ਪੰਜਾਬ ਦੀ ਅਧਿਆਪਕ ਲਹਿਰ ਅੰਦਰ ਫੁੱਟ ਦੇ 'ਮਹਾਂਰਥੀ'
(ਸੰਖੇਪ ਟਿੱਪਣੀ)
1986 ਤੋਂ ਪਹਿਲਾਂ ਪੰਜਾਬ ਦੇ ਅਧਿਆਪਕਾਂ ਦੀ ਸਰਬ-ਸਾਂਝੀ ਜਥੇਬੰਦੀ ਮੁੱਖ ਰੂਪ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਹੀ ਸੀ। 'ਇੱਕ ਕਿੱਤਾ ਇੱਕ ਯੂਨੀਅਨ' ਦੀ ਸਮਝ ਅਧਿਆਪਕ ਵਰਗ ਲਈ ਸਭ ਮਸਲੇ ਹੱਲ ਕਰਨ ਦੀ ਚਾਬੀ ਸੀ। ਗੌਰਮਿੰਟ ਟੀਚਰਜ਼ ਯੂਨੀਅਨ ਵਿੱਚ ਉਸ ਸਮੇਂ ਮੁੱਖ ਰੂਪ ਵਿੱਚ ਤਿੰਨ ਧਿਰਾਂ ਢਿੱਲੋਂ ਗਰੁੱਪ, ਰਾਣਾ ਗਰੁੱਪ ਅਤੇ ਮੌਜੂਦਾ ਡੀ.ਟੀ.ਐਫ. ਵਿੱਚ ਸਾਂਝੇ ਤੌਰ 'ਤੇ ਕੰਮ ਕਰਦੀਆਂ ਧਿਰਾਂ ਸਨ। ਇਹਨਾਂ ਤਿੰਨਾਂ ਗਰੁੱਪਾਂ ਵਿੱਚ ਵੱਖ ਵੱਖ ਮਸਲਿਆਂ ਪ੍ਰਤੀ ਸਮਝ ਤੇ ਸੰਘਰਸ਼ ਵੀ ਉੱਚ ਪੱਧਰ ਦਾ ਸੀ। 1975 ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਵਿੱਚ ਭਾਰੀ ਲੀਡਰਸ਼ਿੱਪ ਢਿੱਲੋਂ ਗਰੁੱਪ ਦੀ ਸੀ। 1975 ਵਿੱਚ ਲੱਗੀ ਐਮਰਜੈਂਸੀ ਦੌਰਾਨ ਢਿੱਲੋਂ ਗਰੁੱਪ ਨੇ ਆਪਣੀ ਪਾਰਟੀ ਸੀ.ਪੀ.ਆਈ. ਦੇ ਪ੍ਰਭਾਵ ਅਧੀਨ ਗੌਰਮਿੰਟ ਟੀਚਰਜ਼ ਯੂਨੀਅਨ ਨੂੰ ਇੰਦਰਾ ਕਾਂਗਰਸ ਦੇ ਫਾਸ਼ੀ ਕਦਮਾਂ ਦੀ ਨੰਗੀ-ਚਿੱਟੀ ਜੈ ਜੈਕਾਰ ਕਰਨ ਦੇ ਰਾਹ ਪੈਣ ਕਾਰਨ ਇਸਦੇ ਜਨਤਕ ਪ੍ਰਭਾਵ ਨੂੰ ਬੇਹੱਦ ਹਰਜਾ ਪਹੁੰਚਾਇਆ ਸੀ। ਸੋ, ਢਿੱਲੋਂ ਗਰੁੱਪ ਨੇ 1986 ਵਿੱਚ ਆ ਕੇ ਗੌਰਮਿੰਟ ਟੀਚਰਜ਼ ਯੂਨੀਅਨ ਨੂੰ ਸਿੱਟ-ਪੁੱਟ ਬਹਾਨਿਆਂ ਆਸਰੇ ਅੱਡ ਜਥੇਬੰਦੀ/ਜਥੇਬੰਦੀਆਂ ਬਣਾਉਣ ਦੇ ਰਾਹ ਤੋਰ ਦਿੱਤਾ। ਇਹ ਢਿੱਲੋਂ ਗਰੁੱਪ ਦਾ ਪੰਜਾਬ ਦੀ ਸਿਰਮੌਰ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ ਨੂੰ ਤੋੜਨ-ਖਿੰਡਾਉਣ ਵਾਲਾ ਫੁੱਟ-ਪਾਊ ਕਦਮ ਸੀ।
ਬਣਨ ਵਾਲਾ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਬਨਾਮ ਰਾਣਾ ਗਰੁੱਪ
1986 ਦੇ ਇਸ ਸਮੇਂ ਦੌਰਾਨ ਗੌਰਮਿੰਟ ਟੀਚਰਜ਼ ਯੂਨੀਅਨ ਅੰਦਰ ਭਾਰੂ ਲੀਡਰਸ਼ਿੱਪ ਰਾਣਾ ਧੜੇ ਦੀ ਸੀ। ਇਸ ਵੱਲੋਂ ਗੌਰਮਿੰਟ ਟੀਚਰਜ਼ ਯੂਨੀਅਨ ਦੀਆਂ ਹੋਣ ਵਾਲੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਸੀ। ਇਸ ਸਮੇਂ ਕੀ ਪੈਂਤੜਾ ਲਿਆ ਜਾਵੇ? ਡੀ.ਟੀ.ਐਫ. ਵਾਲੀਆਂ ਧਿਰਾਂ ਲਈ ਇਮਤਿਹਾਨੀ ਮੋੜ ਨੁਕਤਾ ਸੀ। ਡੀ.ਟੀ.ਐਫ. ਨਾਲ ਸਬੰਧਤ ਧਿਰਾਂ 7 ਸਤੰਬਰ 1986 ਨੂੰ ਜਵਾਹਰ ਨਗਰ ਕੈਂਪ ਲੁਧਿਆਣਾ ਵਿਖੇ ਇਸ ਮਸਲੇ ਨੂੰ ਵਿਚਾਰਨ ਲਈ ਕਨਵੈਨਸ਼ਨ ਵਿੱਚ ਇਕੱਠੀਆਂ ਹੋਈਆਂ। ਡੀ.ਟੀ.ਐਫ. ਦੀ ਮੌਜੂਦਾ ਸਥਾਪਤ ਧਿਰ ਦੇ ਬਹੁਤੇ ਆਗੂਆਂ ਦਾ ਮੱਤ ਗੌਰਮਿੰਟ ਟੀਚਰਜ਼ ਯੂਨੀਅਨ ਦੀਆਂ ਚੋਣਾਂ ਵਿੱਚ ਭਾਗ ਲੈਣ ਅਤੇ ਫੁੱਟ ਪਾਊ ਢਿੱਲੋਂ ਗਰੁੱਪ ਨੂੰ ਮਜਬੂਰਨ ਵਾਪਸ ਆਉਣ ਜਾਂ ਨਿਖੇੜਨ ਦਾ ਸੀ। ਦੂਸਰੇ ਪਾਸੇ ਮੌਜੂਦਾ ਨਵੇਂ ਬਣੇ ਦਿਗਵਿਜੈ ਗਰੁੱਪ ਜਿਸਦਾ ਉਸ ਸਮੇਂ ਮੁੱਖ ਆਗੂ ਯਸ਼ਪਾਲ ਸੀ, ਇਹਨਾਂ ਚੋਣਾਂ ਦੇ ਬਾਈਕਾਟ ਦਾ ਧਾਰਨੀ ਸੀ। ਉਪਰੋਕਤ ਕਨਵੈਨਸ਼ਨ ਵਿੱਚ ਸਬੰਧਤ ਮੁੱਦੇ ਨੂੰ ਬਹੁਤ ਖੁੱਲ੍ਹੇ ਮਨ ਨਾਲ ਵਿਚਾਰਿਆ ਗਿਆ। ਅੰਤ ਬਹੁਗਿਣਤੀ (ਕਨਵੈਨਸ਼ਨ ਦੀ) ਨੇ ਫੈਸਲਾ ਚੋਣਾਂ ਦੇ ਬਾਈਕਾਟ ਦਾ ਲੈ ਲਿਆ। ਠੀਕ ਸਮਝ ਵਾਲੇ ਸਾਥੀਆਂ ਦੀ ਇਹ ਦੀਦਾ ਦਲੇਰੀ ਹੀ ਸੀ ਜਿਹਨਾਂ ਬਹੁਗਿਣਤੀ ਦੇ ਬੇਸਿਰ ਪੈਰ ਤੇ ਗਲਤ ਫੈਸਲੇ ਨੂੰ ਮੰਨਿਆ। ਇਸ ਪਾਸ ਹੋਏ ਗਲਤ ਸਮਝ ਤੇ ਫੈਸਲੇ ਨੇ 'ਇੱਕ ਕਿੱਤਾ, ਇੱਕ ਜਥੇਬੰਦੀ' ਦੇ ਸਹੀ ਗੁਰ ਦੀ ਆਉਣ ਵਾਲੇ ਸਮੇਂ ਵਿੱਚ ਕੰਗਰੋੜ ਹੀ ਤੋੜ ਦਿੱਤੀ।
ਫੁੱਟ ਪਾ ਕੇ ਚੜ੍ਹਿਆ ਏਕਤਾ ਫੋਰਮ ਦਾ ਜਨੂੰਨ
ਪਹਿਲਾਂ ਫੁੱਟਾਂ ਪਾਓ ਫਿਰ ਏਕਤਾ ਦੀ ਬੰਸਰੀ ਵਜਾਓ ਵੀ ਪੰਜਾਬ ਅੰਦਰ ਆਪੇ ਮੱਥਾ ਟੇਕਾਂ ਆਪੇ ਬੁਢ-ਸੁਹਾਗਣ ਕਹਿਣਾ, ਇੱਕ ਨਿਵੇਕਲਾ ਵਰਤਾਰਾ ਹੀ ਕਿਹਾ ਜਾ ਸਕਦਾ ਸੀ। ਇਹ ਡੀ.ਟੀ.ਐਫ. ਵਿੱਚ ਨਵੀਂ ਨਵੀਂ ਫੁੱਟ ਪਾਉਣ ਵਾਲਿਆਂ ਦੀ ਵਿਰਾਸਤ ਹੈ। ਰਾਣਾ ਗਰੁੱਪ ਨੇ ਜਥੇਬੰਦੀ ਤੇ ਲੀਡਰਸ਼ਿੱਪ ਦੀ ਲਗਾਤਾਰਤਾ ਦਾ ਲਾਹਾ ਲੈਂਦੇ ਹੋਏ ਸਾਰੇ ਕੁੱਝ ਮਨਮਰਜੀ ਨਾਲ ਪੂਰਾ ਕਰ ਲਿਆ। ਅੰਤ ਲੰਬੇ ਸਮੇਂ ਦੀ ਜੱਦੋਜਹਿਜ ਤੋਂ ਬਾਅਦ ਡੀ.ਟੀ.ਐਫ. ਬਣਾਉਣ ਦਾ ਫੈਸਲਾ ਲਿਆ ਗਿਆ। ਇੱਕ ਵੇਰਾਂ ਮੌਜੂਦਾ ਦਿਗਵਿਜੈ ਗਰੁੱਪ (ਲੰਬੀ ਗਰੁੱਪ) ਦੇ ਉਸ ਸਮੇਂ ਦੇ ਆਗੂ ਇਸ ਨਾਲ ਸਹਿਮਤ ਹੋਏ ਪਰ ਜਲਦੀ ਹੀ ਇਸ ਬਹੁਤ ਵੱਡੀ 'ਗਲਤੀ' ਤੋਂ ਤੋਬਾ ਕਰਦੇ ਹੋਏ ਬਾਹਰ ਆ ਗਏ। ਕੁੱਝ ਸਮਾਂ ਆਪਣੇ ਆਪ ਨੂੰ 'ਏਕਤਾ ਫੋਰਮ' ਨਾਮ ਦੀ ਜਥੇਬੰਦੀ ਰਾਹੀਂ ਬੇਲੋੜੀ ਕਸਰਤ ਤੋਂ ਬਾਅਦ ਡੀ.ਟੀ.ਐਫ. ਨਾਮ ਨਾਲ ਅਸਹਿਮਤੀ ਦੇ ਹੁੰਦੇ ਇਸ ਨਾਲ ਏਕਤਾ ਵਾਸਤੇ ਰਜ਼ਾਮੰਦ ਹੋਣਾ ਪਿਆ। ਇਸ ਸਮੇਂ ਤੱਕ ਡੀ.ਟੀ.ਐਫ., ਪੰਜਾਬ ਵਿੱਚ ਸਿਰਮੌਰ ਜਥੇਬੰਦੀ ਵਜੋਂ ਸਥਾਪਤ ਹੋ ਚੁੱਕਿਆ ਸੀ।
'ਮੁੱਖ ਧਿਰ' ਹੋਣ ਦਾ ਦਰਦ
ਇਸ ਗੱਲ ਵਿੱਚ ਕੋਈ ਅਤਿਕਥਨੀ ਨਹੀਂ ਕਿ ਕਿਸੇ ਸਮੇਂ ਲੰਬੀ ਗਰੁੱਪ ਦੇ ਨਾਮਕਰਨ ਵਾਲੀ ਧਿਰ ਆਪਣੇ ਨੇੜਲੀਆਂ ਧਿਰਾਂ ਜੋ ਅਧਿਆਪਕ ਵਰਗ ਵਿੱਚ ਕੰਮ ਕਰਦੀਆਂ ਹਨ, ਮੁਕਾਬਲਤਨ ਮਜਬੂਤ ਸੀ। ਇਸਦੇ ਆਪਣੇ ਗਲਤ ਪੈਂਤੜਿਆਂ ਕਾਰਨ ਇਹ ਆਪਣਾ ਭਾਰੂ ਰੁਤਬਾ ਗੁਆ ਚੁੱਕੀ ਹੈ। 1986 ਤੋਂ 2020 ਤੱਕ ਦੇ ਲੰਬੇ ਸਮੇਂ ਦੌਰਾਨ ਆਪਣੀ ਤੰਗਨਜ਼ਰ ਪਹੁੰਚ ਤੇ ਜਥੇਬੰਦਕ ਜਾਬਤੇ ਤੋਂ ਨਾਬਰੀ ਕਰਕੇ ਹੋਰ ਪਿੱਛੇ ਖਿਸਕ ਜਾਂਦੀ ਰਹੀ ਹੈ।
ਬਠਿੰਡਾ ਬਣਿਆ ਨਾਬਰੀ ਦਾ ਅਖਾੜਾ
ਬਠਿੰਡਾ ਜ਼ਿਲ੍ਹੇ ਤੋਂ ਵੱਖ ਮਾਨਸਾ ਜ਼ਿਲ੍ਹਾ ਬਣਨ ਵੇਲੇ ਲੰਬੀ ਗਰੁੱਪ ਦਾ ਇੱਕ ਪ੍ਰਮੁੱਖ ਆਗੂ ਜਥੇਬੰਦੀ ਦੇ ਫੈਸਲੇ ਦੇ ਉਲਟ ਪੁੱਠੀ-ਸਿੱਧੀ ਬਦਲੀ ਕਰਵਾ ਕੇ ਮਾਨਸੇ ਜ਼ਿਲ੍ਹੇ ਤੋਂ ਬਠਿੰਡਾ ਜ਼ਿਲ੍ਹੇ ਆ ਗਿਆ। ਆਪਣੀ ਬਦਲੀ ਦੀ ਸੱਚੀ ਕਹਾਣੀ ਆਪਣੇ ਨਾਲ ਸਹਿਮਤ ਇੱਕ ਜ਼ਿਲ੍ਹਾ ਕਮੇਟੀ ਮੈਂਬਰ ਨੂੰ ਦੱਸ ਬੈਠਾ। ਜ਼ਿਲ੍ਹਾ ਕਮੇਟੀ ਦੀ ਮੀਟਿੰਗ ਵਿੱਚ ਉਸੇ ਕਹਾਣੀ ਨੂੰ ਹੋਰ ਰੰਗ ਵਿੱਚ ਪੇਸ਼ ਕਰਨ ਕਰਕੇ ਉਹੀ ਮੈਂਬਰ ਉਲਟ ਭੁਗਤ ਗਿਆ, ਇਸ ਤਰ੍ਹਾਂ ਇਹ ਆਗੂ ਆਪਣੀ ਜ਼ਿਲ੍ਹਾ ਕਨਵੀਨਰੀ ਗੁਆ ਬੈਠਾ। ਇਸ ਮਾਮਲੇ ਤੋਂ ਕੁੱਝ ਸਮਾਂ ਬਾਅਦ ਬਠਿੰਡਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਦਾ ਇੱਕ ਨਵ-ਨਿਯੁਕਤ ਕੁੜੀ ਨਾਲ ਛੇੜ-ਛਾੜ ਦਾ ਮਾਮਲਾ ਜਥੇਬੰਦੀ ਨੂੰ ਦਰਪੇਸ਼ ਆਇਆ। ਡੀ.ਟੀ.ਐਫ. ਨੇ ਹੋਰਨਾਂ ਜਥੇਬੰਦੀਆਂ ਨਾਲ ਸਾਂਝਾ ਮੰਚ ਬਣਾ ਕੇ ਇਨਕੁਆਰੀ ਉਪਰੰਤ ਸਜ਼ਾ ਦੀ ਮੰਗ ਰੱਖ ਦਿੱਤੀ। ਜਥੇਬੰਦੀ ਕੋਈ ਬੱਝਵੀਂ ਸਰਗਰਮੀ ਦੇ ਰਾਹ ਪੈਂਦੀ ਅਧਿਆਪਕ ਕੁੜੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਸਮਝੌਤਾ ਕਰਕੇ ਮਸਲੇ ਨੂੰ ਖਤਮ ਕਰ ਦਿੱਤਾ। ਪਰ ਸਾਬਕਾ ਹੋ ਚੁੱਕਿਆ ਜ਼ਿਲ੍ਹਾ ਕਨਵੀਨਰ ਆਪਣੀ ਧਿਰ ਨੂੰ ਨਾਲ ਲੈ ਕੇ ਜ਼ਿਲ੍ਹਾ ਕਮੇਟੀ ਜਾਂ ਸੂਬਾ ਕਮੇਟੀ ਦਾ ਜਾਬਤਾ ਮੰਨਣ ਦੀ ਬਜਾਏ 'ਫੈਸਲਾਕੁੰਨ' ਸੰਘਰਸ਼ ਵਿੱਚ ਕੁੱਦ ਬੈਠਾ। ਵੱਖਰੀ ਜ਼ਿਲ੍ਹਾ ਕਮੇਟੀ ਬਣਾ ਕੇ ਬਰਾਬਰ ਦੀ ਸਰਗਰਮੀ ਵਿੱਢ ਦਿੱਤੀ। ਸੂਬਾ ਕਮੇਟੀ ਵੱਲੋਂ ਵਰਜਣ ਦੀ ਕੋਈ ਪ੍ਰਵਾਹ ਨਾ ਕੀਤੀ। ਅੰਤ ਲੰਬੀ ਗਰੁੱਪ ਦੀ ਇਹ ਸਿਰਕੱਡ ਆਗੂ ਟੁਕੜੀ ਇੱਕ ਗੁਪਤ ਸਮਝੌਤੇ ਰਾਹੀਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਚਰਨੀ ਢਹਿ ਪਈ। ਸਮਝੌਤਾ ਲਿਖਿਆ।
ਦੋਹਾਂ ਪਾਸਿਆਂ ਦਾ ਸਮਝੌਤਾ
ਬੀਤੇ ਸਮੇਂ ਵਿੱਚ ਜੋ ਲੜਾਈ ਦੋਨਾਂ ਧਿਰਾਂ ਵੱਲੋਂ ਲੜੀ ਗਈ, ਉਹ ਬੇਅਸਰ ਸੀ। ਹੁਣ ਆਪਾਂ ਇਸ ਲੜਾਈ ਨੂੰ ਖਤਮ ਕਰੀਏ। ਗੱਲ ਉਪਰੋਕਤ ਸਮਝੌਤੇ ਤੱਕ ਹੀ ਸੀਮਤ ਨਹੀਂ ਸੀ। ਇਸ ਆਗੂ ਟੁਕੜੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਖਿਲਾਫ ਲਿਖੇ ਨਾਹਰਿਆਂ ਨੂੰ ਆਪਣੇ ਹੱਥਾਂ ਨਾਲ ਮੇਟਣ ਦਾ ਕੰਮ ਵੀ ਕੀਤਾ। ਵਧਵੀਂ ਗੱਲ ਇਹ ਹੋਈ ਕਿ ਅਜਿਹੇ ਅਮਲ ਨੂੰ ਸੂਬਾ ਕਮੇਟੀ ਤੋਂ ਲੁਕੋਣ ਲਈ ਹਰ ਹਰਬਾ ਵਰਤਿਆ ਗਿਆ। ਇਹ ਧਿਰ ਸੂਬਾ ਕਮੇਟੀ ਸਾਹਮਣੇ ਆਪਣੀਆਂ ਗਲਤੀਆਂ ਨੂੰ ਮੰਨਣ ਤੋਂ ਤੌਬਾ ਕਰਨ ਲਈ ਕਦੇ ਵੀ ਤਿਆਰ ਨਾ ਹੋਈ। ਇਹ ਸੱਜਣ ਭਾਵੇਂ ਉਸ ਸਮੇਂ ਵੱਖ ਨਾ ਹੋਏ ਪਰ ਉਪਰੋਕਤ ਸਿਰੇ ਦਾ ਫੁੱਟ ਪਾਊ ਅਮਲ ਸੀ।
ਨਵੀਂ ਜਥੇਬੰਦੀ ਤੇ ਸਾਂਝਾ ਮੋਰਚਾ
2019 ਵਿੱਚ ਸਾਂਝਾ ਅਧਿਆਪਕ ਸੰਘਰਸ਼ ਮੋਰਚਾ ਵੱਲੋਂ ਅਧਿਆਪਕ ਮੰਗਾਂ-ਮਸਲਿਆਂ ਦੇ ਨਿਬੇੜੇ ਲਈ ਸੰਘਰਸ਼ ਲੜਿਆ ਗਿਆ। ਇਸ ਸੰਘਰਸ਼ ਵਿੱਚ 2 ਦਸੰਬਰ ਜਾਮ ਵਾਲੇ ਐਕਸ਼ਨ ਦੀ ਗੱਲ ਮਹੱਤਵਪੂਰਨ ਨੁਕਤੇ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਸਾਂਝੇ ਮੋਰਚੇ ਨੇ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਨਾਲ ਮੀਟਿੰਗ ਤਹਿ ਹੋਣ ਉਪਰੰਤ 2 ਦਸਬੰਰ ਨੂੰ ਪਟਿਆਲਾ ਜਾਮ ਐਕਸ਼ਨ ਮੁਤਲਵੀ ਕਰ ਦਿੱਤਾ ਸੀ। ਇੱਥੇ ਨਵੀਂ ਦਿਗਵਿਜੈ ਧਿਰ ਨੇ ਆਪਣੀ ਰਾਇ, ਸਮਝ ਅਤੇ ਵਖਰੇਵਿਆਂ ਨੂੰ ਜਥੇਬੰਦਕ ਮਨੌਤ ਅਨੁਸਾਰ ਨਜਿੱਠਣ ਦੀ ਬਜਾਏ ਅੜੀਅਲ ਢੰਗ ਨਾਲ ਮੁਕਾਬਲੇ ਦੀ ਬੇਸਿੱਟਾ ਸਰਗਰਮੀ ਕੀਤੀ। ਆਪਣੀ ਪੁਰਾਣੀ ਆਦਤ ਨੂੰ ਨਾ ਭੁੱਲਦੇ ਜਥੇਬੰਦੀ ਦੀ ਆਗੂ ਟੁਕੜੀ ਦੀ ਕਿਰਦਾਰਕੁਸ਼ੀ ਲਈ ਘਟੀਆ ਮਜ਼ਮੇਬਾਜ਼ੀ ਕੀਤੀ। ਇਹਨਾਂ ਨੇ ਜਥੇਬੰਦੀ ਨਾਲੋਂ ਵੱਖ ਹੋਣ ਲਈ ਅੱਡੀਆਂ ਚੁੱਕ ਕੇ ਜ਼ੋਰ ਲਾਇਆ। 'ਸੰਘਰਸ਼ਸ਼ੀਲ' ਹੋਣ ਦਾ ਲਕਬ ਹਾਸਲ ਕਰਨ ਲਈ ਕੀਤੀ ਇਹਨਾਂ ਦੀ ਕਸਰਤ ਕਾਗਜ਼ੀ ਹੋ ਨਿੱਬੜੀ। ਹੁਣ ਇਹਨਾਂ ਨੇ ਨਵੀਂ ਜਥੇਬੰਦੀ ਬਣਾ ਲਈ ਹੈ, ਜਿਸ ਨਾਲ ਇਹਨਾਂ ਦੀ ''ਸਹੀ'' ਤੇ ''ਖਰੀ'' ''ਜਨਤਕ ਲਾਈਨ'' ਦਾ ਢਕੌਂਸਲਾ ਹੋਰ ਵੀ ਬੇਪਰਦ ਹੋ ਗਿਆ ਹੈ। -ਸੁਰਖ਼ ਰੇਖਾ ਦੀ ਡੈਸਕ ਤੋਂ

No comments:
Post a Comment