22 ਅਪ੍ਰੈਲ : ਕਾਮਰੇਡ ਲੈਨਿਨ ਦੇ 150ਵੇਂ ਜਨਮ-ਦਿਨ 'ਤੇ
ਕਮਿਊਨਿਸਟ ਪਾਰਟੀ ਅਤੇ ਜਨਤਕ ਜਥੇਬੰਦੀਆਂ ਦੇ
ਆਪਸੀ ਸਬੰਧਾਂ ਬਾਰੇ ਲੈਨਿਨਵਾਦੀ ਸਮਝ
(ਇਸ ਸਮੇਂ ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਸੋਧਵਾਦ, ਸੁਧਾਰਵਾਦ ਅਤੇ ਆਰਥਿਕਵਾਦ ਦਾ ਬੋਲਬਾਲਾ ਹੈ। ਇਹਨਾਂ ਨਾਂਹ-ਵਾਚੀ ਅਮਲਾਂ ਨੇ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਇਹਨਾਂ ਨੇ ਕਮਿਊਨਿਸਟ ਪਾਰਟੀ ਅਤੇ ਜਨਤਕ ਜਥੇਬੰਦੀਆਂ ਦੇ ਆਪਸੀ ਸਬੰਧਾਂ ਨੂੰ ਘਚੋਲੇ ਵਿੱਚ ਪਾਇਆ ਹੋਇਆ ਹੈ। ਜੇਕਰ ਇੱਕ ਪਾਸੇ ਸੋਧਵਾਦੀ ਲੀਡਰਸ਼ਿੱਪਾਂ ਦਾ ਆਗੂ ਹਿੱਸਾ ਜਨਤਕ ਜਥੇਬੰਦੀਆਂ ਅਤੇ ਟਰੇਡ ਯੂਨੀਅਨ ਆਗੂਆਂ ਮਗਰ ਪਾਰਟੀਆਂ ਨੂੰ ਘੜੀਸੀਂ ਫਿਰਦਾ ਹੈ ਤਾਂ ਦੂਸਰਾ ਹਿੱਸਾ ਅਜਿਹਾ ਵੀ ਹੈ, ਜਿਹੜਾ ਜਨਤਕ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਨੂੰ ਜੇਬੀ ਜਥੇਬੰਦੀਆਂ ਬਣਾ ਕੇ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਵਰਤਣ ਵਿੱਚ ਲੱਗਿਆ ਹੋਇਆ ਹੈ। ਜਨਤਕ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਦੀ ਆਮਦ ਅਤੇ ਹੋਂਦ ਸਰਮਾਏਦਾਰੀ ਸਮਾਜ ਦੀ ਆਮਦ ਅਤੇ ਹੋਂਦ ਨਾਲ ਜੁੜੀ ਹੋਈ ਹੈ, ਜਿਹਨਾਂ ਦੇਸ਼ਾਂ ਵਿੱਚ ਸਰਮਾਏਦਾਰੀ ਇਨਕਲਾਬੀ ਹੋਏ ਸਨ, ਉਹਨਾਂ ਦੇਸ਼ਾਂ ਵਿੱਚ ਜਦੋਂ ਉਥੋਂ ਦੀ ਕਿਰਤੀ ਜਮਾਤ ਨੂੰ ਕੁੱਝ ਨਾ ਕੁੱਝ ਆਪਣੇ ਜਮਹੂਰੀ ਹੱਕ ਹਾਸਲ ਹੋਏ ਸਨ ਤਾਂ ਉਹਨਾਂ ਨੇ ਜਨਤਕ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਬਣਾਉਣ ਲਈ ਉਪਰਾਲੇ ਕੀਤੇ ਸਨ ਅਤੇ ਸਥਿਤੀ ਨੂੰ ਆਪਣੇ ਪੱਖ ਵਿੱਚ ਵਰਤਿਆ ਸੀ। ਪਰ ਅਰਧ-ਜਾਗੀਰੂ ਅਤੇ ਅਰਧ-ਬਸਤੀਵਾਦੀ ਸਮਾਜਾਂ ਵਿੱਚ ਅਜਿਹੀਆਂ ਜਥੇਬੰਦੀਆਂ ਦਾ ਰੋਲ ਪ੍ਰਮੁੱਖਤਾ ਵਾਲਾ ਨਹੀਂ ਹੁੰਦਾ ਬਲਕਿ ਦੋਮ ਦਰਜ਼ੇ ਦਾ, ਸਹਾਈ ਰੋਲ ਹੁੰਦਾ ਹੈ। ਅਰਧ ਜਾਗੀਰੂ, ਅਰਧ-ਬਸਤੀਵਾਦੀ ਦੇਸ਼ ਚੀਨ ਵਿੱਚ ਕਾਮਰੇਡ ਮਾਓ-ਜ਼ੇ-ਤੁੰਗ ਨੇ ਲੈਨਿਨਵਾਦ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਉਂਦੇ ਹੋਏ ਆਖਿਆ ਸੀ ਇੱਥੇ ''ਸੰਘਰਸ਼ ਦਾ ਮੁੱਖ ਰੂਪ ਹਥਿਆਰਬੰਦ ਸੰਘਰਸ਼ ਹੈ'' ਅਤੇ ''ਜਥੇਬੰਦੀ ਦਾ ਮੁੱਖ ਰੂਪ ਫੌਜ ਹੈ।'' ਪੂੰਜੀਵਾਦੀ ਦੇਸ਼ਾਂ ਵਿੱਚ ਹੋਏ ਇਨਕਲਾਬਾਂ ਦੀ ਵਜਾਹ ਕਾਰਨ ਅਰਧ-ਜਾਗੀਰੂ ਅਤੇ ਅਰਧ-ਬਸਤੀਵਾਦੀ ਸਮਾਜਾਂ ਵਿੱਚ ਹਾਕਮਾਂ ਨੂੰ ਆਪਣੇ ਉੱਪਰ ''ਜਮਹੂਰੀਅਤ'' ਦੇ ਨਕਾਬ ਚਾੜ੍ਹਨੇ ਪਏ ਸਨ ਤਾਂ ਉਹਨਾਂ ਨੇ ਆਪਣੇ ਦੇਸ਼ਾਂ ਵਿੱਚ ਜਨਤਕ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਬਣਾਉਣ ਦੇ ਢਕੌਂਜ ਰਚੇ ਸਨ। ਬੁਨਿਆਦੀ ਮਸਲਿਆਂ ਨੂੰ ਹੱਥ ਲੈ ਕੇ ਸਹੀ ਜਮਾਤੀ ਯੁੱਧ ਕਰਨ ਮੌਕੇ ਹਾਕਮਾਂ ਵੱਲੋਂ ਅਜਿਹੀਆਂ ਜਥੇਬੰਦੀਆਂ 'ਤੇ ਅਕਸਰ ਹੀ ਪਾਬੰਦੀਆਂ ਮੜ੍ਹ ਦਿੱਤੀਆਂ ਜਾਂਦੀਆਂ ਹਨ। ਪਰ ਫੇਰ ਵੀ ਹਾਲਤਾਂ ਦੇ ਮੱਦੇਨਜ਼ਰ ਜਿੱਥੇ ਕਿਤੇ ਵੀ ਇਹਨਾਂ ਜਥੇਬੰਦੀਆਂ ਦੀ ਕੋਈ ਨਾ ਕੋਈ, ਭਾਵੇਂ ਕਿੰਨੀ ਹੀ ਸੀਮਤ ਸਾਰਥਿਕਤਾ ਕਿਉਂ ਨਾ ਬਣਦੀ ਹੋਵੇ, ਉਸ ਦਾ ਲਾਹਾ ਲਿਆ ਜਾਣਾ ਚਾਹੀਦਾ ਹੈ। ਪਰ ਅਜਿਹੀਆਂ ਜਥੇਬੰਦੀਆਂ ਦਾ ਪਾਰਟੀ ਨਾਲ ਵਾਸਤਾ ਕਿਹੋ ਜਿਹਾ ਤੇ ਕਿਵੇਂ ਹੋਵੇ, ਆਦਿ ਸਵਾਲਾਂ ਨੂੰ ਮੂਲ ਰੂਪ ਵਿੱਚ ਜਿਵੇਂ ਕਾਮਰੇਡ ਲੈਨਿਨ ਨੇ ਦਰਸਾਇਆ ਹੈ, ਉਸਦੀ ਬਹੁਤ ਅਹਿਮੀਅਤ ਬਣਦੀ ਹੈ। ਇਸ ਕਰਕੇ ਇਸ ਅਹਿਮੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਕਿਤਾਬਚਾ, ''ਲੈਨਿਨ : ਜਥੇਬੰਦੀ ਬਾਰੇ'' ਤੀਜੀ ਕੌਮਾਂਤਰੀ ਦੇ ਪਰਚਾਰ ਵਿਭਾਗ ਵੱਲੋਂ 1925 ਵਿਚ ਲਿਖਿਆ ਅਤੇ ਜਾਰੀ ਕੀਤਾ ਗਿਆ ਸੀ, ਉਸ ਦੇ ਕੁੱਝ ਅੰਸ਼ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।)
......ਕਾਮਰੇਡ ਲੈਨਿਨ ਨੇ ਰੂਸੀ ਸੋਸ਼ਲ ਡੈਮੋਕਰੇਸੀ ਵਿਚ ਮੌਕਾਪ੍ਰਸਤ-ਰੁਚੀ ਵਾਲਿਆਂ ਨੂੰ ਕਰਾਰੀਆਂ ਸੱਟਾ ਮਾਰੀਆਂ, ਜਿਹੜੇ 90ਵਿਆਂ ਦੇ ਵਿਚਕਾਰ ਉੱਠੇ ਸਨ, ਜਿਹਨਾਂ ਨੂੰ ਆਰਥਿਕਵਾਦੀ ਆਖਿਆ ਜਾਂਦਾ ਸੀ। ''ਆਰਥਿਕਵਾਦੀਏ'' ਜਿਹੜੇ ''ਕਾਨੂੰਨੀ ਮਾਰਕਸਵਾਦੀਆਂ'' ਦਾ ਕੋੜਮਾ ਸਨ, ਪੱਛਮ-ਯੂਰਪੀ ਸੋਧਵਾਦੀਆਂ ਦੇ ਸਕੇ, ਨਮੂਨੇ ਦੇ ਮੌਕਾਪ੍ਰਸਤ ਸਨ। ਉਹਨਾਂ ਨੇ ਮਜ਼ਦੂਰ ਲਹਿਰ ਦੀ ਆਪਮੁਹਾਰਤਾ ਅੱਗੇ ਗੋਡੇ ਟੇਕੇ ਅਤੇ ਇਸ ਨੂੰ ਅਸਲ ਵਿਚ ਨਿਰੇਪੁਰੇ ਟਰੇਡ ਯੂਨੀਅਨਵਾਦ ਤੱਕ ਸੁੰਗੇੜ ਦਿੱਤਾ। ਉਹ ਇੱਕ ਕੇਂਦਰਤ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਲੋੜ ਤੋਂ ਇਨਕਾਰੀ ਸਨ ਅਤੇ ਉਹਨਾਂ ਨੇ ਦਲੀਲਬਾਜ਼ੀ ਕੀਤੀ ਕਿ ਜਥੇਬੰਦੀਆਂ ਮਜ਼ਦੂਰਾਂ ਦੇ ਆਰਥਿਕ ਹਿੱਤਾਂ ਦੀ ਰਾਖੀ (ਭਲਾਈ-ਸਭਾਵਾਂ, ਹੜਤਾਲ ਫੰਡ ਆਦਿ) ਲਈ ਹੀ ਲੋੜੀਂਦੀਆਂ ਸਨ। ''ਇਸਕਰਾ'' ਵਿਚ ਅਤੇ ਆਪਣੇ ਕਿਤਾਬਚੇ ''ਕੀ ਕਰਨਾ ਲੋੜੀਏ?'' ਵਿਚ ਲੈਨਿਨ ਪਹਿਲਾ ਵਿਅਕਤੀ ਸੀ ਜਿਸ ਨੇ ''ਪੇਸ਼ਾਵਰ ਇਨਕਲਾਬੀਆਂ'' ਦੀ ਜਥੇਬੰਦੀ ਦੀ ਆਪਣੀ ਵਿਉਂਤ ਬਣਾਈ, ਜਿਸ ਬਾਰੇ ਉਸਨੇ 1901 ਵਿਚ ਹੀ, ਦੇ ਹੱਕ ਵਿਚ ਗੰਭੀਰ ਤਰਕ-ਭਰਪੂਰ ਦਲੀਲਾਂ ਪੇਸ਼ ਕੀਤੀਆਂ।...............
ਬਾਲਸ਼ਵਿਕ ਪਾਰਟੀ ਨੇ ਹਮੇਸ਼ਾਂ ਫੈਕਟਰੀਆਂ ਵਿਚ ਕੰਮ ਕਰਨ ਅਤੇ ਉਹਨਾਂ ਅੰਦਰ ਧੁਰੀਆਂ ਕਾਇਮ ਕਰਨ 'ਤੇ ਧਿਆਨ ਕੇਂਦਰਤ ਰੱਖਿਆ।...............
ਮਜਬੂਤੀ ਨਾਲ ਜਥੇਬੰਦ ਕੀਤੇ ਗੁਪਤ ਪਾਰਟੀ ਕੇਂਦਰ, ਸਹਿਤ ਦੀ ਨਿਯਮਬੱਧ ਗੈਰ-ਕਾਨੂੰਨੀ ਪ੍ਰਕਾਸ਼ਨਾ ਅਤੇ ਖਾਸ ਤੌਰ 'ਤੇ ਸਥਾਨਕ ਅਤੇ ਵਿਸ਼ੇਸ਼ ਕਰਕੇ ਫੈਕਟਰੀ ਪਾਰਟੀ ਧੁਰੀਆਂ, ਜਿਹਨਾਂ ਨੂੰ ਜਨਤਾ ਦੇ ਸਿੱਧੇ ਮੇਲ-ਮਿਲਾਪ ਵਿਚ ਰਹਿ ਰਹੇ ਸਿਰੇ ਦੇ ਅਗਾਂਹਵਧੂ ਵਰਕਰਾਂ ਵੱਲੋਂ ਅਗਵਾਈ ਦਿੱਤੀ ਗਈ, ਇਹ ਉਹ ਅਧਾਰ ਹੈ, ਜਿਸ ਉਪਰ ਅਸੀਂ ਇਨਕਲਾਬੀ ਸੋਸ਼ਲ ਡੈਮੋਕਰੇਟਿਕ ਮਜ਼ਦੂਰ ਲਹਿਰ ਦੀ ਉਸਾਰੀ ਕਰ ਰਹੇ ਹਾਂ ਅਤੇ ਜੋ ਇਸਦਾ ਅਡੋਲ (ਫੌਲਾਦੀ) ਧੁਰਾ ਬਣੇਗਾ।...............
ਕਮਿਊਨਿਸਟ ਕੌਮਾਂਤਰੀ ਦੇ ਕੁੱਝ ਹਿੱਸੇ ਠੀਕ ਹੀ ਕਹਿੰਦੇ ਹਨ ਕਿ ਉਹ ਫੈਕਟਰੀਆਂ ਵਿਚ ਖੁੱਲ੍ਹੇ ਤੌਰ 'ਤੇ ਧੁਰੀਆਂ ਜਥੇਬੰਦ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੇ ਮੈਂਬਰ ਤੁਰੰਤ ਕੱਢ ਦਿੱਤੇ ਜਾਂਦੇ ਹਨ, ਇਹਨਾਂ ਹਾਲਤਾਂ ਵਿਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਇਹ ਧੁਰੀਆਂ ਮਾਲਕਾਂ ਦੇ ਜਸੂਸਾਂ ਦੀਆਂ ਨਜ਼ਰਾਂ ਤੋਂ ਛੁਪਾ ਕੇ ਬਣਾਈਆਂ ਜਾਣ, ਪਰ ਫੈਕਟਰੀਆਂ ਦੇ ਅੰਦਰ ਜਿਹਨਾਂ ਦਾ ਕੰਮ ਮਜ਼ਦੂਰਾਂ ਨੂੰ ਨਜ਼ਰੀ ਪੈਂਦਾ ਹੋਵੇ।...............
ਬਾਲਸ਼ਵਿਕ ਪਾਰਟੀ ਦੀ ਨੀਂਹ, ਫੈਕਟਰੀ ਧੁਰੀਆਂ ਬਣਦੀਆਂ ਹਨ। ਪਾਰਟੀ ਇਹਨਾਂ ਧੁਰੀਆਂ ਲਈ ਸਭ ਤੋਂ ਵੱਧ ਧਿਆਨ ਜੁਟਾਉਂਦੀ ਹੈ। ਸਭਨਾਂ ਗੈਰ-ਪਾਰਟੀ ਕਾਂਗਰਸਾਂ, ਕਾਨਫਰੰਸਾਂ ਅਤੇ ਚੁਣੇ ਹੋਏ ਅਦਾਰਿਆਂ ਵਿਚ ਕਮਿਊਨਿਸਟ ਫਾਂਕਾਂ (ਫਰੈਕਸ਼ਨਾਂ) ਜਥੇਬੰਦ ਕੀਤੀਆਂ ਜਾਂਦੀਆਂ ਹਨ, ਜਿਹਨਾਂ ਦਾ ਕੰਮ ਪਾਰਟੀ ਦੇ ਪ੍ਰਭਾਵ ਨੂੰ ਵਧਾਉਣਾ ਅਤੇ ਗੈਰ-ਪਾਰਟੀ ਜਥੇਬੰਦੀਆਂ ਤੋਂ ਇਸਦੀ ਨੀਤੀ ਦੀ ਪ੍ਰਵਾਨਗੀ ਹਾਸਲ ਕਰਨੀ ਹੁੰਦੀ ਹੈ।...............
1905 ਵਿਚ ਹਾਲਤਾਂ ਬਦਲ ਗਈਆਂ ਅਤੇ ਲੈਨਿਨ ਦੇ ਪਾਰਟੀ ਦੀ ਮੁੜ-ਜਥੇਬੰਦੀ ਦਾ ਸੁਆਲ ਉਠਾਇਆ। ਉਸਨੇ ''ਪੇਸ਼ਾਵਰ ਇਨਕਲਾਬੀਆਂ ਦੇ ਪਹਿਲੇ ਗੁਫਲਿਆਂ'' ਦੇ ਮੁਕਾਬਲੇ ''ਕੁੱਝ ਮੋਕਲੀ ਹੱਦ-ਬੰਦੀ ਵਾਲੀ'' ਅਤੇ ''ਢਿੱਲੀ-ਮਿੱਲੀ'' ਪਾਰਟੀ ਧੁਰੀ ਵਾਲੀ ਜਥੇਬੰਦੀ ਦਾ ਸੁਝਾਅ ਦਿੱਤਾ। ਪਾਰਟੀ ਦਾ ਜਮਹੂਰੀਕਰਨ ਕੀਤਾ ਗਿਆ ਅਤੇ ਇਸ ਨੂੰ ਚੋਣ ਅਮਲ 'ਤੇ ਅਧਾਰਤ ਕੀਤਾ ਗਿਆ। ਤਾਂ ਵੀ, ਪਾਰਟੀ ਦਾ ਗੈਰ-ਕਾਨੂੰਨੀ ਢਾਂਚਾ ਕਾਇਮ ਰੱਖਿਆ ਗਿਆ। ਇਸਨੇ ਇਸ ਨੂੰ ਹਾਲਤਾਂ ਵੱਲੋਂ ਮੰਗ ਕਰਨ 'ਤੇ, ਬਿਨਾ ਕਿਸੇ ਮੁਸ਼ਕਲ ਦੇ, ਮੁੜ ਫੇਰ ਗੈਰ-ਕਾਨੂੰਨੀ ਹਾਲਤਾਂ ਵਿਚ ਜਾਣ ਦੇ ਸਮਰੱਥ ਬਣਾਇਆ।...............
ਕਮਿਊਨਿਸਟ ਪਾਰਟੀ.. .. ''ਮਜ਼ਦੂਰ ਜਮਾਤ ਦਾ ਸਭ ਤੋਂ ਵੱਧ ਅਗਾਂਹਵਧੂ, ਸਭ ਤੋਂ ਵੱਧ ਜਮਾਤੀ ਚੇਤਨਾ ਵਾਲਾ ਅਤੇ ਇਸ ਲਈ ਸਭ ਤੋਂ ਵੱਧ ਇਨਕਲਾਬੀ ਹਿੱਸਾ ਹੈ''। ਇਸ ਗੱਲ ਕਰਕੇ ਕਮਿਊਨਿਸਟ ਪਾਰਟੀ ਨੂੰ ਲਹਿਰ ਦੇ ਪਿੱਛੇ ਪਿੱਛੇ ਪੈਰ ਨਹੀਂ ਘੜੀਸਣੇ ਚਾਹੀਦੇ, ਸਗੋਂ ਇਸਦੀ ਅਗਵਾਈ ਸਾਂਭਣੀ ਚਾਹੀਦੀ ਹੈ। ਇਸ ਨੂੰ ਸਮੁੱਚੀ ਮਜ਼ਦੂਰ ਲਹਿਰ ਦੀ ਅਗਵਾਈ ਕਰਨੀ ਚਾਹੀਦੀ ਹੈ।...............
ਕਮਿਊਨਿਸਟ ਪਾਰਟੀ ਨੂੰ ਸੱਤਾ ਹਥਿਆਉਣ ਲਈ ਮਜ਼ਦੂਰ ਜਮਾਤ ਦੀ ਬਹੁਗਿਣਤੀ ਨੂੰ ਹਰ ਹਾਲ ਆਪਣੇ ਪੱਖ ਵਿਚ ਜਿੱਤਣਾ ਚਾਹੀਦਾ ਹੈ। ਇਹ ਕਰਨ ਦੇ ਸਮਰੱਥ ਬਣਨ ਲਈ, ਮਜ਼ਦੂਰ ਜਮਾਤ ਦੇ ਹਿੱਤਾਂ ਦਾ ਅਸਲ ਇਜ਼ਹਾਰ ਬਣਨ ਲਈ, ਪਾਰਟੀ ਨੂੰ ਕਿਰਤ ਅਤੇ ਸਰਮਾਏ ਵਿਚਕਾਰ ਸਾਰੇ ਝਗੜਿਆਂ ਵਿਚ, ਮਜ਼ਦੂਰ ਜਮਾਤ ਅਤੇ ਗਰੀਬ ਕਿਸਾਨੀ ਦੀ ਆਪਣੀ ਲੁੱਟ ਕਰਨ ਵਾਲਿਆਂ ਅਤੇ ਜਾਬਰਾਂ ਦੇ ਖਿਲਾਫ ਸਮੁੱਚੀ ਜੱਦੋਜਹਿਦ ਵਿਚ ਸਰਗਰਮ ਹਿੱਸਾ ਲੈਣਾ ਚਾਹੀਦਾ ਹੈ ਅਤੇ ਇਸ ਜੱਦੋਜਹਿਦ ਦੀ ਅਗਵਾਈ ਕਰਨੀ ਚਾਹੀਦੀ ਹੈ। ਇਸ ਨੂੰ ਮਜ਼ਦੂਰ ਜਮਾਤ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਬਹੁਤ ਨੇੜਿਉਂ ਜੁੜਿਆ ਹੋਣਾ ਚਾਹੀਦਾ ਹੈ, ਟਰੇਡ ਯੂਨੀਅਨਾਂ, ਕੋਆਪ੍ਰੇਟਿਵ ਸੁਸਾਇਟੀਆਂ, ਫੈਕਟਰੀ ਕਮੇਟੀਆਂ, ਪਾਰਲੀਮਾਨੀ ਅਤੇ ਮਿਉਂਸਪਲ ਫਰੈਕਸ਼ਨਾਂ, ਕਾਮਾ ਔਰਤਾਂ ਦੀਆਂ ਜਥੇਬੰਦੀਆਂ, ਵਿਦਿਅਕ ਜਥੇਬੰਦੀਆਂ, ਯੂਥ ਲੀਗਾਂ ਅਤੇ ਜੇ ਪ੍ਰੋਲੇਤਾਰੀਆ ਕੋਲ ਸਿਆਸੀ ਸੱਤਾ ਹੋਵੇ ਤਾਂ ਸੋਵੀਅਤ ਰਾਜਕੀ ਅਦਾਰੇ ਨਾਲ ਜੁੜਿਆ ਹੋਣਾ ਚਾਹੀਦਾ ਹੈ। ਇਹਨਾਂ ਅਦਾਰਿਆਂ ਅਤੇ ਜਥੇਬੰਦੀਆਂ ਵਿਚ ਕਮਿਊਨਿਸਟਾਂ ਨੂੰ ਫਾਂਕਾਂ (ਫਰੈਕਸ਼ਨਾਂ) ਬਣਾਉਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਫਾਂਕਾਂ (ਫਰੈਕਸ਼ਨਾਂ) ਰਾਹੀਂ ਉਹਨਾਂ ਨੂੰ ਅਗਵਾਈ ਦੇਣੀ ਚਾਹੀਦੀ ਹੈ।...............
''ਖੱਬੂਪੁਣੇ ਦੇ ਬਚਗਾਨਾ ਰੋਗ'' ਵਿਚ ਲੈਨਿਨ ਕਹਿੰਦਾ ਹੈ, ''ਪਾਰਟੀ ਪ੍ਰੋਲੇਤਾਰੀ ਦੀ ਜਮਾਤੀ ਜਥੇਬੰਦੀ ਦੀ ਉੱਚਤਮ ਸ਼ਕਲ ਹੈ, ਇਸ ਨੂੰ ਪ੍ਰੋਲੇਤਾਰੀ ਜਥੇਬੰਦੀਆਂ ਦੀਆਂ ਸਾਰੀਆਂ ਹੋਰਨਾਂ ਸ਼ਕਲਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੀਆਂ ਜੱਦੋਜਹਿਦਾਂ ਵਿਚ ਵੱਧ ਤੋਂ ਵੱਧ ਸਰਗਰਮ ਹਿੱਸਾ ਲੈਣਾ ਚਾਹੀਦਾ ਹੈ। ਇਹ ਕਮਿਊਨਿਸਟ ਫਾਂਕਾਂ (ਫਰੈਕਸ਼ਨਾਂ) ਰਾਹੀਂ ਅਜਿਹਾ ਕਰਦੀ ਹੈ।''...............
ਇਹੀ ਕਾਰਨ ਹੈ ਕਿ ਲੈਨਿਨ ਨੇ ਟਰੇਡ ਯੂਨੀਅਨਾਂ ਅਤੇ ਹੋਰਨਾਂ ਮਜ਼ਦੂਰ ਜਥੇਬੰਦੀਆਂ ਦੀ ਅਖੌਤੀ ''ਨਿਰਪੱਖਤਾ'', ਪਾਰਲੀਮੈਂਟਰੀ ਫਰੈਕਸ਼ਨਾਂ ਦੀ ''ਅਜ਼ਾਦੀ'' ਵਗੈਰਾ ਦਾ ਡਟ ਕੇ ਵਿਰੋਧ ਕੀਤਾ।...............
ਆਪਣੀ ਅਜ਼ਾਦ ਸਿਆਸੀ ਪਾਰਟੀ ਤੋਂ ਬਗੈਰ ਪ੍ਰੋਲੇਤਾਰੀਆ ਇੱਕ ਜੇਤੂ ਪ੍ਰੋਲੇਤਾਰੀ ਇਨਕਲਾਬ ਨਹੀਂ ਕਰ ਸਕਦਾ। ਇਹ ਇਨਕਲਾਬ ਟਰੇਡ ਯੂਨੀਅਨਾਂ ਜਾਂ ਕੋਆਪ੍ਰੇਟਿਵ ਸੁਸਾਇਟੀਆਂ ਰਾਹੀਂ ਨਹੀਂ ਲਿਆਂਦਾ ਜਾ ਸਕਦਾ, ਭਾਵੇਂ ਇਹ ਜਥੇਬੰਦੀਆਂ ਪੂੰਜੀਵਾਦ ਤੋਂ ਬੰਦਖਲਾਸੀ ਲਈ ਮਜ਼ਦੂਰ ਜਮਾਤ ਦੀ ਜੱਦੋਜਹਿਦ ਵਿਚ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ। ਰੂਸੀ ਪ੍ਰੋਲੇਤਾਰੀਆ ਸਰਮਾਏਦਾਰਾਂ ਅਤੇ ਜਗੀਰਦਾਰਾਂ ਉਪਰ ਸਿਰਫ ਤਾਂ ਹੀ ਜੇਤੂ ਹੋਣ ਦੇ ਸਮਰੱਥ ਹੋ ਸਕਿਆ ਸੀ ਕਿਉਂਕਿ ਇਸ ਕੋਲ ਇੱਕ ਮਜਬੂਤ ਬਾਲਸ਼ਵਿਕ ਪਾਰਟੀ ਸੀ। ਬਲਿਹਾਰੇ ਜਾਈਏ ਪਾਰਟੀ ਦੀ ਇਸ ਹੋਂਦ ਦੇ ਕਿ ਇਹਨਾਂ ਪ੍ਰਾਪਤੀਆਂ ਨੂੰ ਸੰਭਾਲ ਸਕਣਾ ਸੰਭਵ ਹੋਇਆ। ਦੂਜੇ ਪਾਸੇ, ਜੇ ਪਾਰਟੀ ਕੋਲ ਟਰੇਡ ਯੂਨੀਅਨਾਂ ਵਰਗੀਆਂ ਸਹਾਇਕ ਜਨਤਕ ਜਥੇਬੰਦੀਆਂ ਨਾ ਹੁੰਦੀਆਂ, ਜੇ ਇਸਨੇ ਲੱਖਾਂ ਟਰੇਡ ਯੂਨੀਅਨਿਸਟਾਂ ਨੂੰ ਆਪਣੇ ਪੱਖ ਵਿਚ ਨਾ ਜਿੱਤਿਆਂ ਹੁੰਦਾ, ਇਹ ਕਦੇ ਵੀ ਸੱਤਾ ਉਪਰ ਕਬਜ਼ਾ ਨਾ ਕਰ ਸਕਦੀ ਅਤੇ ਇਸ ਤੋਂ ਵੀ ਘੱਟ, ਔਕ²ੜ ਭਰੇ ਪੂਰੇ ਦੌਰ ਵਿਚ ਇਸ ਨੂੰ ਆਪਣੇ ਹੱਥਾਂ ਵਿਚ ਨਾ ਰੱਖ ਸਕਦੀ। ਇਸ ਕਰਕੇ ਹੀ ਟਰੇਡ ਯੂਨੀਅਨਾਂ ਵਿਚ ਕੰਮ ਅਤੇ ਉਹਨਾਂ ਨੂੰ ਆਪਣੇ ਪੱਖ ਵਿਚ ਜਿੱਤਣਾ ਅਜਿਹੀ ਵਡੇਰੀ ਮਹੱਤਤਾ ਵਾਲਾ ਕੰਮ ਹੈ।...............
ਜਥੇਬੰਦਕ ਪੱਖੋਂ, ਪਾਰਟੀ ਨੇ ਕਿਸਾਨੀ ਵਿਚ ਕਮਿਊਨਿਸਟ ਧੁਰੀਆਂ ਕਾਇਮ ਕਰਕੇ ਅਤੇ ਲਾਲ ਫੌਜ, ਜਿਸਦੀ ਵੱਡੀ ਗਿਣਤੀ ਆਰਜੀ ਤੌਰ 'ਤੇ ਜ਼ਮੀਨ 'ਚੋਂ ਬੇਦਖਲ ਕੀਤੇ ਕਿਸਾਨਾਂ ਦੀ ਹੈ, 'ਚੋਂ ਲਾਲ ਸਿਪਾਹੀ ਪੈਦਾ ਕਰਕੇ ਅਤੇ ਗੈਰ-ਪਾਰਟੀ ਕਿਸਾਨ ਜਥੇਬੰਦੀਆਂ ਵਿਚ ਅਤੇ ਵੱਖ ਵੱਖ ਅਦਾਰਿਆਂ ਵਿਚ ਜਿਹਨਾਂ ਵਿਚ ਕਿਸਾਨ ਜਥੇਬੰਦ ਹੋਏ ਹੋਏ ਹਨ, ਜਿਵੇਂ ਸੋਵੀਅਤਾਂ, ਪ੍ਰਸਪਰ ਕਿਸਾਨ ਸਹਾਇਤਾ ਕਮੇਟੀਆਂ, ਕੋਆਪ੍ਰੇਟਿਵ ਸੁਸਾਇਟੀਆਂ ਵਿਚ ਕਮਿਊਨਿਸਟ ਫਰੈਕਸ਼ਨਾਂ ਰਾਹੀਂ ਪਾਰਟੀ ਨੇ ਪਿੰਡਾਂ ਵਿਚ ਆਪਣੇ ਅਸਰ-ਰਸੂਖ ਨੂੰ ਮਜਬੂਤ ਕੀਤਾ।...............
ਕਮਿਊਨਿਸਟ ਪਾਰਟੀ ਨੂੰ ਗੈਰ-ਪਾਰਟੀ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਜਥੇਬੰਦੀਆਂ ਅੰਦਰ ਕਮਿਊਨਿਸਟ ਫਾਂਕਾਂ (ਫਰੈਕਸ਼ਨਾਂ) ਰਾਹੀਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਜਨਸਮੂਹਾਂ ਨਾਲ ਨੇੜਿਉਂ ਜੁੜਨਾ ਚਾਹੀਦਾ ਹੈ ਅਤੇ ਉਹਨਾਂ ਦੀ ਲੁੱਟ ਕਰਨ ਵਾਲੇ ਅਤੇ ਜਾਬਰਾਂ ਦੇ ਖਿਲਾਫ ਉਹਨਾਂ ਦੇ ਸਾਰੇ ਸੰਘਰਸ਼ਾਂ ਵਿਚ ਸਰਗਰਮ ਹਿੱਸਾ ਪਾਉਣਾ ਚਾਹੀਦਾ ਹੈ ਅਤੇ ਕਮਿਊਨਿਸਟ ਧੁਰੀਆਂ ਅਤੇ ਕਮਿਊਨਿਸਟ ਫਾਂਕਾਂ (ਫਰੈਕਸ਼ਨਾਂ) ਰਾਹੀਂ ਅਗਵਾਈ ਦੇਣੀ ਚਾਹੀਦੀ ਹੈ।...............
ਸਾਨੂੰ ਅਜਿਹੇ ਮਰਦ ਅਤੇ ਔਰਤਾਂ ਤਿਆਰ ਕਰਨੇ ਚਾਹੀਦੇ ਹਨ, ਜਿਹੜੇ ਇਨਕਲਾਬ ਲਈ ਆਪਣੀਆਂ ਵਿਹਲੀਆਂ ਸ਼ਾਮਾਂ ਹੀ ਨਹੀਂ, ਸਗੋਂ ਆਪਣੀਆਂ ਪੂਰੀਆਂ ਜ਼ਿੰਦਗੀਆਂ ਅਰਪਤ ਕਰਨ।...............
''ਸਾਨੂੰ ਨੀਰਸ ਅਤੇ ਪੁਰਅਮਨ ਹਾਲਤਾਂ ਵਿਚ ਵੀ ਅਤੇ ਇਨਕਲਾਬੀ ਉਤਸ਼ਾਹ ਦੀ ਲਹਿਤ ਦੇ ਸਮੇਂ ਵੀ ਇੱਕ ਖਾੜਕੂ ਜਥੇਬੰਦੀ ਬਣਾਉਣ ਅਤੇ ਸਿਆਸੀ ਜੱਦੋਜਹਿਦ ਚਲਾਉਣ ਦਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਤੋਂ ਵੀ ਵੱਧ ਅਸਲ ਵਿਚ, ਅਜਿਹੀਆਂ ਹਾਲਤਾਂ ਵਿਚ ਅਤੇ ਅਜਿਹੇ ਸਮੇਂ ਵਿਚ ਹੀ ਇਹ ਕੰਮ ਲੋੜੀਦਾ ਹੈ, ਕਿਉਂਕਿ ਵਿਦਰੋਹਾਂ ਅਤੇ ਤੂਫਾਨਾਂ ਦੇ ਸਮੇਂ ਵਿਚ ਜਥੇਬੰਦੀ ਨੂੰ ਕਾਇਮ ਕਰਨ ਵਿਚ ਬਹੁਤ ਦੇਰ ਹੋ ਜਾਵੇਗੀ। ਤੁਰਤ-ਫੁਰਤ ਆਪਣੀ ਸਰਗਰਮੀ ਵਿੱਢਣ ਦੇ ਸਮਰੱਥ ਹੋਣ ਲਈ ਜਥੇਬੰਦੀ ਨੂੰ ਤਿਆਰ ਰਹਿਣਾ ਚਾਹੀਦਾ ਹੈ।''...............
ਕਮਿਊਨਿਸਟ ਪਾਰਟੀ ਅਤੇ ਮਜ਼ਦੂਰ ਜਨਤਾ ਵਿਚਕਾਰ ਨੇੜੇ ਤੋਂ ਨੇੜੇ ਦਾ ਰਿਸ਼ਤਾ ਕਾਇਮ ਕਰਨ ਲਈ ਫੈਕਟਰੀ ਧੁਰੀਆਂ ਦੇ ਅਧਾਰ 'ਤੇ ਪਾਰਟੀਆਂ ਨੂੰ ਮੁੜ ਜਥੇਬੰਦ ਕਰਨਾ ਜ਼ਰੂਰੀ ਹੈ। ਗੈਰ-ਪਾਰਟੀ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਵਿਚ ਕਮਿਊਨਿਸਟ ਫਾਂਕਾਂ (ਫਰੈਕਸ਼ਨਾਂ) ਬਣਾਉਣੀਆਂ ਜ਼ਰੂਰੀ ਹਨ। ਇਹ ਜ਼ਰੂਰੀ ਹੈ ਕਿ ਪਾਰਟੀ ਦਾ ਹਰੇਕ ਮੈਂਬਰ ਸਰਗਰਮ ਹੋਵੇ ਅਤੇ ਸਥਾਨਕ ਜਥੇਬੰਦੀਆਂ ਪਹਿਲਕਦਮੀ ਦਿਖਾਉਣ।...............
੦-੦

No comments:
Post a Comment