ਸਰਾਭੇ ਦੀ ਵਾਰ
-ਗੁਰਮੇਲ ਭੁਟਾਲ
ਮੰਗਲ ਸਿਉਂ ਘਰ ਪੁੱਤ ਜਨਮਿਆ ਨਾਂ ਰੱਖਿਆ ਕਰਤਾਰ
ਧਰਤੀ ਅੰਬਰ ਨੱਚਣ ਲੱਗੇ ਖੁਸ਼ੀਆਂ ਬੇਸ਼ੁਮਾਰ
ਮਾਂ ਦੀ ਲੋਰੀ ਲੈਂਦੇ ਲੈਂਦੇ ਬਚਪਨ ਪੂਰਾ ਹੋਇਆ
ਉੱਚੀ ਵਿਦਿਆ ਲਈ ਅਮਰੀਕਾ ਗਿਆ ਉਡਾਰੀ ਮਾਰ
ਆਪੇ ਦੇ ਫਿਕਰਾਂ ਦੀ ਵਲਗਣ ਚੂਰ ਚੂਰ ਸੀ ਕੀਤੀ
ਚਾਰ ਚੁਫੇਰੇ ਵੇਖ ਪਸਰਿਆ ਦੁੱਖਾਂ ਦਾ ਸੰਸਾਰ
ਪੜ• ਕੇ ਉੱਚੀ ਪਦਵੀ ਵਾਲਾ ਸੁਪਨਾ ਵਿੱਚੇ ਛੱਡ ਕੇ
ਗ਼ਦਰ ਪਾਰਟੀ ਧਾਰਨ ਕੀਤੀ ਕਰਕੇ ਸੋ-ਵਿਚਾਰ
ਭਕਨੇ ਤੇ ਹਰਦਿਆਲ ਐੱਮ.ਏ. ਨਾਲ ਰਲ ਕੇ ਮਤਾ ਪਕਾਇਆ
ਗੋਰਿਆਂ ਤਾਈਂ ਕੱਢ ਦਿਆਂਗੇ ਆਪਣੇ ਵਤਨੋਂ ਬਾਹਰ
ਬਾਗੀਆਂ ਦੇ ਨਾਲ ਹੱਥ ਵਟਾਉਣ ਨੂੰ ਭਾਰਤ ਵਾਪਸ ਆ ਗਿਆ
ਗੁਪਤੋ-ਗੁਪਤੀ ਜੰਗ ਵਾਸਤੇ ਕੀਤੀ ਫੌਜ ਤਿਆਰ
ਕਿਰਪਾਲ ਟਾਊਟ ਨੇ ਨਾਲ ਗ਼ਦਰੀਆਂ ਰੱਜ ਕੇ ਦਗ਼ਾ ਕਮਾਇਆ
ਭਏਦ ਬਗਾਵਤ ਵਾਲਾ ਦੱਸ ਤਾ ਆਪਣੇ ਸੂਬੇਦਾਰ
ਹੁਣ ਕੇ ਗੱਲ ਬਗਾਵਤ ਦੀ ਜਰਨੈਲ ਫੌਜਾਂ ਦੇ ਕੰਬੇ
ਬੇਤਹਾਸ਼ਾ ਗ਼ਦਰੀਆਂ 'ਤੇ ਫਿਰ ਕੀਤੇ ਅੱਤਿਆਚਾਰ
ਜਿਉਂਦੇ ਜਾਂ ਮੋਇਆਂ ਨੂੰ ਫੜ ਲੋ ਜਿੱਥੇ ਵੀ ਕੋਈ ਮਿਲਦਾ
ਡਰਦੀ ਡਰਦੀ ਹੁਕਮ ਸੁਣਾਵੇ ਗੋਰਿਆਂ ਦੀ ਸਰਕਾਰ
ਆਂਤ ਸਰਾਭਾ ਫੜਿਆ ਗਿਆ ਤੇ ਕੇਸ ਅਦਾਲ ਚੱਲੇ
ਜੱਜ ਆਖਦਾ ਫਾਂਸੀ ਦੇ ਕੇ ਦੋ ਏਸ ਮਾਰ
ਪਰਬਤ ਜੇਡ ਬਣ ਕੇ ਜੇਰਾ ਫਾਂਸੀ ਗਲੇ 'ਚ ਪਾਈ
ਇੰਜ ਓਸ ਨੇ ਤੋੜ ਚੜ•ਾਇਆ ਆਪਣਾ ਦੇਸ਼-ਪਿਆਰ
ਦੁਨੀਆਂ ਕਰਦੀ ਯਾਦ ਰਹੂਗੀ ਯੋਧੇ ਦੀ ਕੁਰਬਾਨੀ
ਜੱਗ ਦੇ ਅੰਦਰ ਸਦਾ ਗੂੰਜਦੀ ਰਹੂ ਓਸ ਦੀ ਵਾਰ
-ਗੁਰਮੇਲ ਭੁਟਾਲ
ਮੰਗਲ ਸਿਉਂ ਘਰ ਪੁੱਤ ਜਨਮਿਆ ਨਾਂ ਰੱਖਿਆ ਕਰਤਾਰ
ਧਰਤੀ ਅੰਬਰ ਨੱਚਣ ਲੱਗੇ ਖੁਸ਼ੀਆਂ ਬੇਸ਼ੁਮਾਰ
ਮਾਂ ਦੀ ਲੋਰੀ ਲੈਂਦੇ ਲੈਂਦੇ ਬਚਪਨ ਪੂਰਾ ਹੋਇਆ
ਉੱਚੀ ਵਿਦਿਆ ਲਈ ਅਮਰੀਕਾ ਗਿਆ ਉਡਾਰੀ ਮਾਰ
ਆਪੇ ਦੇ ਫਿਕਰਾਂ ਦੀ ਵਲਗਣ ਚੂਰ ਚੂਰ ਸੀ ਕੀਤੀ
ਚਾਰ ਚੁਫੇਰੇ ਵੇਖ ਪਸਰਿਆ ਦੁੱਖਾਂ ਦਾ ਸੰਸਾਰ
ਪੜ• ਕੇ ਉੱਚੀ ਪਦਵੀ ਵਾਲਾ ਸੁਪਨਾ ਵਿੱਚੇ ਛੱਡ ਕੇ
ਗ਼ਦਰ ਪਾਰਟੀ ਧਾਰਨ ਕੀਤੀ ਕਰਕੇ ਸੋ-ਵਿਚਾਰ
ਭਕਨੇ ਤੇ ਹਰਦਿਆਲ ਐੱਮ.ਏ. ਨਾਲ ਰਲ ਕੇ ਮਤਾ ਪਕਾਇਆ
ਗੋਰਿਆਂ ਤਾਈਂ ਕੱਢ ਦਿਆਂਗੇ ਆਪਣੇ ਵਤਨੋਂ ਬਾਹਰ
ਬਾਗੀਆਂ ਦੇ ਨਾਲ ਹੱਥ ਵਟਾਉਣ ਨੂੰ ਭਾਰਤ ਵਾਪਸ ਆ ਗਿਆ
ਗੁਪਤੋ-ਗੁਪਤੀ ਜੰਗ ਵਾਸਤੇ ਕੀਤੀ ਫੌਜ ਤਿਆਰ
ਕਿਰਪਾਲ ਟਾਊਟ ਨੇ ਨਾਲ ਗ਼ਦਰੀਆਂ ਰੱਜ ਕੇ ਦਗ਼ਾ ਕਮਾਇਆ
ਭਏਦ ਬਗਾਵਤ ਵਾਲਾ ਦੱਸ ਤਾ ਆਪਣੇ ਸੂਬੇਦਾਰ
ਹੁਣ ਕੇ ਗੱਲ ਬਗਾਵਤ ਦੀ ਜਰਨੈਲ ਫੌਜਾਂ ਦੇ ਕੰਬੇ
ਬੇਤਹਾਸ਼ਾ ਗ਼ਦਰੀਆਂ 'ਤੇ ਫਿਰ ਕੀਤੇ ਅੱਤਿਆਚਾਰ
ਜਿਉਂਦੇ ਜਾਂ ਮੋਇਆਂ ਨੂੰ ਫੜ ਲੋ ਜਿੱਥੇ ਵੀ ਕੋਈ ਮਿਲਦਾ
ਡਰਦੀ ਡਰਦੀ ਹੁਕਮ ਸੁਣਾਵੇ ਗੋਰਿਆਂ ਦੀ ਸਰਕਾਰ
ਆਂਤ ਸਰਾਭਾ ਫੜਿਆ ਗਿਆ ਤੇ ਕੇਸ ਅਦਾਲ ਚੱਲੇ
ਜੱਜ ਆਖਦਾ ਫਾਂਸੀ ਦੇ ਕੇ ਦੋ ਏਸ ਮਾਰ
ਪਰਬਤ ਜੇਡ ਬਣ ਕੇ ਜੇਰਾ ਫਾਂਸੀ ਗਲੇ 'ਚ ਪਾਈ
ਇੰਜ ਓਸ ਨੇ ਤੋੜ ਚੜ•ਾਇਆ ਆਪਣਾ ਦੇਸ਼-ਪਿਆਰ
ਦੁਨੀਆਂ ਕਰਦੀ ਯਾਦ ਰਹੂਗੀ ਯੋਧੇ ਦੀ ਕੁਰਬਾਨੀ
ਜੱਗ ਦੇ ਅੰਦਰ ਸਦਾ ਗੂੰਜਦੀ ਰਹੂ ਓਸ ਦੀ ਵਾਰ
No comments:
Post a Comment