇ ਗਏ। ਪਰਿਵਾਰ ਕੋਲੇ ਜਿਹੜੇ ਥੋੜ•ੇ ਬਹੁਤ ਪੈਸੇ ਅਤੇ ਗਹਿਣੇ ਸਨ, ਉਹ ਲੁੱਟ ਲਏ ਗਏ। ਬਲਾਤਕਾਰ ਦਾ ਸ਼ਿਕਾਰ ਕੁੜੀ ਵੱਲੋਂ ਦੱਸਿਆ ਗਿਆ ਕਿ ਉਹ ਕਹਿ ਰਹੇ ਸਨ ਕਿ ''ਤੁਸੀਂ ਗਊ ਮਾਸ ਖਾ ਕੇ ਈਦ ਮਨਾਉਣਾ ਚਾਹੁੰਦੇ ਹੋ, ਅਸੀਂ ਤੁਹਾਡੀ ਈਦ ਮਨਾਉਂਦੇ ਹਾਂ।''
ਅਗਲੀ ਸਵੇਰ ਜਦੋਂ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਪਰਿਵਾਰ ਦੇ ਮੁਖੀ ਜ਼ੂਰ-ਊਦੀਨ ਸਮੇਤ ਉਹਨਾਂ ਵੱਲੋਂ ਪੁਲਸ ਕੋਲ ਰਿਪੋਰਟ ਦਰਜ਼ ਕਰਵਾਉਣ ਲਈ ਪਹੁੰਚ ਕੀਤੀ ਗਈ। ਪਰ ਪੁਲਸ ਵੱਲੋਂ ਰਿਪੋਰਟ ਲਿਖਣ ਦੀ ਬਜਾਇ, ਬਲਾਤਕਾਰ ਦਾ ਸ਼ਿਕਾਰ ਪੀੜਤ ਲੜਕੀਆਂ ਨੂੰ ਤੌੜੂ ਪੁਲਸ ਚੌਕੀ ਵਿੱਚ ਘੰਟਿਆਂ ਬੱਧੀ ਬਿਠਾ ਕੇ ਰੱਖਿਆ ਗਿਆ। ਲੜਕੀਆਂ ਦੀ ਮੈਡੀਕਲ ਜਾਂਚ ਵੀ ਸਰਸਰੀ ਢੰਗ ਨਾਲ ਕੀਤੀ ਗਈ ਅਤੇ ਰਿਪੋਰਟ ਵਿੱਚ ਬਲਾਤਕਾਰ ਦੇ ਮਾਮਲੇ ਨੂੰ ਪੇਤਲਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇੱਥੇ ਹੀ ਬੱਸ ਨਹੀਂ, ਫਿਰਕੂ ਫਾਸ਼ੀ ਸੰਘ ਲਾਣੇ ਦੇ ਪਿਆਦੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਸ ਦੂਹਰੇ ਕਤਲ ਅਤੇ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਮਾਮੂਲੀ ਘਟਨਾ ਬਿਆਨ ਕਰਦਿਆਂ, ਹਮਲਾਵਰ ਗਊ ਰਾਖਿਆਂ ਦੇ ਹੱਕ ਵਿੱਚ ਵਜ਼ਨ ਪਾ ਦਿੱਤਾ ਗਿਆ। 
ਇਸ ਵਹਿਸ਼ੀਆਨਾ ਘਟਨਾ ਬਾਰੇ ਮੇਵਾਤ ਖੇਤਰ ਵਿੱਚ ਵਸਦੇ ਸਮੂਹ ਮਿਊ ਭਾਈਚਾਰੇ ਵਿੱਚ ਤਿੱਖਾ ਪ੍ਰਤੀਕਰਮ ਹੋਇਆ। ਮੁੱਖ ਮੰਤਰੀ ਖੱਟਰ ਦੇ ਬਿਆਨ ਵੱਲੋਂ ਇਸ ਪ੍ਰਤੀਕਰਮ ਨੂੰ ਹੋਰ ਵੀ ਪਲੀਤਾ ਲਾਇਆ ਗਿਆ। ਜਿਸ ਦੇ ਰੋਸ ਵਜੋਂ 20 ਸਤੰਬਰ ਨੂੰ ਮਿਊ ਭਾਈਚਾਰੇ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਨੂਹ-ਅਲਵਰ ਹਾਈਵੇਅ ਨੂੰ ਠੱਪ ਕਰ ਦਿੱਤਾ ਗਿਆ। 
ਮੁਸਲਿਮ ਭਾਈਚਾਰੇ ਖਿਲਾਫ ਆਰ.ਐਸ.ਐਸ. ਦੇ ਸ਼ਿਸ਼ਕਾਰੇ ਹੋਏ ਅਨਸਰਾਂ ਵੱਲੋਂ ਹਰਿਆਣੇ ਅੰਦਰ ਬੋਲਿਆ ਇਹ ਕੋਈ ਪਹਿਲਾ ਹਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਭਾਈਚਾਰੇ ਖਿਲਾਫ ਇਹ ਫਿਰਕੂ ਫਾਸ਼ੀ ਹੱਲਾ ਜਾਰੀ ਹੈ। ਜਿਸ ਨਾਲ ਆਰ.ਐਸ.ਐਸ. ਦੇ ਇਸ਼ਾਰੇ 'ਤੇ ਚੱਲਦੀ ਖੱਟਰ ਹਕੂਮਤ ਦੀ ਪੂਰੀ ਮਿਲੀਭੁਗਤ ਹੈ। ਇਸ ਤੋਂ ਪਹਿਲਾਂ ਗਊਆਂ ਦੀ ਸਮਗਲਿੰਗ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਕੁਟਾਪਾ ਚਾੜਿ•ਆ ਗਿਆ ਸੀ ਅਤੇ ਉਹਨਾਂ ਨੂੰ ਜਬਰੀ ਗਊ ਦਾ ਪਿਸ਼ਾਬ ਪਿਲਾਇਆ ਗਿਆ ਸੀ। ਇਸ ਤੋਂ ਵੀ ਪਹਿਲਾਂ ਨਾਲ ਲੱਗਦੇ ਰਾਜਸਥਾਨ ਦੇ ਮੇਵਾਤ ਖੇਤਰ ਵਿੱਚ ਹੀ ਅਲਵਰ ਵਿੱਚ ਪੈਂਦੇ ਰਘੂਨਾਥਗੜ• ਪਿੰਡ ਵਿੱਚ ਮਿਊ ਭਾਈਚਾਰੇ 'ਤੇ ਰਾਤ ਨੂੰ ਪੁਲਸ, ਸ਼ਿਵ ਸੈਨਾ ਅਤੇ ਬਜਰੰਗ ਦਲ ਵੱਲੋਂ ਰਲ ਕੇ ਹਮਲਾ ਬੋਲਿਆ ਗਿਆ। ਸਾਰੀ ਰਾਤ ਘਰਾਂ ਦੀ ਤਲਾਸ਼ੀ ਲਈ ਗਈ। ਲੋਕਾਂ ਦੀ ਬੁਰੀ ਤਰ•ਾਂ ਕੁੱਟਮਾਰ ਕੀਤੀ ਗਈ। ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਤਕਰੀਬਨ ਤਿੰਨ ਦਰਜ਼ਨ ਘਰਾਂ ਦੀ ਭੰਨ-ਤੋੜ ਕੀਤੀ ਗਈ। ਹਰਿਆਣਾ ਪੁਲਸ ਵੱਲੋਂ ਹਰਿਆਣਾ ਗਊ ਸੇਵਾ ਆਯੋਗ ਦੇ ਚੇਅਰਮੈਨ ਭਾਨੀ ਰਾਮ ਮੰਗਲਾਂ ਦੇ ਫੁਰਮਾਨ 'ਤੇ ਗੁੜਗਾਉਂ-ਨੂਹ-ਅਲਵਰ ਹਾਈਵੇਅ 'ਤੇ ਬਰਿਆਨੀ ਵੇਚਦੇ ਖੋਖਿਆਂ 'ਤੇ ਛਾਪੇ ਮਾਰ ਕੇ ਉਹਨਾਂ ਦੇ ਨਮੂਨੇ ਇਕੱਠੇ ਕੀਤੇ ਗਏ। ਇਹ ਨਮੂਨੇ ਲੈਣ ਵੇਲੇ ਪੁਲਸ ਨਾਲ ਨਾ ਕੋਈ ਡਾਕਟਰ ਸੀ ਅਤੇ ਨਾ ਖੁਰਾਕ ਇੰਸਪੈਕਟਰ। 
ਮੇਵਾਤ ਖੇਤਰ (ਜਿਹੜਾ ਅਰਾਵਲੀ ਪਹਾੜ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਵਿੱਚ ਪੈਂਦਾ ਹੈ) ਵਿੱਚ ਮਿਊ ਭਾਈਚਾਰੇ ਨਾਲ ਸਬੰਧਤ ਮੁਸਲਮਾਨਾਂ 'ਤੇ ਅਖੌਤੀ ਗਊ ਰਾਖਿਆਂ ਵਜੋਂ ਸਜੇ ਸ਼ਿਵ ਸੈਨੀਆਂ, ਬਜਰੰਗ ਦਲੀਆਂ, ਭਾਜਪਾਈਆਂ, ਸਵੈਮ ਸੇਵਕ ਅਤੇ ਪੁਲਸ ਦੇ ਗੱਠਜੋੜ ਵੱਲੋਂ ਧੱਕੜ ਅਤੇ ਵਹਿਸ਼ੀਆਨਾ ਹਮਲੇ ਦੀਆਂ ਘਟਨਾਵਾਂ ਅਚਾਨਕ ਵਾਪਰੀਆਂ ਚੰਦ ਕੁ ਘਟਨਾਵਾਂ ਨਹੀਂ ਹਨ। ਇਹ ਮੋਦੀ ਹਕੂਮਤ ਅਤੇ ਭਾਜਪਾ ਦੀਆਂ ਸੂਬਾਈ ਹਕੂਮਤਾਂ ਦੀ ਛਤਰਛਾਇਆ ਹੇਠ ਹਿੰਦੂਤਵੀ ਫਾਸ਼ੀ ਸੰਘ ਲਾਣੇ ਵੱਲੋਂ ਧਾਰਮਿਕ ਘੱਟ ਗਿਣਤੀਆਂ ਖਿਲਾਫ ਵਿੱਢੀ ਉਸ ਮੁਲਕ-ਵਿਆਪੀ ਹਮਲਾਵਰ ਮੁਹਿੰਮ ਦਾ ਇੱਕ ਹਿੱਸਾ ਹੈ, ਜਿਹੜੀ ਉਸ ਵੱਲੋਂ ਸਮੁੱਚੇ ਮੁਲਕ ਦੇ ਲੋਕਾਂ ਦਾ ਭਗਵਾਂਕਰਨ ਅਤੇ ਉਹਨਾਂ ਨੂੰ ਅਖੌਤੀ ਹਿੰਦੂ ਕੌਮ ਦੀ ਛਤਰੀ ਹੇਠ ਲਿਆਉਣ ਅਤੇ ਘੱਟ-ਗਿਣਤੀਆਂ ਨੂੰ ਅਖੌਤੀ ਹਿੰਦੂ ਕੌਮ ਦੀ ਅਧੀਨਗੀ ਕਬੂਲ ਕਰਵਾਉਣ ਲਈ ਵਿੱਢੀ ਹੋਈ ਹੈ।    ੦-੦

No comments:

Post a Comment