ਅਫਗਾਨ ਲੋਕਾਂ ਨੇ ਅਮਰੀਕੀ ਹਾਕਮਾਂ ਦੇ ਨੱਕ ਵਿੱਚ ਦਮ ਲਿਆਂਦਾ
29 ਫਰਵਰੀ ਨੂੰ ਅਮਰੀਕੀ ਹਾਕਮਾਂ ਨੇ ਅਫਗਾਨਿਸਤਾਨ ਵਿੱਚੋਂ ਆਖਰਕਾਰ ਆਪਣੀਆਂ ਫੌਜਾਂ ਕੱਢਣ ਸਬੰਧੀ ਤਾਲਿਬਾਨ ਨਾਲ ਇੱਕ ਸਮਝੌਤੇ 'ਤੇ ਦਸਤਖਤ ਕੀਤੇ। ਕਤਰ ਦੀ ਰਾਜਧਾਨੀ ਦੋਹਾ ਵਿੱਚ ''ਇਸਲਾਮਿਕ ਏਮੀਰਾਤ ਆਫ ਅਫਗਾਨਿਸਤਾਨ'' ਅਤੇ ਸੰਯੁਕਤ ਰਾਸ਼ਟਰ ਅਮਰੀਕਾ ਦਰਮਿਆਨ ਇਹ ਸਮਝੌਤਾ ਹੋਇਆ। ''ਇਸਲਾਮਿਕ ਏਮੀਰਾਤ ਆਫ ਅਫਗਾਨਿਸਤਾਨ'' ਨੂੰ ਅਮਰੀਕਾ ਇੱਕ ਦੇਸ਼ ਵਜੋਂ ਮਾਨਤਾ ਨਹੀਂ ਦਿੰਦਾ, ਇਸ ਨੂੰ ਤਾਲਿਬਾਨ ਵਜੋਂ ਜਾਣਿਆਂ ਜਾਂਦਾ ਹੈ। 2001 ਤੋਂ ਅਫਗਾਨਿਸਤਾਨ 'ਤੇ ਕੀਤੇ ਹਮਲੇ ਨੂੰ 19 ਸਾਲ ਦਾ ਅਰਸਾ ਲੰਘ ਗਿਆ ਹੈ। ਇਹ ਸਮਝੌਤਾ ਸਿਰੇ ਚਾੜ੍ਹਨ ਲਈ 18 ਮਹੀਨੇ ਲੱਗੇ ਹਨ, ਜਿਸ ਲਈ ਵਾਰਤਾਲਾਪਾਂ ਦੇ 9 ਦੌਰ ਚੱਲੇ ਹਨ। ਇਸ ਸਮਝੌਤੇ ਮੁਤਾਬਕ ਅਮਰੀਕਾ ਅਫਗਾਨਿਸਤਾਨ ਵਿੱਚੋਂ 14 ਮਹੀਨਿਆਂ ਵਿੱਚ ਆਪਣੀਆਂ ਸਾਰੀਆਂ ਫੌਜਾਂ ਵਾਪਸ ਬੁਲਾਏਗਾ। ਅਮਰੀਕਾ ਦੇ ਜੋਟੀਦਾਰ ਵੀ ਆਪਣੀਆਂ ਫੌਜਾਂ ਵਾਪਸ ਬੁਲਾਉਣਗੇ। ਅਗਲੇ ਸਾਢੇ ਚਾਰ ਮਹੀਨਿਆਂ ਦੌਰਾਨ ਅਮਰੀਕਾ ਆਪਣੀਆਂ ਸਾਢੇ ਚਾਰ ਹਜ਼ਾਰ ਦੇ ਕਰੀਬ ਫੌਜਾਂ ਵਾਪਸ ਬੁਲਾਏਗਾ। ਸਦਭਾਵਨਾ ਵਜੋਂ ਅਫਗਾਨਿਸਤਾਨ ਵਿੱਚ ਅਮਰੀਕਾ ਦੀ ਪਿੱਠੂ ਗਨੀ ਹਕੂਮਤ 5000 ਤਾਲਿਬਾਨਾਂ ਨੂੰ ਰਿਹਾਅ ਕਰੇਗੀ ਅਤੇ ਮੋੜਵੇਂ ਰੂਪ ਵਿੱਚ ਤਾਲਿਬਾਨ 1000 ਅਫਗਾਨ ਫੌਜੀਆਂ ਨੂੰ ਰਿਹਾਅ ਕਰਨਗੇ। 10 ਮਾਰਚ ਤੋਂ ਬਾਅਦ ਵਿੱਚ ਅਫਗਾਨਿਸਤਾਨ ਦੀ ਗਨੀ ਹਕੂਮਤ ਅਤੇ ਤਾਲਿਬਾਨ ਬਾਗੀਆਂ ਦਰਮਿਆਨ ਵਾਰਤਾਲਾਪਾਂ ਦਾ ਦੌਰ ਆਰੰਭ ਹੋਵੇਗਾ। 29 ਮਈ ਤੱਕ ਸੰਯੁਕਤ ਰਾਸ਼ਟਰ ਸੰਘ ਵੱਲੋਂ ਲਾਈਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਜਾਣਗੀਆਂ। 27 ਅਗਸਤ ਤੱਕ ਅਮਰੀਕਾ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਜਾਣਗੀਆਂ।
ਆਮ ਅਫਗਾਨੀ ਲੋਕ ਇਸ ਸਮਝੌਤੇ ਨੂੰ ਆਪਣੀ ਜਿੱਤ ਵਜੋਂ ਵੇਖ ਰਹੇ ਹਨ। ਅਮਰੀਕੀ ਹਾਕਮਾਂ ਨੂੰ ਲੱਗਦਾ ਹੈ ਕਿ ਉਹਨਾਂ ਨਾਲ ਵੀਅਤਨਾਮ ਵਰਗੀ ਨਹੀਂ ਹੋਈ, ਜਦੋਂ ਉਹਨਾਂ ਨੂੰ ਉੱਥੇ ਆਪਣੇ ਕਬਜ਼ੇ ਹੇਠਲੀਆਂ ਇਮਾਰਤਾਂ ਦੀਆਂ ਛੱਤਾਂ 'ਤੇ ਉੱਤਾਰੇ ਗਏ ਹੈਲੀਕਾਪਟਰਾਂ ਰਾਹੀਂ ਉੱਥੋਂ ਜਾਨ ਬਚਾ ਕੇ ਨਿਕਲਣਾ ਪਿਆ ਸੀ। ਇਸ ਸਮਝੌਤੇ ਤਹਿਤ ਅਮਰੀਕੀ ਫੌਜੀਆਂ ਨੂੰ ਪੜਾਅਵਾਰ ਕੱਢਿਆ ਜਾਵੇਗਾ। ਇਸ ਸਮਝੌਤੇ ਨੂੰ ਇੱਕ ਸਮਝੌਤੇ ਵਜੋਂ ਵੇਖਿਆ ਜਾ ਰਿਹਾ ਹੈ ਨਾ ਕਿ ਕਿਸੇ ਹਾਰ ਵਜੋਂ। ਤਾਲਿਬਾਨਾਂ ਨੇ 18 ਮਹੀਨਿਆਂ ਦੀ ਚੱਲੀ ਗੱਲਬਾਤ ਦੌਰਾਨ ਇੱਕ ਵਾਰ ਵੀ ਗੋਲੀਬੰਦੀ ਨਹੀਂ ਸੀ ਕੀਤੀ ਬਲਕਿ ਆਪਣੀਆਂ ਸ਼ਰਤਾਂ 'ਤੇ ਸਮਝੌਤਾ ਕੀਤਾ ਹੈ। ਹੁਣ ਦੀ ਗੱਲਬਾਤ ਤੋਂ ਸਿਰਫ ਇੱਕ ਹਫਤਾ ਪਹਿਲਾਂ ਸਬੰਧਤ ਧਿਰਾਂ ਨੇ ਗੋਲੀਬੰਦੀ ਦਾ ਪਾਲਣ ਕੀਤਾ ਸੀ। ਪਹਿਲਾਂ ਅਮਰੀਕੀ ਹਾਕਮ ਵੀ ਆਪਣੀ ਫੋਕੀ ਫੌਜੀ ਧੌਂਸ ਜਮਾਈ ਰੱਖਣਾ ਚਾਹੁੰਦੇ ਸਨ। ਪਰ ਜਦੋਂ ਪਿਛਲੇ ਮਹੀਨੇ ਤਾਲਿਬਾਨਾਂ ਨੇ ਇੱਕ ਬੰਬ ਧਮਾਕੇ ਰਾਹੀਂ ਇੱਕ ਅਮਰੀਕੀ ਅਧਿਕਾਰੀ ਨੂੰ ਮਾਰ ਮੁਕਾਇਆ ਸੀ ਤਾਂ ਟਰੰਪ ਬੁਖਲਾਅ ਗਿਆ ਸੀ ਤੇ ਉਸ ਨੇ ਵਾਰਤਾਲਾਪ ਨੂੰ ਤੋੜ ਦੇਣ ਦਾ ਐਲਾਨ ਕੀਤਾ ਸੀ। ਪਰ ਤਾਲਿਬਾਨਾਂ ਨੇ ਅਮਰੀਕਾ, ਉਸਦੇ ਜੋਟੀਦਾਰਾਂ ਅਤੇ ਇਹਨਾਂ ਦੇ ਪਿੱਠੂ ਬਣੀ ਗਨੀ ਦੀ ਅਫਗਾਨ ਹਕੂਮਤ 'ਤੇ ਹਮਲਿਆਂ ਦੀ ਲਗਾਤਾਰਤਾ ਜਾਰੀ ਰੱਖੀ। 29 ਜਨਵਰੀ ਨੂੰ ਅਫਗਾਨ ਲੜਾਕਿਆਂ ਨੇ ਉੱਤਰੀ ਅਫਗਾਨਿਸਤਾਨ ਵਿੱਚ ਇੱਕ ਹਮਲਾ ਕਰਕੇ 10 ਪੁਲਸੀਆਂ ਨੂੰ ਮਾਰ ਦਿੱਤਾ। ਅਤੇ ਆਪਣਾ ਦਬਾਅ ਲਗਾਤਾਰ ਬਣਾਈ ਰੱਖਿਆ।
15 ਸਾਲਾਂ ਦੇ ਹਮਲੇ ਤੋਂ ਅਮਰੀਕਾ ਲਈ ਹਾਲਤ ਕਸੂਤੀ ਬਣ ਗਈ ਕਿ ਉਸ ਸਮੇਂ ਤੱਕ ਅਫਗਾਨਿਸਤਾਨ ਦੇ ਪੇਂਡੂ ਖੇਤਰਾਂ ਦੇ 70 ਫੀਸਦੀ ਇਲਾਕੇ 'ਤੇ ਤਾਲਿਬਾਨਾਂ ਦਾ ਕਬਜ਼ਾ ਹੋ ਚੁੱਕਿਆ ਸੀ। ਨਾ ਇਹ ਉਹਨਾਂ ਦਾ ਕਬਜ਼ਾ ਖਤਮ ਕਰਵਾ ਸਕਦੇ ਸਨ ਅਤੇ ਨਾ ਹੀ ਫੌਰੀ ਤੌਰ 'ਤੇ ਤਾਲਿਬਾਨ ਅਜਿਹੀ ਹਾਲਤ ਵਿੱਚ ਸਨ ਕਿ ਉਹ ਲਗਾਤਾਰ ਤਿੱਖੇ ਹਮਲੇ ਕਰਕੇ ਅਮਰੀਕੀ ਅਤੇ ਹੋਰ ਧਾੜਵੀ ਫੌਜਾਂ ਨੂੰ ਬਾਹਰ ਕੱਢ ਮਾਰਨ। ਪਰ ਤਾਲਿਬਾਨਾਂ ਨੇ ਦਮ-ਰੱਖਵੀਂ ਲੜਾਈ ਜਾਰੀ ਰੱਖੀ। ਜਿਸ ਵਿੱਚ ਧਾੜਵੀ ਫੌਜਾਂ ਦਾ ਦਮ ਉੱਖੜਨ ਲੱਗਾ। ਆਖਰਕਾਰ ਉਹਨਾਂ ਨੇ ਇਸ ''ਥਕਾਊ'', ''ਅਜੇਤੂ'', ''ਅਨੰਤ ਲੜਾਈ'' ਵਿੱਚੋਂ ਖਹਿੜਾ ਛੁਡਾਉਣਾ ਹੀ ਬੇਹਤਰ ਸਮਝਿਆ। ਅਮਰੀਕੀ ਹਾਕਮਾਂ ਨੂੰ ਉੱਥੋਂ ਦੇ ਰਾਸ਼ਟਰਪਤੀ ਟਰੰਪ ਦੇ ਸ਼ਬਦਾਂ ਵਿੱਚ ਇਹ ਮੰਨਣਾ ਪਿਆ ਕਿ, ''ਹਰ ਕਿਸੇ ਲਈ ਇਹ ਔਖਾ ਅਤੇ ਮੁਸ਼ਕਿਲ ਪੈਂਡਾ ਸੀ''। ਜੰਗ ਦੇ ਮੈਦਾਨ ਵਿੱਚ ਇਹਨਾਂ ਦੇ ਫੌਜੀਆਂ ਦੀ ਘੋਰ-ਨਿਰਾਸ਼ਾ ਦਾ ਪ੍ਰਗਟਾਵਾ ਟਰੰਪ ਦੇ ਹੀ ਇਹਨਾਂ ਬੋਲਾਂ 'ਚੋਂ ਵੀ ਝਲਕਦਾ ਹੈ, ''ਇਹ ਉਹ ਸਮਾਂ ਹੈ ਜਦੋਂ ਐਨੇ ਵਰ੍ਹਿਆਂ ਬਾਅਦ ਸਾਡੇ ਲੋਕਾਂ ਦੀ ਘਰ ਵਾਪਸੀ ਹੋ ਰਹੀ ਹੈ।''
ਤਾਲਿਬਾਨਾਂ ਨੇ ਅਮਰੀਕੀ ਹਾਕਮਾਂ ਦੀਆਂ ਚੀਕਾਂ ਤਾਂ ਭਾਵੇਂ ਚਾਰ ਸਾਲ ਪਹਿਲਾਂ ਹੀ ਕਢਵਾ ਦਿੱਤੀਆਂ ਸਨ, ਉਦੋਂ ਟਰੰਪ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਅਫਗਾਨਿਸਤਾਨ ਵਿੱਚੋਂ ਆਪਣੀਆਂ ਫੌਜਾਂ ਕੱਢਣ ਬਾਰੇ ਲਿਖਿਆ ਸੀ। ਪਰ ਹੰਕਾਰ ਛੇਤੀ ਕਿੱਥੇ ਛੱਡ ਹੁੰਦਾ? ਟਰੰਪ ਨੇ ਆਉਂਦੀ ਸਾਰ ਅਫਗਾਨਿਸਤਾਨ ਵਿੱਚ ਆਪਣੀਆਂ ਫੌਜਾਂ ਦੀ ਨਫਰੀ ਡੇਢੀ ਕਰਕੇ ਪਹਿਲੇ ਰਾਸ਼ਟਰਪਤੀਆਂ ਵਾਂਗ ਹੀ ਇਹ ਭਰਮ ਪਾਲਿਆ ਸੀ ਕਿ ਸ਼ਾਇਦ ਫੌਜੀ ਦਬਾਅ ਨਾਲ ਹੀ ਅਫਗਾਨ ਲੋਕਾਂ ਨੂੰ ਗੋਡਣੀਏ ਕਰਵਾ ਲਿਆ ਜਾਵੇਗਾ। ਪਰ ਜਦੋਂ ਅਫਗਾਨ ਲੋਕਾਂ ਦਾ ਟਾਕਰਾ ਤਿੱਖਾ ਹੀ ਤਿੱਖਾ ਹੁੰਦਾ ਗਿਆ ਤਾਂ ਹੁਣ ਆਖਰਕਾਰ ਇਸ ਨੂੰ ਥੁੱਕ ਕੇ ਚੱਟਣਾ ਪਿਆ। ਅਫਗਾਨਿਸਤਾਨ 'ਤੇ ਫੌਜੀ ਹਮਲੇ ਰਾਹੀਂ ਹੀ ਆਪਣੇ ਮਨਸ਼ੇ ਪੂਰੇ ਕਰਵਾ ਲੈਣ ਦਾ ਭਰਮ ਪਹਿਲਾਂ ਨਾ ਸਿਰਫ ਇੱਥੇ ਹਮਲਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ. ਬੁਸ਼ ਨੇ ਪਾਲਿਆ ਸੀ, ਬਲਕਿ ਬਾਰਾਕ ਉਬਾਮਾ ਨੂੰ ਵੀ ਇਹੀ ਵਹਿਮ ਸੀ ਕਿ ਸ਼ਾਇਦ ਫੌਜੀ ਬੂਟਾਂ ਹੇਠ, ਬਾਰੂੰਦੀ ਬੰਬਾਂ ਨਾਲ ਅਫਗਾਨੀਆਂ ਨੂੰ ਝੁਕਾਅ ਲਿਆ ਜਾਵੇਗਾ, ਪਰ ਅਫਗਾਨੀ ਕੌਮ ਆਪਣੇ ਵਿਰਸੇ 'ਤੇ ਪਹਿਰਾ ਦਿੰਦੀ ਫਿਦਾਇਨ ਬਣ ਬਣ ਅਮਰੀਕੀ ਫੌਜੀਆਂ ਦੇ ਪ੍ਰਖਚੇ ਉਡਾਉਂਦੀ ਰਹੀ। ਅਮਰੀਕੀ ਹਾਕਮਾਂ ਦੀ ਇਹ ਜੰਗ ਹੁਣ ਤੱਕ ਦੀ ਸਭ ਤੋਂ ਲੰਮੀ ਜੰਗ ਹੈ। ਪਹਿਲਾਂ ਅਮਰੀਕੀ ਹਾਕਮਾਂ ਨੇ 14 ਸਾਲ ਵੀਅਤਨਾਮ 'ਤੇ ਬੰਬਾਂ ਦੀ ਵਰਖਾ ਕਰਕੇ ਉੱਥੇ ਆਪਣੇ ਪੱਖੀ ਹਕੂਮਤ ਕਾਇਮ ਕਰਨ ਲਈ ਆਪਣੇ ਹਜ਼ਾਰਾਂ ਫੌਜੀਆਂ ਦੀ ਬਲੀ ਦਿੱਤੀ ਸੀ। ਹੁਣ ਦੀ 19 ਸਾਲਾਂ ਦੀ ਲੜਾਈ ਵਿੱਚ ਅਮਰੀਕਾ ਦੇ ਕਰੀਬ ਢਾਈ ਹਜ਼ਾਰ ਅਤੇ ਇਸਦੇ ਜੋਟੀਦਾਰਾਂ ਦੇ ਕਰੀਬ ਇੱਕ ਹਜ਼ਾਰ ਫੌਜੀਆਂ ਨੂੰ ਬਲੀ ਦੇ ਬੱਕਰੇ ਬਣਾਇਆ ਗਿਆ ਹੈ। ਦੋ ਦਹਾਕਿਆਂ ਦੇ ਇਸ ਧਾੜੇ ਵਿੱਚ 32000 ਆਮ ਅਫਗਾਨੀ ਲੋਕ, 52000 ਅਫਗਾਨ ਫੌਜੀ ਅਤੇ 42000 ਅਫਗਾਨ ਖਾੜਕੂ-ਲੜਾਕੇ ਮਾਰੇ ਗਏ ਹਨ।
ਅਮਰੀਕਾ ਦਾ ਇਸ ਜੰਗ ਵਿੱਚ ਤਕਰੀਬਨ 1000 ਅਰਬ (1 ਟ੍ਰਿਲੀਅਨ) ਡਾਲਰ ਦਾ ਖਰਚਾ ਆਇਆ ਹੈ। ਅਮਰੀਕੀ ਹਾਕਮਾਂ ਨੇ ਅਫਗਾਨਿਸਤਾਨ ਵਿੱਚੋਂ ਨਾ ਸਿਰਫ ਇਹੋ ਹੀ ਖਰਚੇ ਪੂਰੇ ਕਰਨੇ ਸਨ ਬਲਕਿ ਇੱਥੋਂ ਹੋਰ ਵੀ ਅੰਨ੍ਹੇ ਮੁਨਾਫੇ ਹਾਸਲ ਕਰਨੇ ਸਨ। ਹੁਣ ਹੋਇਆ ਇਸ ਤੋਂ ਉਲਟ ਹੈ ਬਹੁਤ ਕੁੱਝ ਹਾਸਲ ਕਰਨ ਦੇ ਲਾਲਚ ਵਿੱਚ ਜਿੰਨੀ ਫੌਜੀ ਤਾਕਤ ਇਸ ਨੇ ਅਫਗਾਨਸਿਤਾਨ ਅਤੇ ਬਾਅਦ ਵਿੱਚ ਇਰਾਕ ਵਿੱਚ ਝੋਕੀ ਹੈ, ਉਸਨੇ ਅਮਰੀਕਾ ਦਾ ਧੂੰਆਂ ਹੀ ਕੱਢ ਕੇ ਰੱਖ ਦਿੱਤਾ ਹੈ। ਬੁਸ਼ ਪ੍ਰਸ਼ਾਸਨ ਤੋਂ ਲੈ ਕੇ ਬਾਰਾਕ ਉਬਾਮਾ ਅਤੇ ਟਰੰਪ ਤੱਕ ਅਮਰੀਕੀ ਹਾਕਮਾਂ ਨੇ ਕਦੇ ਇੱਕ ਲੱਖ ਅਤੇ ਕਦੇ 10-20 ਹਜ਼ਾਰ ਤੱਕ ਦੀਆਂ ਫੌਜਾਂ ਹਰ ਸਮੇਂ ਅਫਗਾਨਿਸਤਾਨ ਵਿੱਚ ਚਾੜ੍ਹੀਂ ਰੱਖੀਆਂ। ਨਾਪਾਮ ਬੰਬ, ਕਲੱਸਟਰ ਬੰਬਾਂ ਤੋਂ ਲੈ ਕੇ ਫਾਸਫੋਰਸ ਬੰਬਾਂ ਸਮੇਤ ਪਿਛਲੇ ਦਹਾਕਿਆਂ ਵਿੱਚ ਤਿਆਰ ਕੀਤਾ ਹਰ ਤਰ੍ਹਾਂ ਦਾ ਅਸਲਾ ਬਾਰੂਦ ਅਤੇ ਫੌਜੀ ਸਾਜੋ-ਸਮਾਨ ਅਫਗਾਨਿਸਤਾਨ ਅਤੇ ਇਰਾਕ ਵਿੱਚ ਵਰਤ ਕੇ ਵੇਖ ਲਿਆ ਹੈ ਕਿ ਇਹਨਾਂ ਦੀ ਮਾਰ ਕਿੰਨੀ ਕੁ ਹੈ।
ਅਫਗਾਨਿਸਤਾਨ 'ਤੇ ਹਮਲਾ ਕਰਨ ਵੇਲੇ ਅਮਰੀਕੀ ਹਾਕਮਾਂ ਨੇ ਇਹ ਬਹਾਨਾ ਬਣਾਇਆ ਸੀ ਕਿ ਅਮਰੀਕਾ ਵਿੱਚ ਵਰਲਡ ਟਰੇਡ ਸੈਂਟਰ ਦੇ ਜੌੜੇ ਮਿਨਾਰਾਂ, ਅਮਰੀਕਾ ਦੇ ਸਭ ਤੋਂ ਸੁਰੱਖਿਅਤ ਸਮਝੇ ਜਾਂਦੇ ਫੌਜੀ ਟਿਕਾਣੇ ਪੈਂਟਾਗਨ ਅਤੇ ਸਿਆਸੀ ਚਿੰਨ੍ਹ ਵਾਈਟ ਹਾਊਸ ਉੱਪਰ 11 ਸਤੰਬਰ 2001 ਨੂੰ ਜਿਹੜੇ ਹਵਾਈ ਹਮਲੇ ਹੋਏ ਸਨ, ਉਹ ਅਲ ਕਾਇਦਾ ਦੇ ਮੁਖੀ ਉਸਾਮਾ ਬਿਨ ਲਾਦੇਨ ਨੇ ਕਰਵਾਏ ਹਨ। ਉਸਾਮਾ ਬਿਨ ਲਾਦੇਨ ਅਫਗਾਨਿਸਤਾਨ ਵਿੱਚ ਲੁਕਿਆ ਹੋਇਆ ਹੈ, ਇੱਥੋਂ ਦੇ ਤਾਲਿਬਾਨ ਹਕੂਮਤ ਉਸ ਨੂੰ ਸ਼ਰਨ ਦੇ ਰਹੀ ਹੈ, ਜੇਕਰ ਤਾਲਿਬਾਨ ਉਸ ਨੂੰ ਅਮਰੀਕਾ ਦੇ ਹਵਾਲੇ ਨਹੀਂ ਕਰਦੇ ਤਾਂ ਅਫਗਾਨਿਸਤਾਨ 'ਤੇ ਹਮਲੇ ਕਰਕੇ ਤਾਲਿਬਾਨ ਹਕੂਮਤ ਨੂੰ ਤਬਾਹ ਕੀਤਾ ਜਾਵੇਗਾ।
ਅਮਰੀਕੀ ਹਾਕਮਾਂ ਨੇ ਨਾ ਤਾਂ ਅਮਰੀਕਾ 'ਤੇ ਹੋਏ ਹਮਲਿਆਂ ਦੀ ਕੋਈ ਵੀ ਭਰਵੀਂ ਜਾਂਚ ਕਰਵਾਈ ਅਤੇ ਨਾ ਹੀ ਕਿਸੇ ਹੋਰ ਦੇਸ਼ ਜਾਂ ਏਜੰਸੀ ਨੂੰ ਅਜਿਹੀ ਜਾਂਚ ਦੇ ਅਖਤਿਆਰ ਦਿੱਤੇ ਗਏ। ਉਸ ਸਮੇਂ ਅਰਬ ਦੇਸ਼ਾਂ ਵਿੱਚ ਤੇਲ ਦੀ ਵੰਡ ਨੂੰ ਲੈ ਕੇ ਅਮਰੀਕੀ ਅਤੇ ਸਥਾਨਕ ਭਾਈਵਾਲਾਂ ਵਿੱਚ ਆਪਸੀ ਰੌਲੇ-ਰੱਟੇ ਸਨ। ਉਸਾਮਾ ਬਿਨ ਲਾਦੇਨ ਇਹਨਾਂ ਸੌਦਿਆਂ-ਸਮਝੌਤਿਆਂ ਵਿੱਚ ਇੱਕ ਧਿਰ ਬਣਦਾ ਸੀ। ਉਹ ਬਰਾਬਰ ਦਾ ਸ਼ਰੀਕ ਸੀ। ਅਮਰੀਕਾ 'ਤੇ ਹੋਏ ਹਮਲਿਆਂ ਵਿੱਚੋਂ ਬਹੁਤੇ ਨੌਜਵਾਨਾਂ ਦਾ ਸਬੰਧ ਅਰਬ ਦੇਸ਼ਾਂ ਨਾਲ ਸੀ। ਪਰ ਅਮਰੀਕੀ ਹਾਕਮਾਂ ਨੇ ਆਪਣੇ ਆਰਥਿਕ-ਸਿਆਸੀ ਮਨਰੋਥਾਂ ਤਹਿਤ ਬੱਦੂ ਅਫਗਾਨਿਸਤਾਨ ਨੂੰ ਕਰਨਾ ਸ਼ੁਰੂ ਕੀਤਾ। ਅਮਰੀਕੀ ਹਾਕਮਾਂ ਨੇ ਇਰਾਕ ਤੋਂ ਪਹਿਲਾਂ ਅਫਗਾਨਿਸਤਾਨ 'ਤੇ ਹਮਲਾ ਕਰਨ ਵੇਲੇ ਇਹ ਸੋਚਿਆ ਸੀ ਕਿ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ ਛੋਟੀ ਤਾਕਤ ਤੇ ਕਮਜੋਰ ਕੜੀ ਹੈ, ਇਸ ਨੂੰ ਸੌਖਿਆਂ ਤੋੜ ਕੇ ਇਰਾਕ 'ਤੇ ਦਹਿਸ਼ਤ ਪਾਈ ਜਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਅਮਰੀਕੀ ਹਾਕਮਾਂ ਨੂੰ ਅਫਗਾਨਿਸਤਾਨ ਦੀ ਤਾਲਿਬਾਨ ਹਕੂਮਤ 'ਤੇ ਔਖ ਸੀ। ਔਖ ਦਾ ਕਾਰਨ ਇਹ ਸੀ ਕਿ 1979 ਤੋਂ ਪਿੱਛੋਂ ਅਫਗਾਨਿਸਤਾਨ 'ਤੇ ਕਾਬਜ਼ ਹੋਏ ਰੂਸੀ ਸਮਾਜਿਕ ਸਾਮਰਾਜੀਆਂ ਦੇ ਕਬਜ਼ੇ ਨੂੰ ਖਤਮ ਕਰਨ ਲਈ ਅਮਰੀਕੀ ਹਾਕਮਾਂ ਨੇ ਤਾਲਿਬਾਨਾਂ ਦੀ ਡਟ ਕੇ ਹਮਾਇਤ ਕੀਤੀ ਸੀ ਤੇ ਦਹਾਕੇ ਭਰ ਦੀ ਲੰਬੀ ਲੜਾਈ ਵਿੱਚੋਂ ਰੂਸੀ ਸਮਾਜਿਕ ਸਾਮਰਾਜੀਆਂ ਨੂੰ ਬੁਰੀ ਤਰ੍ਹਾਂ ਮੂੰਹ ਭੰਨਵਾ ਕੇ ਮੁੜਨਾ ਪਿਆ ਸੀ। ਅਮਰੀਕੀ ਹਾਕਮਾਂ ਨੂੰ ਆਸ ਸੀ ਕਿ ਤਾਲਿਬਾਨ ਸਦਾ ਲਈ ਉਹਨਾਂ ਦੇ ਪਿੱਠੂ ਬਣ ਕੇ ਉਸਦੀ ਤਾਬਿਆਦਾਰੀ ਵਿੱਚ ਚੱਲਦੇ ਰਹਿਣਗੇ। ਪਰ ਜਦੋਂ ਉਹ ਲੰਮੇ ਸਮੇਂ ਦੀ ਦੇਸ਼-ਭਗਤ ਜੰਗ ਲੜਦੇ ਹੋਏ ਜੇਤੂ ਹੋ ਗਏ ਤਾਂ ਉਹਨਾਂ ਨੇ ਆਪਣੇ ਦੇਸ਼ ਦੇ ਹਿੱਤਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ। ਇਸ 'ਤੇ ਅਮਰੀਕੀ ਹਾਕਮਾਂ ਨੂੰ 'ਸੱਤੀਂ ਕੱਪੜੀਂ ਅੱਗ' ਲੱਗ ਗਈ। ਉਹਨਾਂ ਨੂੰ ਲੱਗਿਆ ਕਿ ਉਹਨਾਂ ਦੇ ਹੱਥਠੋਕੇ ਹੀ ਉਹਨਾਂ ਦੇ ਵਿਰੋਧੀ ਬਣ ਕੇ ਰਹਿ ਗਏ ਸਨ।
ਅਫਗਾਨਿਸਤਾਨ ਵਿੱਚ ਅਮਰੀਕੀ ਹਾਕਮਾਂ ਨੂੰ ਪਹਿਲਾਂ ਰੂਸੀ ਸਮਾਜਿਕ ਸਾਮਰਾਜੀਆਂ ਖਿਲਾਫ ਅਤੇ ਬਾਅਦ ਵਿੱਚ ਉਹਨਾਂ ਦੇ ਉੱਥੋਂ ਹਾਰ ਜਾਣ ਉਪਰੰਤ ਇਹ ਭਰਮ ਬਣ ਗਿਆ ਸੀ ਕਿ ਫੌਜੀ ਯੁੱਧਨੀਤਕ ਇਲਾਕੇ ਪੱਖੋਂ ਅਫਗਾਨਿਸਤਾਨ 'ਤੇ ਉਹਨਾਂ ਦਾ ਕਬਜ਼ਾ ਉਹਨਾਂ ਨੂੰ ਲੰਬੇ ਦਾਅ ਤੋਂ ਲਾਹੇਵੰਦ ਰਹੇਗਾ। ਫੌਜੀ ਪੱਖੋਂ ਇਹ ਨਾ ਸਿਰਫ ਰੂਸ, ਚੀਨ ਅਤੇ ਭਾਰਤ 'ਤੇ ਫੌਜੀ ਦਬਾਅ ਬਣੇ ਰਹਿਣਾ ਸੀ ਬਲਕਿ ਅਫਗਾਨਿਸਤਾਨ ਦੇ ਆਪਣੇ ਖਣਿਜ-ਪਦਾਰਥਾਂ, ਕੌਮੀ ਧੰਨ-ਦੌਲਤ ਵੀ ਉਸਦੇ ਕਬਜ਼ੇ ਵਿੱਚ ਆਉਣੇ ਸਨ। ਰੇਸ਼ਮੀ ਲਾਂਘੇ ਵਜੋਂ ਪੁਰਾਣੇ ਸਮਿਆਂ ਤੋਂ ਮਸ਼ਹੂਰ ਵਪਾਰਕ ਰਸਤਾ ਉਸ ਲਈ ਆਰਥਿਕ ਤੌਰ 'ਤੇ ਫਾਇਦੇਮੰਦ ਹੋਣਾ ਸੀ। ਐਨਾ ਹੀ ਨਹੀਂ ਬਾਅਦ ਵਿੱਚ ਜਦੋਂ ਰੂਸੀ ਸਮਾਜਿਕ ਸਾਮਰਾਜ ਇੱਕ ਮਹਾਂਸ਼ਕਤੀ ਵਜੋਂ ਖਿੰਡ ਗਿਆ ਤਾਂ ਉਸਦੇ ਕਬਜ਼ੇ ਵਿੱਚੋਂ ਨਿੱਕਲੇ ਬਲਕਾਨ ਦੇਸ਼ਾਂ ਨਾਲ ਵਪਾਰ, ਕੈਸਪੀਅਨ ਸਾਗਰ ਵਿੱਚੋਂ ਹਾਸਲ ਤੇਲ-ਗੈਸ ਦੀ ਸਪਲਾਈ ਨਾਲ ਉਸ ਨੇ ਮਾਲਾਮਾਲ ਹੋਣਾ ਸੀ। ਇੱਥੋਂ ਨਿਕਲਣ ਵਾਲੀ ਤੇਲ-ਗੈਸ ਪਾਈਪ-ਲਾਈਨ ਅਫਗਾਨਿਸਤਾਨ, ਪਾਕਿਸਤਾਨ ਵਿਚੀਂ ਹੁੰਦੀ ਹੋਈ ਅਰਬ ਸਾਗਰ ਵਿਚਲੇ ਅਮਰੀਕੀ ਤੇਲ-ਗੈਸ ਟੈਂਕਰਾਂ ਅਤੇ ਭਾਰਤੀ ਉਪ-ਮਹਾਂਦੀਪ ਤੱਕ ਪਹੁੰਚਣੀ ਸੀ।
ਇਸ ਸਮਝੌਤੇ ਉਪਰੰਤ ਤਾਲਿਬਾਨ ਗੁਰੀਲਿਆਂ ਦੇ ਸਿਆਸੀ ਨੁਮਾਇੰਦੇ ਮੁੱਲਾਂ ਬਰਦਾਰ ਨੇ ਜਿੱਥੇ ਪਾਕਿਸਤਾਨ ਵੱਲੋਂ ਇਸ ਸਾਰੇ ਦੌਰ ਵਿੱਚ ਉਹਨਾਂ ਦੀ ਸਹਾਇਤਾ ਕਰਨ ਅਤੇ ਇਰਾਨ, ਇੰਡੋਨੇਸ਼ੀਆ, ਰੂਸ ਅਤੇ ਚੀਨ ਵੱਲੋਂ ਹਮਾਇਤ ਦੇਣ 'ਤੇ ਉਹਨਾਂ ਦਾ ਧੰਨਵਾਦ ਕੀਤਾ ਹੈ, ਉੱਥੇ ਉਸ ਨੇ ਉੱਥੇ ਹਾਜ਼ਰ ਭਾਰਤੀ ਰਾਜਦੂਤ ਦਾ ਕੋਈ ਜ਼ਿਕਰ ਤੱਕ ਵੀ ਨਹੀਂ ਕੀਤਾ, ਕਿਉਂਕਿ ਭਾਰਤੀ ਹਾਕਮ ਹੁਣ ਤੱਕ ਅਮਰੀਕੀ ਸਾਮਰਾਜੀਆਂ ਦੀ ਬੋਲੀ ਬੋਲਦੇ ਹੋਏ ਤਾਲਿਬਾਨਾਂ ਖਿਲਾਫ ਹੀ ਭੁਗਤਦੇ ਆਏ ਹਨ। ਤਾਲਿਬਾਨਾਂ ਨੇ ਰੂਸ-ਚੀਨ ਸਮੇਤ ਜਿਹਨਾਂ ਵੀ ਦੇਸ਼ਾਂ ਦਾ ਧੰਨਵਾਦ ਕੀਤਾ ਹੈ, ਉਹ ਉਸ ਕਾਸੇ ਦਾ ਪ੍ਰਤੀਕ ਹੈ, ਜਿਹੋ ਜਿਹਾ ਕੁੱਝ ਇਸ ਸਮੇਂ ਅਫਗਾਨਿਸਤਾਨ ਸਮੇਤ ਇਸ ਇਲਾਕੇ ਵਿੱਚ ਹੋ ਰਿਹਾ ਹੈ ਅਤੇ ਹੋਣ ਜਾ ਰਿਹਾ ਹੈ।
ਅਮਰੀਕੀ ਹਾਕਮਾਂ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰਕੇ ਜੋ ਕੁੱਝ ਹਾਸਲ ਕਰਨਾ ਚਾਹਿਆ ਸੀ, ਉਹ ਹੋਣਾ ਹੀ ਕੀ ਸੀ ਉਲਟਾ ਅਮਰੀਕਾ ਦੇ ਸੰਕਟਾਂ ਵਿੱਚ ਹੋਰ ਤੋਂ ਹੋਰ ਵਧੇਰੇ ਵਾਧਾ ਹੁੰਦਾ ਜਾ ਰਿਹਾ ਹੈ। ਇਸ ਜੰਗ ਦੀ ਮਾਰ ਹੇਠ ਅਮਰੀਕੀ ਸਾਮਰਾਜ 2007 ਤੋਂ ਹੀ ਆਰਥਿਕ ਮੰਦਵਾੜੇ ਦਾ ਸ਼ਿਕਾਰ ਬਣਿਆ ਹੋਇਆ ਹੈ। ਹੁਣ ਬਾਅਦ ਵਿੱਚ ਵੀ ਇਸ 'ਤੇ ਜਿੰਨਾ ਵਧੇਰੇ ਫੌਜੀ ਖਰਚੇ ਦਾ ਭਾਰ ਪਿਆ ਹੈ, ਇਸ ਨੇ ਇਸ ਦੀ ਹਾਲਤ ਪਹਿਲਾਂ ਨਾਲੋਂ ਵੀ ਪਤਲੀ ਬਣਾਈ ਹੋਈ ਹੈ। ਅਮਰੀਕਾ ਇਰਾਕ ਵਿੱਚੋਂ ਵੀ ਜੋ ਕੁੱਝ ਹਾਸਲ ਕਰਨਾ ਚਾਹੁੰਦਾ ਸੀ, ਉਹ ਕੁੱਝ ਹਾਸਲ ਕਰ ਨਹੀਂ ਸਕਿਆ। ਇਸ ਤੋਂ ਬਾਅਦ ਵਿੱਚ ਇਸਨੇ ਯਮਨ ਅਤੇ ਸੀਰੀਆ 'ਤੇ ਹਮਲੇ ਕਰਕੇ ਆਪਣੇ ਆਰਥਿਕ ਹਿੱਤਾਂ ਨੂੰ ਮਜਬੂਤ ਕਰਨਾ ਚਾਹਿਆ ਪਰ ਇਸ ਦੇ ਮੁਕਾਬਲੇ 'ਤੇ ਰੂਸੀ ਸਾਮਰਾਜੀਏ ਆ ਡਟੇ। ਦੂਸਰੇ ਪਾਸੇ ਚੀਨ, ਅਮਰੀਕਾ ਤੋਂ ਬਾਅਦ ਵਿੱਚ ਸੰਸਾਰ ਦੀ ਦੂਸਰੀ ਵੱਡੀ ਆਰਥਿਕਤਾ ਬਣ ਕੇ ਉੱਭਰਿਆ ਹੈ। ਇਸ ਨੇ ਸੜਕਾਂ ਅਤੇ ਰੇਲਾਂ ਦਾ ਜਾਲ ਵਿਛਾ ਕੇ ਭਾਰਤ ਤੋਂ ਬਿਨਾ ਤਕਰੀਬਨ ਸਾਰੇ ਹੀ ਏਸ਼ੀਆ ਨੂੰ ਆਪਣੇ ਨਾਗ-ਵਲ਼ ਵਿੱਚ ਲਿਆ ਹੋਇਆ ਹੈ। ਅਮਰੀਕਾ ਦੀ ਨਜ਼ਰ ਹੁਣ ਇਰਾਨ ਦੇ ਪੈਟਰੋਲੀਅਮ ਪਦਾਰਥਾਂ 'ਤੇ ਹੈ। ਪਰ ਜਿਵੇਂ ਇਰਾਨੀ ਹਾਕਮਾਂ ਨੇ ਅਮਰੀਕਾ ਦੇ ਖਿਲਾਫ ਪਿਛਲੇ 4 ਦਹਾਕਿਆਂ ਤੋਂ ਦ੍ਰਿੜ੍ਹਤਾ ਵਿਖਾਈ ਹੈ, ਉਸ ਵਿੱਚੋਂ ਇਸ ਲਈ ਇਹ ਛੇਤੀ ਸੰਭਵ ਨਹੀਂ ਕਿ ਇਹ ਇਰਾਨ 'ਤੇ ਹਮਲੇ ਕਰਕੇ ਕੋਈ ਵਿਸ਼ੇਸ਼ ਕਾਮਯਾਬੀ ਹਾਸਲ ਕਰ ਸਕੇਗਾ। ਅਮਰੀਕੀ ਹਾਕਮਾਂ ਨੇ ਇਸ ਸਮੇਂ ਆਪਣੇ ਆਰਥਿਕ ਸੰਕਟਾਂ ਦਾ ਭਾਰਤ ਸਮੇਤ ਦੁਨੀਆਂ ਦੇ ਪਛੜੇ ਮੁਲਕਾਂ 'ਤੇ ਹੋਰ ਵਧੇਰੇ ਸੁੱਟਣ ਦੀ ਠਾਣੀ ਹੋਈ ਹੈ।
ਅਫਗਾਨੀ ਲੋਕਾਂ ਨੇ ਅਮਰੀਕੀ ਸਾਮਰਾਜੀਆਂ ਦੇ ਖਿਲਾਫ ਇੱਕ ਦੇਸ਼-ਭਗਤ ਜੰਗ ਲੜੀ ਹੈ। ਇਸ ਨੇ ਇਸ ਗੱਲ ਦੀ ਕਾਮਰੇਡ ਮਾਓ-ਜ਼ੇ-ਤੁੰਗ ਦੀ ਇਸ ਧਾਰਨਾ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਕੌਮਾਂ ਮੁਕਤੀ, ਦੇਸ਼ ਆਜ਼ਾਦੀ, ਲੋਕ ਕਰਾਂਤੀ ਚਾਹੁੰਦੇ ਹਨ। ਕਰਾਂਤੀ ਅੱਜ ਦਾ ਮੁੱਖ ਰੁਝਾਨ ਹੈ। ਸਾਮਰਾਜ ਦੇ ਖਿਲਾਫ ਲੋਕਾਂ ਦੀ ਟੱਕਰ ਵਾਲੀ ਵਿਰੋਧਤਾਈ ਨੇ ਦੁਨੀਆਂ ਵਿੱਚ ਪ੍ਰਮੁੱਖਤਾ ਹਾਸਲ ਕੀਤੀ ਹੋਈ ਹੈ।
ਜਿਵੇਂ ਕਿਸੇ ਵੇਲੇ ਇਰਾਨ ਦੇ ਲੋਕਾਂ ਨੇ ਉੱਥੋਂ ਦੇ ਅਮਰੀਕਾ ਪਿੱਠੂ ਸ਼ਾਹ ਨੂੰ ਕੁੱਟ ਕੇ ਬਾਹਰ ਕੀਤਾ ਸੀ, ਤਕਰੀਬਨ ਉਹੋ ਜਿਹਾ ਹੀ ਹਸ਼ਰ ਹੁਣ ਅਮਰੀਕਾ ਦਾ ਅਫਗਾਨਿਸਤਾਨ ਵਿੱਚ ਹੋਇਆ ਹੈ। ਇਹ ਵੀ ਇੱਕ ਇਸਲਾਮੀ ਮੁਲਕ ਬਣ ਗਿਆ ਹੈ। ਇੱਥੋਂ ਦੇ ਤਾਲਿਬਾਨਾ ਸਮੇਤ ਕਿਸੇ ਵੀ ਹੋਰ ਗਰੁੱਪ ਕੋਲ ਸਾਮਰਾਜ-ਜਾਗੀਰਦਾਰੀ ਵਿਰੋਧੀ ਨਵ-ਜਮਹੂਰੀ ਇਨਕਲਾਬ ਵਾਲਾ ਕੋਈ ਪ੍ਰੋਗਰਾਮ ਨਹੀਂ ਹੈ, ਜਿਸ ਤਹਿਤ ਇਹ ਜਾਗੀਰਦਾਰਾਂ, ਸਰਦਾਰਾਂ ਅਤੇ ਲੋਕ-ਦੁਸ਼ਮਣਾਂ ਦੀਆਂ ਜ਼ਮੀਨਾਂ ਖੋਹ ਕੇ ਲੋਕਾਂ ਨੂੰ ਵੰਡਣ ਜਾਂ ਕੁੱਲ ਮਿਲਾ ਕੇ ਸਭਨਾਂ ਹੀ ਸਾਮਰਾਜੀ ਸ਼ਕਤੀਆਂ ਦੇ ਦੇਸ਼ ਵਿੱਚ ਲੱਗੇ ਸਰਮਾਏ ਨੂੰ ਜਬਤ ਕਰਕੇ ਲੋਕਾਂ ਵਿੱਚ ਵੰਡਣ ਦਾ ਡਟਵਾਂ ਸਟੈਂਡ ਲੈ ਸਕਣ। ਬੇਸ਼ਕ ਰੂਸ-ਚੀਨ ਸਮੇਤ ਅਨੇਕਾਂ ਸਾਮਰਾਜੀ ਸ਼ਕਤੀਆਂ ਅਫਗਾਨਿਸਤਾਨ ਨੂੰ ਲਲਚਾਈਆਂ ਨਜ਼ਰਾਂ ਨਾਲ ਤੱਕ ਰਹੀਆਂ ਹਨ, ਪਰ ਲੋਕਾਂ ਨੇ ਜਿੰਨੀ ਲੰਮੀ ਜੰਗ ਲੜੀ ਹੈ, ਉਸ ਵਿੱਚੋਂ ਉਹਨਾਂ ਨੂੰ ਜੇਕਰ ਲੰਮੇ ਸਮੇਂ ਦੀ ਨਾ ਵੀ ਹੋਵੇ ਤਾਂ ਵਕਤੀ ਤੌਰ 'ਤੇ ਕੁੱਝ ਨਾ ਕੁੱਝ ਰਾਹਤ ਜ਼ਰੂਰ ਹੀ ਹਾਸਲ ਹੋਵੇਗੀ।
ਅਫਗਾਨ ਲੋਕਾਂ ਨੇ ਇਹ ਜੰਗ ਜਿੱਤੀ ਹੈ। ਉਹਨਾਂ ਨੇ ਅਮਰੀਕੀ ਅਤੇ ਹੋਰ ਧਾੜਵੀ ਫੌਜਾਂ ਦੇ ਬੂਥ ਲਵਾਏ ਹਨ। ਜਿਹੜੇ ਧਾੜਵੀ ਹੁਣ ਤੱਕ ਤਾਲਿਬਾਨਾਂ ਨੂੰ ''ਦਹਿਸ਼ਤਗਰਦ'', ''ਅੱਤਵਾਦੀ'', ''ਖੂੰਨੀ'', ''ਹਤਿਆਰੇ'' ''ਪਛੜੇ'' ਅਤੇ ''ਜਾਹਲ'' ਬਣਾ ਕੇ ਪੇਸ਼ ਕਰਦੇ ਰਹੇ ਉਹਨਾਂ ਬਾਰੇ ਇਹਨਾਂ ਨੂੰ ਆਪੇ ਥੁੱਕ ਕੇ ਚੱਟਣਾ ਪਿਆ ਹੈ। ਉਹਨਾਂ ਨੂੰ ਆਪਣੇ ਅਜਿਹੇ ਲਕਬ ਵਾਪਸ ਲੈ ਕੇ ਅਫਗਾਨਾਂ ਨਾਲ ਗੱਲਬਾਤ ਕਰਨੀ ਪਈ ਹੈ। ਇੱਕ ਪਾਸੇ ਤਾਂ ਹੁਣ ਕੀਤੇ ਸਮਝੌਤੇ ਵਿੱਚ ਵੀ ਅਮਰੀਕੀ ਹਾਕਮਾਂ ਵਾਰ ਵਾਰ ਲਿਖਦੇ ਹਨ ਕਿ, ''....''ਇਸਲਾਮਿਕ ਏਮੀਰਾਤ ਆਫ ਅਫਗਾਨਿਸਤਾਨ'' ਨੂੰ ਅਮਰੀਕਾ ਇੱਕ ਦੇਸ਼ ਵਜੋਂ ਮਾਨਤਾ ਨਹੀਂ ਦਿੰਦਾ'' ਪਰ ਦੂਜੇ ਪਾਸੇ ਉਸ ਨੂੰ ਖੁਦ ਇਸ ਨਾਲ ਗੱਲਬਾਤ ਕਰਨ ਲਈ ਬੇਵਸ ਵੀ ਹੋਣਾ ਪਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਮਾਨਤਾ ਸਿਰਫ ਚਾਹੁਣ, ਬੋਲਣ, ਲਿਖਣ ਆਦਿ ਨਾਲ ਹੀ ਨਹੀਂ ਮਿਲਦੀ ਬਲਕਿ ਜੰਗ ਦੇ ਮੈਦਾਨ ਵਿੱਚ ਕੀਤੀਆਂ ਕੁਰਬਾਨੀਆਂ ਵਿੱਚੋਂ ਅਮਲਾਂ ਰਾਹੀਂ ਹਾਸਲ ਕੀਤੀ ਜਾਂਦੀ ਹੈ।
ਅਫਗਾਨਿਸਤਾਨ ਦੇ ਲੋਕਾਂ ਦੁਆਰਾ ਲੜੀ ਜੰਗ ਇੱਕ ਦੇਸ਼ਭਗਤ ਜੰਗ ਸੀ। ਆਪਣੇ ਦੇਸ਼ ਦੀ ਆਜ਼ਾਦੀ ਦੀ ਖਾਤਰ ਜੰਗ ਸੀ। ਆਪਣੀ ਬੋਲੀ, ਆਪਣੇ ਇਲਾਕੇ ਲਈ ਲੜੀ ਗਈ ਜੰਗ ਸੀ। ਇਹ ਜੰਗ ਮਾਂ-ਭੂਮੀ ਦੇ ਜਾਇਆਂ ਵੱਲੋਂ ਇਸ ਦੀ ਆਣ-ਇੱਜਤ ਬਚਾਉਣ ਦੀ ਖਾਤਰ ਲੜੀ ਗਈ ਜੰਗ ਸੀ। ਇਹ ਜੰਗ ਆਜ਼ਾਦੀ ਦੀ ਖਾਤਰ ਜੂਝਣ ਵਾਲੇ ਜੁਝਾਰੂਆਂ ਦੀ ਜੰਗ ਸੀ, ਜਿਸ ਵਿੱਚ ਤਿਆਗ, ਕੁਰਬਾਨੀ,s s ਜਾਨ ਆਦਿ ਸਭ ਕੁੱਝ ਨਿਸ਼ਾਵਰ ਕਰਨਾ ਧੁਰ ਅੰਦਰਲੇ ਮਨ ਦਾ ਜਜ਼ਬਾ ਸੀ। ਜਦੋਂ ਕਿ ਦੂਸਰੇ ਪਾਸੇ ਅਮਰੀਕੀ ਫੌਜੀਆਂ ਦੀ ਗੱਲ ਕਰੀਏ ਜਾਂ ਭਾੜੇ ਦੇ ਅਫਗਾਨੀ ਫੌਜੀਆਂ ਦੀ- ਉਹਨਾਂ ਵਿੱਚ ਉਹ ਤਿਆਗ ਅਤੇ ਕੁਰਬਾਨੀ ਦਾ ਜਜ਼ਬਾ ਉੱਕਾ ਹੀ ਨਹੀਂ ਸੀ ਹੋ ਸਕਦਾ ਜੋ ਆਪਣੇ ਹੱਕਾਂ ਅਤੇ ਹਿੱਤਾਂ ਦੀ ਜੰਗ ਜਿੱਤਣ ਲਈ ਮਰਜੀਵੜਿਆਂ ਵਿੱਚ ਹੋਣਾ ਚਾਹੀਦਾ ਹੈ। ਅਫਗਾਨ ਲੋਕਾਂ ਨੇ ਇਹ ਜੰਗ ਜਿੱਤਣੀ ਹੀ ਸੀ। ਅਮਰੀਕੀ ਹਾਕਮਾਂ ਨੇ ਇਹ ਜੰਗ ਹਾਰਨੀ ਹੀ ਸੀ। ਇਹ ਇੱਕ ਕੌੜਾ ਸੱਚ ਸੀ, ਜਿਹੜਾ 4 ਮਾਰਚ 2020 ਨੂੰ ਇੱਕ ਤਾਲਿਬਾਨ ਮੁਖੀ ਨਾਲ ਟੈਲੀਫੋਨ 'ਤੇ ਹੋਈ ਵਾਰਤਾਲਾਪ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸਵਿਕਾਰਨਾ ਪਿਆ ਕਿ ''ਤੁਸੀਂ ਮਜਬੂਤ ਲੋਕ ਹੋ, ਤੁਹਾਡਾ ਦੇਸ਼ ਮਹਾਨ ਹੈ, ਮੈਨੂੰ ਪਤਾ ਹੈ ਤੁਸੀਂ ਆਪਣੇ ਦੇਸ਼ ਲਈ ਲੜ ਰਹੇ ਹੋ।''
ਅਫਗਾਨੀ ਗੀਤ
ਸ਼ਮ੍ਹਾਂ ਦਾ ਪ੍ਰਵਾਨਾ ਹਾਂ, ਸ਼ਮ੍ਹਾਂ 'ਤੇ ਮੰਡਲਾਉਂਦਾ ਹਾਂ
ਦਗ਼ਦੇ ਅੰਗਿਆਰਾਂ 'ਤੇ, ਨੱਚਦਾ ਹਾਂ- ਮੈਂ ਗਾਉਂਦਾ ਹਾਂ
ਮੈਂ ਮਜਨੂੰ ਵਰਗਾ ਪਿੰਜਰ ਨਹੀਂ, ਸੁਰਖ਼ ਲਹੂ ਦੀ ਸ਼ਾਨ ਹਾਂ
ਲੜਨਾ ਹੈ, ਮੈਂ ਜਿੱਤਣਾ ਹੈ, ਕਾਬਲ ਦੀ ਮੈਂ ਆਣ ਹਾਂ
ਕਾਲੀ ਰਾਤ ਬੀਤ ਚਲੀ ਏ, ਚੜ੍ਹਨਾ ਸੁਰਖ਼ ਸਵੇਰਾ ਹੈ
ਸੂਰਜ ਵਾਂਗੂੰ ਲਿਸ਼ਕਾਂਗੇ, ਕਰਨਾ ਦੂਰ ਹਨੇਰਾ ਹੈ
ਚੋਟ ਨਗਾਰੇ ਲੱਗ ਗਈ ਹੈ, ਆਜ਼ਾਦੀ ਲੈ ਕੇ ਰਹਿਣਾ ਹੈ
ਸੁੱਤੇ ਲੋਕੀ ਜਾਗੇ ਨੇ, ਇਹ ਨਿਆਮਤ ਗਹਿਣਾ ਹੈ
ਰੇਸ਼ਮੀ ਲਾਂਘੇ ਦੇ ਉੱਤੇ, ਅਸੀਂ ਅੱਗੇ ਵਧਦੇ ਜਾਵਾਂਗੇ
ਹਰ ਕਬੀਲੇ ਦੇ ਜੁਝਾਰੂ, ਰਲ ਕੇ ਕਦਮ ਵਧਾਵਾਂਗੇ
ਹੈਦਰੀ, ਓਸ 'ਤੇ ਮਾਣ ਅਸਾਂ ਨੂੰ, ਸਾਂਝ ਦਾ ਨਿਸ਼ਾਨ ਹੈ
ਲੜਦੇ ਜਾਣਾ- ਜੇਤੂ ਹੋਣਾ, 'ਉਮਰ' ਦਾ ਫੁਰਮਾਨ ਹੈ
(ਅੰਗਰੇਜ਼ੀ ਤੋਂ ਅਨੁਵਾਦ)

No comments:
Post a Comment