ਨਾਗਰਿਕਤਾ ਸੋਧ ਕਾਨੂੰਨ ਦੀਆਂ ਖੱਜਲ-ਖੁਆਰੀਆਂ
''ਸਾਨੂੰ ਨਹੀਂ ਇਹ ਸੁੱਝਦਾ ਕਿ ਅਸੀਂ ਕੌਮੀਅਤ ਦਾ ਸਰਟੀਫਿਕੇਟ ਕਿੱਥੋਂ ਹਾਸਲ ਕਰੀਏ? ਅਸੀਂ ਡਿਪਟੀ ਕਮਿਸ਼ਨਰ, ਸਬ-ਡਵੀਜ਼ਨ ਮੈਜਿਸਟਰੇਟ ਅਤੇ ਤਹਿਸੀਲਦਾਰ ਦਫਤਰਾਂ ਦੇ ਚੱਕਰ ਕੱਟੇ ਹਨ। ਕਿਸੇ ਨੂੰ ਇਸ ਸਬੰਧੀ ਜਾਣਕਾਰੀ ਨਹੀਂ।'' ਇਹ ਕਹਿਣਾ ਹੈ ਅੰਬਾਲੇ ਵਿੱਚ ਬੁਟੀਕ ਚਲਾਉਂਦੀਆਂ ਦੋ ਭੈਣਾਂ ਦਾ।
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ-ਪ੍ਰਦਰਸ਼ਨਾਂ ਤੋਂ ਅਭਿੱਜ 29 ਸਾਲਾਂ ਦੀ ਸੰਤੋਸ਼ ਅਤੇ 26 ਸਾਲਾਂ ਦੀ ਹਿਨਾ ਕੋਲ ਭਾਰਤੀ ਹੋਣ ਦੇ ਸਬੂਤ ਵਾਲੇ ਆਪਣੇ ਜਨਮ ਸਰਟੀਫਿਕੇਟ ਨਹੀਂ ਹਨ, ਜਿਹਨਾਂ ਨੂੰ ਹਾਸਲ ਕਰਨ ਲਈ ਛੇ ਮਹੀਨਿਆਂ ਤੋਂ ਭਟਕਦੀਆਂ ਫਿਰ ਰਹੀਆਂ ਹਨ। ਗੁੰਝਲ ਇੱਥੋਂ ਪੈਦਾ ਹੋ ਗਈ ਕਿ ਪਾਸਪੋਰਟ ਅਧਿਕਾਰੀਆਂ ਨੇ ਉਹਨਾਂ ਦੀਆਂ ਪਾਸਪੋਰਟ ਲਈ ਅਰਜੀਆਂ 'ਤੇ ਇਹ ਲਿਖ ਦਿੱਤਾ ਸੀ ਕਿ ਉਹ ''ਨੇਪਾਲੀਆਂ ਵਰਗੀਆਂ ਜਾਪਦੀਆਂ'' ਹਨ।
ਸੰਤੋਸ਼ ਅਤੇ ਹਿਨਾ ਸਮੇਤ ਚਾਰ ਲੜਕੀਆਂ ਦੇ 54 ਸਾਲਾਂ ਦੇ ਪਿਤਾ ਭਗਤ ਬਹਾਦਰ ਨੇ ਸਸ਼ੋਪੰਜ ਵਿੱਚ ਆਖਿਆ, ''ਹੁਣ ਤੱਕ ਅਸੀਂ ਆਪਣੇ ਆਪ ਨੂੰ ਭਾਰਤੀ ਮੰਨਦੇ ਰਹੇ ਹਾਂ।'' ''ਮੇਰਾ ਜਨਮ ਤੇ ਪਾਲਣ-ਪੋਸ਼ਣ ਭਾਰਤ ਵਿੱਚ ਹੋਇਆ ਹੈ ਸਾਡੇ ਪਰਿਵਾਰ ਨੂੰ ਹੁਣ ਤੱਕ ਕਦੇ ਵੀ ਕੌਮੀਅਤ ਬਾਰੇ ਨਹੀਂ ਪੁੱਛਿਆ ਗਿਆ।''
ਭਗਤ ਬਹਾਦਰ ਦੇ ਦੱਸਣ ਮੁਤਾਬਕ ਉਸਦਾ ਪਿਤਾ ਗੋਪਾਲ ਸਿੰਘ 1965 ਲੁਧਿਆਣੇ ਆ ਕੇ ਵਸ ਗਿਆ ਸੀ, ਉਸਨੇ ਸ਼ਹਿਰ ਵਿੱਚ ਰਹਿੰਦੀ ਇੱਕ ਗੋਰਖਾ ਔਰਤ ਨਾਲ ਵਿਆਹ ਕਰਵਾ ਲਿਆ। ਬਾਅਦ ਵਿੱਚ ਇਹ ਜੋੜਾ ਅੰਬਾਲਾ ਚਲਾ ਗਿਆ ਅਤੇ ਸਿਲਾਈ-ਕਢਾਈ ਦਾ ਕੰਮ ਕਰਦਾ ਰਿਹਾ। ਭਗਤ ਦੇ ਜਨਮ ਸਮੇਂ ਇਹ ਪਰਿਵਾਰ ਹਿਮਾਚਲ ਵਿੱਚ ਰਹਿ ਰਿਹਾ ਸੀ। ਭਗਤ ਦੀ ਮਾਂ ਦੀ ਮੌਤ ਉਪਰੰਤ ਇਸਦਾ ਪਿਤਾ ਨੇਪਾਲ ਚਲਾ ਗਿਆ, ਉੱਥੇ ਉਸਨੇ ਮੁੜ ਵਿਆਹ ਕਰਵਾ ਲਿਆ, ਪਰ ਭਗਤ ਇੱਧਰ ਹੀ ਰਿਹਾ ਤੇ ਵਿਆਹਿਆ ਗਿਆ। ਇਸ ਸਮੇਂ ਭਗਤ ਤੇ ਉਸਦੀ ਪਤਨੀ ਆਪਣੀਆਂ ਧੀਆਂ ਸੰਤੋਸ਼ ਅਤੇ ਹਿਨਾ ਕੋਲ ਰਹਿ ਰਹੇ ਹਨ, ਜਿਹੜੀਆਂ ਅੰਬਾਲੇ ਦੀ ਕ੍ਰਿਸ਼ਨਾ ਕਲੋਨੀ ਵਿੱਚ 'ਮੀਰਾ' ਨਾਂ ਦੀ ਬੁਟੀਕ ਚਲਾਉਂਦੀਆਂ ਹਨ। ਉਹਨਾਂ ਦੀਆਂ ਵੱਡੀਆਂ ਭੈਣਾਂ- ਮੀਰਾਂ ਅਤੇ ਕੋਮਲ ਵਿਆਹੀਆਂ ਹੋਈਆਂ ਹਨ।
ਇਸ ਪਰਿਵਾਰ ਕੋਲ ਆਧਾਰ ਕਾਰਡ, ਵੋਟਰ ਕਾਰਡ, ਰਾਸ਼ਣ ਕਾਰਡ ਅਤੇ ਪਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ ਬਣੇ ਹੋਏ ਹਨ। ਮੀਰਾਂ ਦਾ 2010 ਵਿੱਚ ਪਾਸਪੋਰਟ ਬਿਨਾ ਕਿਸੇ ਪ੍ਰੇਸ਼ਾਨੀ ਤੋਂ ਹਾਸਲ ਹੋ ਗਿਆ ਸੀ। ਮੀਰਾਂ ਦਾ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਵਿਚਾਰ ਸੀ, ਪਰ ਉਹ ਐਮ.-ਕਾਮ ਨਾ ਕਰ ਸਕਣ ਕਾਰਨ ਬਾਹਰ ਨਾ ਜਾ ਸਕੀ।
ਹਿਨਾ ਨੇ ਫਾਰਮੇਸੀ ਦਾ ਕੋਰਸ ਕੀਤਾ ਹੋਇਆ ਹੈ ਅਤੇ ਉਹ ਅਗਲੀ ਪੜ੍ਹਾਈ ਲਈ ਕੈਨੇਡਾ ਜਾਣਾ ਚਾਹੁੰਦੀ ਹੈ। ਸੰਤੋਸ਼ ਨੇ ਇਤਿਹਾਸ ਵਿੱਚ ਐਮ.ਏ. ਤੋਂ ਇਲਾਵਾ ਫੈਸ਼ਨ ਡਿਜ਼ਾਇਨਿੰਗ ਦਾ ਡਿਪਲੋਮਾ ਕੀਤਾ ਹੋਇਆ ਹੈ ਤੇ ਕੰਮ ਦੇ ਵੀਜ਼ੇ ਦੀ ਤਲਾਸ਼ ਵਿੱਚ ਹੈ। ਸਾਰੀਆਂ ਤੋਂ ਛੋਟੀ ਕੋਮਲ ਨੇ ਪਾਸਪੋਰਟ ਨਹੀਂ ਲਿਆ ਹੋਇਆ।
ਸੰਤੋਸ਼ ਅਤੇ ਹਿਨਾ ਨੇ ਅੰਬਾਲੇ ਦੇ ਸਥਾਨਕ ਦਫਤਰ ਵਿੱਚ 29 ਜੂਨ ਨੂੰ ਪਾਸਪੋਰਟ ਲਈ ਅਰਜੀ ਦਿੱਤੀ। ਜਦੋਂ ਪੁਲਸ ਦੀ ਇਨਕੁਆਰੀ ਉਪਰੰਤ ਉਹਨਾਂ ਦੇ ਪਾਸਪੋਰਟ ਹਾਸਲ ਨਾ ਹੋਏ ਤਾਂ 16 ਸਤੰਬਰ ਨੂੰ ਚੰਡੀਗੜ੍ਹ ਦੇ ਰਿਜ਼ਨਲ ਪਾਸਪੋਰਟ ਦਫਤਰ ਗਈਆਂ। ਉਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਅਧਿਕਾਰੀਆਂ ਨੇ ਅਰਜੀਆਂ 'ਤੇ ''ਨੇਪਾਲੀ ਮੁਹਾਂਦਰੇ ਵਾਲੀਆਂ ਬੇਨਤੀ-ਕਰਤਾ'' ਲਿਖ ਦਿੱਤਾ ਸੀ। ਪਾਸਪੋਰਟ ਅਧਿਕਾਰੀਆਂ ਨੇ ਉਹਨਾਂ ਨੂੰ ਆਖਿਆ ਕਿ ਉਹ ਡਿਪਟੀ ਕਮਿਸ਼ਨਰ ਕੋਲੋਂ ਨਾਗਰਿਕਤਾ ਸਰਟੀਫਿਕੇਟ ਲੈ ਕੇ ਆਉਣ। ਉਸ ਸਮੇਂ ਤੋਂ ਉਹਨਾਂ ਨੇ ਸਰਕਾਰੀ ਦਫਤਰਾਂ ਵਿੱਚ ਚੱਕਰ ਕੱਟਣੇ ਸ਼ੁਰੂ ਕਰ ਦਿੱਤੇ। ਦੋ ਆਰਜੀ ਪਾਸਪੋਰਟ ਜਾਰੀ ਕਰਦੇ ਹੋਏ ਪਾਸਪੋਰਟ ਦਫਤਰ ਨੇ ਅੰਬਾਲਾ ਸੁਪਰਡੈਂਟ ਪੁਲਸ ਨੂੰ ਆਖਿਆ ਕਿ ਉਹ ਇਹਨਾਂ ਦੀ ਜਨਮ ਤਾਰੀਖ 'ਤੇ ਆਧਾਰਤ ਭਾਰਤੀ ਨਾਗਰਿਕ ਹੋਣ ਦੀ ਪੁਸ਼ਟੀ ਕਰਨ। ਪਰ ਭਗਤ, ਉਸਦੀ ਪਤਨੀ ਅਤੇ ਨਾ ਹੀ ਧੀਆਂ ਦੇ ਜਨਮ-ਸਰਟੀਫਿਕੇਟ ਬਣੇ ਹੋਏ ਹਨ। ਪੁਲਸ ਦਾ ਕਹਿਣਾ ਹੈ ਕਿ ਜਨਮ ਸਰਟੀਫਿਕੇਟਾਂ ਦੀ ਗੈਰ ਹਾਜ਼ਰੀ ਵਿੱਚ ਨਾਗਰਿਕਤਾ ਨੂੰ ਦੱਸ ਸਕਣਾ ਮੁਸ਼ਕਿਲ ਕਾਰਜ ਹੈ। ਸੰਤੋਸ਼ ਨੇ ਦੱਸਿਆ ਕਿ ''ਪੁਲਸ ਸਾਡੀ ਬੁਟੀਕ 'ਤੇ ਅਤੇ ਘਰ ਆਈ। ਸਾਨੂੰ ਵਾਰ ਵਾਰ ਆਖਿਆ ਗਿਆ ਕਿ ਅਸੀਂ ਆਪਣੇ ਜਨਮ-ਸਰਟੀਫਿਕੇਟ ਹਾਜ਼ਰ ਕਰਵਾਈਏ, ਪਰ ਸਾਡੇ ਕੋਲ ਤਾਂ ਇਹ ਨਹੀਂ ਹਨ। ਗਰੀਬ ਪਰਿਵਾਰ ਹੋਣ ਕਾਰਨ ਅਸੀਂ ਸਾਲਾਂਬੱਧੀ ਇੱਧਰ-ਉੱਧਰ ਭਟਕਦੇ ਰਹੇ ਅਤੇ ਆਖਰਕਾਰ 1986 ਤੋਂ ਕੁੱਝ ਅਰਸਾ ਪਹਿਲਾਂ ਅੰਬਾਲੇ ਆ ਕੇ ਟਿਕੇ। ਸਾਡੇ ਮਕਾਨ ਮਾਲਕ ਰਾਸ਼ਣ ਕਾਰਡ ਵਾਸਤੇ ਆਪਣਾ ਪਤਾ ਨਹੀਂ ਸਨ ਦਿੰਦੇ। ਅਖੀਰ ਇੱਕ ਮਕਾਨ ਮਾਲਕ ਨੇ ਇਸਦੀ ਹਾਮੀ ਭਰੀ ਤਾਂ ਸਾਨੂੰ ਰਾਸ਼ਣ ਕਾਰਡ ਮਿਲੇ।''
ਹਰਿਆਣੇ ਦਾ ਗ੍ਰਹਿ ਮੰਤਰੀ ਅੰਬਾਲੇ ਹਲਕੇ ਦੀ ਨੁਮਾਇੰਦਗੀ ਕਰਦਾ ਹੋਣ ਕਰਕੇ ਇਹ ਭੈਣਾਂ 28 ਦਸੰਬਰ ਨੂੰ ਉਸ ਨੂੰ ਮਿਲੀਆਂ। ਤਿੰਨ ਦਿਨ ਬਾਅਦ ਅੰਬਾਲੇ ਦੇ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਨੂੰ ਇਹ ਹਿਦਾਇਤ ਜਾਰੀ ਹੋਈ ਕਿ ਉਹ ਦੋਵੇਂ ਹੀ ਪਾਸਪੋਰਟ ਜਾਰੀ ਕੀਤੇ ਜਾਣ। (ਇੰਡੀਅਨ ਐਕਸਪ੍ਰੈਸ, 12 ਜਨਵਰੀ 2020)

No comments:
Post a Comment