ਕੋਰੋਨਾ ਵਾਇਰਸ ਨੂੰ ਰੋਕਣ ਦੀ ਆੜ ਹੇਠ ਲੋਕਾਂ ਨੂੰ ਜਲੀਲ ਕਰ ਰਹੇ
ਭਾਰਤੀ ਹਾਕਮਾਂ ਨੂੰ ਸੜਕਾਂ-ਚੌਰਾਹਿਆਂ ਵਿੱਚ ਖਿੱਚ ਲਿਆਓ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਮਾਰਚ ਨੂੰ ਕੋਰੋਨਾ ਵਾਇਰਸ (ਕੋਵਿਡ-19) ਦੀ ਮਾਰ ਰੋਕਣ ਲਈ ਆਪਣੇ ਦੇਸ਼ ਵਾਸੀਆਂ ਨੂੰ ਸੰਬੋਧਨ ਵਿੱਚ ਲੋਕਾਂ ਨੂੰ ''ਜਨਤਕ-ਕਰਫਿਊ'' ਲਾਉਣ ਦੀ ਨਸੀਹਤ ਦਿੱਤੀ ਹੈ, ਜਿੱਥੇ ਇੱਕ ਪਾਸੇ ਸਾਰੇ ਦੇਸ਼ ਦੀਆਂ ਰੇਲਾਂ, ਸੜਕੀ ਆਵਾਜਾਈ ਅਤੇ ਲੋਕਾਂ ਦੀ ਸਾਧਾਰਨ ਪੈਦਲ ਆਵਾਜਾਈ ਵੀ ਬੰਦ ਕੀਤੀ ਹੈ, ਦੂਜੇ ਪਾਸੇ ਅਮਲ ਵਿੱਚ ਜੋ ਕੁੱਝ ਸਾਹਮਣੇ ਆਇਆ ਉਹ ਇਸ ਸੀ ਕਿ ਪੁਲਸੀ ਬਲਾਂ ਨੇ ਲੋਕਾਂ ਨੂੰ ਕੁੱਟ ਕੁੱਟ ਕੇ ਉਹਨਾਂ ਤੋਂ ਮਿੰਨਤਾਂ-ਤਰਲੇ ਕਢਵਾਏ ਹਨ, ਉਹਨਾਂ ਨੂੰ ਜਨਤਕ ਸਜ਼ਾਵਾਂ ਦੇ ਕੇ ਜਲੀਲ ਕੀਤਾ ਹੈ, ਲੋਕਾਂ ਦੀਆਂ ਘੀਸੀਆਂ ਕਰਵਾ ਕੇ, ਨੱਕ ਨਾਲ ਲਕੀਰਾਂ ਕਢਵਾ ਕੇ, ਸਾਡੀਆਂ ਨੌਜਵਾਨ ਧੀਆਂ-ਭੈਣਾਂ ਤੋਂ ਚੌਕਾਂ ਵਿੱਚ ਬੈਠਕਾਂ ਕਢਵਾਕੇ ਆਪਣੀ ਸੱਤਾ ਦਾ ਗਰੂਰ ਵਿਖਾ ਕੇ ਇਸ ''ਜਨਤਕ-ਕਰਫਿਊ'' ਨੂੰ ਲਾਗੂ ਕੀਤਾ ਹੈ। ਬਹੁਤੇ ਥਾਵਾਂ 'ਤੇ ਖੁਦ ਪੁਲਸ ਨੇ ਅਤੇ ਅਨੇਕਾਂ ਥਾਵਾਂ 'ਤੇ ਪੁਲਸੀ ਵਰਦੀ ਵਿੱਚ ਆਰ.ਐਸ.ਐਸ.(ਰਾਸ਼ਟਰੀ ਸਵੈਮ-ਸੇਵਕ ਸੰਘ) ਦੇ ਗੁੰਡਿਆਂ ਨੇ ਪ੍ਰਵਾਸੀ ਕਾਮਿਆਂ, ਉਹਨਾਂ ਦੇ ਪਰਿਵਾਰਾਂ, ਮੁਸਲਿਮ ਭਾਈਚਾਰੇ ਅਤੇ ਦਲਿਤ ਵਰਗਾਂ ਨਾਲ ਸਬੰਧਤ ਲੋਕਾਂ ਨੂੰ ਆਪਣੇ ਚੋਣਵੇਂ ਜਬਰ ਦਾ ਨਿਸ਼ਾਨਾ ਬਣਾ ਕੇ ਉਹਨਾਂ ਦੀ ਹਿਜ਼ਰਤ ਕਰਵਾਈ ਹੈ- ਉਹਨਾਂ ਨੂੰ ਉਜਾੜਿਆ ਹੈ, ਲਤਾੜਿਆ ਹੈ, ਉਹਨਾਂ ਦੇ ਘਰਬਾਰ, ਜ਼ਮੀਨਾਂ-ਜਾਇਦਾਦਾਂ ਨੂੰ ਲੁੱਟਿਆਂ ਹੈ।
ਇਸ ਮੌਕੇ ਅਨੇਕਾਂ ਹੀ ਅਜਿਹੇ ਸੁਧਾਰਵਾਦੀ ਅਤੇ ਸੋਧਵਾਦੀ ਜਥੇਬੰਦੀਆਂ ਅਤੇ ਅਦਾਰੇ ਵੀ ਸਾਹਮਣੇ ਆਏ ਹਨ, ਜਿਹਨਾਂ ਨੇ ਨਾ ਸਿਰਫ ਭਾਰਤੀ ਹਕੂਮਤ ਦੇ ਫਾਸ਼ੀ ਹੁਕਮਾਂ ਨੂੰ ਹੂਬਹੂ ਲਾਗੂ ਕਰਨ ਲਈ ਪੂਰਾ ਤਾਣ ਲਾਇਆ ਹੋਇਆ ਹੈ ਬਲਕਿ ਅਮਲ ਵਿੱਚ ਹਕੂਮਤ ਵੱਲੋਂ ਲਏ ਫੈਸਲਿਆਂ ਨੂੰ ਲੋਕਾਂ ਵਿੱਚ ਮੜ੍ਹਨ ਲਈ ਵੀ ਹਕੂਮਤ ਦਾ ਸਿੱਧਾ ਸਹਿਯੋਗ ਦਿੱਤਾ ਹੈ। 'ਸੁਰਖ਼ ਲੀਹ' ਦੇ ਸੰਪਾਦਕ ਨੇ ਇਸ ਤੋਂ ਵੀ ਅੱਗੇ ਵਧ ਕੇ ਆਪਣੀ ਫੇਸਬੁੱਕ ਆਈ.ਡੀ. 'ਤੇ ਸੁਧਾਰਵਾਦੀ ਬਣਨ ਦਾ ਸਬੂਤ ਦਿੱਤਾ ਹੈ ਕਿ ''ਸਥਾਨਕ ਪੱਧਰ 'ਤੇ ਪ੍ਰਸ਼ਾਸਨ ਕੋਲ ਪਹੁੰਚ ਕਰਕੇ ਵਾਲੰਟੀਅਰਾਂ ਵਜੋਂ ਸੇਵਾਵਾਂ ਦੇ ਲਈ ਵੀ ਅੱਗੇ ਆਉਣਾ ਚਾਹੀਦਾ ਹੈ।'' ਇਹਨਾਂ ਦੀ ਬੋਲੀ ਆਰ.ਐਸ.ਐਸ. ਪੰਜਾਬ ਦੇ ਇੰਚਾਰਜ ਬ੍ਰਿਜਭੂਸ਼ਣ ਸਿੰਘ ਬੇਦੀ ਦੇ ਬੋਲਾਂ ਨਾਲ ਮਿਲਦੀ ਹੈ, ਇੱਕ ਬਿਆਨ ਵਿੱਚ ਉਸਨੇ 25 ਮਾਰਚ ਦੇ ਪੰਜਾਬੀ ਟ੍ਰਿਬਿਊਨ ਵਿੱਚ ''ਸੰਘ ਚਾਲਕਾਂ ਨੂੰ ਕਿਹਾ ਹੈ ਕਿ ਉਹ ਸ਼ਾਸਨ ਤੇ ਪ੍ਰਸ਼ਾਸਨ ਵੱਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਦਿਆਂ ਲੋਕਾਂ ਦੀ ਸੇਵਾ ਕਰਨ।'' ਇਸ ਤੋਂ ਅੱਗੇ 'ਸੁਰਖ਼ ਲੀਹ' ਵਾਲਿਆਂ ਨੇ ਲਿਖਿਆ ਹੈ ਕਿ ''ਲੋਕਾਂ ਦੀ ਹਰ ਪੱਖੋਂ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ''। ਇਹਨਾਂ ਨੇ ''ਸੇਵਾ'' ਦੀ ਇੱਕਪਾਸੜ ਸਮਝ ਦਾ ਝਲਕਾਰਾ ਪੇਸ਼ ਕੀਤਾ ਹੈ, ਜਦੋਂ ਸੇਵਾ ਨਾਲੋਂ ਵਧਕੇ ਆਪਣੇ ਹੱਕਾਂ ਨੂੰ ਹਾਸਲ ਕਰਨ ਲਈ ਸੰਘਰਸ਼ਾਂ ਦੀ ਮਹੱਤਤਾ ਵਧੇਰੇ ਬਣਦੀ ਹੈ। ਹੁਣ ਜਦੋਂ ਅਸੀਂ ਅਮਲ ਵਿੱਚ ਦੇਖਦੇ ਹਾਂ ਕਿ ਅਨੇਕਾਂ ਹੀ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਅੱਕੇ-ਸਤੇ ਆਮ ਲੋਕ ਪੁਲਸੀ ਲਸ਼ਕਰਾਂ ਦਾ ਟਾਕਰਾ ਕਰਨ ਦੇ ਰਾਹ ਤੁਰ ਪਏ ਹਨ ਤਾਂ ਇਨਕਲਾਬੀਆਂ ਨੂੰ ਚਾਹੀਦਾ ਹੈ ਕਿ ਉਹ ਅਗਲੀਆਂ ਸਫਾਂ ਵਿੱਚ ਖੜੋ ਕੇ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਵਿੱਚੋਂ ਨਿਕਲਣ ਲਈ ਅਗਵਾਈ ਕਰਨ।
''ਇੱਕ ਪਾਸੇ ਜਿੱਥੇ ਆਪਾਂ ਦੇਖਦੇ ਸੁਣਦੇ ਹਾਂ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਭ ਤੋਂ ਪਹਿਲਾਂ ਆਪਣੇ ਗੁਰਦੁਆਰੇ ਦੇ ਹਸਪਤਾਲ ਨੂੰ ਕਰੋਨਾ ਮਰੀਜਾਂ ਲਈ ਅਰਪਤ ਕਰਨ ਦਾ ਐਲਾਨ ਕੀਤਾ ਤਾਂ ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੇ ਹਸਪਤਾਲ ਅਤੇ ਸਰਾਵਾਂ ਪੀੜਤ ਲੋਕਾਂ ਲਈ ਖੋਲ੍ਹਣ ਦੇ ਐਲਾਨ ਕਰਨੇ ਪਏ ਤੇ ਹੁਣ ਡੇਰਾ ਬਿਆਸ ਅਤੇ ਨਿਰੰਕਾਰੀ ਮਿਸ਼ਨ ਵਾਲਿਆਂ ਨੇ ਆਪਣੇ ਸਤਿਸੰਗ ਘਰਾਂ ਨੂੰ ਕੋਰੋਨਾ ਮਰੀਜ਼ਾਂ ਵਾਸਤੇ ਖੋਲ੍ਹਣ ਦੇ ਐਲਾਨ ਕੀਤੇ ਹਨ। ਤਾਂ ਦੂਸਰੇ ਪਾਸੇ ਜਿਹਨਾਂ ਦੇਸ਼ਭਗਤ, ਇਨਕਲਾਬੀਆਂ ਨੇ ਲੋਕਾਂ ਦੇ ਕਾਜ ਲਈ ਜੇਲ੍ਹਾਂ ਕੱਟੀਆਂ, ਕੁਟਾਪੇ ਝੱਲੇ, ਫਾਂਸੀਆਂ 'ਤੇ ਝੂਲ ਗਏ, ਅੱਜ ਇਹਨਾਂ ਦੇ ਵਾਰਸ ਅਖਵਾਉਣ ਵਾਲੇ ਕਮਿਊਨਿਸਟਾਂ ਨੇ ਦੇਸ਼ ਭਗਤ ਯਾਦਗਾਰ ਦੇ ਬੂਹੇ ਆਮ ਲੋਕਾਂ ਅਤੇ ਪੀੜਤਾਂ ਲਈ ਬੰਦ ਕਰ ਦਿੱਤੇ ਹਨ। ਜਦੋਂ ਕਿ ਚਾਹੀਦਾ ਤਾਂ ਇਹ ਸੀ ਕਿ ਇਸ ਸੰਸਥਾ ਦੇ ਪ੍ਰਬੰਧਕ ਤੇ ਟਰੱਸਟੀ ਸਭ ਤੋਂ ਪਹਿਲਾਂ ਲੋਕਾਂ ਦੇ ਹਿਤੂ ਬਣ ਕੇ ਪੇਸ਼ ਹੁੰਦੇ ਪਰ ਇਹ ਬਿਮਾਰੀ ਨੂੰ ਦੇਖ ਕੇ ਆਪੋ-ਆਪਣੇ ਘੁਰਨਿਆਂ ਵਿੱਚ ਦੜ੍ਹ ਗਏ ਹਨ। ਇਹਨਾਂ ਦੇ ਕੁੱਝ ਹਿੱਸੇ ਲੋਕਾਂ ਨੂੰ ਘਰਾਂ ਵਿੱਚ ਦੜ ਬੈਠਣ ਨੂੰ ਤਰਜੀਹ ਦੇ ਰਹੇ ਹਨ।'' ਘਰਾਂ ਵਿੱਚ ਆਰਾਮ ਫੁਰਮਾ ਰਹੀ ਅਫਸਰਸ਼ਾਹੀ ਨੂੰ ਘੜੀਸ ਕੇ ਲੋਕਾਂ ਵਿੱਚ ਲਿਆਉਣ ਦੀ ਥਾਂ ਇਹ ਲੋਕਾਂ ਦੀ ਕੋਈ ਲਾਮਬੰਦੀ ਨਹੀਂ ਕਰ ਰਹੇ। ਪੁਲਸ ਲੋਕਾਂ 'ਤੇ ਅੰਨ੍ਹੇਵਾਹ ਕੁਟਾਪੇ ਚਾੜ੍ਹ ਰਹੀ ਹੈ। ਪਰ ਲੋਕਾਂ ਦੇ ਆਗੂ ਅਖਵਾਉਣ ਵਾਲੇ ਤਮਾਸ਼ਬੀਨ ਬਣੇ ਸਭ ਕੁੱਝ ਬੜੀ ਸਹਿਜਤਾ ਨਾਲ ਵੇਖ ਰਹੇ ਹਨ। ਕੁੱਝ ਉਹ ਸਮਾਜ-ਸੁਧਾਰਕ ਕੰਮ ਖੁਦ ਕਰਨ ਲੱਗੇ ਹਨ, ਜਦੋਂ ਕਿ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਇਸ ਪ੍ਰਬੰਧ ਵਿਰੁੱਧ ਲੋਕਾਂ ਵਿੱਚ ਫੁੱਟਦੇ ਗੁੱਸੇ ਅਤੇ ਰੋਹ ਨੂੰ ਪ੍ਰਚੰਡ ਕਰਦੇ ਹੋਏ ਲੋਕਾਂ ਨੂੰ ਆਪਣੀ ਰਾਖੀ ਆਪ ਕਰਨ ਦੇ ਰਾਹ ਤੋਰਦੇ। ਲੱਖਾਂ ਦੇ ਇਕੱਠ ਕਰਨ ਵਾਲੇ ਕੁੱਝ ਕੁ ਸੈਂਕੜੇ ਲੋਕਾਂ ਦੀ ਵੀ ਹਕੂਮਤੀ ਜਬਰ ਵਿਰੁੱਧ ਲਾਮਬੰਦੀ ਨਹੀਂ ਕਰ ਰਹੇ। ਲੋਕ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਕਿ ਜਿੱਥੇ ਉਹ ਲੋਕਾਂ ਨੂੰ ਆਪਣੀ ਸੰਭਾਲ ਖੁਦs s ਕਰਨ ਦੇ ਰਾਹ ਤੋਰਨ ਉੱਥੇ ਲੋਕਾਂ 'ਤੇ ਜਬਰ ਢਾਹ ਰਹੇ ਪੁਲਸੀ ਬਲਾਂ ਵਿਰੁੱਧ ਲਾਮਬੰਦੀ ਕਰਕੇ ਉਹਨਾਂ ਦੇ ਜ਼ੁਲਮਾਂ ਦਾ ਟਾਕਰਾ ਕਰਨ ਦੇ ਰਾਹ ਤੁਰਨ। ਇਥੇ ਇੱਕ ਪਾਸੇ ਮਾਝੇ ਦੀ ਅਜਿਹੀ ਕਿਸਾਨ ਜਥੇਬੰਦੀ ਦੇ ਆਗੂਆਂ ਦੀ ਵੀਡੀਓ ਘੁੰਮ ਰਹੀ ਹੈ, ਜਿਹੜੇ ਸ਼ਰੇਆਮ ਇਕੱਠ ਕਰਕੇ ਸਰਕਾਰੀ ਫੁਰਮਾਨਾਂ ਨੂੰ ਦਲੀਲਾਂ ਨਾਲ ਠੁਕਰਾਅ ਰਹੇ ਹਨ ਅਤੇ ਪੁਲਸੀ ਲਸ਼ਕਰਾਂ ਨੂੰ ਲਾ-ਜੁਆਬ ਕਰ ਰਹੇ ਹਨ। ਜਲੰਧਰ, ਫਾਜ਼ਿਲਕਾ ਅਤੇ ਰੋਪੜ ਆਦਿ ਅਨੇਕਾਂ ਖੇਤਰਾਂ ਵਿੱਚ ਲੋਕਾਂ ਨੇ ਪੁਲਸੀ ਦਰਿੰਦਿਆਂ ਨੂੰ ਕਰਾਰੇ ਹੱਥ ਵਿਖਾਵੇ ਵੀ ਹਨ। ਮਕਸੂਦਾਂ ਵਿੱਚ ਮਜ਼ਦੂਰਾਂ ਨੇ ਇਕੱਠੇ ਹੋ ਕੇ ਸੜਕੀ ਜਾਮ ਰਾਹੀਂ ਆਪਣੀਆਂ ਮੰਗਾਂ ਵੀ ਮੰਨਵਾਈਆਂ ਹਨ। ਦੂਸਰੇ ਪਾਸੇ ਕੁੱਝ ਕੁ ਅਜਿਹੇ ਕਿਸਾਨ ਆਗੂ ਵੀ ਹਨ, ਜਿਹੜੇ ਸਰਕਾਰ ਕੋਲੋਂ ਆਮ ਲੋਕਾਂ ਸਿਰਫ ਰਾਸ਼ਣ ਮੁਹੱਈਆ ਕਰਨ ਦੀ ਮੰਗ ਤੱਕ ਸੀਮਤ ਰਹਿ ਕੇ ਸਰਕਾਰ ਨੂੰ ਚੌਕੰਨੇ ਕਰ ਰਹੇ ਹਨ ਕਿ ਜੇਕਰ ਉਹਨਾਂ ਨੇ ਕੁੱਝ ਨਾ ਕੀਤਾ ਤਾਂ ਲੋਕ ਹੋਰ ਪਾਸੇ ਨੂੰ ਤੁਰ ਪੈਣਗੇ। ਅਨੇਕਾਂ ਹੀ ਅਜਿਹੇ ਹਨ, ਜਿਹੜੇ ਲੋਕਾਂ ਨੂੰ ਆਪਣੇ ਹੱਕ ਖੋਹਣ ਦੇ ਰਾਹ ਨਹੀਂ ਤੋਰ ਰਹੇ ਬਲਕਿ ਲੋਕਾਂ ਨੂੰ ਮੰਗਤੇ ਬਣਾ ਕੇ ਭੀਖ ਮੰਗਣ ਤੱਕ ਮਹਿਦੂਦ ਰੱਖ ਰਹੇ ਹਨ। ਕੁੱਝ ਸਿਰਫ ਵਕਤੀ ਤੌਰ 'ਤੇ ਲੋਕਾਂ ਵਿੱਚ ਰਾਸ਼ਣ ਆਦਿ ਵੰਡ ਕੇ ਲੋਕ ਪੱਖੀ ਹੋਣ ਦੇ ਖੇਖਣ ਕਰਨ ਤੱਕ ਸੀਮਤ ਰਹਿ ਕੇ ਸੁਧਾਰਵਾਦੀ ਬਣੇ ਹੋਏ ਹਨ।
ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਖੁੱਲ੍ਹੇਆਮ ਜਥੇਬੰਦ ਅਤੇ ਲਾਮਬੰਦ ਕਰਨਾ ਭਾਵੇਂ ਸੌਖਾ ਕੰਮ ਨਹੀਂ, ਪਰ ਜਿਹੜੇ ਵੀ ਲੋਕ ਇੱਥੋਂ ਦੇ ਸਾਮਰਾਜੀ-ਜਾਗੀਰੂ ਪਰਬੰਧ ਨੂੰ ਬਦਲ ਕੇ ਇੱਥੇ ਲੋਕਾਂ ਦੀ ਖਰੀ ਜਮਹੂਰੀਅਤ ਵਾਲਾ ਨਵ-ਜਮਹੂਰੀ ਲੋਕ-ਰਾਜ ਕਾਇਮ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਅਜਿਹਾ ਕੁੱਝ ਕਰਨ ਲਈ ਲੋਕਾਂ ਵਿੱਚ ਜਾਣਾ ਹੀ ਪਵੇਗਾ ਅਤੇ ਜਾਣਾ ਵੀ ਚਾਹੀਦਾ ਹੈ। ਅਜਿਹਾ ਕੁੱਝ ਕਰਨ ਲਈ ਉਹਨਾਂ ਨੂੰ ਗੁਪਤ ਢੰਗ-ਤਰੀਕੇ ਅਖਤਿਆਰ ਕਰਨੇ ਪੈ ਸਕਦੇ ਹਨ। ਕਿਤੇ ਸਵੇਰੇ ਜਾਣਾ ਪੈ ਸਕਦਾ ਹੈ ਕਿਤੇ ਹਨੇਰੇ ਜਾਣਾ ਪੈ ਸਕਦਾ ਹੈ। ਔਖੇ ਸਮੇਂ ਲੋਕਾਂ ਵਿੱਚ ਜਾ ਕੇ ਉਹਨਾਂ ਵਰਗੇ ਬਣ ਕੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ। ਲੋਕਾਂ ਨੂੰ ਜਿੱਚ, ਜਿਬਾਹ ਅਤੇ ਜਲੀਲ ਕਰ ਰਹੇ ਭਾਰਤੀ ਹਾਕਮਾਂ ਵਿਰੁੱਧ ਸੜਕਾਂ-ਚੌਰਾਹਿਆਂ ਵਿੱਚ ਖਿੱਚ ਲਿਆਉਣਾ ਚਾਹੀਦਾ ਹੈ। ਲੋਕਾਂ ਦੀ ਅਜਿਹੀ ਟਾਕਰਾ ਲਹਿਰ ਖੜ੍ਹੀ ਕਰਨ ਦੀ ਜ਼ਰੂਰਤ ਹੈ ਕਿ ਲੋਕਾਂ 'ਤੇ ਫਾਸ਼ੀ ਫੁਰਮਾਨ ਮੜ੍ਹਨ ਵਾਲਿਆਂ ਦੀ ਇਹ ਹਿੰਮਤ ਨਾ ਪੈ ਸਕੇ ਕਿ ਉਹ ਲੋਕਾਂ ਵਿੱਚ ਜਾ ਕੇ ਉਹਨਾਂ ਨਾਲ ਕੋਈ ਵੀ ਧੱਕਾ ਕਰ ਸਕਣ।

No comments:
Post a Comment