ਨਾਗਰਿਕਤਾ ਸੋਧ ਕਾਨੂੰਨ ਖਿਲਾਫ, ਯੋਗੀ ਹਕੂਮਤ ਦੀਆਂ ਜੇਲ੍ਹਾਂ ਕੱਟ ਕੇ ਆਈ ਸਦਫ ਜਫਰ ਦਾ ਬਿਆਨ
''ਇਹ ਦੂਸਰੀ ਜੰਗ-ਏ-ਆਜ਼ਾਦੀ ਹੈ''
ਸਦਫ ਜਫਰ ਲਖਨਊ ਵਿਖੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਮੁਜਾਹਰੇ ਵਿੱਚ ਹਿੱਸਾ ਲੈਣ ਕਰਕੇ ਉੱਤਰ ਪ੍ਰਦੇਸ਼ ਦੀ ਪੁਲਸ ਵੱਲੋਂ ਫੜੀ ਗਈ ਸੀ। ਪੁਲਸ ਵੱਲੋਂ ਉਸ ਨੂੰ ਸਰੀਰਕ ਤਸੀਹਿਆਂ ਦੇ ਨਾਲ ਨਾਲ ਗੰਦੀਆਂ ਗਾਲਾਂ ਰੂਪੀ ਮਾਨਸਿਕ ਤਸੀਹੇ ਵੀ ਦਿੱਤੇ ਗਏ। ਦੋ ਕੁ ਹਫਤੇ ਜੇਲ੍ਹ ਵਿੱਚ ਰਹਿਣ ਉਪਰੰਤ ਹੋਈ ਰਿਹਾਈ ਤੋਂ ਬਾਅਦ ਵੀ ਉਹ ਅਜੇ ਨਾ ਆਮ ਖੁਰਾਕ ਖਾ ਸਕਦੀ ਹੈ ਅਤੇ ਨਾ ਹੀ ਸੌਂ ਸਕਦੀ ਹੈ। ਪਰ ਉਹ ਸੱਟਾਂ ਦੇ ਬਾਵਜੂਦ ਵੀ ਦ੍ਰਿੜ੍ਹ ਹੈ। ਦਿੱਲੀ ਯੂਨੀਵਹਰਸਿਟੀ ਵਿਖੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਮੁਜਾਹਰੇ ਉਪਰੰਤ ਉਸਨੇ ਕੁੱਝ ਘੰਟਿਆਂ ਬਾਅਦ ਚੱਲੀ ਗੱਲਬਾਤ ਦੌਰਾਨ ਉਸਨੇ ਆਖਿਆ, ''ਹੋਰ ਕੋਈ ਬਦਲ ਹੀ ਕੀ ਹੈ? ਅਸੀਂ ਘਰਾਂ ਵਿੱਚ ਹੀ ਬੈਠ ਕੇ ਸਭ ਕੁੱਝ ਤਬਾਹ ਹੁੰਦਾ ਨਹੀਂ ਵੇਖ ਸਕਦੀਆਂ। ਸਾਨੂੰ ਅੱਜ ਗੱਲ ਕਰਨੀ ਹੀ ਪੈਣੀ ਹੈ, ਕਿਉਂਕਿ ਉਹ ਸਭ ਕੁੱਝ ਸ਼ਾਂਤ ਕਰ ਦੇਣਾ ਚਾਹੁੰਦੇ ਹਨ, ਜੋ ਵੀ ਉਹਨਾਂ ਦੇ ਖਿਲਾਫ ਜਾਂਦਾ ਹੈ।'' ਨਾਗਰਿਕਤਾ ਸੋਧ ਕਾਨੂੰਨ ਖਿਲਾਫ ਤਾਜ਼ਾ ਰੈਲੀਆਂ ਦੌਰਾਨ ਉਸਦੀ 'ਫਰੰਟ ਲਾਈਨ' ਮੈਗਜ਼ੀਨ ਨਾਲ ਗੱਲਬਾਤ ਹੋਈ ਹੈ, ਜਿਸਦਾ ਸੰਖੇਪ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ:
''ਮੈਂ ਕਹਿੰਦੀ ਹਾਂ ਇਹ ਦੂਸਰੀ ਜੰਗ-ਏ-ਆਜ਼ਾਦੀ ਹੈ। ਜੰਗ-ਏ-ਆਜ਼ਾਦੀ ਦੀ ਜੰਗ ਵਾਂਗ ਹਰ ਕਿਸੇ ਨੇ ਆਪਣੇ ਤਰੀਕੇ ਨਾਲ ਯੋਗਦਾਨ ਪਾਇਆ ਹੈ। ਇੱਕ ਵੱਡੀ ਲਹਿਰ ਵਿੱਚ ਅਨੇਕਾਂ ਛੋਟੀਆਂ ਲਹਿਰਾਂ ਹੁੰਦੀਆਂ ਹਨ। ਇਸੇ ਹੀ ਤਰ੍ਹਾਂ ਇੱਕੋ ਹੀ ਸਮੇਂ ਸਮਾਜੀ ਲਹਿਰ ਵੀ ਵੰਡੀ ਹੁੰਦੀ ਹੈ ਅਤੇ ਇੱਕਜੁੱਟ ਵੀ ਹੁੰਦੀ ਹੈ। ਮੈਨੂੰ ਪਤਾ ਹੈ ਕਿ ਇੱਥੇ ਅਨੇਕਾਂ ਲੋਕ ਅਜਿਹੇ ਹਨ, ਜੋ ਵਿਚਾਰਧਾਰਕ ਤੌਰ 'ਤੇ ਮੇਰੇ ਨਾਲੋਂ ਵੱਖਰੇ ਹਨ। ਪਰ ਦਾਰਾਪੁਰੀ, ਦੀਪਕ ਕਬੀਰ, ਮੈਂ ਅਤੇ ਹੋਰਨਾਂ ਨੇ ਆਪਣੇ ਵਖਰੇਵੇਂ ਲਾਂਭੇ ਰੱਖੇ ਹੋਏ ਹਨ। ਜਦੋਂ ਸਾਨੂੰ ਦੰਗੇਬਾਜ਼ ਆਖਿਆ ਗਿਆ ਤਾਂ ਅਸੀਂ ਕਿਹਾ ਅਸੀਂ ਦੰਗੇਬਾਜ਼ ਨਹੀਂ ਹਾਂ। ਇਸ ਤਰ੍ਹਾਂ ਅਸੀਂ ਇਕੱਠੇ ਹਾਂ। ਸਾਡੇ 'ਤੇ ਦੋਸ਼ ਥੋਪੇ ਜਾਣ ਅਤੇ ਜੇਲ੍ਹ ਦੌਰਾਨ, ਸਾਨੂੰ ਜਾਣਨ ਵਾਲਾ ਕੋਈ ਵੀ ਖੁਸ਼ ਨਹੀਂ ਹੋਇਆ। ਜਦੋਂ ਮੈਂ ਜੇਲ੍ਹ ਵਿੱਚ ਸਾਂ ਤਾਂ ਇੱਕ ਔਰਤ ਜਿਸ ਨੂੰ ਮੈਂ ਜਾਣਦੀ ਵੀ ਨਹੀਂ ਸੀ, ਸਿਵਾਏ ਇਸਦੇ ਕਿ ਮੇਰਾ ਮੁੰਡਾ ਉਸਦੇ ਮੁੰਡੇ ਨਾਲ ਖੇਡਦਾ ਹੁੰਦਾ ਸੀ, ਉਸਨੇ ਮੇਰੇ ਬੱਚਿਆਂ ਨੂੰ ਸਾਂਭਿਆ।''
''ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਮੇਰੇ ਨਾਲ ਫਿਲਮ ਡਾਇਰਕੈਟਰ ਮੀਰਾ ਨਾਇਰ ਸਮੇਤ ਹੋਰਨਾਂ ਤੋਂ ਇਲਾਵਾ ਆਮ ਲੋਕ ਵੀ ਸਨ। ਉੱਥੇ ਔਰਤਾਂ ਸਾਡੀਆਂ ਸਹੇਲੀਆਂ-ਸਾਥਣਾਂ ਬਣ ਗਈਆਂ। ਇਹ ਮੀਰਾ ਹੋਵੇ ਜਾਂ ਸਵਰਾ ਭਾਸਕਰ ਜਾਂ ਸ਼ੁਭਾਸ਼ਿਨੀ ਅਲੀ ਸਭ ਇੱਕ ਦੂਜੀ ਲਈ ਪੂਰੀ ਤਰ੍ਹਾਂ ਮੱਦਦਗਾਰ ਸਨ। ਵੱਧ ਮਹੱਤਵਪੂਰਨ ਇਹ ਹੈ ਕਿ ਸਾਡਾ ਇਹ ਸੁਹੇਲਪੁਣਾ ਪਾਰਟੀ ਲੀਹਾਂ ਤੋਂ ਉੱਪਰ ਸੀ। ਸੁਪਰੀਮ ਕੋਰਟ ਟ੍ਰਿਬਿਊਨਲ 'ਤੇ ਮੈਂ ਅਰੁੰਧਤੀ ਰਾਇ ਨੂੰ ਮਿਲੀ। ਜਦੋਂ ਮੈਂ ਦਿੱਲੀ ਵਿੱਚ ਸੀ ਤਾਂ ਮੇਰੀ ਮੁਲਾਕਾਤ ਪ੍ਰਿਅੰਕਾ ਗਾਂਧੀ ਨਾਲ ਹੋਈ। ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਉਹ ਮੇਰੇ ਬੱਚਿਆਂ ਦਾ ਹਾਲਚਾਲ ਪੁੱਛਦੀ ਰਹੀ।''
''ਸ਼ੁਰੂ ਸ਼ੁਰੂ ਵਿੱਚ ਜੇਲ੍ਹ ਅਧਿਕਾਰੀਆਂ ਨੂੰ ਪਤਾ ਨਹੀਂ ਸੀ ਕਿ ਮੈਂ ਕੌਣ ਹਾਂ। ਉਹਨਾਂ ਨੇ ਆਦਮੀਆਂ ਨੂੰ ਮੇਰੇ ਸਾਹਮਣੇ ਨੰਗਾ ਕੀਤਾ। ਪਵਨ ਦੀਪਕ ਵਰਗੇ ਮੇਰੇ ਦੋਸਤਾਂ ਨੂੰ ਨੰਗਾ ਕੀਤਾ ਗਿਆ। ਸਾਨੂੰ ਜਿੰਨਾ ਜਲੀਲ ਕੀਤਾ ਗਿਆ ਇਹ ਝੱਲਣਾ ਹੀ ਔਖਾ ਹੈ। ਹੋਰਨਾਂ ਨਾਲ ਵੀ ਅਜਿਹਾ ਹੀ ਕੁੱਝ ਹੋਇਆ। ਅਸੀਂ ਕਿਹਾ ਸਾਡੇ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ। ਅਸੀਂ ਲੋਕਾਂ ਦੀ ਨਜ਼ਰਬੰਦੀ ਖਤਮ ਕਰਵਾਉਣੀ ਚਾਹੁੰਦੇ ਸੀ। ਸਾਨੂੰ ਗ੍ਰਿਫਤਾਰ ਨਹੀਂ ਕੀਤਾ ਜਾਣਾ ਚਾਹੀਦਾ ਸੀ। ਮੈਂ ਅਤੇ ਦੀਪਕ ਨੇ ਲੋਕਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਵਿੱਚ ਰਿਹਾਅ ਕਰਵਾਇਆ। ਸਾਨੂੰ ਲੱਗਦਾ ਸੀ ਕਿ ਸਾਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਸਾਡੇ ਨਾਲ ਅਪਰਾਧੀਆਂ ਅਤੇ ਦੰਗਈਆਂ ਵਾਂਗ ਮਾਰ-ਕੁਟਾਈ ਵਾਲਾ ਵਿਹਾਰ ਨਹੀਂ ਸੀ ਕੀਤਾ ਜਾਣਾ ਚਾਹੀਦਾ। ਪਰ ਉਹਨਾਂ ਨੇ ਅਜਿਹਾ ਕੀਤਾ। ਜਦੋਂ ਮੈਂ ਜੇਲ੍ਹ ਅਧਿਕਾਰੀਆਂ ਕੋਲ ਆਪਣੀ ਥਾਂ ਬਦਲੀ ਦੀ ਗੱਲ ਕੀਤੀ ਤਾਂ ਉਹਨਾਂ ਨੇ 10-12 ਬੰਦਿਆਂ ਦੀ ਮਾਰਕੁੱਟ ਕੀਤੀ।
''ਉਹਨਾਂ ਨੇ ਦੀਪਕ ਦੇ ਹੱਥ ਪੈਰ ਬੰਨ੍ਹ ਕੇ ਆਖਿਆ, ''ਭਗਤ ਸਿੰਘ ਨੂੰ ਤੇਰੇ ਤੋਂ ਵੱਖ ਕਰਨ ਲੱਗੇ ਹਾਂ।'' ਨਰਿੰਦਰ ਮੋਦੀ ਦੇ ਰਾਜ ਵਿੱਚ ਭਗਤ ਸਿੰਘ ਮੁਜਰਿਮ ਹੈ। ਇਸ ਠੰਢੇ ਮੌਸਮ ਵਿੱਚ ਵੀ ਦਾਰਾਪੁਰੀ ਸਾਹਿਬ ਨੂੰ ਰੋਟੀ ਅਤੇ ਰਜਾਈ ਤੱਕ ਨਹੀਂ ਦਿੱਤੀ। ਉਸ ਨੂੰ ਇੱਕ ਰਿਮਾਂਡ ਤੋਂ ਦੂਜੇ 'ਤੇ ਲਿਜਾਇਆ ਜਾਂਦਾ ਰਿਹਾ। ਉਹ ਆਈ.ਪੀ.ਐਸ. ਅਫਸਰੀ ਤੋਂ ਰਿਟਾਇਰ ਹੋਇਆ ਹੈ। ਉਹਨਾਂ ਨੇ ਉਸਦਾ ਇਹ ਹਾਲs sਕੀਤਾ। ਵਕੀਲ ਮੁਹਿੰਮ ਸ਼ੋਇਬ ਅਤੇ ਦਾਰਾਪੁਰੀ ਇਸ ਸਮੇਂ 76 ਸਾਲਾਂ ਦੇ ਹੋ ਚੁੱਕੇ ਹਨ। ਖੁਸ਼ਕਿਸਮਤੀ ਇਹ ਹੀ ਹੈ ਕਿ ਉਹਨਾਂ ਦੀ ਮਾਰਕੁੱਟ ਨਹੀਂ ਹੋਈ। ਪਰ ਮੈਨੂੰ ਕੁੱਟਿਆ-ਮਾਰਿਆ ਗਿਆ। ਮਰਦਾਨਾ ਪੁਲਸ ਨੇ ਮੇਰੀ ਕੁੱਟਮਾਰ ਕੀਤੀ। ਦੀਪਕ ਅਤੇ ਅੰਬੇਦਕਰ ਦੀ ਅੰਨ੍ਹੇਵਾਹ ਮਾਰ ਕੁਟਾਈ ਕੀਤੀ ਗਈ।''
''ਉਹ ਸਾਨੂੰ ਬਥੇਰਾ ਅਵਾ-ਤਵਾ ਬੋਲਦੇ ਰਹੇ। ਉਹ ਮੇਰਾ ਨਾਂ ਹੀ ਜਾਣਦੇ ਸਨ, ਉਹਨਾਂ ਨੂੰ ਨਹੀਂ ਸੀ ਪਤਾ ਕਿ ਮੈਂ ਸਮਾਜੀ ਕਾਰਕੁੰਨ ਹਾਂ, ਪੇਸ਼ਾਵਰ ਨਾਟਕਕਾਰ ਹਾਂ ਜਾਂ ਮੈਂ ਸਿਆਸੀ ਹਾਂ। ਮੇਰੇ ਨਾਂ ਤੋਂ ਹੀ ਉਹ ਮੈਨੂੰ ਪਾਕਿਸਤਾਨੀ ਆਖ ਕੇ ਬੁਲਾਉਂਦੇ ਹੋਏ ਕਹਿੰਦੇ ਸਨ, ''ਤੁਮ ਖਾਤੇ ਜਹਾਂ ਕੀ ਹੋ। ਹਮ ਨੇ ਤੁਮਾਰੇ ਲੀਏ ਕਿਯਾ ਨਹੀਂ ਕੀਆ, ਕਿਯਾ ਨਹੀਂ ਦੀਆ। ਤੁਮਹੇ ਜਹਾਂ ਰਹਿਨੇ ਕੀ ਜਗਾਹ ਦੀਆ।'' ਉਹ ਕਹਿੰਦੇ, ''ਚਲੇ ਕਿਉਂ ਨਹੀਂ ਜਾਤੇ ਹੋ? ਹਮਨੇ ਜਹਾਂ ਸਭ ਕੀਆ ਤੁਮਹੇ ਹਜ਼ਮ ਨਹੀਂ ਹੋ ਰਹਾ ਹੈ।'' ਇਹ ਕੁੱਝ ਆਦਮੀ ਤੇ ਔਰਤ ਮੁਲਾਜ਼ਮਾਂ ਵੱਲੋਂ ਬੋਲਿਆ ਜਾਂਦਾ ਰਿਹਾ। ਉਹ ਕਹਿੰਦੇ ਸਨ ਕਿ ਮੋਦੀ ਜੀ ਹੀ ਦੇਸ਼ ਹਨ। ਮੋਦੀ ਦੇ ਖਿਲਾਫ ਕੁੱਝ ਵੀ ਬੋਲਿਆ ਦੇਸ਼ ਧਰੋਹ ਹੈ। ਉਹਨਾਂ ਅਤੇ ਮੋਦੀ ਦੇ ਭਗਤਾਂ ਦੇ ਲਫਜ਼ਾਂ ਵਿੱਚ ਕੋਈ ਅੰਤਰ ਨਹੀਂ। ਮਰਦ ਪੁਲਸ ਅਫਸਰ ਔਰਤ ਸਿਪਾਹਿਣਾਂ ਨੂੰ ਮੇਰੀ ਮਾਰਕੁੱਟ ਲਈ ਆਖਦਾ। ਉਹ ਅਜਿਹਾ ਕਰਦੀਆਂ। ਰਾਤ ਦੇ 11 ਵੱਜ ਜਾਂਦੇ। ਜਦੋਂ ਉਸ ਅਫਸਰ ਦੀ ਤਸੱਲੀ ਨਾ ਹੁੰਦੀ ਤਾਂ ਉਹ ਆਪ ਮਾਰਕੁੱਟ ਕਰਦਾ। ਉਸਨੇ ਮੇਰੇ ਢਿੱਡ ਵਿੱਚ ਲੱਤਾਂ ਮਾਰੀਆਂ। ਮੈਨੂੰ ਸਰੀਰਕ ਦੁੱਖ ਨਾਲੋਂ ਵੱਧ ਦੁੱਖ ਇਸ ਨਿਆਂ ਪ੍ਰਣਾਲੀ ਤੋਂ ਮੇਰਾ ਵਿਸ਼ਵਾਸ਼ ਟੁੱਟਣ ਵਿੱਚ ਹੋਇਆ।''
''ਮੈਂ ਮੁਜਾਹਰੇ ਵਿੱਚ ਜਾ ਕੇ ਆਈ ਹਾਂ, ਮੈਨੂੰ ਲੱਗਦਾ ਹੈ ਕਿ ਅਸੀਂ ਕੁੱਝ ਗਲਤ ਨਹੀਂ ਕੀਤਾ। ਜਦੋਂ ਮੈਨੂੰ ਗ੍ਰਿਫਤਾਰ ਕੀਤਾ ਗਿਆ, ਉਸ ਸਮੇਂ ਮੇਰਾ ਮੋਬਾਇਲ ਫੋਨ ਮੇਰੇ ਕੋਲ ਸੀ। ਮੈਂ ਸ਼ਾਇਦ ਅਜਿਹੀ ਪਹਿਲੀ ਔਰਤ ਹਾਂ, ਜਿਸ ਨੇ ਆਪਣੀ ਗ੍ਰਿਫਤਾਰੀ ਮੌਕੇ ਰਿਕਾਡਿੰਗ ਕੀਤੀ ਹੈ। ਪੁਲਸ ਮੇਰੀ ਗਵਾਹ ਹੈ। ਉਹ ਮੌਕੇ 'ਤੇ ਹਾਜ਼ਰ ਸਨ। ਉਹਨਾਂ ਨੇ ਮੈਨੂੰ ਧੱਕੇ ਨਾਲ ਚੁੱਕ ਕੇ ਮਾਰਕੁੱਟ ਕੀਤੀ। ਪਹਿਲਾਂ ਸੜਕ ਉੱਤੇ ਸਾਡੀ ਮਾਰਕੁੱਟ ਹੋਈ, ਫੇਰ ਥਾਣੇ ਲਿਜਾ ਕੇ। ਮੈਨੂੰ ਔਰਤ ਥਾਣੇ ਵਿੱਚ ਕੁੱਟਿਆ ਗਿਆ, ਫੇਰ ਹਜ਼ਰਤਗੰਜ ਮਰਦਾਂ ਦੇ ਥਾਣੇ ਵਿੱਚ।
''ਜੇਕਰ ਮੈਂ ਝੂਠ ਬੋਲ ਰਹੀ ਹੋਵਾਂ, ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰ ਲੋ। ਜੇਕਰ ਮੈਂ ਝੂਠ ਬੋਲ ਰਹੀ ਹਾਂ ਤਾਂ ਉਹ ਵਿਖਾਵੋ।''
''ਲੋਕ ਮੈਨੂੰ ਆਖਦੇ ਹਨ ਕਿ ਮੈਂ ਪੁਲਸ ਦੀ ਸੁਰੱਖਿਆ ਲਵਾਂ। ਪਰ ਮੈਨੂੰ ਪੁਲਸ 'ਤੇ ਭਰੋਸਾ ਹੀ ਨਹੀਂ। ਮੈਨੂੰ ਉਨਾਓ ਦੀ ਲੜਕੀ ਦਾ ਕੇਸ ਯਾਦ ਹੈ। ਪੁਲਸ ਦੀ ਸੁਰੱਖਿਆ ਜ਼ਿਆਦਾ ਭੈੜੀ ਹੈ। ਮੈਨੂੰ ਨਹੀਂ ਉਸਦੀ ਲੋੜ। ਮੈਂ ਨਹੀਂ ਚਾਹੁੰਦੀ ਯੋਗੀ ਆਦਿਤਿਆ ਨਾਥ ਦੇ ਬੰਦੇ ਸਾਰਾ ਦਿਨ ਮੇਰੇ ਦੁਆਲੇ ਘੁੰਮਦੇ ਰਹਿਣ......।'' ('ਫਰੰਟ ਲਾਈਨ', 14 ਫਰਵਰੀ 2020)

No comments:
Post a Comment