ਨਾਗਰਿਕਤਾ ਸੋਧ ਕਾਨੂੰਨ ਖਿਲਾਫ ਕਸ਼ਮੀਰੀਆਂ ਦੇ ਵਿਚਾਰ:
''ਸੁਨਾਮੀ ਦੀ ਮਾਰ ਝੱਲਣ ਵਾਲੇ ਤੂਫ਼ਾਨ ਪੀੜਤਾਂ ਦੇ ਰੋਣੇ ਨਹੀਂ ਰੋਂਦੇ''
ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਜਿਵੇਂ ਵੱਡੀ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਇਹੋ ਜਿਹੇ ਵਿਰੋਧ ਪ੍ਰਦਰਸ਼ਨ ਜੰਮੂ-ਕਸ਼ਮੀਰ ਵਿੱਚ ਨਹੀਂ ਹੋ ਰਹੇ। ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਨੂੰ ਕੁੱਝ ਲੋਕਾਂ ਵੱਲੋਂ ਸਿਰਫ ਮੁਸਲਿਮ ਭਾਈਚਾਰੇ ਦੇ ਵਿਰੋਧ ਵਜੋਂ ਹੀ ਵੇਖਿਆ ਜਾ ਰਿਹਾ ਹੈ, ਜਦੋਂ ਕਿ ਇਹ ਸਭੇ ਹੀ ਇਨਸਾਫ ਅਤੇ ਜਮਹੂਰੀਅਤ ਪਸੰਦ ਲੋਕਾਂ ਵੱਲੋਂ ਆਪਣੀ ਆਪਣੀ ਚੇਤਨਾ ਦੇ ਪੱਧਰ ਤੋਂ ਕੀਤਾ ਜਾ ਰਿਹਾ ਵਿਰੋਧ ਹੈ। ਜੇਕਰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਨੂੰ ਸਿਰਫ ਮੁਸਲਿਮ ਭਾਈਚਾਰੇ ਦੇ ਵਿਰੋਧ ਵਜੋਂ ਦੇਖਣ ਤੱਕ ਹੀ ਮਹਿਦੂਦ ਰਹਿਣਾ ਹੋਵੇ ਤਾਂ ਉਹਨਾਂ ਲਈ ਇਹ ਸਵਾਲ ਖੜ੍ਹਾ ਹੋ ਸਕਦਾ ਹੈ ਜਿਹੜੇ ਜੰਮੂ-ਕਸ਼ਮੀਰ ਨੂੰ ''ਭਾਰਤ ਦਾ ਅਟੁੱਟ ਅੰਗ'' ਸਮਝਦੇ ਹਨ ਕਿ ਉੱਥੇ ਮੁਸਲਿਮ ਬਹੁਗਿਣਤੀ ਵਿੱਚ ਹੋਣ ਦੇ ਬਾਵਜੂਦ ਕੋਈ ''ਸ਼ਾਹੀਨ ਬਾਗ'' ਕਿਉਂ ਨਹੀਂ ਪੈਦਾ ਕਰ ਰਹੇ? ਜੰਮੂ ਵਿੱਚ ਸੀ.ਪੀ.ਐਮ. ਦੇ ਕੁੱਝ ਕੁ ਦਰਜ਼ਨ ਕਾਰਕੁੰਨਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਿਨਾ ਜੰਮੂ-ਕਸ਼ਮੀਰ ਵਿੱਚ ਕਿਤੇ ਵੀ ਕਿਸੇ ਰੈਲੀ-ਮੁਜਾਹਰੇ ਦਾ ਜ਼ਿਕਰ ਤੱਕ ਚਰਚਾ ਵਿੱਚ ਨਹੀਂ ਆਇਆ। ਇਹ ਜ਼ਿਕਰ ਚਰਚਾ ਵਿੱਚ ਕਿਉਂ ਨਹੀਂ ਆਇਆ? ਇਸ ਮਸਲੇ 'ਤੇ 17 ਫਰਵਰੀ 2020 ਦੇ 'ਆਊਟ ਲੁੱਕ' ਰਸਾਲੇ ਨੇ ਆਪਣੇ ਨੁਮਾਇੰਦੇ ਵੱਲੋਂ ਇੱਕ ਪੜਤਾਲ ਕਰਵਾਈ ਹੈ ਜੋ ਕਸ਼ਮੀਰ ਦੇ ਲੋਕਾਂ ਦੇ ਲਾਵੇ ਨੂੰ ਵੱਖਰੇ ਢੰਗ ਨਾਲ ਸਾਹਮਣੇ ਲਿਆਉਂਦੀ ਹੈ। ਇਹ ਬਿਨਾ ਕਿਸੇ ਟਿੱਪਣੀ ਤੋਂ ਜਾਣਕਾਰੀ ਹਿੱਤ ਛਾਪੀ ਜਾ ਰਹੀ ਹੈ।
ਸ੍ਰੀਨਗਰ ਤੋਂ ਨਸੀਰ ਗੋਨਾਈ ਨੇ ਲਿਖਿਆ ਹੈ ਕਿ ਜੰਮੂ-ਕਸ਼ਮੀਰ ਵਿੱਚ ਭਾਰਤੀ ਹਕੂਮਤ ਨੇ ਕਿਸੇ ਵੀ ਤਰ੍ਹਾਂ ਦੀ ਰੈਲੀ-ਮੁਜਾਹਰੇ 'ਤੇ ਪੂਰੀ ਤਰ੍ਹਾਂ ਬੰਦਿਸ਼ ਲਾਈ ਹੋਈ ਹੈ, ਪਰ ਕਸ਼ਮੀਰ ਦੇ ਲੋਕ ਆਪਣੇ ਹੀ ਢੰਗ ਨਾਲ ਜਬਰਦਸਤ ਵਿਰੋਧ ਪ੍ਰਦਰਸ਼ਨ ਕਰ ਜਾਂਦੇ ਹਨ। 26 ਜਨਵਰੀ ਨੂੰ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਜਿੱਥੇ ਭਾਰਤੀ ਸੰਵਿਧਾਨ ਦੇ ਪ੍ਰਤੀਕ ਤਿਰੰਗੇ ਝੰਡੇ ਨੂੰ ਲਹਿਰਾਇਆ ਜਾ ਰਿਹਾ ਸੀ ਉੱਥੇ ਇਸ ਦਿਨ ਨੂੰ ਸਮੁੱਚੀ ਵਾਦੀ ਵਿੱਚ ਕਾਲੇ ਦਿਵਸ ਵਜੋਂ ਮਨਾਉਂਦੇ ਹੋਏ ਮੁਕੰਮਲ ਬੰਦ ਕੀਤਾ ਗਿਆ। ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਸਬੰਧੀ ਇੱਕ ਸਿਰਕਰਦਾ ਪੱਤਰਕਾਰ ਨੇ ਆਖਿਆ ਕਿ ਕਸ਼ਮੀਰ ਵਾਦੀ ਅਤੇ ਇਸ ਤੋਂ ਬਾਹਰ ਵਾਲਿਆਂ ਵਿੱਚ ਸਿਰਫ ''ਆਜ਼ਾਦੀ'' ਲਫਜ਼ ਦੀ ਹੀ ਆਪਸੀ ਸਾਂਝ ਹੈ। ਉਸ ਨੇ ਅੱਗੇ ਕਿਹਾ ਕਿ ''ਭਾਰਤ ਵਿਚਲੇ ਉਦਾਰਪੰਥੀਆਂ ਅਤੇ ਭਾਰਤੀ ਮੁਸਲਮਾਨ ਹਕੂਮਤੀ ਤਰਜ਼ 'ਤੇ ਇਹ ਮੰਨਦੇ ਹਨ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਹੁਣ ਜਦੋਂ ਹਕੂਮਤੀ ਰਾਜ ਨੇ ਉਹਨਾਂ ਉੱਤੇ ਉਹ ਕੁੱਝ ਲਾਗੂ ਕੀਤਾ ਹੈ, ਜੋ ਕੁੱਝ ਉਹ ਕਸ਼ਮੀਰ ਵਿੱਚ ਕਰਦੇ ਹਨ, ਹੁਣ ਸਾਨੂੰ ਲੱਗਦਾ ਹੈ ਕਿ ਭਾਰਤ, ਕਸ਼ਮੀਰ ਦਾ ਅੰਗ ਬਣ ਗਿਆ ਹੈ।'' ਰਿਟਾਇਰ ਹੋਏ ਇੱਕ ਸਰਕਾਰੀ ਅਫਸਰ ਨੇ ਕਸ਼ਮੀਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਕੋਈ ਵਿਸ਼ੇਸ਼ ਕਾਰਗੁਜਾਰੀ ਨਾ ਕੀਤੇ ਜਾਣ ਸਬੰਧੀ ਆਪਣੀ ਪ੍ਰਤੀਕਿਰਿਆ ਵੱਖਰੇ ਹੀ ਅੰਦਾਜ਼ ਵਿੱਚ ਪੇਸ਼ ਕੀਤੀ, ''ਸੁਨਾਮੀ ਦੀ ਮਾਰ ਝੱਲਣ ਵਾਲੇ, ਤੂਫ਼ਾਨ ਪੀੜਤਾਂ ਦੇ ਰੋਣੇ ਨਹੀਂ ਰੋਂਦੇ।''
ਕਸ਼ਮੀਰੀਆਂ ਨੂੰ ਭਾਰਤ ਵਿੱਚ ''ਆਜ਼ਾਦੀ'' ਦੇ ਲੱਗਦੇ ਨਾਹਰੇ ਬਹੁਤ ''ਢੁਕਵੇਂ ਜਾਪਦੇ ਹਨ ਅਤੇ ਸਮਝਦੇ ਹਨ ਕਿ ਇਹਨਾਂ ਨੂੰ ਸਹੀ ਤਰ੍ਹਾਂ ਮੁੜ-ਪ੍ਰੀਭਾਸ਼ਤ ਕੀਤਾ ਗਿਆ ਹੈ ਪਰ ਇੱਕ ਸਮਾਜੀ ਕਾਰਕੁੰਨ ਖੁਰਮ ਪ੍ਰਵੇਜ਼ ਨੇ ਸ਼ੰਕਾ ਪ੍ਰਗਟ ਕੀਤੀ ਹੈ ਕਿ ''ਆਜ਼ਾਦੀ ਦਾ ਨਾਹਰਾ ਟਾਕਰੇ ਦਾ ਨਾਹਰਾ ਹੈ। ਭਾਰਤੀ ਰਾਜ ਉਦਾਰਪੰਥੀਆਂ ਅਤੇ ਭਾਰਤੀ ਮੁਸਲਮਾਨਾਂ ਨੂੰ ਲੰਮੇ ਸਮੇਂ ਤੱਕ ਅਜਿਹੇ ਨਾਹਰੇ ਲਾਉਣ ਦੀ ਛੋਟ ਨਹੀਂ ਦੇਵੇਗਾ।''
ਦਿੱਲੀ ਵਿੱਚ ਸ਼ਾਹੀਨ ਬਾਗ ਮੋਰਚੇ 'ਤੇ ਹੁਣ ਜਦੋਂ ਕਸ਼ਮੀਰੀਆਂ ਵਾਲੇ ਦੋਸ਼ ਮੜ੍ਹੇ ਜਾ ਰਹੇ ਹਨ ਤਾਂ ਇਸ ਤੋਂ ਕਸ਼ਮੀਰੀਆਂ ਨੂੰ ਤਸੱਲੀ ਹੋ ਰਹੀ ਹੈ ਕਿ ਹੁਣ ਉਹ ਇਕੱਲੇ ਨਹੀਂ ਬਲਕਿ ਭਾਰਤੀ ਲੋਕ ਵੀ ਉਹਨਾਂ ਦੇ ਨਾਲ ਹਨ। ਖੁਰਮ ਪ੍ਰਵੇਜ਼ ਨੇ ਅੱਗੇ ਆਖਿਆ ਕਿ ''ਭਾਰਤੀ ਮੁਸਲਮਾਨ ਅਤੇ ਭਾਰਤੀ ਉਦਾਰਪੰਥੀਆਂ ਦਾ ਕਾਫੀ ਵੱਡਾ ਹਿੱਸਾ ਕਸ਼ਮੀਰ ਦੀ ਆਜ਼ਾਦੀ ਦੀ ਲੜਾਈ ਦਾ ਮੌਜੂ ਉਡਾਉਂਦਾ ਹੋਇਆ ਇਸ ਨੂੰ ਪਾਕਿਸਤਾਨ ਵੱਲੋਂ ਉਕਸਾਏ ਇਸਲਾਮੀ ਜਹਾਦ ਵਜੋਂ ਉਭਾਰ ਕੇ ਭਾਰਤੀ ਰਾਜ ਵੱਲੋਂ ਕਸ਼ਮੀਰੀ ਲੋਕਾਂ 'ਤੇ ਕੀਤੇ ਜਾਂਦੇ ਜ਼ੁਲਮਾਂ ਨੂੰ ਜਾਇਜ਼ ਠਹਿਰਾਉਂਦਾ ਰਿਹਾ। ਹੁਣ ਜਦੋਂ ਸ਼ਾਹੀਨ ਬਾਗ ਨੂੰ ਇਸਲਾਮਿਕ ਸਟੇਟ ਅਤੇ ਪਾਕਿਸਤਾਨੀ ਸ਼ਹਿ ਵਜੋਂ ਪੇਸ਼ ਕੀਤਾ ਜਾਣ ਲੱਗਾ ਹੈ ਤਾਂ ਕਸ਼ਮੀਰੀ ਇਸ ਨੂੰ ਗਹੁ ਨਾਲ ਵੇਖਦੇ ਹਨ।''
ਜਦੋਂ 1990ਵਿਆਂ ਵਿੱਚ ਭਾਰਤੀ ਰਾਜ ਵੱਲੋਂ ਕਸ਼ਮੀਰ ਵਿੱਚ ਜ਼ੁਲਮਾਂ ਦੇ ਝੱਖੜ ਝੁਲਾਏ ਜਾ ਰਹੇ ਸਨ ਤਾਂ ਭਾਰਤੀ ਮੁਸਲਮਾਨਾਂ ਦਾ ਵੱਡਾ ਹਿੱਸਾ ਮੂਕ ਦਰਸ਼ਕ ਬਣਿਆ ਹੋਇਆ ਸੀ, ਬਾਅਦ ਵਿੱਚ 2008, 2010 ਅਤੇ 2016 ਵਿੱਚ ਜਦੋਂ ਕਸ਼ਮੀਰ ਦੇ ਕਿਸ਼ੋਰਾਂ ਨੂੰ ਅੱਲ੍ਹੜ ਉਮਰ ਵਿੱਚ ਕਤਲ ਕੀਤਾ ਜਾ ਰਿਹਾ ਸੀ ਤਾਂ ਵੀ ਭਾਰਤੀ ਮੁਸਲਮਾਨਾਂ ਦਾ ਵੱਡਾ ਹਿੱਸਾ ਚੁੱਪ ਹੀ ਰਿਹਾ ਸੀ। ਇਹੋ ਜਿਹੇ ਵਰਤਾਰਿਆਂ ਦਾ ਕਸ਼ਮੀਰੀ ਲੋਕਾਂ 'ਤੇ ਨਾਂਹ-ਪੱਖੀ ਅਸਰ ਹੀ ਗਿਆ ਸੀ ਤੇ ਉਹਨਾਂ ਨੂੰ ਬਾਬਰੀ ਮਸਜਿਦ ਢਾਹੇ ਜਾਣ 'ਤੇ ਤਿੱਖੀ ਪ੍ਰਤੀਕਿਰਿਆ ਨਹੀਂ ਸੀ ਕੀਤੀ ਜਦੋਂ ਕਿ ਉਹਨਾਂ ਦੀ ਮੁਕਤੀ ਦੇ ਕਾਰਜ ਨੂੰ ਪ੍ਰਣਾਏ, ਜਮਹੂਰੀ ਹੱਕਾਂ ਦੇ ਕਾਰਕੁੰਨ ਰਹੀਦੈ ਨਾਥ ਵਾਂਚੂ ਦੇ ਕਤਲ 'ਤੇ ਦਸੰਬਰ 1992 ਵਿੱਚ ਕਸ਼ਮੀਰ ਵਾਦੀ ਵਿੱਚ ਮੁਕੰਮਲ ਬੰਦ ਹੋਇਆ ਸੀ।

No comments:
Post a Comment