ਗਾਰਗੀ ਕਾਲਜ ਦਿੱਲੀ ਦੀਆਂ ਵਿਦਿਆਰਥਣਾਂ 'ਤੇ ਗੁੰਡਾਗਰਦੀ ਦਾ ਨੰਗਾ-ਨਾਚ
ਮੈਂ ਚੋਣਾਂ ਤੋਂ ਦੋ ਦਿਨ ਪਹਿਲਾਂ ਵੀਰਵਾਰ 6 ਫਰਵਰੀ ਨੂੰ ਕਾਲਜ ਵਿੱਚ ਪੜ੍ਹਾ ਰਹੀ ਸੀ, ਜਦੋਂ ਜਮਾਤ ਵਿੱਚ ਮੇਰੀ ਆਵਾਜ਼ ਬਾਹਰ ਉੱਚੇ ਹੋ ਰਹੇ ਜੈ ਸ੍ਰੀ ਰਾਮ ਦੇ ਨਾਹਰਿਆਂ ਵਿੱਚ ਗੁੰਮ ਹੋਣ ਲੱਗੀ। ਸਾਡੀ ਜਮਾਤ ਦੇ ਵਿਦਿਆਰਥੀ ਉਹਨਾਂ ਤੋਂ ਪ੍ਰੇਸ਼ਾਨ ਹੋਣ ਲੱਗੇ। ਵਿਦਿਆਰਥੀਆਂ ਨੇ ਖਿੜਕੀ ਤੋਂ ਬਾਹਰ ਝਾਕਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੇ ਕਮਲਾ ਨਹਿਰੂ ਕਾਲਜ ਅਤੇ ਗਾਰਗੀ ਕਾਲਜ ਨੂੰ ਜੋੜਨ ਵਾਲੀ ਸੜਕ ਦੇ ਸਾਹਮਣਿਉਂ ਇੱਕ ਵੱਡੀ ਰੈਲੀ ਲੰਘ ਰਹੀ ਹੈ। ਨਾਹਰੇ ਲਾਉਣ ਵਾਲੇ ਗਾਰਗੀ ਕਾਲਜ ਅਤੇ ਕਮਲਾ ਨਹਿਰੂ ਕਾਲਜ ਨੂੰ ਜੋੜਨ ਵਾਲੀ ਸੜਕ ਤੋਂ ਗੁਜਰ ਰਹੇ ਸਨ। ਮੈਂ ਵਿਦਿਆਰਥੀਆਂ ਨੂੰ ਇਸ ਨੂੰ ਭੁਲਾ ਕੇ ਲੈਕਚਰ 'ਤੇ ਧਿਆਨ ਕੇਂਦਰਤ ਕਰਨ ਲਈ ਕਿਹਾ। ਇਹ ਸਾਰਾ ਕੁੱਝ ਬੇਹੱਦ ਧਿਆਨ ਭੰਗ ਕਰਨ ਵਾਲਾ ਸੀ। ਮੈਂ ਇਸ ਗੱਲ 'ਤੇ ਹੈਰਾਨੀ ਪ੍ਰਗਟ ਕਰਦਿਆਂ ਹੋਇਆਂ ਨਾਹਰੇ ਲਾਉਣ ਵਾਲਿਆਂ ਨੂੰ ਪੁੱਛਿਆ ਕਿ ਦਿੱਲੀ ਯੂਨੀਵਰਸਿਟੀ ਦੇ ਦੋ ਪ੍ਰਮੁੱੱਖ ਕਾਲਜਾਂ ਦੇ ਸਾਹਮਣੇ ਤੋਂ ਰੈਲੀ ਲਿਜਾਣ ਦੀ ਉਹਨਾਂ ਨੂੰ ਮਨਜੂਰੀ ਕਿਸ ਨੇ ਦਿੱਤੀ। ਕੀ ਕਾਲਜਾਂ ਅਤੇ ਹਸਪਤਾਲਾਂ ਦੇ ਸਾਹਮਣਿਉਂ ਲੰਘਣ ਵਾਲੀਆਂ ਲੜਕਾਂ ਤੇ ਅਜਿਹੀ ਮਨਜੂਰੀ ਦਿੱਤੀ ਜਾਣੀ ਚਾਹੀਦੀ ਹੈ? ਖਾਸ ਕਰਕੇ ਮਹਿਲਾਵਾਂ ਦੇ ਕਾਲਜਾਂ ਦੇ ਸਾਹਮਣਿਉਂ ਅਤੇ ਇਸ ਗੱਲ ਨੂੰ ਵੇਖਦਿਆਂ ਕਿ ਇਸ ਤਰ੍ਹਾਂ ਦੀਆਂ ਰੈਲੀਆਂ ਹਰ ਕਿਸਮ ਦੇ ਸਮਾਜ ਵਿਰੋਧੀ ਤੱਤਾਂ/ਅਨਸਰਾਂ ਨੂੰ ਹੱਲਾਸ਼ੇਰੀ ਦਿੰਦੀਆਂ ਹਨ।
ਦੋ ਘੰਟੇ ਬਾਅਦ ਆਪਣੀ ਜਮਾਤ ਖਤਮ ਕਰਕੇ ਮੈਂ ਕਾਲਜ ਦੇ ਬਾਹਰ ਗਈ ਤਾਂ ਸਾਡੇ ਕਾਲਜ ਦੀਆਂ ਸਾਰੀਆਂ ਸੜਕਾਂ ਜਾਮ ਸਨ। ਉੱਥੇ ਮਰਦਾਂ ਨਾਲ ਭਰੇ ਇੱਕ ਟਰੱਕ ਵਿੱਚ ਲੋਕ ਜੈ ਸ੍ਰੀ ਰਾਮ ਦੇ ਨਾਹਰੇ ਲਾ ਰਹੇ ਸਨ। ਟਰੱਕ ਦੇ ਪਿੱਛੇ ਬੀ.ਐਮ. ਡਬਲਿਊ, ਫਾਰਚੂਨਰ ਅਤੇ ਮਰਸਡੀਜ਼ ਵਰਗੀਆਂ ਆਲੀਸ਼ਾਨ ਗੱਡੀਆਂ ਖੜ੍ਹੀਆਂ ਸਨ। ਮੈਂ ਦੇਖਿਆ ਕਿ ਗਲੇ ਵਿੱਚ ਮਾਲਾ ਲੱਦੇ ਹੋਏ ਲੋਕ ਕਾਰ ਦੀਆਂ ਖਿੜਕੀਆਂ ਤੋਂ ਬਾਹਰ ਲਮਕ ਰਹੇ ਸਨ।
ਇੱਕ 12 ਸਾਲ ਦਾ ਲੜਕਾ ਆਪਣੇ ਰਿਸ਼ਤੇਦਾਰ ਦੀ ਇੱਕ ਲਗਜ਼ਰੀ ਗੱਡੀ ਦੀ ਛੱਤ 'ਤੇ ਹੱਥਾਂ ਵਿੱਚ ਤਿਰੰਗਾ ਲੈ ਕੇ ਖੜ੍ਹਾ ਸੀ ਅਤੇ ਜੈ ਸ੍ਰੀ ਰਾਮ ਦੇ ਨਾਹਰੇ ਲਾ ਰਿਹਾ ਸੀ। ਇਹ ਦੱਖਣੀ ਦਿੱਲੀ ਹੈ, ਜਿੱਥੇ ਰਾਜਨੀਤਕ ਰੈਲੀਆਂ ਹਾਈ ਲਗਜ਼ਰੀ ਕਾਰਾਂ ਵਿੱਚ ਕੱਢੀਆਂ ਜਾਂਦੀਆਂ ਹਨ। ਉਸਦੇ ਬਾਅਦ ਅਸੀਂ ਦੇਖਿਆ ਜਵਾਨ ਲੜਕੀਆਂ ਪੂਰੀ ਤਰ੍ਹਾਂ ਸਜ ਫਬ ਕੇ ਅਗਲੇ ਦਰਵਾਜ਼ੇ ਤੋ ਹੋਣ ਵਾਲੇ ਕਾਲਜ ਸਮਾਗਮ ਵਿੱਚ ਭਾਗ ਲੈਣ ਲਈ ਜਾ ਰਹੀਆਂ ਹਨ। ਇੱਥੇ ਮਸ਼ਹੂਰ ਗਾਇਕ ਜ਼ੂਬਿਨ ਨੌਟਿਆਲ ਗੀਤ ਗਾਉਣ ਵਾਲੇ ਸਨ। ਬਹੁਤ ਸਾਰੀਆਂ ਲੜਕੀਆਂ ਲਈ ਇਹ ਉਹਨਾਂ ਦਾ ਕਾਲਜ ਵਿੱਚ ਪਲੇਠਾ ਸਮਾਗਮ ਸੀ। ਆਪਣੀ ਜਵਾਨੀ ਅਤੇ ਆਜ਼ਾਦੀ ਦਾ ਤਿਓਹਾਰ ਜੋ ਆਉਣ ਵਾਲੇ ਕਈ ਵਰ੍ਹਿਆਂ ਤੱਕ ਉਹਨਾਂ ਦੀਆਂ ਯਾਦਾਂ ਵਿੱਚ ਵਸਣ ਵਾਲਾ ਸੀ।
ਮੈਂ ਅਜੇ ਘਰ ਪਹੁੰਚੀ ਹੀ ਸੀ ਕਿ ਸ਼ਰਾਬੀ ਅਨਸਰਾਂ ਵੱਲੋਂ ਇਸ ਵੱਡੇ ਹਮਲੇ ਦੀ ਖਬਰ ਸੁਣੀ ਜੋ ਹਰ ਨਿਯਮ ਅਤੇ ਕਾਨੂੰਨ ਤੋੜ ਕੇ ਉਹਨਾਂ ਦੀ ਸੰਸਥਾ ਵਿੱਚ ਆ ਵੜੇ ਸਨ। ਮੈਂ ਕੁੱਝ ਲੜਕੀਆਂ ਦਾ ਹਵਾਲਾ ਦੇ ਰਹੀ ਹਾਂ, ਜਿਹਨਾਂ ਨੇ ਆਪਣੀਆਂ ਪ੍ਰੇਸ਼ਾਨੀਆਂ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ।
'ਕਿਸੇ ਗਧੇ ਨੇ ਮੇਰਾ ਲੱਕ ਫੜ ਲਿਆ', ਇੱਕ ਦੂਸਰੇ ਨੇ ਮੇਰੀ ਛਾਤੀ ਨੂੰ ਛੂਹਿਆ। ਕਿਸੇ ਦੂਸਰੇ ਸਖਸ਼ ਨੇ ਆਪਣਾ ਡਿੱਕ (ਮਰਦਾਨਾ ਅੰਗ) ਨੂੰ ਮੇਰੇ ਪੱਟਾਂ 'ਤੇ ਰਗੜ ਦਿੱਤਾ। ਇੱਕ ਬਦਤਮੀਜ਼ ਨੇ ਆਪਣਾ ਹੱਥ ਮੇਰੀ ਦੋਸਤ ਦੇ ਸਵੈਟਰ ਵਿੱਚ ਪਾ ਦਿੱਤਾ ਅਤੇ ਉਸਦੀ ਬਰਾ ਨੂੰ ਛੂਹਣ ਲੱਗਾ। ਮੰਚ 'ਤੇ ਚੜ੍ਹੇ ਕੁੱਝ ਬੰਦਿਆਂ ਨੇ ਚੀਕ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉਸਦੇ ਮਾਲਿਕ ਨੇ ਉਹਨਾਂ ਸਾਰਿਆਂ ਨੂੰ ਹੇਠਾਂ ਉੱਤਰਨ ਲਈ ਕਿਹਾ ਪਰ ਉਹਨਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤੱਕ ਕਿ ਉਹਨਾਂ ਵਿੱਚ ਇੱਕ ਨੇ ਟੈਂਪੋਲਾਈਨ ਦੇ ਮਾਲਕ ਦੇ ਇੱਕ ਥੱਪੜ ਜੜ ਦਿੱਤਾ। ਇੱਕ ਲੜਕਾ ਮੇਰੇ ਸਾਹਮਣੇ ਬੇਹੱਦ ਅਸ਼ਲੀਲ ਤਰੀਕੇ ਨਾਲ ਡਾਂਸ ਕਰ ਰਿਹਾ ਸੀ। ਉਹਨਾਂ ਲੋਕਾਂ ਨੇ ਗੇਟ ਤੋੜ ਕੇ ਡੇਗ ਦਿੱਤਾ ਸੀ, ਫਿਰ ਕੰਧ 'ਤੇ ਚੜ੍ਹ ਗਏ ਅਤੇ ਇਧਰ ਉਧਰ ਕਮੀਜਾਂ ਲਾਹ ਕੇ ਘੁੰਮਣ ਲੱਗੇ। ਸ਼ਰਾਬ ਦੇ ਨਸ਼ੇ ਵਿੱਚ ਔਰਤਾਂ ਦੇ ਬਲਾਊਜ਼ ਵਿੱਚ ਹੱਥ ਪਾਉਣ ਲੱਗੇ ਅਤੇ ਇਸੇ ਤਰ੍ਹਾਂ ਹੱਸ ਰਹੇ ਸਨ, ਜਿਵੇਂ ਕੁੱਝ ਕਰ ਹੀ ਨਾ ਰਹੇ ਹੋਣ।
ਪ੍ਰਸ਼ਾਸਨ ਨੇ ਕੀ ਕੀਤਾ? ਪੁਲਸ ਨੇ ਇੱਕ ਘੰਟਾ ਪੰਜਾਹ ਮਿੰਟ ਤਕੱ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੀ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉੱਥੇ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਇਹ ਕਿ ਉਹਨਾਂ ਵਾਸਤੇ ਅਹਾਤੇ ਵਿੱਚ ਨਿਰਧਾਰਤ ਦਾਇਰੇ ਤੋਂ ਬਾਹਰ ਜਾਣਾ ਵਿਦਿਆਰਥਣਾਂ ਦੀ ਆਪਣੀ ਚੋਣ ਸੀ। ਪ੍ਰਿੰਸੀਪਲ ਮੈਡਮ ਨੇ ਵਿਦਿਆਰਥਣਾਂ ਦੇ ਲਈ ਲਛਮਣ ਰੇਖਾ ਖਿੱਚ ਦਿੱਤੀ ਸੀ ਅਤੇ ਉਸ ਰੇਖਾ ਨੂੰ ਪਾਰ ਕਰਨ ਲਈ। ਉਹ ਉਹਨਾਂ ਨੂੰ ਹੀ ਜਿੰਮੇਵਾਰ ਠਹਿਰਾ ਰਹੀ ਹੈ। 'ਅਗਰ ਤੁਸੀਂ ਖੁਦ ਨੂੰ ਇੰਨੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹੋ ਤਾਂ ਸਮਾਗਮ ਵਿੱਚ ਹੀ ਕਿਉਂ ਆਈਆਂ?
ਮੈਂ ਤੁਹਾਨੂੰ ਯਾਦ ਕਰਵਾਉਂਦੀ ਹਾਂ। ਦੇਸ਼ ਦੀ ਰਾਜਧਾਨੀ ਦੇ ਸਭ ਤੋਂ ਆਲੀਸ਼ਾਨ ਇਲਾਕੇ ਵਿੱਚ ਉਹਨਾਂ ਦੇ ਕਾਲਜ ਵਿੱਚ ਸ਼ਰਾਬ ਪੀ ਕੇ ਮਰਦਾਂ ਨੇ ਔਰਤਾਂ ਨਾਲ ਛੇੜਛਾੜ ਕੀਤੀ ਹੈ। ਪੁਲਸ ਉਹਨਾਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹੀ। ਪ੍ਰਸ਼ਾਸਨ ਉਹਨਾਂ ਨੂੰ ਹੀ ਜਿੰਮੇਵਾਰ ਠਹਿਰਾਅ ਰਿਹਾ ਹੈ।
ਉਸ ਤੋਂ ਬਾਅਦ ਕੀ ਹੋਵੇਗਾ? ਮਹਿਲਾ ਵਿਦਿਆਰਥਣਾਂ ਨੂੰ ਕਿਹਾ ਜਾਵੇਗਾ ਕਿ ਅੱਗੇ ਤੋਂ ਉਹ ਇਸ ਤਰ੍ਹਾਂ ਦੇ ਕਿਸੇ ਵੀ ਸਮਾਗਮ ਵਿੱਚ ਹਿੱਸਾ ਲੈਣ ਨਾ ਜਾਣ। ਉਹਨਾਂ ਦੇ ਬਾਰੇ ਫੈਸਲਾ ਇਹ ਦੇਖ ਕੇ ਲਿਆ ਜਾਵੇਗਾ ਕਿ ਉਹਨਾਂ ਨੇ ਕਿਸ ਤਰ੍ਹਾਂ ਦੇ ਕੱਪੜੇ ਪਾਏ ਹੋਏ ਹਨ। ਅਗਲੇ ਸਾਲ ਉਹਨਾਂ ਨੂੰ ਇਸ ਸਮਾਗਮ ਦੀ ਯਾਦ ਕਰਵਾਈ ਜਾਵੇਗੀ ਅਤੇ ਫਿਰ ਸਮਾਗਮ ਦੇ ਦਾਇਰੇ ਨੂੰ ਛੋਟਾ ਕਰਨ ਲਈ ਕਿਹਾ ਜਾਵੇਗਾ, ਜਿਸ ਨਾਲ ਸਮਾਜ ਵਿਰੋਧੀ ਤੱਤ ਜ਼ਿਆਦਾ ਆਕਰਸ਼ਿਤ ਨਾ ਹੋਣ। ਇੱਕ ਵਾਰ ਫੇਰ ਸਮਾਜ ਨੂੰ ਇਹ ਯਾਦ ਕਰਵਾਇਆ ਜਾਵੇਗਾ ਕਿ ਔਰਤਾਂ ਦੇ ਕਾਲਜਾਂ ਦਾ ਸੁਰੱਖਿਆ ਅਤੇ ਇੰਤਜ਼ਾਮ ਅਤੇ ਉਹਨਾਂ ਦੀ ਸੁਰੱਖਿਆ ਕਰਨੀ ਜਿੰਨਾ ਔਖਾ ਕਾਰਜ ਹੈ। ਕੁੱਝ ਆਪਣੀਆਂ ਲੜਕੀਆਂ ਨੂੰ ਕਾਲਜ ਨਾ ਭੇਜਣ ਦੀ ਹੱਦ ਤੱਕ ਵਿਚਾਰ ਕਰਨਗੇ। ਕੁੱਲ ਮਿਲਾ ਕੇ 'ਲੜਕੀਆਂ ਖੁੱਲ੍ਹੀਆਂ ਤਿਜੌਰੀਆਂ ਹੁੰਦੀਆਂ ਹਨ'। ਇਸੇ ਦਰਮਿਆਨ ਸ਼ਰਾਬ ਵਿੱਚ ਟੁੰਨ ਹੁੰਦੇ ਮਰਦ ਖੁੱਲ੍ਹੇਆਮ ਆਜ਼ਾਦੀ ਨਾਲ ਘੁੰਮਦੇ ਹੋਏ ਕਿਸੇ ਹੋਰ ਕਾਲਜ ਦੇ ਸਮਾਗਮ ਵਿੱਚ ਪਹੁੰਚ ਚੁੱਕੇ ਹੋਣਗੇ ਅਤੇ ਇੱਕ ਹੋਰ ਜਵਾਨ ਲੜਕੀਆਂ ਦੇ ਸਮੂਹ ਨਾਲ ਛੇੜਖਾਨੀ ਕਰ ਰਹੇ ਹੋਣਗੇ।
ਮੈਂ ਤੁਹਾਨੂੰ ਪੁੱਛਦੀ ਹਾਂ, ਇਹ ਸਾਰਾ ਕੁੱਝ ਕਦੋਂ ਖਤਮ ਹੋਵੇਗਾ। ਆਖਿਰ ਆਪਣੇ ਦੇਸ਼, ਆਪਣੇ ਸ਼ਹਿਰ, ਆਪਣੇ ਕਾਲਜ ਵਿੱਚ ਔਰਤਾਂ ਕਦੋਂ ਸੁਰੱਖਿਅਤ ਮਹਿਸੂਸ ਕਰਨਗੀਆਂ? ਕਹਿੰਦੇ ਹਨ ਕਿ ਰਾਵਣ ਨੇ ਵੀ ਕਦੇ ਸੀਤਾ ਨੂੰ ਨਹੀਂ ਛੂਹਿਆ ਸੀ। ਇਹ ਕੌਣ ਲੋਕ ਹਨ, ਆਪ ਹੀ ਪਛਾਣੋ।
-ਇਸ਼ਤਾ ਨਾਗਰ ਕਮਲਾ ਨਹਿਰੂ ਕਾਲਜ ਦੀ ਅਧਿਆਪਕਾ ਹੈ।
(ਜਨ ਚੌਕ ਤੋਂ ਧੰਨਵਾਦ ਸਹਿਤ)

No comments:
Post a Comment