Friday, 28 October 2016
Thursday, 27 October 2016
ਹਿੰਦੂ ਫਿਰਕੂ ਜਨੂੰਨ ਦੀ ਝੱਲਿਆਈ ਮੁਹਿੰਮ
ਅਖੌਤੀ ਸਰਜੀਕਲ ਹਮਲਿਆਂ ਨਾਲ ਆਰੰਭੀ
ਹਿੰਦੂ ਫਿਰਕੂ ਜਨੂੰਨ ਦੀ ਝੱਲਿਆਈ ਮੁਹਿੰਮ ਓਹਲੇ ਕੰਮ ਕਰਦੇ
ਪਿਛਾਖੜੀ ਫਾਸ਼ੀ ਮਨਸੂਬਿਆਂ ਨੂੰ ਨੰਗਾ ਕਰੋ
ਸਤੰਬਰ ਮਹੀਨੇ 'ਚ ਕਸ਼ਮੀਰੀ ਖਾੜਕੂਆਂ ਵੱਲੋਂ ਕੰਟਰੋਲ ਰੇਖਾ ਨੇੜੇ ਭਾਰਤੀ ਫੌਜ ਦੇ ਇੱਕ ਕੈਂਪ 'ਤੇ ਹਮਲਾ ਬੋਲਿਆ ਗਿਆ। ਇਸ ਹਮਲੇ ਵਿੱਚ 19 ਫੌਜੀ ਮਾਰੇ ਗਏ ਅਤੇ ਕਈ ਜਖ਼ਮੀ ਹੋ ਗਏ। ਭਾਰਤੀ ਫੌਜ ਦੇ ਕਿਸੇ ਕੈਂਪ 'ਤੇ ਇਹ ਨਾ ਕੋਈ ਪਹਿਲਾ ਹਮਲਾ ਹੈ ਅਤੇ ਨਾ ਹੀ ਆਖਰੀ। ਇਹ ਕਸ਼ਮੀਰੀ ਲੋਕਾਂ ਵੱਲੋਂ ਕਸ਼ਮੀਰ 'ਤੇ ਕਬਜ਼ਾ ਜਮਾਈ ਬੈਠੀ ਭਾਰਤੀ ਹਾਕਮਾਂ ਦੀ ਧਾੜਵੀ ਫੌਜ ਨੂੰ ਖਦੇੜਨ ਲਈ ਵਿੱਢੀ ਗਈ ਜ਼ਿੰਦਗੀ-ਮੌਤ ਦੀ ਲੜਾਈ ਦਾ ਹਿੱਸਾ ਹੈ। ਇੱਕ ਪਾਸੇ ਮਜ਼ਲੂਮ ਕਸ਼ਮੀਰੀ ਕੌਮ ਹੈ, ਜਿਹੜੀ ਆਪਣੇ ਕੌਮੀ ਆਪਾ-ਨਿਰਣੇ ਦੇ ਹੱਕ ਅਤੇ ਆਜ਼ਾਦੀ ਲਈ ਲੜ ਰਹੀ ਹੈ, ਜਿਹੜੀ ਕੰਟਰੋਲ ਰੇਖਾ ਦੇ ਇੱਕ ਪਾਸੇ ਭਾਰਤੀ ਹਾਕਮਾਂ ਅਤੇ ਦੂਜੇ ਪਾਸੇ ਪਾਕਿਸਤਾਨੀ ਹਾਕਮਾਂ ਵੱਲੋਂ ਧੱਕੇ ਨਾਲ ਜੋਰੋ-ਜਬਰੀ ਕਬਜ਼ੇ ਹੇਠ ਕੀਤੀ ਆਪਣੀ ਧਰਤੀ ਨੂੰ ਆਜ਼ਾਦ ਕਰਵਾਉਣਾ ਚਾਹੁੰਦੀ ਹੈ ਅਤੇ ਦੂਜੇ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਪਿਛਾਖੜੀ ਹਾਕਮ ਹਨ, ਜਿਹੜੇ ਕਸ਼ਮੀਰ ਦੀ ਸਾਰੀ ਦੀ ਸਾਰੀ ਧਰਤੀ ਨੂੰ ਹੜੱਪਣਾ ਚਾਹੁੰਦੇ ਹਨ, ਜਿਹੜੇ ਕਸ਼ਮੀਰੀ ਕੌਮ ਦੀ ਆਪਾ-ਖੁਦਮੁਖਤਿਆਰੀ ਅਤੇ ਆਜ਼ਾਦੀ ਲਈ ਤੜਫ ਅਤੇ ਤਾਂਘ ਨੂੰ ਫੌਜੀ ਬੂਟਾਂ ਹੇਠਾਂ ਦਰੜਦਿਆਂ, ਉਸ ਨੂੰ ਸਦੀਵੀਂ ਦਾਬੇ ਅਤੇ ਗੁਲਾਮੀ ਦੇ ਜੂਲੇ ਹੇਠ ਰੱਖਣ ਦੇ ਮਨਸੂਬੇ ਪਾਲ ਰਹੇ ਹਨ। ਜਦੋਂ ਕਿ ਇਹ ਗੱਲ ਜੱਗ ਜ਼ਾਹਰ ਹੈ ਕਿ ਯੂ.ਐਨ.ਓ. ਦੇ ਮਤਿਆਂ, ਭਾਰਤੀ ਪਾਰਲੀਮੈਂਟ ਅੰਦਰ ਕਸ਼ਮੀਰ ਮੁੱਦੇ 'ਤੇ ਹੋਈਆਂ ਬਹਿਸਾਂ ਅਤੇ ਨਹਿਰੂ ਸਮੇਤ ਭਾਰਤੀ ਆਗੂਆਂ ਦੇ ਬਿਆਨਾਂ ਦਾ ਰਿਕਾਰਡ ਗਵਾਹ ਹੈ ਕਿ 1948 'ਚ ਹੋਏ ਭਾਰਤ ਨਾਲ ਆਰਜੀ ਅਲਹਾਕ ਤੋਂ ਪਹਿਲਾਂ ਜੰਮੂ-ਕਸ਼ਮੀਰ ਇੱਕ ਵੱਖਰਾ ਮੁਲਕ ਸੀ। 1947 ਵਿੱਚ ਅਖੌਤੀ ਆਜ਼ਾਦੀ ਤੋਂ ਬਾਅਦ ਜਦੋਂ ਕਬਾਇਲੀ ਰਜ਼ਾਕਾਰਾਂ ਵੱਲੋਂ ਮਹਾਰਾਜਾ ਰਹੀ ਸਿੰਘ ਦੀ ਫੌਜ ਖਿਲਾਫ ਹੱਲਾ ਬੋਲਿਆ ਗਿਆ ਤਾਂ ਉਸ ਵੱਲੋਂ ਭਾਰਤੀ ਹਾਕਮਾਂ ਕੋਲੋਂ ਮੱਦਦ ਮੰਗੀ ਗਈ। ਭਾਰਤੀ ਹਾਕਮਾਂ ਵੱਲੋਂ ਇਹ ਮੱਦਦ ਮਹਾਰਾਜਾ ਹਰੀ ਸਿੰਘ ਵੱਲੋਂ ਆਪਣੀ ਰਿਆਸਤ ਨੂੰ ਭਾਰਤ ਨਾਲ ਅਲਹਾਕ 'ਤੇ ਦਸਤਖਤ ਕਰਨ ਦੀ ਸ਼ਰਤ 'ਤੇ ਮੁਹੱਈਆ ਕੀਤੀ ਗਈ। ਪਰ ਇਹ ਅਲਹਾਕ ਆਰਜੀ ਅਤੇ ਸ਼ਰਤੀਆ ਸੀ। ਜੰਮੂ-ਕਸ਼ਮੀਰ ਅੰਦਰ ''ਅਮਨ-ਸ਼ਾਂਤੀ'' ਸਥਾਪਤ ਹੋਣ ਤੋਂ ਬਾਅਦ ਉÎਥੇ ਰਾਇ-ਸ਼ੁਮਾਰੀ ਕਰਵਾਈ ਜਾਣੀ ਸੀ, ਜਿਸ ਰਾਹੀਂ ਇਹ ਤਹਿ ਹੋਣਾ ਸੀ ਕਿ ਜੰਮੂ-ਕਸ਼ਮੀਰ ਦੇ ਲੋਕ ਭਾਰਤ ਨਾਲ ਰਹਿਣਾ ਚਾਹੁੰਦੇ ਹਨ ਜਾਂ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਹਨ ਜਾਂ ਇੱਕ ਆਜ਼ਾਦ ਮੁਲਕ ਵਜੋਂ ਆਪਣਾ ਖੁਦਮੁਖਤਿਆਰ ਰਸਤਾ ਅਖਤਿਆਰ ਕਰਨਾ ਚਾਹੁੰਦੇ ਹਨ। ਉਸ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ''ਅਮਨ-ਸ਼ਾਂਤੀ'' ਤਾਂ ਕਾਇਮ ਹੋ ਗਈ, ਪਰ ਭਾਰਤੀ ਹਾਕਮਾਂ ਵੱਲੋਂ ਰਾਇ-ਸ਼ੁਮਾਰੀ ਦੀ ਪ੍ਰਵਾਨ ਕੀਤੀ ਸ਼ਰਤ ਤੋਂ ਪੈਰ ਪਿੱਛੇ ਖਿੱਚਦਿਆਂ ਅਤੇ ਅਖੀਰ ਸ਼ਰੇਆਮ ਮੁੱਕਰਦਿਆਂ, ਇਹ ਐਲਾਨ ਕਰ ਦਿੱਤਾ ਗਿਆ ਕਿ ਕਸ਼ਮੀਰ ਦਾ ਭਾਰਤ ਨਾਲ ਅਲਹਾਕ ਅੰਤਿਮ ਹੈ। ਕਸ਼ਮੀਰ (ਸਮੇਤ ਪਾਕਿਸਤਾਨ ਕਬਜ਼ੇ ਹੇਠਲਾ ਕਸ਼ਮੀਰ) ਭਾਰਤ ਦਾ ਇੱਕ ਅਨਿੱਖੜਵਾਂ ਅੰਗ ਹੈ। ਉਹਨਾਂ ਮੁਤਾਬਕ ਜਿਹੜਾ ਵੀ ਕੋਈ ਕਸ਼ਮੀਰ ਦੀ ਕੌਮੀ ਖੁਦਮੁਖਤਿਆਰੀ, ਆਪਾ-ਨਿਰਣੇ ਦੇ ਹੱਕ, ਆਜ਼ਾਦੀ ਅਤੇ ਰਾਇ-ਸ਼ੁਮਾਰੀ ਦੀ ਗੱਲ ਕਰਦਾ ਹੈ, ਉਹ ''ਵੱਖਵਾਦੀ'' ਹੈ, ਰਾਸ਼ਟਰ-ਵਿਰੋਧੀ ਅਤੇ ਦੇਸ਼-ਵਿਰੋਧ ਹੈ, ਦੇਸ਼-ਧਰੋਹੀ ਹੈ, ਮੁਲਕ ਦੇ ਲੋਕਾਂ ਦਾ ਦੁਸ਼ਮਣ ਹੈ।
ਇਸੇ ਕਰਕੇ ਭਾਰਤ ਦੇ ਪਸਾਰਵਾਦੀ ਪਿਛਾਖੜੀ ਹਾਕਮਾਂ ਦੀਆਂ ਨਜ਼ਰਾਂ ਵਿੱਚ ਕਸ਼ਮੀਰ ਦੀ ਧਰਤੀ ਤੋਂ ਉੱਠਦੀ ਕੌਮੀ ਆਜ਼ਾਦੀ ਦੀ ਹਰ ਆਵਾਜ਼ ''ਵੱਖਵਾਦੀ'' ਅਤੇ ''ਦਹਿਸ਼ਤਗਰਦ'' ਹੈ। ਕਸ਼ਮੀਰ ਦੀ ਧਰਤੀ 'ਤੇ ਅੰਗੜਾਈ ਲੈਂਦੇ ਅਤੇ ਤਣੇ ਹੋਏ ਮੁੱਕਿਆਂ ਨਾਲ ਸੜਕਾਂ 'ਤੇ ਵਹਿ ਤੁਰਦੇ ਨਿਹੱਥੇ ਲੋਕਾਂ ਦੇ ਕਾਫਲੇ ''ਵੱਖਵਾਦੀ'' ਹਨ, ਦਹਿਸ਼ਦਰਦ'' ਹਨ, ''ਦੇਸ਼ਧਰੋਹੀ'' ਅਤੇ ''ਦੁਸ਼ਮਣ'' ਹਨ। ਕਸ਼ਮੀਰੀ ਧਰਤੀ, ਕਸ਼ਮੀਰੀ ਧੀਆਂ-ਪੁੱਤਾਂ ਦਾ ਘਾਣ ਕਰ ਰਹੀ, ਔਰਤਾਂ ਦੀ ਇੱਜਤ ਅਤੇ ਸਵੈਮਾਣ ਨਾਲ ਖੇਡ ਰਹੀ ਭਾਰਤੀ ਫੌਜ ਖਿਲਾਫ ਉੱਠਦਾ ਹਰ ਸਿਰ ਇੱਕ ਦੇਸ਼ਧਰੋਹੀ ਸਿਰ ਹੈ, ਜਿਹੜਾ ਕਲਮ ਕਰ ਦਿੱਤਾ ਜਾਣਾ ਚਾਹੀਦਾ ਹੈ। ਅੱਜ ਭਾਰਤੀ ਹਾਕਮ ਜਮਾਤੀ ਮੀਡੀਆ (ਟੀ.ਵੀ.-ਅਖਬਾਰ ਆਦਿ) ਅਤੇ ਉਸਦੇ ਜ਼ਰ-ਖਰੀਦ ਬੁੱਧੀਜੀਵੀਆਂ ਵੱਲੋਂ ਪੂਰੇ ਜ਼ੋਰ-ਸ਼ੋਰ ਨਾਲ ਇਹ ਗੱਲ ਧੁੰਮਾਈ ਜਾ ਰਹੀ ਹੈ ਕਿ ਕਸ਼ਮੀਰ ਅੰਦਰ ਕੌਮੀ ਆਜ਼ਾਦੀ ਲਈ ਜੋ ਵੀ ਪੁਰਅਮਨ ਅਤੇ ਹਥਿਆਰਬੰਦ ਸੰਘਰਸ਼ ਚੱਲ ਰਿਹਾ ਹੈ, ਇਹ ਪਾਕਿਸਤਾਨ ਵੱਲੋਂ ਭੜਕਾਇਆ ਜਾ ਰਿਹਾ ਹੈ। ਲੋਕਾਂ ਦੇ ਕਾਫਲਿਆਂ ਵੱਲੋਂ ਫੌਜੀ ਧਾੜਾਂ ਅਤੇ ਕੈਂਪਾਂ 'ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਪਾਕਿਸਤਾਨ ਵੱਲੋਂ ਭੜਕਾਈਆਂ ਜਾ ਰਹੀਆਂ ਹਨ। ਇਹ ਸਿਰਫ ਪੰਜ ਫੀਸਦੀ ਪਾਕਿਸਤਾਨ ਪੱਖੀ ਲੋਕਾਂ ਦਾ ਕੰਮ ਹੈ। ਅੱਜ ਅਜਿਹੇ ਸਿਦਕਵਾਨ ਕਸ਼ਮੀਰੀਆਂ ਦੇ ਸਿਰਾਂ ਵਿੱਚ ਗੋਲੀਆਂ ਮਾਰਨ ਵਾਲੇ ਖੂੰਖਾਰ ਭਾਰਤੀ ਫੌਜੀਆਂ ਦੀ ਹਿੱਕ 'ਤੇ ਦੇਸ਼ਭਗਤੀ ਦੇ ਤਗਮੇ ਸਜਾਏ ਜਾ ਰਹੇ ਹਨ। ਭਾਰਤੀ ਹਾਕਮਾਂ ਵੱਲੋਂ ਅਤੇ ਉਹਨਾਂ ਦੇ ਮੁੱਠੀ ਭਰ ਕਸ਼ਮੀਰ ਦੇ ਗ਼ਦਾਰ ਸਥਾਨਕ ਹਾਕਮ ਟੋਲਿਆਂ (ਮਹਿਬੂਬਾ ਮੁਫਤੀਆਂ ਅਤੇ ਫਰੂਕ ਅਬਦੁੱਲਿਆਂ ਆਦਿ) ਵੱਲੋਂ ਕਸ਼ਮੀਰੀ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਧਾੜਵੀ ਫੌਜ ਨੂੰ ਜੀ ਆਇਆਂ ਆਖਿਆ ਜਾਵੇ। ਕੁਨਾਨ ਪੋਸ਼ਪੁਰਾ (ਜਿੱਥੇ ਫੌਜ ਵੱਲੋਂ 100 ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ) ਵਰਗੇ ਨਾਦਰਸ਼ਾਹੀ ਜ਼ੁਲਮਾਂ ਨੂੰ ਮਾਤ ਪਾਉਂਦੇ ਕਾਲੇ ਕਾਂਡ ਰਚਾਉਣ ਵਾਲੀ ਭਾਰਤੀ ਫੌਜ ਦੇ ਜਬਰੋ ਜ਼ੁਲਮ ਨੂੰ ''ਅੱਤਵਾਦ'' ਅਤੇ ''ਦਹਿਸ਼ਤਗਰਦੀ'' ਵਿਰੋਧੀ ਕਾਰਵਾਈ ਮੰਨਦਿਆਂ ਉਸਦੀ ''ਦੇਸ਼ਭਗਤੀ'' ਦੀ ਜੈ ਜੈਕਾਰ ਕੀਤੀ ਜਾਵੇ ਅਤੇ ਉਸਦੇ ਸੁਆਗਤ ਵਿੱਚ ਉਸਦੀਆਂ ਆਰਤੀਆਂ ਉਤਾਰੀਆਂ ਜਾਣ।
ਗੱਲ ਕੀ— ਕਸ਼ਮੀਰੀ ਕੌਮ ਵੱਲੋਂ ਆਜ਼ਾਦੀ ਲਈ ਅਤੇ ਭਾਰਤੀ ਹਾਕਮਾਂ ਦੀਆਂ ਧਾੜਵੀ ਫੌਜਾਂ ਵੱਲੋਂ ਕਬਜ਼ਾ ਬਰਕਰਾਰ ਰੱਖਣ ਲਈ ਚੱਲਦੀ ਜੰਗ ਨੂੰ ਪਾਕਿਸਤਾਨ ਵੱਲੋਂ ਲੜੀ ਜਾ ਰਹੀ ਅਸਿੱਧੀ ਜੰਗ (ਪ੍ਰੌਕਸੀ ਵਾਰ) ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਭਾਰਤ ਦੀਆਂ ਹੋਰਨਾਂ ਕੌਮੀਅਤਾਂ ਦੇ ਲੋਕਾਂ ਅੰਦਰ ਨਕਲੀ ਦੇਸ਼ਭਗਤੀ ਅਤੇ ਕੌਮਵਾਦ ਭੜਕਾਉਂਦਿਆਂ, ਦਹਾਕਿਆਂ ਤੋਂ ਕਸ਼ਮੀਰੀ ਲੋਕਾਂ ਖਿਲਾਫ ਵਿੱਢੀ ਖੂੰਖਾਰ ਜੰਗ ਨੂੰ ਅਸਿੱਧੇ ਤੌਰ 'ਤੇ ਪਾਕਿਸਤਾਨ ਖਿਲਾਫ ਜਵਾਬੀ ਕਾਰਵਾਈ ਵਜੋਂ ਬਣਾ ਕੇ ਵਰਤਾਇਆ ਜਾ ਰਿਹਾ ਹੈ। ਨਰਿੰਦਰ ਮੋਦੀ ਹਕੂਮਤ ਦੇ ਅਰਸੇ ਦੌਰਾਨ ਇਹ ਭਰੜਾਇਆ ਪਿਛਾਖੜੀ ਰਾਗ ਹੋਰ ਵੀ ਉੱਚਾ ਹੋ ਗਿਆ ਹੈ। ਆਰ.ਐਸ.ਐਸ., ਭਾਜਪਾ ਅਤੇ ਸਮੁੱਚੇ ਹਿੰਦੂਤਵੀ ਫਾਸ਼ੀ ਸੰਘ ਲਾਣੇ ਵੱਲੋਂ ਹਿੰਦੂ ਕੌਮਵਾਦ ਦੇ ਜੈਕਾਰੇ ਉੱਚੇ ਕੀਤੇ ਜਾ ਰਹੇ ਹਨ। ਮੁਲਕ ਨੂੰ ਸਿਰਫ ਹਿੰਦੂ ਕੌਮ ਦਾ ਘਰ ਆਖਦਿਆਂ ਬਾਕੀ ਧਾਰਮਿਕ ਘੱਟ ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਮਾਨ ਧਾਰਮਿਕ ਘੱਟ ਗਿਣਤੀ ਨੂੰ ''ਪਰਾਈ ਕੌਮ'' ਵਜੋਂ ਉਭਾਰਿਆ ਜਾ ਰਿਹਾ ਹੈ। ਸਮੁੱਚੇ ਹਿੰਦੁਸਤਾਨ ਸਮੇਤ ਪਾਕਿਸਤਾਨ ਤੇ ਜੰਮੂ-ਕਸ਼ਮੀਰ ਨੂੰ ਹਿੰਦੂ ਕੌਮ ਦੀ ਮਲਕੀਅਤ ਮੰਨਦਿਆਂ, ਪਾਕਿਸਤਾਨ ਨੂੰ ਵੀ ਮੁੜ ਭਾਰਤ ਵਿੱਚ ਸ਼ਾਮਲ ਕਰਨ ਦੇ ਮਨਸੂਬਿਆਂ ਨੂੰ ਪ੍ਰਚਾਰਿਆ ਜਾ ਰਿਹਾ ਹੈ। ਇਉਂ ਹਿੰਦੂ ਫਿਰਕੂ ਜਨੂੰਨ ਦਾ ਛੱਟਾ ਦਿੰਦਿਆਂ, ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇੱਕ ਬਾਹਰੋਂ ਆਈ ਹਮਲਾਵਰ ''ਮੁਸਲਮਾਨ ਕੌਮ'' ਵੱਲੋਂ ਪਹਿਲਾਂ ''ਹਿੰਦੂ ਕੌਮ'' ਨੂੰ ਇੱਕ ਹਜ਼ਾਰ ਸਾਲ ਗੁਲਾਮ ਰੱਖਿਆ ਗਿਆ, ਫਿਰ ਪਾਕਿਸਤਾਨ ਦੇ ਰੂਪ ਵਿੱਚ ਇਸ ਧਰਤੀ ''ਭਾਰਤ ਮਾਤਾ'' ਦਾ ਇੱਕ ਟੁਕੜਾ ਹਥਿਆ ਲਿਆ ਗਿਆ ਅਤੇ ਹੁਣ ਕਸ਼ਮੀਰ ਨੂੰ ਹਥਿਆਉਣਾ ਚਾਹੁੰਦੀ ਹੈ ਅਤੇ ਕਸ਼ਮੀਰੀ ਮੁਸਲਮਾਨਾਂ ਨੂੰ ਇਸ ਮਕਸਦ ਲਈ ਵਰਤਿਆ ਜਾ ਰਿਹਾ ਹੈ। ਇਸ ਤਰ•ਾਂ, ਹਿੰਦੂਤਵੀ ਫਾਸ਼ੀ ਟੋਲਿਆਂ ਵੱਲੋਂ ਅਖੌਤੀ ''ਰਾਸ਼ਟਰਵਾਦ'' ਦੇ ਨਾਂ ਹੇਠ ''ਹਿੰਦੂ ਰਾਸ਼ਟਰਵਾਦ'' ਨੂੰ ਉਗਾਸਾ ਦਿੱਤਾ ਜਾ ਰਿਹਾ ਹੈ ਅਤੇ ਇਸ ਨੂੰ ਆਪਣੀ ਹੱਕੀ ਲੜਾਈ ਲੜ ਰਹੀ ਕਸ਼ਮੀਰੀ ਕੌਮ ਨੂੰ ਅੰਨ•ੀਂ ਨਫਰਤ ਦਾ ਨਿਸ਼ਾਨਾ ਬਣਾਉਣ ਲਈ ਵਰਤਿਆ ਜਾ ਰਿਹਾ ਹੈ।
ਮੁਲਕ ਅੰਦਰ ਹੱਕੀ ਆਜ਼ਾਦੀ ਲਈ ਲੜ ਰਹੀ ਕਸ਼ਮੀਰੀ ਕੌਮ ਖਿਲਾਫ ਅੰਨ•ੀਂ ਨਫਰਤ ਦਾ ਨਿਸ਼ਾਨਾ ਬਣਾਉਣ ਅਤੇ ਕਾਬਜ਼ ਫੌਜ ਵੱਲੋਂ ''ਘੇਰੋ ਅਤੇ ਕੁਚਲ ਦਿਓ'' ਦੀ ਚੱਲਦੀ ਲਗਾਤਾਰ ਮੁਹਿੰਮ ਦੇ ਬਾਵਜੂਦ ਕਸ਼ਮੀਰੀ ਲੋਕਾਂ ਦੀ ਆਜ਼ਾਦੀ ਲਈ ਗਰਜਦੀ ਲਲਕਾਰ ਭਾਰਤੀ ਹਾਕਮਾਂ ਦੇ ਕਾਲਜੇ ਹੌਲ ਪਾਉਂਦੀ ਰਹੀ ਹੈ। ਕਸ਼ਮੀਰੀ ਖਾੜਕੂ ਨੌਜਵਾਨ ਬੁਰਹਾਨ ਵਾਨੀ ਦੇ ਕਤਲ ਤੋਂ ਬਾਅਦ, ਕਸ਼ਮੀਰ ਦੇ ਚੱਪੇ ਚੱਪੇ 'ਤੇ ਵਿਸ਼ਾਲ ਜਨਤਕ ਰੋਹ ਅਤੇ ਵਿਦਰੋਹ ਦੀ ਕਾਂਗ ਨੇ ਭਾਰਤੀ ਹਾਕਮਾਂ ਦੀ ਫੌਜ ਦੇ ਪੈਰਾਂ ਹੇਠ ਅੰਗਿਆਰਾਂ ਦਾ ਰੂਪ ਧਾਰਨ ਕਰ ਲਿਆ। ਲੋਕਾਂ ਵੱਲੋਂ ਹੱਥਾਂ ਵਿੱਚ ਪੱਥਰ ਲੈ ਕੇ ਪੁਲਸੀ ਥਾਣਿਆਂ ਅਤੇ ਫੌਜੀ ਕੈਂਪਾਂ-ਡੇਰਿਆਂ 'ਤੇ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਲਕੀਰ ਦੇ ਇੱਕ ਪਾਸੇ ਪੈਲੇਟ ਬੰਦੂਕਾਂ, ਮਾਰੂ ਹਥਿਆਰਾਂ ਅਤੇ ਸਾਜੋ-ਸਮਾਨ ਨਾਲ ਲੈਸ ਲੱਖਾਂ ਦੀ ਨਫਰੀ ਵਿੱਚ ਕਸ਼ਮੀਰ ਦੇ ਚੱਪੇ ਚੱਪੇ 'ਤੇ ਤਾਇਨਾਤ ਭਾਰਤੀ ਹਾਕਮਾਂ ਦੀ ਭਾੜੇ ਦੀ ਫੌਜ ਸੀ ਅਤੇ ਲਕੀਰ ਦੇ ਦੂਜੇ ਪਾਸੇ ਆਪਣੇ ਦਿਲਾਂ ਵਿੱਚ ਲਟ ਲਟ ਬਲਦੀ ਆਜ਼ਾਦੀ ਦੀ ਤਾਂਘ ਅਤੇ ਕਾਬਜ਼ ਧਾੜਵੀ ਫੌਜ ਦੇ ਅੱਤਿਆਚਾਰਾਂ ਖਿਲਾਫ ਉਬਾਲੇ ਖਾਂਦੀ ਨਫਰਤ ਨਾਲ ਭਰੇ-ਪੀਤੇ ਜ਼ਿਆਦਾਤਰ ਨਿਹੱਥੇ ਕਸ਼ਮੀਰੀ ਲੋਕ ਸਨ। ਗਲੀਆਂ, ਬਾਜ਼ਾਰਾਂ ਅਤੇ ਪਿੰਡਾਂ ਵਿੱਚ ਹੱਕ-ਸੱਚ ਲਈ ਜੂਝਦੇ ਕਸ਼ਮੀਰੀ ਲੋਕਾਂ ਵੱਲੋਂ ਫੌਜੀ, ਨੀਮ-ਫੌਜ ਅਤੇ ਪੁਲਸੀ ਦਲਾਂ ਨਾਲ ਦਲੇਰਾਨਾ, ਸਿਦਕਦਿਲੀ ਅਤੇ ਜਾਨ-ਵਾਰੂ ਟਾਕਰੇ ਅਤੇ ਭਾੜੇ ਦੀਆਂ ਹਥਿਆਰਬੰਦ ਤਾਕਤਾਂ ਦੀਆਂ ਪੈਂਦੀਆਂ ਪੁਦੀੜਾਂ ਦੀਆਂ ਝਲਕਾਂ ਹਾਕਮਾਂ ਵੱਲੋਂ ਪ੍ਰੈਸ ਤੇ ਮੀਡੀਆ 'ਤੇ ਮੜ•ੀਆਂ ਪਾਬੰਦੀਆਂ ਦਾ ਕੜ ਪਾੜ ਕੇ ਵੀ ਬਾਹਰ ਆਉਂਦੀਆਂ ਰਹੀਆਂ ਹਨ ਅਤੇ ਹਾਕਮਾਂ ਦੀ ਨੀਂਦ ਹਰਾਮ ਕਰਦੀਆਂ ਰਹੀਆਂ ਹਨ। ਉਹਨਾਂ ਦੇ ਮੱਥੇ 'ਤੇ ਡੂੰਘੀਆਂ ਤਿਊੜੀਆਂ ਪਾਉਂਦੀਆਂ ਰਹੀਆਂ ਹਨ।
ਜਦੋਂ ''ਭਾਰਤੀ ਹਾਕਮੋ ਕਸ਼ਮੀਰ ਛੱਡੋ'' ਦੀ ਗਰਜ ਮੱਠੀ ਪੈਂਦੀ ਨਾ ਦਿਸੀ ਤਾਂ ਨਰਿੰਦਰ ਮੋਦੀ ਫਿਰਕੂ ਫਾਸ਼ੀ ਹਕੂਮਤੀ ਜੁੰਡਲੀ ਵੱਲੋਂ ਇੱਕ ਹੱਥ ''ਕਸ਼ਮੀਰ, ਕਸ਼ਮੀਰੀਅਤ ਅਤੇ ਜਮਹੂਰੀਅਤ'' ਦੀ ਹੋਕਰੇਬਾਜ਼ੀ ਉੱਚੀ ਕਰਦਿਆਂ, ਭਾਰਤੀ ਸੰਵਿਧਾਨ ਨੂੰ ਪ੍ਰਵਾਨ ਕਰਦੀ ਹਰ ਧਿਰ ਨਾਲ ਗੱਲਬਾਤ ਕਰਨ ਅਤੇ ਮਸਲੇ ਦਾ ਹੱਲ ਤਲਾਸ਼ਣ ਦਾ ਘਸਿਆ-ਪਿਟਿਆ ਪੁਰਾਣਾ ਪੱਤਾ ਚੱਲਿਆ ਗਿਆ। ਇਸ ਚਾਲ ਨੂੰ ਮੁਲਕ ਅਤੇ ਸੰਸਾਰ ਪੱਧਰ 'ਤੇ ਉਭਾਰਨ ਲਈ ਕਸ਼ਮੀਰ ਵਿੱਚ ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ ਦਾ ਇੱਕ ਸਾਂਝਾ ਵਫਦ ਭੇਜਣ ਦਾ ਦੰਭ ਰਚਿਆ ਗਿਆ। ਇਹ ਪੱਤਾ ਚੱਲਣ ਦਾ ਮਕਸਦ ਕਸ਼ਮੀਰੀ ਲੋਕਾਂ ਦੀ ਹੱਕੀ ਮੰਗ ਹੱਲ ਕਰਨਾ ਉੱਕਾ ਹੀ ਨਹੀਂ ਸੀ। ਇਸਦਾ ਇੱਕ ਮਕਸਦ ਕਸ਼ਮੀਰੀ ਲੋਕਾਂ ਦੇ ਕਿਸੇ ਸੰਭਾਵੀ ਡਾਵਾਂਡੋਲ ਹਿੱਸੇ ਨੂੰ ਫਾਹੁਣਾ ਅਤੇ ਕਸ਼ਮੀਰੀ ਲੋਕਾਂ ਵਿੱਚ ਪਾਟਕ ਦੇ ਬੀਅ ਬੀਜਣ ਦੀ ਕੋਸ਼ਿਸ਼ ਕਰਨਾ ਸੀ। ਕਸ਼ਮੀਰੀ ਲੋਕਾਂ ਵੱਲੋਂ ਹਾਕਮਾਂ ਦੀ ਇਸ ਪੱਤਾ ਚਾਲ ਨੂੰ ਜਿਵੇਂ ਬੁਰੀ ਤਰ•ਾਂ ਠੁੱਸ ਕੀਤਾ ਗਿਆ, ਇਹ ਸ਼ਾਇਦ ਇਸ ਜੁੰਡਲੀ ਨੂੰ ਵੀ ਚਿੱਤ-ਚੇਤੇ ਨਹੀਂ ਸੀ। ਕਸ਼ਮੀਰੀ ਲੋਕਾਂ ਦੀਆਂ ਸਭਨਾਂ ਧਿਰਾਂ ਅਤੇ ਜਥੇਬੰਦੀਆਂ (ਮੌਕਾਪ੍ਰਸਤ ਪਾਰਲੀਮਾਨੀ ਟੋਲਿਆਂ ਨੂੰ ਛੱਡ ਕੇ) ਵੱਲੋਂ ਇਸ ਵਫਦ ਦੇ ਮੱਥੇ ਲੱਗਣ ਤੋਂ ਵੀ ਇਨਕਾਰ ਕਰਦਿਆਂ, ਇਸ ਫੇਰੀ ਦਾ ਮੁਕੰਮਲ ਬਾਈਕਾਟ ਕੀਤਾ ਗਿਆ।
ਦੂਜੇ ਹੱਥ— ''ਘੋਰੇ ਅਤੇ ਕੁਚਲੋ'' ਦੀਆਂ ਮੁਹਿੰਮਾਂ ਨੂੰ ਨਵਾਂ ਆਕਾਰ ਮੁਹੱਈਆ ਕਰਨ ਯਾਨੀ ਇਹਨਾਂ ਨੂੰ ਤੇਜ ਕਰਨ ਅਤੇ ਵਧਾਉਣ ਲਈ ਹਥਿਆਰਬੰਦ ਬਲਾਂ ਦੀ ਨਫਰੀ ਵਿੱਚ ਹੋਰ ਵਾਧਾ ਕਰਨ ਦਾ ਕਦਮ ਲਿਆ ਗਿਆ। ਯਾਦ ਰਹੇ— ਕਸ਼ਮੀਰ ਦੁਨੀਆਂ ਭਰ ਅੰਦਰ ਸਭ ਤੋਂ ਵੱਧ ਸੰਘਣੀ ਫੌਜੀ ਤਾਇਨਾਤੀ ਵਾਲਾ ਖੇਤਰ ਹੈ। ਇਸ ਤਾਇਨਾਤੀ ਨੂੰ ਹੋਰ ਸੰਘਣਾ ਬਣਾਉਣ ਲਈ ਕਸ਼ਮੀਰ ਵੱਲ ਹੋਰ ਫੌਜੀ ਅਤੇ ਨੀਮ-ਫੌਜੀ ਟੁਕੜੀਆਂ ਨੂੰ ਰਵਾਨਾ ਕੀਤਾ ਗਿਆ ਹੈ।
''ਘੇਰੋ ਅਤੇ ਕੁਚਲ ਦਿਓ'' ਦੀਆਂ ਮੁਹਿੰਮਾਂ ਨੂੰ ਨਵਾਂ ਆਕਾਰ ਅਤੇ ਹੋਰ ਖੂੰਖਾਰ ਸ਼ਕਲ ਮੁਹੱਈਆ ਕਰਨ ਦੇ ਇਸ ਕਦਮ ਖਿਲਾਫ ਮੁਲਕ ਅੰਦਰ ਅਤੇ ਕੌਮਾਂਤਰੀ ਪੱਧਰ 'ਤੇ ਉੱਠਣ ਵਾਲੀ ਕਿਸੇ ਵੀ ਆਵਾਜ਼ ਨੂੰ ਬੇਅਸਰ ਕਰਨ ਅਤੇ ਇਸ ਨੂੰ ਕਸ਼ਮੀਰ ਅੰਦਰ ਪਾਕਿਸਤਾਨ ਵੱਲੋਂ ਸਮੱਗਲ ਕੀਤੇ ਜਾ ਰਹੇ ''ਅੱਤਵਾਦ, ਵੱਖਵਾਦ ਅਤੇ ਦਹਿਸ਼ਤਗਰਦੀ'' ਦੇ ਰੂਪ ਵਿੱਚ ਲੜੀ ਜਾ ਰਹੀ ਅਸਿੱਧੀ ਲੜਾਈ ਖਿਲਾਫ ਲੜਾਈ ਵਜੋਂ ਉਭਾਰਨ ਲਈ ਇਸ ਹਾਕਮ ਜੁੰਡਲੀ ਵੱਲੋਂ ਪਾਕਿਸਤਾਨ ਦੀ ਸਰਹੱਦ ਅੰਦਰ ਕਥਿਤ ਸਰਜੀਕਲ ਹਮਲਿਆਂ ਦਾ ਨਾਟਕ ਰਚਿਆ ਗਿਆ। ਇਹ ਕਥਿਤ ਸਰਜੀਕਲ ਹਮਲੇ ਹਕੀਕਤ ਵਿੱਚ ਕੀਤੇ ਗਏ ਹਨ ਜਾਂ ਇਹ ਡਰਾਮੇਬਾਜ਼ੀ ਹੈ; ਇਹਨਾਂ ਰਾਹੀਂ ਕਿੰਨੇ ਕੁ ''ਦਹਿਸ਼ਤਗਰਦ'' ਮਾਰ ਮੁਕਾਏ ਗਏ ਹਨ ਜਾਂ ਨਹੀਂ, ਇਹ ਗੱਲ ਅਹਿਮ ਨਹੀਂ ਹੈ। ਕਿਉਂਕਿ ਇਹਨਾਂ ਕਥਿਤ ਸਰਜੀਕਲ ਹਮਲਿਆਂ ਦਾ ਅਸਲ ਨਿਸ਼ਾਨਾ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਅੰਦਰ ਮੌਜੂਦ ਅਖੌਤੀ ਦਹਿਸ਼ਤਗਰਦ ਟਿਕਾਣਿਆਂ ਨੂੰ ਫੁੰਡਣਾ ਨਹੀਂ ਸੀ ਇਹਨਾਂ ਦਾ ਅਸਲ ਨਿਸ਼ਾਨਾ ਕਸ਼ਮੀਰੀ ਲੋਕਾਂ ਵੱਲੋਂ ਆਜ਼ਾਦੀ ਲਈ ਲੜੀ ਜਾ ਰਹੀ ਹੱਕੀ ਜੱਦੋਜਹਿਦ ਹੀ ਹੈ। ਕਿਉਂਕਿ, ਇਹਨਾਂ ਕਥਿਤ ਸਰਜੀਕਲ ਹਮਲਿਆਂ ਤੋਂ ਬਾਅਦ, ਇੱਕ ਪਾਸੇ ਮੋਦੀ ਦੀ ਹਕੂਮਤੀ ਜੁੰਡਲੀ ਵੱਲੋਂ ਅਤੇ ਫਾਸ਼ੀ ਸੰਘ ਲਾਣੇ ਵੱਲੋਂ ਅੱਡੀਆਂ ਚੁੱਕ ਚੁੱਕ ਕੇ ਇਸ ਦਲੇਰਾਨਾ ਅਤੇ ਮਿਸਾਲੀ ਇਤਿਹਾਸਕ ਕਾਰਵਾਈ ਦੇ ਸੋਹਲੇ ਗਾਉਂਦਿਆਂ, ਹਿੰਦੂ ਫਿਰਕੂ ਪੁੱਠ ਚੜ•ੇ ਅਖੌਤੀ ਰਾਸ਼ਟਰਵਾਦ ਅਤੇ ਹਿੰਦੂ ਰਾਸ਼ਟਰਵਾਦ ਦਾ ਜਨੂੰਨ ਭੜਕਾਇਆ ਗਿਆ। ਮੰਤਰੀਆਂ-ਸੰਤਰੀਆਂ ਅਤੇ ਸੰਘ ਲਾਣੇ ਵੱਲੋਂ ਇਸ ਨੂੰ ਇਉਂ ਪੇਸ਼ ਕੀਤਾ ਜਾ ਰਿਹਾ ਹੈ ਕਿ ਅੱਜ ਤੱਕ ਕਿਸੇ ਕਾਂਗਰਸ ਸਰਕਾਰ ਵੇਲੇ ਪਾਕਿਸਤਾਨ ਨੂੰ ਅਜਿਹਾ 'ਸਬਕ' ਨਹੀਂ ਸਿਖਾਇਆ ਗਿਆ, ਜਿਹੜਾ ਆਰ.ਐਸ.ਐਸ. ਦੇ ਪਿਆਦੇ ਮੋਦੀ ਹਕੂਮਤ ਵੱਲੋਂ ਸਿਖਾਇਆ ਗਿਆ ਹੈ। ਖੁਦ ਨਰਿੰਦਰ ਮੋਦੀ ਵੱਲੋਂ ਲਖਨਊ ਵਿਖੇ ਦੁਸਹਿਰੇ ਦੇ ਸਮਾਗਮ ਵਿੱਚ ਸ਼ਾਮਲ ਹੁੰਦਿਆਂ, ਕਸ਼ਮੀਰੀ ਲੋਕਾਂ ਦੀ ਹੱਕੀ ਲੜਾਈ ਨੂੰ ਕੁਚਲਣ ਦੀ ਜਾਬਰਾਨਾ ਫੌਜੀ ਮੁਹਿੰਮ ਨੂੰ ਰਾਮ ਚੰਦਰ ਦੀ ਰਾਵਣ 'ਤੇ ਚੜ•ਾਈ ਅਤੇ ਬੁਰਾਈ ਖਿਲਾਫ ਅੱਛਾਈ ਦੀ ਲੜਾਈ ਨਾਲ ਤੁਲਨਾ ਕਰਦਿਆਂ, ਫਿਰਕੂ ਜਨੂੰਨ ਨੂੰ ਝੋਕਾ ਲਾਉਣ ਦੀਆਂ ਕੋਸ਼ਿਸ਼ਾਂ ਨੂੰ ਹੱਲਾਸ਼ੇਰੀ ਦਿੱਤੀ ਗਈ।
ਦੂਜੇ ਪਾਸੇ- ਅਮਰੀਕਾ ਅਤੇ ਸਭਨਾਂ ਸਾਮਰਾਜੀਆਂ ਵੱਲੋਂ ਪਛੜੇ ਮੁਲਕਾਂ ਅੰਦਰਲੀਆਂ ਸਾਮਰਾਜ ਵਿਰੋਧੀ ਅਤੇ ਕੌਮੀ ਮੁਕਤੀ ਦੀਆਂ ਲਹਿਰਾਂ ਖਿਲਾਫ ਅਖੌਤੀ ਦਹਿਸ਼ਤਗਰਦੀ ਨੂੰ ਕੁਚਲਣ ਦੇ ਨਾਂ ਹੇਠ ਵਿੱਢੀ ਫੌਜੀ ਦਖਲ ਅਤੇ ਹਮਲੇ ਦੀ ਮੁਹਿੰਮ ਦੀ ਚੱਕਵੀਂ ਪੈਰੋਕਾਰ ਅਤੇ ਅਖੌਤੀ ਦਹਿਸ਼ਤਗਰਦੀ ਖਿਲਾਫ ਸਾਮਰਾਜੀ ਅਤੇ ਪਿਛਾਖੜੀ ਹਾਕਮਾਂ ਦਾ ਸਾਂਝਾ ਮੋਰਚਾ ਬਣਾਉਣ ਦੀ ਵਕਾਲਤ ਕਰਦੀ ਮੋਦੀ ਹਕੂਮਤ, ਪਾਕਿਸਤਾਨੀ ਹਾਕਮਾਂ ਨੂੰ ਆਪਣੀ ਕੂਟਨੀਤਕ ਮੁਹਿੰਮ ਦੇ ਨਿਸ਼ਾਨੇ ਹੇਠ ਲਿਆਉਂਦਿਆਂ, ਉਸ 'ਤੇ ਸਾਮਰਾਜੀ ਅਤੇ ਪਿਛਾਖੜੀ ਹਾਕਮ ਲਾਣੇ ਦਾ ਦਬਾਓ ਲਾਮਬੰਦ ਕਰਨਾ ਚਾਹੁੰਦੀ ਸੀ ਤਾਂ ਕਿ ਪਾਕਿਸਤਾਨੀ ਹਾਕਮਾਂ ਵੱਲੋਂ ਯੂ.ਐਨ.ਓ. ਦੇ ਮਤਿਆਂ ਤਹਿਤ ਕਸ਼ਮੀਰ ਵਿੱਚ ਰਾਇ-ਸ਼ੁਮਾਰੀ ਕਰਵਾਏ ਜਾਣ ਦੀ ਉਭਾਰੀ ਜਾ ਰਹੀ ਮੰਗ ਤੋਂ ਪਿੱਛੇ ਹਟਣ, ਕਸ਼ਮੀਰ ਦੀ ਆਜ਼ਾਦੀ ਦੀ ਲਹਿਰ ਨੂੰ ਦਹਿਸ਼ਤਗਰਦੀ ਕਰਾਰ ਦੇਣ ਅਤੇ ਇਉਂ, ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੇ ਹਿੱਸੇ ਅੰਦਰ ਕਸ਼ਮੀਰ ਦੀ ਆਜ਼ਾਦੀ ਦੀ ਲਹਿਰ 'ਤੇ ਜਬਰ ਦਾ ਸ਼ਿਕੰਜਾ ਕਸਣ ਲਈ ਮਜਬੂਰ ਕੀਤਾ ਜਾਵੇ। ਇਸ ਲਹਿਰ ਵੱਲੋਂ ਭਾਰਤੀ ਕਬਜ਼ੇ ਹੇਠਲੇ ਕਸ਼ਮੀਰ ਵਿਚਲੀ ਕੌਮੀ ਆਜ਼ਾਦੀ ਦੀ ਲਹਿਰ ਨੂੰ ਹਾਸਲ ਕੌਮੀ ਯਕਜਹਿਤੀ ਅਤੇ ਹਮਾਇਤ ਨੂੰ ਮੋਂਦਾ ਲਾਇਆ ਜਾਵੇ ਅਤੇ ਕਸ਼ਮੀਰੀ ਲੋਕਾਂ ਦੀ ਆਜ਼ਾਦੀ ਦੀ ਲਹਿਰ, ਵਿਸ਼ੇਸ਼ ਕਰਕੇ ਉਹਨਾਂ ਦੀ ਹਥਿਆਰਬੰਦ ਜੱਦੋਜਹਿਦ ਲਈ ਵੱਧ ਤੋਂ ਵੱਧ ਗੈਰ-ਸਾਜਗਾਰ ਅਤੇ ਦੁਸ਼ਵਾਰ ਹਾਲਤਾਂ ਬਣਾਈਆਂ ਜਾਣ।
ਅਖੌਤੀ ਸਰਜੀਕਲ ਹਮਲਿਆਂ ਪਿੱਛੇ ਕੰਮ ਕਰਦੇ ਆਪਣੇ ਮੰਤਵਾਂ ਨੂੰ ਪੂਰਾ ਕਰਨ ਪੱਖੋਂ ਭਾਰਤੀ ਹਾਕਮਾਂ ਵੱਲੋਂ ਚਾਹੇ ਇੱਕ ਛੋਟੀ ਤੇ ਵਕਤੀ ਹੀ ਸਹੀ, ਪਰ ਕੁੱਝ ਨਾ ਕੁਝ ਸਫਲਤਾ ਹਾਸਲ ਕੀਤੀ ਗਈ ਹੈ। ਵਿਸ਼ੇਸ਼ ਕਰਕੇ ਨਾਟੋ ਗੁੱਟ ਦੇ ਕੁੱਝ ਸਾਮਰਾਜੀ ਮੁਲਕਾਂ ਅਤੇ ਕੁੱਝ ਪਛੜੇ ਮੁਲਕਾਂ ਦੇ ਹਾਕਮਾਂ ਨੂੰ ਇਹਨਾਂ ਕਥਿਤ ਸਰਕਜੀਕਲ ਹਮਲਿਆਂ ਦੀ ਸਿੱਧੀ, ਅਸਿੱਧੀ ਜਾਂ ਚੁੱਪ ਹਮਾਇਤ ਹਾਸਲ ਕਰਨ, ਕਸ਼ਮੀਰੀ ਲੋਕਾਂ ਦੀ ਆਜ਼ਾਦੀ ਦੀ ਹੱਕੀ ਲਹਿਰ 'ਤੇ ''ਦਹਿਸ਼ਤਗਰਦ'' ਲਹਿਰ ਵਜੋਂ ਮੋਹਰ ਲਵਾਉਣ ਅਤੇ ਪਾਕਿਸਤਾਨ ਨੂੰ ਕਿਸੇ ਹੱਦ ਤੱਕ ਬਚਾਓ ਦੀ ਹਾਲਤ ਵਿੱਚ ਧੱਕਣ ਪੱਖੋਂ ਕਾਮਯਾਬੀ ਹਾਸਲ ਕੀਤੀ ਗਈ ਹੈ। ਭਾਰਤੀ ਹਾਕਮਾਂ ਵੱਲੋਂ ਰਾਵਲਪਿੰਡੀ ਵਿੱਚ ਹੋਣ ਵਾਲੇ ਸਾਰਕ ਦੇਸ਼ਾਂ ਦੇ ਸੰਮੇਲਨ ਦੇ ਬਾਈਕਾਟ ਦਾ ਐਲਾਨ ਕਰਦਿਆਂ, ਬੰਗਲਾਦੇਸ਼, ਭੂਟਾਨ ਅਤੇ ਸ੍ਰੀ ਲੰਕਾ ਨੂੰ ਇਸ ਸੰਮੇਲਨ ਵਿੱਚ ਨਾ ਜਾਣ ਲਈ ਰਜ਼ਾਮੰਦ ਕਰਾਇਆ ਗਿਆ ਹੈ। ਇਸੇ ਤਰ•ਾਂ ਬਰਿਕਸ (ਬਰਾਜ਼ੀਲ, ਰੂਸ, ਚੀਨ, ਭਾਰਤ ਅਤੇ ਦੱਖਣੀ ਅਫਰੀਕਾ) ਦੇ ਗੋਆ ਵਿਖੇ ਹੋਏ ਸਿਖਰ ਸੰਮੇਲਨ ਦੇ ਸਾਂਝੇ ਬਿਆਨ ਵਿੱਚ ਅਖੌਤੀ ਦਹਿਸ਼ਤਗਰਦੀ ਖਿਲਾਫ ਲੜਾਈ ਦੀ ਅਹਿਮੀਅਤ ਨੂੰ ਆਮ ਰੂਪ ਵਿੱਚ ਉਭਾਰਨ ਵਿੱਚ ਵੀ ਸਫਲ ਹੋਇਆ ਗਿਆ ਹੈ। ਇਸ ਥੋੜ•ੀ-ਬਹੁਤੀ ਸਫਲਤਾ ਦੇ ਗਰੂਰ ਵਿੱਚ ਗੜੁੱਚ ਫਿਰਕੂ ਹਿੰਦੂ ਫਾਸ਼ੀ ਹਾਕਮਾਂ ਵੱਲੋਂ ਕੰਟਰੋਲ ਰੇਖਾ (ਸਰਹੱਦ) ਨੂੰ 2018 ਤੱਕ ਸੀਲ ਕਰਨ ਦਾ ਐਲਾਨ ਕਰਦਿਆਂ, ਆਪਣੇ ਫਾਸ਼ੀ ਖੂਨੀ ਮਨਸੂਬਿਆਂ ਨੂੰ ਜ਼ਾਹਰ ਕਰ ਦਿੱਤਾ ਗਿਆ ਹੈ ਯਾਨੀ ਉਹਨਾਂ ਵੱਲੋਂ ਕਸ਼ਮੀਰ ਘਾਟੀ ਦਾ ਸਬੰਧ ਸੰਸਾਰ ਨਾਲੋਂ ਤੋੜਦਿਆਂ ਅਤੇ ਇਸ ਨੂੰ ਇੱਕ ਕੈਦਖਾਨੇ ਵਿੱਚ ਤਬਦੀਲ ਕਰਦਿਆਂ, ਅਖੌਤੀ ਦਹਿਸ਼ਤਗਰਦੀ ਦਾ ਸਫਾਇਆ ਕਰਨ ਦੇ ਨਾਂ ਹੇਠ ਕਸ਼ਮੀਰੀ ਲੋਕਾਂ ਦੀ ਕੌਮੀ ਆਜ਼ਾਦੀ ਦੀ ਲਹਿਰ ਨੂੰ ਫਾਸ਼ੀ ਜਬਰ ਦੇ ਰੋਲਰ ਰਾਹੀਂ ਦਰੜਨ ਅਤੇ ਕਸ਼ਮੀਰੀ ਕੌਮ ਨੂੰ ਗੋਡਿਆਂ ਪਰਨੇ ਕਰਨ ਦੇ ਫਾਸ਼ੀ ਮਨਸੂਬਿਆਂ ਨੂੰ ਪੂਰਾ ਕਰਨ ਦਾ ਭਰਮ ਪਾਲਿਆ ਜਾ ਰਿਹਾ ਹੈ। ਚਾਹੇ ਇਹਨਾਂ ਹਾਕਮਾਂ ਵੱਲੋਂ ਕਸ਼ਮੀਰੀ ਲੋਕਾਂ ਦੀ ਕੌਮੀ ਆਜ਼ਾਦੀ ਦੀ ਲਹਿਰ ਨੂੰ ਦਬਾਉਣ-ਕੁਚਲਣ ਵਿੱਚ ਵਕਤੀ ਸਫਲਤਾ ਹਾਸਲ ਵੀ ਕਰ ਲਈ ਜਾਂਦੀ ਹੈ, ਪਰ ਕਸ਼ਮੀਰੀ ਕੌਮ ਨੂੰ ਗੋਡਿਆਂ ਪਰਨੇ ਕਰਨਾ, ਕਸ਼ਮੀਰੀ ਕੌਮ ਦੇ ਦਿਲਾਂ ਅੰਦਰ ਲਟ ਲਟ ਬਲਦੀ ਕੌਮੀ ਆਜ਼ਾਦੀ ਅਤੇ ਆਪਣੀ ਹੋਣੀ ਖੁਦ ਤਹਿ ਕਰਨ ਦੀ ਤਾਂਘ ਨੂੰ, ਭਾਰਤੀ ਕਬਜ਼ੇ ਅਤੇ ਦਾਬੇ ਖਿਲਾਫ ਮਘਦੀ-ਭਖਦੀ ਨਫਰਤ, ਸੰਗਰਾਮੀ ਜੇਰੇ ਅਤੇ ਸਿਦਕਦਿਲੀ ਨੂੰ ਕੁਚਲਣ ਦੀ ਉਮੀਦ ਇੱਕ ਭਰਮ ਤੋਂ ਸਿਵਾਏ ਕੁੱਝ ਨਹੀਂ ਹੈ।
ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਹਿੰਦੂਤਵੀ ਫਾਸ਼ੀ ਜੁੰਡਲੀ ਦੀ ਹਕੂਮਤ ਵੱਲੋਂ ਕਸ਼ਮੀਰੀ ਕੌਮ ਦੀ ਆਜ਼ਾਦੀ ਦੀ ਲਹਿਰ ਨੂੰ ਕੁਚਲਣ ਵਾਸਤੇ ਅਮਰੀਕੀ ਸਾਮਰਾਜੀਆਂ ਅਤੇ ਪਛੜੇ ਮੁਲਕਾਂ ਦੇ ਇਸਰਾਈਲ ਜਿਹੇ ਪਿਛਾਖੜੀ ਹਾਕਮਾਂ ਨਾਲ ਪਾਈ ਜਾ ਰਹੀ ਗਲਵੱਕੜੀ ਦੀਆਂ ਉੱਤਰ-ਪੂਰਬੀ ਖਿੱਤੇ ਦੀਆਂ ਕੌਮੀ ਆਪਾ-ਨਿਰਣੇ ਅਤੇ ਆਜ਼ਾਦੀ ਦੀਆਂ ਲਹਿਰਾਂ ਅਤੇ ਕਮਿਊਨਿਸਟ ਇਨਕਲਾਬੀਆਂ, ਵਿਸ਼ੇਸ਼ ਕਰਕੇ ਸੀ.ਪੀ.ਆਈ.(ਮਾਓਵਾਦੀ) ਦੀ ਅਗਵਾਈ ਹੇਠ ਚੱਲਦੀ ਹਥਿਆਰਬੰਦ ਆਦਿਵਾਸੀ ਕਿਸਾਨ ਸੰਘਰਸ਼ ਲਈ ਵੀ ਗੰਭੀਰ ਦੂਰਮਾਰ ਅਰਥ-ਸੰਭਾਵਨਾਵਾਂ ਹੋਣਗੀਆਂ। ਇਸ ਲਈ, ਸਭਨਾਂ ਕਮਿਊਨਿਸਟ ਇਨਕਲਾਬੀ, ਇਨਕਲਾਬੀ-ਜਮਹੂਰੀ, ਇਨਸਾਫਪਸੰਦ, ਲੋਕ ਹਿੱਤੂ ਅਤੇ ਕੌਮਪ੍ਰਸਤ/ਦੇਸ਼ਭਗਤ ਤਾਕਤਾਂ ਨੂੰ ਕਸ਼ਮੀਰ ਘਾਟੀ ਵਿੱਚ ਢਾਹੇ ਜਾ ਰਹੇ ਮੌਜੂਦਾ ਜਬਰ, ਅਫਸਪਾ ਦੇ ਰੂਪ ਵਿੱਚ ਮੜ•ੇ ਫਾਸ਼ੀ ਕਾਨੂੰਨ, ਸਰਜੀਕਲ ਹਮਲਿਆਂ ਦੀ ਆੜ ਹੇਠ ਭੜਕਾਏ ਜਾ ਰਹੇ ਹਿੰਦੂ ਫਿਰਕੂ ਜਨੂੰਨ ਅਤੇ ਨਕਲੀ ਕੌਮੀ ਜਨੂੰਨ, ਹਿੰਦ-ਪਾਕਿ ਸਰਹੱਦ 'ਤੇ ਸਿਰਜੇ ਜਾ ਰਹੇ ਜੰਗੀ ਮਾਹੌਲ ਅਤੇ ਇਹਨਾਂ ਕਦਮਾਂ ਪਿੱਛੇ ਕੰਮ ਕਰਦੇ ਫਿਰਕੂ ਫਾਸ਼ੀ ਮਨਸੂਬਿਆਂ ਨੂੰ ਨੰਗਾ ਕਰਦਿਆਂ, ਇਹਨਾਂ ਖਿਲਾਫ ਵੱਧ ਤੋਂ ਵੱਧ ਜਨਤਾ ਨੂੰ ਉਭਾਰਨਾ ਚਾਹੀਦਾ ਹੈ ਅਤੇ ਇਹਨਾਂ ਮਨਸੂਬਿਆਂ ਨੂੰ ਮਿੱਟੀ ਵਿੱਚ ਮਿਲਾਉਣ ਲਈ ਕਸ਼ਮੀਰੀ ਕੌਮ ਦੀ ਹੱਕੀ ਲੜਾਈ ਦੀ ਹਮਾਇਤ ਵਿੱਚ ਲਲਕਾਰ ਉੱਚੀ ਕਰਦਿਆਂ, ਸੰਘਰਸ਼ ਦਾ ਮੈਦਾਨ ਮੱਲਣਾ ਚਾਹੀਦਾ ਹੈ।
ਪੰਜਾਬੀ ਸੂਬਾ ਜੁਬਲੀ ਸਮਾਗਮਾਂ ਦੇ ਸਰਕਾਰੀ ਦੰਭ
ਪੰਜਾਬੀ ਸੂਬਾ ਜੁਬਲੀ ਸਮਾਗਮਾਂ ਦੇ ਸਰਕਾਰੀ ਦੰਭ ਨੂੰ ਨੰਗਾ ਕਰੋ
ਪੰਜਾਬੀ ਕੌਮ ਦੀਆਂ ਹਕੀਕੀ ਮੰਗਾਂ ਨੂੰ ਉਭਾਰੋ
ਪਹਿਲੀ ਨਵੰਬਰ 2016 ਪੰਜਾਬੀ ਸੂਬਾ ਦਿਹਾੜਾ ਜਾਂ ਨਵ-ਪੰਜਾਬ ਦਿਹਾੜਾ ਹੈ। ਇਸ ਪਹਿਲੀ ਨਵੰਬਰ ਨੂੰ ਭਾਸ਼ਾਈ ਆਧਾਰ 'ਤੇ ਪੰਜਾਬ ਨੂੰ ਬਣਿਆਂ 50 ਸਾਲ ਪੂਰੇ ਹੋ ਜਾਣਗੇ। ਇਸ ਲਈ, ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਇਸ ਨੂੰ ਜੁਬਲੀ ਵਰ•ੇ ਵਜੋਂ ਮਨਾਉਣ ਲਈ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਪਿਛਲੇ ਸਾਲਾਂ ਵਿੱਚ ਜਿਹਨਾਂ ਬਾਦਲਾਂ ਅਤੇ ਅਕਾਲੀਆਂ ਦੇ ਚੇਤਿਆਂ ਵਿੱਚੋਂ ਹੀ ਇਹ ਦਿਹਾੜਾ ਗਾਇਬ ਰਿਹਾ ਹੈ, ਅੱਜ ਅਚਾਨਕ ਉਹਨਾਂ ਦੇ ਮਨਾਂ ਵਿੱਚ ਇਸ ਦਿਨ ਨੂੰ ਜੁਬਲੀ ਦਿਹਾੜੇ ਵਜੋਂ ਮਨਾਉਣ ਦਾ ਉੱਠਿਆ ਡੌਂਅ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਉਹਨਾਂ ਦੀ ਕਿਸੇ ਸੁਹਿਰਦ ਭਾਵਨਾ ਦੀ ਪੈਦਾਇਸ਼ ਨਹੀਂ ਹੈ। ਇਹ ਡੌਂਅ ਨੇੜੇ ਆ ਰਹੀਆਂ ਵਿਧਾਨ ਸਭਾਈ ਚੋਣਾਂ ਵਿੱਚ ਪੰਜਾਬੀ ਕੌਮ ਦੀਆਂ ਭਾਵਨਾਵਾਂ ਨੂੰ ਆਪਣੀਆਂ ਵੋਟਾਂ ਵਿੱਚ ਢਾਲਣ ਦੀ ਹਵਸ ਦੀ ਪੈਦਾਇਸ਼ ਇੱਕ ਪੈਂਤੜਾ ਚਾਲ ਹੈ।
ਅਕਾਲੀ ਹਕੂਮਤ ਵਿੱਚ ਭਾਈਵਾਲ ਭਾਜਪਾ ਉਸ ਫਿਰਕੂ ਜਨਸੰਘ ਦਾ ਪਲਟਿਆ ਰੂਪ ਹੈ ਅਤੇ ਆਰ.ਐਸ.ਐਸ. ਦੀ ਅਗਵਾਈ ਵਾਲੇ ਫਿਰਕੂ ਹਿੰਦੂਤਵੀ ਸੰਘ ਲਾਣੇ ਦਾ ਇੱਕ ਸਿਆਸੀ ਫੱਟਾ ਹੈ, ਜਿਹੜਾ ਪੰਜਾਬ ਅੰਦਰ ਭਾਸ਼ਾਈ ਆਧਾਰ 'ਤੇ ਪੰਜਾਬ ਦੇ ਗਠਨ ਦਾ ਡਟਵਾਂ ਵਿਰੋਧ ਕਰਦਾ ਰਿਹਾ ਹੈ ਅਤੇ ਜਿਹੜਾ ਪੰਜਾਬੀ ਹਿੰਦੂਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨੂੰ ਬੇਦਾਵਾ ਦੇਣ ਅਤੇ ਹਿੰਦੀ ਨੂੰ ਮਾਂ-ਬੋਲੀ ਵਜੋਂ ਅਪਣਾਉਣ ਲਈ ਉਕਸਾਉਂਦਿਆਂ, ਪੰਜਾਬੀ ਕੌਮ ਦੇ ਵਿਹੜੇ ਫਿਰਕੂ ਜ਼ਹਿਰ ਦਾ ਛਿੱਟਾ ਦਿੰਦਾ ਰਿਹਾ ਹੈ ਅਤੇ ਜਿਹੜਾ ਅੱਜ ਵੀ ਮੁਲਕ ਨੂੰ ਬਹੁ-ਕੌਮੀ ਮੁਲਕ ਪ੍ਰਵਾਨ ਕਰਨ ਤੋਂ ਮੁਨਕਰ ਹੈ, ਪੰਜਾਬੀ ਕੌਮ ਦੀ ਹੋਂਦ ਨੂੰ ਮੰਨਣ ਤੋਂ ਮੁਨਕਰ ਹੈ ਤੇ ਪੰਜਾਬੀ ਲੋਕਾਂ ਨੂੰ ਹਿੰਦੂ ਕੌਮ/ਰਾਸ਼ਟਰ ਦਾ ਅੰਗ ਮੰਨ ਕੇ ਚੱਲਦਾ ਹੈ। ਜੇ ਅੱਜ ਉਸ ਭਾਜਪਾ ਨੂੰ ਇਸ ਜੁਬਲੀ ਦਿਹਾੜੇ ਦੇ ਢੋਲ-ਢਮੱਕੇ ਵਿੱਚ ਦੱਬੇ-ਘੁੱਟੇ ਸ਼ਾਮਲ ਹੋਣ ਦਾ ਕੌੜਾ ਅੱਕ ਚੱਬਣਾ ਪੈ ਰਿਹਾ ਹੈ, ਤਾਂ ਉਹਨਾਂ ਦਾ ਇਹ ਕਦਮ ਵੀ ਉਹਨਾਂ ਦੇ ਮਨਾਂ ਵਿੱਚ ਪੰਜਾਬੀ ਕੌਮ ਪ੍ਰਤੀ ਜਾਗੇ ਕਿਸੇ ਅਚਾਨਕ ਵਿਰਾਗ ਦੀ ਉਪਜ ਨਹੀਂ ਹੈ, ਸਗੋਂ ਨੇੜੇ ਆ ਰਹੀਆਂ ਵਿਧਾਨ ਸਭਾਈ ਚੋਣਾਂ ਵਿੱਚ ਪੰਜਾਬੀ ਲੋਕਾਂ ਦੀਆਂ ਭਾਵਨਾਵਾਂ ਨੂੰ ਵੋਟ ਖੱਟੀ ਵਿੱਚ ਬਦਲਣ ਅਤੇ ਇਉਂ ਹਕੂਮਤ ਅੰਦਰ ਵੱਧ ਤੋਂ ਵੱਧ ਸੰਭਵ ਹਿੱਸਾ ਹਾਸਲ ਕਰਕੇ ਆਪਣੇ ਫਿਰਕੂ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਸਾਜਗਾਰ ਹੈਸੀਅਤ ਹਾਸਲ ਕਰਨਾ ਹੈ।
ਪਹਿਲੋਂ ਹੀ ਪੰਜਾਬ ਦੇ ਪਾਰਲੀਮਾਨੀ ਸਿਆਸੀ ਅਖਾੜੇ ਵਿੱਚ ਦਰਿਆਈ ਪਾਣੀਆਂ ਦੀ ਵੰਡ ਅਤੇ ਚੰਡੀਗੜ• ਦੇ ਮੁੱਦੇ ਬਾਦਲ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਕਾਂਗਰਸ ਦੀ ਦੰਭੀ ਬਿਆਨਬਾਜ਼ੀ ਦੀ ਮੁਕਾਬਲੇਬਾਜ਼ੀ ਦਾ ਮਸਾਲਾ ਬਣੇ ਆ ਰਹੇ ਹਨ। ਇਹਨਾਂ ਦੋਵਾਂ ਮੌਕਾਪ੍ਰਸਤ ਟੋਲਿਆਂ ਵੱਲੋਂ ਆਪਣੇ ਆਪ ਨੂੰ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਚੰਡੀਗੜ• 'ਤੇ ਹੱਕਦਾਰੀ ਦੇ ਰਖੈਲ ਗੁਰਜਧਾਰੀਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਮੁੱਦਿਆਂ 'ਤੇ ਨਵੇਂ ਮੌਕਾਪ੍ਰਸਤ ਸ਼ੋਸ਼ੇਬਾਜ਼ ਟੋਲੇ ''ਆਪ'' ਨੂੰ ਘੇਰਨ ਲਈ ਹੱਥ-ਪੈਰ ਮਾਰੇ ਜਾ ਰਹੇ ਹਨ। ਹੁਣ ਪੰਜਾਬੀ ਸੂਬੇ ਦਾ ਇਹ ਜੁਬਲੀ ਦਿਹਾੜਾ ਅਕਾਲੀ-ਭਾਜਪਾ ਹਕੂਮਤ ਲਈ ਬਹੁੜਿਆ ਅਜਿਹਾ ਮੌਕਾ ਹੈ, ਜਿਸ ਨੂੰ ਚੋਣ-ਅਖਾੜੇ ਅੰਦਰ ਆਪਣੇ ਪੁਰਾਣੇ ਤੇ ਨਵੇਂ ਸ਼ਰੀਕਾਂ ਖਿਲਾਫ ਸਿੱਧੇ/ਅਸਿੱਧੇ ਵਰਤਣ ਲਈ ਹਰ ਹੀਲਾ ਵਰਤਿਆ ਜਾਵੇਗਾ। ਵਿਸ਼ੇਸ਼ ਕਰਕੇ ਬਾਦਲ ਟੋਲੇ ਵੱਲੋਂ ਕਾਂਗਰਸ ਨੂੰ ਪੰਜਾਬ ਦੁਸ਼ਮਣ ਵਜੋਂ ਪੇਸ਼ ਕਰਨ ਲਈ ਜਾਰੀ ਪ੍ਰਚਾਰ ਹੱਲੇ ਨੂੰ ਹੋਰ ਤੇਜ ਕਰਦਿਆਂ, ਇਹ ਵੀ ਉਭਾਰਿਆ ਜਾਵੇਗਾ ਕਿ ਇਸ ਕਾਂਗਰਸ ਵੱਲੋਂ ਕਿਵੇਂ ਪੰਜਾਬ ਦਾ ਭਾਸ਼ਾਈ ਆਧਾਰ 'ਤੇ ਗਠਨ ਕਰਨ ਦਾ ਵਿਰੋਧ ਕੀਤਾ ਗਿਆ ਸੀ ਅਤੇ ਪੰਜਾਬੀਆਂ ਨੂੰ ਅਕਾਲੀ ਦਲ ਦੀ ਅਗਵਾਈ ਵਿੱਚ ਭਾਸ਼ਾਈ ਆਧਾਰ 'ਤੇ ਸੂਬਾ ਬਣਾਉਣ ਦੀ ਮੰਗ ਲਈ ਲੰਬਾ ਸੰਘਰਸ਼ ਕਰਨਾ ਪਿਆ ਸੀ ਅਤੇ ਕੁਰਬਾਨੀਆਂ ਦੇਣੀਆਂ ਪਈਆਂ ਸਨ। ਯਾਦ ਰਹੇ, ਕਿ ਕੇਂਦਰ ਦੀ ਜਵਾਹਰ ਲਾਲ ਨਹਿਰੂ ਸਰਕਾਰ ਅਤੇ ਪੰਜਾਬ ਦੀ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਹੇਠਲੀ ਕਾਂਗਰਸ ਹਕੂਮਤ ਵੱਲੋਂ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਗਠਨ ਕਰਨ ਦਾ ਡਟਵਾਂ ਅਤੇ ਕੱਟੜ ਵਿਰੋਧ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰੀ ਗੁਲਜਾਰੀ ਲਾਲ ਨੰਦਾ ਵੱਲੋਂ ਤਾਂ ਇੱਥੋਂ ਤੱਕ ਕਿਹਾ ਗਿਆ ਸੀ ਕਿ ਪੰਜਾਬੀ ਸੂਬਾ ਉਹਨਾਂ ਦੀ ਲਾਸ਼ 'ਤੇ ਬਣੇਗਾ। ਬਾਅਦ ਵਿੱਚ ਵੀ ਕਾਂਗਰਸੀਆਂ ਵੱਲੋਂ ਦਿੱਲੀ ਅਤੇ ਮਨਾਲੀ-ਕਲੌਂਗ ਤੱਕ ਫੈਲੇ ਅਖੌਤੀ ਮਹਾਂ-ਪੰਜਾਬ ਦੀ ਕੱਟ-ਵੱਢ ਕਰਵਾਉਣ ਅਤੇ ਇਸ ਨੂੰ ਇੱਕ 'ਸੂਬੀ' ਤੱਕ ਸੁੰਗੇੜਨ ਦਾ ਦੋਸ਼ ਅਕਾਲੀਆਂ ਸਿਰ ਥੋਪਿਆ ਜਾਂਦਾ ਰਿਹਾ ਹੈ।
ਜਿੱਥੋਂ ਤੱਕ ਕਾਂਗਰਸੀਆਂ ਵੱਲੋਂ ਮੌਜੂਦਾ ਪੰਜਾਬ ਨੂੰ ਇੱਕ 'ਸੂਬੀ' ਕਹਿਣ ਦੀ ਗੱਲ ਦਾ ਸਬੰਧ ਹੈ, ਪੰਜਾਬੀ ਕੌਮ ਦੀ ਲੱਗਭੱਗ ਤਿੰਨ ਕਰੋੜ ਵਸੋਂ ਨੂੰ ਸਮੋਂਦਾ ਇਹ ਸੂਬਾ ਸੱਚਿਉਂ ਇੱਕ 'ਸੂਬੀ' ਹੈ। ਪਰ ਇਹ 'ਸੂਬੀ' ਇਸ ਕਰਕੇ ਨਹੀਂ ਹੈ ਕਿ ਇਹ 1947 ਤੋਂ ਬਾਅਦ ਪ੍ਰਸ਼ਾਸਕੀ-ਪ੍ਰਬੰਧਕੀ ਆਧਾਰ 'ਤੇ ਬਣਾਏ ਅਖੌਤੀ ਪੰਜਾਬ (''ਮਹਾਂ ਪੰਜਾਬ'') ਦੀ ਗਲਤ ਵੰਡ ਕਰ ਦਿੱਤੀ ਗਈ ਹੈ। ਇਹ 'ਸੂਬੀ' ਇਸ ਕਰਕੇ ਬਣਦੀ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੀਆਂ ਹੱਦਾਂ ਅੰਦਰ ਵਸਦੀ ਪੰਜਾਬੀ ਕੌਮ ਦੀ ਆਬਾਦੀ ਲੱਗਭੱਗ ਤੇਰਾਂ ਕਰੋੜ ਬਣਦੀ ਹੈ। ਇਹ 'ਸੂਬੀ' ਪਹਿਲੀ ਨਵੰਬਰ 1966 ਨੂੰ ਨਹੀਂ ਬਣਾਈ ਗਈ। ਅਸਲ ਵਿੱਚ ਇਹ ਤਾਂ ਮੁਲਕ ਦੀ ਨਕਲੀ ਆਜ਼ਾਦੀ ਮੌਕੇ 1947 ਵਿੱਚ ਅੰਗਰੇਜ਼ ਸਾਮਰਾਜੀਆਂ ਅਤੇ ਭਾਰਤ ਦੇ ਦਲਾਲ ਹਾਕਮਾਂ ਦੀ ਮਿਲੀਭੁਗਤ ਨਾਲ ਉਦੋਂ ਹੀ ਬਣਾ ਦਿੱਤੀ ਗਈ ਸੀ, ਜਦੋਂ ਉਹਨਾਂ ਵੱਲੋਂ ਪੰਜ ਪਾਣੀਆਂ ਦੀ ਇਸ ਧਰਤੀ ਨੂੰ ਵੰਡਣ ਅਤੇ ਪੰਜਾਬੀ ਕੌਮ ਨੂੰ ਚੀਰਨ ਦਾ ਨਿਰਣਾ ਲੈ ਲਿਆ ਗਿਆ ਸੀ ਅਤੇ ਇਸ ਨੂੰ ਫਿਰਕੁ ਕਤਲੇਆਮ ਰਚਾ ਕੇ ਮਾਰੇ ਗਏ ਲੱਖਾਂ ਮਾਸੂਮ ਪੰਜਾਬੀਆਂ ਦੀਆਂ ਲਾਸ਼ਾਂ ਤੋਂ ਲੰਘਦਿਆਂ ਸਰ-ਅੰਜਾਮ ਦਿੱਤਾ ਗਿਆ ਸੀ। ਪੰਜਾਬੀ ਕੌਮ 'ਤੇ ਸਾਮਰਾਜੀ ਹਾਕਮਾਂ ਦੀ ਦਲਾਲ ਗਾਂਧੀ-ਨਹੂਰ-ਪਲੇਟ ਜੁੰਡਲੀ ਅਤੇ ਜਿਨਾਹ ਟੋਲੇ ਵੱਲੋਂ ਠੋਸੀ ਇਹ ਨਿਹੱਕੀ ਵੰਡ ਪੰਜਾਬੀ ਕੌਮ ਦੇ ਪਿੰਡੇ 'ਤੇ ਇੱਕ ਅਜਿਹਾ ਨਸੂਰ ਹੈ, ਜਿਹੜਾ ਅੱਜ ਤੱਕ ਰਿਸ ਰਿਹਾ ਹੈ ਅਤੇ ਉਦੋਂ ਤੱਕ ਰਿਸਦਾ ਰਹੇਗਾ, ਜਦੋਂ ਤੱਕ ਪੰਜਾਬੀ ਕੌਮ ਦੇ ਭਵਿੱਖ ਦੇ ਸਫਰ-ਮਾਰਗ 'ਤੇ ਕੋਈ ਸਵੱਲੜਾ ਸਿਆਸੀ ਮੋੜ ਨਹੀਂ ਆਉਂਦਾ।
ਇਸ ਨਿਹੱਕੀ ਵੰਡ ਦੀ ਸਾਜਿਸ਼ ਰਚਣ ਵਿੱਚ ਦਲਾਲ ਕਾਂਗਰਸੀ ਅਤੇ ਮੁਸਲਮ ਲੀਗੀ ਸਿਆਸਤਦਾਨਾਂ ਵੱਲੋਂ ਤਾਂ ਮੋਹਰੀ ਰੋਲ ਨਿਭਾਇਆ ਹੀ ਗਿਆ ਹੈ, ਪਰ ਉਸ ਵੇਲੇ ਦੇ ਅਕਾਲੀ ਦਲ ਵੱਲੋਂ ਵੀ ਗਾਂਧੀ-ਨਹਿਰੂ-ਪਟੇਲ ਜੁੰਡਲੀ ਦੇ ਮੋਮੋਠਗਣੇ ਜਾਲ ਵਿੱਚ ਫਸਦਿਆਂ, ਇਸ ਇਤਿਹਾਸਕ ਕਾਲੇ ਕਾਰਨਾਮੇ ਵਿੱਚ ਭਾਗੀਦਾਰ ਬਣਨ ਦਾ ਕਲੰਕ ਖੱਟਿਆ ਗਿਆ। ਜਿੱਥੋਂ ਤੱਕ ਮੁਲਕ ਨੂੰ ਪਾਕਿਸਤਾਨ ਅਤੇ ਹਿੰਦੁਸਤਾਨ ਵਿੱਚ ਵੰਡਣ ਅਤੇ ਸਿੱਟੇ ਵਜੋਂ ਪੰਜਾਬੀ ਕੌਮ ਨੂੰ ਚੀਰਾ ਦੇਣ ਦਾ ਆਧਾਰ ਬਣੇ ਦੋ ਕੌਮਾਂ (ਹਿੰਦੂ ਕੌਮ ਅਤੇ ਮੁਸਲਮਾਨ ਕੌਮ) ਦੇ ਫਿਰਕੂ ਸਿਧਾਂਤ ਦਾ ਸਬੰਧ ਹੈ, ਇਸ ਨੂੰ ਪਹਿਲਾਂ ਆਰੀਆ ਸਮਾਜੀ ਅਤੇ ਉੱਘੇ ਕਾਂਗਰਸੀ ਲਾਲਾ ਲਾਜਪੱਤ ਰਾਏ ਵੱਲੋਂ ਬੁਲੰਦ ਕੀਤਾ ਗਿਆ ਸੀ। ਫਿਰ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਵੀਰ ਦਮੋਦਰ ਸਾਵਰਕਰ ਵੱਲੋਂ ਵਿਕਸਤ ਕਰਕੇ ਪੇਸ਼ ਕੀਤਾ ਗਿਆ ਅਤੇ ਇਸਦੀ ਜ਼ੋਰਦਾਰ ਪੈਰਵਾਈ ਕੀਤੀ ਗਈ ਸੀ। 1925 ਵਿੱਚ ਹੋਂਦ ਵਿੱਚ ਆਏ ਹਿੰਦੂ ਫਿਰਕੂ ਫਾਸ਼ੀ ਸੰਗਠਨ ਆਰ.ਐਸ.ਐਸ. ਵੱਲੋਂ ਦੋ ਕੌਮਾਂ ਦੇ ਫਿਰਕੂ ਸਿਧਾਂਤ ਦੇ ਪ੍ਰਚਾਰ ਪ੍ਰਸਾਰ ਲਈ ਪੂਰਾ ਟਿੱਲ ਲਾਇਆ ਗਿਆ ਸੀ ਅਤੇ ਅੱਜ ਵੀ ਲਾਇਆ ਜਾ ਰਿਹਾ ਹੈ। 1947 ਵੇਲੇ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਅਤੇ ਬਾਅਦ ਵਿੱਚ ਜਨਸੰਘ ਦੀ ਨੀਂਹ ਪੱਖਣ ਵਾਲੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਵੱਲੋਂ ਇਸਦੀ ਜ਼ੋਰਦਾਰ ਪੈਰਵਾਈ ਕੀਤੀ ਜਾਂਦੀ ਰਹੀ ਹੈ।
ਉਪਰੋਕਤ ਸੰਖੇਪ ਜ਼ਿਕਰ ਕਰਨ ਦਾ ਮਤਲਬ ਇਹ ਹੈ ਕਿ ਕੀ ਕਾਂਗਰਸੀ, ਕੀ ਅਕਾਲੀ, ਕੀ ਸੰਘ ਲਾਣਾ— ਇਹ ਸਾਰੇ ਦੇ ਸਾਰੇ ਪੰਜਾਬੀ ਕੌਮ ਨੂੰ ਚੀਰਾ ਦੇਣ ਦੇ ਉਸ ਕਾਲੇ ਕਾਰਨਾਮੇ ਵਿੱਚ ਸ਼ਾਮਲ ਹਨ। ਪੰਜਾਂ ਦਰਿਆਵਾਂ ਦੀਆਂ ਹੱਦਾਂ ਅੰਦਰ ਵਸਦੀ-ਰਸਦੀ ਪੰਜਾਬੀ ਕੌਮ ਨੂੰ ਉਜਾੜੇ, ਮਾਰਧਾੜ ਅਤੇ ਕਤਲੇਆਮ ਦੇ ਮੂੰਹ ਧੱਕਣ ਅਤੇ ਲੱਖਾਂ ਲੋਕਾਂ ਦੀਆਂ ਲਾਸ਼ਾਂ ਦੇ ਢੇਰ ਵਿਛਾਉਣ ਦਾ ਕਲੰਕ ਇਹਨਾਂ ਸਭਨਾਂ ਦੇ ਮੱਥੇ 'ਤੇ ਲੱਗਿਆ ਹੋਇਆ ਹੈ। ਪੰਜਾਬੀ ਕੌਮ ਨੂੰ ਚੀਰਾ ਦੇਣ ਦਾ ਇਹ ਕਾਲਾ ਕਾਰਨਾਮਾ ਕਿਉਂ ਕੀਤਾ ਗਿਆ? ਕਿਉਂਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਸਾਲਮ ਸਰੂਪ ਆਪਣੇ ਆਪ ਵਿੱਚ ਇੱਕ ਤਾਕਤ ਹੈ, ਜਿਹੜੀ ਕੌਮ ਦੀ ਜਾਗਰਤੀ ਨਾਲ ਹੋਰ ਜ਼ੋਰ ਫੜਦੀ ਹੈ, ਪ੍ਰਚੰਡਤਾ ਅਖਤਿਆਰ ਕਰਦੀ ਹੈ। ਪੰਜਾਬੀ ਦਾ ਮਤਲਬ ਹੈ, ਪੰਜਾਬੀ ਕੌਮ ਦੀ ਮਾਂ-ਬੋਲੀ ਜਿਹਦੇ ਵਿੱਚ ਲੋਰੀਆਂ ਲੈ ਕੇ ਪੰਜਾਬੀ ਕੌਮ ਪ੍ਰਵਾਨ ਚੜ•ਦੀ ਹੈ, ਜਿਹੜੀ ਪੰਜਾਬੀ ਰਹਿਤਲ ਅਤੇ ਤਰਜ਼ੇ-ਜ਼ਿੰਦਗੀ ਦੀ ਲਫਾਜ਼ੀ ਪੁਸ਼ਾਕ ਹੈ; ਪੰਜਾਬੀਅਤ ਦਾ ਮਤਲਬ ਹੈ— ਪੰਜਾਬੀ ਰਹਿਤਲ, ਖਾਣ-ਪੀਣ, ਪਹਿਨਣ-ਪਚਰਨ, ਰਹਿਣ-ਸਹਿਣ, ਰੀਤੀ-ਰਿਵਾਜ, ਜੀਣ-ਥੀਣ, ਮੜ•ਕ-ਮਜ਼ਾਜ, ਕਲਾ ਸਾਹਿਤ, ਸੱਭਿਆਚਾਰ ਆਦਿ; ਪੰਜਾਬ ਦਾ ਅਰਥ ਹੈ— ਪੰਜ ਦਰਿਆਵਾਂ ਦੀ ਧਰਤੀ, ਪੰਜਾਬੀ ਕੌਮ ਦਾ ਘਰ, ਇਲਾਕਾਈ ਵਜੂਦ। ਆਪਣੀ ਮਾਂ-ਬੋਲੀ, ਆਪਣੀ ਰਹਿਤਲ, ਸਮਾਜਿਕ-ਸਭਿਆਚਾਰਕ ਮੁਹਾਂਦਰੇ, ਆਪਣੀ ਮਾਂ-ਧਰਤੀ ਪੰਜ ਦਰਿਆਵਾਂ ਦੀ ਧਰਤੀ ਨਾਲ ਮੋਹ ਤੇ ਇਸ਼ਕ ਹੋਣਾ, ਇਹਨਾਂ 'ਤੇ ਮਾਣ ਕਰਨਾ ਹੀ ਸੱਚੀ-ਸੁੱਚੀ ਕੌਮਪ੍ਰਸਤੀ/ਦੇਸ਼ਭਗਤੀ ਅਤੇ ਕੌਮੀ ਸਵੈਮਾਣ ਹੈ। ਇਹ ਉਹ ਜ਼ਰਖੇਜ਼ ਧਰਾਤਲ ਹੈ, ਜਿੱਥੇ ਖਰੇ ਲੋਕ-ਦਰਦ ਅਤੇ ਲੋਕ-ਪ੍ਰੇਮ ਦੀ ਫਸਲ ਲਹਿ-ਲਹਾਉਂਦੀ ਹੈ। ਇਹੀ ਉਹ ਧਰਾਤਲ ਹੈ, ਜਿਹੜੀ ਕੌਮ ਨੂੰ ਦਬਾਉਣ-ਕੁੱਟਣ ਦੇ ਕਾਰਨ ਬਣਦੇ ਸਾਮਰਾਜੀ ਦਾਬੇ ਅਤੇ ਅਧੀਨਗੀ ਨੂੰ ਚੁਣੌਤੀ ਦੇਣ ਲਈ ਲੋੜੀਂਦੀ ਮਚੂੰ ਮਚੂੰ ਕਰਦੀ ਕੌਮਪ੍ਰਸਤ ਭਾਵਨਾ ਅਤੇ ਕੌਮੀ ਏਕਤਾ ਨੂੰ ਉਗਾਸਾ ਦੇਣ ਵਾਲਾ ਪੈੜਾ ਬਣਦੀ ਹੈ। ਇਹੀ ਉਹ ਧਰਾਤਲ ਹੈ, ਜਿਹੜੀ ਇਨਕਲਾਬੀ ਜਮਹੂਰੀ ਚੇਤਨਾ ਅਤੇ ਲਹਿਰ ਦੀ ਜਾਨਦਾਰ ਉਠਾਣ ਬੰਨ•ਣ ਲਈ ਲੋੜੀਂਦੀ ਮੁਢਲੀ ਸ਼ਰਤ ਬਣਦੀ ਹੈ। ਖਰੀ ਕੌਮਪ੍ਰਸਤੀ, ਦੇਸ਼ਭਗਤੀ ਅਤੇ ਕੌਮੀ ਸਵੈਮਾਣ ਦੀ ਇਸ ਸਾਮਰਾਜ ਵਿਰੋਧੀ ਧਰਾਤਲ ਨੂੰ ਸੱਟ ਮਾਰਨ ਅਤੇ ਕੌਮ ਨੂੰ ਆਪਸੀ ਪਾਟਕ ਅਤੇ ਲੜਾਈ ਦੇ ਅਖਾੜੇ ਵਿੱਚ ਬਦਲਣ ਅਤੇ ਇਉਂ, ਇਨਕਲਾਬੀ ਕਾਂਗ ਉੱਠਣ ਦੇ ਆਧਾਰ-ਪੈੜੇ ਨੂੰ ਦੂਰਗਾਮੀ ਸੱਟ ਮਾਰਨ ਲਈ ਹੀ ਇਹ ਨਿਹੱਕੀ ਵੰਡ ਦਾ ਸੰਤਾਪ ਪੰਜਾਬੀ ਕੌਮ 'ਤੇ ਠੋਸਿਆ ਗਿਆ ਸੀ।
ਪਰ ਜਦੋਂ ਪੰਜਾਬੀ ਕੌਮ ਨੂੰ ਚੀਰਾ ਦੇ ਦਿੱਤਾ ਗਿਆ, ਜਦੋਂ ਪੰਜ ਪਾਣੀਆਂ ਅਤੇ ਪੰਜ ਪਾਣੀਆਂ ਦੀ ਧਰਤੀ 'ਤੇ ਜਬਰੀ ਸਰਹੱਦ ਵਾਹ ਦਿੱਤੀ ਗਈ ਤਾਂ ਉਸ ਤੋਂ ਬਾਅਦ ਵੀ ਹਿੰਦੁਸਤਾਨ ਅੰਦਰ ਭਾਰਤੀ ਹਾਕਮਾਂ ਦੀ ਅਧੀਨਗੀ ਹੇਠ ਆਈ ਵੱਡੀ-ਟੁੱਕੀ ਪੰਜਾਬੀ ਕੌਮ ਨਾਲ ਵਿਤਕਰੇ, ਧੱਕੇ ਅਤੇ ਸਿਤਮ ਦੀ ਦਾਸਤਾਨ ਦਾ ਅੰਤ ਨਹੀਂ ਹੋਇਆ। ਪੰਜਾਬੀ ਬੋਲਦੇ ਇਲਾਕਿਆਂ ਨੂੰ ਇੱਕ ਇਕਾਈ ਹੇਠ ਲਿਆਉਂਦਿਆਂ, ਪੰਜਾਬੀ ਕੌਮ ਨੂੰ ਉਸਦਾ ਇਲਕਾਈ ਘਰ ਮੁਹੱਈਆ ਕਰਨ ਦੀ ਬਜਾਏ, ਪ੍ਰਸ਼ਾਸਨਿਕ-ਪ੍ਰਬੰਧਕੀ ਗਿਣਤੀਆਂ-ਮਿਣਤੀਆਂ ਹੇਠ ਗਠਿਤ ਪੰਜਾਬ ਸੂਬੇ ਵਿੱਚ ਹਰਿਆਣਾ ਅਤੇ ਹਿਮਾਚਲ ਦੇ ਚੀਨ ਨਾਲ ਲੱਗਦੇ ਪਹਾੜੀ ਇਲਾਕਿਆਂ ਨੂੰ ਸਿਰ ਨਰੜ ਕਰ ਦਿੱਤਾ ਗਿਆ। ਇਸ ਤੋਂ ਅੱਗੇ ਪੰਜਾਬੀ ਕੌਮ ਦੇ ਹਿੱਸੇ ਆਏ ਢਾਈ ਦਰਿਆਵਾਂ (ਸਤਲੁਜ, ਬਿਆਸ ਅਤੇ ਅੱਧਾ ਰਾਵੀ) ਦੇ ਪਾਣੀਆਂ, ਪਣ-ਬਿਜਲੀ ਅਤੇ ਡੈਮਾਂ ਦੇ ਆਪਣੇ ਹੱਕ ਤੋਂ ਵਾਂਝਾ ਕਰ ਦਿੱਤਾ ਗਿਆ।
ਜਿਵੇਂ ਮੁਲਕ ਦੇ ਹੋਰਨਾਂ ਹਿੱਸਿਆਂ (ਤੇਲਗੂ, ਤਾਮਿਲ ਅਤੇ ਮਰਾਠਾ ਆਦਿ) ਵਿੱਚ ਵੱਖ ਵੱਖ ਕੌਮੀ ਸਮੂੰਹਾਂ ਵੱਲੋਂ ਭਾਸ਼ਾਈ ਆਧਾਰ 'ਤੇ ਸੁਬਿਆਂ ਦੀ ਹੱਦਬੰਦੀ ਕਰਨ ਦੀ ਮੰਗ ਚੁੱਕਦਿਆਂ ਸੰਘਰਸ਼ ਦਾ ਬਿਗਲ ਵਜਾਇਆ ਗਿਆ ਉਵੇਂ ਪੰਜਾਬੀ ਲੋਕਾਂ ਵੱਲੋਂ ਪੰਜਾਬੀ ਬੋਲੀ ਦੇ ਆਧਾਰ 'ਤੇ ਸੂਬਾ ਬਣਾਉਣ ਲਈ ਸੰਘਰਸ਼ ਦਾ ਆਗਾਜ਼ ਕੀਤਾ ਗਿਆ। ਪੰਜਾਬ ਅੰਦਰ ਕਿਸੇ ਵੀ ਖਰੀ ਕੌਮਪ੍ਰਸਤ ਸਿਆਸੀ ਤਾਕਤ ਅਤੇ ਇਨਕਲਾਬੀ ਤਾਕਤ ਦੀ ਤਕਰੀਬਨ ਅਣਹੋਂਦ ਵਾਲੀ ਹਾਲਤ ਵਿੱਚ ਇਸ ਸੰਘਰਸ਼ ਦੀ ਅਗਵਾਈ ਉਸ ਅਕਾਲੀ ਦਲ ਹੱਥ ਚਲੀ ਗਈ, ਜਿਹੜਾ ਪੰਜਾਬੀ ਕੌਮ ਨੂੰ ਵੰਡਣ-ਪਾੜਨ ਅਤੇ ਲਹੂ-ਲੁਹਾਣ ਕਰਨ ਦੀ ਜਿੰਮੇਵਾਰ ਕਾਂਗਰਸ ਪਾਰਟੀ ਨਾਲ ਘਿਓ-ਖਿਚੜੀ ਬਣ ਕੇ ਚੱਲਦਾ ਰਿਹਾ ਸੀ ਪਰ ਸਿਆਸੀ ਸੱਤਾ ਵਿੱਚ ਹਿੱਸੇਦਾਰੀ ਪੱਖੋਂ ਹੁਣ ਕਾਂਗਰਸ ਵੱਲੋਂ ਮੁਕਾਬਲਤਨ ਕਮ ਵੁਕਤੀ ਦੀ ਹਾਲਤ ਵਿੱਚ ਧੱਕਿਆ ਗਿਆ ਸਮਝ ਰਿਹਾ ਸੀ। ਸੀ.ਪੀ.ਆਈ. ਦੀ ਸੋਧਵਾਦੀ ਲੀਡਰਸ਼ਿੱਪ ਵੱਲੋਂ ਪੰਜਾਬੀ ਬੋਲਦੇ ਇਲਾਕਿਆਂ ਨੂੰ ਇੱਕ ਵੱਖਰੀ ਸੂਬਾਈ ਇਕਾਈ (ਪੰਜਾਬੀ ਸੂਬੇ) ਤਹਿਤ ਲਿਆਉਣ ਦੀ ਮੰਗ ਦੀ ਹਮਾਇਤ ਕੀਤੀ ਗਈ। ਚਾਹੇ ਮੁਲਕ ਅੰਦਰ ਭਾਸ਼ਾਈ ਆਧਾਰ 'ਤੇ ਸੂਬੇ ਗਠਿਤ ਕਰਨ ਦੀ ਉੱਠੀ ਆਵਾਜ਼ ਦੇ ਦਬਾਅ ਹੇਠ ਨਹਿਰੂ ਹਕੂਮਤ ਵੱਲੋਂ ਭਾਸ਼ਾ-ਆਧਾਰਤ ਸੂਬਾਈ ਹੱਦਬੰਦੀ ਕਰਨ ਲਈ 1956 ਵਿੱਚ ਇੱਕ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਕਰਵਾਇਆ ਗਿਆ ਸੀ, ਪਰ ਇਸ ਕਾਨੂੰਨ ਤਹਿਤ ਪੰਜਾਬੀ ਬੋਲੀ ਆਧਾਰਤ ਸੁਬਾ ਬਣਾਉਣ ਦੀ ਮੰਗ ਨੂੰ ਹਕਾਰਤ ਨਾਲ ਠੁਕਰਾ ਦਿੱਤਾ ਗਿਆ। ਪੰਜਾਬੀ ਸੂਬਾ ਅੰਦੋਲਨ ਨੂੰ ਕੁਚਲਣ ਲਈ ਹਰ ਜਾਬਰ ਹਰਬਾ ਵਰਤਿਆ ਗਿਆ। ਲਾਠੀ, ਗੋਲੀ ਦੀ ਵਰਤੋਂ ਕੀਤੀ ਗਈ। ਹਜ਼ਾਰਾਂ ਨੂੰ ਜੇਲ•ਾਂ ਵਿੱਚ ਡੱਕਿਆ ਗਿਆ ਅਤੇ ਤਰ•ਾਂ ਤਰ•ਾਂ ਦੇ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ। ਅਖੀਰ ਪਹਿਲੀ ਨਵੰਬਰ 1966 ਨੂੰ ਪੰਜਾਬੀ ਸੂਬਾ ਤਾਂ ਬਣਾ ਦਿੱਤਾ ਗਿਆ, ਪਰ ਇਸ ਵਿੱਚ ਵੀ ਮੀਂਗਣਾਂ ਘੋਲ ਦਿੱਤੀਆਂ ਗਈਆਂ। ਪੰਜਾਬ ਦੀ ਰਾਜਧਾਨੀ ਚੰਡੀਗੜ• ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ, ਕਈ ਪੰਜਾਬੀ ਬੋਲਦੇ ਇਲਾਕਿਆਂ ਨੂੰ ਹਰਿਆਣਾ ਅਤੇ ਹਿਮਾਚਲ ਹਵਾਲੇ ਕਰ ਦਿੱਤਾ ਗਿਆ। ਪੰਜਾਬ ਨੂੰ ਦਰਿਆਈ ਪਾਣੀਆਂ, ਪਣ-ਬਿਜਲੀ ਅਤੇ ਡੈਮਾਂ 'ਤੇ ਮਾਲਕੀਆਨਾ ਹੱਕਦਾਰੀ ਤੋਂ ਵਾਂਝਾ ਕਰ ਦਿੱਤਾ ਗਿਆ।
ਜੇ ਪੰਜਾਬੀ ਸੂਬੇ ਦੀ ਮੰਗ ਦੀ ਪੈਰਵਾਈ ਕਰਨ ਵਾਲੀਆਂ ਅਕਾਲੀ ਦਲ ਸਮੇਤ ਸਭਨਾਂ ਪਾਰਲੀਮਾਨੀ ਪਾਰਟੀਆਂ ਦੀ ਨੀਤ ਵਿੱਚ ਖੋਟ ਨਾ ਹੁੰਦਾ, ਤਾਂ ਉਹਨਾਂ ਵੱਲੋਂ ਪੰਜਾਬੀ ਕੌਮ ਨਾਲ ਸ਼ਰੀਹਣ ਵਿਤਕਰੇ ਅਤੇ ਧੱਕੇ ਨੂੰ ਕਾਨੂੰਨੀ ਸ਼ਕਲ ਦੇਣ ਵਾਲੇ ਪੰਜਾਬ ਪੁਨਰ-ਗਠਨ ਕਾਨੂੰਨ 1966 ਨੂੰ ਮੁੱਢੋਂ ਰੱਦ ਕਰਨਾ ਚਾਹੀਦਾ ਸੀ ਅਤੇ ਆਪਣੇ ਅੰਦੋਲਨ ਨੂੰ ਹੋਰ ਵੇਗ ਮੁਹੱਈਆ ਕਰਦਿਆਂ ਜਾਰੀ ਰੱਖਣਾ ਚਾਹੀਦਾ ਸੀ। ਪਰ ਉਹਨਾਂ ਵੱਲੋਂ ਮਾੜੀ-ਮੋਟੀ ਬੁੜਬੁੜ ਕਰਦਿਆਂ, ਫੱਟਾਫਟ ਇਸ ਕਾਨੂੰਨ ਨੂੰ ਪ੍ਰਵਾਨ ਕਰ ਲਿਆ ਗਿਆ। ਅਜਿਹਾ ਕਰਨ ਦਾ ਕਾਰਨ ਸਾਫ ਸੀ। ਉਹਨਾਂ ਨੂੰ ਇਸ ਕਾਨੂੰਨ ਤਹਿਤ ਬਣੇ ਲੰਗੜੇ-ਲੂਲੇ ਪੰਜਾਬ ਵਿੱਚ ਸੂਬਾਈ ਹਕੂਮਤੀ ਸੱਤਾ ਦੇ ਝੂਟੇ ਲੈਣ ਦੀ ਲਲਕ ਪੁਰੀ ਹੁੰਦੀ ਦਿਖਾਈ ਦਿੰਦੀ ਸੀ। ਢੱਠੇ ਖੂਹ ਵਿੱਚ ਪੈਣ ਚੰਡੀਗੜ•, ਪੰਜਾਬੀ ਬੋਲਦੇ ਇਲਾਕੇ ਅਤੇ ਦਰਿਆਈ ਪਾਣੀ ਤੇ ਡੈਮ ਵਗੈਰਾ। ਅਕਾਲੀ ਦਲ ਦੀ ਆਗੂ ਜੁੰਡਲੀ ਦੀ ਸਿਆਸੀ ਸੱਤਾ ਵਿੱਚ ਹਿੱਸੇਦਾਰੀ ਹਾਸਲ ਕਰਨ ਦੇ ਮਨਸ਼ਿਆਂ ਨੂੰ ਬੂਰ ਪੈਂਦਾ ਨਜ਼ਰ ਆਉਂਦਾ ਸੀ। ਇਸ ਲਈ, ਉਸ ਵੱਲੋਂ ਇਹਨਾਂ ਬਕਾਇਆ ਮਸਲਿਆਂ ਨੂੰ ਕਾਂਗਰਸ ਨਾਲ ਭਵਿੱਖ ਦੇ ਸ਼ਰੀਕਾ ਭੇੜ ਅੰਦਰ ਵਰਤਣ ਵਾਸਤੇ ਰਾਖਵਾਂ ਰੱਖਦਿਆਂ, ਪੰਜਾਬ ਦੀ ਹਕੂਮਤੀ ਗੱਦੀ 'ਤੇ ਕਾਬਜ਼ ਹੋਣ ਦੀਆਂ ਗੁੰਜਾਇਸ਼ਾਂ ਨੂੰ ਸਾਕਾਰ ਕਰਨ ਲਈ ਲੰਗਰ-ਲੰਗੋਟੇ ਕਸਣ ਦਾ ਰਾਹ ਅਖਤਿਆਰ ਕਰ ਲਿਆ ਗਿਆ। ਉਸ ਵੱਲੋਂ 1967 ਵਿੱਚ ਸੀ.ਪੀ.ਆਈ. ਅਤੇ ਜਨਸੰਘ ਨਾਲ ਸਾਂਝਾ ਮੋਰਚਾ ਬਣਾਉਂਦਿਆਂ, ਪਹਿਲੀ ਵਾਰ ਪੰਜਾਬ ਦੀ ਹਕੂਮਤੀ ਗੱਦੀ 'ਤੇ ਕਾਬਜ਼ ਹੋਣ ਵਿੱਚ ਸਫਲਤਾ ਹਾਸਲ ਕੀਤੀ ਗਈ।
ਇਸ ਤੋਂ ਬਾਅਦ ਚੱਲ ਸੋ ਚੱਲ। ਅਕਾਲੀ ਦਲ ਅਤੇ ਕਾਂਗਰਸ ਦਰਮਿਆਨ ਪੰਜਾਬ ਦੀ ਹਕੂਮਤੀ ਗੱਦੀ 'ਤੇ ''ਉੱਤਰ ਕਾਟੋ ਮੈਂ ਚੜ•ਾਂ'' ਦੀ ਹਾਕਮ ਜਮਾਤੀ ਦੋਸਤਾਨਾ ਮੁਕਾਬਲੇਬਾਜ਼ੀ (ਫਰੈਂਡਲੀ ਮੈਚ) ਦੀ ਖੇਡ ਦਾ ਦੌਰ ਸ਼ੁਰੂ ਹੋ ਗਿਆ, ਜਿਹੜਾ ਅੱਜ ਤੱਕ ਜਾਰੀ ਹੈ। ਇਸ ਮੌਕਾਪ੍ਰਸਤ ਖੇਡ ਅੰਦਰ ਪੰਜਾਬੀ ਕੌਮ ਦੀ ਹੋਣੀ ਨੂੰ ਪ੍ਰਭਾਵਿਤ ਕਰਨ ਵਾਲੇ ਇਹਨਾਂ (ਦਰਿਆਈ ਪਾਣੀਆਂ, ਪਣ-ਬਿਜਲੀ ਅਤੇ ਡੈਮਾਂ, ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ• 'ਤੇ ਮਾਲਕੀਆਨਾ ਹੱਕਦਾਰੀ) ਅਹਿਮ ਮੁੱਦਿਆਂ ਨੂੰ ਇਹਨਾਂ ਮੌਕਾਪ੍ਰਸਤ ਟੋਲਿਆਂ ਵੱਲੋਂ ਜਦੋਂ ਮਰਜ਼ੀ ਬਰਫ ਵਿੱਚ ਲਗਾ ਦਿੱਤਾ ਜਾਂਦਾ ਹੈ ਅਤੇ ਜਦੋਂ ਮਰਜ਼ੀ ਵੋਟਰਾਂ ਦੀਆਂ ਭਾਵਨਾਵਾਂ ਨੂੰ ਬਲੈਕਮੇਲ ਕਰਨ ਲਈ ਦੰਭੀ ਬਿਆਨਬਾਜ਼ੀ ਦਾ ਮੁੱਦਾ ਬਣਾ ਲਿਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸੂਬਾਈ ਹਕੂਮਤ ਦੌਰਾਨ ਸੂਬਾ ਵਿਧਾਨ ਸਭਾ ਵਿੱਚ ਦਰਿਆਈ ਪਾਣੀਆਂ ਸਬੰਧੀ ਸਭਨਾਂ ਸੰਧੀਆਂ ਨੂੰ ਰੱਦ ਕਰਵਾਉਣ ਦਾ ਐਕਟ ਪਾਸ ਕਰਵਾਉਂਦਿਆਂ, ਇਹਨਾਂ ਮੁੱਦਿਆਂ 'ਤੇ ਕਾਂਗਰਸ ਦੇ ਮੱਥੇ 'ਤੇ ਲੱਗੇ ਕਲੰਕ ਨੂੰ ਧੋਣ ਅਤੇ ਅਕਾਲੀ ਦਲ (ਬਾਦਲ) ਹੱਥੋਂ ਇਹਨਾਂ ਮੁੱਦਿਆਂ ਦੇ ਇਕਲੌਤੇ ਪੈਰੋਕਾਰ ਹੋਣ ਦੀ ਗੁਰਜ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਨੂੰ ਬੇਅਸਰ ਕਰਨ ਅਤੇ ਨਾਕਾਮ ਬਣਾਉਣ ਵਾਸਤੇ ਬਾਦਲ ਹਕੂਮਤ ਵੱਲੋਂ ਪਿਛਲੇ ਵਰ•ੇ ਵਿਧਾਨ ਸਭਾ ਅੰਦਰ ਇਸੇ ਐਕਟ ਦੀ ਧਾਰਾ 5 ਨੂੰ ਰੱਦ ਕਰਵਾਉਣ ਦਾ ਕਦਮ ਲੈਂਦਿਆਂ ਮੁੜ ਕਾਂਗਰਸ ਨੂੰ ਧੋਬੀ ਪਟਕਾ ਦੇਣ ਦਾ ਯਤਨ ਕੀਤਾ ਗਿਆ।
ਕਾਂਗਰਸ ਅਤੇ ਅਕਾਲੀ ਦਲ ਵੱਲੋਂ ਪਾਰਲੀਮਾਨੀ ਸਿਆਸੀ ਅਖਾੜੇ ਅੰਦਰ ਇੱਕ-ਦੂਜੇ ਖਿਲਾਫ ਖੇਡੀ ਜਾ ਰਹੀ ਗੱਤਕੇਬਾਜ਼ੀ ਸਿਰਫ ਵੋਟਰਾਂ ਨੂੰ ਆਪਣੇ ਪੱਖ ਵਿੱਚ ਪ੍ਰਭਾਵਤ ਕਰਨ ਲਈ ਹੈ। ਜੇ ਕਾਂਗਰਸ ਪਾਰਟੀ ਨੂੰ ਪੰਜਾਬੀ ਕੌਮ ਦੇ ਇਹਨਾਂ ਹੱਕੀ ਮਾਮਲਿਆਂ ਨਾਲ ਸੱਚਿਉਂ ਕੋਈ ਸਰੋਕਾਰ ਹੁੰਦਾ ਤਾਂ ਇਹਨਾਂ ਮਾਮਲਿਆਂ ਨੇ ਸਮੱਸਿਆਵਾਂ ਜਾਂ ਸੰਘਰਸ਼ ਮੁੱਦਿਆਂ ਵਜੋਂ ਪੈਦਾ ਹੀ ਨਹੀਂ ਸੀ ਹੋਣਾ। ਕਾਂਗਰਸ ਪਾਰਟੀ ਪੰਜਾਬੀ ਕੌਮ ਦੀ ਨਿਹੱਕੀ ਅਤੇ ਖੂਨੀ ਵੰਡ ਕਰਨ ਅਤੇ ਦਰਿਆਈ ਪਾਣੀਆਂ, ਪਣ-ਬਿਜਲੀ, ਡੈਮਾਂ, ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ• 'ਤੇ ਬਣਦੇ ਮਾਲਕੀ ਦੇ ਹੱਕਾਂ 'ਤੇ ਡਾਕਾ ਮਾਰਨ ਵਾਲੀ ਸ਼੍ਰੋਮਣੀ ਮੁਜਰਿਮ ਸਿਆਸੀ ਧਿਰ ਬਣਦੀ ਹੈ। ਜੇ ਕਾਂਗਰਸੀ ਹਾਕਮਾਂ ਦੇ ਮਨ ਵਿੱਚ ਪੰਜਾਬੀ ਕੌਮ ਪ੍ਰਤੀ ਕੋਈ ਮੈਲ ਅਤੇ ਪਾਪ ਨਾ ਹੁੰਦਾ ਤਾਂ ਨਾ ਸਿਰਫ 1947 ਵਿੱਚ ਹੋਈ ਪੰਜਾਬੀ ਕੌਮ ਦੀ ਨਿਹੱਕੀ ਅਤੇ ਖ਼ੂਨੀ ਵੰਡ ਦਾ ਸੁਆਲ ਖੜ•ਾ ਹੋਣਾ ਸੀ ਅਤੇ ਨਾ ਹੀ ਉਸ ਤੋਂ ਬਾਅਦ ਪੂਰਬੀ ਪੰਜਾਬ ਅੰਦਰ ਵਸਦੀ ਵੱਢੀ-ਟੁੱਕੀ ਪੰਜਾਬੀ ਕੌਮ ਦੇ ਹੱਕਾਂ 'ਤੇ ਡਾਕਾ ਮਾਰਨ ਤੱਕ ਦੀ ਨੌਬਤ ਆਉਣੀ ਸੀ। ਇਸੇ ਤਰ•ਾਂ ਜੇ ਅਕਾਲੀ ਦਲ, ਪੰਜਾਬੀ ਕੌਮ ਦਾ ਸੱਚਾ ਸੁੱਚਾ ਖੈਰ ਖੁਆਹ ਹੁੰਦਾ ਤਾਂ ਨਾ ਉਹ 1947 ਵੇਲੇ ਪੰਜਾਬ ਦੀ ਅਣਹੋਣੀ ਵੰਡ ਨੂੰ ਅੰਜ਼ਾਮ ਦੇਣ ਲਈ ਬਰਤਾਨਵੀ ਸਾਮਰਾਜੀ ਹਾਕਮਾਂ ਦੀ ਗੋਲੀ ਕਾਂਗਰਸੀ ਆਗੂ ਜੁੰਡਲੀ ਵੱਲੋਂ ਚੱਲੀਆਂ ਚਾਲਾਂ ਵਿੱਚ ਸ਼ਰੀਕ ਹੁੰਦਾ ਅਤੇ ਨਾ ਹੀ ਵੱਖ ਵੱਖ ਮੌਕਿਆਂ 'ਤੇ ਪੰਜਾਬੀ ਕੌਮ 'ਤੇ ਠੋਸੇ ਦਰਿਆਈ ਪਾਣੀਆਂ ਦੀ ਨਿਹੱਕੀ ਵੰਡ ਦੇ ਫੈਸਲਿਆਂ/ਸੰਧੀਆਂ ਅਤੇ ਪੰਜਾਬ ਪੁਨਰ ਗਠਨ ਕਾਨੂੰਨ 1966 ਨੂੰ ਪ੍ਰਵਾਨ ਕਰਨ ਦਾ ਉਹ ਗੁਨਾਹ ਕਰਦਾ, ਜਿਸਦਾ ਖਮਿਆਜਾ ਅੱਜ ਪੰਜਾਬੀ ਕੌਮ ਨੂੰ ਭੁਗਣਤਾ ਪੈ ਰਿਹਾ ਹੈ। ਜੇ ਅਕਾਲੀ ਦਲ ਇਹਨਾਂ ਮੁੱਦਿਆਂ ਸਬੰਧੀ ਉਸ ਵੱਲੋਂ ਅੱਜ ਕੀਤੀ ਜਾ ਰਹੀ ਦੰਭੀ ਬਿਆਨਬਾਜ਼ੀ ਜਿੰਨਾ ਸੁਹਿਰਦ ਹੁੰਦਾ, ਤਾਂ 1998 ਤੋਂ ਲੈ ਕੇ 2004 ਤੱਕ ਪੂਰੇ ਛੇ ਸਾਲ ਅਟੱਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਉਹ ਸਾਂਝੀ ਸਰਕਾਰ ਕੇਂਦਰ ਵਿੱਚ ਹਕੂਮਤ ਕਰਦੀ ਰਹੀ ਹੈ, ਜਿਸ ਵਿੱਚ ਅਕਾਲੀ ਦਲ ਭਾਈਵਾਲ ਰਿਹਾ ਹੈ। ਇਹਨਾਂ ਛੇ ਸਾਲਾਂ ਦਾ ਅਰਸਾ ਦਰਿਆਈ ਪਾਣੀਆਂ, ਪਣ-ਬਿਜਲੀ ਅਤੇ ਡੈਮਾਂ ਦੀ ਹੱਕੀ ਮਾਲਕੀ ਸੰਬਧੀ ਹੋਈ ਬੇਇਨਸਾਫੀ ਨੂੰ ਦੂਰ ਕਰਵਾਉਣ, ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ• ਨੂੰ ਪੰਜਾਬ ਦੇ ਹਵਾਲੇ ਕਰਵਾਉਣ ਲਈ ਥੋੜ•ਾ ਨਹੀਂ ਸੀ। ਪਰ ਅਕਾਲੀ ਦਲ ਵੱਲੋਂ ਆਪਣੀ ਭਾਈਵਾਲੀ ਵਾਲੀ ਕੇਂਦਰੀ ਸਰਕਾਰ ਨੂੰ ਅਪੀਲ ਕਰਨ ਜਾਂ ਦਬਾਅ ਪਾਉਣ ਲਈ ਭੋਰਾਭਰ ਵੀ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਹੁਣ ਫਿਰ ਅਕਾਲੀ ਦਲ ਦੀ ਭਾਈਵਾਲੀ ਵਾਲੀ ਮੋਦੀ ਹਕੂਮਤ ਨੂੰ ਬਣਿਆਂ ਦੋ ਸਾਲ ਤੋਂ ਉੱਪਰ ਦਾ ਅਰਸਾ ਹੋ ਚੁੱਕਿਆ ਹੈ। ਪਰ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਖਿਲਾਫ ਮੰਦਾ-ਚੰਗਾ ਬੋਲਣ ਤੋਂ ਇਲਾਵਾ ਮੋਦੀ ਹਕੂਮਤ ਕੋਲੋਂ ਇਨ•ਾਂ ਮਸਲਿਆਂ ਨੂੰ ਹੱਲ ਕਰਵਾਉਣ ਲਈ ਕੋਈ ਵੀ ਕਦਮ ਨਹੀਂ ਉਠਾਇਆ ਗਿਆ।
ਅਕਾਲੀ ਦਲ ਵੱਲੋਂ ਆਪਣੀ ਹੀ ਭਾਈਵਾਲੀ ਵਾਲੀਆਂ ਸਰਕਾਰਾਂ ਕੋਲੋਂ ਇਨਸਾਫ ਮੰਗਣ ਅਤੇ ਹਾਸਲ ਕਰਨ ਵਿੱਚ ਕੀ ਦਿੱਕਤ ਹੈ? ਸਭ ਤੋਂ ਪਹਿਲੀ ਅਤੇ ਵੱਡੀ ਦਿੱਕਤ ਹੈ ਕਿ ਅਕਾਲੀ ਦਲ ਖੁਦ ਇਹਨਾਂ ਮਸਲਿਆਂ ਨੂੰ ਹੱਲ ਕਰਵਾਉਣ ਦੀ ਕੋਈ ਸੁਹਿਰਦ ਇੱਛਾ ਹੀ ਨਹੀਂ ਰੱਖਦਾ। ਕਿਉਂਕਿ, ਉਹ ਇਹਨਾਂ ਮੁੱਦਿਆਂ ਨੂੰ ਕਾਂਗਰਸ ਨਾਲ ਆਪਣੇ ਸੌੜੇ ਸਿਆਸੀ ਸ਼ਰੀਕਾ-ਭੇੜ ਅੰਦਰ ਵਰਤੇ ਜਾਂਦੇ ਤੀਰਾਂ ਦੇ ਭੱਥੇ ਵਿੱਚ ਸਭ ਤੋਂ ਵੱਧ ਮਾਰ ਕਰਨ ਵਾਲੇ ਰਾਖਵੇਂ ਤੀਰਾਂ ਵਜੋਂ ਕਾਇਮ ਰੱਖਣਾ ਚਾਹੁੰਦਾ ਹੈ। ਦੂਸਰੀ ਦਿੱਕਤ ਇਹ ਹੈ ਕਿ ਹਿੰਦੂਤਵੀ ਵਿਚਾਰਧਾਰਾ ਨੂੰ ਪ੍ਰਣਾਈ ਭਾਜਪਾ ਪੰਜਾਬੀ ਕੌਮ ਦੀ ਹੋਂਦ ਨੂੰ ਹੀ ਸਵਾਕੀਰ ਨਹੀਂ ਕਰਦੀ, ਇਸ ਲਈ ਨਾ ਤਾਂ ਉਸ ਨੂੰ ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ• 'ਤੇ ਪੰਜਾਬ ਦੇ ਮਾਲਕੀ ਹੱਕ ਨਾਲ ਕੋਈ ਸਰੋਕਾਰ ਹੈ ਅਤੇ ਨਾ ਦਰਿਆਈ ਪਾਣੀਆਂ, ਪਣ-ਬਿਜਲੀ ਅਤੇ ਡੈਮਾਂ 'ਤੇ ਮਾਲਕੀ ਦੇ ਹੱਕ ਨਾਲ ਕੋਈ ਲਾਗਾ-ਦੇਗਾ ਹੈ। ਉਹ ਤਾਂ ਮੁਲਕ ਭਰ ਵਿੱਚ ਇੱਕੋ ਕੌਮ ਹਿੰਦੂ ਕੌਮ ਦੀ ਸਰਦਾਰੀ ਨੂੰ ਪ੍ਰਵਾਨ ਕਰਦੀ ਹੈ ਅਤੇ ਦਰਿਆਈ ਪਾਣੀਆਂ ਸਮੇਤ ਸਭਨਾਂ ਦੌਲਤ-ਖਜ਼ਾਨਿਆਂ 'ਤੇ ਹਿੰਦੂ ਕੌਮ ਦੇ ਮਾਲਕੀਆਨਾ ਹੱਕ ਦੀ ਪੈਰਵਾਈ ਕਰਦੀ ਹੈ। ਇਸੇ ਕਰਕੇ ਭਾਜਪਾ ਦੀ ਕੇਂਦਰੀ ਹਕੂਮਤ ਮੁਲਕ ਦੇ ਸਭਨਾਂ ਦਰਿਆਵਾਂ ਨੂੰ ਜੋੜਨ ਦੇ ਮਨਸੂਬੇ ਪਾਲਦੀ ਹੈ।
ਅਫਸੋਸਨਾਕ ਗੱਲ ਇਹ ਹੈ ਕਿ 1947 ਦੀ ਖੂਨੀ ਵੰਡ ਤੋਂ ਲੈ ਕੇ ਅੱਜ ਤੱਕ ਪੰਜਾਬੀ ਕੌਮ ਦੀ ਹੋ ਰਹੀ ਦੁਰਗਤੀ ਖਿਲਾਫ ਨਾ ਕਿਸੇ ਖਰੀ ਕੌਮਪ੍ਰਸਤ ਤਾਕਤ ਵੱਲੋਂ ਅਸਰਦਾਰ ਆਵਾਜ਼ ਉਠਾਈ ਗਈ ਹੈ ਤੇ ਨਾ ਹੀ ਆਪਣੇ ਆਪ ਨੂੰ ਕਮਿਊਨਿਸਟ ਹੋਣ ਦਾ ਦਾਅਵਾ ਕਰਦੀਆਂ ਤਾਕਤਾਂ ਵੱਲੋਂ ਇਸ ਮਾਮਲੇ ਬਾਰੇ ਦਰੁਸਤ ਪਹੁੰਚ ਅਤੇ ਸੇਧ ਅਖਤਿਆਰ ਕਰਦਿਆਂ, ਠੋਸ ਕਾਰਵਾਈ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਅਸਰਦਾਰ ਜਨਤਕ ਸੰਘਰਸ਼ ਦਾ ਆਧਾਰ ਬਣਾਇਆ ਗਿਆ ਹੈ। ਕਦੀ-ਕਦਾਈਂ ਕੁੱਝ ਪੰਜਾਬੀ ਕੌਮ ਦਰਦੀ ਅਤੇ ਕੌਮ-ਹਿਤੈਸ਼ੀ ਤਾਕਤਾਂ, ਇਨਕਲਾਬੀ ਜਥੇਬੰਦੀਆਂ ਅਤੇ ਵਿਅਕਤੀਆਂ ਵੱਲੋਂ ਦਰੁਸਤ ਪਹੁੰਚ ਤੇ ਸੇਧ 'ਤੇ ਖੜ•ਦਿਆਂ, ਇਹਨਾਂ ਮੁੱਦਿਆਂ 'ਤੇ ਦਰੁਸਤ ਪ੍ਰਤੀਕਰਮ ਦਾ ਇਜ਼ਹਾਰ ਕੀਤਾ ਜਾਂਦਾ ਹੈ, ਪਰ ਇਹ ਟੁੱਟਵਾਂ, ਵਕਤੀ ਅਤੇ ਥੋੜ•-ਚਿਰਾ ਹੁੰਦਾ ਹੈ। ਜਿਸ ਕਰਕੇ ਇਹ ਹਾਲਤ 'ਤੇ ਅਸਰ-ਅੰਦਾਜ਼ ਹੋਣ ਪੱਖੋਂ ਕਾਫੀ ਊਣਾ ਰਹਿੰਦਾ ਹੈ। ਆਪਣੇ ਆਪ ਇਨਕਲਾਬੀ ਹੋਣ ਦੇ ਦਾਅਵੇ ਕਰਦੀਆਂ ਇੱਕੜ-ਦੁੱਕੜ ਫਾਂਕਾਂ ਵੱਲੋਂ ਤਾਂ ਪੰਜਾਬੀ ਕੌਮ ਦੀ ਇਸ ਤ੍ਰਾਸਦਿਕ ਹਾਲਤ ਨਾਲ ਸਰੋਕਾਰ ਰੱਖਣ ਅਤੇ ਉਸਦੇ ਹੱਕੀ ਮੁੱਦਿਆਂ 'ਤੇ ਆਵਾਜ਼ ਉਠਾਉਣ ਨੂੰ ਭਟਕਾਊ ਮੁੱਦੇ ਕਰਾਰ ਦਿੰਦਿਆਂ, ਭਾਰਤੀ ਹਾਕਮਾਂ ਵੱਲੋਂ ਪੰਜਾਬੀ ਕੌਮ ਨਾਲ ਕੀਤੀ ਜਾ ਰਹੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਨੂੰ ਮੌਨ ਪ੍ਰਵਾਨਗੀ ਦੇਣ ਦੀ ਹਾਕਮਪ੍ਰਸਤੀ ਕਰਨ ਤੱਕ ਵੀ ਜਾ ਪਹੁੰਚਿਆ ਗਿਆ ਹੈ।
ਖਰੀਆਂ ਕੌਮਪ੍ਰਸਤ ਅਤੇ ਕਮਿਊਨਿਸਟ ਇਨਕਲਾਬੀ ਤਾਕਤਾਂ ਦੀ ਇਸ ਕਮਜ਼ੋਰੀ ਅਤੇ ਊਣਤਾਈ ਦਾ ਹੀ ਨਤੀਜਾ ਹੈ ਕਿ ਪੰਜਾਬੀ ਕੌਮ ਲਗਾਤਾਰ ਭਾਰਤੀ ਹਾਕਮਾਂ ਦੇ ਸਾਜਸ਼ੀ ਮਨਸੂਬਿਆਂ, ਵਿਤਕਰੇਬਾਜ਼ੀ ਅਤੇ ਧੱਕੇ-ਧੋੜਿਆਂ ਦਾ ਸੇਕ ਹੰਢਾ ਰਹੀ ਹੈ। ਪੰਜਾਬੀ ਕੌਮ ਨੇ 1947 ਦੀ ਅਣਹੋਣੀ ਅਤੇ ਨਿਹੱਕੀ ਵੰਡ, ਰਾਜਕੀ-ਸਰਪ੍ਰਸਤੀ ਅਧੀਨ ਆਰੰਭੀ ਮਾਰਧਾੜ, ਕਤਲੇਆਮ, ਔਰਤਾਂ ਵੀ ਵੱਡੀ ਪੱਧਰ 'ਤੇ ਬੇਅਦਬੀ ਅਤੇ ਉਜਾੜੇ ਦਾ ਹੀ ਸੰਤਾਪ ਨਹੀਂ ਹੰਢਾਇਆ; ਸਗੋਂ ਭਾਰਤੀ ਹਾਕਮਾਂ (ਅਤੇ ਪਾਕਿਸਤਾਨੀ ਹਾਕਮਾਂ) ਵੱਲੋਂ 1965 ਅਤੇ 1971 ਦੀਆਂ ਜੰਗਾਂ ਛੇੜਦਿਆਂ, ਸਰਹੱਦ ਦੇ ਦੋਵੇਂ ਪਾਸੇ ਵਸਦੀ ਪੰਜਾਬੀ ਕੌਮ ਨੂੰ ਫਿਰ ਜਾਨ-ਮਾਲ ਦੇ ਉਜਾੜੇ ਦੇ ਸੰਤਾਪ ਦੀ ਭੱਠੀ ਵਿੱਚ ਝੋਕਿਆ ਗਿਆ ਹੈ। 1947 ਤੋਂ ਪਹਿਲਾਂ ਕੌਮੀ ਭਰੱਪੇ ਵਿੱਚ ਰੰਗੀ ਅਤੇ ਹਸਦੀ-ਵਸਦੀ ਇੱਕੋ ਕੌਮ ਦੇ ਦੋ ਹਿੱਸਿਆਂ ਵਿੱਚ ਇੱਕ ਦੂਜੇ ਖਿਲਾਫ ਨਕਲੀ ਕੌਮਪ੍ਰਸਤੀ ਅਤੇ ਦੇਸ਼ਭਗਤੀ ਦੇ ਜ਼ਹਿਰ ਦਾ ਛੱਟਾ ਦਿੰਦਿਆਂ, ਇੱਕ-ਦੂਜੇ ਖਿਲਾਫ ਅੰਨ•ੇ ਵੈਰ-ਭਾਵ ਅਤੇ ਨਫਰਤ ਨੂੰ ਉਗਾਸਾ ਦੇਣ ਦੀਆਂ ਮੁਹਿੰਮਾਂ ਵਿੱਢੀਆਂ ਗਈਆਂ ਹਨ। ਹੁਣ ਫਿਰ ਹਿੰਦੂ ਫਾਸ਼ੀਵਾਦ ਨੂੰ ਪ੍ਰਣਾਈ ਮੋਦੀ ਹਕੂਮਤ ਵੱਲੋਂ ਉੜੀ ਵਿਖੇ ਫੌਜੀ ਕੈਂਪ 'ਤੇ ਕਥਿਤ ਹਮਲੇ ਦਾ ਹੋ-ਹੱਲਾ ਮਚਾ ਕੇ ਪੰਜਾਬੀ ਕੌਮ ਦੇ ਦੋਵਾਂ ਹਿੱਸਿਆਂ (ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ) ਨੂੰ ਸੰਤਾਪ ਮੂੰਹ ਧੱਕਣ ਦੇ ਮਨਸੂਬਿਆਂ ਨੂੰ ਅਮਲ ਵਿੱਚ ਲਿਆਉਣ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।
ਗੱਲ ਕੀ— ਅੱਜ ਲੱਗਭੱਗ 12 ਕਰੋੜ ਦੀ ਆਬਾਦੀ ਵਾਲੀ ਇੱਕ ਵਿਕਸਤ ਪੰਜਾਬੀ ਕੌਮ ਨੇ ਭਾਰਤ ਦੇ ਨਵ-ਜਮਹੁਰੀ ਇਨਕਲਾਬ ਦੇਅਮਲ ਵਿੱਚ ਇੱਕ ਵਿਸ਼ਾਲ ਆਧਾਰ ਇਲਾਕਾ ਅਤੇ ਕਿਲਾ ਬਣਨਾ ਸੀ। ਬਰਤਾਨਵੀ ਸਾਮਰਾਜੀਆਂ ਅਤੇ ਉਹਨਾਂ ਦੀ ਦਲਾਲ ਸਥਾਨਕ ਹਾਕਮ ਜੁੰਡਲੀ ਵੱਲੋਂ ਇਸ ਕਿਲੇ ਵਿੱਚ ਸੰਨ• ਲਾਉਂਦਿਆਂ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ ਅਤੇ ਇਹਨਾਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਦੋਂ ਮਰਜ਼ੀ ਦੇਸ਼ ਦੀ ''ਏਕਤਾ ਅਤੇ ਅਖੰਡਤਾ'' ਦੇ ਦੰਭੀ ਨਾਹਰੇ ਅਤੇ ਨਕਲੀ ਕੌਮਵਾਦ ਦੇ ਜਨੂੰਨਵਾਦ ਨੂੰ ਝੋਕਾ ਲਾ ਕੇ ਦੋਵਾਂ ਨੂੰ ਭਰਾ-ਮਾਰ ਲੜਾਈ ਦੇ ਬੂਥੇ ਦੇ ਦਿੱਤਾ ਜਾਂਦਾ ਹੈ ਅਤੇ ਉਜਾੜੇ ਅਤੇ ਮਾਰਧਾੜ ਦੇ ਸੰਤਾਪ ਵਿੱਚ ਧੱਕ ਦਿੱਤਾ ਜਾਂਦਾ ਹੈ। ਪੰਜਾਬੀ ਕੌਮ (ਸਮੇਤ ਬੰਗਲਾ ਕੌਮ) 'ਤੇ ਮੜ•ੀ ਨਿਹੱਕੀ ਵੰਡ ਭਾਰਤ ਦੀ ਇਨਕਲਾਬੀ ਲਹਿਰ ਨੂੰ ਵੱਜੀ ਇੱਕ ਵੱਡੀ ਪਛਾੜ ਹੈ ਅਤੇ ਪਿਛਾਖੜੀ ਹਾਕਮਾਂ ਵੱਲੋਂ ਹਾਸਲ ਕੀਤੀ ਇੱਕ ਇਤਿਹਾਸਕ (ਚਾਹੇ ਵਕਤੀ ਹੀ ਸਹੀ) ਸਫਲਤਾ ਹੈ। ਇਹ ਨਿਹੱਕੀ ਵੰਡ ਅੱਜ ਤੱਕ ਪਿਛਾਖੜੀ ਹਾਕਮਾਂ ਹੱਥ ਇਨਕਲਾਬੀ ਲਹਿਰ ਨੂੰ ਠਿੱਬੀ ਮਾਰਨ ਅਤੇ ਆਪਣੀ ਉਮਰ ਲੰਬੀ ਕਰਨ ਲਈ ਖੇਡੇ ਜਾਂਦੇ ਦਾਅ-ਪੇਚਾਂ ਵਿੱਚੋਂ ਸਭ ਤੋਂ ਵੱਧ ਕਾਰਗਰ ਦਾਅ ਹੈ।
ਇਸ ਲਈ, ਨਿਹੱਕੀ ਵੰਡਾ ਦਾ ਸੰਤਾਪ ਹੰਢਾ ਚੁੱਕੀ ਅਤੇ ਅੱਜ ਤੱਕ ਹੰਢਾ ਰਹੀ ਪੰਜਾਬੀ ਕੌਮ ਨੂੰ ਹਾਕਮਾਂ ਵੱਲੋਂ ਅੱਜ ਵੀ ਚੈਨ ਨਾਲ ਵਿਚਰਨ ਨਹੀਂ ਦਿੱਤਾ ਜਾ ਰਿਹਾ ਹੈ। ਅੱਜ ਵੀ ਉਸ ਨਾਲ ਵਿਤਕਰੇ ਅਤੇ ਧੱਕੇ-ਧੋੜੇ ਜਾਰੀ ਹਨ। ਅੱਜ ਵੀ ਸਰਹੱਦ 'ਤੇ ਜੰਗੀ ਮਾਹੌਲ ਬਣਾ ਕੇ ਭਰਾਮਾਰ ਲੜਾਈ ਵਿੱਚ ਧੱਕਣ ਦੇ ਯਤਨ ਜਾਰੀ ਹਨ। ਇਸ ਕਰਕੇ ਵੱਢੀ-ਟੁੱਕੀ ਅਤੇ ਲਗਾਤਾਰ ਹਾਕਮਾਂ ਦੇ ਧੱਕਿਆ ਤੇ ਸਾਜਿਸ਼ਾਂ ਦਾ ਸ਼ਿਕਾਰ ਬਣੀ ਆ ਰਹੀ ਪੰਜਾਬੀ ਕੌਮ ਲਈ ਜੁਬਲੀ ਸਮਾਗਮ ਇੱਕ ਕੋਝੇ ਮਜ਼ਾਕ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ।
ਆਓ— ਇਹਨਾਂ ਪੰਜਾਬੀ ਕੌਮ ਦੋਖੀ ਹਾਕਮਾਂ ਵੱਲੋਂ ਮਨਾਏ ਜਾ ਰਹੇ ਜੁਬਲੀ ਸਮਾਰੋਹਾਂ ਦੇ ਦੰਭ ਨੂੰ ਨੰਗਾ ਕਰਦੇ ਹੋਏ ਇਹਨਾਂ ਨੁਕਤਿਆਂ ਨੂੰ ਉਭਾਰੀਏ ਕਿ h ਪੰਜਾਬੀ ਲੋਕਾਂ ਨੂੰ 1947 ਵਿੱਚ ਪੰਜਾਬ ਅਤੇ ਪੰਜਾਬੀ ਕੌਮ 'ਤੇ ਜਬਰੀ ਠੋਸੀ ਨਿਹੱਕੀ ਵੰਡ ਪ੍ਰਵਾਨ ਨਹੀਂ ਹੈ, ਅਸੀਂ ਇਸ ਵੰਡ ਅਤੇ ਇਸ ਵੰਡ ਸਮੇਂ ਪੰਜਾਬੀ ਕੌਮ ਦੇ ਹਾਕਮਾਂ ਵਾਲੋਂ ਸਾਜਸ਼ੀ ਢੰਗ ਨਾਲ ਰਚਾਏ ਕਤਲੇਆਮ ਦੀ ਨਿਖੇਧੀ ਕਰਦੇ ਹਾਂ। hਅਸੀਂ ਅਖੌਤੀ ''ਦੇਸ਼ ਦੀ ਏਕਤਾ ਅਤੇ ਅਖੰਡਤਾ'' ਅਤੇ ਅਖੌਤੀ ਦਹਿਸ਼ਤਗਰਦੀ ਦੇ ਦੰਭੀ ਸ਼ੋਰ-ਸ਼ਰਾਬੇ ਤਹਿਤ ਸਰਹੱਦ ਦੇ ਦੋਵੇਂ ਪਾਸੇ ਵਸਦੇ ਪੰਜਾਬੀ ਕੌਮ ਦੇ ਆਪਣੇ ਭਾਈਚਾਰੇ ਨੂੰ ਇੱਕ-ਦੂਜੇ ਨਾਲ ਲੜਾਉਣ-ਮਰਵਾਉਣ ਅਤੇ ਉਜਾੜੇ ਮੂੰਹ ਧੱਕਣ ਦੀਆਂ ਜੰਗਬਾਜ਼ ਚਾਲਾਂ ਦੀ ਵਿਰੋਧਤਾ ਤੇ ਨਿਖੇਧੀ ਕਰਦੇ ਹਾਂ। h ਅਸੀਂ ਚੜ•ਦੇ ਪੰਜਾਬ ਵਿੱਚ ਵਸਦੀ ਪੰਜਾਬੀ ਕੌਮ ਨਾਲ ਭਾਰਤੀ ਹਾਕਮਾਂ ਵੱਲੋਂ ਕੀਤੇ ਜਾ ਰਹੇ ਧੱਕੇ ਅਤੇ ਵਿਤਕਰੇ ਦੀ ਨਿਖੇਧੀ ਕਰਦਿਆਂ, ਮੰਗ ਕਰਦੇ ਹਾਂ, ਕਿ h ਪੰਜਾਬ ਦੇ ਆਪਣੇ ਦਰਿਆਈ ਪਾਣੀਆਂ ਅਤੇ ਪਣ-ਬਿਜਲੀ ਪ੍ਰੋਜੈਕਟਾਂ 'ਤੇ ਮਾਲਕੀਆਨਾ ਹੱਕ ਨੂੰ ਤਸਲੀਮ ਕੀਤੇ ਜਾਵੇ। h ਪੰਜਾਬ ਦੀ ਰਾਜਧਾਨੀ ਚੰਡੀਗੜ• ਅਤੇ ਪੰਜਾਬੀ ਬੋਲਦੇ ਇਲਾਕੇ ਉਸਦੇ ਹਵਾਲੇ ਕੀਤੇ ਜਾਣ। h ਪੰਜਾਬੀ ਬੋਲੀ ਨੂੰ ਪੰਜਾਬ ਅੰਦਰ ਵਿਦਿਅਕ ਮਾਧਿਅਮ ਦੀ ਲਾਜ਼ਮੀ ਭਾਸ਼ਾ ਐਲਾਨਿਆ ਜਾਵੇ। ਇਸ ਨੂੰ ਸਕੂਲੀ ਵਿਦਿਆ ਦੀ ਸ਼ੁਰੂਆਤ ਤੋਂ ਲੈ ਕੇ ਗਰੈਜੂਏਸ਼ਨ ਤੱਕ ਇੱਕ ਲਾਜ਼ਮੀ ਵਿਸ਼ੇ ਵਜੋਂ ਪੜ•ਾਇਆ ਜਾਵੇ। h ਪ੍ਰਾਈਵੇਟ ਸਕੂਲਾਂ ਅੰਦਰ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਬੋਲਣ 'ਤੇ ਪਾਬੰਦੀ ਲਾਉਣ ਵਾਲੇ ਸਕੂਲਾਂ ਦੀ ਮਾਨਤਾ ਖਤਮ ਕੀਤੀ ਜਾਵੇ। h ਅਦਾਲਤਾਂ ਸਮੇਤ ਸਭਨਾਂ ਸਰਕਾਰੀ ਦਫਤਰਾਂ ਅਤੇ ਅਦਾਰਿਆਂ ਅੰਦਰ ਕੰਮਕਾਰ ਦਾ ਮਾਧਿਅਮ ਪੰਜਾਬੀ ਬਣਾਉਣ ਦੀ ਜਾਮਨੀ ਕੀਤੀ ਜਾਵੇ।
28 ਕਮਿਊਨਿਸਟ ਇਨਕਲਾਬੀ ਸ਼ਹੀਦ ਕਰ ਦਿੱਤੇ
ਮਲਕਾਨਗਿਰੀ ਪੁਲਿਸ 'ਮੁਕਾਬਲਾ':
ਆਦਮਖ਼ੋਰ ਰਾਜ ਨੇ 28 ਕਮਿਊਨਿਸਟ ਇਨਕਲਾਬੀ ਸ਼ਹੀਦ ਕਰ ਦਿੱਤੇ
24 ਅਕਤੂਬਰ ਨੂੰ ਸਵੇਰੇ ਸਾਝਰੇ ਆਂਧਰਾ ਪ੍ਰਦੇਸ਼-ਉੜੀਸਾ ਦੀ ਸਰਹੱਦ ਉੱਪਰ ਉੜੀਸਾ ਦੇ ਮਲਕਾਨਗਿਰੀ ਜ਼ਿਲ•ੇ ਵਿਚ 28 ਮਾਓਵਾਦੀ ਇਨਕਲਾਬੀਆਂ ਦਾ ਅਖਾਉਤੀ ਪੁਲਿਸ ਮੁਕਾਬਲੇ ਵਿਚ ਸ਼ਹੀਦ ਹੋ ਜਾਣਾ ਨਿਸ਼ਚੇ ਹੀ ਮਾਓਵਾਦੀ ਲਹਿਰ ਲਈ ਵੱਡੀ ਸੱਟ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਹਮਲੇ ਵਿਚ ਗਿਆਰਾਂ ਔਰਤ ਛਾਪਾਮਾਰਾਂ ਸਮੇਤ ਕਈ ਚੋਟੀ ਦੇ ਆਗੂ ਮਾਰੇ ਗਏ ਹਨ। ਜਿਨ•ਾਂ ਵਿਚ ਆਂਧਰਾ-ਉੜੀਸਾ ਸਪੈਸ਼ਲ ਜ਼ੋਨਲ ਕਮੇਟੀ ਦੇ ਸਕੱਤਰ ਕਾ. ਗਜਾਰਲਾ ਰਵੀ, ਪੂਰਬੀ ਡਿਵੀਜ਼ਨ ਦੇ ਸਕੱਤਰ ਕਾ. ਚਲਪਤੀ, ਉਸਦੀ ਪਤਨੀ ਅਤੇ ਸੀਨੀਅਰ ਮਾਓਵਾਦੀ ਆਗੂ ਕਾ. ਅਰੁਣਾ (ਜੋ ਕੋਰਾਪੁਟ-ਸ੍ਰੀਕਾਕੁਲਮ ਡਿਵੀਜ਼ਨ ਦੀ ਡਿਪਟੀ ਕਮਾਂਡਰ ਸੀ) ਅਤੇ ਕਾ. ਵੈਂਕਟ ਰਾਮੰਨਾ ਉਰਫ਼ ਗਣੇਸ਼ ਅਤੇ ਕਾ. ਸੀ. ਕ੍ਰਿਸ਼ਨਈਆ ਉਰਫ਼ ਦਇਆ (ਦੋਵੇਂ ਐੱਸ.ਜ਼ੈੱਡ. ਸੀ. ਮੈਂਬਰ) ਸ਼ਾਮਲ ਹਨ। ਇਹ ਵੀ ਦਾਅਵਾ ਕੀਤਾ ਗਿਆ ਕਿ ਚੋਟੀ ਦਾ ਮਾਓਵਾਦੀ ਆਗੂ ਕਾ. ਰਾਮਾਕ੍ਰਿਸ਼ਨਾ ਇਥੇ ਮੌਜੂਦ ਸੀ ਜੋ ਬਚਕੇ ਨਿਕਲ ਗਿਆ ਜਦਕਿ ਉਸਦਾ ਬੇਟਾ ਮੁੰਨਾ ਮੁਕਾਬਲੇ ਵਿਚ ਮਾਰਿਆ ਗਿਆ। ਹੁਣ ਪੁਲਿਸ ਅਧਿਕਾਰੀ ਆਪਣੇ ਇਸ ਪਹਿਲੇ ਦਾਅਵੇ ਤੋਂ ਮੁੱਕਰ ਗਏ ਹਨ ਅਤੇ ਕਹਿ ਰਹੇ ਹਨ ਕਿ ਚੋਟੀ ਦੇ ਆਗੂ ਬਚਕੇ ਨਿਕਲ ਗਏ। ਸਿਵਲ ਲਿਬਰਟੀ ਕਮੇਟੀ ਹੈਦਰਾਬਾਦ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਹਮਲੇ ਵਿਚ ਮਾਰੇ ਗਏ ਸਾਰੇ ਇਨਕਲਾਬੀ ਸਥਾਨਕ ਛਾਪਾਮਾਰ ਸਨ ਅਤੇ ਉਨ•ਾਂ ਵਿਚ ਕੋਈ ਚੋਟੀ ਦਾ ਆਗੂ ਸ਼ਾਮਲ ਨਹੀਂ ਸੀ ਜਿਵੇਂ ਪੁਲਿਸ ਦਾਅਵਾ ਕਰਦੀ ਹੈ। ਇਸ ਦੇ ਉਲਟ ਮਾਰੇ ਜਾਣ ਵਾਲਿਆਂ ਵਿਚ ਬਹੁਤ ਸਾਰੇ ਸਥਾਨਕ ਆਦਿਵਾਸੀ ਸਨ। ਹੋਰ ਜਾਣਕਾਰੀ ਤੱਥ ਖੋਜ ਟੀਮ ਵਲੋਂ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਦ ਸਾਹਮਣੇ ਆਵੇਗੀ।ਦੱਖਣੀ ਉੜੀਸਾ ਦੇ ਇਸ ਮਾਓਵਾਦੀ ਜ਼ੋਰ ਵਾਲੇ ਇਲਾਕੇ ਨੂੰ ਲੈਕੇ ਮਾਓਵਾਦੀ ਛਾਪਾਮਾਰਾਂ ਅਤੇ ਸਟੇਟ ਦੀਆਂ ਹਥਿਆਰਬੰਦ ਤਾਕਤਾਂ ਦਰਮਿਆਨ ਲੰਮੇ ਸਮੇਂ ਤੋਂ ਜ਼ੋਰ-ਅਜ਼ਮਾਈ ਚੱਲ ਰਹੀ ਹੈ। ਨੰਗੇ ਅਨਿਆਂ ਅਤੇ ਘੋਰ ਨਾਬਰਾਬਰੀ 'ਤੇ ਟਿਕਿਆ ਇਹ ਪ੍ਰਬੰਧ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਨਹੀਂ ਕਰ ਸਕਦਾ। ਇਸ ਕਰਕੇ ਨੀਤੀ ਇਹ ਹੈ ਕਿ ਇਨ•ਾਂ ਇਲਾਕਿਆਂ ਵਿੱਚੋਂ ਇਨਕਲਾਬੀ ਤਾਕਤਾਂ ਦਾ ਜਿਸਮਾਨੀ ਸਫ਼ਾਇਆ ਕਰਕੇ ਇਨਕਲਾਬੀ ਲਹਿਰ ਨੂੰ ਸੱਟ ਮਾਰੀ ਜਾਵੇ ਤੇ ਇਥੇ ਰਾਜ ਦੀ ਅਥਾਰਟੀ ਮੁੜ-ਬਹਾਲ ਕੀਤੀ ਜਾਵੇ। ਇਸੇ ਨੀਤੀ ਤਹਿਤ ਉੜੀਸਾ ਸਰਕਾਰ ਵਲੋਂ ਇਸ ਮਾਓਵਾਦੀ ਪ੍ਰਭਾਵ ਖੇਤਰ ਨੂੰ ਤੋੜਨ ਲਈ ਗੁਰੂਪ੍ਰਿਯਾ ਨਦੀ ਉੱਪਰ 918 ਮੀਟਰ ਲੰਮਾ ਪੁਲ ਬਣਾਇਆ ਜਾ ਰਿਹਾ ਹੈ ਜੋ ਮੁੱਖ ਇਲਾਕੇ ਨੂੰ 108 ਪਿੰਡਾਂ ਨਾਲ ਜੋੜ ਦੇਵੇਗਾ। ਸੱਤ ਦਹਾਕਿਆਂ ਵਿਚ ਇਹ ਪਹਿਲੀ ਵਾਰ ਹੈ ਕਿ ਦੋ ਸੂਬਿਆਂ ਦੀ ਸਰਹੱਦ ਉੱਪਰਲੇ ਇਸ ਪੂਰੀ ਤਰ•ਾਂ ਅਟੰਕ ਇਲਾਕੇ ਨੂੰ ਪੁਲ ਦੀ 'ਸਹੂਲਤ' ਦਿੱਤੀ ਜਾ ਰਹੀ ਹੈ। ਜੋ ਮਾਓਵਾਦੀ ਲਹਿਰ ਨੂੰ ਕੁਚਲਣ ਲਈ ਫੁਰਤੀ ਨਾਲ ਪੁਲਿਸ ਅਤੇ ਨੀਮ-ਫ਼ੌਜੀ ਤਾਕਤਾਂ ਭੇਜਣ ਦੀ ਸਹੂਲਤ ਲਈ ਬਣਾਇਆ ਜਾ ਰਿਹਾ ਹੈ। ਐਸੇ ਬਹੁਤ ਸਾਰੇ ਇਲਾਕੇ ਹਨ ਜਿਥੇ ਮਾਓਵਾਦੀ ਲਹਿਰ ਨੂੰ ਦਬਾਉਣ ਦੀ ਜ਼ਰੂਰਤ ਵਿੱਚੋਂ ਸੜਕਾਂ, ਪੁਲਾਂ ਦੀ ਧੜਾਧੜ ਉਸਾਰੀ ਦੇ 'ਵਿਕਾਸ' ਕਾਰਜ ਹਜ਼ਾਰਾਂ ਕਰੋੜ ਰੁਪਏ ਖ਼ਰਚਕੇ ਫਟਾਫਟ ਨੇਪਰੇ ਚਾੜ•ੇ ਜਾ ਰਹੇ ਹਨ।
ਜਿੱਥੋਂ ਤਕ ਆਗੂਆਂ ਦਾ ਸਵਾਲ ਹੈ ਇਸ ਤੋਂ ਪਹਿਲਾਂ ਵੀ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਮਾਓਵਾਦੀ ਆਗੂਆਂ ਨੂੰ ਧੋਖੇ ਨਾਲ ਫੜਕੇ ਕਤਲ ਕਰਦੀਆਂ ਰਹੀਆਂ ਹਨ। ਪਹਿਲੀ ਦਸੰਬਰ 2000 ਨੂੰ ਆਂਧਰਾ ਪੁਲਿਸ ਵਲੋਂ ਤਿੰਨ ਚੋਟੀ ਦੇ ਮਾਓਵਾਦੀ ਆਗੂਆਂ - ਸ਼ਿਆਮ, ਮਹੇਸ਼ ਅਤੇ ਮੁਰਲੀ - ਨੂੰ ਬੰਗਲੌਰ ਤੋਂ ਗ੍ਰਿਫ਼ਤਾਰ ਕਰਕੇ ਰਾਤੋ-ਰਾਤ ਆਂਧਰਾ ਦੇ ਜੰਗਲਾਂ ਵਿਚ ਲਿਆਕੇ ਕਤਲ ਕਰ ਦਿੱਤਾ ਗਿਆ ਸੀ। ਨਿਸ਼ਚੇ ਹੀ ਚੋਟੀ ਦੇ ਤਿੰਨ ਆਗੂਆਂ ਦੇ ਕਤਲ ਮਾਓਵਾਦੀ ਲਹਿਰ ਲਈ ਬਹੁਤ ਵੱਡੀ ਸੱਟ ਸਨ ਅਤੇ ਓਦੋਂ ਵੀ ਪੀਪਲਜ਼ ਵਾਰ ਪਾਰਟੀ ਦੀ ਰੀੜ ਤੋੜ ਦੇਣ ਦਾ ਦਾਅਵਾ ਕੀਤਾ ਗਿਆ ਸੀ। ਇਸ ਪਿੱਛੋਂ ਮਨਮੋਹਣ ਸਿੰਘ-ਚਿੰਦਬਰਮ ਦੇ ਦਸ ਸਾਲਾਂ ਰਾਜ ਵਿਚ ਬਹੁਤ ਸਾਰੇ ਸੀਨੀਅਰ ਆਗੂਆਂ ਤੋਂ ਇਲਾਵਾ ਚੋਟੀ ਦੇ ਮਾਓਵਾਦੀ ਆਗੂਆਂ ਕਾ. ਚੇਰੂਕੁਰੀ ਰਾਕੁਮਾਰ ਉਰਫ਼ ਆਜ਼ਾਦ ਅਤੇ ਕਾ. ਕਿਸ਼ਨ ਜੀ ਨੂੰ ਗੱਲਬਾਤ ਲਈ ਬੁਲਾਕੇ ਹਿਰਾਸਤ ਵਿਚ ਤਸੀਹੇ ਦੇਕੇ ਕਤਲ ਕੀਤਾ ਗਿਆ। ਇਹ ਹਿੰਦੁਸਤਾਨ ਦੀਆਂ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਦੀ ਨੀਤੀ ਹੈ ਕਾਂਗਰਸ ਤੋਂ ਲੈਕੇ ਤ੍ਰਿਣਾਮੂਲ, ਸੀ.ਪੀ.ਐੱਮ. ਤਕ।
ਸੀਨੀਅਰ ਪੁਲਿਸ ਅਫ਼ਸਰਾਂ ਦੇ ਬਿਆਨ ਅਨੁਸਾਰ ਉਨ•ਾਂ ਨੂੰ ਅਗਾਊਂ ਸੂਹ ਸੀ ਕਿ ਇਥੇ ਮਾਓਵਾਦੀ ਪਾਰਟੀ ਦਾ ਕੋਈ ਅਹਿਮ ਪਲੈਨਰੀ ਸੈਸ਼ਨ ਹੋ ਰਿਹਾ ਹੈ। ਮਾਓਵਾਦੀ ਛਾਪਾਮਾਰਾਂ ਦਾ ਵੱਧ ਤੋਂ ਵੱਧ ਜਾਨੀ ਨੁਕਸਾਨ ਕਰਨ ਦੇ ਮਨੋਰਥ ਨਾਲ ਦੋ ਦਿਨ ਪਹਿਲਾਂ ਵਿਉਂਤ ਬਣਾਕੇ ਅਤੇ ਵੱਡੀ ਹਥਿਆਰਬੰਦ ਤਾਕਤ ਨਾਲ ਕੈਂਪ ਦੀ ਘੇਰਾਬੰਦੀ ਕਰਕੇ ਹਮਲਾ ਕੀਤਾ ਗਿਆ। ਨਕਸਲ ਵਿਰੋਧੀ ਗੁਪਤ ਓਪਰੇਸ਼ਨਾਂ ਦੇ ਮਾਹਰ 'ਗਰੇਅ ਹਾਊਂਡਜ਼' ਅਤੇ ਉੜੀਸਾ ਪੁਲਿਸ ਵਲੋਂ ਸਾਂਝੀ ਕਾਰਵਾਈ ਆਪਣੇ ਆਪ ਵਿਚ ਹੀ ਇਸਦਾ ਸਬੂਤ ਹੈ ਕਿ ਓਪਰੇਸ਼ਨ ਅਗਾਊਂ ਸੂਹ ਦੇ ਅਧਾਰ 'ਤੇ ਵਿਉਂਤਿਆ ਹੋਇਆ ਸੀ। ਇਹ ਮੁਕਾਬਲਾ ਨਹੀਂ, ਸਟੇਟ ਵਲੋਂ ਆਪਣੇ ਹੀ ਅਦਾਲਤੀ ਪ੍ਰਬੰਧ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਕੇ ਕੀਤੇ ਕਤਲ ਹਨ। ਆਪਣੀ ਸਵੈ-ਰੱਖਿਆ ਲਈ ਪੁਲਿਸ ਵਲੋਂ ਗੋਲੀ ਚਲਾਏ ਜਾਣ ਦੀ ਦਲੀਲ ਪੂਰੀ ਤਰ•ਾਂ ਝੂਠੀ ਹੈ। ਕਿਉਂਕਿ ਅਖਾਉਤੀ ਮੁਕਾਬਲੇ ਵਿਚ ਮਹਿਜ਼ ਦੋ ਪੁਲਸੀਆਂ ਦਾ 'ਜ਼ਖ਼ਮੀ' ਹੋਣਾ ਅਤੇ ਦੋ ਦਰਜਨ ਛਾਪਾਮਾਰਾਂ ਦਾ ਹਲਾਕ ਹੋਣਾ ਆਪਣੇ ਆਪ ਵਿਚ ਇਸਦਾ ਸਬੂਤ ਹੈ ਕਿ ਇਹ ਮੁਕਾਬਲਾ ਨਾ ਹੋਕੇ ਗਿਣੀ-ਮਿੱਥੀ ਸਾਜ਼ਿਸ ਤਹਿਤ ਕਤਲੇਆਮ ਸੀ ਜਿਸਨੂੰ ਚੋਟੀ ਦੇ ਪੁਲਿਸ ਅਫ਼ਸਰਾਂ ਵਲੋਂ ਵਿਉਂਤਿਆ ਅਤੇ ਅੰਜਾਮ ਦਿੱਤਾ ਗਿਆ।
ਲਹੂ ਦੇ ਤਿਹਾਏ ਕਾਰਪੋਰੋਟ ਮੀਡੀਆ ਵਲੋਂ ਇਸ ਕਤਲੋਗ਼ਾਰਤ ਨੂੰ ਰਾਜਤੰਤਰ ਦੀ ਵੱਡੀ ਸਫ਼ਲਤਾ ਦੇ ਤੌਰ 'ਤੇ ਪੇਸ਼ ਕਰਕੇ ਹਿੰਦੁਸਤਾਨੀ ਸਟੇਟ ਦੀ ਫਾਸ਼ੀਵਾਦੀ ਨੀਤੀ ਨੂੰ ਬੇਸ਼ਰਮੀ ਨਾਲ ਜਾਇਜ਼ ਠਹਿਰਾਇਆ ਜਾ ਰਿਹਾ ਹੈ। ਦਹਿਸ਼ਤਗਰਦ ਸਟੇਟ ਵਲੋਂ ਕੀਤੇ ਜਾਂਦੇ ਇਸ ਤਰ•ਾਂ ਦੇ ਥੋਕ ਕਤਲ ਇਨ•ਾਂ ਚੈਨਲਾਂ ਲਈ ਟੀ.ਆਰ.ਪੀ. ਵਧਾਉਣ ਦਾ ਮਸਾਲਾ ਹਨ ਜਿਸਨੂੰ ਸਨਸਨੀਖੇਜ਼ ਰੰਗਤ ਦੇਕੇ ਉਹ ਸਟੇਟ ਦੀ ਕਤਲਾਂ ਦੀ ਨੀਤੀ ਨੂੰ ਜਾਇਜ਼ ਠਹਿਰਾਉਂਦੇ ਹਨ। ਸਮਾਜੀ-ਆਰਥਕ ਨਾਬਰਾਬਰੀ, ਘੋਰ ਅਨਿਆਂ ਦੇ ਬੁਨਿਆਦੀ ਸਵਾਲਾਂ ਨੂੰ ਚਲਾਕੀ ਨਾਲ ਦਰਕਿਨਾਰ ਕਰਕੇ ਦਹਿਸ਼ਤਗਰਦੀ ਦਾ ਹਊਆ ਖੜ•ਾ ਕੀਤਾ ਜਾਂਦਾ ਹੈ ਅਤੇ ਇਸ ਜ਼ਰੀਏ ਰਾਜ ਦੇ ਹੱਕ ਵਿਚ ਅਤੇ ਤਬਦੀਲੀਪਸੰਦ ਲਹਿਰਾਂ ਦੇ ਖ਼ਿਲਾਫ਼ ਆਮ ਰਾਇ ਤਿਆਰ ਕੀਤੀ ਜਾਂਦੀ ਹੈ ਜਦਕਿ ਇਹ ਹਕੀਕਤ ਛੁਪਾ ਲਈ ਜਾਂਦੀ ਹੈ ਕਿ ਸਭਤੋਂ ਵੱਡੀ ਦਹਿਸ਼ਤ ਸੰਸਥਾ ਖ਼ੁਦ ਹਿੰਦੁਸਤਾਨੀ ਸਟੇਟ ਅਤੇ ਇਸ ਦੀਆਂ ਹਾਕਮ ਜਮਾਤਾਂ ਹਨ।
ਸਥਾਪਤੀ ਦੀਆਂ ਤਾਕਤਾਂ ਇਸ ਤਰ•ਾਂ ਦੇ ਗ਼ੈਰਅਦਾਲਤੀ ਕਤਲਾਂ ਦਾ ਵਕਤੀ ਲਾਹਾ ਲੈਣ ਵਿਚ ਕਾਮਯਾਬ ਜ਼ਰੂਰ ਹੋ ਜਾਂਦੀਆਂ ਹਨ ਪਰ ਉਹ ਹਮੇਸ਼ਾ ਬਹੁਤ ਵੱਡੇ ਭਰਮ ਵਿਚ ਹੁੰਦੀਆਂ ਹਨ ਕਿ ਐਸੀਆਂ ਲਹਿਰਾਂ ਦੇ ਚੋਟੀ ਦੇ ਆਗੂਆਂ ਨੂੰ ਮਾਰਕੇ ਉਹ ਇਨਕਲਾਬੀ ਤਬਦੀਲੀ ਦੀ ਤਾਂਘ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਣਗੇ। 1970ਵਿਆਂ ਦੇ ਸ਼ੁਰੂ ਵਿਚ ਵੀ ਹਿੰਦੁਸਤਾਨੀ ਹੁਕਮਰਾਨ ਜਮਾਤ ਨੇ ਨਕਸਲਬਾੜੀ ਲਹਿਰ ਦੇ ਕਾ. ਚਾਰੂ ਮਜ਼ੂਮਦਾਰ, ਬਾਬਾ ਬੂਝਾ ਸਿੰਘ, ਸਰੋਜ ਦੱਤਾ ਵਰਗੇ ਚੋਟੀ ਦੇ ਆਗੂਆਂ ਸਮੇਤ ਪੂਰੇ ਮੁਲਕ ਅੰਦਰ 5000 ਇਨਕਲਾਬੀ ਸਿਆਸੀ ਕਾਰਕੁੰਨਾਂ ਨੂੰ ਕਤਲ ਕਰਕੇ ਇਹ ਭਰਮ ਸਿਰਜਿਆ ਸੀ ਕਿ ਇਹ ਲਹਿਰ ਹਮੇਸ਼ਾ ਲਈ ਨੇਸਤੋਨਾਬੂਦ ਕਰ ਦਿੱਤੀ ਗਈ ਹੈ। ਪਰ ਇਕ ਦਹਾਕੇ ਦੇ ਅੰਦਰ ਹੀ ਇਹ ਲਹਿਰ ਨਾ ਸਿਰਫ਼ ਮੁੜ-ਸੁਰਜੀਤ ਤੇ ਮੁੜ-ਜਥੇਬੰਦ ਹੋ ਗਈ ਸਗੋਂ ਇਸਨੇ ਪਹਿਲਾਂ ਦੇ ਮੁਕਾਬਲੇ ਲੋਕਾਂ ਅੰਦਰ ਆਪਣਾ ਮਜ਼ਬੂਤ ਅਧਾਰ ਬਣਾ ਲਿਆ ਜਿਸਨੂੰ ਕੁਚਲਣ ਲਈ ਹਿੰਦੁਸਤਾਨੀ ਸਟੇਟ ਨੇ ਇਸਨੂੰ 'ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ' ਕਰਾਰ ਦੇਕੇ 2009 ਤੋਂ ਵੱਡੀ ਨੀਮ-ਫ਼ੌਜੀ ਕਾਰਵਾਈ 'ਓਪਰੇਸ਼ਨ ਗਰੀਨ ਹੰਟ' ਸ਼ੁਰੂ ਕੀਤਾ ਹੋਈ ਹੈ। ਇਹ ਨੀਮ-ਫ਼ੌਜੀ ਹਮਲਾ ਲਗਾਤਾਰ ਚਲ ਰਿਹਾ ਹੈ ਜਿਸ ਵਿਚ ਆਪਣੇ ਹੀ ਮੁਲਕ ਦੇ ਨਾਗਰਿਕਾਂ ਵਿਰੁੱਧ ਲੱਖਾਂ ਦੀ ਤਾਦਾਦ 'ਚ ਨੀਮ-ਫ਼ੌਜੀ ਤਾਕਤਾਂ, ਵਿਸ਼ੇਸ਼ ਪੁਲਿਸ ਅਤੇ ਗਰੇਅ ਹਾਊਂਡਜ਼ ਵਰਗੀਆਂ ਤਰ•ਾਂ-ਤਰ•ਾਂ ਦੀਆਂ ਸਰਕਾਰੀ ਤਾਕਤਾਂ ਜੁੱਟੀਆਂ ਹੋਈਆਂ ਹਨ।
ਕਮਿਊਨਿਸਟ ਇਨਕਲਾਬੀਆਂ ਨੂੰ ਐਸੇ ਅਖਾਉਤੀ ਮੁਕਾਬਲਿਆਂ ਵਿਚ ਕਤਲ ਕਰਕੇ ਹਿੰਦੁਸਤਾਨੀ ਰਾਜ ਬਹੁਤ ਸਾਰੇ ਸਮਰਪਿਤ ਇਨਕਲਾਬੀਆਂ ਨੂੰ ਤਾਂ ਜਿਸਮਾਨੀ ਤੌਰ 'ਤੇ ਕਤਲ ਕਰ ਸਕਦਾ ਹੈ। ਪਰ ਨਾ ਤਾਂ ਵਿਚਾਰਧਾਰਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਨਾ ਦੱਬੇਕੁਚਲੇ ਤੇ ਲੁੱਟੇਪੁੱਟੇ ਅਵਾਮ ਦੀ ਇਸ ਆਦਮਖਾਣੇ ਪ੍ਰਬੰਧ ਤੋਂ ਮੁਕਤ ਹੋਣ ਲਈ ਜੂਝਣ ਦੀ ਤਾਂਘ ਨੂੰ।
ਸਿਆਸੀ ਮਸਲਿਆਂ ਨੂੰ ਮਹਿਜ਼ ਅਮਨ-ਕਾਨੂੰਨ ਦਾ ਮਸਲਾ ਬਣਾਕੇ ਪੇਸ਼ ਕਰਨਾ, ਇਸ ਬਹਾਨੇ ਸਥਾਪਤੀ ਵਿਰੋਧੀ ਟਾਕਰਾ ਲਹਿਰਾਂ ਦੇ ਆਗੂਆਂ ਨੂੰ ਗਿਣ-ਮਿੱਥਕੇ ਕਤਲ ਕਰਨਾ ਹਿੰਦੁਸਤਾਨੀ ਸਟੇਟ ਦੀ ਆਮ ਨੀਤੀ ਹੈ। ਇਨ•ਾਂ ਗ਼ੈਰਅਦਾਲਤੀ ਕਤਲਾਂ ਨੂੰ ਮੁਕਾਬਲਿਆਂ ਦਾ ਨਾਂ ਦੇਕੇ ਹਕੂਮਤਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਇਸਦਾ ਜਵਾਬਦੇਹ ਨਹੀਂ ਹੋਣਾ ਪੈਂਦਾ। ਅਦਾਰਾ ਦੋ-ਮਾਸਿਕ ਲੋਕ ਕਾਫ਼ਲਾ ਜਾਅਲੀ ਮੁਕਾਬਲਿਆਂ ਦੇ ਨਾਂ ਹੇਠ ਇਸ ਰਾਜਕੀ ਦਹਿਸ਼ਤਗਰਦੀ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ। ਜਾਅਲੀ ਮੁਕਾਬਲਿਆਂ ਸਮੇਤ ਹਰ ਤਰ•ਾਂ ਦੀ ਰਾਜਕੀ ਦਹਿਸ਼ਤਗਰਦੀ ਦਾ ਸਾਰੀਆਂ ਹੀ ਇਨਸਾਫ਼ਪਸੰਦ ਅਤੇ ਜਮਹੂਰੀ ਤਾਕਤਾਂ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਇਸ ਦੇ ਖ਼ਿਲਾਫ਼ ਪੁਰਜ਼ੋਰ ਵਿਰੋਧ ਲਹਿਰ ਲਾਮਬੰਦ ਕਰਨੀ ਚਾਹੀਦੀ ਹੈ। ਸਟੇਟ ਦੇ ਖ਼ੂਨੀ ਹੱਥ ਰੋਕਣ ਲਈ ਇਹ ਮੰਗ ਕਰਨੀ ਚਾਹੀਦੀ ਹੈ ਕਿ ਹਿੰਦੁਸਤਾਨੀ ਰਾਜ ਇਹ ਸਵੀਕਾਰ ਕਰੇ ਕਿ ਇਸਨੇ ਆਪਣੇ ਹੀ ਲੋਕਾਂ ਵਿਰੁੱਧ ਇਕ ਬਾਕਾਇਦਾ ਜੰਗ ਸ਼ੁਰੂ ਕੀਤੀ ਹੋਈ ਹੈ ਅਤੇ ਇਹ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਸਾਰ ਜੰਗ ਦੇ ਨਿਯਮਾਂ ਦੀ ਪਾਲਣਾ ਕਰੇ। ਹੁਕਮਰਾਨ ਮਾਓਵਾਦੀ ਇਨਕਲਾਬੀਆਂ ਨੂੰ ਫੜ-ਫੜਕੇ ਕਤਲ ਕਰਨ ਦਾ ਸਿਲਸਿਲਾ ਬੰਦ ਕਰਕੇ ਉਨ•ਾਂ ਨੂੰ ਜੰਗੀ ਕੈਦੀ ਤਸਲੀਮ ਕਰਨ। ਇਸਦਾ ਉਲੰਘਣ ਕਰਨ ਵਾਲੇ ਪੁਲਿਸ ਅਫ਼ਸਰਾਂ ਉੱਪਰ ਗ਼ੈਰ-ਅਦਾਲਤੀ ਕਤਲਾਂ ਦੇ ਮੁਕੱਦਮੇ ਦਰਜ ਕੀਤੇ ਜਾਣ ਅਤੇ ਰਾਜ ਵਿਰੋਧੀ ਲਹਿਰਾਂ ਨੂੰ ਸਿਆਸੀ ਲਹਿਰਾਂ ਤਸਲੀਮ ਕਰਕੇ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਕੀਤਾ ਜਾਵੇ।
(ਬੂਟਾ ਸਿੰਘ ਨਵਾਂਸ਼ਹਿਰ, ਦੀ ਫੇਸਬੁੱਕ 'ਤੋਂ)
ਹਿੰਦੂਤਵੀ ਫਾਸ਼ੀ ਲਾਣੇ ਵੱਲੋਂ ਮੁਸਲਿਮ ਭਾਈਚਾਰੇ 'ਤੇ ਹਮਲਾ
ਗਊ ਰਾਖਿਆਂ ਦੀ ਪੁਸ਼ਾਕ 'ਚ ਸਜੇ
ਉਹਨਾਂ ਵੱਲੋਂ ਸਭਨਾਂ ਬਾਲਗਾਂ ਦੀਆਂ ਹੱਥਾਂ-ਬਾਹਾਂ ਬੰਨ• ਕੇ ਮੁਸ਼ਕਾਂ ਦੇ ਲਈਆਂ ਅਤੇ ਜ਼ਾਲਮਾਨਾ ਢੰਗ ਨਾਲ ਕੁਟਾਪਾ ਚਾੜਿ•ਆ ਗਿਆ ਅਤੇ ਮਾਰਿਆ ਗਿਆ। ਜਿਸ ਦੇ ਸਿੱਟੇ ਵਜੋਂ ਅਬਰਹੀਮ ਅਤੇ ਉਸਦੀ ਪੁਤਨੀ ਰਸ਼ੀਦਾ ਦੀ ਮੌਤ ਹੋ ਗਈ। ਜ਼ਫਰਉਦੀਨ ਵੀ ਹਸਪਤਾਲ ਵਿੱਚ ਬਿਸਤਰੇ 'ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਪਰਿਵਾਰ ਦੇ ਬਜ਼ੁਰਗ ਮੁਖੀ ਜ਼ੂਰ-ਊਦੀਨ ਵੱਲੋਂ ਘਰੋਂ ਭੱਜ ਕੇ ਤੇ ਸਾਰੀ ਰਾਤ ਖੇਤਾਂ ਵਿੱਚ ਲੁਕ ਕੇ ਆਪਣੀ ਜਾਨ ਬਚਾਈ ਗਈ।
ਇਹ ਹਮਲਾ ਅੱਧੀ ਰਾਤ ਵੇਲੇ ਕੀਤਾ ਗਿਆ ਅਤੇ ਤਿੰਨ ਘੰਟੇ ਤੱਕ ਪਰਿਵਾਰ ਮੈਂਬਰ ਇਹਨਾਂ ਫਿਰਕੂ ਜਾਨੂੰਨੀ ਗਊ ਰਾਖਿਆ ਦੇ ਅੱਤਿਆਚਾਰਾਂ ਦੀ ਮਾਰ ਝੱਲਦੇ ਰਹੇ। ਉਹਨਾਂ ਵੱਲੋਂ ਦੋਵੇਂ ਕੁੜੀਆਂ (ਨਾਬਾਲਗ ਅਤੇ ਸ਼ਾਦੀਸ਼ੁਦਾ) ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਦੋਵਾਂ ਲੜਕੀਆਂ ਦੇ ਕੱਪੜੇ ਪਾੜ ਦਿੱਤੇ ਗਏ, ਬੁਰੀ ਤਰ•ਾਂ ਕੁੱਟਿਆ ਗਿਆ, ਉਹਨਾਂ ਦੇ ਗੁਪਤ ਅੰਗਾਂ 'ਤੇ ਠੁੱਡ ਮਾਰੇ ਗਏ। ਪਰਿਵਾਰ ਕੋਲੇ ਜਿਹੜੇ ਥੋੜ•ੇ ਬਹੁਤ ਪੈਸੇ ਅਤੇ ਗਹਿਣੇ ਸਨ, ਉਹ ਲੁੱਟ ਲਏ ਗਏ। ਬਲਾਤਕਾਰ ਦਾ ਸ਼ਿਕਾਰ ਕੁੜੀ ਵੱਲੋਂ ਦੱਸਿਆ ਗਿਆ ਕਿ ਉਹ ਕਹਿ ਰਹੇ ਸਨ ਕਿ ''ਤੁਸੀਂ ਗਊ ਮਾਸ ਖਾ ਕੇ ਈਦ ਮਨਾਉਣਾ ਚਾਹੁੰਦੇ ਹੋ, ਅਸੀਂ ਤੁਹਾਡੀ ਈਦ ਮਨਾਉਂਦੇ ਹਾਂ।''
ਅਗਲੀ ਸਵੇਰ ਜਦੋਂ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਪਰਿਵਾਰ ਦੇ ਮੁਖੀ ਜ਼ੂਰ-ਊਦੀਨ ਸਮੇਤ ਉਹਨਾਂ ਵੱਲੋਂ ਪੁਲਸ ਕੋਲ ਰਿਪੋਰਟ ਦਰਜ਼ ਕਰਵਾਉਣ ਲਈ ਪਹੁੰਚ ਕੀਤੀ ਗਈ। ਪਰ ਪੁਲਸ ਵੱਲੋਂ ਰਿਪੋਰਟ ਲਿਖਣ ਦੀ ਬਜਾਇ, ਬਲਾਤਕਾਰ ਦਾ ਸ਼ਿਕਾਰ ਪੀੜਤ ਲੜਕੀਆਂ ਨੂੰ ਤੌੜੂ ਪੁਲਸ ਚੌਕੀ ਵਿੱਚ ਘੰਟਿਆਂ ਬੱਧੀ ਬਿਠਾ ਕੇ ਰੱਖਿਆ ਗਿਆ। ਲੜਕੀਆਂ ਦੀ ਮੈਡੀਕਲ ਜਾਂਚ ਵੀ ਸਰਸਰੀ ਢੰਗ ਨਾਲ ਕੀਤੀ ਗਈ ਅਤੇ ਰਿਪੋਰਟ ਵਿੱਚ ਬਲਾਤਕਾਰ ਦੇ ਮਾਮਲੇ ਨੂੰ ਪੇਤਲਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇੱਥੇ ਹੀ ਬੱਸ ਨਹੀਂ, ਫਿਰਕੂ ਫਾਸ਼ੀ ਸੰਘ ਲਾਣੇ ਦੇ ਪਿਆਦੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਸ ਦੂਹਰੇ ਕਤਲ ਅਤੇ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਮਾਮੂਲੀ ਘਟਨਾ ਬਿਆਨ ਕਰਦਿਆਂ, ਹਮਲਾਵਰ ਗਊ ਰਾਖਿਆਂ ਦੇ ਹੱਕ ਵਿੱਚ ਵਜ਼ਨ ਪਾ ਦਿੱਤਾ ਗਿਆ।
ਇਸ ਵਹਿਸ਼ੀਆਨਾ ਘਟਨਾ ਬਾਰੇ ਮੇਵਾਤ ਖੇਤਰ ਵਿੱਚ ਵਸਦੇ ਸਮੂਹ ਮਿਊ ਭਾਈਚਾਰੇ ਵਿੱਚ ਤਿੱਖਾ ਪ੍ਰਤੀਕਰਮ ਹੋਇਆ। ਮੁੱਖ ਮੰਤਰੀ ਖੱਟਰ ਦੇ ਬਿਆਨ ਵੱਲੋਂ ਇਸ ਪ੍ਰਤੀਕਰਮ ਨੂੰ ਹੋਰ ਵੀ ਪਲੀਤਾ ਲਾਇਆ ਗਿਆ। ਜਿਸ ਦੇ ਰੋਸ ਵਜੋਂ 20 ਸਤੰਬਰ ਨੂੰ ਮਿਊ ਭਾਈਚਾਰੇ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਨੂਹ-ਅਲਵਰ ਹਾਈਵੇਅ ਨੂੰ ਠੱਪ ਕਰ ਦਿੱਤਾ ਗਿਆ।
ਮੁਸਲਿਮ ਭਾਈਚਾਰੇ ਖਿਲਾਫ ਆਰ.ਐਸ.ਐਸ. ਦੇ ਸ਼ਿਸ਼ਕਾਰੇ ਹੋਏ ਅਨਸਰਾਂ ਵੱਲੋਂ ਹਰਿਆਣੇ ਅੰਦਰ ਬੋਲਿਆ ਇਹ ਕੋਈ ਪਹਿਲਾ ਹਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਭਾਈਚਾਰੇ ਖਿਲਾਫ ਇਹ ਫਿਰਕੂ ਫਾਸ਼ੀ ਹੱਲਾ ਜਾਰੀ ਹੈ। ਜਿਸ ਨਾਲ ਆਰ.ਐਸ.ਐਸ. ਦੇ ਇਸ਼ਾਰੇ 'ਤੇ ਚੱਲਦੀ ਖੱਟਰ ਹਕੂਮਤ ਦੀ ਪੂਰੀ ਮਿਲੀਭੁਗਤ ਹੈ। ਇਸ ਤੋਂ ਪਹਿਲਾਂ ਗਊਆਂ ਦੀ ਸਮਗਲਿੰਗ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਕੁਟਾਪਾ ਚਾੜਿ•ਆ ਗਿਆ ਸੀ ਅਤੇ ਉਹਨਾਂ ਨੂੰ ਜਬਰੀ ਗਊ ਦਾ ਪਿਸ਼ਾਬ ਪਿਲਾਇਆ ਗਿਆ ਸੀ। ਇਸ ਤੋਂ ਵੀ ਪਹਿਲਾਂ ਨਾਲ ਲੱਗਦੇ ਰਾਜਸਥਾਨ ਦੇ ਮੇਵਾਤ ਖੇਤਰ ਵਿੱਚ ਹੀ ਅਲਵਰ ਵਿੱਚ ਪੈਂਦੇ ਰਘੂਨਾਥਗੜ• ਪਿੰਡ ਵਿੱਚ ਮਿਊ ਭਾਈਚਾਰੇ 'ਤੇ ਰਾਤ ਨੂੰ ਪੁਲਸ, ਸ਼ਿਵ ਸੈਨਾ ਅਤੇ ਬਜਰੰਗ ਦਲ ਵੱਲੋਂ ਰਲ ਕੇ ਹਮਲਾ ਬੋਲਿਆ ਗਿਆ। ਸਾਰੀ ਰਾਤ ਘਰਾਂ ਦੀ ਤਲਾਸ਼ੀ ਲਈ ਗਈ। ਲੋਕਾਂ ਦੀ ਬੁਰੀ ਤਰ•ਾਂ ਕੁੱਟਮਾਰ ਕੀਤੀ ਗਈ। ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਤਕਰੀਬਨ ਤਿੰਨ ਦਰਜ਼ਨ ਘਰਾਂ ਦੀ ਭੰਨ-ਤੋੜ ਕੀਤੀ ਗਈ। ਹਰਿਆਣਾ ਪੁਲਸ ਵੱਲੋਂ ਹਰਿਆਣਾ ਗਊ ਸੇਵਾ ਆਯੋਗ ਦੇ ਚੇਅਰਮੈਨ ਭਾਨੀ ਰਾਮ ਮੰਗਲਾਂ ਦੇ ਫੁਰਮਾਨ 'ਤੇ ਗੁੜਗਾਉਂ-ਨੂਹ-ਅਲਵਰ ਹਾਈਵੇਅ 'ਤੇ ਬਰਿਆਨੀ ਵੇਚਦੇ ਖੋਖਿਆਂ 'ਤੇ ਛਾਪੇ ਮਾਰ ਕੇ ਉਹਨਾਂ ਦੇ ਨਮੂਨੇ ਇਕੱਠੇ ਕੀਤੇ ਗਏ। ਇਹ ਨਮੂਨੇ ਲੈਣ ਵੇਲੇ ਪੁਲਸ ਨਾਲ ਨਾ ਕੋਈ ਡਾਕਟਰ ਸੀ ਅਤੇ ਨਾ ਖੁਰਾਕ ਇੰਸਪੈਕਟਰ।
ਮੇਵਾਤ ਖੇਤਰ (ਜਿਹੜਾ ਅਰਾਵਲੀ ਪਹਾੜ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਵਿੱਚ ਪੈਂਦਾ ਹੈ) ਵਿੱਚ ਮਿਊ ਭਾਈਚਾਰੇ ਨਾਲ ਸਬੰਧਤ ਮੁਸਲਮਾਨਾਂ 'ਤੇ ਅਖੌਤੀ ਗਊ ਰਾਖਿਆਂ ਵਜੋਂ ਸਜੇ ਸ਼ਿਵ ਸੈਨੀਆਂ, ਬਜਰੰਗ ਦਲੀਆਂ, ਭਾਜਪਾਈਆਂ, ਸਵੈਮ ਸੇਵਕ ਅਤੇ ਪੁਲਸ ਦੇ ਗੱਠਜੋੜ ਵੱਲੋਂ ਧੱਕੜ ਅਤੇ ਵਹਿਸ਼ੀਆਨਾ ਹਮਲੇ ਦੀਆਂ ਘਟਨਾਵਾਂ ਅਚਾਨਕ ਵਾਪਰੀਆਂ ਚੰਦ ਕੁ ਘਟਨਾਵਾਂ ਨਹੀਂ ਹਨ। ਇਹ ਮੋਦੀ ਹਕੂਮਤ ਅਤੇ ਭਾਜਪਾ ਦੀਆਂ ਸੂਬਾਈ ਹਕੂਮਤਾਂ ਦੀ ਛਤਰਛਾਇਆ ਹੇਠ ਹਿੰਦੂਤਵੀ ਫਾਸ਼ੀ ਸੰਘ ਲਾਣੇ ਵੱਲੋਂ ਧਾਰਮਿਕ ਘੱਟ ਗਿਣਤੀਆਂ ਖਿਲਾਫ ਵਿੱਢੀ ਉਸ ਮੁਲਕ-ਵਿਆਪੀ ਹਮਲਾਵਰ ਮੁਹਿੰਮ ਦਾ ਇੱਕ ਹਿੱਸਾ ਹੈ, ਜਿਹੜੀ ਉਸ ਵੱਲੋਂ ਸਮੁੱਚੇ ਮੁਲਕ ਦੇ ਲੋਕਾਂ ਦਾ ਭਗਵਾਂਕਰਨ ਅਤੇ ਉਹਨਾਂ ਨੂੰ ਅਖੌਤੀ ਹਿੰਦੂ ਕੌਮ ਦੀ ਛਤਰੀ ਹੇਠ ਲਿਆਉਣ ਅਤੇ ਘੱਟ-ਗਿਣਤੀਆਂ ਨੂੰ ਅਖੌਤੀ ਹਿੰਦੂ ਕੌਮ ਦੀ ਅਧੀਨਗੀ ਕਬੂਲ ਕਰਵਾਉਣ ਲਈ ਵਿੱਢੀ ਹੋਈ ਹੈ। ੦-੦
ਹਿੰਦੂਤਵੀ ਫਾਸ਼ੀ ਲਾਣੇ ਵੱਲੋਂ ਮੁਸਲਿਮ ਭਾਈਚਾਰੇ 'ਤੇ ਹਮਲਾ
24 ਅਗਸਤ ਦੀ ਰਾਤ ਨੂੰ ਹਰਿਆਣਾ ਦੇ ਜ਼ਿਲ•ਾ ਮੇਵਾਤ ਦੀ ਤਹਿਸੀਲ ਤੌੜੂ ਦੇ ਪਿੰਡ ਡਿੰਗਰਹੇੜੀ ਵਿੱਚ ਅਖੌਤੀ ਗਊ ਰਾਖਿਆਂ ਦੇ ਇੱਕ ਗਰੋਹ ਵੱਲੋਂ ਇੱਕ ਗਰੀਬ ਮੁਸਲਮਾਨ ਪਰਿਵਾਰ 'ਤੇ ਉਸ ਵਕਤ ਵਹਿਸ਼ੀਆਨਾ ਹਮਲਾ ਬੋਲਿਆ ਗਿਆ, ਜਦੋਂ ਇਹ ਪਰਿਵਾਰ ਆਪਣੇ ਵਿਹੜੇ ਵਿੱਚ ਸੁੱਤਾ ਪਿਆ ਸੀ। ਇਸ ਪਰਿਵਾਰ ਵਿੱਚ ਅਬਰਹੀਮ, ਉਸਦੀ ਪਤਨੀ ਰਸ਼ੀਦਾ, ਚਚੇਰਾ ਭਰਾ ਜ਼ਫਰਉਦੀਨ ਅਤੇ ਉਸਦੀ ਪਤਨੀ ਆਇਸ਼ਾ ਸ਼ਾਮਲ ਸਨ। ਇਹਨਾਂ ਦੇ ਨਾਲ ਦੋ ਬੱਚੀਆਂ ਇੱਕ ਸ਼ਾਦੀ ਸ਼ੁਦਾ ਅਤੇ ਇੱਕ ਨਾਬਾਲਗ ਵੀ ਸੁੱਤੀਆਂ ਹੋਈਆਂ ਸਨ। ਉਹਨਾਂ ਵੱਲੋਂ ਸਭਨਾਂ ਬਾਲਗਾਂ ਦੀਆਂ ਹੱਥਾਂ-ਬਾਹਾਂ ਬੰਨ• ਕੇ ਮੁਸ਼ਕਾਂ ਦੇ ਲਈਆਂ ਅਤੇ ਜ਼ਾਲਮਾਨਾ ਢੰਗ ਨਾਲ ਕੁਟਾਪਾ ਚਾੜਿ•ਆ ਗਿਆ ਅਤੇ ਮਾਰਿਆ ਗਿਆ। ਜਿਸ ਦੇ ਸਿੱਟੇ ਵਜੋਂ ਅਬਰਹੀਮ ਅਤੇ ਉਸਦੀ ਪੁਤਨੀ ਰਸ਼ੀਦਾ ਦੀ ਮੌਤ ਹੋ ਗਈ। ਜ਼ਫਰਉਦੀਨ ਵੀ ਹਸਪਤਾਲ ਵਿੱਚ ਬਿਸਤਰੇ 'ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਪਰਿਵਾਰ ਦੇ ਬਜ਼ੁਰਗ ਮੁਖੀ ਜ਼ੂਰ-ਊਦੀਨ ਵੱਲੋਂ ਘਰੋਂ ਭੱਜ ਕੇ ਤੇ ਸਾਰੀ ਰਾਤ ਖੇਤਾਂ ਵਿੱਚ ਲੁਕ ਕੇ ਆਪਣੀ ਜਾਨ ਬਚਾਈ ਗਈ।
ਇਹ ਹਮਲਾ ਅੱਧੀ ਰਾਤ ਵੇਲੇ ਕੀਤਾ ਗਿਆ ਅਤੇ ਤਿੰਨ ਘੰਟੇ ਤੱਕ ਪਰਿਵਾਰ ਮੈਂਬਰ ਇਹਨਾਂ ਫਿਰਕੂ ਜਾਨੂੰਨੀ ਗਊ ਰਾਖਿਆ ਦੇ ਅੱਤਿਆਚਾਰਾਂ ਦੀ ਮਾਰ ਝੱਲਦੇ ਰਹੇ। ਉਹਨਾਂ ਵੱਲੋਂ ਦੋਵੇਂ ਕੁੜੀਆਂ (ਨਾਬਾਲਗ ਅਤੇ ਸ਼ਾਦੀਸ਼ੁਦਾ) ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਦੋਵਾਂ ਲੜਕੀਆਂ ਦੇ ਕੱਪੜੇ ਪਾੜ ਦਿੱਤੇ ਗਏ, ਬੁਰੀ ਤਰ•ਾਂ ਕੁੱਟਿਆ ਗਿਆ, ਉਹਨਾਂ ਦੇ ਗੁਪਤ ਅੰਗਾਂ 'ਤੇ ਠੁੱਡ ਮਾਰੇ ਗਏ। ਪਰਿਵਾਰ ਕੋਲੇ ਜਿਹੜੇ ਥੋੜ•ੇ ਬਹੁਤ ਪੈਸੇ ਅਤੇ ਗਹਿਣੇ ਸਨ, ਉਹ ਲੁੱਟ ਲਏ ਗਏ। ਬਲਾਤਕਾਰ ਦਾ ਸ਼ਿਕਾਰ ਕੁੜੀ ਵੱਲੋਂ ਦੱਸਿਆ ਗਿਆ ਕਿ ਉਹ ਕਹਿ ਰਹੇ ਸਨ ਕਿ ''ਤੁਸੀਂ ਗਊ ਮਾਸ ਖਾ ਕੇ ਈਦ ਮਨਾਉਣਾ ਚਾਹੁੰਦੇ ਹੋ, ਅਸੀਂ ਤੁਹਾਡੀ ਈਦ ਮਨਾਉਂਦੇ ਹਾਂ।''
ਅਗਲੀ ਸਵੇਰ ਜਦੋਂ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਪਤਾ ਚੱਲਿਆ ਤਾਂ ਪਰਿਵਾਰ ਦੇ ਮੁਖੀ ਜ਼ੂਰ-ਊਦੀਨ ਸਮੇਤ ਉਹਨਾਂ ਵੱਲੋਂ ਪੁਲਸ ਕੋਲ ਰਿਪੋਰਟ ਦਰਜ਼ ਕਰਵਾਉਣ ਲਈ ਪਹੁੰਚ ਕੀਤੀ ਗਈ। ਪਰ ਪੁਲਸ ਵੱਲੋਂ ਰਿਪੋਰਟ ਲਿਖਣ ਦੀ ਬਜਾਇ, ਬਲਾਤਕਾਰ ਦਾ ਸ਼ਿਕਾਰ ਪੀੜਤ ਲੜਕੀਆਂ ਨੂੰ ਤੌੜੂ ਪੁਲਸ ਚੌਕੀ ਵਿੱਚ ਘੰਟਿਆਂ ਬੱਧੀ ਬਿਠਾ ਕੇ ਰੱਖਿਆ ਗਿਆ। ਲੜਕੀਆਂ ਦੀ ਮੈਡੀਕਲ ਜਾਂਚ ਵੀ ਸਰਸਰੀ ਢੰਗ ਨਾਲ ਕੀਤੀ ਗਈ ਅਤੇ ਰਿਪੋਰਟ ਵਿੱਚ ਬਲਾਤਕਾਰ ਦੇ ਮਾਮਲੇ ਨੂੰ ਪੇਤਲਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇੱਥੇ ਹੀ ਬੱਸ ਨਹੀਂ, ਫਿਰਕੂ ਫਾਸ਼ੀ ਸੰਘ ਲਾਣੇ ਦੇ ਪਿਆਦੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਸ ਦੂਹਰੇ ਕਤਲ ਅਤੇ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਮਾਮੂਲੀ ਘਟਨਾ ਬਿਆਨ ਕਰਦਿਆਂ, ਹਮਲਾਵਰ ਗਊ ਰਾਖਿਆਂ ਦੇ ਹੱਕ ਵਿੱਚ ਵਜ਼ਨ ਪਾ ਦਿੱਤਾ ਗਿਆ।
ਇਸ ਵਹਿਸ਼ੀਆਨਾ ਘਟਨਾ ਬਾਰੇ ਮੇਵਾਤ ਖੇਤਰ ਵਿੱਚ ਵਸਦੇ ਸਮੂਹ ਮਿਊ ਭਾਈਚਾਰੇ ਵਿੱਚ ਤਿੱਖਾ ਪ੍ਰਤੀਕਰਮ ਹੋਇਆ। ਮੁੱਖ ਮੰਤਰੀ ਖੱਟਰ ਦੇ ਬਿਆਨ ਵੱਲੋਂ ਇਸ ਪ੍ਰਤੀਕਰਮ ਨੂੰ ਹੋਰ ਵੀ ਪਲੀਤਾ ਲਾਇਆ ਗਿਆ। ਜਿਸ ਦੇ ਰੋਸ ਵਜੋਂ 20 ਸਤੰਬਰ ਨੂੰ ਮਿਊ ਭਾਈਚਾਰੇ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਨੂਹ-ਅਲਵਰ ਹਾਈਵੇਅ ਨੂੰ ਠੱਪ ਕਰ ਦਿੱਤਾ ਗਿਆ।
ਮੁਸਲਿਮ ਭਾਈਚਾਰੇ ਖਿਲਾਫ ਆਰ.ਐਸ.ਐਸ. ਦੇ ਸ਼ਿਸ਼ਕਾਰੇ ਹੋਏ ਅਨਸਰਾਂ ਵੱਲੋਂ ਹਰਿਆਣੇ ਅੰਦਰ ਬੋਲਿਆ ਇਹ ਕੋਈ ਪਹਿਲਾ ਹਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਭਾਈਚਾਰੇ ਖਿਲਾਫ ਇਹ ਫਿਰਕੂ ਫਾਸ਼ੀ ਹੱਲਾ ਜਾਰੀ ਹੈ। ਜਿਸ ਨਾਲ ਆਰ.ਐਸ.ਐਸ. ਦੇ ਇਸ਼ਾਰੇ 'ਤੇ ਚੱਲਦੀ ਖੱਟਰ ਹਕੂਮਤ ਦੀ ਪੂਰੀ ਮਿਲੀਭੁਗਤ ਹੈ। ਇਸ ਤੋਂ ਪਹਿਲਾਂ ਗਊਆਂ ਦੀ ਸਮਗਲਿੰਗ ਦੇ ਦੋਸ਼ ਹੇਠ ਦੋ ਨੌਜਵਾਨਾਂ ਨੂੰ ਕੁਟਾਪਾ ਚਾੜਿ•ਆ ਗਿਆ ਸੀ ਅਤੇ ਉਹਨਾਂ ਨੂੰ ਜਬਰੀ ਗਊ ਦਾ ਪਿਸ਼ਾਬ ਪਿਲਾਇਆ ਗਿਆ ਸੀ। ਇਸ ਤੋਂ ਵੀ ਪਹਿਲਾਂ ਨਾਲ ਲੱਗਦੇ ਰਾਜਸਥਾਨ ਦੇ ਮੇਵਾਤ ਖੇਤਰ ਵਿੱਚ ਹੀ ਅਲਵਰ ਵਿੱਚ ਪੈਂਦੇ ਰਘੂਨਾਥਗੜ• ਪਿੰਡ ਵਿੱਚ ਮਿਊ ਭਾਈਚਾਰੇ 'ਤੇ ਰਾਤ ਨੂੰ ਪੁਲਸ, ਸ਼ਿਵ ਸੈਨਾ ਅਤੇ ਬਜਰੰਗ ਦਲ ਵੱਲੋਂ ਰਲ ਕੇ ਹਮਲਾ ਬੋਲਿਆ ਗਿਆ। ਸਾਰੀ ਰਾਤ ਘਰਾਂ ਦੀ ਤਲਾਸ਼ੀ ਲਈ ਗਈ। ਲੋਕਾਂ ਦੀ ਬੁਰੀ ਤਰ•ਾਂ ਕੁੱਟਮਾਰ ਕੀਤੀ ਗਈ। ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਤਕਰੀਬਨ ਤਿੰਨ ਦਰਜ਼ਨ ਘਰਾਂ ਦੀ ਭੰਨ-ਤੋੜ ਕੀਤੀ ਗਈ। ਹਰਿਆਣਾ ਪੁਲਸ ਵੱਲੋਂ ਹਰਿਆਣਾ ਗਊ ਸੇਵਾ ਆਯੋਗ ਦੇ ਚੇਅਰਮੈਨ ਭਾਨੀ ਰਾਮ ਮੰਗਲਾਂ ਦੇ ਫੁਰਮਾਨ 'ਤੇ ਗੁੜਗਾਉਂ-ਨੂਹ-ਅਲਵਰ ਹਾਈਵੇਅ 'ਤੇ ਬਰਿਆਨੀ ਵੇਚਦੇ ਖੋਖਿਆਂ 'ਤੇ ਛਾਪੇ ਮਾਰ ਕੇ ਉਹਨਾਂ ਦੇ ਨਮੂਨੇ ਇਕੱਠੇ ਕੀਤੇ ਗਏ। ਇਹ ਨਮੂਨੇ ਲੈਣ ਵੇਲੇ ਪੁਲਸ ਨਾਲ ਨਾ ਕੋਈ ਡਾਕਟਰ ਸੀ ਅਤੇ ਨਾ ਖੁਰਾਕ ਇੰਸਪੈਕਟਰ।
ਮੇਵਾਤ ਖੇਤਰ (ਜਿਹੜਾ ਅਰਾਵਲੀ ਪਹਾੜ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਵਿੱਚ ਪੈਂਦਾ ਹੈ) ਵਿੱਚ ਮਿਊ ਭਾਈਚਾਰੇ ਨਾਲ ਸਬੰਧਤ ਮੁਸਲਮਾਨਾਂ 'ਤੇ ਅਖੌਤੀ ਗਊ ਰਾਖਿਆਂ ਵਜੋਂ ਸਜੇ ਸ਼ਿਵ ਸੈਨੀਆਂ, ਬਜਰੰਗ ਦਲੀਆਂ, ਭਾਜਪਾਈਆਂ, ਸਵੈਮ ਸੇਵਕ ਅਤੇ ਪੁਲਸ ਦੇ ਗੱਠਜੋੜ ਵੱਲੋਂ ਧੱਕੜ ਅਤੇ ਵਹਿਸ਼ੀਆਨਾ ਹਮਲੇ ਦੀਆਂ ਘਟਨਾਵਾਂ ਅਚਾਨਕ ਵਾਪਰੀਆਂ ਚੰਦ ਕੁ ਘਟਨਾਵਾਂ ਨਹੀਂ ਹਨ। ਇਹ ਮੋਦੀ ਹਕੂਮਤ ਅਤੇ ਭਾਜਪਾ ਦੀਆਂ ਸੂਬਾਈ ਹਕੂਮਤਾਂ ਦੀ ਛਤਰਛਾਇਆ ਹੇਠ ਹਿੰਦੂਤਵੀ ਫਾਸ਼ੀ ਸੰਘ ਲਾਣੇ ਵੱਲੋਂ ਧਾਰਮਿਕ ਘੱਟ ਗਿਣਤੀਆਂ ਖਿਲਾਫ ਵਿੱਢੀ ਉਸ ਮੁਲਕ-ਵਿਆਪੀ ਹਮਲਾਵਰ ਮੁਹਿੰਮ ਦਾ ਇੱਕ ਹਿੱਸਾ ਹੈ, ਜਿਹੜੀ ਉਸ ਵੱਲੋਂ ਸਮੁੱਚੇ ਮੁਲਕ ਦੇ ਲੋਕਾਂ ਦਾ ਭਗਵਾਂਕਰਨ ਅਤੇ ਉਹਨਾਂ ਨੂੰ ਅਖੌਤੀ ਹਿੰਦੂ ਕੌਮ ਦੀ ਛਤਰੀ ਹੇਠ ਲਿਆਉਣ ਅਤੇ ਘੱਟ-ਗਿਣਤੀਆਂ ਨੂੰ ਅਖੌਤੀ ਹਿੰਦੂ ਕੌਮ ਦੀ ਅਧੀਨਗੀ ਕਬੂਲ ਕਰਵਾਉਣ ਲਈ ਵਿੱਢੀ ਹੋਈ ਹੈ। ੦-੦
ਉੱਤਰ-ਪ੍ਰਦੇਸ਼ ਦੇ ਬਿਸਾਹੜਾ ਪਿੰਡ 'ਚ ਹਿੰਦੂ ਫਿਰਕੂ ਜਨੂੰਨੀਆਂ ਵੱਲੋਂ ਮੁਸਲਮਾਨਾਂ ਖਿਲਾਫ ਖਰੂਦੀ ਮੁਹਿੰਮ
ਉੱਤਰ-ਪ੍ਰਦੇਸ਼ ਦੇ ਬਿਸਾਹੜਾ ਪਿੰਡ 'ਚ ਹਿੰਦੂ ਫਿਰਕੂ ਜਨੂੰਨੀਆਂ ਵੱਲੋਂ
ਮੁਸਲਮਾਨਾਂ ਖਿਲਾਫ ਖਰੂਦੀ ਮੁਹਿੰਮ ਫਿਰ ਭਖਾਈ
ਇੱਕ ਸਾਲ ਤੋਂ ਉੱਪਰ ਹੋ ਗਿਆ ਹੈ, ਜਦੋਂ ਪਿਛਲੇ ਸਾਲ 28 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ•ੇ ਦੇ ਬਿਸਹਾੜਾ ਪਿੰਡ ਵਿੱਚ ਹਿੰਦੂ ਫਿਰਕੂ ਜਨੂੰਨੀਆਂ ਵੱਲੋਂ ਗਊ ਮਾਸ ਰੱਖਣ ਦੇ ਆਧਾਰਹੀਣ ਦੋਸ਼ ਹੇਠ ਇੱਕ ਮੁਸਲਮਾਨ ਪਰਿਵਾਰ 'ਤੇ ਵਹਿਸ਼ੀਆਨਾ ਹਮਲਾ ਬੋਲਿਆ ਗਿਆ ਸੀ। ਪਰਿਵਾਰ ਦੇ ਮੁਖੀ ਮੈਂਬਰ ਮੁਹੰਮਦ ਅਖਲਾਕ ਨੂੰ ਬੁਰੀ ਤਰ•ਾਂ ਕੱਟ-ਵੱਢ ਕੇ ਮਾਰ ਦਿੱਤਾ ਗਿਆ ਸੀ ਅਤੇ ਉਸਦੀ ਪਤਨੀ, ਲੜਕੀ ਅਤੇ ਲੜਕੇ ਦਾਨਿਸ਼ ਨੂੰ ਜਖਮੀ ਕਰ ਦਿੱਤਾ ਗਿਆ ਸੀ। ਕੁਝ ਚਿਰ ਮਗਰੋਂ ਦਹਿਸ਼ਤਜ਼ਦਾ ਹੋਇਆ ਪਰਿਵਾਰ ਪਿੰਡ ਵਿੱਚੋਂ ਹਿਜਰਤ ਕਰ ਗਿਆ ਸੀ. ਹਿੰਦੂਤਵਾ ਫਾਸ਼ੀ ਵਿਚਾਰਧਾਰਾ ਨੂੰ ਪ੍ਰਣਾਏ ਸੰਘ ਲਾਣੇ ਵੱਲੋਂ ਮੁਹੰਮਦ ਅਖਲਾਕ ਦੇ ਵਹਿਸ਼ੀਆਨ ਕਤਲ ਖਿਲਾਫ ਮੁਲਕ ਅੰਦਰ ਰੋਹ ਦੀਆਂ ਤਰੰਗਾਂ ਛਿੜ ਪਈਆਂ ਸਨ। ਇਹਨਾਂ ਰੋਹ ਤਰੰਗਾਂ ਦਾ ਇੱਕ ਵਿਸ਼ੇਸ਼ ਇਜ਼ਹਾਰ ਮੁਲਕ ਭਰ ਅੰਦਰ ਜਿਉਂਦੀ-ਜਾਗਦੀ ਜ਼ਮੀਰ ਦੇ ਮਾਲਕ ਬੁੱਧੀਜੀਵੀਆਂ, ਉੱਘੇ ਲੇਖਕਾਂ ਅਤੇ ਕਲਾਕਾਰਾਂ ਵੱਲੋਂ ਉਹਨਾਂ ਨੂੰ ਉਹਨਾਂ ਦੀਆਂ ਅਕਾਦਮਿਕ, ਸਾਹਿਤਕ ਅਤੇ ਕਲਾਤਮਿਕ ਪ੍ਰਾਪਤੀਆਂ ਕਰਕੇ ਮਿਲੇ ਇਨਾਮਾਂ ਨੂੰ ਵਾਪਸ ਕਰਨ ਦਾ ਉਭਰਿਆ ਸਿਲਸਿਲਾ ਸੀ। ਇਸੇ ਤਰ•ਾਂ ਦੁਨੀਆਂ ਭਰ ਦੇ ਵੱਖ ਵੱਖ ਕੋਨਿਆਂ 'ਚੋਂ ਵੀ ਨਾਮੀ ਬੁੱਧੀਜੀਵੀਆਂ ਵੱਲੋਂ ਫਿਰਕੂ ਫਾਸ਼ੀ ਤਾਕਤਾਂ ਦੇ ਕਾਲੇ ਕਾਰਨਾਮਿਆਂ ਦੀ ਨਿਖੇਧੀ ਕੀਤੀ ਗਈ ਸੀ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਬਿਸਹਾੜਾ ਵਿਖੇ ਵਾਪਰੇ ਇਸ ਕਤਲ ਕਾਂਡ 'ਤੇ ਹਾਂ-ਪੱਖੀ ਪ੍ਰਤੀਕਰਮ ਦਿਖਾਉਣ ਅਤੇ ਸੂਬਾ ਹਕੂਮਤ ਨੂੰ ਕਾਤਲੀ ਗਰੋਹ ਖਿਲਾਫ ਤੁਰੰਤ ਮੁਕੱਦਮਾ ਦਰਜ ਕਰਨ ਲਈ ਕਹਿਣ ਦੀ ਬਜਾਇ, ਉਸਦੇ ਮੰਤਰੀਆਂ ਵੱਲੋਂ ਘਟਨਾ ਖਿਲਾਫ ਉੱਠੀ ਰੋਸ ਤਰੰਗ ਨੂੰ ਹਕੂਮਤ ਵਿਰੋਧੀ ਤਾਕਤਾਂ ਦੀ ਸੋਚੀ-ਸਮਝੀ ਸਾਜਿਸ਼ ਕਰਾਰ ਦੇਣ ਦੇ ਬਿਆਨ ਦਾਗੇ ਗਏ। ਕਈਆਂ ਵੱਲੋਂ ਇਸ ਘਟਨਾ ਦੀ ਸਿੱਧੇ-ਅਸਿੱਧੇ ਢੰਗ ਨਾਲ ਵਾਜਬੀਅਤ ਦਰਸਾਉਣ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਗਈਆਂ। ਕੇਂਦਰੀ ਸਭਿਆਚਾਰਕ ਅਤੇ ਸਿਵਲ ਏਵੀਏਸ਼ਨ ਮੰਤਰੀ ਮਹੇਸ਼ ਸ਼ਰਮਾ ਵੱਲੋਂ ਇਸ ਘਟਨਾ ਨੂੰ ਮੁਹੰਮਦ ਅਖਲਾਕ ਵੱਲੋਂ ਗਊ ਮਾਤਾ ਦਾ ਮੀਟ ਰੱਖਣ ਕਰਕੇ ਅਤੇ ਇਸ ਖਿਲਾਫ ਲੋਕਾਂ ਦੇ ਅਚਾਨਕ ਗੁਸੈਲੇ ਪ੍ਰਤੀਕਰਮ ਦੇ ਸਿੱਟੇ ਵਜੋ ਂਵਾਪਰੀ ਇੱਕ ''ਦੁਰਘਟਨਾ'' ਕਰਾਰ ਦਿੰਦਿਆਂ, ਹਮਲਾਵਰ ਫਿਰਕੂ ਜਨੂੰਨੀ ਗਰੋਹ ਨੂੰ ਬਰੀ ਕਰਨ ਦਾ ਬਿਆਨ ਦਾਗਿਆ ਗਿਆ। ਪ੍ਰਧਾਨ ਮੰਤਰੀ ਮੋਦੀ ਵੱਲੋਂ ਪਹਿਲਾਂ ਦੋ ਹਫਤੇ ਪੂਰੀ ਤਰ•ਾਂ ਮੌਨ ਧਾਰਿਆ ਗਿਆ ਅਤੇ ਫਿਰ ਦੋ ਹਫਤਿਆਂ ਬਾਅਦ ਲੋਕ ਸਭਾ ਵਿੱਚ ਬੋਲਣ ਦੀ ਬਜਾਇ, ਬਿਹਾਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ, ਮੁਸਲਮਾਨਾਂ ਨੂੰ ਹੀ ਫਿਰਕੂ ਦੰਗੇ-ਫਸਾਦਾਂ ਦੇ ਦੋਸ਼ੀ ਠਹਿਰਾਉਣ ਦਾ ਸ਼ਾਤਰਾਨਾ ਢੰਗ ਅਪਣਾਇਆ ਗਿਆ।
ਮੌਕੇ ਦੇ ਗਵਾਹਾਂ ਵੱਲੋਂ ਇਸ ਫਿਰਕੂ ਹਮਲਾਵਰ ਗਰੋਹ ਦੇ 22 ਮੈਂਬਰਾਂ ਦੀ ਪਛਾਣ ਕੀਤੀ ਗਈ, ਪਰ ਪੁਲਸ ਵੱਲੋਂ ਮਸਾਂ ਹੀ 15 ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ 'ਤੇ ਮੁਕੱਦਮਾ ਕੀੜੀ ਦੀ ਤੋਰ ਤੁਰ ਰਿਹਾ ਹੈ।
ਇਸ ਘਟਨਾ ਨੂੰ ਵਾਪਰਿਆਂ ਇੱਕ ਸਾਲ ਤੋਂ ਵੱਧ ਹੋ ਚੱਲਿਆ ਹੈ, ਮੁਹੰਮਦ ਅਖਲਾਕ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਹਿੰਦੂ ਫਿਰਕੂ ਫਾਸ਼ੀ ਗਰੋਹ ਦੇ ਹਮਜੋਲੀਆਂ ਵੱਲੋਂ ਮੁਲਕ ਭਰ ਅੰਦਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਅਮਲ ਨਾ ਸਿਰਫ ਜਾਰੀ ਹੈ, ਸਗੋਂ ਹੋਰ ਵੀ ਤੇਜ ਹੋਇਆ ਅਤੇ ਫੈਲਿਆ-ਪਸਰਿਆ ਹੈ। ਖੁਦ ਬਿਸਹਾੜਾ ਪਿੰਡ ਅੰਦਰ ਫਿਰਕੂ ਜਨੂੰਨੀ ਅਨਸਰਾਂ ਵੱਲੋਂ ਆਪਣੀਆਂ ਸਰਗਰਮੀਆਂ ਨੂੰ ਜਾਰੀ ਰੱਖਦਿਆਂ, ਆਪਣੇ ਫਾਸ਼ੀ ਜ਼ਹਿਰ ਦੇ ਫਣ ਨੂੰ ਹੋਰ ਉੱਚਾ ਕਰ ਲਿਆ ਗਿਆ ਹੈ। ਇਸੇ ਸਾਲ ਜੂਨ ਮਹੀਨੇ ਵਿੱਚ ਫਿਰਕੂ ਜਨੂੰਨੀ ਸਰਗਣਿਆਂ ਵੱਲੋਂ ਬਿਸਹਾੜਾ ਪਿੰਡ ਵਿੱਚ ਇੱਕ ਪੰਚਾਇਤ ਕਰਦਿਆਂ ਮੁਹੰਮਦ ਅਖਲਾਕ ਦੇ ਪੀੜਤ ਪਰਿਵਾਰ ਖਿਲਾਫ ਪੁਲਸ ਰਿਪੋਰਟ ਦਰਜ਼ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜੁਲਾਈ ਵਿੱਚ ਅਦਾਲਤ ਵੱਲੋਂ ਫੌਤ ਹੋ ਚੁੱਕੇ ਮੁਹੰਮਦ ਅਖਲਾਕ ਸਮੇਤ ਪਰਿਵਾਰ ਦੇ ਮੈਂਬਰਾਂ 'ਤੇ ਗਊ ਹੱਤਿਆ ਅਤੇ ਗਊ ਮਾਸ ਖਾਣ ਵਿਰੁੱਧ ਕੇਸ ਦਰਜ ਕਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ। ਇਉਂ ਕਰਦਿਆਂ, ਮੈਜਿਸਟਰੇਟ ਇਹ ਵੀ ਭੁੱਲ ਗਿਆ ਕਿ ਇੱਕ ਮਰ ਚੁੱਕੇ ਵਿਅਕਤੀ 'ਤੇ ਕੇਸ ਦਰਜ਼ ਕਰਨ ਦਾ ਕੋਈ ਕਾਨੂੰਨ ਨਹੀਂ ਹੈ। ਇਹ ਕੇਸ ਇਸ ਗੱਲ ਦੇ ਬਾਵਜੂਦ ਦਰਜ ਕੀਤਾ ਗਿਆ ਹੈ ਕਿ ਪੁਲਸ ਵੱਲੋਂ ਸਰਕਾਰੀ ਵੈਟਰਨਰੀ ਹਸਪਤਾਲ ਦਾਦਰੀ ਵਿੱਚ ਭੇਜੇ ਮਿੱਟੀ ਦੇ ਨਮੂਨਿਆਂ ਦੀ ਪੜਤਾਲ ਤੋਂ ਬਾਅਦ ਦਿੱਤੀ ਰਿਪੋਰਟ ਵਿੱਚ ਇਹਨਾਂ ਨੂੰ ਗਊ ਦਾ ਮਾਸ ਨਹੀਂ ਮੰਨਿਆ ਗਿਆ। ਪਰ ਘਟਨਾ ਵਾਪਰਨ ਤੋਂ ਲੱਗਭੱਗ ਗਿਆਰਾਂ ਮਹੀਨਿਆਂ ਬਾਅਦ ਅਚਾਨਕ ਯੂਨੀਵਰਸਿਟੀ ਆਫ ਵੈਟਰਨਰੀ ਸਾਇੰਸ ਐਂਡ ਐਨੀਮਲ ਹਸਬੈਂਡਰੀ ਮਥੁਰਾ ਵੱਲੋਂ ਮਾਸ ਦੇ ਟੁਕੜਿਆਂ ਨੂੰ ਗਊ ਮਾਸ ਹੋਣਾ ਪ੍ਰਵਾਨ ਕਰਦੀ ਇੱਕ ਰਿਪੋਰਟ ਕੱਢ ਲਈ ਗਈ, ਜਿਸ ਨੂੰ ਇਹ ਪੁਲਸ ਕੇਸ ਦਰਜ ਕਰਨ ਦਾ ਆਧਾਰ ਬਣਾਇਆ ਜਾ ਰਿਹਾ ਹੈ।
ਇਸ ਤੋਂ ਵੀ ਅੱਗੇ ਹਰਿਆਣਾ ਦੇ ਕੈਥਲ ਨਾਲ ਸਬੰਧਤ ਇੱਕ ਸਾਧਵੀ ਹਰਸਿਧੀ ਗਿਰੀ ਅਤੇ ਮੁਹੰਮਦ ਅਖਲਾਕ ਦੇ ਕਤਲ ਵਿੱਚ ਦੋਸ਼ੀ ਟਿੱਕੇ ਵਿਅਕਤੀਆਂ ਦੀਆਂ ਮਾਵਾਂ ਵੱਲੋਂ ਪਿੰਡ ਦੇ ਉਸੇ ਸ਼ਿਵ ਮੰਦਰ ਵਿੱਚ ਬੇਮਿਆਦੀ ਭੁੱਖ ਹੜਤਾਲ ਵਿੱਢ ਦਿੱਤੀ ਗਈ ਹੈ, ਜਿਸ ਦੇ ਲਾਊਡ ਸਪੀਕਰ ਤੋਂ ਮੰਦਰ ਦੇ ਪੁਜਾਰੀ ਵੱਲੋਂ ਮੁਹੰਮਦ ਅਖਲਾਕ ਦੁਆਰਾ ਗਊ ਵੱਛਰੂ ਦਾ ਕਤਲ ਕਰਨ ਬਾਰੇ ਦੱਸਦਿਆਂ ਲੋਕਾਂ ਨੂੰ ਗਊ-ਕਾਤਲ ਦੇ ਘਰ ਵੱਲ ਕੂਚ ਕਰਨ ਲਈ ਉਕਸਾਉਣ ਦੀ ਫਿਰਕੂ ਚੁਆਤੀ ਲਾਈ ਗਈ ਸੀ। ਸਾਧਵੀ ਦਾ ਕਹਿਣਾ ਹੈ ਕਿ ''ਬਿਸਹਾੜਾ ਪਿੰਡ ਦੇ ਮਰਦ ਆਪਣੀ ਆਵਾਜ਼ ਉਠਾਉਣ ਲਈ ਕੁੱਝ ਨਹੀਂ ਕਰ ਰਹੇ, ਇਸ ਲਈ, ਔਰਤਾਂ ਨੂੰ ਮੈਦਾਨ ਵਿੱਚ ਆਉਣਾ ਪਿਆ ਹੈ। ਇਸ ਤੋਂ ਇਲਾਵਾ, ਭਾਜਪਾ ਨੂੰ ਹੁੰਗਾਰਾ ਦੇਣ ਪਵੇਗਾ ਕਿਉਂਕਿ, ਇਸ ਵਾਰੀ ਉੱਤਰ ਪ੍ਰਦੇਸ਼ ਵਿੱਚ ਚੋਣਾਂ ਬਿਸਹਾੜਾ ਅਤੇ ਕਾਇਰਾਨਾ ਦੇ ਮੁੱਦਿਆਂ 'ਤੇ ਲੜੀਆਂ ਜਾਣਗੀਆਂ। ਕਾਇਰਾਨਾ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ•ੇ ਦਾ ਇੱਕ ਕਸਬਾ ਹੈ, ਜਿੱਥੋਂ ਭਾਜਪਾ ਵਿਧਾਇਕ ਹੁਕਮ ਸਿੰਘ ਅਨੁਸਾਰ ਮੁਸਲਮਾਨਾਂ ਦੇ ਸਤਾਏ 300 ਹਿੰਦੂ ਪਰਿਵਾਰ ਘਰਬਾਰ ਛੱਡ ਕੇ ਚਲੇ ਗਏ ਹਨ। ਜਦੋਂ ਕਿ ਸੂਬਾ ਸਰਕਾਰ ਵੱਲੋਂ ਅਜਿਹੀ ਕਿਸੇ ਵੀ ਹਿਜਰਤ ਹੋਣ ਤੋਂ ਸਾਫ ਇਨਕਾਰ ਕੀਤਾ ਗਿਆ ਹੈ।
ਸਾਧਵੀ ਹਰਸਿਧੀ ਗਿਰੀ ਵੱਲੋਂ ਗੱਜਵੱਜ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਵੱਲੋਂ ਆਰੰਭੇ ਮਿਸ਼ਨ ਵਿੱਚ ਹਿੰਦੂਤਵ ਜਥੇਬੰਦੀਆਂ ਉਸਦੇ ਅੰਗ-ਸੰਗ ਹਨ। ''ਸ਼ਿਵ ਸੈਨਾ, ਗਊ ਰੱਖਿਆ ਦਲ, ਬਜਰੰਗ ਦਲ, ਹਿੰਦੂ ਸੈਨਾ, ਹਿੰਦੂ ਮਹਾਂ ਸਭਾ ਅਤੇ ਹਿੰਦੂ ਮਹਾਂ ਸੰਘ ਦੇ ਨੁਮਾਇੰਦਿਆਂ ਵੱਲੋਂ ਉਸਦੀ ਹਮਾਇਤ ਵਿੱਚ ਹਾਜ਼ਰੀ ਭਰੀ ਗਈ ਹੈ। ਅਸੀਂ ਬੜੀ ਜਲਦੀ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਮੁਜਾਹਰਾ ਕਰਨ ਦੀ ਵਿਉਂਤ ਬਣਾ ਰਹੇ ਹਾਂ। ਪਿੰਡ ਦੀ ਔਰਤ ਸਰਪੰਚ ਮੇਰੀ ਹਮਾਇਤ ਕਰਦੀ ਹੈ। ਮੈਂ ਮੰਗ ਕਰਦੀ ਹਾਂ ਕਿ ਜਨ ਮੁਹੰਮਦ ਨੂੰ ਗ੍ਰਿਫਤਾਰ ਕੀਤਾ ਜਾਵੇ। ਉਸਨੇ ਗਊ ਦਾ ਕਤਲ ਕੀਤਾ ਹੈ ਅਤੇ ਉਸਦਾ ਮਾਸ ਖਾਧਾ ਹੈ। ਸਾਡੀਆਂ ਭਾਵਨਾਵਾਂ ਜਖ਼ਮੀ ਹੋਈਆਂ ਹਨ।'' ਪਿਛਲੇ ਸਾਲ ਘਟਨਾ ਵਾਪਰਨ ਤੋਂ ਬਾਅਦ ਸਾਧਵੀ ਵੱਲੋਂ ਗਊ ਦੇ ਗੋਹੇ ਅਤੇ ਮੂਤਰ ਨਾਲ ਪਿੰਡ ਦਾ ਸ਼ੁੱਧੀਕਰਨ ਕੀਤਾ ਗਿਆ ਹੈ। (ਫਰੰਟ ਲਾਈਨ) ਜਿਸ ਜਨ ਮੁਹੰਮਦ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਉਹ ਮੁਹੰਮਦ ਅਖਲਾਕ ਦਾ ਭਰਾ ਹੈ, ਜਿਹੜਾ ਕਿੱਤੇ ਵਜੋਂ ਇੱਕ ਨਾਮੀ ਏਸ਼ੀਆਈ ਕੰਪਨੀ ਵਿੱਚ ਸੀਨੀਅਰ ਤਕਨੀਸ਼ੀਅਨ ਹੈ ਅਤੇ ਜਿਹੜਾ ਪੰਦਰਾਂ ਵਰਿ•ਆਂ ਤੋਂ ਦਾਦਰੀ ਕਸਬੇ ਵਿੱਚ ਰਹਿੰਦਾ ਹੈ। ਉਸਦਾ ਕਹਿਣਾ ਹੈ ਕਿ ਉਹ ਈਦ ਵਾਲੇ ਦਿਨ ਪਿੰਡ ਵਿੱਚ ਹੀ ਮੌਜੂਦ ਨਹੀਂ ਸੀ। ਨਾ ਹੀ ਉਸ ਮੰਦਭਾਗੀ ਘਟਨਾ ਵਾਪਰਨ ਮੌਕੇ ਮੌਜੂਦ ਸੀ। ਘਟਨਾ ਤੋਂ ਬਾਅਦ ਉਹ ਡੂੰਘੇ ਸਦਮੇ ਦੀ ਹਾਲਤ ਵਿੱਚੋਂ ਲੰਘ ਰਿਹਾ ਹੈ।
ਪਿਛਲੇ ਸਾਲ ਜੂਨ ਵਿੱਚ ਮੁਹੰਮਦ ਅਖਲਾਕ ਦੇ ਘਿਨਾਉਣੇ ਕਤਲ ਤੋਂ ਲੈ ਕੇ ਬਿਸਹਾੜਾ ਪਿੰਡ ਵਿੱਚ ਚੱਲ ਰਿਹਾ ਘਟਨਾਕਰਮ ਇਸ ਗੱਲ ਦਾ ਸਬੂਤ ਹੈ ਕਿ ਮੁਹੰਮਦ ਅਖਲਾਕ ਦਾ ਕਤਲ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਸੀ, ਸਗੋਂ ਇਹ ਹਿੰਦੂਤਵੀ ਫਾਸ਼ੀ ਸੰਘ ਲਾਣੇ ਵੱਲੋਂ ਮੁਲਕ ਅੰਦਰ ਧਾਰਮਿਕ ਘੱਟ ਗਿਣਤੀਆਂ ਵਿਸ਼ੇਸ਼ ਕਰਕੇ ਮੁਸਲਿਮ ਅਤੇ ਦਲਿਤ ਭਾਈਚਾਰੇ ਖਿਲਾਫ ਵਿੱਢੀ ਉਸ ਫਾਸ਼ੀ ਧੌਸਬਾਜ਼ ਅਤੇ ਮਾਰਧਾੜ ਦੀ ਮੁਹਿੰਮ ਦਾ ਹੀ ਇੱਕ ਅੰਗ ਹੈ, ਜਿਹੜੀ ਮੋਦੀ ਹਕੂਮਤ ਵੱਲੋਂ ਗੱਦੀ 'ਤੇ ਬਿਰਾਜਮਾਨ ਹੋਣ ਤੋਂ ਬਾਅਦ ਖੁੱਲ•ੇਆਮ ਗੱਜ ਵੱਜ ਕੇ ਚਲਾਈ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੀਆਂ ਆ ਰਹੀਆਂ ਵਿਧਾਨ ਸਭਾਈ ਚੋਣਾਂ ਦੇ ਮੱਦੇਨਜ਼ਰ ਬਿਸਹਾੜਾ ਅਤੇ ਕਾਇਰਾਨਾ ਘਟਨਾਵਾਂ ਨੂੰ ਹਿੰਦੂ ਫਿਰਕੂ ਜਨੂੰਨ ਭੜਕਾਉਣ ਅਤੇ ਹਿੰਦੂ ਵੋਟ ਦੀ ਪਾਲਾਬੰਦੀ ਦਾ ਵੀ ਮੁੱਦਾ ਬਣਾਇਆ ਜਾ ਰਿਹਾ ਹੈ। ਇਹ ਫੌਰੀ ਪ੍ਰਸੰਗ ਵਿੱਚ ਕੀਤਾ ਜਾ ਰਿਹਾ ਹੈ। ਪਰ ਸੰਘ ਲਾਣੇ ਦੇ ਦੂਰਗਾਮੀ ਭਵਿੱਖ ਨਕਸ਼ੇ ਦਾ ਪ੍ਰਸੰਗ ਵੱਧ ਗੰਭੀਰ ਮਾਮਲਾ ਹੈ। ਇਹ ਦੂਰਗਾਮੀ ਭਵਿੱਖ ਨਕਸ਼ਾ ਭਾਰਤ ਨੂੰ ਇੱਕ ਕੇਸਰੀ ਝੰਡੇ, ਇੱਕ ਧਰਮ-ਹਿੰਦੂ ਧਰਮ, ਇੱਕ ਭਾਸ਼ਾ- ਹਿੰਦੀ/ਸੰਸਕ੍ਰਿਤ ਅਤੇ ਇੱਕ ਕੌਮ— ਹਿੰਦੂ ਕੌਮ ਦੀ ਛਤਰੀ ਹੇਠ ਲਿਆਉਣ ਦਾ ਖਾਕਾ ਹੈ, ਜਿਸ ਨੂੰ ਆਰ.ਐਸ.ਐਸ. ਦੀ ਅਗਵਾਈ ਹੇਠ ਸਮੁੱਚੇ ਸੰਘ ਲਾਣੇ ਵੱਲੋਂ ਅੱਗੇ ਵਧਾਉਣ ਲਈ ਵਿਆਪਕ ਯੋਜਨਾ ਉਲੀਕੀ ਗਈ ਹੈ ਅਤੇ ਇਸ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ੦-੦
ਲੋਕ-ਕਵੀ ਸੰਤ ਰਾਮ ਉਦਾਸੀ ਦੀ 30ਵੀਂ ਬਰਸੀ 'ਤੇ
6 ਨਵੰਬਰ ਨੂੰ ਲੋਕ-ਕਵੀ ਸੰਤ ਰਾਮ ਉਦਾਸੀ ਦੀ 30ਵੀਂ ਬਰਸੀ 'ਤੇ ਉਸਦੀ
ਇਨਕਲਾਬੀ ਕਾਵਿ-ਰਚਨਾ ਨੂੰ ਬੁਲੰਦ ਕਰੋ
ਕੰਮੀਆਂ ਅਤੇ ਲੁੱਟੇ-ਲਤਾੜਿਆਂ ਦੇ ਵਿਹੜਿਆਂ 'ਚੋਂ ਉੱਠੀ ਅਤੇ ਜ਼ਰਵਾਣੇ ਹਾਕਮਾਂ ਨੂੰ ਲਲਕਾਰਦੀ ਉਸਦੀ ਇਨਕਲਾਬੀ ਹੇਕ ਦੇ ਚੁੱਪ ਹੋਇਆਂ ਨੂੰ ਤੀਹ ਵਰ•ੇ ਗੁਜਰ ਚੁੱਕੇ ਹਨ, ਪਰ ਇਸ ਹੇਕ ਨੂੰ ਅਰਥ ਮੁਹੱਈਆ ਕਰਦੀ ਉਸਦੀ ਰਚਨਾਤਮਿਕ ਕਲਾ ਦਾ ਖਜ਼ਾਨਾ ਗੀਤਾਂ, ਗਜ਼ਲਾਂ ਅਤੇ ਕਵਿਤਾਵਾਂ ਦੇ ਰੂਪ ਵਿੱਚ ਅੱਜ ਵੀ ਕਮਾਊ ਲੋਕਾਂ ਕੋਲ ਹੈ। ਅੱਜ ਵੀ ਜਦੋਂ ਕੋਈ ਸੁਹਿਰਦ ਕਲਾਕਾਰ ਗਾਇਕ ਉਸਦੇ ਗੀਤਾਂ ਨੂੰ ਸਟੇਜ ਤੋਂ ਆਵਾਜ਼ ਦਿੰਦਾ ਹੈ, ਜਦੋਂ ਉਸ ਗਾਉਣ ਵਾਲੇ ਰਾਹੀਂ ਗੀਤਾਂ ਦੇ ਬੋਲ ਸਰੋਤਿਆਂ ਦੀ ਸੁਰਤੀ ਦੀ ਸਰਦਲ 'ਤੇ ਦਸਤਕ ਦਿੰਦੇ ਹਨ ਤਾਂ ਸਰੋਤਿਆਂ ਨੂੰ ਉਹਨਾਂ 'ਚੋਂ ਸੰਤ ਰਾਮ ਉਦਾਸੀ ਦਾ ਝਾਉਲਾ ਪੈਂਦਾ ਹੈ। ਇਸ ਕਰਕੇ ਨਹੀਂ ਕਿ ਉਹ ਗਾਉਣ ਵਾਲੇ ਦੀ ਆਵਾਜ਼ ਸੰਤ ਰਾਮ ਉਦਾਸੀ ਵਾਂਗ ਉਹ ਦਮ, ਸ਼ਿੱਦਤ, ਤਾਕਤ, ਰਵਾਨਗੀ, ਲੈਅ-ਬੱਧਤਾ ਅਤੇ ਬੁਲੰਦੀ ਦੀ ਮਾਲਕ ਹੋਣ ਕਰਕੇ ਭੁਲੇਖਾ ਪਾਉਂਦੀ ਹੈ, ਇਸ ਕਰਕੇ ਕਿ ਉਦਾਸੀ ਦੀਆਂ ਕਾਵਿ-ਕਿਰਤਾਂ ਦੀ ਸੁਰ, ਸੀਰਤ ਅਤੇ ਮੁਹਾਂਦਰਾ ਨਿਵੇਕਲਾ ਹੋਣ ਕਰਕੇ, ਉਹ ਆਪਣੀ ਨਿਵੇਕਲੀ ਪਛਾਣ ਰੱਖਦੀਆਂ ਹਨ। ਪਾਸ਼ ਵਾਂਗੂੰ ਸੰਤ ਰਾਮ ਉਦਾਸੀ ਵੱਲੋਂ ਆਪਣੀਆਂ ਕਿਰਤਾਂ ਨੂੰ ਨਿਵੇਕਲਾ ਅਤੇ ਸੱਜਰਾ ਮੁਹਾਂਦਰਾ ਮੁਹੱਈਆ ਕਰਦਿਆਂ ਨਵੀਆਂ ਅਤੇ ਨਿਵੇਕਲੀਆਂ ਪੈੜਾਂ ਪਾਈਆਂ ਗਈਆਂ ਹਨ। ਇਹ ਵੱਖਰੀ ਗੱਲ ਹੈ ਕਿ ਜਿੱਥੇ ਪਾਸ਼ ਵੱਲੋਂ ਮੁੱਖ ਤੌਰ 'ਤੇ ਖੁੱਲ•ੀ ਕਵਿਤਾ ਨੂੰ ਆਪਣੀ ਕਾਵਿ-ਸ਼ੈਲੀ ਵਜੋਂ ਅਪਣਾਇਆ ਗਿਆ, ਉੱਥੇ ਉਦਾਸੀ ਵੱਲੋਂ ਮੁੱਖ ਤੌਰ 'ਤੇ ਸਰੋਦੀ ਕਵਿਤਾ (ਗੀਤਾਂ) ਨੂੰ ਕਾਵਿ-ਸ਼ੈਲੀ ਵਜੋਂ ਅਪਣਾਇਆ ਗਿਆ। ਸੰਤ ਰਾਮ ਉਦਾਸੀ ਚਾਹੇ ਪਹਿਲਾਂ ਵੀ ਲਿਖਦਾ ਹੁੰਦਾ ਸੀ, ਪਰ ਇੱਕ ਇਨਕਲਾਬੀ ਕਵੀ ਵਜੋਂ ਉਹ ਕਵੀਆਂ ਅਤੇ ਸਾਹਿਤਕ ਲੇਖਕਾਂ ਦੇ ਉਸ ਕਾਫਲੇ ਦਾ ਅੰਗ ਬਣ ਕੇ ਹੀ ਪ੍ਰਵਾਨ ਚੜਿ•ਆ, ਜਿਹੜਾ ਕਾਫ਼ਲਾ 1969-70 ਵਿੱਚ ਮੁਲਕ ਭਰ ਅਤੇ ਪੰਜਾਬ ਵਿੱਚ ਉੱਠੀ ਨਕਸਲਬਾੜੀ ਲਹਿਰ ਦੀ ਸੋਚ ਅਤੇ ਅਕੀਦਿਆਂ ਨੂੰ ਆਤਮਸਾਤ ਕਰਦਿਆਂ, ਇਨਕਲਾਬੀ ਸਾਹਿਤ ਸਿਰਜਣਾ ਦੇ ਬਿਖੜੇ ਪੈਂਡੇ 'ਤੇ ਤੁਰਿਆ ਸੀ। ਇਸ ਕਾਫਲੇ ਵਿੱਚ ਸ਼ੁਮਾਰ ਦਰਜ਼ਨਾਂ ਸਾਹਿਤਕ ਕਾਮਿਆਂ ਵੱਲੋਂ ਕਵਿਤਾ, ਗੀਤ, ਨਾਵਲ, ਕਹਾਣੀ ਅਤੇ ਨਾਟਕ ਆਦਿ ਦੇ ਖੇਤਰ ਵਿੱਚ ਬਹੁਤ ਹੀ ਕਾਬਲੇ ਤਾਰੀਫ ਰਚਨਾਵਾਂ ਲਿਖੀਆਂ ਗਈਆਂ ਹਨ। ਉਹਨਾਂ ਦੀ ਰਚਨਾਤਮਿਕ ਘਾਲਣਾ ਨੇ ਪੰਜਾਬ ਦੇ ਇਨਕਲਾਬੀ ਸਾਹਿਤਕ ਖਜ਼ਾਨੇ ਨੂੰ ਬਹੁਤ ਅਮੀਰ ਬਣਾਇਆ ਹੈ। ਪਰ ਸੰਤ ਰਾਮ ਉਦਾਸੀ ਇਸ ਕਾਫਲੇ ਦਾ ਅਜਿਹਾ ਸਿਰਕੱਢ ਸਰੋਦੀ ਕਵੀ ਹੋਇਆ ਹੈ, ਜਿਹੜਾ ਪੰਜਾਬ ਦੇ ਕਿਰਤੀ ਲੋਕਾਂ ਅਤੇ ਸੰਘਰਸ਼ਸ਼ੀਲ ਜਨਤਾ ਅੰਦਰ ਸਭ ਤੋਂ ਵੱਧ ਉਵੇਂ ਮਕਬੁਲ ਹੋਇਆ ਹੋਇਆ ਹੈ, ਜਿਵੇਂ ਗੁਰਸ਼ਰਨ ਸਿੰਘ ਨਾਟਕ ਦੇ ਖੇਤਰ ਵਿੱਚ ਹੋਇਆ ਹੈ। ਜਿਵੇਂ ਗੁਰਸ਼ਰਨ ਸਿੰਘ ਆਪਣੀ ਨਾਟਕ ਕਲਾ ਰਾਹੀਂ ਲੋਕਾਂ ਨੂੰ ਕੀਲ ਲੈਂਦਾ ਸੀ, ਉਸੇ ਤਰ•ਾਂ ਸੰਤ ਰਾਮ ਉਦਾਸੀ ਵੀ ਆਪਣੀ ਕਾਵ-ਤਾਕਤ ਰਾਹੀਂ ਸਰੋਤਿਆਂ ਨੂੰ ਕੀਲ ਕੇ ਬਿਠਾ ਦਿੰਦਾ ਸੀ। ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਤੋਂ ਲੈ ਕੇ ਪਿੰਡਾਂ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਤੱਕ ਸਭਨਾਂ ਵੱਲੋਂ ਸੰਤ ਰਾਮ ਉਦਾਸੀ ਨੂੰ ਮੰਤਰ ਮੁਗਧ ਹੋ ਕੇ ਸੁਣਿਆ ਜਾਂਦਾ ਸੀ।
ਅਸਲ ਵਿੱਚ ਸੰਤ ਰਾਮ ਉਦਾਸੀ ਐਨ ਸਹੀ ਅਰਥਾਂ ਵਿੱਚ ਇੱਕ ਸਿਰਕੱਢ ਇਨਕਲਾਬੀ ਲੋਕ-ਕਵੀ ਸੀ। ਉਸ ਵੱਲੋਂ ਆਪਣੀਆਂ ਕਾਵਿ-ਕਿਰਤਾਂ ਰਾਹੀਂ ਕਿਰਤੀ ਲੋਕਾਂ, ਵਿਸ਼ੇਸ਼ ਕਰਕੇ ਕਿਰਤੀਆਂ ਦੀ ਸਭ ਤੋਂ ਲਤਾੜੀ ਪਰਤ (ਦਲਿਤ ਕਾਮਿਆਂ) ਦੀ ਜ਼ਿੰਦਗੀ ਦੇ ਸਾਲਮ ਯਥਾਰਥ ਨੂੰ ਪੇਸ਼ ਕੀਤਾ ਗਿਆ। ਯਾਨੀ ਜਿੱਥੇ ਸਿਰੇ ਦੀ ਬੇਕਿਰਕ ਲੁੱਟ ਅਤੇ ਦਾਬੇ ਹੇਠ ਕਰਾਹ ਰਹੀ ਕਿਰਤੀ ਕਾਮਿਆਂ ਦੀ ਜ਼ਿੰਦਗੀ ਦੀ ਦੁਰਦਸ਼ਾ ਅਤੇ ਮੰਦਹਾਲੀ ਦੇ ਯਥਾਰਥ ਨੂੰ ਬੇਹੱਦ ਸਪੱਸ਼ਟਤਾ ਨਾਲ ਪੇਸ਼ ਕੀਤਾ ਗਿਆ, ਉੱਥੇ ਕਿਰਤੀ ਕਾਮਿਆਂ ਅੰਦਰ ਉੱਸਲਵੱਟੇ ਲੈਂਦੀ ਬਗਾਵਤ ਦੀ ਲਾਟ ਬਣਦੀ ਅਤੇ ਇਸ ਗਲੇ-ਸੜੇ ਨਿਜ਼ਾਮ ਨੂੰ ਤਹਿਸ਼-ਨਹਿਸ਼ ਕਰਨਾ ਲੋਚਦੀ ਅਤੇ ਪ੍ਰਚੰਡ ਹੋ ਰਹੀ ਜਮਾਤੀ ਨਫਰਤ ਅਤੇ ਜੁਝਾਰੂ ਤਾਂਘ ਨੂੰ ਵੀ ਮੂੰਹਾਂ ਦਿੱਤਾ ਗਿਆ ਹੈ। ਸਿਰਫ ਕਮਾਊ ਲੋਕਾਂ ਦੇ ਜੀਵਨ ਦੇ ਇਸ ਸਾਲਮ ਯਥਾਰਥ ਨੂੰ ਪੇਸ਼ ਹੀ ਨਹੀਂ ਕੀਤਾ ਗਿਆ, ਸਗੋਂ ਇਸ ਪੇਸ਼ਕਾਰੀ ਨੂੰ ਅਜਿਹੀ ਲੋਕ-ਸ਼ੈਲੀ, ਬਿੰਬਾਂ, ਲਫਾਜ਼ੀ, ਮੁਹਾਵਰੇ ਅਤੇ ਤਰਜ ਦੀ ਪੁਸ਼ਾਕ ਵਿੱਚ ਪੇਸ਼ ਕੀਤਾ ਗਿਆ ਹੈ, ਜਿਹੜੀ ਝੱਟ ਉਹਨਾਂ ਦੀ ਸੁਰਤੀ ਅਤੇ ਬੋਧ ਪ੍ਰਵਾਹ ਨੂੰ ਮੱਲ ਲੈਂਦੀ ਹੈ ਅਤੇ ਧੁਰ ਰੂਹ ਤੱਕ ਝੰਜੋੜੂ ਤਿਰੰਗਾਂ ਛੇੜ ਦਿੰਦੀ ਹੈ। ਉਸਦੀ ਇਹ ਕਾਵਿ-ਕਲਾ ਅੰਦਰ ਲੋਕਾਂ ਦੀ ਜ਼ਿੰਦਗੀ ਦੇ ਸਾਲਮ ਸੱਚ ਦੀ ਬਹੁਤ ਸਪੱਸ਼ਟ ਅਤੇ ਜ਼ੋਰਦਾਰ ਪੇਸ਼ਕਾਰੀ ਅਤੇ ਇਸ ਪੇਸ਼ਕਾਰੀ ਨੂੰ ਮੁਹੱਈਆ ਕੀਤਾ ਲੋਕ-ਭਾਉਂਦਾ ਰੂਪ ਹੀ ਉਸਦੀ ਕਾਵਿ-ਕਲਾ ਦੀਆਂ ਉਹ ਸਿਫਤਾਂ ਹਨ, ਜਿਹਨਾਂ ਨੇ ਉਸ ਨੂੰ ਸਹੀ ਅਰਥਾਂ ਵਿੱਚ ਇੱਕ ਮਕਬੂਲ ਇਨਕਲਾਬੀ ਲੋਕ ਕਵੀ ਵਜੋਂ ਉਭਾਰਿਆ ਅਤੇ ਸਥਾਪਤ ਕੀਤਾ ਹੈ।
ਉਸਦੀ ਤਰਜ਼ੇ-ਪੇਸ਼ਕਾਰੀ ਦੀਆਂ ਦੋ ਝਲਕਾਂ ਪੇਸ਼ ਹਨ:
ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ-ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
--
ਐਪਰ ਜਬਰ ਅੱਗੇ ਕਿੱਦਾਂ ਸਬਰ ਸਰੀਏ
ਅਸੀਂ ਇਹੋ ਜੀ ਜ਼ਹਿਰ ਨਾ ਪੀ ਸਕਦੇ
ਨੱਕ ਮਾਰ ਕੇ ਡੰਗਰ ਵੀ ਜਿਊਣ ਜਿਸਨੂੰ
ਅਸੀਂ ਜੂਨ ਅਜਿਹੀ ਨਾ ਜੀ ਸਕਦੇ
ਉਸ ਵੱਲੋਂ ਕਾਵਿ-ਕਲਾ ਦੀਆਂ ਇਹ ਸਿਫਤਾਂ ਹਾਸਲ ਕਰਨਾ ਕੋਈ ਇਤਫਾਕੀਆ ਗੱਲ ਨਹੀਂ ਸੀ, ਸਗੋਂ ਇਹ ਸਿਫਤਾਂ ਉਸਦੀ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਅਤੇ ਇਨਕਲਾਬ ਨਾਲ ਪ੍ਰਤੀਬੱਧਤਾ ਦੇ ਮਜਬੂਤ ਆਧਾਰ 'ਤੇ ਉਸਰੀਆਂ ਸਨ। ਉਸ ਅੰਦਰ ਲਟ ਲਟ ਬਲਦੀ ਜਮਾਤੀ ਨਫਰਤ ਅਤੇ ਨਿਜ਼ਾਮ ਨੂੰ ਬਦਲ ਸੁੱਟਣ ਦੀ ਧੂਹ ਉਸਦੀ ਇਨਕਲਾਬੀ ਸੰਵੇਦਨਾ, ਸੋਚ ਅਤੇ ਸੁਰਤੀ ਨੂੰ ਨਾ ਸਿਰਫ ਚੈਨ ਨਾਲ ਨਹੀਂ ਬੈਠਣ ਦਿੰਦੀ ਸੀ, ਸਗੋਂ ਉਸਦੀਆਂ ਰਚਨਾਵਾਂ ਨੂੰ ਲੈਅ-ਬੱਧ ਰਵਾਨਗੀ ਦੇ ਨਾਲ ਦਬੰਗਮਈ ਸੁਰਤਾਲ ਦਾ ਉਵੇਂ ਸੁਮੇਲ ਮੁਹੱਈਆ ਕਰਦੀ ਸੀ, ਜਿਵੇਂ ਪਹਾੜੋਂ ਉੱਤਰਦੇ ਅਤੇ ਵਲ-ਵਲੇਵੇਂ ਖਾਂਦੇ ਦਰਿਆ ਵੱਲੋਂ ਪੈਦਾ ਕੀਤੀ ਜਾਂਦੀ ਆਵਾਜ਼ ਵਿੱਚ ਲੈਅ ਅਤੇ ਗਰਜ ਦਾ ਇੱਕ ਵਿਲੱਖਣ ਸੁਮੇਲ ਹੁੰਦਾ ਹੈ।
1969-70 ਤੋਂ ਬਾਅਦ ਰਚੀ ਗਈ ਉਸਦੀ ਸਮੁੱਚੀ ਕਾਵਿ-ਰਚਨਾ ਵਿੱਚੋਂ ਉਸਦੀ ਇਨਕਲਾਬੀ ਪ੍ਰਤੀਬੱਧਤਾ, ਉਸ ਅੰਦਰ ਲਟ ਲਟ ਬਲਦੀ ਜਮਾਤੀ ਨਫਰਤ ਅਤੇ ਇਸ ਪਿਛਾਖੜੀ ਨਿਜ਼ਾਮ ਨੂੰ ਬਦਲਣ ਦੀ ਜ਼ੋਰਦਾਰ ਧੂਹ ਦਾ ਮੂੰਹ-ਜ਼ੋਰ ਇਜ਼ਹਾਰ ਹੁੰਦਾ ਹੈ। ਇਸ ਲਈ, ਪੰਜਾਬੀ ਸਾਹਿਤਕ ਹਲਕਿਆਂ ਦੇ ਇੱਕ ਹਿੱਸੇ ਵੱਲੋਂ ਉਸਦੀ ਰਚਨਾ ਨੂੰ ਨਾਹਰੇਬਾਜ਼ੀ ਕਹਿੰਦਿਆਂ ਉਂਗਲਾਂ ਉਠਾਈਆਂ ਗਈਆਂ। ਪਰ ਉਹ ਆਪਣੀ ਮਸਤ ਚਾਲ ਤੁਰਿਆ ਗਿਆ। ਕਿਉਂਕਿ ਉਸ ਦੀ ਐਲਾਨੀਆ ਪ੍ਰਤੀਬੱਧਤਾ ਦੱਬੇ-ਕੁਚਲੇ ਲੋਕਾਂ ਦੇ ਹਿੱਤਾਂ ਨਾਲ ਸੀ। ਇਹਨਾਂ ਲੋਕਾਂ ਦੀ ਲੁੱਟ ਅਤੇ ਦਾਬੇ ਦੇ ਜੂਲੇ ਤੋਂ ਇਨਕਲਾਬੀ ਬੰਦਖਲਾਸੀ ਨਾਲ ਸੀ। ਇਸ ਕਰਕੇ, ਉਸ ਵੱਲੋਂ ਅਜਿਹੀਆਂ ਸਭ ਬੇਹੂਦਗੀਆਂ ਨੂੰ ਟਿੱਚ ਜਾਣਦਿਆਂ, ਆਪਣੀ ਕਾਵਿ-ਸਿਰਜਣਾ ਨੂੰ ਲੋਕਾਂ ਦੀਆਂ ਦੁੱਖਾਂ-ਤਕਲੀਫਾਂ, ਲੋਕਾਂ ਦੀ ਜਮਾਤੀ ਨਫਰਤ, ਸਮਾਜਿਕ ਤਬਦੀਲੀ ਲਈ ਮਘਦੀ-ਭਖਦੀ ਤਾਂਘ, ਇਨਕਲਾਬੀ ਲਹਿਰ ਨੂੰ ਖ਼ੂਨ ਵਿੱਚ ਡੁਬੋਣ 'ਤੇ ਉਤਾਰੂ ਸਮੇਂ ਦੇ ਹਾਕਮਾਂ ਦੇ ਜਬਰ ਅਤੇ ਤਸ਼ੱਦਦ ਅਤੇ ਇਸ ਜਬਰ-ਜ਼ੁਲਮ ਖਿਲਾਫ ਲੋਕਾਂ ਵਿੱਚ ਉੱਸਲਵੱਟੇ ਲੈਂਦੀ ਨਾਬਰੀ ਦੇ ਪ੍ਰਤੀਕਰਮ ਨੂੰ ਬਿਨਾ ਰੱਖ-ਰਖਾਅ ਅਤੇ ਪੁਰੀ ਨਿੱਡਰਤਾ ਨਾਲ ਚਿਤਰਨ ਦੇ ਲੇਖੇ ਲਾਉਂਦਿਆਂ, ਉਹਨਾਂ ਲਿਖਾਰੀਆਂ ਨਾਲੋਂ ਲਕੀਰ ਖਿੱਚਵਾਂ ਨਿਖੇੜਾ ਕੀਤਾ ਗਿਆ, ਜਿਹੜੇ ਇੱਕ ਹੱਥ ਲੋਕ-ਹਿੱਤਾਂ ਅਤੇ ਇਨਕਲਾਬੀ ਲਹਿਰ ਨਾਲ ਪ੍ਰਤੀਬੱਧਤਾ ਦੀ ਪੁਸ਼ਾਕ ਵੀ ਸਜਾਈ ਫਿਰਦੇ ਸਨ ਪਰ ਦੂਜੇ ਹੱਥ ਆਪਣੇ 'ਰੁਜ਼ਗਾਰਵਾਦ ਦੇ ਛਕੜੇ' ਨੂੰ ਮੂਧਾ ਵੱਜਣ ਦੇ ਧੁੜਕੂ ਨਾਲ ਭੈਅ-ਭੀਤ ਹੁੰਦਿਆਂ, ਆਪਣੀਆਂ ਕਿਰਤਾਂ ਨੂੰ ਵੱਢ-ਤਰਾਸ਼ ਕੇ ਜਰਵਾਣੇ ਹਾਕਮਾਂ ਵੱਲੋਂ ਕਾਬਲੇ ਮਨਜੁਰ ਕਲਬੂਤ ਦੇ ਮੇਚਦੀਆਂ ਬਣਾ ਕੇ ਪੇਸ਼ ਕਰਨ ਦੇ ਆਹਰ ਲੱਗੇ ਹੋਏ ਸਨ ਅਤੇ ਉਸਦੀ ਕਾਵਿ-ਕਲਾ ਨੂੰ ਨਾਹਰੇਬਾਜ਼ੀ ਅਤੇ ਤੁੱਛ ਕਹਿ ਕੇ ਆਇਆ-ਗਿਆ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਸਨ।
ਉਦਾਸੀ ਦੀ ਕਾਵਿ-ਰਚਨਾ ਦੀ ਇੱਕ ਕਾਬਲੇ-ਜ਼ਿਕਰ ਸਿਫਤ ਇਹ ਹੈ ਕਿ ਉਸ ਵੱਲੋਂ ਸਿੱਖ ਲਹਿਰ ਦੇ ਸੰਗਰਾਮੀ ਵਿਰਸੇ ਦੀਆਂ ਜੁਝਾਰੂ ਰਵਾਇਤਾਂ ਨੂੰ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਅੰਦਰ ਪਰੋਅ ਕੇ ਪੇਸ਼ ਕੀਤਾ ਗਿਆ ਹੈ। ਸਿੱਖ ਲਹਿਰ ਆਪਣੇ ਸਮਿਆਂ ਵਿੱਚ ਰਜਵਾੜਾਸ਼ਾਹੀ-ਜਾਗੀਰਦਾਰੀ ਦੀ ਲੁੱਟ, ਦਾਬੇ ਅਤੇ ਜ਼ੁਲਮਾਂ ਖਿਲਾਫ ਦੱਬੇ ਕੁਚਲੇ ਕਿਸਾਨਾਂ, ਕਾਮਿਆਂ ਅਤੇ ਛੋਟੇ ਮੋਟੇ ਕਾਰੋਬਾਰੀਆਂÎ ਦੀ ਜਮਾਤੀ ਜੱਦੋਜਹਿਦ ਦੀ ਇੱਕ ਸ਼ਾਨਦਾਰ ਵੀਰ-ਗਾਥਾ ਹੈ। ਚਾਹੇ ਅਧਿਆਤਮਿਕ ਵਿਚਾਰਧਾਰਾ ਸਿੱਖ ਲਹਿਰ ਦਾ ਇੱਕ ਪ੍ਰੇਰਨਾ ਸਰੋਤ ਸੀ। ਉਹਨਾਂ ਸਮਿਆਂ ਵਿੱਚ ਅਜਿਹਾ ਹੋਣਾ ਐਨ ਸੁਭਾਵਿਕ ਸੀ। ਪਰ ਸਿੱਖ ਲਹਿਰ ਵੱਲੋਂ ਹੱਕ-ਸੱਚ ਲਈ, ਮਿਸਾਲੀ ਦ੍ਰਿੜ•ਤਾ, ਸਿਰੜ ਅਤੇ ਸਿਦਕਦਿਲੀ ਨਾਲ ਜਮਾਤੀ ਦੁਸ਼ਮਣਾਂ ਖਿਲਾਫ ਜੂਝਣ ਦੀਆਂ ਪਾਈਆਂ ਗਈਆਂ ਸੰਗਰਾਮੀ ਪਿਰਤਾਂ ਅੱਜ ਪੰਜਾਬੀ ਕੌਮ ਅਤੇ ਇਨਕਲਾਬੀ ਲਹਿਰ ਦੀ ਕਾਬਲੇ-ਫ਼ਖਰ ਵਿਰਾਸਤ ਦਾ ਅਨਮੋਲ ਹਿੱਸਾ ਹਨ। ਅੱਜ ਸਾਮਰਾਜੀ ਜੀ ਹਜ਼ਰੀਏ ਹਾਕਮਾਂ, ਉਹਨਾਂ ਦੇ ਜ਼ਰਖਰੀਦ ਬੁੱਧੀਜੀਵੀਆਂ ਅਤੇ ਉਹਨਾਂ ਦੇ ਢਹੇ ਚੜ•ੇ ਕੁੱਝ ਸਿੱਖ ਫਿਰਕੂ ਜਨੂੰਨੀ ਅਨਸਰਾਂ ਵੱਲੋਂ ਇਹਨਾਂ ਸ਼ਾਨਾਂਮੱਤੀਆਂ ਜੁਝਾਰ ਪਿਰਤਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਦੇ ਸੰਗਰਾਮੀ ਪੱਤਰਿਆਂ 'ਚੋਂ ਖਾਰਜ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ, ਨਾ ਸਿਰਫ ਇਤਿਹਾਸਕ ਖੇਤਰ ਅੰਦਰ, ਸਗੋਂ ਸਾਹਿਤ-ਰਚਨਾ ਦੇ ਖੇਤਰ ਅੰਦਰ ਵੀ ਇਹਨਾਂ ਸੰਗਰਾਮੀ ਪਿਰਤਾਂ ਨੂੰ ਉਚਿਆਉਣ ਅਤੇ ਅਜੋਕੇ ਦੌਰ ਅੰਦਰ ਇਹਨਾਂ ਦੀ ਪ੍ਰਸੰਗਕਿਤਾ ਨੂੰ ਉਭਾਰਨ ਅਤੇ ਪੇਸ਼ ਕਰਨ ਦੀ ਜੁੰਮੇਵਾਰੀ ਵਿਸ਼ੇਸ਼ ਕਰਕੇ ਖਰੇ ਲੋਕ-ਹਿਤੈਸ਼ੀ, ਪੰਜਾਬੀ ਕੌਮਪ੍ਰਸਤ ਅਤੇ ਇਨਕਲਾਬੀ ਲੇਖਕਾਂ ਸਿਰ ਆਇਦ ਹੁੰਦੀ ਹੈ। ਸੰਤ ਰਾਮ ਉਦਾਸੀ ਵੱਲੋਂ ਇਸ ਜਿੰਮੇਵਾਰੀ ਨੂੰ ਹੁੰਗਾਰਾ ਦਿੱਤਾ ਗਿਆ ਅਤੇ ਸਿੱਖ ਲਹਿਰ ਦੀਆਂ ਸੰਗਰਾਮੀ ਪਿਰਤਾਂ ਨੂੰ ਆਪਣੀ ਕਾਵਿ-ਰਚਨਾ ਅੰਦਰ ਗੁੰਦ ਕੇ ਪੇਸ਼ ਕੀਤਾ ਗਿਆ।
ਉਸਦੀ ਕਵਿਤਾ ਦੀ ਇੱਕ ਹੋਰ ਉੱਭਰਵੀਂ ਸਿਫਤ ਇਹ ਹੈ ਕਿ ਉਸ ਵੱਲੋਂ ਆਪਣੀ ਕਾਵਿ-ਰਚਨਾ ਵਿੱਚ ਦੱਬੇ ਕੁਚਲੇ ਲੋਕਾਂ ਦੀ ਦੁਰਦਸ਼ਾ, ਇਸ ਦੁਰਦਸ਼ਾ ਖਿਲਾਫ ਉਹਨਾਂ ਅੰਦਰ ਉਬਾਲੇ ਖਾਂਦੀ ਨਫਰਤ ਅਤੇ ਵਿਦਰੋਹ ਦੀ ਭਾਵਨਾ ਅਤੇ ਇਸ ਤੋਂ ਮੁਕਤੀ ਲੋਚਦੀ ਜ਼ੋਰਦਾਰ ਤਾਂਘ ਦੀ ਹੀ ਪੇਸ਼ਕਾਰੀ ਨਹੀਂ ਕੀਤੀ ਗਈ, ਸਗੋਂ ਇਹਨਾਂ ਦੱਬੇ-ਕੁਚਲੇ ਲੋਕਾਂ ਦਾ ਅੱਧ ਬਣਦੀਆਂ ਔਰਤਾਂ ਦੀ ਹਾਲਤ-ਬਿਆਨੀ ਨੂੰ ਬਹੁਤ ਹੀ ਅਹਿਮ ਸਥਾਨ ਦਿੱਤਾ ਗਿਆ ਹੈ। ਉਸਦੀਆਂ ਕਈ ਰਚਨਾਵਾਂ ਔਰਤਾਂ ਦੀ ਦੂਹਰੀ ਗੁਲਾਮੀ (ਹਾਕਮ ਜਮਾਤੀ ਦਾਬੇ ਅਤੇ ਪਿਤਾਪੁਰਖੀ/ਮਰਦ ਪ੍ਰਧਾਨ ਸਮਾਜਿਕ ਦਾਬੇ) ਕਰਕੇ ਔਰਤਾਂ ਨਾਲ ਹੁੰਦੇ ਧੱਕੇ ਅਤੇ ਵਿਤਕਰੇ, ਇਹਨਾਂ ਦੋਵਾਂ ਦਾਬਿਆਂ 'ਚੋਂ ਪਹਿਲੇ ਦੀ ਭਾਰੂ ਹੈਸੀਅਤ ਕਰਕੇ ਔਰਤਾਂ 'ਤੇ ਹੁੰਦੇ ਜਿਨਸੀ ਅੱਤਿਆਚਾਰ, ਇਸ ਦੂਹਰੀ ਗੁਲਾਮੀ ਖਿਲਾਫ ਔਰਤਾਂ ਅੰਦਰ ਉੱਸਲਵੱਟੇ ਲੈਂਦੀ ਅਤੇ ਮੂੰਹਾਂ ਭਾਲਦੀ ਨਫਰਤ ਅਤੇ ਇਸ ਦੂਹਰੀ ਗੁਲਾਮੀ ਦੇ ਜੂਲੇ ਨੂੰ ਵਗਾਹ ਮਾਰਨ ਦੀ ਲੋਚਾ ਅਤੇ ਤਾਂਘ ਨੂੰ ਕਮਾਲ ਦੀ ਕਾਵਿਕ ਸੋਝੀ ਨਾਲ ਪੇਸ਼ ਕੀਤਾ ਗਿਆ ਹੈ। ਉਦਾਸੀ ਦੀ ਇਹ ਕਵਿਤਾ ਜਿੱਥੇ ਇਸ ਹਾਕਮ ਜਮਾਤੀ ਦਾਬੇ ਅਤੇ ਜਬਰੋ-ਜ਼ੁਲਮ ਅਤੇ ਪਿਤਾਪੁਰਖੀ ਮੱਧਯੁੱਗੀ-ਜਾਗੀਰੂ ਕਦਰਾਂ-ਕੀਮਤਾਂ ਦੇ ਦੂਹਰੀ ਗੁਲਾਮੀ ਦੇ ਸੰਗਲਾਂ ਨੂੰ ਤੋੜ ਦੇਣ ਲਈ ਔਰਤਾਂ ਨੂੰ ਵੰਗਾਰਦੀ ਹੈ, ਉੱਥੇ ਇਸ ਜ਼ੁਲਮ ਅਤੇ ਦਾਬੇ ਦੀਆਂ ਸਤਾਈਆਂ ਔਰਤਾਂ, ਵਿਸ਼ੇਸ਼ ਕਰਕੇ ਕਿਰਤੀ ਔਰਤਾਂ ਵੱਲੋਂ ਇਸ ਵੰਗਾਰ ਨੂੰ ਕਬੂਲਦਿਆਂ, ਮੁਕਤੀ ਲਈ ਅੰਗੜਾਈ ਲੈ ਰਹੀਆਂ ਔਰਤਾਂ ਦੀ ਹੇਕ ਬਣ ਗੂੰਜਦੀ ਹੈ।
ਸਮਾਜ ਦੇ ਸਭ ਤੋਂ ਵੱਧ ਨਪੀੜੇ ਅਤੇ ਲੁੱਟੇ-ਲਤਾੜਿਆਂ ਦੀ ਮੰਦਹਾਲੀ, ਉਹਨਾਂ ਦੀਆਂ ਆਸਾਂ-ਉਮੀਦਾਂ, ਉਹਨਾਂ ਦੇ ਵਲਵਲਿਆਂ, ਨਾਬਰੀ ਅਤੇ ਮੁਕਤੀ ਸੰਗਰਾਮ ਨੂੰ ਆਪਣੀ ਕਾਵਿ-ਕਲਾ ਰਾਹੀਂ ਗਾਉਣ ਅਤੇ ਜੀਣ ਵਾਲਾ ਇਹ ਇਨਕਲਾਬੀ ਲੋਕ-ਕਵੀ ਜਿਸ ਕਿਸਮ ਦੀ ਕਦਰ ਦਾ ਹੱਕਦਾਰ ਸੀ, ਪੰਜਾਬ ਦੀ ਇਨਕਲਾਬੀ ਲਹਿਰ ਅਤੇ ਇਨਕਲਾਬੀ ਸਾਹਿਤਕ ਹਲਕਿਆਂ ਵੱਲੋਂ ਉਸਦੀ ਉਹੋ ਜਿਹੀ ਕਦਰ ਨਹੀਂ ਪਾਈ ਗਈ। ਲੋਕਾਂ ਦੇ ਇੱਕ ਸਿਰਕੱਢ ਇਨਕਲਾਬੀ ਲੋਕ ਕਵੀ ਵਜੋਂ ਨਾ ਉਦਾਸੀ ਨੂੰ ਬਣਦੀ ਅਹਿਮੀਅਤ ਦਿੱਤੀ ਗਈ ਹੈ ਅਤੇ ਨਾ ਹੀ ਉਸਦੀ ਕਾਵਿ-ਰਚਨਾ ਨੂੰ ਬਣਦੀ ਅਹਿਮੀਅਤ ਦਿੱਤੀ ਗਈ ਹੈ। ਇਨਕਲਾਬੀ ਲਹਿਰ ਦੇ ਕੁੱਝ ਖੈਰ-ਖੁਆਹ ਅਤੇ ਉਦਾਸੀ ਅਤੇ ਉਸਦੀ ਕਾਵਿ-ਰਚਨਾ ਦੇ ਕਦਰਦਾਨ ਕੁੱਝ ਸੱਜਣਾਂ ਵੱਲੋਂ ਉਸ ਦੀਆਂ ਰਚਨਾਵਾਂ ਨੂੰ ਛਪਵਾਉਣ ਅਤੇ ਇਹਨਾਂ ਸਬੰਧੀ ਗੋਸ਼ਟੀਆਂ ਕਰਵਾਉਣ ਦੇ ਸਲਾਹੁਣਯੋਗ ਉਪਰਾਲੇ ਕੀਤੇ ਗਏ ਹਨ। ਇਹਨਾਂ ਉਸਾਰੂ ਉਪਰਾਲਿਆਂ ਦੇ ਅਮਲ ਨੂੰ ਅੱਗੇ ਤੋਰਨ ਅਤੇ ਹੋਰ ਸੁਚਾਰੂ ਸ਼ਕਲ ਦੇਣ ਦੀ ਲੋੜ ਸੀ। ਇਨਕਲਾਬੀ ਹਲਕਿਆਂ ਵੱਲੋਂ ਇਸ ਲੋੜ ਨੂੰ ਬਣਦਾ ਹੁੰਗਾਰਾ ਦਿੱਤਾ ਜਾਣਾ ਚਾਹੀਦਾ ਸੀ, ਜਿਹੜਾ ਨਹੀਂ ਦਿੱਤਾ ਗਿਆ।
ਅੱਜ ਵੀ ਸਮੇਂ ਦੀ ਲੋੜ ਹੈ ਕਿ ਉਦਾਸੀ ਅਤੇ ਉਸਦੇ ਇਸ ਇਨਕਲਾਬੀ ਲੋਕ-ਕਾਵਿ ਦੀ ਕਦਰ ਪਾਈ ਜਾਵੇ। ਉਸਦੀ ਕਾਵਿ-ਕਲਾ ਨੂੰ ਉਭਾਰਿਆ ਜਾਵੇ, ਇਨਕਲਾਬੀ ਲਹਿਰ ਦੀਆਂ ਸਟੇਜਾਂ ਦਾ ਅੰਗ ਬਣਾਇਆ ਜਾਵੇ। ਗੀਤ-ਸੰਗੀਤ ਅਤੇ ਕੋਰੀਓਗ੍ਰਾਫੀ ਦਾ ਵਿਸ਼ਾ ਬਣਾਇਆ ਜਾਵੇ। ਸਾਹਿਤ-ਗੋਸ਼ਟੀਆਂ ਰਾਹੀਂ ਇਸਦੀ ਇਨਕਲਾਬੀ ਲੋਕ-ਕਾਵਿ ਵਜੋਂ ਕਦਰ ਦੀ ਅਹਿਮੀਅਤ ਨੂੰ ਉਘਾੜਿਆ, ਪ੍ਰਚਾਰਿਆ ਜਾਵੇ। ਇਹਨਾਂ ਸੁਵੱਲੜੀਆਂ ਕੋਸ਼ਿਸ਼ਾਂ ਨੇ ਆਪਣਾ ਰੰਗ ਲਾਜ਼ਮੀ ਦਿਖਾਉਣਾ ਹੈ। ਉਦਾਸੀ ਦੀ ਕਾਵਿ-ਕਲਾ ਵਿੱਚ ਦੱਬੇ-ਕੁਚਲੇ ਲੋਕਾਂ ਦੇ ਅਨੁਭਵ ਅਤੇ ਰੂਹ ਨੂੰ ਝੰਜੋੜਨ, ਇਨਕਲਾਬੀ ਜਜ਼ਬਿਆਂ ਨੂੰ ਸਾਣ 'ਤੇ ਲਾਉਣ ਅਤੇ ਸਮਾਜਿਕ ਤਬਦੀਲੀ ਲਈ ਜੂਝ ਮਰਨ ਲਈ ਪ੍ਰੇਰਨਾ ਮੁਹੱਈਆ ਕਰਨ ਦੀ ਤਾਕਤ ਹੈ, ਬਸ਼ਰਤੇ ਇਸਦੀ ਸੁਚੇਤ ਅਤੇ ਸੁਚੱਜੀ ਵਰਤੋਂ ਕਰਨ ਦਾ ਬੀੜਾ ਚੁੱਕਿਆ ਜਾਵੇ।
(ਨੋਟ- ਸੰਤ ਰਾਮ ਉਦਾਸੀ ਦੀ ਸ਼ਾਨਦਾਰ ਅਤੇ ਕਾਬਲੇ-ਫਖ਼ਰ ਇਨਕਲਾਬੀ ਕਾਵਿ-ਰਚਨਾ ਸਬੰਧੀ ਉਪਰੋਕਤ ਅਤਿ ਸੰਖੇਪ ਅਤੇ ਚਲੰਤ ਟਿੱਪਣੀਆਂ ਨਾ ਉਸਦੀ ਕਾਵਿ-ਰਚਨਾ ਦੇ ਸਮੁੱਚੇ ਸਾਰਤੱਤ ਨੂੰ ਪੇਸ਼ ਕਰਦੀਆਂ ਹਨ ਅਤੇ ਨਾ ਹੀ ਉਸਦਾ ਮੁਲੰਕਣ ਬਣਦੀਆਂ ਹਨ। ਉਸਦੀ ਕਾਵਿ-ਰਚਨਾ ਨੂੰ ਸਲਾਹੁੰਦੀਆਂ ਇਹ ਚੰਦ ਟਿੱਪਣੀਆਂ ਉਸਦੀ 30ਵੀਂ ਬਰਸੀ 'ਤੇ ਉਸ ਦੀ ਯਾਦ ਨੂੰ ਸਿਜਦਾ ਕਰਨ ਵਜੋਂ ਕੀਤੀਆਂ ਗਈਆਂ ਹਨ। -ਲੇਖਕ)
ਝਲੂਰ ਕਾਂਡ: ਖੇਤ ਮਜ਼ਦੂਰਾਂ 'ਤੇ ਵਹਿਸ਼ੀਆਨਾ ਹਮਲਾ
ਝਲੂਰ ਕਾਂਡ:
ਪਿੰਡ ਝਲੂਰ ਅੰਦਰ ਖੇਤ ਮਜ਼ਦੂਰਾਂ ਦੇ ਸੰਘਰਸ਼ ਖਿਲਾਫ ਪਿੰਡ ਦੇ ਇੱਕ ਅਕਾਲੀ ਟਾਊਟ ਚੌਧਰੀ ਅਤੇ ਸਮਾਜ-ਵਿਰੋਧੀ ਕਿਰਦਾਰ ਦੇ ਮਾਲਕ ਵੱਲੋਂ ਵੀ ਅਜਿਹੀਆਂ ਗੋਂਦਾ ਦਾ ਸਿਲਸਿਲਾ ਵਿੱਢਿਆ ਗਿਆ ਸੀ। ਇਸ ਲੋਕ-ਵਿਰੋਧੀ ਗੁੱਟ ਵੱਲੋਂ ਦਲਿਤ ਮਜ਼ਦੂਰਾਂ ਵਿੱਚੋਂ ਇੱਕੜ-ਦੁੱਕ ਪਰਿਵਾਰਾਂ ਨੂੰ ਗੁੰਮਰਾਹ ਕਰਦਿਆਂ ਅਤੇ ਕਿਸਾਨਾਂ ਦੇ ਇੱਕ ਹਿੱਸੇ ਨੂੰ ਆਪਣੇ ਨਾਲ ਜੋੜਦਿਆਂ, ਇਹਨਾਂ ਸੰਘਰਸ਼ਸ਼ੀਲ ਖੇਤ ਮਜ਼ਦੂਰਾਂ ਖਿਲਾਫ ਲਾਮਬੰਦ ਕੀਤਾ ਗਿਆ ਅਤੇ ਭੜਕਾਇਆ ਗਿਆ। ਇਸ ਗੁੱਟ ਦੀ ਅਕਾਲੀ ਸਿਆਸਤਦਾਨਾਂ ਅਤੇ ਪੁਲਸ ਵੱਲੋਂ ਪੂਰੀ ਪੁਸ਼ਤਪਨਾਹੀ ਕੀਤੀ ਗਈ। ਅਕਾਲੀ ਹਾਕਮਾਂ ਅਤੇ ਪੁਲਸ ਅਧਿਕਾਰੀਆਂ ਦਾ ਦਲਿਤ ਖੇਤ ਮਜ਼ਦੂਰਾਂ ਪ੍ਰਤੀ ਭੈਂਗਾ ਨਜ਼ਰੀਆ ਪਹਿਲਾਂ ਹੀ ਸਾਹਮਣੇ ਆ ਚੁੱਕਾ ਸੀ। ਸੋ ਅਕਾਲੀ ਸਿਆਸਦਤਾਨਾਂ ਅਤੇ ਪੁਲਸੀ ਮਿਲੀਭੁਗਤ ਨਾਲ ਇਸ ਗੁੱਟ ਵੱਲੋਂ ਦਲਿਤ ਖੇਤ ਮਜ਼ਦੂਰਾਂ 'ਤੇ ਵਿਉਂਤਬੱਧ ਹਮਲਾ ਬੋਲਿਆ ਗਿਆ ਅਤੇ ਬੁਰਛਾਗਰਦੀ ਦਾ ਸ਼ਰੇਆਮ ਮੁਜਾਹਰਾ ਕੀਤਾ ਗਿਆ। ਖੇਤ ਮਜ਼ਦੂਰ ਆਗੂਆਂ ਦੀ ਬੁੱਢੀ ਮਾਂ ਦੀ ਲੱਤ ਵੱਢ ਦਿੱਤੀ ਗਈ। ਉਹਨਾਂ ਦੀ ਕਰਿਆਨੇ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ। ਕਿੰਨੇ ਹੀ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਵਹਿਸ਼ੀਆਨਾ ਕੁੱਟਮਾਰ ਦਾ ਸ਼ਿਕਾਰ ਬਣਾਇਆ ਗਿਆ। ਉਪਰੋਂ ਪੁਲਸ ਵੱਲੋਂ ਇਸ ਬੁਰਛਾਗਰਦ ਗਰੋਹ ਨੂੰ ਫੜਨ ਦੀ ਬਜਾਇ, ਖੇਤ ਮਜ਼ਦੂਰਾਂ ਖਿਲਾਫ ਕੇਸ ਦਰਜ਼ ਕਰਦਿਆਂ, ਉਹਨਾਂ ਦਾ ਸ਼ਿਕਾਰ ਪਿੱਛਾ ਕੀਤਾ ਜਾ ਰਿਹਾ ਹੈ। ਜਿਸ ਕਰਕੇ, ਪੁਲਸੀ ਜਬਰ ਤੋਂ ਡਰਦੇ ਮਾਰੇ ਜਖਮੀ ਮਜ਼ਦੂਰ-ਔਰਤਾਂ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਟਾਲਾ ਵੱਟ ਰਹੇ ਹਨ। ਪਿੰਡ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰਦਿਆਂ, ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ।
ਪਿੰਡ ਦੇ ਦਲਿਤ ਮਜ਼ਦੂਰ ਵਿਰੋਧੀ ਧੌਂਸਬਾਜ਼ ਗਰੋਹ ਅਤੇ ਪੁਲਸ ਗੱਠਜੋੜ ਵੱਲੋਂ ਹਕੂਮਤੀ ਥਾਪੜੇ ਨਾਲ ਪਾਈ ਜਾ ਰਹੀ ਦਹਿਸ਼ਤ ਨੂੰ ਚੁਣੌਤੀ ਦੇਣ ਲਈ ਵੱਖ ਵੱਖ ਲੋਕ-ਹਿਤੈਸ਼ੀ, ਇਨਸਾਫਪਸੰਦ ਅਤੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਅਤੇ ਤਾਕਤਾਂ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ। 12 ਅਕਤੂਬਰ ਨੂੰ ਲਹਿਰਾਗਾਗਾ ਵਿਖੇ ਕੁੱਝ ਜਥੇਬੰਦੀਆਂ ਵੱਲੋਂ 4-5 ਸੌ ਦੀ ਗਿਣਤੀ ਵਿੱਚ ਰੈਲੀ ਕਰਦਿਆਂ ਦਲਿਤ ਖੇਤ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਉਠਾਈ ਗਈ ਹੈ ਅਤੇ ਖੇਤ ਮਜ਼ਦੂਰਾਂ ਖਿਲਾਫ ਪੁਲਸ ਵੱਲੋਂ ਚਲਾਈ ਜਾ ਰਹੀ ਦਹਿਸ਼ਤਪਾਊ ਮੁਹਿੰਮ ਨੂੰ ਬੰਦ ਕਰਨ, ਝੂਠੇ ਕੇਸ ਵਾਪਸ ਲੈਣ ਅਤੇ ਹਮਲਾਵਰ ਗੁੱਟ ਦੇ ਸਰਗਣਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਸੀ।
ਇਸ ਤੋਂ ਬਾਅਦ ਬੀ.ਕੇ.ਯੂ. ਏਕਤਾ (ਉਗਰਾਹਾਂ), ਕਿਰਤੀ ਕਿਸਾਨ ਯੂਨੀਅਨ ਅਤੇ ਕੁੱਝ ਹੋਰਨਾਂ ਜਥੇਬੰਦੀਆਂ ਵੱਲੋਂ ਰਲ ਕੇ ਲਹਿਰਾਗਾਗਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਇਕੱਠ ਨੂੰ ਸੰਬੋਧਨ ਕਰਦਿਆਂ, ਉਹਨਾਂ ਵੱਲੋਂ ਦਲਿਤ ਮਜ਼ਦੂਰਾਂ ਦੀ ਹੱਕੀ ਸੰਘਰਸ਼ ਦੀ ਹਮਾਇਤ ਕਰਦਿਆਂ, ਅਕਾਲੀ ਹਾਕਮਾਂ ਦੇ ਪਾਲੇ-ਪੋਸੇ ਧੌਂਸਬਾਜ਼ ਗਰੋਹ ਅਤੇ ਪੁਲਸੀ ਗੱਠਜੋੜ ਖੇਤ ਮਜ਼ਦੂਰਾਂ 'ਤੇ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਖੇਤ ਮਜ਼ਦੂਰਾਂ ਖਿਲਾਫ ਵਿੱਢੀ ਗਈ ਇਹ ਦਹਿਸ਼ਤਪਾਊ ਮੁਹਿੰਮ ਬੰਦ ਨਾ ਕੀਤੀ ਗਈ ਤਾਂ ਇਸ 'ਚੋਂ ਨਿਕਲਣ ਵਾਲੇ ਨਤੀਜਿਆਂ ਦੀ ਜੁੰਮੇਵਾਰ ਅਕਾਲੀ-ਭਾਜਪਾ ਸਰਕਾਰ ਅਤੇ ਅਧਿਕਾਰੀ ਹੋਣਗੇ।
ਸਭਨਾਂ ਇਨਕਲਾਬੀ ਤਾਕਤਾਂ, ਖੇਤ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਪੱਲੇ ਬੰਨ• ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਇਹ ਬੇਜ਼ਮੀਨੇ ਦਲਿਤ ਖੇਤ ਮਜ਼ਦੂਰ ਪੇਂਡੂ ਪ੍ਰੋਲੇਤਾਰੀ ਹਨ, ਜਿਹਨਾਂ ਨੇ ਭਵਿੱਖ ਦੀ ਇਨਕਲਾਬੀ ਕਿਸਾਨ ਲਹਿਰ (ਜ਼ਰੱਈ ਇਨਕਲਾਬੀ ਹਥਿਆਰਬੰਦ ਲਹਿਰ) ਦੀ ਗੁਲੀ ਅਤੇ ਰੀੜ• ਦੀ ਹੱਡੀ ਬਣਨਾ ਹੈ। ਇਹ ਗੱਲ ਪਿਛਾਖੜੀ ਹਾਕਮ ਅਤੇ ਉਹਨਾਂ ਦੇ ਪਿਆਦੇ ਵੀ ਭਲੀਭਾਂਤ ਜਾਣਦੇ ਹਨ। ਇਸ ਲਈ, ਜਦੋਂ ਇਹ ਦਲਿਤ ਭਾਈਚਾਰਾ ਕਿਤੇ ਵੀ ਸੰਘਰਸ਼ ਅੰਗੜਾਈ ਭਰਦਾ ਹੈ ਤਾਂ ਹਾਕਮ ਜਮਾਤੀ ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਉਹਨਾਂ ਦੇ ਪਾਲੇ ਪੋਸੇ ਸਮਾਜ-ਵਿਰੋਧੀ ਮਾਫੀਆ ਤੇ ਧੌਂਸਬਾਜ਼ ਗਰੋਹਾਂ ਦੇ ਸੱਤੀਂ-ਕੱਪੜੀਂ ਅੱਗ ਲੱਗ ਜਾਂਦੀ ਹੈ। ਕਿਉਂਕਿ ਇਹਨਾਂ ਦੀ ਸੰਘਰਸ਼ ਅੰਗੜਾਈ ਵਿੱਚੋਂ ਹੀ ਉਹਨਾਂ ਨੂੰ ਪੇਂਡੂ ਖੇਤਰ ਅੰਦਰ ਆਪਣੀ ਜਾਗੀਰੂ ਸੱਤਾ ਅਤੇ ਚੌਧਰ ਦੀਆਂ ਥੰਮ•ੀਆਂ ਹਕੀਕੀ ਖਤਰਾ ਸਿਰ ਚੁੱਕਦਾ ਹੋਇਆ ਦਿਖਾਈ ਦਿੰਦਾ ਹੈ ਅਤੇ ਇਹ ਇਸ ਸਿਰ ਚੁੱਕ ਰਹੇ ਖਤਰੇ ਨੂੰ ਸ਼ੁਰੂ ਵਿੱਚ ਹੀ ਨੱਪਣ ਲਈ ਪੱਬਾਂ ਭਾਰ ਹੋ ਜਾਂਦੇ ਹਨ।
ਪਰ ਖੇਤ ਮਜ਼ਦੂਰਾਂ ਨੂੰ ਇਹ ਗੱਲ ਘੁੱਟ ਕੇ ਪੱਲੇ ਬੰਨ• ਲੈਣੀ ਚਾਹੀਦੀ ਹੈ ਕਿ ਦਰੁਸਤ ਸੇਧ ਅਤੇ ਸਮੂਹਿਕ ਏਕੇ ਦੇ ਜ਼ੋਰ ਇਸ਼ ਪਿਛਾਖੜੀ ਗੱਠਜੋੜ ਦੇ ਹਮਲਿਆਂ ਨੂੰ ਅੰਤ ਵਿੱਚ ਪਿਛਾੜਿਆ ਜਾ ਸਕਦਾ ਹੈ, ਬਸ਼ਰਤੇ ਆਪਣੀ ਇੱਕਜੁੱਟ ਤਾਕਤ 'ਤੇ ਭਰੋਸਾ ਅਤੇ ਟੇਕ ਰੱਖ ਕੇ ਚੱਲਿਆ ਜਾਵੇ ਅਤੇ ਆਪਣੀ ਸਮੂਹਿਕ ਤਾਕਤ 'ਤੇ ਟੇਕ ਰੱਖਦਿਆਂ, ਹੋਰਨਾਂ ਲੋਕ-ਹਿਤੈਸ਼ੀ ਅਤੇ ਇਨਸਾਫਪਸੰਦ ਵਿਸ਼ੇਸ਼ ਕਰਕੇ ਕਿਸਾਨ ਜਥੇਬੰਦੀਆਂ ਦੀ ਮੱਦਦ ਜੁਟਾਈ ਜਾਵੇ।
ਪੰਜਾਬ ਦੀਆਂ ਸਭਨਾਂ ਖਰੀਆਂ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਅਤੇ ਇਨਕਲਾਬੀ ਤਾਕਤਾਂ ਲਈ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਝਲੂਰ ਕਾਂਡ ਕੋਈ ਇਕੱਲੀ ਕਹਿਰੀ ਘਟਨਾ ਨਹੀਂ ਹੈ, ਇਹ ਅਕਾਲੀ-ਭਾਜਪਾ ਹਕੂਮਤ, ਅਫਸਰਸ਼ਾਹੀ ਅਤੇ ਉਸ ਵੱਲੋਂ ਪਾਲੇ-ਪੋਸੇ ਮਾਫੀਆ ਗੁੰਡਾ ਗਰੋਹਾਂ ਵੱਲੋਂ ਹੱਕੀ ਸੰਘਰਸ਼ ਦੇ ਰਾਹ ਪਈ ਜਨਤਾ ਖਿਲਾਫ ਵਿੱਢੇ ਵਿਆਪਕ ਤੇ ਵੱਡੀ ਫਾਸ਼ੀ ਹਮਲਾਵਰ ਮੁਹਿੰਮ ਦਾ ਹੀ ਇੱਕ ਅੰਗ ਹੈ। ਇਸ ਲਈ, ਇਸ ਨੂੰ ਗੰਭੀਰਤਾ ਨਾਲ ਅਤੇ ਚੁਣੌਤੀ ਵਜੋਂ ਲੈਂਦਿਆਂ, ਇਸਦਾ ਢੁਕਵਾਂ ਜੁਆਬ ਦੇਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ।
ਜਲੂਰ ਕਾਂਡ: ਜਮਹੂਰੀ ਅਧਿਕਾਰ ਸਭਾ ਹਾਈਕੋਰਟ ਨੂੰ ਸੌਂਪੇਗੀ ਜਾਂਚ ਰਿਪੋਰਟ
ਸੰਗਰੂਰ, 11 ਅਕਤੂਬਰ- ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਸੂਬਾ ਪੱਧਰ ਦੀਆਂ ਤਿੰਨ ਹੋਰ ਜਥੇਬੰਦੀਆਂ ਸਮੇਤ ਪਿੰਡ ਜਲੂਰ ਦਾ ਦੌਰਾ ਕਰਨ ਤੋਂ ਬਾਅਦ ਦਲਿਤਾਂ 'ਤੇ ਹੋਏ ਹਮਲੇ ਦੀ ਵਾਪਰੀ ਘਟਨਾ ਦੀ ਮੁਕੰਮਲ ਜਾਂਚ ਰਿਪੋਰਟ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ।
ਇੱਥੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸੱਕਤਰ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਦੱਸਿਆ ਕਿ ਸਭਾ ਦੇ ਸੂਬਾ ਸਕੱਤਰੇਤ ਮੈਂਬਰ ਪ੍ਰਿਤਪਾਲ ਸਿੰਘ ਬਠਿੰਡਾ ਅਤੇ ਐਡਵੋਕੇਟ ਐਨ.ਕੇ.ਜੀਤ, ਜ਼ਿਲ•ਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ ਤੋਂ ਇਲਾਵਾ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਐਡਵੋਕੇਟ ਪੰਕਜ, ਸਟੂਡੈਂਟਸ ਫਾਰ ਸੁਸਾਇਟੀ ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਸੋਨਾ ਸਿੰਘ ਆਦਿ ਦੀ ਟੀਮ ਵੱਲੋਂ ਪਿੰਡ ਜਲੂਰ ਦਾ ਦੌਰਾ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪਿੰਡ ਵਿੱਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਹੈ। ਬਹੁਤੇ ਘਰਾਂ ਨੂੰ ਜਿੰਦਰੇ ਲੱਗੇ ਹੋਏ ਹਨ। ਦਲਿਤ ਪਰਿਵਾਰ ਰਾਤ ਨੂੰ ਆਪਣੇ ਘਰਾਂ ਵਿੱਚ ਸੌਣ ਤੋਂ ਡਰਦੇ ਹਨ। ਇਸ ਮੌਕੇ ਜਾਰੀ ਰਿਪੋਰਟ ਵਿੱਚ ਦੋਸ਼ ਲਾਇਆ ਕਿ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਜਲੂਰ ਅਤੇ ਉਸਦੇ ਭਰਾ 'ਤੇ ਸੰਘਰਸ਼ ਕਮੇਟੀ ਆਗੂ ਬਲਵਿੰਦਰ ਜਲੂਰ ਦੇ ਪਰਿਵਾਰ ਅਤੇ ਘਰ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ। ਇਹਨਾਂ ਦੀ ਬਜ਼ੁਰਗ ਮਾਤਾ ਦੀ ਲੱਤ ਵੱਢ ਦਿੱਤੀ ਗਈ ਅਤੇ ਬਜ਼ੁਰਗ ਪਿਤਾ ਦੀ ਬੇਇੱਜਤੀ ਕੀਤੀ। ਪਰਿਵਾਰ ਦੀ ਪ੍ਰਚੂਨ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ। ਜਖਮੀ ਪਰਿਵਾਰ ਡਰਦਾ ਹਸਪਤਾਲਾਂ ਵਿੱਚ ਦਾਖਲ ਨਹੀਂ ਹੋ ਰਿਹਾ ਅਤੇ ਡੰਗਰ ਭੁੱਖੇ ਮਰ ਰਹੇ ਹਨ।
ਸਭਾ ਨੇ ਸਿਵਲ ਅਤੇ ਪੁਲਸ ਪ੍ਰਸਾਸ਼ਨ ਦੀ ਕਾਰਵਾਈ ਨੂੰ ਸਿਆਸੀ ਸ਼ਹਿ ਪ੍ਰਾਪਤ ਇੱਕਪਾਸੜ ਕਰਾਰ ਦਿੱਤਾ ਹੈ। ਉਹਨਾਂ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਾਂਚ ਲਈ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਆਧਾਰਤ ਬਣਾਈ ਕਮੇਟੀ ਨੂੰ ਲਿੱਪਾਪੋਚੀ ਅਤੇ ਮੁੱਦੇ ਨੂੰ ਦਫਨਾਉਣ ਦਾ ਯਤਨ ਦੱਸਦਿਆਂ ਘਟਨਾ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ।
ਅਕਾਲੀ ਹਾਕਮਾਂ ਦੀ ਸ਼ਹਿ ਨਾਲ ਪੇਂਡੂ ਚੌਧਰੀਆਂ ਅਤੇ ਪੁਲਸ ਗੱਠਜੋੜ ਵੱਲੋਂ
ਖੇਤ ਮਜ਼ਦੂਰਾਂ 'ਤੇ ਵਹਿਸ਼ੀਆਨਾ ਹਮਲਾ
ਝਲੂਰ ਪਿੰਡ ਸੰਗਰੂਰ ਜ਼ਿਲ•ੇ ਦੇ ਉਹਨਾਂ ਦਰਜ਼ਨਾਂ ਪਿੰਡਾਂ ਵਿੱਚ ਸ਼ਾਮਲ ਹੈ, ਜਿੱਥੇ ਪੰਚਾਇਤੀ ਜ਼ਮੀਨ 'ਚੋਂ ਦਲਿਤ ਖੇਤ ਮਜ਼ਦੂਰਾਂ (ਬੇਜ਼ਮੀਨੇ ਕਿਸਾਨਾਂ) ਲਈ ਰਾਖਵੇਂ ਤੀਜੇ ਹਿੱਸੇ ਦੀ ਜ਼ਮੀਨ ਸਸਤੇ ਰੇਟਾਂ 'ਤੇ ਸਿਰਫ ਦਲਿਤਾਂ ਨੂੰ ਹੀ ਠੇਕੇ 'ਤੇ ਦੇਣ ਦਾ ਹੱਕ ਪ੍ਰਾਪਤ ਕਰਨ ਲਈ ਸੰਘਰਸ਼ ਦਾ ਮੈਦਾਨ ਮਘਿਆ ਹੈ ਅਤੇ ਜਿਹੜਾ ਸਿਰਫ ਇਹਨਾਂ ਪਿੰਡਾਂ ਦੇ ਦਲਿਤ ਖੇਤ ਮਜ਼ਦੂਰਾਂ ਲਈ ਆਪਣੇ ਹੱਕ ਦੀ ਜ਼ਮੀਨ ਹਾਸਲ ਕਰਨ ਲਈ ਸੰਘਰਸ਼ ਕਰਨ ਦਾ ਇੱਕ ਪ੍ਰੇਰਨਾ ਸਰੋਤ ਬਣ ਰਿਹਾ ਹੈ। ਸਦੀਆਂ ਤੋਂ ਦੱਬੇ-ਕੁਚਲੇ ਅਤੇ ਜਾਤ-ਪਾਤੀ ਦਾਬੇ ਅਤੇ ਵਿਤਕਰੇ ਕਰਕੇ ਸਮਾਜ ਵਿੱਚ ਹਾਸ਼ੀਏ 'ਤੇ ਧੱਕੇ ਇਹਨਾਂ ਹਿੱਸਿਆਂ ਵੱਲੋਂ ਆਪਣੀ ਹੱਕ ਪ੍ਰਾਪਤੀ (ਉਹ ਵੀ ਪਿੰਡ ਦੀ ਸਾਂਝੀ ਜ਼ਮੀਨ 'ਚੋਂ) ਲਈ ਉੱਠੀ ਇਹ ਗਰਜਵੀਂ ਆਵਾਜ਼ ਰਵਾਇਤੀ ਸਿਆਸਤਦਾਨਾਂ, ਉਹਨਾਂ ਨਾਲ ਘਿਓ-ਖਿੱਚੜੀ ਪੇਂਡੂ ਜਾਗੀਰੂ ਚੌਧਰੀਆਂ ਅਤੇ ਸਰਕਾਰੀ ਗਰਾਂਟਾਂ, ਫੰਡਾਂ ਅਤੇ ਪੰਚਾਇਤੀ ਜ਼ਮੀਨਾਂ ਦੀ ਆਮਦਨੀ ਹੜੱਪਦੇ ਸਰਪੰਚਾਂ-ਖੜਪੰਚਾਂ ਅੰਦਰ ਬੇਚੈਨੀ ਅਤੇ ਔਖ ਜਗਾਉਣ ਦੀ ਵਜਾਹ ਬਣ ਰਹੀ ਹੈ। ਉਹਨਾਂ ਦੀ ਜਾਗੀਰੂ ਧੌਂਸ ਅਤੇ ਭ੍ਰਿਸ਼ਟ ਅਮਲ ਲਈ ਚੁਣੌਤੀ ਬਣਦੀ ਦਲਿਤ ਭਾਈਚਾਰੇ ਦੀ ਇਹ ਹੱਕੀ ਆਵਾਜ਼ ਉਹਨਾਂ ਦੇ ਢਿੱਡ ਅੰਦਰ ਸੂਲ ਵਾਂਗ ਚੁਭ ਰਹੀ ਹੈ। ਜਿਸ ਕਰਕੇ, ਇਹ ਰਵਾਇਤੀ ਜਾਗੀਰੂ ਧੌਂਸਬਾਜ਼ ਲਾਣਾ ਕਈ ਪਿੰਡਾਂ ਅੰਦਰ ਦਲਿਤ ਭਾਈਚਾਰੇ ਖਿਲਾਫ ਸਰਕਾਰੀ ਅਧਿਕਾਰੀਆਂ ਅਤੇ ਪੁਲਸ ਨਾਲ ਨੰਗਾ-ਚਿੱਟਾ ਗੱਠਜੋੜ ਬਣਾਉਂਦਿਆਂ, ਉਹਨਾਂ ਦੇ ਹੱਕੀ ਸੰਘਰਸ਼ ਨੂੰ ਦਬਾਉਣ ਲਈ ਮੈਦਾਨ ਵਿੱਚ ਆਇਆ ਹੈ ਅਤੇ ਪਿੰਡ ਦੀ ਜੱਟ-ਕਿਸਾਨੀ ਦੇ ਇੱਕ ਹਿੱਸੇ ਨੂੰ ਇਹਨਾਂ ਦੇ ਹੱਕੀ ਸੰਘਰਸ਼ ਖਿਲਾਫ ਉਕਸਾ ਕੇ ਇਹਨਾਂ ਦੇ ਗਲ ਪੁਆਉਣ ਦੀਆਂ ਚਾਲਾਂ ਚੱਲੀਆਂ ਹਨ। ਪਰ ਹਾਲੀਂ ਤੱਕ ਇਹ ਲਾਣਾ ਜੱਟ ਕਿਸਾਨੀ ਨਾਲ ਸਬੰਧਤ ਕਮਾਊ ਹਿੱਸਿਆਂ ਨੂੰ ਦਲਿਤ ਭਾਈਚਾਰੇ ਦੇ ਸੰਘਰਸ਼ ਖਿਲਾਫ ਲਾਮਬੰਦੀ ਕਰਨ ਵਿੱਚ ਕੋਈ ਗਿਣਨਯੋਗ ਪ੍ਰਾਪਤੀ ਨਹੀਂ ਸੀ ਕਰ ਸਕਿਆ। ਪਿੰਡ ਝਲੂਰ ਅੰਦਰ ਖੇਤ ਮਜ਼ਦੂਰਾਂ ਦੇ ਸੰਘਰਸ਼ ਖਿਲਾਫ ਪਿੰਡ ਦੇ ਇੱਕ ਅਕਾਲੀ ਟਾਊਟ ਚੌਧਰੀ ਅਤੇ ਸਮਾਜ-ਵਿਰੋਧੀ ਕਿਰਦਾਰ ਦੇ ਮਾਲਕ ਵੱਲੋਂ ਵੀ ਅਜਿਹੀਆਂ ਗੋਂਦਾ ਦਾ ਸਿਲਸਿਲਾ ਵਿੱਢਿਆ ਗਿਆ ਸੀ। ਇਸ ਲੋਕ-ਵਿਰੋਧੀ ਗੁੱਟ ਵੱਲੋਂ ਦਲਿਤ ਮਜ਼ਦੂਰਾਂ ਵਿੱਚੋਂ ਇੱਕੜ-ਦੁੱਕ ਪਰਿਵਾਰਾਂ ਨੂੰ ਗੁੰਮਰਾਹ ਕਰਦਿਆਂ ਅਤੇ ਕਿਸਾਨਾਂ ਦੇ ਇੱਕ ਹਿੱਸੇ ਨੂੰ ਆਪਣੇ ਨਾਲ ਜੋੜਦਿਆਂ, ਇਹਨਾਂ ਸੰਘਰਸ਼ਸ਼ੀਲ ਖੇਤ ਮਜ਼ਦੂਰਾਂ ਖਿਲਾਫ ਲਾਮਬੰਦ ਕੀਤਾ ਗਿਆ ਅਤੇ ਭੜਕਾਇਆ ਗਿਆ। ਇਸ ਗੁੱਟ ਦੀ ਅਕਾਲੀ ਸਿਆਸਤਦਾਨਾਂ ਅਤੇ ਪੁਲਸ ਵੱਲੋਂ ਪੂਰੀ ਪੁਸ਼ਤਪਨਾਹੀ ਕੀਤੀ ਗਈ। ਅਕਾਲੀ ਹਾਕਮਾਂ ਅਤੇ ਪੁਲਸ ਅਧਿਕਾਰੀਆਂ ਦਾ ਦਲਿਤ ਖੇਤ ਮਜ਼ਦੂਰਾਂ ਪ੍ਰਤੀ ਭੈਂਗਾ ਨਜ਼ਰੀਆ ਪਹਿਲਾਂ ਹੀ ਸਾਹਮਣੇ ਆ ਚੁੱਕਾ ਸੀ। ਸੋ ਅਕਾਲੀ ਸਿਆਸਦਤਾਨਾਂ ਅਤੇ ਪੁਲਸੀ ਮਿਲੀਭੁਗਤ ਨਾਲ ਇਸ ਗੁੱਟ ਵੱਲੋਂ ਦਲਿਤ ਖੇਤ ਮਜ਼ਦੂਰਾਂ 'ਤੇ ਵਿਉਂਤਬੱਧ ਹਮਲਾ ਬੋਲਿਆ ਗਿਆ ਅਤੇ ਬੁਰਛਾਗਰਦੀ ਦਾ ਸ਼ਰੇਆਮ ਮੁਜਾਹਰਾ ਕੀਤਾ ਗਿਆ। ਖੇਤ ਮਜ਼ਦੂਰ ਆਗੂਆਂ ਦੀ ਬੁੱਢੀ ਮਾਂ ਦੀ ਲੱਤ ਵੱਢ ਦਿੱਤੀ ਗਈ। ਉਹਨਾਂ ਦੀ ਕਰਿਆਨੇ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ। ਕਿੰਨੇ ਹੀ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਵਹਿਸ਼ੀਆਨਾ ਕੁੱਟਮਾਰ ਦਾ ਸ਼ਿਕਾਰ ਬਣਾਇਆ ਗਿਆ। ਉਪਰੋਂ ਪੁਲਸ ਵੱਲੋਂ ਇਸ ਬੁਰਛਾਗਰਦ ਗਰੋਹ ਨੂੰ ਫੜਨ ਦੀ ਬਜਾਇ, ਖੇਤ ਮਜ਼ਦੂਰਾਂ ਖਿਲਾਫ ਕੇਸ ਦਰਜ਼ ਕਰਦਿਆਂ, ਉਹਨਾਂ ਦਾ ਸ਼ਿਕਾਰ ਪਿੱਛਾ ਕੀਤਾ ਜਾ ਰਿਹਾ ਹੈ। ਜਿਸ ਕਰਕੇ, ਪੁਲਸੀ ਜਬਰ ਤੋਂ ਡਰਦੇ ਮਾਰੇ ਜਖਮੀ ਮਜ਼ਦੂਰ-ਔਰਤਾਂ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਟਾਲਾ ਵੱਟ ਰਹੇ ਹਨ। ਪਿੰਡ ਨੂੰ ਪੁਲਸ ਛਾਉਣੀ ਵਿੱਚ ਤਬਦੀਲ ਕਰਦਿਆਂ, ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ।
ਪਿੰਡ ਦੇ ਦਲਿਤ ਮਜ਼ਦੂਰ ਵਿਰੋਧੀ ਧੌਂਸਬਾਜ਼ ਗਰੋਹ ਅਤੇ ਪੁਲਸ ਗੱਠਜੋੜ ਵੱਲੋਂ ਹਕੂਮਤੀ ਥਾਪੜੇ ਨਾਲ ਪਾਈ ਜਾ ਰਹੀ ਦਹਿਸ਼ਤ ਨੂੰ ਚੁਣੌਤੀ ਦੇਣ ਲਈ ਵੱਖ ਵੱਖ ਲੋਕ-ਹਿਤੈਸ਼ੀ, ਇਨਸਾਫਪਸੰਦ ਅਤੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਅਤੇ ਤਾਕਤਾਂ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ। 12 ਅਕਤੂਬਰ ਨੂੰ ਲਹਿਰਾਗਾਗਾ ਵਿਖੇ ਕੁੱਝ ਜਥੇਬੰਦੀਆਂ ਵੱਲੋਂ 4-5 ਸੌ ਦੀ ਗਿਣਤੀ ਵਿੱਚ ਰੈਲੀ ਕਰਦਿਆਂ ਦਲਿਤ ਖੇਤ ਮਜ਼ਦੂਰਾਂ ਦੇ ਹੱਕ ਵਿੱਚ ਆਵਾਜ਼ ਉਠਾਈ ਗਈ ਹੈ ਅਤੇ ਖੇਤ ਮਜ਼ਦੂਰਾਂ ਖਿਲਾਫ ਪੁਲਸ ਵੱਲੋਂ ਚਲਾਈ ਜਾ ਰਹੀ ਦਹਿਸ਼ਤਪਾਊ ਮੁਹਿੰਮ ਨੂੰ ਬੰਦ ਕਰਨ, ਝੂਠੇ ਕੇਸ ਵਾਪਸ ਲੈਣ ਅਤੇ ਹਮਲਾਵਰ ਗੁੱਟ ਦੇ ਸਰਗਣਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਸੀ।
ਇਸ ਤੋਂ ਬਾਅਦ ਬੀ.ਕੇ.ਯੂ. ਏਕਤਾ (ਉਗਰਾਹਾਂ), ਕਿਰਤੀ ਕਿਸਾਨ ਯੂਨੀਅਨ ਅਤੇ ਕੁੱਝ ਹੋਰਨਾਂ ਜਥੇਬੰਦੀਆਂ ਵੱਲੋਂ ਰਲ ਕੇ ਲਹਿਰਾਗਾਗਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਇਕੱਠ ਨੂੰ ਸੰਬੋਧਨ ਕਰਦਿਆਂ, ਉਹਨਾਂ ਵੱਲੋਂ ਦਲਿਤ ਮਜ਼ਦੂਰਾਂ ਦੀ ਹੱਕੀ ਸੰਘਰਸ਼ ਦੀ ਹਮਾਇਤ ਕਰਦਿਆਂ, ਅਕਾਲੀ ਹਾਕਮਾਂ ਦੇ ਪਾਲੇ-ਪੋਸੇ ਧੌਂਸਬਾਜ਼ ਗਰੋਹ ਅਤੇ ਪੁਲਸੀ ਗੱਠਜੋੜ ਖੇਤ ਮਜ਼ਦੂਰਾਂ 'ਤੇ ਕੀਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਖੇਤ ਮਜ਼ਦੂਰਾਂ ਖਿਲਾਫ ਵਿੱਢੀ ਗਈ ਇਹ ਦਹਿਸ਼ਤਪਾਊ ਮੁਹਿੰਮ ਬੰਦ ਨਾ ਕੀਤੀ ਗਈ ਤਾਂ ਇਸ 'ਚੋਂ ਨਿਕਲਣ ਵਾਲੇ ਨਤੀਜਿਆਂ ਦੀ ਜੁੰਮੇਵਾਰ ਅਕਾਲੀ-ਭਾਜਪਾ ਸਰਕਾਰ ਅਤੇ ਅਧਿਕਾਰੀ ਹੋਣਗੇ।
ਸਭਨਾਂ ਇਨਕਲਾਬੀ ਤਾਕਤਾਂ, ਖੇਤ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਪੱਲੇ ਬੰਨ• ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਇਹ ਬੇਜ਼ਮੀਨੇ ਦਲਿਤ ਖੇਤ ਮਜ਼ਦੂਰ ਪੇਂਡੂ ਪ੍ਰੋਲੇਤਾਰੀ ਹਨ, ਜਿਹਨਾਂ ਨੇ ਭਵਿੱਖ ਦੀ ਇਨਕਲਾਬੀ ਕਿਸਾਨ ਲਹਿਰ (ਜ਼ਰੱਈ ਇਨਕਲਾਬੀ ਹਥਿਆਰਬੰਦ ਲਹਿਰ) ਦੀ ਗੁਲੀ ਅਤੇ ਰੀੜ• ਦੀ ਹੱਡੀ ਬਣਨਾ ਹੈ। ਇਹ ਗੱਲ ਪਿਛਾਖੜੀ ਹਾਕਮ ਅਤੇ ਉਹਨਾਂ ਦੇ ਪਿਆਦੇ ਵੀ ਭਲੀਭਾਂਤ ਜਾਣਦੇ ਹਨ। ਇਸ ਲਈ, ਜਦੋਂ ਇਹ ਦਲਿਤ ਭਾਈਚਾਰਾ ਕਿਤੇ ਵੀ ਸੰਘਰਸ਼ ਅੰਗੜਾਈ ਭਰਦਾ ਹੈ ਤਾਂ ਹਾਕਮ ਜਮਾਤੀ ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਉਹਨਾਂ ਦੇ ਪਾਲੇ ਪੋਸੇ ਸਮਾਜ-ਵਿਰੋਧੀ ਮਾਫੀਆ ਤੇ ਧੌਂਸਬਾਜ਼ ਗਰੋਹਾਂ ਦੇ ਸੱਤੀਂ-ਕੱਪੜੀਂ ਅੱਗ ਲੱਗ ਜਾਂਦੀ ਹੈ। ਕਿਉਂਕਿ ਇਹਨਾਂ ਦੀ ਸੰਘਰਸ਼ ਅੰਗੜਾਈ ਵਿੱਚੋਂ ਹੀ ਉਹਨਾਂ ਨੂੰ ਪੇਂਡੂ ਖੇਤਰ ਅੰਦਰ ਆਪਣੀ ਜਾਗੀਰੂ ਸੱਤਾ ਅਤੇ ਚੌਧਰ ਦੀਆਂ ਥੰਮ•ੀਆਂ ਹਕੀਕੀ ਖਤਰਾ ਸਿਰ ਚੁੱਕਦਾ ਹੋਇਆ ਦਿਖਾਈ ਦਿੰਦਾ ਹੈ ਅਤੇ ਇਹ ਇਸ ਸਿਰ ਚੁੱਕ ਰਹੇ ਖਤਰੇ ਨੂੰ ਸ਼ੁਰੂ ਵਿੱਚ ਹੀ ਨੱਪਣ ਲਈ ਪੱਬਾਂ ਭਾਰ ਹੋ ਜਾਂਦੇ ਹਨ।
ਪਰ ਖੇਤ ਮਜ਼ਦੂਰਾਂ ਨੂੰ ਇਹ ਗੱਲ ਘੁੱਟ ਕੇ ਪੱਲੇ ਬੰਨ• ਲੈਣੀ ਚਾਹੀਦੀ ਹੈ ਕਿ ਦਰੁਸਤ ਸੇਧ ਅਤੇ ਸਮੂਹਿਕ ਏਕੇ ਦੇ ਜ਼ੋਰ ਇਸ਼ ਪਿਛਾਖੜੀ ਗੱਠਜੋੜ ਦੇ ਹਮਲਿਆਂ ਨੂੰ ਅੰਤ ਵਿੱਚ ਪਿਛਾੜਿਆ ਜਾ ਸਕਦਾ ਹੈ, ਬਸ਼ਰਤੇ ਆਪਣੀ ਇੱਕਜੁੱਟ ਤਾਕਤ 'ਤੇ ਭਰੋਸਾ ਅਤੇ ਟੇਕ ਰੱਖ ਕੇ ਚੱਲਿਆ ਜਾਵੇ ਅਤੇ ਆਪਣੀ ਸਮੂਹਿਕ ਤਾਕਤ 'ਤੇ ਟੇਕ ਰੱਖਦਿਆਂ, ਹੋਰਨਾਂ ਲੋਕ-ਹਿਤੈਸ਼ੀ ਅਤੇ ਇਨਸਾਫਪਸੰਦ ਵਿਸ਼ੇਸ਼ ਕਰਕੇ ਕਿਸਾਨ ਜਥੇਬੰਦੀਆਂ ਦੀ ਮੱਦਦ ਜੁਟਾਈ ਜਾਵੇ।
ਪੰਜਾਬ ਦੀਆਂ ਸਭਨਾਂ ਖਰੀਆਂ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਅਤੇ ਇਨਕਲਾਬੀ ਤਾਕਤਾਂ ਲਈ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਝਲੂਰ ਕਾਂਡ ਕੋਈ ਇਕੱਲੀ ਕਹਿਰੀ ਘਟਨਾ ਨਹੀਂ ਹੈ, ਇਹ ਅਕਾਲੀ-ਭਾਜਪਾ ਹਕੂਮਤ, ਅਫਸਰਸ਼ਾਹੀ ਅਤੇ ਉਸ ਵੱਲੋਂ ਪਾਲੇ-ਪੋਸੇ ਮਾਫੀਆ ਗੁੰਡਾ ਗਰੋਹਾਂ ਵੱਲੋਂ ਹੱਕੀ ਸੰਘਰਸ਼ ਦੇ ਰਾਹ ਪਈ ਜਨਤਾ ਖਿਲਾਫ ਵਿੱਢੇ ਵਿਆਪਕ ਤੇ ਵੱਡੀ ਫਾਸ਼ੀ ਹਮਲਾਵਰ ਮੁਹਿੰਮ ਦਾ ਹੀ ਇੱਕ ਅੰਗ ਹੈ। ਇਸ ਲਈ, ਇਸ ਨੂੰ ਗੰਭੀਰਤਾ ਨਾਲ ਅਤੇ ਚੁਣੌਤੀ ਵਜੋਂ ਲੈਂਦਿਆਂ, ਇਸਦਾ ਢੁਕਵਾਂ ਜੁਆਬ ਦੇਣ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ।
ਜਲੂਰ ਕਾਂਡ: ਜਮਹੂਰੀ ਅਧਿਕਾਰ ਸਭਾ ਹਾਈਕੋਰਟ ਨੂੰ ਸੌਂਪੇਗੀ ਜਾਂਚ ਰਿਪੋਰਟ
ਸੰਗਰੂਰ, 11 ਅਕਤੂਬਰ- ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਸੂਬਾ ਪੱਧਰ ਦੀਆਂ ਤਿੰਨ ਹੋਰ ਜਥੇਬੰਦੀਆਂ ਸਮੇਤ ਪਿੰਡ ਜਲੂਰ ਦਾ ਦੌਰਾ ਕਰਨ ਤੋਂ ਬਾਅਦ ਦਲਿਤਾਂ 'ਤੇ ਹੋਏ ਹਮਲੇ ਦੀ ਵਾਪਰੀ ਘਟਨਾ ਦੀ ਮੁਕੰਮਲ ਜਾਂਚ ਰਿਪੋਰਟ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ।
ਇੱਥੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸੱਕਤਰ ਅਤੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ ਨੇ ਦੱਸਿਆ ਕਿ ਸਭਾ ਦੇ ਸੂਬਾ ਸਕੱਤਰੇਤ ਮੈਂਬਰ ਪ੍ਰਿਤਪਾਲ ਸਿੰਘ ਬਠਿੰਡਾ ਅਤੇ ਐਡਵੋਕੇਟ ਐਨ.ਕੇ.ਜੀਤ, ਜ਼ਿਲ•ਾ ਪ੍ਰਧਾਨ ਨਾਮਦੇਵ ਸਿੰਘ ਭੁਟਾਲ ਤੋਂ ਇਲਾਵਾ ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ ਦੇ ਐਡਵੋਕੇਟ ਪੰਕਜ, ਸਟੂਡੈਂਟਸ ਫਾਰ ਸੁਸਾਇਟੀ ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਸੋਨਾ ਸਿੰਘ ਆਦਿ ਦੀ ਟੀਮ ਵੱਲੋਂ ਪਿੰਡ ਜਲੂਰ ਦਾ ਦੌਰਾ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪਿੰਡ ਵਿੱਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਹੈ। ਬਹੁਤੇ ਘਰਾਂ ਨੂੰ ਜਿੰਦਰੇ ਲੱਗੇ ਹੋਏ ਹਨ। ਦਲਿਤ ਪਰਿਵਾਰ ਰਾਤ ਨੂੰ ਆਪਣੇ ਘਰਾਂ ਵਿੱਚ ਸੌਣ ਤੋਂ ਡਰਦੇ ਹਨ। ਇਸ ਮੌਕੇ ਜਾਰੀ ਰਿਪੋਰਟ ਵਿੱਚ ਦੋਸ਼ ਲਾਇਆ ਕਿ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਲਵੀਰ ਜਲੂਰ ਅਤੇ ਉਸਦੇ ਭਰਾ 'ਤੇ ਸੰਘਰਸ਼ ਕਮੇਟੀ ਆਗੂ ਬਲਵਿੰਦਰ ਜਲੂਰ ਦੇ ਪਰਿਵਾਰ ਅਤੇ ਘਰ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ। ਇਹਨਾਂ ਦੀ ਬਜ਼ੁਰਗ ਮਾਤਾ ਦੀ ਲੱਤ ਵੱਢ ਦਿੱਤੀ ਗਈ ਅਤੇ ਬਜ਼ੁਰਗ ਪਿਤਾ ਦੀ ਬੇਇੱਜਤੀ ਕੀਤੀ। ਪਰਿਵਾਰ ਦੀ ਪ੍ਰਚੂਨ ਦੀ ਦੁਕਾਨ ਦੀ ਭੰਨਤੋੜ ਕੀਤੀ ਗਈ। ਜਖਮੀ ਪਰਿਵਾਰ ਡਰਦਾ ਹਸਪਤਾਲਾਂ ਵਿੱਚ ਦਾਖਲ ਨਹੀਂ ਹੋ ਰਿਹਾ ਅਤੇ ਡੰਗਰ ਭੁੱਖੇ ਮਰ ਰਹੇ ਹਨ।
ਸਭਾ ਨੇ ਸਿਵਲ ਅਤੇ ਪੁਲਸ ਪ੍ਰਸਾਸ਼ਨ ਦੀ ਕਾਰਵਾਈ ਨੂੰ ਸਿਆਸੀ ਸ਼ਹਿ ਪ੍ਰਾਪਤ ਇੱਕਪਾਸੜ ਕਰਾਰ ਦਿੱਤਾ ਹੈ। ਉਹਨਾਂ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਾਂਚ ਲਈ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਆਧਾਰਤ ਬਣਾਈ ਕਮੇਟੀ ਨੂੰ ਲਿੱਪਾਪੋਚੀ ਅਤੇ ਮੁੱਦੇ ਨੂੰ ਦਫਨਾਉਣ ਦਾ ਯਤਨ ਦੱਸਦਿਆਂ ਘਟਨਾ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ।
ਮਟਕਾ ਚੌਕ ਦਾ ''ਪੱਕਾ ਮੋਰਚਾ'' ਕਹਿਣੀ ਅਤੇ ਕਰਨੀ ਵਿੱਚ ਐਡਾ ਪਾੜਾ
ਮਟਕਾ ਚੌਕ ਦਾ ''ਪੱਕਾ ਮੋਰਚਾ'' ਕਹਿਣੀ ਅਤੇ ਕਰਨੀ ਵਿੱਚ ਐਡਾ ਪਾੜਾ
ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ 5 ਸਤੰਬਰ ਨੂੰ ਚੰਡੀਗੜ• ਦੇ ਮਟਕਾ ਚੌਕ ਵਿੱਚ ''ਪੱਕਾ ਮੋਰਚਾ'' ਲਾਉਣ ਦਾ ਐਲਾਨ ਗੱਜ ਵੱਜ ਕੇ ਕੀਤਾ ਗਿਆ ਸੀ। ਜਿਹੋ ਜਿਹੀ ਪੰਜਾਬ ਦੀ ਲੋਕ-ਦੁਸ਼ਮਣ ਅਕਾਲੀ ਭਾਜਪਾ ਸਰਕਾਰ ਤੋਂ ਆਸ ਕੀਤੀ ਜਾਂਦੀ ਸੀ, ਉਸੇ ਮੁਤਾਬਕ ਉਸ ਵੱਲੋਂ ਵੱਡੀ ਪੱਧਰ 'ਤੇ ਪੁਲਸ ਨਾਕਾਬੰਦੀਆਂ ਅਤੇ ਪੇਸ਼ਬੰਦੀਆਂ ਕਰਦਿਆਂ ਕਿਸਾਨਾਂ ਨੂੰ ਮਟਕਾ ਚੌਕ ਤਾਂ ਕੀ ਚੰਡੀਗੜ• ਦੇ ਵੀ ਨੇੜੇ ਨਹੀਂ ਲੱਗਣ ਦਿੱਤਾ ਗਿਆ। ਖੈਰ! ਹਾਕਮਾਂ ਵੱਲੋਂ ਆਪਣਾ ਕੰਮ ਕੀਤਾ ਗਿਆ। ਪਰ ਸੁਆਲਾਂ ਦਾ ਸੁਆਲ ਤਾਂ ਇਹ ਹੈ ਕਿ ਇਸ ''ਪੱਕੇ ਮੋਰਚੇ'' ਦਾ ਐਲਾਨ ਕਰਨ ਵਾਲੀਆਂ ਕਿਸਾਨ ਲੀਡਰਸ਼ਿੱਪਾਂ ਵੱਲੋਂ ਇਹ ਐਲਾਨ ਕੀ ਸੋਚ ਕੇ ਕੀਤਾ ਗਿਆ ਸੀ? ਕੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਮਟਕਾ ਚੌਕ ਵਿੱਚ ਕਿੰਨੇ ਵਰਿ•ਆਂ ਤੋਂ ਹਕੂਮਤ ਵੱਲੋਂ ਧਰਨੇ-ਮੁਜਾਹਰੇ ਕਰਨ 'ਤੇ ਪਾਬੰਦੀ ਮੜ•ੀ ਹੋਈ ਹੈ? ਕੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਹੜੀ ਹਕੂਮਤ ਬਾਦਲ ਅਤੇ ਬਠਿੰਡੇ ਵਰਗੀਆਂ ਥਾਵਾਂ 'ਤੇ ਲਾਏ ਜਾਣ ਵਾਲੇ ਧਰਨਿਆਂ ਨੂੰ ਰੋਕ ਸਕਦੀ ਹੈ, ਹੁਣ ਤਾਂ ਉਹ ਪਹਿਲੋਂ ਹੀ ਧਰਨਿਆਂ-ਰੈਲੀਆਂ ਲਈ ਵਰਜਿੱਤ ਐਲਾਨੀ ਥਾਂ 'ਤੇ ਅਜਿਹਾ ਕਰਨ ਦੀ ਇਜਾਜ਼ਤ ਕਦਾਚਿੱਤ ਨਹੀਂ ਦੇਵੇਗੀ। ਇੱਕ ਗੱਲ ਪੱਕੀ ਹੈ ਕਿ ਇਹਨਾਂ ਕਿਸਾਨ ਲੀਡਰਸ਼ਿੱਪਾਂ ਨੂੰ ਭਲੀਭਾਂਤ ਪਤਾ ਸੀ ਕਿ ਪੰਜਾਬ ਸਰਕਾਰ ਸੰਘਰਸ਼ਸ਼ੀਲ ਕਿਸਾਨਾਂ ਨੂੰ ''ਮਟਕਾ ਚੌਕ'' ਵਿੱਚ ਪੈਰ ਧਰਨ ਦੀ ਇਜਾਜ਼ਤ ਨਹੀਂ ਦੇਵੇਗੀ।
ਜੇ ਇਹ ਪਤਾ ਹੁੰਦਿਆਂ-ਸੁੰਦਿਆਂ, ਕਿਸਾਨ ਲੀਡਰਸ਼ਿੱਪਾਂ ਵੱਲੋਂ ਇਸ ''ਪੱਕੇ ਮੋਰਚੇ'' ਦਾ ਐਲਾਨ ਕਰਨ ਦਾ ਕਦਮ ਲਿਆ ਗਿਆ ਸੀ, ਤਾਂ ਕੀ ਸੋਚ ਕੇ ਲਿਆ ਗਿਆ ਸੀ? ਇਹ ਤਿੰਨ ਚੋਣਾਂ 'ਚੋਂ ਇੱਕ ਦੀ ਚੋਣ ਸੋਚ ਕੇ ਹੀ ਲਿਆ ਹੋ ਸਕਦਾ ਹੈ। ਇੱਕ— ਐਲਾਨ ਕਰ ਦਿਓ। ਚੰਡੀਗੜ• ਪਹੁੰਚਣ ਅਤੇ ਧਰਨਾ ਲੱਗਣ ਨੀ ਦੇਣਾ। ਰਾਹ ਵਿੱਚ ਜਿੱਥੇ ਵੀ ਰੋਕ ਲਿਆ, ਉੱਥੇ ਹੀ ਇੱਕ-ਅੱਧਾ ਦਿਨ ਸੜਕਾਂ ਰੋਕ ਕੇ ਰੋਸ ਕਰਕੇ ਅਤੇ ਜਾਂ ਕੁੱਝ ਗ੍ਰਿਫਤਾਰੀਆਂ ਕਰਵਾ ਕੇ ''ਪੱਕਾ ਮੋਰਚਾ'' ਨਾ ਲਾਉਣ ਦਾ ਭਾਂਡਾ ਹਕੂਮਤ ਸਿਰ ਭੰਨਦਿਆਂ, ਕਾਰਵਾਈ ਨੂੰ ਸਮੇਟ ਦਿੱਤਾ ਜਾਵੇਗਾ। ਦੂਜੀ— ਜਿੱਥੇ ਵੀ ਰਾਹ ਵਿੱਚ ਰੋਕ ਲਿਆ ਜਾਂ ਤਾਂ ਉੱਥੇ ਹੀ ''ਪੱਕਾ ਮੋਰਚਾ'' (ਅਣਮਿਥੇ ਸਮੇਂ ਲਈ ਮੋਰਚੇ) ਦਾ ਝੰਡਾ ਗੱਡਾ ਦਿੱਤਾ ਜਾਵੇਗਾ ਜਾਂ ਪਹਿਲਾਂ ਤੋਂ ਬਣਾਈ ਵਿਉਂਤ ਅਨੁਸਾਰ ਉੱਥੋਂ ਪਿੱਛੇ ਹਟਦਿਆਂ, ਹੋਰਨਾਂ ਮਿਥੀਆਂ ਚੋਣਵੀਆਂ ਥਾਵਾਂ (ਡੀ.ਸੀ./ਐਸ.ਡੀ.ਐਮ.) 'ਤੇ ਅਣਮਿਥੇ ਸਮੇਂ ਲਈ ਧਰਨੇ ਸ਼ੁਰੂ ਕੀਤੇ ਜਾਣਗੇ, ਜਿਵੇਂ ਅੰਮ੍ਰਿਤਸਰ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੀਤਾ ਗਿਆ ਹੈ। ਤੀਜਾ— ਮਟਕਾ ਚੌਕ ਵਿੱਚ ਹਰ ਹਾਲਤ ਵਿੱਚ ਪਹੁੰਚਣ ਲਈ ਹਕੂਮਤ ਤੋਂ ਓਹਲਾ ਰੱਖਦਿਆਂ, ਢੁਕਵੀਆਂ ਤਿਆਰੀਆਂ ਦਾ ਅਮਲ ਚਲਾਇਆ ਜਾਵੇਗਾ ਅਤੇ ਹਕੂਮਤ ਨੂੰ ਝਕਾਨੀ ਦਿੰਦਿਆਂ, ਸੰਘਰਸ਼ਸ਼ੀਲ ਕਿਸਾਨ ਕਾਫਲਿਆਂ ਵੱਲੋਂ ਇੱਕ ਵਾਰ ਹਰ ਹੀਲੇ ਮਟਕਾ ਚੌਕ ਮੱਲਿਆ ਜਾਵੇਗਾ। ਉਸ ਤੋਂ ਬਾਅਦ ਅੱਗੇ ਹਕੂਮਤ ਇਸ ਧਰਨੇ ਨੂੰ ਬਰਦਾਸ਼ਤ ਕਰਦਿਆਂ, ਜਾਰੀ ਰੱਖਣ ਦੀ ਆਗਿਆ ਦਿੰਦੀ ਹੈ ਜਾਂ ਨਹੀਂ— ਇਹ ਫਿਰ ਦੇਖਿਆ ਜਾਵੇਗਾ।
ਪਹਿਲੀ ਚੋਣ— ਉਹਨਾਂ ਕਿਸਾਨ (ਹੋਰਨਾਂ ਤਬਕਿਆਂ ਦੀਆਂ) ਲੀਡਰਸ਼ਿੱਪਾਂ 'ਤੇ ਢੁਕਦੀ ਹੈ, ਜਿਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਵੱਡਾ ਪਾੜਾ ਹੁੰਦਾ ਹੈ। ਇਹ ਲੀਡਰਸ਼ਿੱਪਾਂ ਕਿਸਾਨਾਂ ਨੂੰ ਕਹਿੰਦੀਆਂ ਹੋਰ ਕੁੱਝ ਹਨ, ਪਰ ਇਹਨਾਂ ਦਾ ਅਮਲ ਹੋਰ ਹੁੰਦਾ ਹੈ, ਇਹਨਾਂ ਦੀ ਕਹਿਣੀ ਨਾਲ, ਕੀਤੇ ਐਲਾਨਾਂ ਨਾਲ ਬੇਮੇਲ ਹੁੰਦਾ ਹੈ। ਮੌਕਾਪ੍ਰਸਤੀ, ਆਰਥਿਕਵਾਦ-ਸੁਧਾਰਵਾਦ ਅਤੇ ਹਾਕਮਪ੍ਰਸਤੀ ਦੀ ਪਟੜੀ ਚੜ•ੀਆਂ ਲੀਡਰਸ਼ਿੱਪਾਂ ਅਜਿਹਾ ਕਰਦੀਆਂ ਹਨ। ਅਜਿਹਾ ਕਰਨਾ ਉਹਨਾਂ ਦੀ ਫਿਤਰਤ ਹੁੰਦੀ ਹੈ। ਉਹ ਅਜਿਹਾ ਵਾਰ ਵਾਰ ਕਰਦਿਆਂ ਹਨ। ਪੂਰੀ ਢੀਠਤਾਈ ਨਾਲ ਆਪਣੇ ਇਸ ਕਰਮ ਨੂੰ ਜਾਰੀ ਰੱਖਦੀਆਂ ਹਨ।
ਪਿਛਲੀਆਂ ਦੋ ਚੋਣਾਂ ਉਹਨਾਂ ਲੀਡਰਸ਼ਿੱਪਾਂ 'ਤੇ ਢੁਕਵੀਆਂ ਹਨ, ਜਿਹੜੀਆਂ ਕਿਸਾਨ ਹਿੱਤਾਂ ਨਾਲ ਖਰੀ ਵਫਾਦਾਰੀ ਪਾਲਣ ਦਾ ਦਮ ਭਰਦੀਆਂ ਹਨ ਅਤੇ ਇਸ ਵਫਾਦਾਰੀ ਨੂੰ ਸਿਰ ਨਾਲ ਨਿਭਾਉਣ ਦੇ ਯਤਨ ਕਰਦੀਆਂ ਹਨ। ਦੁਸ਼ਮਣ ਕਿੱਡਾ ਵੀ ਡਾਢਾ ਹੋਵੇ— ਜੇ ਲੋਕਾਂ 'ਤੇ ਵਿਸ਼ਵਾਸ਼ ਰੱਖਿਆ ਜਾਵੇ, ਦਰੁਸਤ ਅਤੇ ਢੁਕਵੀਆਂ ਨੀਤੀਆਂ-ਪੈਂਤੜੇ ਅਪਣਾਏ ਜਾਣ, ਆਪਣੇ ਜਥੇਬੰਦਕ ਵਿੱਤ ਨੂੰ ਮੱਦੇਨਜ਼ਰ ਰੱਖਿਆ ਜਾਵੇ ਤਾਂ ਔਖੀਆਂ ਤੋਂ ਔਖੀਆਂ ਹਾਲਤਾਂ ਵਿੱਚ ਆਪਣੇ ਕੀਤੇ ਐਲਾਨੇ ਜਾਂ ਮਿਥੇ ਸੰਘਰਸ਼ ਟੀਚਿਆਂ 'ਤੇ ਅੱਪੜਨ ਦੀਆਂ ਗੁੰਜਾਇਸ਼ਾਂ ਨੂੰ ਸਾਕਾਰ ਕੀਤਾ ਜਾ ਸਕਦਾ ਹੈ। ਇਉਂ ਕਹਿਣੀ ਅਤੇ ਕਰਨੀ ਦੇ ਪੂਰੇ ਹੋਣ ਦੇ ਦਾਅਵਿਆਂ 'ਤੇ ਪੂਰਾ ਉੱਤਰਿਆ ਜਾ ਸਕਦਾ ਹੈ।
7 ਕਿਸਾਨ ਜਥੇਬੰਦੀਆਂ ਵਿੱਚੋਂ ਬਹੁਤੀਆਂ ਜਥੇਬੰਦੀਆਂ ਦੀਆਂ ਲੀਡਰਸ਼ਿੱਪਾਂ ਦੀ ਖਰੀ ਕਿਸਾਨ ਹਿਤੈਸ਼ੀ ਲੀਡਰਸ਼ਿੱਪਾਂ ਵਜੋਂ ਪੜਤ ਬਣੀ ਹੋਈ ਹੈ ਅਤੇ ਉੱਭਰੀ ਹੋਈ ਹੈ। ਪਰ ਉਹਨਾਂ ਦਾ ਮਟਕਾ ਚੌਕ ਵਿੱਚ ''ਪੱਕਾ ਮੋਰਚਾ'' ਲਾਉਣ ਦੇ ਮਾਮਲੇ ਵਿੱਚ ਸਾਹਮਣੇ ਆਇਆ ਅਮਲ ਉਹਨਾਂ ਦੀ ਕਿਸਾਨ-ਹਿਤੈਸ਼ੀ ਪੜਤ ਦੇ ਤਕਾਜ਼ਿਆਂ ਨਾਲ ਬੇਮੇਲਹੈ। ਜਿਵੇਂ ਇਹਨਾਂ ਲੀਡਰਸ਼ਿੱਪਾਂ ਵੱਲੋਂ ਚੰਦ ਦਿਨਾਂ ਵਿੱਚ ਆਪਣੀਆਂ ਛਿੱਟ-ਪੁੱਟ ਧਰਨਾ-ਸਰਗਰਮੀਆਂ ਨੂੰ ਸਮੇਟਿਆ ਗਿਆ ਹੈ ਅਤੇ ''ਪੱਕੇ ਧਰਨੇ'' ਦਾ ਭੋਗ ਪਾਇਆ ਗਿਆ ਹੈ— ਇਹ ਕਹਿਣੀ ਅਤੇ ਕਰਨੀ ਦੇ ਸੁਮੇਲ ਦੀ ਬਜਾਇ, ਇਹਨਾਂ ਵਿੱਚ ਪਹਿਲੀ ਚੋਣ ਕਰਨ ਵਾਲੀਆਂ ਲੀਡਰਸ਼ਿੱਪਾਂ ਦੀ ਕਹਿਣੀ ਅਤੇ ਕਰਨੀ ਵਿਚਲੇ ਪਾੜੇ ਵਰਗੇ ਪਾੜੇ ਨੂੰ ਸਾਹਮਣੇ ਲਿਆਉਂਦਾ ਹੈ। ਕਾਸ਼! ਇਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਐਡਾ ਅਫਸੋਸਨਾਕ ਪਾੜਾ ਨਾ ਹੁੰਦਾ।
ਸਾਡੇ ਸਮਿਆਂ ਦੀ ਦਰੋਪਦੀ
ਜੰਗ ਦੇ ਜਖ਼ਮ:
1980 ਵਿੱਚ ਜਨਮੀ ਇੱਕ ਤਾਮਿਲ ਔਰਤ ਹੋਣ ਵਜੋਂ ਮੇਰੇ ਪ੍ਰਭਾਵ ਇਹ ਬਣੇ ਹਨ ਕਿ ਭਾਰਤੀ ਫੌਜ ਦਹਿਸ਼ਤ, ਖੌਫ ਅਤੇ ਅੰਨ•ੀਂ ਨਫਰਤ ਦਾ ਨਾਂ ਹੈ। ਅਸੀਂ ਛੋਟੇ ਹੁੰਦਿਆਂ ਨੇ, ਸ੍ਰੀ ਲੰਕਾ ਵਿੱਚ ਉੱਤਰ-ਪੂਰਬੀ ਖਿੱਤੇ ਦੇ ਤਾਮਿਲਾਂ 'ਤੇ ਭਾਰਤੀ ਸ਼ਾਂਤੀ ਸੈਨਾ ਵੱਲੋਂ ਕੀਤੇ ਗਏ ਜ਼ੁਲਮਾਂ ਬਾਰੇ ਸੁਣਿਆ ਹੋਇਆ ਸੀ। ਕਿਤਾਬਾਂ ਵਿਚਲੀ ਸ਼ਨਾਖਤ ਜਾਂ ਕੌਮਵਾਦ ਦੇ ਸਬਕਾਂ ਨਾਲੋਂ ਕਿਤੇ ਵਧੇਰੇ ਇਸ ਪ੍ਰਚਾਰ ਨੇ ਸਾਨੂੰ ਟਾਈਗਰਾਂ ਦੇ ਹਮਾਇਤੀ ਅਤੇ ਤਾਮਿਲਾਂ ਲਈ ਵੱਖਰੇ ਦੇਸ਼ ਦੀ ਮੰਗ ਦੇ ਪੱਖ ਵਿੱਚ ਲਿਜਾ ਖੜ•ੇ ਕੀਤਾ ਸੀ। ਇਸ ਤੋਂ ਇਲਾਵਾ ਰੇਡੀਓ, ਟੀ.ਵੀ. ਉੱਪਰ ਸ਼ਰਨਾਰਥੀਆਂ ਅਤੇ ਸਿਆਸੀ ਕੈਦੀਆਂ ਦੇ ਕੀਤੇ ਜਾ ਰਹੇ ਘਾਣ ਦੀਆਂ ਖਬਰਾਂ ਆਉਣ ਦੇ ਦੌਰ ਵਿੱਚ ਕਿਤਾਬਾਂ ਵੀ ਇੱਕ ਪ੍ਰਾਪੇਗੰਡਾ ਹੀ ਸਨ। 1989 ਦੇ ਵਾਲਵੈੱਟੀਥੂਰਾਈ ਹੱਤਿਆ ਕਾਂਡ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਡੇਜ਼ ਵੱਲੋਂ ਵੀ ਭਾਰਤ ਵੱਲੋਂ ਰਚਾਇਆ ਮਾਈ-ਲਾਈ ਕਾਂਡ ਆਖਿਆ ਗਿਆ ਸੀ। ਮੈਂ ਇਸ ਨਾਲ ਸਬੰਧਤ ਫੋਟੋਆਂ ਦੀ ਇੱਕ ਕਿਤਾਬ ਵੇਖੀ ਸੀ, ''ਵਾਲਵੈੱਟੀਥੂਰਾਈ ਹੱਤਿਆ ਕਾਂਡ: ਭਾਰਤ ਵੱਲੋਂ ਰਚਾਇਆ ਮਾਈ ਲਾਈ''। (ਮਾਈ ਲਾਈ ਵੀਅਤਨਾਮ ਵਿੱਚ ਉਹ ਥਾਂ ਹੈ ਜਿੱਥੇ ਅਮਰੀਕੀ ਫੌਜੀਆਂ ਨੇ ਦਰਜ਼ਨਾਂ ਹੀ ਲੋਕਾਂ ਨੂੰ ਮਾਰ ਕੇ ਸਮੂਹਿਕ ਕਬਰ ਵਿੱਚ ਦਫਨਾਇਆ ਸੀ। –ਅਨੁਵਾਦਕ) ਇਹ ਕਿਤਾਬ ਉਸ ਸਮੇਂ ਤਾਮਿਲਨਾਡੂ ਵਿੱਚ ਆਮ ਮਿਲਦੀ ਸੀ। ਕਤਲੇਆਮ ਦੀਆਂ ਤਸਵੀਰਾਂ, ਬਚ ਗਿਆਂ ਦੇ ਬਿਆਨ, ਬੱਚਿਆਂ ਦੇ ਸਾਹਮਣੇ ਬਲਾਤਕਾਰਾਂ ਦੇ ਚਿਤਰਣ, ਵਹਿਸ਼ੀ ਕਤਲ— ਉਸ ਸਮੇਂ ਦੇ ਦ੍ਰਿਸ਼ ਅਤੇ ਬੋਲ ਮੇਰੇ ਜੇਹਨ ਵਿੱਚ ਉਵੇਂ ਹੀ ਉੱਕਰੇ ਹੋਏ ਹਨ। ਮੈਨੂੰ ਪਤਾ ਲੱਗਿਆ ਕਿ ਔਰਤਾਂ ਸਭ ਤੋਂ ਪਹਿਲਾਂ ਜੰਗ ਦੀ ਮਾਰ ਹੇਠ ਆਈਆਂ, ਜਿਹੜੀਆਂ ਹੋਰਨਾਂ ਨੂੰ ਬਚਾਉਣ ਲਈ ਜੰਗ ਦੇ ਮੈਦਾਨ ਵਿੱਚ ਗਈਆਂ, ਉਹਨਾਂ 'ਤੇ ਸਭ ਤੋਂ ਭੈੜੀ ਕਿਸਮ ਦੇ ਅੱਤਿਆਚਾਰ ਹੋਏ। ਬਾਅਦ ਵਿੱਚ, ਜਦੋਂ ਮੈਂ ਅਜੇ ਅੱਲੜ• ਉਮਰ ਵਿੱਚ ਹੀ ਸੀ ਤਾਂ ਮੈਂ ਉਸ ਸਮੇਂ ਘ੍ਰਿਣਾ ਨਾਲ ਭਰੀ ਪਈ ਸੀ। ਮੈਨੂੰ ਮਹਾਸ਼ਵੇਤਾ ਦੇਵੀ ਦੀ ਮਿੰਨੀ ਕਹਾਣੀ ਦਰੋਪਦੀ ਪੜ•ਨ ਨੂੰ ਮਿਲੀ, ਜਿਹੜੀ ਕਿ ਗਾਇਤਰੀ ਚੱਕਰਵਰਤੀ ਸਪਾਈਵਾਕ ਵੱਲੋਂ ਅਨੁਵਾਦਿਤ ''ਬਰੈਸਟ ਸਟੋਰੀਜ਼'' ਦੇ ਅਨੁਵਾਨ ਹੇਠ ਛਪੀ ਕਿਤਾਬ ਵਿੱਚ ਸ਼ਾਮਲ ਸੀ।
ਦਰੋਪਦੀ ਨੇ ਮੈਨੂੰ ਇਹ ਦਰਸਾਇਆ ਕਿ ਕਿਵੇਂ ਫੌਜੀ ਬਲ ਭਾਰਤੀ ਔਰਤਾਂ ਨਾਲ ਵੱਖਰਾ ਵਿਵਹਾਰ ਨਹੀਂ ਕਰਦੇ, ਭਾਵੇਂ ਕਿ ਉਹ ਆਪਣੀਆਂ ਸਰਹੱਦਾਂ ਦੇ ਅੰਦਰ ਹੀ ਰਹਿੰਦੀਆਂ ਹਨ। 27 ਸਾਲਾ ਦੋਪਦੀ ਮੇਝੇਨ ''ਵਿਗੜੀ ਔਰਤ'' ਹੈ, ਜੋ ਸੂਰਜਾ ਸਾਹੂ ਜਾਗੀਰਦਾਰ ਅਤੇ ਉਸਦੇ ਪੁੱਤਰ ਦੇ ਕਤਲ ਵਿੱਚ ਸ਼ਾਮਲ ਹੈ, ਉਹ ਨਾ ਸਿਰਫ ਖਾੜਕੂ ਨਕਸਲੀ ਲਹਿਰ ਦੀ ਪ੍ਰਤੀਕ ਹੈ ਬਲਕਿ ਉਹ ਉਸ ਆਦਿਵਾਸੀ ਔਰਤ ਨੂੰ ਵੀ ਰੂਪਮਾਨ ਕਰਦੀ ਹੈ, ਜਿਹੜੀ ਫੌਜੀ ਬਲਾਂ ਹੱਥੋਂ ਬਲਾਤਕਾਰ ਅਤੇ ਅੱਤਿਆਚਾਰਾਂ ਦਾ ਸ਼ਿਕਾਰ ਹੁੰਦੀ ਹੈ।
ਦੋਪਦੀ ਨੂੰ ਪੁਲਸੀ ਹਿਰਾਸਤ ਵਿੱਚ ਨੰਗਿਆ ਕੀਤੇ ਜਾਣ ਅਤੇ ਬਲਾਤਕਾਰ ਦਾ ਸ਼ਿਕਾਰ ਬਣਾਉਣ 'ਤੇ ਦਿਮਾਗ 'ਚ ਇੱਕਦਮ ਮਹਾਂਭਾਰਤ ਦੀ ਦਰੋਪਦੀ ਦਾ ਖਿਆਲ ਆਉਂਦਾ ਹੈ, ਜਿਸਨੂੰ ਲੋਕਾਂ ਸਾਹਮਣੇ ਨਿਰ-ਵਸਤਰ ਕੀਤਾ ਗਿਆ ਅਤੇ ਉਸਦੇ ਵਾਲ ਪੁੱਟੇ ਗਏ। ਉਹ ਇਹ ਸਹੁੰ ਖਾਂਦੀ ਹੈ ਕਿ ਉਹ ਆਪਣੇ ਸਿਰ ਦੇ ਵਾਲ ਇਹ ਕਰਤੂਤ ਕਰਨ ਵਾਲਿਆਂ ਦੇ ਖ਼ੂਨ ਨਾਲ ਹੀ ਧੋਵੇਗੀ ਅਤੇ ਆਪਣੇ ਸਿਰ ਨੂੰ ਜਾਗੀਰਦਾਰ ਦੇ ਪੱਟ ਦੀ ਹੱਡੀ ਨੂੰ ਕੰਘੀ ਬਣਾ ਕੇ ਗੁੰਦੇਗੀ। ਮਹਾਸ਼ਵੇਤਾ ਦੇਵੀ ਦੀ ਕਹਾਣੀ ਵਿਚਲੀ ਦੋਪਦੀ ਆਪਣੀ ਰਾਖੀ ਦੀ ਖਾਤਰ ਕਿਸੇ ਮਰਦ ਦੇ ਦੈਵੀ ਸਾਥ ਦੀ ਮੁਥਾਜ ਨਹੀਂ। ਇਸ ਤੋਂ ਉਲਟ ਉਹ ਆਪਣੇ ਨੰਗੇਜ ਦੀ ਹਾਲਤ ਨੂੰ ਬਗਾਵਤ ਵਿੱਚ ਬਦਲ ਦਿੰਦੀ ਹੈ। ਆਪਣੀਆਂ ਰੂਪੋਂ-ਕਰੂਪ ਹੋਈਆਂ ਛਾਤੀਆਂ ਨਾਲ ਉਹ ਨਕਸਲ-ਵਿਰੋਧੀ ਅਪ੍ਰੇਸ਼ਨਾਂ ਦੇ ਮਾਹਰ ਸੇਨਨਾਇਕ ਨੂੰ ਪਰ•ਾਂ ਧੱਕਦੀ ਹੈ, ਆਪਣੇ ਨੰਗੇਜ਼ ਨਾਲ ਉਸ ਨੂੰ ਨਿਤਾਣਾ ਬਣਾ ਧਰਦੀ ਹੈ।
ਇਹ ਜਾਣਦੇ ਹੋਏ ਕਿ ਤਾਮਿਲ ਟਾਈਗਰ ਕੰਮ ਕਿਵੇਂ ਕਰਦੇ ਹਨ, ਖਾਸ ਕਰਕੇ ਉਹ ਔਰਤ ਆਤਮ-ਘਾਤੀ ਬੰਬਾਰਾਂ ਨੂੰ ਕਿਵੇਂ ਤਾਇਨਾਤ ਕਰਦੇ ਹਨ, ਮੈਨੂੰ ਇਹ ਜਾਣਕਾਰੀ ਮਿਲੀ ਕਿ ਔਰਤਾਂ ਦੇ ਸਰੀਰ ਉੱਤੇ ਕੀਤੇ ਗਏ ਹਮਲੇ ਆਪਣੇ ਸਿੱਟੇ ਕੱਢਦੇ ਹਨ: ਜਦੋਂ ਔਰਤ ਦੇ ਸਰੀਰ ਨੂੰ ਯੁੱਧ ਦਾ ਮੈਦਾਨ ਦਿੱਤਾ ਜਾਵੇ ਤਾਂ ਉਸ ਸਮੇਂ ਇਹ ਯੁੱਧ ਦੇ ਨਾਟ ਵਿੱਚ ਇੱਕ ਹਥਿਆਰ ਬਣ ਜਾਂਦਾ ਹੈ। ਕਾਮਰੇਡ ਦੋਪਦੀ ਵੱਲੋਂ ਇੱਕ ਜਾਗੀਰਦਾਰ ਨੂੰ ਇੱਕ ਔਰਤ ਵਜੋਂ ਮਾਰਿਆ ਜਾਣਾ ਜਾਬਰ ਢਾਂਚੇ ਖਿਲਾਫ ਉਸਦੀ ਲੜਾਈ ਨੂੰ ਦਰਸਾਉਂਦਾ ਹੈ— ਮੈਂ ਉਸਦੇ ਹੌਸਲੇ ਦੀ ਉਸ ਸਮੇਂ ਵੀ ਦਾਦ ਦਿੱਤੀ, ਜਦੋਂ ਉਹ ਹਥਿਆਰ ਰਹਿਤ ਅਤੇ ਪੂਰੀ ਤਰ•ਾਂ ਉਹਨਾਂ ਦੇ ਕਾਬੂ ਵਿੱਚ ਸੀ।
ਸਪਾਈਵਾਕ ਵੱਲੋਂ 1981 ਵਿੱਚ ਦਰੋਪਦੀ ਬਾਰੇ ਆਲੋਚਨਾਤਮਿਕ ਪੜਚੋਲ ਸਬੰਧੀ ਭੂਮਿਕਾ 'ਚ ਲਿਖਿਆ ਗਿਆ ਸੀ ਕਿ ''ਕੋਈ ਮਹਾਸ਼ਵੇਤਾ ਦੇਵੀ ਦੀ ਲਿਖਤ ਨੂੰ ਭਾਰਤ ਦੇ ਸੰਦਰਭ ਵਿੱਚ ਮੰਨੇ ਜਾਂ ਨਾ ਮੰਨੇ, ਪਰ ਇਸ ਨੂੰ ਬੰਗਾਲ ਵਿੱਚ ਤਾਂ ਸਵਿਕਾਰਿਆ ਗਿਆ ਹੈ।'' (ਅੰਗਰੇਜ਼ੀ ਦੇ ਅਨੇਕਾਂ ਅਨੁਵਾਦ ਛਪਣ ਉਪਰੰਤ ਹੁਣ) 35 ਸਾਲਾਂ ਬਾਅਦ ਉਸਦਾ ਕਾਰਜ ਬੰਗਾਲ ਦੀਆਂ ਹੱਦਾਂ ਨੂੰ ਪਾਰ ਕਰਦਾ ਹੈ, ਅਤੇ ਉਹ ਹਿੰਦੋਸਤਾਨ ਦੇ ਮੁਹਾਂਦਰੇ ਨੂੰ ਉਘਾੜਦਾ ਹੈ। ਅੱਜ ਦੇ ਸੰਦਰਭ ਵਿੱਚ ਦਰੋਪਦੀ ਦੇ ਪੜ•ੇ ਜਾਣ ਨੂੰ ਬਹੁਤਾ ਨਹੀਂ ਉਚਿਆਇਆ ਗਿਆ। ਜਦੋਂ ਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਅੱਜ ਕੇਂਦਰੀ ਭਾਰਤ, ਕਸ਼ਮੀਰ ਅਤੇ ਉੱਤਰ-ਪੂਰਬ ਵਿੱਚ ਧਾੜਵੀ ਫੌਜਾਂ ਵਾਂਗ ਵਿਚਰ ਰਹੀਆਂ ਹਨ, ਤਾਂ ਅੱਜ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਅੱਤਿਆਚਾਰਾਂ ਅਤੇ ਉਹਨਾਂ ਦੇ ਕਤਲ ਕਰਨ ਦੇ ਅਖਤਿਆਰਾਂ ਨੂੰ ਚੁਣੌਤੀ ਦੇਈਏ। ਅਸੀਂ ਬਸਤਰ ਵਿੱਚ ਫੌਜੀ ਮੁਹਿੰਮਾਂ ਦੌਰਾਨ ਰੋਜ਼-ਰੋਜ਼ ਔਰਤਾਂ ਨਾਲ ਹੁੰਦੇ ਬਲਾਤਕਾਰਾਂ ਦੀਆਂ ਖਬਰਾਂ ਪੜ•ਦੇ-ਸੁਣਦੇ ਹਾਂ। ਕੁੱਝ ਮਹੀਨੇ ਪਹਿਲਾਂ ਸੁਕਮਾ ਦੀ ਮੁਟਿਆਰ ਮਦਕਮ ਹਿਡਮੇ ਨੂੰ ਅਗਵਾ ਕਰਨ ਉਪਰੰਤ ''ਮੁਕਾਬਲੇ ਵਿੱਚ ਮਾਰੇ ਜਾਣ'' ਦੀ ਖਬਰ ਉੱਘੜਵੀਂ ਮਿਸਾਲ ਬਣਦੀ ਹੈ। ਇਸ ਨੇ ਮਹਾਸ਼ਵੇਤਾ ਦੇਵੀ ਦੇ ਇਹਨਾਂ ਸ਼ਬਦਾਂ ਨੂੰ ਪੈਗੰਬਰੀ ਸੁਰ ਬਖਸ਼ੀ ਹੈ ਕਿ ''ਸਿਰਫ ਸੰਥਾਲ ਹੀ ਨਹੀਂ ਬਲਕਿ ਸਭ ਆਸਟਰੋ-ਏਸ਼ੀਆਈ ਦੇ ਸਾਰੇ ਕਬੀਲੇ ਮੁੰਡਾ ਕਬੀਲੇ ਵਾਂਗ ਵਿਸ਼ੇਸ਼ ਬਲਾਂ ਲਈ ਇੱਕੋ ਜਿਹੇ ਹੀ ਹਨ।''
ਸੱਤ ਮਹੀਨਿਆਂ ਵਿੱਚ 100 ਤੋਂ ਜ਼ਿਆਦਾ ਆਦਿਵਾਸੀਆਂ ਨੂੰ ਝੂਠੇ ''ਮੁਕਾਬਲਿਆਂ'' ਵਿੱਚ ਮਾਰ ਮੁਕਾਉਣਾ, ਬਸਤਰ ਵਿੱਚ ਅਪ੍ਰੇਸ਼ਨ ਗਰੀਨ ਹੰਟ ਦੀਆਂ ਜ਼ਿਆਦਤੀਆਂ ਦਰਸਾਉਣ ਵਾਲੇ ਪੱਤਰਕਾਰਾਂ ਨੂੰ ਮਾਰ ਭਜਾਉਣਾ, ਮੌਜੂਦਾ ਸਿਆਸੀ ਮਾਹੌਲ ਦੇ ਚੱਲਦਿਆਂ ਦਰੋਪਦੀ ਦੀ ਜੂਝਾਰੂ ਕਹਾਣੀ ਨੂੰ ਪੜ•ਨਾ ਜਾਂ ਇਸਨੂੰ ਕਾਲਜ ਤੇ ਯੂਨੀਵਰਸਿਟੀ ਦੀ ਸਟੇਜ 'ਤੇ ਪੇਸ਼ ਕਰਨਾ ਨਾ ਸਿਰਫ ਵਿਦਿਆਰਥੀਆਂ ਨੂੰ ਹਕੀਕਤ ਤੋਂ ਜਾਣੂ ਕਰਵਾਉਣਾ ਹੋਵੇਗਾ ਬਲਕਿ ਇਹ ਉਹਨਾਂ ਨੂੰ ਅਨਿਆਏ ਦੇ ਖਿਲਾਫ ਡਟਣ ਲਈ ਵੀ ਪ੍ਰੇਰਿਤ ਕਰੇਗਾ। ਇਸ ਪੜਾਅ 'ਤੇ ਬੋਲਣ ਵਾਲਿਆਂ ਦੇ ਮੂੰਹ ਬੰਦ ਕਰਨ ਖਿਲਾਫ ਡਟਣਾ ਅਤੇ ਕੌਮ-ਵਿਰੋਧੀ ਫਤਵਿਆਂ ਨੂੰ ਰੱਦ ਕਰਨਾ ਓਨਾ ਹੀ ਜ਼ਰੂਰੀ ਹੈ, ਜਿੰਨਾ ਰਾਜਕੀ ਹਿੰਸਾ ਦੇ ਖਿਲਾਫ ਲੜਾਈ 'ਚ ਡਟਣਾ ਜ਼ਰੂਰੀ ਹੈ।
(-ਮੀਨਾ ਕੰਡਾਸਾਮੀ ਇੱਕ ਨਾਵਲਕਾਰ ਅਤੇ ਕਵਿੱਤਰੀ ਹੈ, ਜਿਸਨੇ ਕਵਿਤਾਵਾਂ ਦੀਆਂ ਤਿੰਨ ਕਿਤਾਬਾਂ ਲਿਖੀਆਂ ਹਨ।)
('ਇੰਡੀਅਨ ਐਕਸਪ੍ਰੈਸ' 9 ਅਕਤੂਬਰ 2016)
ਸਾਡੇ ਸਮਿਆਂ ਦੀ ਦਰੋਪਦੀ
(ਧੱਕੇਸ਼ਾਹੀ ਦੇ ਦੌਰ ਵਿੱਚ, ਮਹਾਸ਼ਵੇਤਾ ਦੇਵੀ ਦੀ ਮਿੰਨੀ ਕਹਾਣੀ ਦਰੋਪਦੀ ਅਜੇ ਵੀ ਐਨੀ ਪ੍ਰਸੰਗਿਕ ਕਿਉਂ?)
-ਮੀਨਾ ਕੰਡਾਸਾਮੀ
ਇਹ ਦੇਸ਼ਭਗਤੀ ਦਾ ਵੇਲਾ ਹੈ। ਫੇਸਬੁੱਕ ਅਤੇ ਟੈਲੀਵੀਜ਼ਨ ਚੈਨਲ ਬਾਰਡਰ 'ਤੇ ਭਾਰਤੀ ਫੌਜ ਵੱਲੋਂ ਕੀਤੇ ਸਰਜੀਕਲ ਹਮਲਿਆਂ ਦੀ ਉਸਤੁਤੀ ਅਤੇ ਯੁੱਧ-ਤਿਆਰੀਆਂ ਦੀਆਂ ਖਬਰਾਂ ਨਾਲ ਭਰੇ ਪਏ ਹਨ ਅਤੇ ਕੀਤਾ ਜਾ ਰਿਹਾ ਇਹ ਜੰਗੀ ਸ਼ੋਰ-ਸ਼ਰਾਬਾ ਬੇਹੂਦਗੀ ਤੋਂ ਸਿਵਾਏ ਹੋਰ ਕੁੱਝ ਨਹੀਂ। ਜੇ ਕੋਈ ਪਿਛਲੇ ਹਫਤਿਆਂ ਦੌਰਾਨ ਬੁਰਹਾਨ ਵਾਨੀ ਦੀ ਮੌਤ ਉਪਰੰਤ 80 ਤੋਂ ਜ਼ਿਆਦਾ ਮਾਰੇ ਗਏ ਕਸ਼ਮੀਰੀ ਨਾਗਰਿਕਾਂ ਦੀ ਗੱਲ ਕਰਦਾ ਹੈ ਜਾਂ ਕੋਈ ਮੜ•ੀ ਜਾ ਰਹੀ ਜੰਗ ਦਾ ਵਿਰੋਧ ਕਰਦਾ ਹੈ, ਤਾਂ ਉਸ ਉੱਪਰ ਫੱਟ ਕੌਮ-ਵਿਰੋਧੀ ਹੋਣ ਦਾ ਫੱਟਾ ਲਗਾ ਦਿੱਤਾ ਜਾਂਦਾ ਹੈ। ਇਸ ਜੰਗੀ ਸ਼ੋਰ-ਸ਼ਰਾਬੇ ਦੌਰਾਨ, ਜਿੱਥੇ ਫੌਜੀਆਂ ਵਿੱਚ ਅੰਨ•ਾ ਫਤੂਰ ਭਰਿਆ ਜਾ ਰਿਹਾ ਹੈ, ਤਾਂ ਇਹ ਸਮਝ ਆਉਣ-ਯੋਗ ਹੈ ਕਿ ਸੱਜੇ-ਪੱਖੀ ਆਰ.ਐਸ.ਐਸ. ਦਾ ਵਿਦਿਆਰਥੀ ਥੜ•ਾ ਏ.ਬੀ.ਵੀ.ਪੀ. ਮਹਾਸ਼ਵੇਤਾ ਦੇਵੀ ਦੀ ਮਸ਼ਹੂਰ ਮਿੰਨੀ ਕਹਾਣੀ ਦਰੋਪਦੀ 'ਤੇ ਆਧਾਰਤ ਹਰਿਆਣੇ ਦੀ ਮਹਿੰਦਰਗੜ• ਵਿਖੇ ਸਥਿਤ ਕੇਂਦਰੀ ਯੂਨੀਵਰਸਿਟੀ ਵਿੱਚ ਖੇਡੇ ਜਾਣ ਵਾਲੇ ਨਾਟਕ ਦਾ ਵਿਰੋਧ ਕਿਉਂ ਕਰਦਾ ਹੈ। ਏ.ਬੀ.ਵੀ.ਪੀ. ਵਾਲਿਆਂ ਨੇ ਨਾ ਸਿਰਫ ਇਹ ਦੋਸ਼ ਹੀ ਲਾਇਆ ਹੈ ਕਿ ਇਸ ਵਿੱਚ ਭਾਰਤੀ ਫੌਜੀਆਂ ਦਾ ਮਾੜਾ ਨਕਸ਼ਾ ਬਣਾਇਆ ਗਿਆ ਬਲਕਿ ਉਹਨਾਂ ਦਾ ਇਹ ਦਾਅਵਾ ਵੀ ਹੈ ਕਿ ਇਹ ਨਾਟਕ ਕੌਮ ਵਿਰੋਧੀ ਹੋਣ ਕਰਕੇ ਦੇਸ਼-ਧਰੋਹ ਦਾ ਮਾਮਲਾ ਵੀ ਬਣਦਾ ਹੈ। 1980 ਵਿੱਚ ਜਨਮੀ ਇੱਕ ਤਾਮਿਲ ਔਰਤ ਹੋਣ ਵਜੋਂ ਮੇਰੇ ਪ੍ਰਭਾਵ ਇਹ ਬਣੇ ਹਨ ਕਿ ਭਾਰਤੀ ਫੌਜ ਦਹਿਸ਼ਤ, ਖੌਫ ਅਤੇ ਅੰਨ•ੀਂ ਨਫਰਤ ਦਾ ਨਾਂ ਹੈ। ਅਸੀਂ ਛੋਟੇ ਹੁੰਦਿਆਂ ਨੇ, ਸ੍ਰੀ ਲੰਕਾ ਵਿੱਚ ਉੱਤਰ-ਪੂਰਬੀ ਖਿੱਤੇ ਦੇ ਤਾਮਿਲਾਂ 'ਤੇ ਭਾਰਤੀ ਸ਼ਾਂਤੀ ਸੈਨਾ ਵੱਲੋਂ ਕੀਤੇ ਗਏ ਜ਼ੁਲਮਾਂ ਬਾਰੇ ਸੁਣਿਆ ਹੋਇਆ ਸੀ। ਕਿਤਾਬਾਂ ਵਿਚਲੀ ਸ਼ਨਾਖਤ ਜਾਂ ਕੌਮਵਾਦ ਦੇ ਸਬਕਾਂ ਨਾਲੋਂ ਕਿਤੇ ਵਧੇਰੇ ਇਸ ਪ੍ਰਚਾਰ ਨੇ ਸਾਨੂੰ ਟਾਈਗਰਾਂ ਦੇ ਹਮਾਇਤੀ ਅਤੇ ਤਾਮਿਲਾਂ ਲਈ ਵੱਖਰੇ ਦੇਸ਼ ਦੀ ਮੰਗ ਦੇ ਪੱਖ ਵਿੱਚ ਲਿਜਾ ਖੜ•ੇ ਕੀਤਾ ਸੀ। ਇਸ ਤੋਂ ਇਲਾਵਾ ਰੇਡੀਓ, ਟੀ.ਵੀ. ਉੱਪਰ ਸ਼ਰਨਾਰਥੀਆਂ ਅਤੇ ਸਿਆਸੀ ਕੈਦੀਆਂ ਦੇ ਕੀਤੇ ਜਾ ਰਹੇ ਘਾਣ ਦੀਆਂ ਖਬਰਾਂ ਆਉਣ ਦੇ ਦੌਰ ਵਿੱਚ ਕਿਤਾਬਾਂ ਵੀ ਇੱਕ ਪ੍ਰਾਪੇਗੰਡਾ ਹੀ ਸਨ। 1989 ਦੇ ਵਾਲਵੈੱਟੀਥੂਰਾਈ ਹੱਤਿਆ ਕਾਂਡ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਡੇਜ਼ ਵੱਲੋਂ ਵੀ ਭਾਰਤ ਵੱਲੋਂ ਰਚਾਇਆ ਮਾਈ-ਲਾਈ ਕਾਂਡ ਆਖਿਆ ਗਿਆ ਸੀ। ਮੈਂ ਇਸ ਨਾਲ ਸਬੰਧਤ ਫੋਟੋਆਂ ਦੀ ਇੱਕ ਕਿਤਾਬ ਵੇਖੀ ਸੀ, ''ਵਾਲਵੈੱਟੀਥੂਰਾਈ ਹੱਤਿਆ ਕਾਂਡ: ਭਾਰਤ ਵੱਲੋਂ ਰਚਾਇਆ ਮਾਈ ਲਾਈ''। (ਮਾਈ ਲਾਈ ਵੀਅਤਨਾਮ ਵਿੱਚ ਉਹ ਥਾਂ ਹੈ ਜਿੱਥੇ ਅਮਰੀਕੀ ਫੌਜੀਆਂ ਨੇ ਦਰਜ਼ਨਾਂ ਹੀ ਲੋਕਾਂ ਨੂੰ ਮਾਰ ਕੇ ਸਮੂਹਿਕ ਕਬਰ ਵਿੱਚ ਦਫਨਾਇਆ ਸੀ। –ਅਨੁਵਾਦਕ) ਇਹ ਕਿਤਾਬ ਉਸ ਸਮੇਂ ਤਾਮਿਲਨਾਡੂ ਵਿੱਚ ਆਮ ਮਿਲਦੀ ਸੀ। ਕਤਲੇਆਮ ਦੀਆਂ ਤਸਵੀਰਾਂ, ਬਚ ਗਿਆਂ ਦੇ ਬਿਆਨ, ਬੱਚਿਆਂ ਦੇ ਸਾਹਮਣੇ ਬਲਾਤਕਾਰਾਂ ਦੇ ਚਿਤਰਣ, ਵਹਿਸ਼ੀ ਕਤਲ— ਉਸ ਸਮੇਂ ਦੇ ਦ੍ਰਿਸ਼ ਅਤੇ ਬੋਲ ਮੇਰੇ ਜੇਹਨ ਵਿੱਚ ਉਵੇਂ ਹੀ ਉੱਕਰੇ ਹੋਏ ਹਨ। ਮੈਨੂੰ ਪਤਾ ਲੱਗਿਆ ਕਿ ਔਰਤਾਂ ਸਭ ਤੋਂ ਪਹਿਲਾਂ ਜੰਗ ਦੀ ਮਾਰ ਹੇਠ ਆਈਆਂ, ਜਿਹੜੀਆਂ ਹੋਰਨਾਂ ਨੂੰ ਬਚਾਉਣ ਲਈ ਜੰਗ ਦੇ ਮੈਦਾਨ ਵਿੱਚ ਗਈਆਂ, ਉਹਨਾਂ 'ਤੇ ਸਭ ਤੋਂ ਭੈੜੀ ਕਿਸਮ ਦੇ ਅੱਤਿਆਚਾਰ ਹੋਏ। ਬਾਅਦ ਵਿੱਚ, ਜਦੋਂ ਮੈਂ ਅਜੇ ਅੱਲੜ• ਉਮਰ ਵਿੱਚ ਹੀ ਸੀ ਤਾਂ ਮੈਂ ਉਸ ਸਮੇਂ ਘ੍ਰਿਣਾ ਨਾਲ ਭਰੀ ਪਈ ਸੀ। ਮੈਨੂੰ ਮਹਾਸ਼ਵੇਤਾ ਦੇਵੀ ਦੀ ਮਿੰਨੀ ਕਹਾਣੀ ਦਰੋਪਦੀ ਪੜ•ਨ ਨੂੰ ਮਿਲੀ, ਜਿਹੜੀ ਕਿ ਗਾਇਤਰੀ ਚੱਕਰਵਰਤੀ ਸਪਾਈਵਾਕ ਵੱਲੋਂ ਅਨੁਵਾਦਿਤ ''ਬਰੈਸਟ ਸਟੋਰੀਜ਼'' ਦੇ ਅਨੁਵਾਨ ਹੇਠ ਛਪੀ ਕਿਤਾਬ ਵਿੱਚ ਸ਼ਾਮਲ ਸੀ।
ਦਰੋਪਦੀ ਨੇ ਮੈਨੂੰ ਇਹ ਦਰਸਾਇਆ ਕਿ ਕਿਵੇਂ ਫੌਜੀ ਬਲ ਭਾਰਤੀ ਔਰਤਾਂ ਨਾਲ ਵੱਖਰਾ ਵਿਵਹਾਰ ਨਹੀਂ ਕਰਦੇ, ਭਾਵੇਂ ਕਿ ਉਹ ਆਪਣੀਆਂ ਸਰਹੱਦਾਂ ਦੇ ਅੰਦਰ ਹੀ ਰਹਿੰਦੀਆਂ ਹਨ। 27 ਸਾਲਾ ਦੋਪਦੀ ਮੇਝੇਨ ''ਵਿਗੜੀ ਔਰਤ'' ਹੈ, ਜੋ ਸੂਰਜਾ ਸਾਹੂ ਜਾਗੀਰਦਾਰ ਅਤੇ ਉਸਦੇ ਪੁੱਤਰ ਦੇ ਕਤਲ ਵਿੱਚ ਸ਼ਾਮਲ ਹੈ, ਉਹ ਨਾ ਸਿਰਫ ਖਾੜਕੂ ਨਕਸਲੀ ਲਹਿਰ ਦੀ ਪ੍ਰਤੀਕ ਹੈ ਬਲਕਿ ਉਹ ਉਸ ਆਦਿਵਾਸੀ ਔਰਤ ਨੂੰ ਵੀ ਰੂਪਮਾਨ ਕਰਦੀ ਹੈ, ਜਿਹੜੀ ਫੌਜੀ ਬਲਾਂ ਹੱਥੋਂ ਬਲਾਤਕਾਰ ਅਤੇ ਅੱਤਿਆਚਾਰਾਂ ਦਾ ਸ਼ਿਕਾਰ ਹੁੰਦੀ ਹੈ।
ਦੋਪਦੀ ਨੂੰ ਪੁਲਸੀ ਹਿਰਾਸਤ ਵਿੱਚ ਨੰਗਿਆ ਕੀਤੇ ਜਾਣ ਅਤੇ ਬਲਾਤਕਾਰ ਦਾ ਸ਼ਿਕਾਰ ਬਣਾਉਣ 'ਤੇ ਦਿਮਾਗ 'ਚ ਇੱਕਦਮ ਮਹਾਂਭਾਰਤ ਦੀ ਦਰੋਪਦੀ ਦਾ ਖਿਆਲ ਆਉਂਦਾ ਹੈ, ਜਿਸਨੂੰ ਲੋਕਾਂ ਸਾਹਮਣੇ ਨਿਰ-ਵਸਤਰ ਕੀਤਾ ਗਿਆ ਅਤੇ ਉਸਦੇ ਵਾਲ ਪੁੱਟੇ ਗਏ। ਉਹ ਇਹ ਸਹੁੰ ਖਾਂਦੀ ਹੈ ਕਿ ਉਹ ਆਪਣੇ ਸਿਰ ਦੇ ਵਾਲ ਇਹ ਕਰਤੂਤ ਕਰਨ ਵਾਲਿਆਂ ਦੇ ਖ਼ੂਨ ਨਾਲ ਹੀ ਧੋਵੇਗੀ ਅਤੇ ਆਪਣੇ ਸਿਰ ਨੂੰ ਜਾਗੀਰਦਾਰ ਦੇ ਪੱਟ ਦੀ ਹੱਡੀ ਨੂੰ ਕੰਘੀ ਬਣਾ ਕੇ ਗੁੰਦੇਗੀ। ਮਹਾਸ਼ਵੇਤਾ ਦੇਵੀ ਦੀ ਕਹਾਣੀ ਵਿਚਲੀ ਦੋਪਦੀ ਆਪਣੀ ਰਾਖੀ ਦੀ ਖਾਤਰ ਕਿਸੇ ਮਰਦ ਦੇ ਦੈਵੀ ਸਾਥ ਦੀ ਮੁਥਾਜ ਨਹੀਂ। ਇਸ ਤੋਂ ਉਲਟ ਉਹ ਆਪਣੇ ਨੰਗੇਜ ਦੀ ਹਾਲਤ ਨੂੰ ਬਗਾਵਤ ਵਿੱਚ ਬਦਲ ਦਿੰਦੀ ਹੈ। ਆਪਣੀਆਂ ਰੂਪੋਂ-ਕਰੂਪ ਹੋਈਆਂ ਛਾਤੀਆਂ ਨਾਲ ਉਹ ਨਕਸਲ-ਵਿਰੋਧੀ ਅਪ੍ਰੇਸ਼ਨਾਂ ਦੇ ਮਾਹਰ ਸੇਨਨਾਇਕ ਨੂੰ ਪਰ•ਾਂ ਧੱਕਦੀ ਹੈ, ਆਪਣੇ ਨੰਗੇਜ਼ ਨਾਲ ਉਸ ਨੂੰ ਨਿਤਾਣਾ ਬਣਾ ਧਰਦੀ ਹੈ।
ਇਹ ਜਾਣਦੇ ਹੋਏ ਕਿ ਤਾਮਿਲ ਟਾਈਗਰ ਕੰਮ ਕਿਵੇਂ ਕਰਦੇ ਹਨ, ਖਾਸ ਕਰਕੇ ਉਹ ਔਰਤ ਆਤਮ-ਘਾਤੀ ਬੰਬਾਰਾਂ ਨੂੰ ਕਿਵੇਂ ਤਾਇਨਾਤ ਕਰਦੇ ਹਨ, ਮੈਨੂੰ ਇਹ ਜਾਣਕਾਰੀ ਮਿਲੀ ਕਿ ਔਰਤਾਂ ਦੇ ਸਰੀਰ ਉੱਤੇ ਕੀਤੇ ਗਏ ਹਮਲੇ ਆਪਣੇ ਸਿੱਟੇ ਕੱਢਦੇ ਹਨ: ਜਦੋਂ ਔਰਤ ਦੇ ਸਰੀਰ ਨੂੰ ਯੁੱਧ ਦਾ ਮੈਦਾਨ ਦਿੱਤਾ ਜਾਵੇ ਤਾਂ ਉਸ ਸਮੇਂ ਇਹ ਯੁੱਧ ਦੇ ਨਾਟ ਵਿੱਚ ਇੱਕ ਹਥਿਆਰ ਬਣ ਜਾਂਦਾ ਹੈ। ਕਾਮਰੇਡ ਦੋਪਦੀ ਵੱਲੋਂ ਇੱਕ ਜਾਗੀਰਦਾਰ ਨੂੰ ਇੱਕ ਔਰਤ ਵਜੋਂ ਮਾਰਿਆ ਜਾਣਾ ਜਾਬਰ ਢਾਂਚੇ ਖਿਲਾਫ ਉਸਦੀ ਲੜਾਈ ਨੂੰ ਦਰਸਾਉਂਦਾ ਹੈ— ਮੈਂ ਉਸਦੇ ਹੌਸਲੇ ਦੀ ਉਸ ਸਮੇਂ ਵੀ ਦਾਦ ਦਿੱਤੀ, ਜਦੋਂ ਉਹ ਹਥਿਆਰ ਰਹਿਤ ਅਤੇ ਪੂਰੀ ਤਰ•ਾਂ ਉਹਨਾਂ ਦੇ ਕਾਬੂ ਵਿੱਚ ਸੀ।
ਸਪਾਈਵਾਕ ਵੱਲੋਂ 1981 ਵਿੱਚ ਦਰੋਪਦੀ ਬਾਰੇ ਆਲੋਚਨਾਤਮਿਕ ਪੜਚੋਲ ਸਬੰਧੀ ਭੂਮਿਕਾ 'ਚ ਲਿਖਿਆ ਗਿਆ ਸੀ ਕਿ ''ਕੋਈ ਮਹਾਸ਼ਵੇਤਾ ਦੇਵੀ ਦੀ ਲਿਖਤ ਨੂੰ ਭਾਰਤ ਦੇ ਸੰਦਰਭ ਵਿੱਚ ਮੰਨੇ ਜਾਂ ਨਾ ਮੰਨੇ, ਪਰ ਇਸ ਨੂੰ ਬੰਗਾਲ ਵਿੱਚ ਤਾਂ ਸਵਿਕਾਰਿਆ ਗਿਆ ਹੈ।'' (ਅੰਗਰੇਜ਼ੀ ਦੇ ਅਨੇਕਾਂ ਅਨੁਵਾਦ ਛਪਣ ਉਪਰੰਤ ਹੁਣ) 35 ਸਾਲਾਂ ਬਾਅਦ ਉਸਦਾ ਕਾਰਜ ਬੰਗਾਲ ਦੀਆਂ ਹੱਦਾਂ ਨੂੰ ਪਾਰ ਕਰਦਾ ਹੈ, ਅਤੇ ਉਹ ਹਿੰਦੋਸਤਾਨ ਦੇ ਮੁਹਾਂਦਰੇ ਨੂੰ ਉਘਾੜਦਾ ਹੈ। ਅੱਜ ਦੇ ਸੰਦਰਭ ਵਿੱਚ ਦਰੋਪਦੀ ਦੇ ਪੜ•ੇ ਜਾਣ ਨੂੰ ਬਹੁਤਾ ਨਹੀਂ ਉਚਿਆਇਆ ਗਿਆ। ਜਦੋਂ ਕਿ ਭਾਰਤ ਦੀਆਂ ਹਥਿਆਰਬੰਦ ਫੌਜਾਂ ਅੱਜ ਕੇਂਦਰੀ ਭਾਰਤ, ਕਸ਼ਮੀਰ ਅਤੇ ਉੱਤਰ-ਪੂਰਬ ਵਿੱਚ ਧਾੜਵੀ ਫੌਜਾਂ ਵਾਂਗ ਵਿਚਰ ਰਹੀਆਂ ਹਨ, ਤਾਂ ਅੱਜ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਅੱਤਿਆਚਾਰਾਂ ਅਤੇ ਉਹਨਾਂ ਦੇ ਕਤਲ ਕਰਨ ਦੇ ਅਖਤਿਆਰਾਂ ਨੂੰ ਚੁਣੌਤੀ ਦੇਈਏ। ਅਸੀਂ ਬਸਤਰ ਵਿੱਚ ਫੌਜੀ ਮੁਹਿੰਮਾਂ ਦੌਰਾਨ ਰੋਜ਼-ਰੋਜ਼ ਔਰਤਾਂ ਨਾਲ ਹੁੰਦੇ ਬਲਾਤਕਾਰਾਂ ਦੀਆਂ ਖਬਰਾਂ ਪੜ•ਦੇ-ਸੁਣਦੇ ਹਾਂ। ਕੁੱਝ ਮਹੀਨੇ ਪਹਿਲਾਂ ਸੁਕਮਾ ਦੀ ਮੁਟਿਆਰ ਮਦਕਮ ਹਿਡਮੇ ਨੂੰ ਅਗਵਾ ਕਰਨ ਉਪਰੰਤ ''ਮੁਕਾਬਲੇ ਵਿੱਚ ਮਾਰੇ ਜਾਣ'' ਦੀ ਖਬਰ ਉੱਘੜਵੀਂ ਮਿਸਾਲ ਬਣਦੀ ਹੈ। ਇਸ ਨੇ ਮਹਾਸ਼ਵੇਤਾ ਦੇਵੀ ਦੇ ਇਹਨਾਂ ਸ਼ਬਦਾਂ ਨੂੰ ਪੈਗੰਬਰੀ ਸੁਰ ਬਖਸ਼ੀ ਹੈ ਕਿ ''ਸਿਰਫ ਸੰਥਾਲ ਹੀ ਨਹੀਂ ਬਲਕਿ ਸਭ ਆਸਟਰੋ-ਏਸ਼ੀਆਈ ਦੇ ਸਾਰੇ ਕਬੀਲੇ ਮੁੰਡਾ ਕਬੀਲੇ ਵਾਂਗ ਵਿਸ਼ੇਸ਼ ਬਲਾਂ ਲਈ ਇੱਕੋ ਜਿਹੇ ਹੀ ਹਨ।''
ਸੱਤ ਮਹੀਨਿਆਂ ਵਿੱਚ 100 ਤੋਂ ਜ਼ਿਆਦਾ ਆਦਿਵਾਸੀਆਂ ਨੂੰ ਝੂਠੇ ''ਮੁਕਾਬਲਿਆਂ'' ਵਿੱਚ ਮਾਰ ਮੁਕਾਉਣਾ, ਬਸਤਰ ਵਿੱਚ ਅਪ੍ਰੇਸ਼ਨ ਗਰੀਨ ਹੰਟ ਦੀਆਂ ਜ਼ਿਆਦਤੀਆਂ ਦਰਸਾਉਣ ਵਾਲੇ ਪੱਤਰਕਾਰਾਂ ਨੂੰ ਮਾਰ ਭਜਾਉਣਾ, ਮੌਜੂਦਾ ਸਿਆਸੀ ਮਾਹੌਲ ਦੇ ਚੱਲਦਿਆਂ ਦਰੋਪਦੀ ਦੀ ਜੂਝਾਰੂ ਕਹਾਣੀ ਨੂੰ ਪੜ•ਨਾ ਜਾਂ ਇਸਨੂੰ ਕਾਲਜ ਤੇ ਯੂਨੀਵਰਸਿਟੀ ਦੀ ਸਟੇਜ 'ਤੇ ਪੇਸ਼ ਕਰਨਾ ਨਾ ਸਿਰਫ ਵਿਦਿਆਰਥੀਆਂ ਨੂੰ ਹਕੀਕਤ ਤੋਂ ਜਾਣੂ ਕਰਵਾਉਣਾ ਹੋਵੇਗਾ ਬਲਕਿ ਇਹ ਉਹਨਾਂ ਨੂੰ ਅਨਿਆਏ ਦੇ ਖਿਲਾਫ ਡਟਣ ਲਈ ਵੀ ਪ੍ਰੇਰਿਤ ਕਰੇਗਾ। ਇਸ ਪੜਾਅ 'ਤੇ ਬੋਲਣ ਵਾਲਿਆਂ ਦੇ ਮੂੰਹ ਬੰਦ ਕਰਨ ਖਿਲਾਫ ਡਟਣਾ ਅਤੇ ਕੌਮ-ਵਿਰੋਧੀ ਫਤਵਿਆਂ ਨੂੰ ਰੱਦ ਕਰਨਾ ਓਨਾ ਹੀ ਜ਼ਰੂਰੀ ਹੈ, ਜਿੰਨਾ ਰਾਜਕੀ ਹਿੰਸਾ ਦੇ ਖਿਲਾਫ ਲੜਾਈ 'ਚ ਡਟਣਾ ਜ਼ਰੂਰੀ ਹੈ।
(-ਮੀਨਾ ਕੰਡਾਸਾਮੀ ਇੱਕ ਨਾਵਲਕਾਰ ਅਤੇ ਕਵਿੱਤਰੀ ਹੈ, ਜਿਸਨੇ ਕਵਿਤਾਵਾਂ ਦੀਆਂ ਤਿੰਨ ਕਿਤਾਬਾਂ ਲਿਖੀਆਂ ਹਨ।)
('ਇੰਡੀਅਨ ਐਕਸਪ੍ਰੈਸ' 9 ਅਕਤੂਬਰ 2016)
ਇਸਰਾਈਲ ਵਾਂਗ ਸਰਜੀਕਲ ਹਮਲਾ
ਇਸਰਾਈਲ ਵਾਂਗ ਸਰਜੀਕਲ ਹਮਲਾ ਕਰਨ ਦੇ ਹੋਛੇ ਦਮਗਜ਼ੇ
ਫਿਰਕੂ ਫਾਸ਼ੀ ਜ਼ਮੀਰ ਮੂੰਹ ਚੜ• ਬੋਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਕਸਬੇ ਵਿੱਚ ਭਾਜਪਾ ਦੀ ਅਖੌਤੀ ਪਰਿਵਰਤਨ ਰੈਲੀ ਵਿੱਚ ਭਾਸ਼ਣ ਕਰਦਿਆਂ ਪਾਕਿਸਤਾਨੀ ਕਬਜ਼ੇ ਹੇਠਲੇ ਕਸਮੀਰ ਵਿੱਚ ਭਾਰਤੀ ਫੌਜ ਦੇ ''ਸਰਜੀਕਲ ਹਮਲਿਆਂ'' ਦਾ ਹੁੱਬ ਹੁੱਬ ਕੇ ਪੜੁੱਲ ਹੀ ਨਹੀਂ ਬੰਨਿ•ਆ ਗਿਆ, ਸਗੋਂ ਆਪਣੇ ਫਿਰਕੂ ਫਾਸ਼ੀ ਮਨਸੂਬਿਆਂ ਨੂੰ ਜੁਬਾਨ 'ਤੇ ਲਿਆਉਂਦਿਆਂ ਕਿਹਾ ਗਿਆ ਕਿ ''ਪਹਿਲਾਂ ਅਸੀਂ ਸੁਣਦੇ ਸੀ ਕਿ ਇਸਰਾਇਲ ਨੇ ਇਹ ਕੀਤਾ ਹੈ। ਦੇਸ਼ ਨੇ ਦੇਖਿਆ ਹੈ ਕਿ ਭਾਰਤੀ ਫੌਜ ਕਿਸੇ ਤੋਂ ਘੱਟ ਨਹੀਂ ਹੈ।'' ਭਾਰਤੀ ਫੌਜ ਦੇ ਕਥਿਤ ਸਰਜੀਕਲ ਹਮਲਿਆਂ ਦੀ ਤੁਲਨਾ ਇਸਰਾਈਲ ਦੀ ਫੌਜ ਵੱਲੋਂ ਫਲਸਤੀਨ ਅਤੇ ਲਿਬਨਾਨ ਵਿੱਚ ਕੀਤੇ ਜਾ ਰਹੇ ਅਜਿਹੇ ਧੱਕੜ ਅਤੇ ਧੌਂਸਬਾਜ਼ ਹਮਲਿਆਂ ਰਾਹੀਂ ਮਚਾਈ ਜਾ ਰਹੀ ਮਾਰਧਾੜ ਅਤੇ ਤਬਾਹੀ ਨਾਲ ਕਰਨ ਦਾ ਸਾਫ ਮਤਲਬ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਇਸਰਾਈਲ ਵੱਲੋਂ ਦਹਾਕਿਆਂ ਤੋਂ ਫਲਸਤੀਨੀ ਕੌਮ ਨੂੰ ਉਜਾੜਨ, ਤਬਾਹੀ ਮੂੰਹ ਧੱਕਣ, ਜਲੀਲ ਕਰਨ ਅਤੇ ਗੋਡਿਆਂ ਪਰਨੇ ਕਰਨ ਲਈ ਵਿੱਢੀ ਯਹੂਦੀਵਾਦੀ ਜਨੂੰਨੀ-ਫਾਸ਼ੀ ਹਮਲਾਵਰ ਜੰਗ ਨੂੰ ਠੀਕ ਨਹੀਂ ਠਹਿਰਾਇਆ ਜਾ ਰਿਹਾ, ਸਗੋਂ ਉਸਦੀ ਤਾਰੀਫ ਕੀਤੀ ਜਾ ਰਹੀ ਹੈ ਅਤੇ ਭਾਰਤੀ ਫੌਜ ਵੱਲੋਂ ਇਸਰਾਈਲ ਦੇ ਫਾਸ਼ੀ ਪੂਰਨਿਆਂ 'ਤੇ ਚੱਲਦਿਆਂ ਕੀਤੀ ਕਥਿਤ ਸਰਜੀਕਲ ਹਮਲਿਆਂ ਦੀ ਕਸਰਤ ਦੀ ਪ੍ਰਸੰਸ਼ਾ ਕਰਦਿਆਂ ਸਪੱਸ਼ਟ ਰੂਪ ਵਿੱਚ ਇਹ ਸੰਕੇਤ ਵੀ ਦਿੱਤਾ ਜਾ ਰਿਹਾ ਹੈ ਕਿ ਅੱਗੇ ਵਾਸਤੇ ਭਾਰਤੀ ਫੌਜ ਵੱਲੋਂ ਕਸ਼ਮੀਰ ਦੀ ਕੌਮੀ ਆਪਾ ਨਿਰਣੇ ਅਤੇ ਆਜ਼ਾਦੀ ਦੀ ਲਹਿਰ ਨਾਲ ਉਵੇਂ ਨਜਿੱਠਿਆ ਜਾਵੇਗਾ, ਜਿਵੇਂ ਇਸਰਾਈਲ ਦੇ ਯਹੂਦੀਵਾਦੀ ਫਿਰਕੂ-ਫਾਸ਼ੀ ਹਾਕਮਾਂ ਦੀ ਫੌਜ ਵੱਲੋਂ ਫਲਸਤੀਨ ਦੀ ਹੱਕੀ ਕੌਮੀ ਲਹਿਰ ਨਾਲ ਨਜਿੱਠਿਆ ਜਾ ਰਿਹਾ ਹੈ। ਇਹ ਗੱਲ ਸਾਰਾ ਸੰਸਾਰ ਜਾਣਦਾ ਹੈ ਕਿ ਫਲਸਤੀਨ ਵੱਲੋਂ ਆਪਣੀ ਕੌਮੀ ਧਰਤੀ, ਆਪਣੇ ਮੁਲਕ ਅਤੇ ਆਪਣੇ ਕੌਮੀ ਘਰ ਦੀ ਮੁੜ-ਪ੍ਰਾਪਤੀ ਲਈ ਲੜੀ ਜਾ ਰਹੀ ਲੜਾਈ ਇੱਕ ਹੱਕੀ ਕੌਮੀ ਲੜਾਈ ਹੈ, ਜਦੋਂ ਕਿ ਇਸਰਾਇਲ ਦੇ ਯਹੂਦੀਵਾਦੀ ਫਿਰਕੂ ਫਾਸ਼ੀ ਹਾਕਮਾਂ ਵੱਲੋਂ ਫਲਸਤੀਨੀ ਕੌਮ ਖਿਲਾਫ ਵਿੱਢੀ ਜੰਗਬਾਜ਼ ਮੁਹਿੰਮ ਇੱਕ ਧੱਕੜ, ਧੌਂਸਬਾਜ਼ ਅਤੇ ਧਾੜਵੀ ਜੰਗ ਹੈ। ਦੂਜੀ ਸੰਸਾਰ ਜੰਗ ਤੋਂ ਪਹਿਲਾਂ ਅਰਬ ਧਰਤੀ ਦੇ ਇਸ ਖਿੱਤੇ ਵਿੱਚ ਇਸਰਾਈਲ ਨਾਂ ਦਾ ਕੋਈ ਮੁਲਕ ਨਹੀਂ ਸੀ ਹੁੰਦਾ। ਦੂਸਰੀ ਸੰਸਾਰ ਜੰਗ ਦੌਰਾਨ ਜਦੋਂ ਜਰਮਨ ਸਾਮਰਾਜ ਦੇ ਨਾਜ਼ੀ ਹੁਕਮਰਾਨ ਹਿਟਲਰ ਵੱਲੋਂ ਯਹੂਦੀਆਂ ਦਾ ਵਹਿਸ਼ੀਆਨਾ ਕਤਲੇਆਮ ਰਚਾਇਆ ਗਿਆ ਤਾਂ ਐਂਗਲੋ-ਅਮਰੀਕੀ ਸਾਮਰਾਜੀ ਧੜੇ (ਅਮਰੀਕਾ, ਇੰਗਲੈਂਡ, ਫਰਾਂਸ) ਲਈ ਯਹੂਦੀਆਂ ਦਾ ਇਹ ਕਤਲੇਆਮ ਆਪਣੀ ਸੰਸਾਰ ਸਾਮਰਾਜੀ ਯੁੱਧਨੀਤੀ ਲਈ ਇੱਕ ਨਿਆਮਤੀ ਹੱਥਾ ਬਣ ਕੇ ਬਹੁੜਿਆ। ਉਸ ਵੇਲੇ ਇੱਕ ਪਾਸੇ ਏਸ਼ੀਆ, ਅਫਰੀਕਾ ਅਤੇ ਲਾਤਾਨੀ ਅਮਰੀਕਾ ਅੰਦਰ ਉੱਠੀਆਂ ਅਤੇ ਉੱਠ ਰਹੀਆਂ ਸਾਮਰਾਜੀ ਬਸਤੀਵਾਦੀ ਵਿਰੋਧੀ ਲਹਿਰਾਂ ਦੀ ਕਾਂਗ ਅਤੇ ਦੂਜੇ ਪਾਸੇ ਸੰਸਾਰ ਜੰਗ ਅੰਦਰ ਸਾਮਰਾਜੀ ਬਸਤੀਵਾਦੀ ਤਾਕਤਾਂ ਦੇ ਮੁਕਾਬਲਤਨ ਕਮਜ਼ੋਰ ਪੈ ਜਾਣ ਦੀ ਹਾਲਤ 'ਚ, ਸਿੱਧੇ ਬਸਤੀਵਾਦੀ ਰੂਪ ਤੋਂ ਪਿੱਛੇ ਹਟਣ ਅਤੇ ਲੁੱਟ ਤੇ ਦਾਬੇ ਦੀ ਨਵ-ਬਸਤੀਵਾਦੀ ਵਿਧੀ ਨੂੰ ਸ਼ਕਲ ਦੇਣ ਦੀ ਸੇਧ ਅਖਤਿਆਰ ਕੀਤੀ ਜਾ ਰਹੀ ਸੀ, ਤਾਂ ਹਿਟਲਰ ਵੱਲੋਂ ਜਰਮਨੀ ਸਮੇਤ ਆਪਣੇ ਕਬਜ਼ੇ ਹੇਠ ਕੀਤੇ ਪੱਛਮੀ ਅਤੇ ਪੂਰਬੀ ਯੂਰਪ ਦੇ ਮੁਲਕਾਂ ਦੇ ਯਹੂਦੀਆਂ ਖਿਲਾਫ ਵਿੱਢੀ ਕਤਲੇਆਮ ਦੀ ਮੁਹਿੰਮ ਦੇ ਸਿੱਟੇ ਵਜੋਂ, ਯਹੂਦੀ ਜਨਤਾ ਵੱਲੋਂ ਵੱਡੀ ਪੱਧਰ 'ਤੇ ਦੂਸਰੇ ਮੁਲਕਾਂ ਵੱਲ ਸ਼ਰਨਾਰਥੀਆਂ ਵਜੋਂ ਪ੍ਰਵਾਸ ਕਰਨ ਦਾ ਹੜ• ਆ ਗਿਆ ਸੀ। ਇਸ ਹਾਲਤ ਵਿੱਚ ਯਹੂਦੀ ਸ਼ਰਨਾਰਥੀਆਂ ਦੇ ਸੁਰੱਖਿਅਤ ਵਸੇਬੇ ਦੇ ਫੱਟੇ ਓਹਲੇ, ਯਹੂਦੀ ਹਾਕਮ ਹਿੱਸਿਆਂ (ਵੱਡੇ ਪੂੰੁਜੀਪਤੀਆਂ, ਸੌਦਾਗਰਾਂ ਆਦਿ) ਨਾਲ ਗਿੱਟਮਿਟ ਕਰਦਿਆਂ ਸਾਮਰਾਜੀਆਂ ਵੱਲੋਂ ਫਲਸਤੀਨ ਦੀ ਧਰਤੀ 'ਤੇ ਇਸਰਾਈਲ ਨਾਂ ਦਾ ਮੁਲਕ ਵਸਾਉਣ ਅਤੇ ਇਸਨੂੰ ਆਪਣੀ ਸਾਮਰਾਜੀ ਜੰਗਬਾਜ਼ ਚੌਕੀ ਵਜੋਂ ਸ਼ਿੰਗਾਰਨ ਦਾ ਮਨਸੁਬਾ ਘੜਿਆ ਗਿਆ। ਇਉਂ ਫਲਸਤੀਨੀ ਕੌਮ ਨੂੰ ਆਪਣੀ ਹੀ ਧਰਤੀ ਤੋਂ ਜਬਰੀ ਉਜਾੜਨ ਅਤੇ ਯਹੂਦੀਵਾਦ ਦੇ ਫਿਰਕੂ ਫਾਸ਼ੀ ਬੈਨਰ ਹੇਠ ਇਸਰਾਈਲ ਦੀ ਨੀਂਹ ਰੱਖਣ ਦਾ ਅਮਲ ਵਿੱਢਿਆ ਗਿਆ। ਉਸੇ ਦਿਨ ਤੋਂ ਫਲਤੀਨੀ ਕੌਮ ਦੇ ਉਜਾੜੇ ਅਤੇ ਦੂਸਰੇ ਮੁਲਕਾਂ ਅੰਦਰ ਸ਼ਰਨਾਰਥੀਆਂ ਵਜੋਂ ਧੱਕੇ ਖਾਣ ਦਾ ਅਮਲ ਸ਼ੁਰੂ ਹੋ ਗਿਆ। ਜਿਸ ਦੇ ਉਲਟ ਹੱਕੀ ਪ੍ਰਤੀਕਰਮ ਵਜੋਂ ਫਲਸਤੀਨੀ ਕੌਮ ਵੱਲੋਂ ਆਪਣੀ ਕੌਮੀ ਧਰਤੀ ਦੀ ਮੁੜ-ਪ੍ਰਾਪਤੀ, ਆਪਣੇ ਕੌਮੀ ਸਵੈਮਾਣ ਅਤੇ ਖੁਦਮੁਖਤਿਆਰ ਹੋਣੀ ਤਹਿ ਕਰਨ ਲਈ ਪੁਰਅਮਨ ਅਤੇ ਹਥਿਆਰਬੰਦ ਸੰਗਰਾਮ ਦਾ ਆਗਾਜ਼ ਹੋਇਆ, ਜਿਹੜਾ ਅੱਜ ਤੱਕ ਜਾਰੀ ਹੈ। ਸਾਮਰਾਜੀ ਸਰਪ੍ਰਸਤੀ ਹੇਠ ਘੈਂਕਰੇ ਇਸਰਾਈਲੀ ਯਹੂਦੀਵਾਦੀ ਹਾਕਮਾਂ ਵੱਲੋਂ ਫਲਸਤੀਨੀ ਕੌਮ ਦੇ ਹੱਕੀ ਸੰਗਰਾਮ ਨੂੰ ਖੂਨ ਵਿੱਚ ਡਬੋਣ ਅਤੇ ਫਲਸਤੀਨੀ ਕੌਮ ਦੀ ਨਸਲਕੁਸ਼ੀ ਕਰਨ ਲਈ ਯਹੂਦੀਵਾਦੀ ਜਨੂੰਨ ਵਿੱਚ ਗੜੁੱਚ ਜੰਗੀ ਜਹਾਦ ਵਿਢਿਆ ਹੋਇਆ ਹੈ, ਜਿਹੜਾ ਅੱਜ ਤੱਕ ਜਾਰੀ ਹੈ। ਉਸ ਵੱਲੋਂ ਨਾ ਸਿਰਫ ਫਲਸਤੀਨੀ ਵਸੋਂ ਵਾਲੇ ਇਲਾਕਿਆਂ 'ਤੇ ਹਵਾਈ ਬੰਬਾਰੀ ਅਤੇ ਫੌਜੀ ਹਮਲੇ ਕਰਕੇ ਫਲਸਤੀਨੀ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਸਗੋਂ ਫਲਸਤੀਨੀ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਵਾਲੇ ਮੁਲਕਾਂ (ਲਿਬਨਾਨ, ਸੀਰੀਆ, ਮਿਸਰ ਆਦਿ) ਵਿੱਚ ਹਥਿਆਰਬੰਦ ਫਲਸਤੀਨੀ ਲੜਾਕਿਆਂ ਨੂੰ ਫੁੰਡਣ ਦੇ ਬੁਰਕੇ ਹੇਠ ਸ਼ਰਨਾਰਥੀ ਕੈਂਪਾਂ 'ਤੇ ਹਮਲੇ ਕਰਦਿਆਂ, ਮਾਸੂਮ ਫਲਸਤੀਨੀ ਜਨਤਾ ਦਾ ਬੇਰਹਿਮੀ ਨਾਲ ਖੂਨ ਵਹਾਇਆ ਜਾਂਦਾ ਹੈ। ਫਲਸਤੀਨੀ ਇਲਾਕਿਆਂ ਅਤੇ ਗੁਆਂਢੀ ਮੁਲਕਾਂ ਅੰਦਰ ਫਲਸਤੀਨੀ ਸ਼ਰਨਾਰਥੀਆਂ ਦੀ ਨਸਲਕੁਸ਼ੀ ਕਰਨ ਲਈ ਕੀਤੇ ਜਾਂਦੇ ਇਹ ਵਹਿਸ਼ੀਆਨਾ ਹਮਲੇ ਹੀ ਹਨ, ਜਿਹਨਾਂ ਦੀ ਹਿੰਦੂਤਵਾ ਫਿਰਕੂ ਫਾਸ਼ੀ ਜ਼ਹਿਰ ਦੇ ਵਣਜਾਰੇ ਮੋਦੀ ਵੱਲੋਂ ਜੈ-ਜੈਕਾਰ ਕੀਤੀ ਜਾ ਰਹੀ ਹੈ ਅਤੇ ਇਹਨਾਂ ਪੂਰਨਿਆਂ 'ਤੇ ਚੱਲਣ ਦੇ ਹੋਛੇ ਦਮਗਜ਼ੇ ਮਾਰੇ ਜਾ ਰਹੇ ਹਨ।
ਮੋਦੀ ਦੀ ਫਲਸਤੀਨ ਦੇ ਸੁਆਲ ਸਬੰਧੀ ਇਹ ਪੁਜੀਸ਼ਨ ਭਾਰਤੀ ਹਾਕਮਾਂ ਦੀ ਪਹਿਲਾਂ ਤੋਂ ਚਲੀ ਆਉਂਦੀ ਪੁਜੀਸ਼ਨ ਨਾਲੋਂ ਤੋੜ-ਵਿਛੋੜਾ ਹੈ। ਭਾਰਤੀ ਹਾਕਮਾਂ ਵੱਲੋਂ ਇਹ ਪੁਜੀਸ਼ਨ ''ਨਿਰਪੱਖ ਲਹਿਰ'' ਦੇ ਇੱਕ ਮੋਹਰੀ ਅੰਗ ਮੁਲਕ ਵਜੋਂ ਲਈ ਗਈ ਸੀ। ''ਨਿਰਪੱਖ ਲਹਿਰ'' ਦੀ ਫਲਸਤੀਨ ਦੇ ਸੁਆਲ ਸਬੰਧੀ ਪੁਜੀਸ਼ਨ ਇਹ ਸੀ ਕਿ ਫਲਸਤੀਨੀ ਕੌਮ ਦੀ ਆਪਣੀ ਖੁੱਸੀ ਹੋਈ ਧਰਤੀ ਮੁੜ-ਪ੍ਰਪਾਤ ਕਰਨ ਅਤੇ ਆਪਣਾ ਕੌਮੀ ਮੁਲਕ ਅਤੇ ਰਾਜ ਸਥਾਪਤ ਕਰਨ ਦੀ ਲੜਾਈ ਵਾਜਬ ਹੈ, ਹੱਕੀ ਹੈ ਅਤੇ ਯਹੂਦੀਵਾਦੀ ਰਾਕਮਾਂ ਵੱਲੋਂ ਫਲਸਤੀਨੀ ਲੋਕਾਂ (ਅਤੇ ਲਿਬਨਾਨ ਵਿੱਚ ਫਲਸਤੀਨੀ ਸ਼ਰਨਾਰਥੀਆਂ) ਖਿਲਾਫ ਵਿੱਢੀ ਗਈ ਜੰਗਬਾਜ਼ ਮੁਹਿੰਮ ਗੈਰ-ਵਾਜਬ ਹੈ, ਨਿਹੱਕੀ ਹੈ ਅਤੇ ਇਸ ਲਈ ਨਿਖੇਧੀ ਦੀ ਹੱਕਦਾਰ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਬਸਤੀਵਾਦ ਤੋਂ 'ਮੁਕਤ' ਹੋਏ ਅਖੌਤੀ ਨਵ-ਆਜ਼ਾਦ ਮੁਲਕਾਂ ਦੀ ਕੌਮਾਂਤਰੀ ਧੜਿਆਂ ਤੋਂ ਨਿਰਪੱਖ ਰਹਿਣ ਦਾ ਦਾਅਵਾ ਕਰਦੀ ''ਨਿਰਪੱਖ ਲਹਿਰ'' (ਨਾਨ ਅਲਾਇਨਮੈਂਟ ਮੂਵਮੈਂਟ) ਨਾਂ ਦੀ ਜਥੇਬੰਦੀ ਉਸ ਦੌਰ ਵਿੱਚ ਹੋਂਦ ਵਿੱਚ ਆਈ ਸੀ ਜਦੋਂ ਦੂਜੀ ਸੰਸਾਰ ਜੰਗ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਇੱਕ ਪਾਸੇ ਇੱਕ ਮਜਬੂਤ ਸਮਾਜਵਾਦੀ ਕੈਂਪ ਦਾ ਕਿਲਾ ਉੱਭਰ ਆਇਆ ਸੀ ਅਤੇ ਦੂਜੇ ਪਾਸੇ ਦੂਜੀ ਸੰਸਾਰ ਜੰਗ ਵਿੱਚੋਂ ਮਜਬੂਤ ਹੋ ਕੇ ਨਿਕਲੇ ਅਮਰੀਕੀ ਸਾਮਰਾਜ ਦੀ ਅਗਵਾਈ ਹੇਠ ਮੁੜ ਜਥੇਬੰਦ ਹੋ ਰਿਹਾ ਸਾਮਰਾਜੀ ਕੈਂਪ ਸੀ। ਸੰਸਾਰ ਸਿਆਸੀ ਦ੍ਰਿਸ਼ 'ਤੇ ਸਮਾਜਵਾਦੀ ਕੈਂਪ ਅਤੇ ਸਾਮਰਾਜੀ ਕੈਂਪ ਦਰਮਿਆਨ ਵਿਰੋਧ ਤਿੱਖੀ ਸ਼ਕਲ ਅਖਤਿਆਰ ਕਰ ਰਿਹਾ ਸੀ। ਇਸ ਸਮੇਂ ਏਸ਼ੀਆ, ਅਫਰੀਕਾ ਅਤੇ ਲਾਤੀਨੀ ਅਮੀਰਕਾ ਅੰਦਰ ਬਸਤੀਵਾਦ ਵਿਰੋਧੀ ਕੌਮੀ ਆਜ਼ਾਦੀ ਅਤੇ ਕੌਮੀ ਮੁਕਤੀ ਦੀਆਂ ਲਹਿਰਾਂ ਦੀ ਉਠਾਣ ਨਵੀਆਂ ਸਿਖਰਾਂ ਛੂਹ ਰਹੀ ਸੀ। ਇਹਨਾਂ ਮੁਲਕਾਂ ਅੰਦਰ ਸਾਮਰਾਜ ਵਿਰੋਧੀ ਹਵਾ ਵਹਿ ਰਹੀ ਸੀ। ਇਸ ਹਾਲਤ ਵਿੱਚ ਬਸਤੀਵਾਦੀ ਜੂਲੇ ਤੋਂ ਨਵ-ਬਸਤੀਵਾਦੀ ਜੂਲੇ ਹੇਠ ਤਬਦੀਲ ਹੋਏ ਅਖੌਤੀ ਨਵ-ਆਜ਼ਾਦ ਮੁਲਕਾਂ ਦੇ ਦਲਾਲ ਹਾਕਮਾਂ ਵੱਲੋਂ ਦੋਵਾਂ ਧੜਿਆਂ ਤੋਂ ਪਾਸੇ ਰਹਿਣ ਦਾ ਪੈਂਤੜਾ ਅਖਤਿਆਰ ਕਰਦੇ ਹੋਏ ''ਨਿਰਪੱਖਤਾ ਲਹਿਰ'' ਦਾ ਮੁੱਢ ਬੰਨਿ•ਆ ਗਿਆ ਸੀ। ਭਾਰਤੀ ਹਾਕਮਾਂ ਦੇ ਸਰਗਣੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਸੋਧਵਾਦੀ ਭਗੌੜੇ ਰਾਸ਼ਟਰਪਤੀ ਮਾਰਸ਼ਲ ਟੀਟੋ ਅਤੇ ਮਿਸਰ ਦੇ ਰਾਸ਼ਟਰਪਤੀ ਕਰਨਲ ਨਾਸਿਰ ਵੱਲੋਂ ਇਸ ਲਹਿਰ ਦਾ ਪੈੜਾ ਬੰਨ•ਣ ਵਿੱਚ ਸਿਰਕੱਢ ਰੋਲ ਨਿਭਾਇਆ ਗਿਆ ਸੀ। ਅੱਜ ਵੀ ਇਸ ਲਹਿਰ ਦੇ ਮੈਂਬਰ ਮੁਲਕਾਂ ਦੀ ਗਿਣਤੀ 130 ਹੈ। ਇਸ ਲਹਿਰ ਦਾ ਸਭ ਤੋਂ ਉਭਰਵਾਂ ਹਕੀਕੀ ਮਕਸਦ ਸਾਮਰਾਜ ਦਾ ਵਿਰੋਧ ਕਰਨਾ ਨਹੀਂ ਸੀ ਸਗੋਂ ਅਖੌਤੀ ਬਸਤੀਵਾਦ ਦੇ ਵਿਰੋਧ ਦੇ ਨਾਂ ਹੇਠ ਕੌਮੀ ਆਜ਼ਾਦੀ ਅਤੇ ਕੌਮੀ ਮੁਕਤੀ ਦੀਆਂ ਲਹਿਰਾਂ ਨੂੰ ਸਮਾਜਵਾਦੀ ਕੈਂਪ ਦੇ ਪ੍ਰਭਾਵ ਹੇਠ ਜਾਣ ਅਤੇ ਕਮਿਊਨਿਸਟ ਲਹਿਰ ਦੀ ਅਗਵਾਈ ਹੇਠ ਜਾਣ ਤੋਂ ਰੋਕਣਾ ਸੀ ਅਤੇ ਉਹਨਾਂ ਨੂੰ ਸਾਮਰਾਜੀ ਲੁੱਟ ਅਤੇ ਦਾਬੇ ਦੇ ਨਵੇਂ ਪ੍ਰਬੰਧ- ਨਵੀਂ ਬਸਤੀਆਨਾ ਪ੍ਰਬੰਧ ਦੀਆਂ ਲਛਮਣ ਰੇਖਾਵਾਂ ਅੰਦਰ ਰਹਿੰਦਿਆਂ, ਅਖੌਤੀ ਕੌਮੀ ਆਜ਼ਾਦੀ ਦਾ ਮੂੰਹ ਮੁਹਾਂਦਰਾ ਤਰਾਸ਼ਣ (ਅਖੌਤੀ ਆਜ਼ਾਦ ਹੈਸੀਅਤ ਅਤੇ ਵਿਕਾਸ ਦਾ ਚੌਖਟਾ ਘੜਨ) ਦੇ ਰਾਹ ਪਾਉਣਾ ਸੀ।
ਆਪਣੇ ਉਪਰੋਕਤ ਮਕਸਦਾਂ ਨੂੰ ਮੂਹਰੇ ਰੱਖਦਿਆਂ, ਇਸ ''ਨਿਰਪੱਖ ਲਹਿਰ'' ਵੱਲੋਂ ਬਸਤੀਵਾਦ ਖਿਲਾਫ ਉੱਠ ਰਹੀਆਂ ਕੌਮੀ ਆਜ਼ਾਦੀ ਦੀਆਂ ਲਹਿਰਾਂ ਦੀ ਰਸਮੀ ਹਮਾਇਤ ਵਿੱਚ ਆਵਾਜ਼ ਉਠਾਈ ਗਈ। ਇਸਦੇ ਅੰਗ ਵਜੋਂ ਹੀ ਇਸ ਲਹਿਰ ਵੱਲੋਂ ਸਾਮਰਾਜੀਆਂ ਵੱਲੋਂ ਫਲਸਤੀਨ ਦੀ ਧਰਤੀ 'ਤੇ ਇਸਰਾਈਲ ਦੀ ਮੋਹੜੀ ਗੱਡਣ ਦਾ ਤਾਂ ਵਿਰੋਧ ਨਹੀਂ ਕੀਤਾ ਗਿਆ, ਪਰ ਫਲਸਤੀਨੀ ਕੌਮ ਦੇ ਕੌਮੀ ਘਰ— ਇੱਕ ਖੁਦਮੁਖਤਿਆਰ ਕੌਮੀ ਮੁਲਕ ਅਤੇ ਰਾਜ ਦੇ ਹੱਕਦਾਰੀ ਦੀ ਹਮਾਇਤ ਕਰਦਿਆਂ, ਫਲਸਤੀਨ ਦੀ ਧਰਤੀ 'ਤੇ ਅਜਿਹਾ ਮੁਲਕ ਹੋਂਦ ਵਿੱਚ ਲਿਆਉਣ ਦੀ ਵਕਾਲਤ ਵੀ ਕੀਤੀ ਗਈ। ਯਾਸਰ ਅਰਾਫਾਤ ਦੀ ਅਗਵਾਈ ਹੇਠਲੀ ਕੌਮੀ ਲਹਿਰ ਨੂੰ ਇਸ ਵੱਲੋਂ ਬਾਕਾਇਦਾ ਮਾਨਤਾ ਦਿੱਤੀ ਗਈ ਅਤੇ ਉਸਦੀ ਹਮਾਇਤ ਵਿੱਚ ਮਤੇ ਪਾਏ ਗਏ। ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ''ਨਿਰਪੱਖ ਲਹਿਰ'' ਦੀ ਇਸ ਸਮਝ ਦੀ ਰਸਮੀ ਪੈਰਵਾਈ ਕੀਤੀ ਜਾਂਦੀ ਰਹੀ। ਚਾਹੇ 1989 ਵਿੱਚ ਸਮਾਜਿਕ ਸੋਵੀਅਤ ਸਾਮਰਾਜੀ ਤਾਕਤ ਸੋਵੀਅਤ ਯੂਨੀਅਨ ਦੇ ਖਿੰਡਾਅ ਤੋਂ ਬਾਅਦ ਸੰਸਾਰ ਹਾਲਤ ਵਿੱਚ ਆਈ ਅਹਿਮ ਤਬਦੀਲੀ ਤੋਂ ਬਾਅਦ ''ਨਿਰਪੱਖ ਲਹਿਰ'' ਦੀ ਪ੍ਰਸੰਗਿਕਤਾ ਨੂੰ ਖੋਰਾ ਪੈਣਾ ਸ਼ੁਰੂ ਹੋ ਗਿਆ ਸੀ। ਅਤੇ ਸਿੱਟੇ ਵਜੋਂ ਭਾਰਤੀ ਹਾਕਮਾਂ ਵੱਲੋਂ ਵੀ ਅਹਿਸਤਾ ਅਹਿਸਤਾ ਆਪਣੀ ਨਿਰਪੱਖਤਾ ਦਾ ਘੁੰਡ ਚੁੱਕਣ ਦਾ ਅਮਲ ਸ਼ੁਰੂ ਕਰਦਿਆਂ, ਅਮਰੀਕੀ ਸਾਮਰਾਜੀਆਂ ਨਾਲ ਸ਼ਰੇਆਮ ਗਿੱਟਮਿੱਟ ਕਰਕੇ ਚੱਲਣ ਦਾ ਉਲਾਰ ਸਿਲਸਿਲਾ ਵਿੱਢ ਦਿੱਤਾ ਗਿਆ ਸੀ। ਜਿਸ ਨੂੰ ਮਨਮੋਹਨ ਸਿੰਘ ਦੀ ਯੂ.ਪੀ.ਏ. ਹਕੂਮਤ ਵੱਲੋਂ ਜ਼ੋਰਦਾਰ ਉਗਾਸਾ ਦਿੱਤਾ ਗਿਆ ਸੀ। ਜਿਸ ਕਰਕੇ ਜਿੱਥੇ ਅਮਰੀਕੀ ਸਾਮਰਾਜੀਆਂ ਦੇ ਐਲੀਸੇਸ਼ਨ ਕੁੱਤੇ ਇਸਰਾਈਲੀ ਹਾਕਮਾਂ ਨਾਲ ਮੇਲ ਮਿਲਾਪ ਦਾ ਰੁਖ ਅਖਤਿਆਰ ਕਰ ਲਿਆ ਸੀ, ਉੱਥੇ ਫਲਸਤੀਨੀ ਕੌਮ ਦੇ ਹੱਕੀ ਸਰੋਕਾਰਾਂ ਪ੍ਰਤੀ ਆਪਣੀ ਰਸਮੀ ਸੁਰ ਨੂੰ ਮੱਧਮ ਪਾਉਣ ਅਤੇ ਦੱਬੇ-ਘੁੱਟੇ ਖਾਨਾਪੂਰਤੀ ਤੱਕ ਸੀਮਤ ਰੱਖਣ ਤੱਕ ਸੀਮਤ ਕਰ ਦਿੱਤਾ ਗਿਆ ਸੀ। ਪਰ ਫਿਰ ਵੀ ਹਾਲੀਂ ਤੱਕ ਕਿਸੇ ਵੀ ਹਕੂਮਤ ਅਤੇ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਫਲਸਤੀਨੀ ਲੋਕਾਂ ਦੀ ਆਪਣੀ ਹੀ ਖੁੱਸੀ ਧਰਤੀ ਨੂੰ ਮੁੜ-ਹਾਸਲ ਕਰਨ ਅਤੇ ਆਪਣਾ ਆਜ਼ਾਦ ਤੇ ਖੁਦਮੁਖਤਿਆਰ ਮੁਲਕ ਹਾਸਲ ਕਰਨ ਲਈ ਵਿੱਢੀ ਹੱਕੀ ਲੜਾਈ ਨੂੰ ਦਰੜਨ ਅਤੇ ਫਲਸਤੀਨੀ ਲੋਕਾਂ ਦੀ ਨਸਲਕੁਸ਼ੀ ਕਰਨ ਲਈ ਵਿੱਢੀ ਗਈ ਯਹੂਦੀਵਾਦੀ ਫਾਸ਼ੀ ਹਾਕਮਾਂ ਦੀ ਜੰਗੀ ਮੁਹਿੰਮ ਦੀ ਮਹਿਮਾ ਗਾਉਣ ਅਤੇ ਇਉਂ ਫਲਸਤੀਨੀ ਕੌਮ ਦੀ ਹੱਕੀ ਲੜਾਈ ਖਿਲਾਫ ਢਿੱਡ ਵਿੱਚ ਉੱਸਲਵੱਟੇ ਲੈਂਦੀ ਨਫਰਤ ਦਾ ਇਸ ਤਰ•ਾਂ ਮੁਜਾਹਰਾ ਨਹੀਂ ਸੀ ਕੀਤਾ ਗਿਆ, ਜਿਵੇਂ ਮੋਦੀ ਵੱਲੋਂ ਕੀਤਾ ਗਿਆ ਹੈ।
ਆਖਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਫਲਸਤੀਨੀ ਕੌਮ ਦੀ ਆਪਣੀ ਮਾਤ-ਭੂਮੀ ਦੀ ਪ੍ਰਾਪਤੀ ਲਈ ਹੱਕੀ ਲੜਾਈ ਦੀ ਰਸਮੀ ਹਮਾਇਤ ਦੇ ਪਹਿਲੋਂ ਹੀ ਪਾਟੇ-ਝੀਟੇ ਘੁੰਡ ਨੂੰ ਵਗਾਹ ਮਾਰਿਆ ਗਿਆ ਹੈ। ਇਹ ਗੱਲ ਇਤਫਾਕੀਆ ਨਹੀਂ ਹੈ, ਕਿ 13 ਤੋਂ 18 ਸਤੰਬਰ ਦਰਮਿਆਨ ਵੈਨਜ਼ੂਏਲਾ ਦੇ ਮਾਰਗਰੀਟਾ ਟਾਪੂ 'ਤੇ ਹੋਏ ''ਨਿਰਪੱਖ ਲਹਿਰ'' ਦੇ ਸੰਮੇਲਨ ਵਿੱਚ ਹਾਜ਼ਰ ਹੋਣ ਤੋਂ ਨਰਿੰਦਰ ਮੋਦੀ ਨੇ ਟਾਲਾ ਵੱਟਿਆ ਹੈ। ਅਸਲ ਵਿੱਚ ਇਹ ਟਾਲਾ ਨਹੀਂ, ਸੋਚੀ ਸਮਝੀ ਗੈਰ-ਹਾਜ਼ਰੀ ਹੈ।
''ਨਿਰਪੱਖਤਾ ਲਹਿਰ'' ਤੋਂ ਗੈਰ-ਹਾਜ਼ਰ ਰਹਿਣ ਅਤੇ ਉਪ-ਰਾਸ਼ਟਰਪਤੀ ਵਰਗੇ ਨੁਮਾਇੰਦੇ ਨੂੰ ਭੇਜ ਕੇ ਇਸਦੀ ਕਦਰ-ਘਟਾਈ ਕਰਨ ਦਾ ਕਦਮ ਉਸ ਵਕਤ ਲਿਆ ਗਿਆ ਹੈ, ਜਦੋਂ ਨਰਿੰਦਰ ਮੋਦੀ ਹਕੂਮਤ ਵੱਲੋਂ ਭਾਰਤ ਦੀ ਆਰਥਿਕ ਸਿਆਸੀ ਅਤੇ ਵਿਦੇਸ਼ੀ ਨੀਤੀਆਂ ਨੂੰ ਅਮਰੀਕੀ ਸਾਮਰਾਜੀਆਂ ਦੀ ਕੌਮਾਂਤਰੀ ਸਿਆਸੀ ਅਤੇ ਫੌਜੀ ਯੁੱਧਨੀਤੀ ਦੇ ਛਕੜੇ ਨਾਲ ਨੱਥੀ ਕਰਨ ਦੇ ਪਹਿਲੋਂ ਹੀ ਜਾਰੀ ਅਮਲ ਨੂੰ ਅੰਤਿਮ ਛੋਹਾਂ ਦੇਣ ਦੇ ਕਦਮ ਲਏ ਜਾ ਰਹੇ ਹਨ। ਜਿਸ ਕਰਕੇ, ਇਸ ਵੱਲੋਂ ਅਮਰੀਕੀ ਸਾਮਰਾਜੀਆਂ ਦੀ ਸ਼ਰੀਕ ਬਣ ਕੇ ਉੱਭਰ ਰਹੀ ਚੀਨ ਦੀ ਨਵੀਂ ਸਮਾਜਿਕ ਸਾਮਰਾਜੀ ਤਾਕਤ ਦੀ ਘੇਰਾਬੰਦੀ ਕਰਨ ਦੀ ''ਏਸ਼ੀਆ ਚੂਲ'' (ਏਸ਼ੀਆ ਪਿਵਟ) ਦਾ ਪਿਛਾਖੜੀ ਧੁਰਾ ਬਣਨ ਲਈ ਪੱਬਾਂ ਭਾਰ ਹੋਇਆ ਜਾ ਰਿਹਾ ਹੈ। ਇਸ ਸੇਧ ਵਿੱਚ ਮੋਦੀ ਹਕੂਮਤ ਵੱਲੋਂ ਸਭ ਤੋਂ ਉੱਭਰਵੀਂ ਅਤੇ ਵੱਡੀ ਪਲਾਂਘ ਪੁੱਟਦਿਆਂ, ਅਗਸਤ ਵਿੱਚ ''ਭਾਰਤ-ਅਮਰੀਕੀ ਲਾਜਿਸਟਿਕ ਐਕਸਚੇਂਜ ਮੈਮੋਰੰਡਮ ਆਫ ਐਗਰੀਮੈਂਟ'' ਨਾਂ ਦਾ ਸਮਝੌਤਾ ਝਰੀਟਿਆ ਗਿਆ ਹੈ, ਜਿਸ ਤਹਿਤ ਅਮਰੀਕੀ ਥਲ ਫੌਜ, ਨੇਵੀ ਅਤੇ ਹਵਾਈ ਫੌਜ ਨੂੰ ਭਾਰਤੀ ਫੌਜੀ ਅੱਡਿਆਂ ਅਤੇ ਸਾਜੋ-ਸਮਾਨ ਤੱਕ ਪਹੁੰਚ ਕਰਨ ਯਾਨੀ ਵਰਤਣ ਦਾ ਰਾਹ ਪੱਧਰਾ ਹੋ ਗਿਆ ਹੈ। ਇਉਂ, ਮੋਦੀ ਹਕੂਮਤ ਵੱਲੋਂ ਸ਼ਰੇਆਮ ਸਾਮਰਾਜੀ ਧੜਿਆਂ ਤੋਂ ਨਿਰਪੱਖ ਰਹਿਣ ਦੀ ਵਿਦੇਸ਼ ਨੀਤੀ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਣ ਅਤੇ ਅਮਰੀਕੀ ਸਾਮਰਾਜੀਆਂ ਦੇ ਨਾਟੋ ਜੰਗੀ ਗੁੱਟ ਦਾ ਦੰਦਾ ਬਣਨ ਦਾ ਰਾਹ ਅਖਤਿਆਰ ਕਰ ਲਿਆ ਗਿਆ ਹੈ।
ਮੋਦੀ ਹਕੂਮਤ ਵੱਲੋਂ ਆਪਣੀ ਵਿਦੇਸ਼ ਨੀਤੀ ਵਿੱਚ ਕੀਤੀ ਜਾ ਰਹੀ ਕਾਂਟਾ-ਬਦਲੀ ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜੀਆਂ ਵੱਲੋਂ ਨਿਰਦੇਸ਼ਤ ਉਸਦੀਆਂ ਸਮੁੱਚੀਆਂ ਆਰਥਿਕ-ਸਿਆਸੀ ਨੀਤੀਆਂ ਦਾ ਇੱਕ ਅਨਿੱਖੜਵਾਂ ਹਿੱਸਾ ਹੈ। ਇਸ ਕਾਂਟਾ-ਬਦਲੀ ਦੀ ਜਿੱਥੇ ਇੱਕ ਅਰਥ-ਸੰਭਾਵਨਾ ਉਸਦਾ ਅਮਰੀਕੀ ਸਾਮਰਾਜੀਆਂ ਅਤੇ ਉਸਦੇ ਨਾਟੋ ਜੰਗੀ ਗੁੱਟ ਵੱਲੋਂ ਚੀਨ ਦੀ ਕੀਤੀ ਜਾ ਰਹੀ ਫੌਜੀ ਅਤੇ ਆਰਥਿਕ ਘੇਰਾਬੰਦੀ ਦੇ ਅਮਲ ਵਿੱਚ ਸ਼ਾਮਲ ਹੋਣਾ ਹੈ, ਉੱਥੇ ਇਸਦੀ ਦੂਜੀ ਉੱਭਰਵੀਂ ਅਰਥ ਸੰਭਾਵਨਾ ਭਾਰਤ ਸਮੇਤ ਪਛੜੇ ਮੁਲਕਾਂ ਅੰਦਰਲੀਆਂ ਸਭਨਾਂ ਸਾਮਰਾਜ ਵਿਰੋਧੀ ਲਹਿਰਾਂ (ਕੌਮੀ ਮੁਕਤੀ ਅਤੇ ਕੌਮੀ ਇਨਕਲਾਬੀ ਲਹਿਰਾਂ) ਨੂੰ ਕੁਚਲਣ ਲਈ ਸਾਮਰਾਜੀਆਂ ਵੱਲੋਂ ਉਸਾਰੇ ਜਾ ਰਹੇ ਉਸ ਸੰਸਾਰ ਵਿਆਪੀ ਉਲਟ-ਇਨਕਲਾਬੀ ਯੁੱਧਨੀਤਕ ਮੁਹਾਜ਼ ਦਾ ਅੰਗ ਬਣਨਾ ਹੈ, ਜਿਹੜਾ ਸਾਮਰਾਜੀਆਂ, ਵਿਸ਼ੇਸ਼ ਕਰਕੇ ਅਮਰੀਕੀ ਸਾਮਰਾਜੀਆਂ ਵੱਲੋਂ ਅਖੌਤੀ ਦਹਿਸ਼ਤਗਰਦੀ ਤੋਂ ਸੰਸਾਰ ਨੂੰ ਮੁਕਤ ਕਰਨ ਦੇ ਦੰਭੀ ਧੂਮ-ਧੜੱਕੇ ਓਹਲੇ ਉਸਾਰਨ ਦਾ ਬੀੜਾ ਚੁੱਕਿਆ ਹੋਇਆ ਹੈ।
ਇਸ ਸੰਸਾਰ-ਵਿਆਪੀ ਉਲਟ-ਇਨਕਲਾਬੀ ਮੁਹਾਜ਼ ਵਿੱਚ ਭਾਰਤੀ ਹਾਕਮਾਂ ਦੇ ਦਾਖਲੇ ਦੀਆਂ ਮੁਲਕ ਵਿਚਲੀਆਂ ਕੌਮੀ ਆਪਾ-ਨਿਰਣੇ ਦੇ ਹੱਕ ਅਤੇ ਆਜ਼ਾਦੀ ਲਈ ਚੱਲਦੀਆਂ ਲਹਿਰਾਂ ਅਤੇ ਇਨਕਲਾਬੀ ਲਹਿਰਾਂ ਲਈ ਬਹੁਤ ਹੀ ਗੰਭੀਰ ਅਰਥ-ਸੰਭਾਵਨਾਵਾਂ ਬਣਦੀਆਂ ਹਨ। ਇਸਦਾ ਇੱਕ ਅਰਥ ਇਹ ਹੋਵੇਗਾ ਕਿ ਭਾਰਤ ਵਿਚਲੀਆਂ ਜਿਹਨਾਂ ਵੀ ਹੱਕੀ ਲੋਕ ਲਹਿਰਾਂ ਨੂੰ ਇਸ ਵੱਲੋਂ ਵੱਖਵਾਦੀ, ਅੱਤਵਾਦੀ ਜਾਂ ਖੱਬੇਪੱਖੀ ਅੱਤਵਾਦੀ ਗਰਦਾਨਿਆ ਜਾਵੇਗਾ, ਉਹਨਾਂ 'ਤੇ ਸਾਮਰਾਜੀ ਤਾਕਤਾਂ ਅਤੇ ਸਾਮਰਾਜ ਦਾ ਪਾਣੀ ਭਰਦੀਆਂ ਪਛੜੇ ਮੁਲਕਾਂ ਦੀਆਂ ਹਕੂਮਤਾਂ ਤੋਂ ਠੱਪਾ ਲਵਾਉਣਾ ਵੀ ਸੁਖਾਲਾ ਅਤੇ ਸੰਭਵ ਕੰਮ ਹੋ ਜਾਵੇਗਾ। ਇਉਂ, ਕਸ਼ਮੀਰ ਸਮੇਤ ਮੁਲਕ ਦੀਆਂ ਸਭਨਾਂ ਹੱਕੀ ਲੋਕ ਲਹਿਰਾਂ ਨੂੰ ਕੁਚਲਣ ਲਈ ਜਿੱਥੇ ਸਾਮਰਾਜੀ ਧਾੜਵੀ ਲਾਣੇ ਤੋਂ ਸਿੱਧੀ ਫੌਜੀ ਅਤੇ ਆਰਥਿਕ ਮੱਦਦ ਲਈ ਜਾ ਸਕੇਗੀ, ਉੱਥੇ ਕੌਮਾਂਤਰੀ ਪੱਧਰ 'ਤੇ ਇਹਨਾਂ ਲਹਿਰਾਂ ਨੂੰ ਕੂਟਨੀਤਕ, ਸਿਆਸੀ, ਆਰਥਿਕ ਅਤੇ ਫੌਜੀ ਸਹਾਇਤਾ ਪ੍ਰਾਪਤ ਹੋਣ ਦੀਆਂ ਗੁੰਜਾਇਸ਼ਾਂ ਨੂੰ ਮੋਂਦਾ ਲਾਇਆ ਜਾ ਸਕੇਗਾ। ਇਉਂ, ਇਹਨਾਂ ਹੱਕੀ ਲਹਿਰਾਂ ਦੀ ਚੁਫੇਰਿਉਂ ਘੇਰਾਬੰਦੀ ਕਰਦੇ ਹੋਏ ਇਹਨਾਂ ਨੂੰ ਫਾਸ਼ੀ ਜਾਬਰ ਹੱਲੇ ਦੀ ਮਾਰ ਹੇਠ ਲਿਆਉਂਦਿਆਂ, ਮਲੀਆਮੇਟ ਕੀਤਾ ਜਾ ਸਕੇਗਾ।
ਪਰ ਕਥਿਤ ਸਰਜੀਕਲ ਹਮਲਿਆਂ ਤੋਂ ਬਾਅਦ ਅੰਨ•ੇ ਫਿਰਕੂ ਕੂੜ ਤੂਫ਼ਾਨ 'ਤੇ ਸਵਾਰ ਫਿਰਕੂ ਫਾਸ਼ੀ ਮੋਦੀ ਜੁੰਡਲੀ ਵੱਲੋਂ ਅਮਰੀਕੀ ਸਾਮਰਾਜੀਆਂ ਦੀ ਬੁੱਕਲ ਵਿੱਚ ਬਹਿ ਕੇ ਮੁਲਕ ਦੀਆਂ ਹੱਕੀ ਲੋਕ-ਲਹਿਰਾਂ ਨੂੰ ਦਰੜ ਸੁੱਟਣ ਦਾ ਪਾਲਿਆ ਜਾ ਰਿਹਾ ਇਹ ਭਰਮ ਵਕਤੀ ਹੈ। ਮੋਦੀ ਜੁੰਡਲੀ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਨੇ ਜਿੱਥੇ ਮੁਲਕ ਭਰ ਦੇ ਲੋਕਾਂ ਅੰਦਰ ਇਸ ਜੁੰਡਲੀ ਅਤੇ ਇਸਦੇ ਸਰਪ੍ਰਸਤ ਅਮਰੀਕੀ ਸਾਮਰਾਜੀਆਂ ਤੇ ਨਾਟੋ ਖਿਲਾਫ ਗੁੱਸੇ ਅਤੇ ਲੜਾਕੂ ਰੌਂਅ ਨੂੰ ਚੁਆਤੀ ਲਾਉਣੀ ਹੈ, ਉੱਥੇ ਸੰਸਾਰ ਪੱਧਰ 'ਤੇ ਵਿਸ਼ੇਸ਼ ਕਰਕੇ ਪਛੜੇ ਮੁਲਕਾਂ ਦੀ ਜਨਤਾ ਅੰਦਰ ਸਾਮਰਾਜ ਵਿਰੋਧੀ ਭਾਵਨਾਵਾਂ ਅਤੇ ਲੜਾਕੂ ਰੌਂਅ ਨੂੰ ਆਰ ਲਾਉਣੀ ਹੈ, ਜਿਸ ਕਰਕੇ ਨਾ ਸਿਰਫ ਮੁਲਕ ਵਿਚਲੀਆਂ ਹੱਕੀ ਲੋਕ ਲਹਿਰਾਂ ਨੂੰ ਵੱਖ ਵੱਖ ਸ਼ਕਲਾਂ ਵਿੱਚ ਹਮਾਇਤ ਹਾਸਲ ਹੋਣ ਦੀਆਂ ਮੁਕਾਬਲਤਨ ਵੱਧ ਗੁੰਜਾਇਸ਼ਾਂ ਬਣਨੀਆਂ ਹਨ, ਸਗੋਂ ਅਮਰੀਕੀ ਸਾਮਰਾਜੀਆਂ ਦੀ ਖਰੀਆਂ ਸਾਮਰਾਜ-ਵਿਰੋਧੀ ਅਤੇ ਇਨਕਲਾਬੀ ਲਹਿਰਾਂ ਨੂੰ ਕੁਚਲਣ ਲਈ ਅਖਤਿਆਰ ਕੀਤੀ ਇਸ ਉਲਟ-ਇਨਕਲਾਬੀ ਯੁੱਧਨੀਤੀ ਖਿਲਾਫ ਵਿਸ਼ਾਲ ਸਾਂਝਾ ਮੁਹਾਜ਼ ਬਣਾਉਣ ਦਾ ਆਧਾਰ ਹੋਰ ਸਾਜਗਾਰ ਹੋਣਾ ਹੈ। ੦-੦
Subscribe to:
Posts (Atom)