23 ਮਾਰਚ ਦੇ ਸ਼ਹੀਦਾਂ ਅਤੇ ਹਿੰਦੂਤਵੀਆਂ ਵਿਚਲਾ ਫਰਕ
ਮਹਾਨ ਇਨਕਲਾਬੀ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਉਹਨਾਂ ਨਾਲ ਸਿਆਸੀ ਕੈਦੀਆਂ ਵਰਗਾ ਵਿਹਾਰ ਕੀਤਾ ਜਾਵੇ ਅਤੇ ਫਾਂਸੀ ਦੇਣ ਦੀ ਬਜਾਏ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਵੇ ਜਦ ਕਿ ਹਿੰਦੂ ਰਾਸ਼ਟਰਵਾਦੀ ਸਾਵਰਕਰ ਨੇ ਅਪੀਲ ਕੀਤੀ ਕਿ ਉਹਨੂੰ ਛੱਡ ਦਿੱਤਾ ਜਾਵੇ ਤਾਂ ਉਹ ਜ਼ਿੰਦਗੀ ਭਰ ਇਨਕਲਾਬ ਤੋਂ ਕਿਨਾਰਾ ਕਰ ਲਏਗਾ।
ਇਸ ਤੱਥ ਦੇ ਬਾਵਜੂਦ ਕਿ ਭਗਤ ਸਿੰਘ ਦੇ ਸਾਹਮਣੇ ਪੂਰੀ ਜ਼ਿੰਦਗੀ ਪਈ ਹੋਈ ਸੀ, ਉਹਨਾਂ ਨੇ ਅੰਗਰੇਜ਼ਾਂ ਦੇ ਸਾਹਮਣੇ ਖਿਮਾ ਯਾਚਨਾ ਕਰਨ ਤੋਂ ਇਨਕਾਰ ਕਰ ਦਿੱਤਾ ਜਿਵੇਂ ਕਿ ਉਹਨਾਂ ਦੇ ਕੁੱਝ ਸ਼ੁਭਚਿੰਤਕ ਅਤੇ ਪਰਿਵਾਰ ਦੇ ਕੁੱਝ ਮੈਂਬਰ ਚਾਹੁੰਦੇ ਸਨ। ਆਪਣੀ ਆਖਰੀ ਪਟੀਸ਼ਨ ਅਤੇ ਵਸੀਅਤਨਾਮੇ ਵਿੱਚ ਉਹਨਾਂ ਨੇ ਮੰਗ ਕੀਤੀ ਸੀ ਕਿ ਅੰਗਰੇਜ਼ ਉਹਨਾਂ ਤੇ ਲਾਏ ਇਸ ਇਲਜ਼ਾਮ ਤੋਂ ਨਾ ਮੁੱਕਰਨ ਕਿ ਉਹਨਾਂ ਨੇ ਬਸਤੀਵਾਦੀ ਰਾਜ ਦੇ ਖਿਲਾਫ ਯੁੱਧ ਛੇੜਿਆ, ਉਹਨਾਂ ਦੀ ਇੱਕ ਹੋਰ ਮੰਗ ਸੀ ਕਿ ਉਹਨਾਂ ਨੂੰ ਫਾਇਰਿੰਗ ਸਕਵੈਡ ਦੁਆਰਾ ਮੌਤ ਦੀ ਸਜ਼ਾ ਦਿੱਤੀ ਜਾਵੇ ਨਾ ਕਿ ਫਾਂਸੀ ਰਾਹੀਂ। 88 ਵਰ੍ਹੇ ਪਹਿਲਾਂ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਬੇਹੱਦ ਨੇੜਲੇ ਸਾਥੀ ਰਾਜਗੁਰੂ, ਸੁਖਦੇਵ ਨੂੰ ਬਰਤਾਨਵੀ ਬਸਤੀਵਾਦੀ ਹਾਕਮਾਂ ਨੇ ਫਾਂਸੀ 'ਤੇ ਲਟਕਾ ਦਿੱਤਾ ਸੀ। ਆਪਣੀ ਸ਼ਹਾਦਤ ਦੇ ਵੇਲੇ ਭਗਤ ਸਿੰਘ ਦੀ ਉਮਰ ਮਹਿਜ਼ 23 ਸਾਲ ਦੀ ਸੀ ਅਤੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਪੂਰੀ ਜ਼ਿੰਦਗੀ ਪਈ ਸੀ।
ਇਹ ਦਸਤਾਵੇਜ਼ ਭਾਰਤ ਦੇ ਬਾਰੇ ਉਹਨਾਂ ਦੇ ਸੁਪਨਿਆਂ ਨੂੰ ਵੀ ਉਜਾਗਰ ਕਰਦਾ ਹੈ ਜਿਸ ਵਿੱਚ ਦੇਸ਼ ਦੀ ਮਿਹਨਤਕਸ਼ ਜਨਤਾ ਅੰਗਰੇਜ਼ਾਂ ਤੋਂ ਹੀ ਨਹੀਂ, ਭਾਰਤੀ ''ਪਰਜੀਵੀਆਂ'' ਦੇ ਅੱਤਿਆਚਾਰਾਂ ਤੋਂ ਵੀ ਆਜ਼ਾਦ ਹੋਵੇ। ਇਹ ਅਜਿਹੇ ਸਮੇਂ ਜਦ ਭਾਰਤੀ ਜਨਤਾ ਪਾਰਟੀ ਨੇ ਆਪਣੀ ਕੌਮੀ ਕਾਰਜਕਾਰਨੀ ਵਿੱਚ ਕੌਮੀਅਤ ਨੂੰ ਆਪਣਾ ਸਭ ਤੋਂ ਪ੍ਰਮੁੱਖ ਏਜੰਡਾ ਬਣਾਉਣ ਦਾ ਐਲਾਨ ਕੀਤਾ ਹੈ, ਇਹ ਮੁਨਾਸਿਬ ਹੋਵੇਗਾ ਕਿ ਅਸੀਂ ਭਗਤ ਸਿੰਘ ਦੀ ਭਾਵਨਾ ਅਤੇ ਉਹਨਾਂ ਦੇ ਸੁਪਨਿਆਂ ਦੀ ਤੁਲਨਾ ਸੰਘ ਪਰਿਵਾਰ ਦੇ ਮੁਖੀਏ ਵੀ.ਡੀ. ਸਾਵਰਕਰ ਨਾਲ ਕਰੀਏ। ਉਸ ਸਾਵਰਕਰ ਨਾਲ ਜੋ ਹਿੰਦੂਤਵ ਦੇ ਵਿਚਾਰਾਂ ਦਾ ਲੇਖਕ ਅਤੇ ਜਨਮਦਾਤਾ ਹੈ, ਜਿਸ ਦੀ ਭਾਜਪਾ ਵਾਰ ਵਾਰ ਸਹੁੰ ਖਾਂਦੀ ਹੈ।
1911 ਵਿੱਚ ਜਦ ਸਾਵਰਕਰ ਨੂੰ ਉਹਨਾਂ ਦੀਆਂ ਇਨਕਲਾਬੀ ਸਰਗਰਮੀਆਂ ਕਰਕੇ ਅੰਡੇਮਾਨ ਦੀ ਬਦਨਾਮ ਸੈਲੂਲਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਤਦ ਸਾਵਰਕਰ ਨੇ ਆਪਣੀ 50 ਸਾਲਾਂ ਦੀ ਸਜ਼ਾ ਸ਼ੁਰੂ ਹੋਣ ਤੋਂ ਕੁੱਝ ਮਹੀਨਿਆਂ ਦੇ ਅੰਦਰ ਹੀ ਅੰਗਰੇਜ਼ਾਂ ਦੇ ਸਾਹਮਣੇ ਉਹਨਾਂ ਨੂੰ ਛੇਤੀ ਰਿਹਾਅ ਕਰਨ ਦੀ ਪਟੀਸ਼ਨ ਲਾਈ ਸੀ।
ਇੱਕ ਵਾਰ ਫਿਰ 1913 ਵਿੱਚ ਅਤੇ 1921 ਵਿੱਚ ਉਸ ਨੂੰ ਜ਼ਮੀਨੀ ਜੇਲ੍ਹ ਵਿੱਚ ਤਬਦੀਲ ਕੀਤੇ ਜਾਣ ਅਤੇ 1924 ਵਿੱਚ ਆਖਰ ਰਿਹਾਅ ਕੀਤੇ ਜਾਣ ਤੱਕ ਉਸ ਨੇ ਅੰਗਰੇਜ਼ਾਂ ਦੇ ਸਾਹਮਣੇ ਅਜਿਹੀ ਅਰਜੀ ਲਾਈ- ਉਸਦੀ ਪਟੀਸ਼ਨ ਦਾ ਮੁੱਖ ਸਿਰਲੇਖ ਸੀ: ਮੈਨੂੰ ਛੱਡ ਦਿਓ ਤਾਂ ਮੈਂ ਭਾਰਤ ਦੀ ਆਜ਼ਾਦੀ ਦੀ ਲੜਾਈ ਛੱਡ ਦੇਵਾਂਗਾ ਅਤੇ ਬਸਤੀਵਾਦੀ ਸਰਕਾਰ ਪ੍ਰਤੀ ਵਫ਼ਾਦਾਰ ਰਹਾਂਗਾ। ਸਾਵਰਕਰ ਦਾ ਪੱਖ ਲੈਣ ਵਾਲੇ ਕਹਿੰਦੇ ਹਨ ਕਿ ਇਹ ਇੱਕ ਯੁੱਧਨੀਤਕ ਕਦਮ ਸੀ ਲੇਕਿਨ ਉਹਨਾਂ ਦੇ ਆਲੋਚਕ ਅਜਿਹਾ ਮੰਨਣ ਤੋਂ ਇਨਕਾਰ ਕਰਦੇ ਹਨ। ਅਸਲ ਵਿੱਚ ਅੰਡੇਮਾਨ ਤੋਂ ਬਾਹਰ ਨਿਕਲਣ ਤੋਂ ਬਾਅਦ ਉਸਨੇ ਅੰਗਰੇਜ਼ਾਂ ਨਾਲ ਕੀਤਾ ਵਾਅਦਾ ਨਿਭਾਇਆ ਅਤੇ ਆਜ਼ਾਦੀ ਸੰਗਰਾਮ ਤੋਂ ਦੂਰ ਰਿਹਾ।
ਐਨਾ ਹੀ ਨਹੀਂ ਉਸਨੇ ਹਕੀਕਤ ਵਿੱਚ ਫੁੱਟ ਪੈਦਾ ਕਰਨ ਵਾਲੇ 'ਹਿੰਦੂਤਵ' ਦੇ ਸਿਧਾਂਤ ਨੂੰ ਜਨਮ ਦੇ ਕੇ ਅੰਗਰੇਜ਼ਾਂ ਦੀ ਮੱਦਦ ਕੀਤੀ ਜੋ ਕਿ ਮੁਸਲਿਮ ਲੀਗ ਦੇ ਦੋ ਕੌਮਾਂ ਦੇ ਸਿਧਾਂਤ ਦਾ ਹੀ ਦੂਸਰਾ ਰੂਪ ਸੀ। ਹੇਠਾਂ ਅਸੀਂ ਸ਼ਹੀਦ ਭਗਤ ਸਿੰਘ ਦੀ ਆਖਰੀ ਪਟੀਸ਼ਨ ਅਤੇ 1913 ਵਿੱਚ ਵੀ.ਡੀ. ਸਾਵਰਕਰ ਦੀ ਪਟੀਸ਼ਨ ਮੁੜ ਪੇਸ਼ ਕਰ ਰਹੇ ਹਾਂ।
-ਪੇਸ਼ਕਸ਼, ਵਸ਼ਿਸ਼ਟ
ਸ਼ਹੀਦ ਭਗਤ ਸਿੰਘ ਹੋਰਾਂ ਆਖਿਆ
''ਸਾਨੂੰ ਗੋਲੀਆਂ ਨਾਲ ਉਡਾਉਣ ਵਾਸਤੇ ਇੱਕ ਫੌਜੀ ਟੁਕੜੀ ਭੇਜੋ''
ਭਗਤ ਸਿੰਘ ਦੀ ਆਖਰੀ ਪਟੀਸ਼ਨ
ਲਾਹੌਰ ਜੇਲ੍ਹ, 1931
ਸੇਵਾ ਵਿਖੇ,
ਗਵਰਨਰ ਪੰਜਾਬ, ਸ਼ਿਮਲਾ।
ਸ੍ਰੀਮਾਨ ਜੀ,
ਸਤਿਕਾਰ ਸਹਿਤ ਅਸੀਂ ਹੇਠ ਲਿਖੀਆਂ ਗੱਲਾਂ ਤੁਹਾਡੀ ਸੇਵਾ ਵਿੱਚ ਰੱਖ ਰਹੇ ਹਾਂ— ਭਾਰਤ ਦੀ ਬਰਤਾਨਵੀ ਸਰਕਾਰ ਦੇ ਸਭ ਤੋਂ ਉੱਚ ਅਧਿਕਾਰੀ ਵਾਸਿਰਾਏ ਨੇ ਇੱਕ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕਰਕੇ ਲਾਹੌਰ ਸਾਜਿਸ਼ ਕੇਸ ਦੀ ਸੁਣਵਾਈ ਲਈ ਇੱਕ ਵਿਸ਼ੇਸ਼ ਟ੍ਰਿਬਿਊਨਲ ਸਥਾਪਿਤ ਕੀਤਾ ਸੀ, ਜਿਸ ਨੇ 7 ਅਕਤੂਬਰ 1930 ਨੂੰ ਸਾਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।
ਸਾਡੇ ਖਿਲਾਫ ਸਭ ਤੋਂ ਵੱਡਾ ਦੋਸ਼ ਇਹ ਲਾਇਆ ਗਿਆ ਹੈ ਕਿ ਅਸੀਂ ਸਮਰਾਟ ਜਾਰਜ ਪੰਚਮ ਦੇ ਵਿਰੁੱਧ ਯੁੱਧ ਕੀਤਾ ਹੈ, ਅਦਾਲਤ ਦੇ ਇਸ ਫੈਸਲੇ ਤੋਂ ਦੋ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨ।
ਪਹਿਲੀ ਇਹ ਕਿ ਅੰਗਰੇਜ਼ ਅਤੇ ਭਾਰਤੀ ਜਨਤਾ ਦੇ ਦਰਮਿਆਨ ਇੱਕ ਯੁੱਧ ਚੱਲ ਰਿਹਾ ਹੈ ਦੂਸਰੀ ਕਿ ਅਸੀਂ ਯਕੀਨੀ ਰੂਪ ਵਿੱਚ ਇਸ ਯੁੱਧ ਵਿੱਚ ਭਾਗ ਲਿਆ ਹੈ, ਇਸ ਲਈ ਅਸੀਂ ਜੰਗੀ ਕੈਦੀ ਹਾਂ।
ਬੇਸ਼ੱਕ ਇਹਨਾਂ ਦੀ ਵਿਆਖਿਆ ਵਿੱਚ ਬਹੁਤ ਹੱਦ ਤੱਕ ਅੱਤ ਕਥਨੀ ਤੋਂ ਕੰਮ ਲਿਆ ਗਿਆ ਹੈ, ਫਿਰ ਵੀ ਅਸੀਂ ਇਹ ਕਹਿਣ ਤੋਂ ਬਿਨਾ ਨਹੀਂ ਰਹਿ ਸਕਦੇ ਕਿ ਅਜਿਹਾ ਕਰਕੇ ਸਾਨੂੰ ਸਨਮਾਨਿਤ ਕੀਤਾ ਗਿਆ ਹੈ।
ਪਹਿਲੀ ਗੱਲ ਦੇ ਸਬੰਧ ਵਿੱਚ ਅਸੀਂ ਜ਼ਰਾ ਵਿਸਥਾਰ ਨਾਲ ਰੌਸ਼ਨੀ ਪਾਉਣਾ ਚਾਹੁੰਦੇ ਹਾਂ, ਅਸੀਂ ਨਹੀਂ ਸਮਝਦੇ ਕਿ ਪ੍ਰਤੱਖ ਰੂਪ ਵਿੱਚ ਅਜਿਹੀ ਕੋਈ ਲੜਾਈ ਛਿੜੀ ਹੋਈ ਹੈ। ਅਸੀਂ ਨਹੀਂ ਜਾਣਦੇ ਕਿ ਯੁੱਧ ਛਿੜਨ ਤੋਂ ਅਦਾਲਤ ਦਾ ਕੀ ਭਾਵ ਹੈ? ਪ੍ਰੰਤੂ ਅਸੀਂ ਇਸ ਵਿਆਖਿਆ ਨੂੰ ਸਵੀਕਾਰ ਕਰਦੇ ਹਾਂ ਅਤੇ ਨਾਲ ਹੀ ਇਸ ਨੂੰ ਸਹੀ ਪ੍ਰਸੰਗ ਵਿੱਚ ਸਮਝਾਉਣਾ ਚਾਹੁੰਦੇ ਹਾਂ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੰਗ ਚੱਲ ਰਹੀ ਹੈ ਅਤੇ ਇਹ ਜੰਗ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਕਿ ਤਾਕਤਵਰ ਵਿਅਕਤੀਆਂ ਨੇ ਭਾਰਤੀ ਜਨਤਾ ਅਤੇ ਕਿਰਤੀਆਂ ਦੀ ਆਮਦਨ ਦੇ ਸਾਧਨਾਂ ਉੱਤੇ ਆਪਣੀ ਅਜਾਰੇਦਾਰੀ ਸਥਾਪਤ ਕੀਤੀ ਹੋਈ ਹੈ ਚਾਹੇ ਇਹ ਵਿਅਕਤੀ ਅੰਗਰੇਜ਼ ਸਰਮਾਏਦਾਰ ਅਤੇ ਅੰਗਰੇਜ਼ ਜਾਂ ਨਿਰੋਲ ਭਾਰਤੀ ਹੀ ਹੋਣ ਉਹਨਾਂ ਨੇ ਆਪਸ ਵਿੱਚ ਰਲ ਕੇ ਇੱਕ ਲੁੱਟ ਜਾਰੀ ਰੱਖੀ ਹੋਈ ਹੈ।
ਚਾਹੇ ਸ਼ੁੱਧ ਭਾਰਤੀ ਸਰਮਾਏਦਾਰਾਂ ਦੁਆਰਾ ਹੀ ਗਰੀਬਾਂ ਦਾ ਖੂਨ ਚੂਸਿਆ ਜਾ ਰਿਹਾ ਹੋਵੇ ਤਾਂ ਵੀ ਇਸ ਸਥਿਤੀ ਵਿੱਚ ਕੋਈ ਫਰਕ ਨਹੀਂ ਪੈਂਦਾ। ਇਸ ਗੱਲ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਜੇਕਰ ਤੁਹਾਡੀ ਸਰਕਾਰ ਭਾਰਤੀ ਸਮਾਜ ਦੀ ਉੱਪਰਲੀ ਪਰਤ ਦੇ ਆਗੂਆਂ ਨੂੰ ਤੁਛ ਸਹੂਲਤਾਂ ਦੇ ਕੇ ਅਤੇ ਆਪਣੇ ਪੱਖ ਵਿੱਚ ਜਿੱਤ ਦੇ ਸਮਝੌਤੇ ਕਰ ਲੈਂਦੀ ਹੈ ਅਤੇ ਮੁੱਖ ਤਾਕਤਾਂ 'ਚ ਆਰਜੀ ਨਿਰਾਸ਼ਾ ਪੈਦਾ ਕਰ ਦਿੰਦੀ ਹੈ।
ਸਾਨੂੰ ਇਸ ਗੱਲ ਦੀ ਵੀ ਚਿੰਤਾ ਨਹੀਂ ਕਿ ਨੌਜਵਾਨਾਂ ਨੂੰ ਇੱਕ ਵਾਰ ਫਿਰ ਧੋਖਾ ਦਿੱਤਾ ਗਿਆ ਹੈ ਅਤੇ ਇਸ ਗੱਲ ਦਾ ਵੀ ਡਰ ਨਹੀਂ ਕਿ ਸਾਡੇ ਸਿਆਸੀ ਆਗੂ ਰਾਹੋਂ-ਕੁਰਾਹੇ ਪੈ ਗਏ ਹਨ ਅਤੇ ਉਹ ਸਮਝੌਤੇ ਦੀ ਗੱਲਬਾਤ ਵਿੱਚ ਇਹਨਾਂ ਨਿਰ-ਅਪਰਾਧ, ਬੇਘਰ ਅਤੇ ਨਿਆਸਰੇ ਬਲਦਾਨੀਆਂ ਨੂੰ ਭੁੱਲ ਗਏ ਹਨ, ਜਿਹਨਾਂ ਨੂੰ ਬਦਕਿਸਮਤੀ ਨਾਲ ਇਨਕਲਾਬੀ ਪਾਰਟੀ ਦੇ ਮੈਂਬਰ ਸਮਝਿਆ ਜਾਂਦਾ ਹੈ। ਸਾਡੇ ਸਿਆਸੀ ਆਗੂ ਉਹਨਾਂ ਨੂੰ ਆਪਣੇ ਦੁਸ਼ਮਣ ਮੰਨਦੇ ਹਨ ਕਿਉਂਕਿ ਉਹਨਾਂ ਦੇ ਖਿਆਲ ਵਿੱਚ ਉਹ ਹਿੰਸਾ ਵਿੱਚ ਯਕੀਨ ਰੱਖਦੇ ਹਨ। ਸਾਡੀਆਂ ਸੰਗਰਾਮਣਾਂ ਨੇ ਆਪਣਾ ਸਭ ਕੁੱਝ ਕੁਰਬਾਨ ਕਰ ਦਿੱਤਾ ਹੈ। ਉਹਨਾਂ ਨੇ ਆਪਣੇ ਪਤੀਆਂ ਨੂੰ ਆਪਣੇ ਭਾਈਆਂ ਨੂੰ ਕੁਰਬਾਨ ਕੀਤਾ ਅਤੇ ਜੋ ਕੁੱਝ ਵੀ ਉਹਨਾਂ ਦੇ ਕੋਲ ਸੀ ਸਭ ਨਿਛਾਵਰ ਕਰ ਦਿੱਤਾ।
ਉਹਨਾਂ ਨੇ ਆਪਣੇ ਆਪ ਨੂੰ ਵੀ ਨਿਛਾਵਰ ਕਰ ਦਿੱਤਾ ਪਰ ਤੁਹਾਡੀ ਸਰਕਾਰ ਉਹਨਾਂ ਨੂੰ ਬਾਗੀ ਸਮਝਦੀ ਹੈ। ਤੁਹਾਡੇ ਏਜੰਟ ਬੇਸ਼ੱਕ ਝੂਠੀਆਂ ਕਹਾਣੀਆਂ ਬਣਾ ਕੇ ਉਹਨਾਂ ਨੂੰ ਬਦਨਾਮ ਕਰ ਦੇਣ ਅਤੇ ਪਾਰਟੀ ਦੀ ਪ੍ਰਸਿੱਧੀ ਨੂੰ ਹਰਜਾ ਪੁਚਾਉਣ ਦਾ ਯਤਨ ਕਰਨ ਲੇਕਿਨ ਇਹ ਜੰਗ ਚੱਲਦੀ ਰਹੇਗੀ।
ਹੋ ਸਕਦਾ ਹੈ ਕਿ ਇਹ ਲੜਾਈ ਵੱਖ ਵੱਖ ਦਿਸ਼ਾਵਾਂ ਵਿੱਚ ਵੱਖ ਵੱਖ ਸ਼ਕਲ ਗ੍ਰਹਿਣ ਕਰੇ ਕਿਸੇ ਸਮੇਂ ਇਹ ਲੜਾਈ ਜ਼ਾਹਰਾ ਰੂਪ ਅਖਤਿਆਰ ਕਰੇ ਕਦੀ ਗੁਪਤ ਦਿਸ਼ਾ ਵਿੱਚ ਚੱਲਦੀ ਰਹੇ, ਕਦੇ ਭਿਆਨਕ ਰੂਪ ਧਾਰਨ ਕਰ ਲਵੇ ਕਦੇ ਕਿਸਾਨ ਦੇ ਪੱਧਰ ਤੇ ਜੰਗ ਜਾਰੀ ਰਹੇ ਅਤੇ ਕਦੀ ਇਹ ਘਟਨਾ ਐਂਨੀ ਭਿਆਨਕ ਹੋ ਜਾਵੇ ਕਿ ਜ਼ਿੰਦਗੀ ਅਤੇ ਮੌਤ ਦੀ ਬਾਜ਼ੀ ਲੱਗ ਜਾਵੇ। ਚਾਹੇ ਕੁੱਝ ਵੀ ਹਾਲਾਤ ਹੋਣ ਇਸ ਦਾ ਪ੍ਰਭਾਵ ਤੁਹਾਡੇ 'ਤੇ ਪਵੇਗਾ। ਇਹ ਤੁਹਾਡੀ ਇੱਛਾ ਹੈ ਕਿ ਤੁਸੀਂ ਕੋਈ ਵੀ ਜਿਸ ਸਥਿਤੀ ਨੂੰ ਚਾਹੋ ਚੁਣ ਲਵੋ ਪ੍ਰੰਤੂ ਇਹ ਲੜਾਈ ਜਾਰੀ ਰਹੇਗੀ। ਇਸ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਧਿਆਨ ਨਹੀਂ ਦਿੱਤਾ ਜਾਵੇਗਾ। ਬਹੁਤ ਸੰਭਵ ਹੈ ਕਿ ਇਹ ਯੁੱਧ ਭਿਆਨਕ ਰੂਪ ਧਾਰਨ ਕਰ ਲਵੇ ਪਰ ਲਾਜ਼ਮੀ ਹੀ ਇਹ ਉਸ ਸਮੇਂ ਤੱਕ ਖਤਮ ਨਹੀਂ ਹੋਵੇਗਾ ਜਦ ਤੱਕ ਕਿ ਸਮਾਜ ਦਾ ਵਰਤਮਾਨ ਢਾਂਚਾ ਖਤਮ ਨਹੀਂ ਹੋ ਜਾਂਦਾ। ਹਰੇਕ ਵਸਤੂ ਵਿੱਚੋਂ ਤਬਦੀਲੀ ਜਾਂ ਕਰਾਂਤੀ ਖਤਮ ਨਹੀਂ ਹੋ ਜਾਂਦੀ ਅਤੇ ਮਨੁੱਖੀ ਸ਼੍ਰਿਸ਼ਟੀ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਨਹੀਂ ਹੋ ਜਾਂਦੀ।
ਨੇੜ ਭਵਿੱਖ ਵਿੱਚ ਅੰਤਿਮ ਯੁੱਧ ਲੜਿਆ ਜਾਵੇਗਾ ਅਤੇ ਇਹ ਯੁੱਧ ਫੈਸਲਾਕੁੰਨ ਹੋਵੇਗਾ। ਸਾਮਰਾਜਵਾਦ ਅਤੇ ਪੂੰਜੀਵਾਦ ਕੁੱਝ ਦਿਨਾਂ ਦੇ ਮਹਿਮਾਨ ਹਨ, ਇਹ ਉਹ ਲੜਾਈ ਹੈ, ਜਿਸ ਵਿੱਚ ਅਸੀਂ ਪ੍ਰਤੱਖ ਰੂਪ ਵਿੱਚ ਭਾਗ ਲਿਆ ਹੈ। ਅਤੇ ਅਸੀਂ ਆਪਣੇ ਉੱਤੇ ਮਾਣ ਕਰਦੇ ਹਾਂ ਕਿ ਇਹ ਯੁੱਧ ਨਾ ਤਾਂ ਅਸੀਂ ਸ਼ੁਰੂ ਹੀ ਕੀਤਾ ਹੈ ਅਤੇ ਨਾ ਇਹ ਸਾਡੇ ਜੀਵਨ ਦੇ ਖਤਮ ਹੋਣ ਨਾਲ ਸਮਾਪਤ ਹੀ ਹੋਵੇਗੀ। ਸਾਡੀਆਂ ਸੇਵਾਵਾਂ ਇਤਿਹਾਸ ਦੇ ਉਸ ਅਧਿਆਇ ਵਿੱਚ ਲਿਖੀਆਂ ਜਾਣਗੀਆਂ ਜਿਸ ਨੂੰ ਜਤੀਂਦਰਨਾਥ ਦਾਸ ਅਤੇ ਭਗਵਤੀ ਚਰਨ ਦੀਆਂ ਕੁਰਬਾਨੀਆਂ ਨੇ ਵਿਸ਼ੇਸ਼ ਰੂਪ ਵਿੱਚ ਰੌਸ਼ਨ ਕਰ ਦਿੱਤਾ ਹੈ, ਉਹਨਾਂ ਦੀਆਂ ਕੁਰਬਾਨੀਆਂ ਮਹਾਨ ਹਨ।
ਜਿੱਥੋਂ ਤੱਕ ਸਾਡੀ ਤਕਦੀਰ ਦਾ ਸਬੰਧ ਹੈ, ਅਸੀਂ ਜ਼ੋਰਦਾਰ ਸ਼ਬਦਾਂ ਵਿੱਚ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਤੁਸੀਂ ਸਾਨੂੰ ਫਾਂਸੀ 'ਤੇ ਲਟਕਾਉਣ ਦਾ ਫੈਸਲਾ ਕਰ ਲਿਆ ਹੈ, ਤੁਸੀਂ ਅਜਿਹਾ ਕਰੋਗੇ ਹੀ। ਤੁਹਾਡੇ ਹੱਥਾਂ ਵਿੱਚ ਤਾਕਤ ਹੈ ਅਤੇ ਤੁਹਾਨੂੰ ਹੱਕ ਵੀ ਹਾਸਲ ਹੈ ਪਰ ਇਸ ਤਰ੍ਹਾਂ ਤੁਸੀਂ ''ਜਿਸਦੀ ਲਾਠੀ ਉਸਦੀ ਮੱਝ'' ਵਾਲਾ ਸਿਧਾਂਤ ਹੀ ਅਪਣਾ ਰਹੇ ਹੋ ਅਤੇ ਤੁਸਂੀਂ ਉਸ 'ਤੇ ਦ੍ਰਿੜ੍ਹ ਸੰਕਲਪ ਹੋ। ਸਾਡੇ ਅਪਰਾਧ ਦੀ ਸੁਣਵਾਈ ਇਸ ਗੱਲ ਨੂੰ ਸਿੱਧ ਕਰਨ ਲਈ ਕਾਫੀ ਹੈ ਕਿ ਅਸੀਂ ਕਦੀ ਕੋਈ ਪ੍ਰਾਰਥਨਾ ਨਹੀਂ ਕੀਤੀ ਅਤੇ ਹੁਣ ਵੀ ਅਸੀਂ ਕੋਈ ਕਿਸੇ ਪ੍ਰਕਾਰ ਦੀ ਦਯਾ ਦੀ ਪ੍ਰਾਰਥਨਾ ਨਹੀਂ ਕਰਦੇ।
ਇਹ ਸਿੱਧ ਕਰਨਾ ਤੁਹਾਡਾ ਕੰਮ ਹੈ ਕਿ ਤੁਹਾਨੂੰ ਉਸ ਫੈਸਲੇ 'ਤੇ ਵਿਸ਼ਵਾਸ਼ ਹੈ ਜੋ ਤੁਹਾਡੀ ਸਰਕਾਰ ਦੀ ਅਦਾਲਤ ਨੇ ਕੀਤਾ ਹੈ। ਤੁਸੀਂ ਆਪਣੇ ਕਾਰਜ ਦੁਆਰਾ ਇਸ ਗੱਲ ਦਾ ਸਬੂਤ ਦਿਓ। ਅਸੀਂ ਤੁਹਾਨੂੰ ਨਿਮਰਤਾ-ਪੁਰਵਕ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਫੌਜੀ ਵਿਭਾਗ ਨੂੰ ਹੁਕਮ ਦਿਓ ਕਿ ਸਾਨੂੰ ਗੋਲੀਆਂ ਨਾਲ ਉਡਾਉਣ ਵਾਸਤੇ ਇੱਕ ਫੌਜੀ ਟੁਕੜੀ ਭੇਜ ਦਿੱਤੀ ਜਾਵੇ।
ਤੁਹਾਡਾ,
ਭਗਤ ਸਿੰਘ
(ਸਰੋਤ: ਭਗਤ ਸਿੰਘ ਅਤੇ ਸਾਥੀਆਂ ਦੇ ਸੰਪੂਰਨ ਦਸਤਾਵੇਜ਼, ਰਾਹੁਲ ਫਾਊਂਡੇਸ਼ਨ)
ਹਿੰਦੂਤਵੀ ਵੀਰ ਸਾਵਰਕਰ ਆਖਿਆ,
''ਮੈਂ....ਅੰਗਰੇਜ਼ ਸਰਕਾਰ ਦੇ ਪ੍ਰਤੀ ਵਫਾਦਾਰ ਰਹਾਂਗਾ''
ਵੀ.ਡੀ. ਸਾਵਰਕਰ ਦੀ ਪਟੀਸ਼ਨ
ਸੈਲੂਲਰ ਜੇਲ੍ਹ, ਅੰਡੇਮਾਨ, 1913
ਸੇਵਾ ਵਿਖੇ,
ਗ੍ਰਹਿ ਮੈਂਬਰ, ਭਾਰਤ ਸਰਕਾਰ।
ਮੈਂ ਤੁਹਾਡੇ ਸਾਹਮਣੇ ਦਯਾਪੂਰਵਕ ਵਿਚਾਰ ਕਰਨ ਲਈ ਹੇਠਲੇ ਨੁਕਤੇ ਪੇਸ਼ ਕਰਨ ਦੀ ਆਗਿਆ ਚਾਹੁੰਦਾ ਹਾਂ। (1) ਜਦੋਂ ਜੂਨ 1911 ਵਿੱਚ ਮੈਂ ਇੱਥੇ ਆਇਆ। ਮੈਨੂੰ ਆਪਣੀ ਪਾਰਟੀ ਦੇ ਸਾਰੇ ਦੋਸ਼ੀਆਂ ਸਮੇਤ ਚੀਫ ਕਮਿਸ਼ਨਰ ਦੇ ਦਫਤਰ ਵਿੱਚ ਲਿਜਾਇਆ ਗਿਆ। ਉੱਥੇ ਡੀ. ਕਲਾਸ (ਖਤਰਨਾਕ ਕੈਦੀ ਦੀ ਸ਼੍ਰੇਣੀ) ਵਿੱਚ ਵਰਗੀਕ੍ਰਿਤ ਕੀਤਾ ਗਿਆ। ਬਾਕੀ ਦੋਸ਼ੀਆਂ ਨੂੰ ਡੀ. ਸ਼੍ਰੇਣੀ ਵਿੱਚ ਨਹੀਂ ਰੱਖਿਆ ਗਿਆ। ਉਸਦੇ ਬਾਅਦ ਮੈਨੂੰ ਪੁਰੇ ਛੇ ਮਹੀਨੇ ਇਕਾਂਤ ਵਿੱਚ ਰੱਖਿਆ ਗਿਆ। ਦੂਸਰੇ ਕੈਦੀਆਂ ਦੇ ਨਾਲ ਅਜਿਹਾ ਨਹੀਂ ਕੀਤਾ ਗਿਆ। ਫਿਰ ਮੈਨੂੰ ਨਾਰੀਅਲ ਦੀ ਛਿਲਾਈ ਦੇ ਕੰਮ ਵਿੱਚ ਲਾਇਆ ਗਿਆ। ਜਦੋਂ ਕਿ ਮੇਰੇ ਹੱਥਾਂ ਵਿੱਚੋਂ ਖੂਨ ਵਗ ਰਿਹਾ ਸੀ। ਉਸ ਤੋਂ ਬਾਅਦ ਮੈਨੂੰ ਤੇਲ ਕੱਢਣ ਦੀ ਚੱਕੀ 'ਤੇ ਲਾਇਆ ਗਿਆ, ਜੋ ਜੇਲ੍ਹ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਵਿੱਚ ਸਭ ਤੋਂ ਸਖਤ ਕੰਮ ਹੈ। ਹਾਲਾਂ ਕਿ ਇਸ ਅਰਸੇ ਦੌਰਾਨ ਮੇਰਾ ਵਿਹਾਰ ਗੈਰ-ਸਾਧਾਰਨ ਤੌਰ 'ਤੇ ਚੰਗਾ ਰਿਹਾ ਲੇਕਿਨ ਫਿਰ ਵੀ ਛੇ ਮਹੀਨੇ ਬਾਅਦ ਜੇਲ੍ਹ ਤੋਂ ਰਿਹਾਅ ਨਹੀਂ ਕੀਤਾ ਗਿਆ। ਜਦੋਂ ਕਿ ਮੇਰੇ ਨਾਲ ਆਏ ਦੂਸਰੇ ਕੈਦੀਆਂ ਨੂੰ ਰਿਹਾ ਕਰ ਦਿੱਤਾ ਗਿਆ। ਉਸ ਸਮੇਂ ਤੋਂ ਹੁਣ ਤੱਕ ਮੈਂ ਆਪਣਾ ਵਿਹਾਰ ਜਿੰਨਾ ਸੰਭਵ ਸੀ, ਚੰਗਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਹੈ।
(2) ਜਦੋਂ ਮੈਂ ਤਰੱਕੀ ਦੇ ਲਈ ਅਰਜੀ ਲਾਈ ਤਾਂ ਮੈਨੂੰ ਕਿਹਾ ਗਿਆ ਕਿ ਮੈਂ ਵਿਸ਼ੇਸ਼ ਸ਼੍ਰੇਣੀ ਦਾ ਹਾਂ ਅਤੇ ਇਸ ਲਈ ਮੈਨੂੰ ਤਰੱਕੀ ਨਹੀਂ ਦਿੱਤੀ ਜਾ ਸਕਦੀ। ਜਦੋਂ ਸਾਡੇ ਵਿੱਚੋਂ ਕਿਸੇ ਨੇ ਚੰਗੇ ਭੋਜਨ ਅਤੇ ਵਿਹਾਰ ਦੀ ਮੰਗ ਕੀਤੀ ਤਦ ਸਾਨੂੰ ਕਿਹਾ ਗਿਆ ਕਿ ਤੁਸੀਂ ਸਿਰਫ ਸਾਧਾਰਨ ਕੈਦੀ ਹੋ, ਇਸ ਲਈ ਤੁਹਾਨੂੰ ਉਹੀ ਭੋਜਨ ਖਾਣਾ ਪਵੇਗਾ। ਇਸ ਲਈ ਸ੍ਰੀਮਾਨ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਵਿਸ਼ੇਸ਼ ਕਸ਼ਟ ਦੇਣ ਲਈ ਸਾਨੂੰ ਵਿਸ਼ੇਸ਼ ਸ਼੍ਰੇਣੀ ਦੇ ਕੈਦੀਆਂ ਵਿੱਚ ਰੱਖਿਆ ਗਿਆ ਹੈ।
(3) ਜਦੋਂ ਮੇਰੇ ਮੁਕੱਦਮੇ ਦੇ ਜ਼ਿਆਦਾਤਰ ਲੋਕਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਤਾਂ ਮੈਂ ਵੀ ਰਿਹਾਈ ਦੀ ਦਰਖਾਸਤ ਦਿੱਤੀ। ਹਾਲਾਂਕਿ ਮੇਰੇ 'ਤੇ ਵੱਧ ਤੋਂ ਵੱਧ ਦੋ ਜਾਂ ਤਿੰਨ ਵਾਰ ਮੁਕੱਦਮਾ ਚੱਲਿਆ ਹੈ, ਫਿਰ ਵੀ ਮੈਨੂੰ ਰਿਹਾਅ ਨਹੀਂ ਕੀਤਾ ਗਿਆ। ਜਦ ਕਿ ਜਿਹਨਾਂ ਨੂੰ ਰਿਹਾਅ ਕੀਤਾ ਗਿਆ ਹੈ ਉਹਨਾਂ ਉੱਤੇ ਦਰਜ਼ਨ ਤੋਂ ਵੀ ਜ਼ਿਆਦਾ ਵਾਰ ਮੁਕੱਦਮਾ ਚੱਲਿਆ ਹੈ। ਮੈਨੂੰ ਉਹਨਾਂ ਨਾਲ ਇਸ ਲਈ ਰਿਹਾਅ ਨਹੀਂ ਕੀਤਾ ਗਿਆ ਕਿਉਂਕਿ ਮੇਰਾ ਮੁਕੱਦਮਾ ਉਹਨਾਂ ਦੇ ਨਾਲ ਚੱਲ ਰਿਹਾ ਸੀ ਪਰ ਜਦੋਂ ਆਖਿਰਕਾਰ ਮੇਰੀ ਰਿਹਾਈ ਦਾ ਹੁਕਮ ਆਇਆ ਤਦ ਸਬੱਬ ਨਾਲ ਕੁੱਝ ਸਿਆਸੀ ਕੈਦੀਆਂ ਨੂੰ ਜੇਲ੍ਹ ਵਿੱਚ ਲਿਆਂਦਾ ਗਿਆ ਸੀ ਅਤੇ ਮੈਨੂੰ ਉਹਨਾਂ ਨਾਲ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ, ਕਿਉਂਕਿ ਮੇਰਾ ਮੁਕੱਦਮਾ ਉਹਨਾਂ ਦੇ ਨਾਲ ਚੱਲ ਰਿਹਾ ਸੀ।
(4) ਜੇਕਰ ਮੈਂ ਭਾਰਤੀ ਜੇਲ੍ਹ ਵਿੱਚ ਰਹਿੰਦਾ ਤਾਂ ਹੁਣ ਤੱਕ ਮੈਨੂੰ ਕਾਫੀ ਰਾਹਤ ਮਿਲ ਗਈ ਹੁੰਦੀ। ਮੈਂ ਆਪਣੇ ਘਰ ਜ਼ਿਆਦਾ ਚਿੱਠੀਆਂ ਭੇਜ ਸਕਦਾ ਅਤੇ ਲੋਕ ਮੈਨੂੰ ਮਿਲਣ ਆਉਂਦੇ। ਜੇਕਰ ਮੈਂ ਸਾਧਾਰਨ ਅਤੇ ਆਮ ਕੈਦੀ ਹੁੰਦਾ ਤਾਂ ਇਸ ਸਮੇਂ ਤੱਕ ਮੈਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੁੰਦਾ। ਮੈਂ ਟਿਕਟ ਲੀਵ ਦੀ ਉਮੀਦ ਕਰ ਰਿਹਾ ਹੁੰਦਾ। ਲੇਕਿਨ ਇਸ ਸਮੇਂ ਮੈਨੂੰ ਨਾ ਤਾਂ ਭਾਰਤੀ ਜੇਲ੍ਹਾਂ ਦੀ ਕੋਈ ਸਹੂਲਤ ਮਿਲ ਰਹੀ ਹੈ ਅਤੇ ਨਾ ਹੀ ਕੈਦ-ਕੋਠੜੀ ਵਾਲੇ ਨਿਯਮ ਮੇਰੇ 'ਤੇ ਲਾਗੂ ਹੋ ਰਹੇ ਹਨ ਜਦ ਕਿ ਮੈਨੂੰ ਦੋਹਾਂ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਹਜ਼ੂਰ ਕੀ ਮੈਨੂੰ ਭਾਰਤੀ ਜੇਲ੍ਹ ਵਿੱਚ ਭੇਜ ਕੇ ਜਾਂ ਦੂਜੇ ਕੈਦੀਆਂ ਦੀਆਂ ਸਾਧਾਰਨ ਕੈਦੀ ਐਲਾਨ ਕਰਕੇ ਇਸ ਨਰਕੀ ਹਾਲਤ ਵਿੱਚੋਂ ਬਾਹਰ ਕੱਢਣ ਦੀ ਕ੍ਰਿਪਾ ਕਰੋਗੇ? ਮੈਂ ਕਿਸੇ ਵੀ ਤਰਜੀਹੀ ਵਿਹਾਰ ਦੀ ਮੰਗ ਨਹੀਂ ਕਰ ਰਿਹਾ ਜਦ ਕਿ ਮੈਂ ਮੰਨਦਾ ਹਾਂ ਕਿ ਇੱਕ ਸਿਆਸੀ ਕੈਦੀ ਹੋਣ ਦੇ ਨਾਤੇ ਮੈਂ ਦੁਨੀਆਂ ਦੇ ਕਿਸੇ ਵੀ ਆਜ਼ਾਦ ਦੇਸ਼ ਦੇ ਸਭਿਅਕ ਪ੍ਰਸ਼ਾਸਨ ਤੋਂ ਅਜਿਹੀ ਆਸ ਰੱਖ ਸਕਦਾ ਸੀ। ਮੈਂ ਤਾਂ ਬੱਸ ਅਜਿਹੀਆਂ ਰਿਆਇਤਾਂ ਅਤੇ ਬਖਸ਼ਿਸ਼ਾਂ ਦੀ ਮੰਗ ਕਰ ਰਿਹਾ ਹਾਂ ਜਿਸਦੇ ਹੱਕਦਾਰ ਸਭ ਤੋਂ ਵੰਚਿਤ/ਵਿਹੂਣੇ ਅਤੇ ਆਦਤਨ ਅਪਰਾਧੀ ਵੀ ਮੰਨੇ ਜਾਂਦੇ ਹਨ। ਮੈਨੂੰ ਸਥਾਈ ਤੌਰ 'ਤੇ ਜੇਲ੍ਹ ਵਿੱਚ ਬੰਦ ਰੱਖਣ ਦੀ ਵਰਤਮਾਨ ਯੋਜਨਾ ਨੂੰ ਵੇਖਦੇ ਹੋਏ ਮੈਂ ਜ਼ਿੰਦਗੀ ਅਤੇ ਉਮੀਦ ਨੂੰ ਬਚਾਈ ਰੱਖਣ ਲਈ ਪੁਰੀ ਤਰ੍ਹਾਂ ਨਾ-ਉਮੀਦ ਹੁੰਦਾ ਜਾ ਰਿਹਾ ਹਾਂ। ਸਜ਼ਾ ਜਾਫਤਾ ਕੈਦੀਆਂ ਦੀ ਹਾਲਤ ਹੋਰ ਹੈ ਲੇਕਿਨ ਸ੍ਰੀਮਾਨ ਜੀ ਮੇਰੇ ਸਾਹਮਣੇ 50 ਸਾਲ ਮੈਨੂੰ ਘੂਰ ਰਹੇ ਹਨ। ਮੈਂ ਇੰਨੇ ਸਮੇਂ ਨੂੰ ਬੰਦ ਜੇਲ੍ਹ ਵਿੱਚ ਗੁਜਾਰਨ ਲਈ ਇਖਲਾਕੀ ਤਾਕਤ ਕਿੱਥੋਂ ਜਮ੍ਹਾਂ ਕਰਾਂ? ਜਦੋਂ ਕਿ ਮੈਂ ਉਹਨਾਂ ਰਿਆਇਤਾਂ ਤੋਂ ਵੀ ਵਾਂਝਾ ਹਾਂ, ਜਿਸ ਦੀ ਉਮੀਦ ਸਭ ਤੋਂ ਹਿੰਸਕ ਕੈਦੀ ਵੀ ਆਪਣੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਕਰ ਸਕਦਾ ਹੈ? ਜਾਂ ਤਾਂ ਮੈਨੂੰ ਭਾਰਤੀ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ ਕਿਉਂਕਿ (À) ਉੱਥੇ ਮੈਂ ਸਜ਼ਾ ਵਿੱਚ ਛੋਟ ਹਾਸਲ ਕਰ ਸਕਦਾ ਹਾਂ, (ਅ) ਉੱਥੇ ਮੈਂ ਹਰ ਚਾਰ ਮਹੀਨੇ ਬਾਅਦ ਆਪਣੇ ਲੋਕਾਂ ਨਾਲ ਮਿਲ ਸਕਾਂਗਾ, ਜੋ ਲੋਕ ਬਦਕਿਸਮਤੀ ਨਾਲ ਜੇਲ੍ਹ ਵਿੱਚ ਹਨ, ਉਹ ਹੀ ਇਹ ਜਾਣਦੇ ਹਨ ਕਿ ਆਪਣੇ ਸਬੰਧੀਆਂ ਅਤੇ ਨੇੜਲੇ ਲੋਕਾਂ ਨਾਲ ਜਦ ਕਦੇ ਮਿਲਣ ਦਾ ਕਿੰਨਾ ਵੱਡਾ ਸੁੱਖ ਹੈ। (Â) ਸਭ ਤੋਂ ਵਧਕੇ ਮੇਰੇ ਕੋਲ ਭਾਵੇਂ ਕਾਨੂੰਨੀ ਨਹੀਂ ਪਰ 14 ਸਾਲ ਦੇ ਬਾਅਦ ਰਿਹਾਈ ਦਾ ਨੈਤਿਕ ਅਧਿਕਾਰ ਤਾਂ ਹੋਵੇਗਾ ਜਾਂ ਅਗਰ ਮੈਨੂੰ ਭਾਰਤ ਨਹੀਂ ਭੇਜਿਆ ਜਾ ਸਕਦਾ ਤਾਂ ਘੱਟੋ ਘੱਟ ਮੈਨੂੰ ਕਿਸੇ ਆਮ ਕੈਦੀ ਵਾਂਗ ਜੇਲ੍ਹ ਦੇ ਬਾਹਰ ਉਮੀਦ ਦੇ ਨਾਲ ਨਿਕਲਣ ਦੀ ਇਜਾਜਤ ਦਿੱਤੀ ਜਾਵੇ, ਪੰਜ ਸਾਲ ਦੇ ਬਾਅਦ ਮੁਲਾਕਾਤਾਂ ਦੀ ਇਜਾਜ਼ਤ ਦਿੱਤੀ ਜਾਵੇ, ਮੈਨੂੰ ਟਿਕਟ ਲੀਵ ਦਿੱਤੀ ਜਾਵੇ ਤਾਂ ਕਿ ਮੈਂ ਆਪਣੇ ਪਰਿਵਾਰ ਨੂੰ ਉੱਥੇ ਬੁਲਾ ਸਕਾਂ। ਅਗਰ ਮੈਨੂੰ ਇਹ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ ਤਦ ਮੈਨੂੰ ਸਿਰਫ ਇੱਕ ਹੀ ਸ਼ਿਕਾਇਤ ਰਹੇਗੀ ਕਿ ਮੈਨੂੰ ਸਿਰਫ ਮੇਰੀ ਗਲਤੀ ਦਾ ਦੋਸ਼ੀ ਮੰਨਿਆ ਜਾਵੇ ਨਾ ਕਿ ਦੂਸਰਿਆਂ ਦੀਆਂ ਗਲਤੀਆਂ ਦਾ। ਇਹ ਇੱਕ ਤਰਸਯੋਗ ਸਥਿਤੀ ਹੈ ਕਿ ਮੈਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਅਰਜ ਕਰਨੀ ਪੈ ਰਹੀ ਹੈ, ਜੋ ਸਭ ਇਨਸਾਨਾਂ ਦਾ ਮੌਲਿਕ ਅਧਿਕਾਰ ਹੈ। ਅਜਿਹੇ ਸਮੇਂ ਜਦੋਂ ਇੱਕ ਪਾਸੇ ਇੱਥੇ 20 ਦੇ ਕਰੀਬ ਸਿਆਸੀ ਕੈਦੀ ਹਨ, ਜੋ ਜਵਾਨ, ਸਰਗਰਮ ਅਤੇ ਬੇਚੈਨ ਹਨ ਤਾਂ ਦੂਸਰੇ ਪਾਸੇ ਕੈਦ-ਕੋਠੜੀ (ਦੋਸ਼ੀ ਸਿੱਧ ਹੋਏ ਲੋਕਾਂ ਦੀ) ਦੇ ਨਿਯਮ ਕਾਨੂੰਨ ਹਨ, ਜੋ ਵਿਚਾਰ ਅਤੇ ਇਜ਼ਹਾਰ ਦੀ ਆਜ਼ਾਦੀ ਨੂੰ ਘੱਟੋ ਘੱਟ ਸੰਭਵ ਹੱਦ ਤੱਕ ਮਹਿਦੂਦ ਕਰਨ ਵਾਲੇ ਹਨ। ਇਹ ਅਟੱਲ ਹੈ ਕਿ ਇਹਨਾਂ ਵਿੱਚੋਂ ਕੋਈ ਜਦ ਕਦੇ ਕਿਸੇ ਨਾ ਕਿਸੇ ਕਾਨੂੰਨ ਨੂੰ ਤੋੜਦਾ ਹੋਇਆ ਪਾਇਆ ਜਾਵੇ ਅਗਰ ਅਜਿਹੇ ਸਾਰੇ ਕੰਮਾਂ ਲਈ ਸਾਰੇ ਦੋਸ਼ੀਆਂ ਨੂੰ ਜਿੰਮੇਵਾਰ ਠਹਿਰਾਇਆ ਗਿਆ ਤਾਂ ਬਾਹਰ ਨਿਕਲਣ ਦੀ ਕੋਈ ਵੀ ਉਮੀਦ ਮੈਨੂੰ ਨਹੀਂ ਦਿਸਦੀ।
ਆਖਰ ਵਿੱਚ ਹਜ਼ੂਰ ਮੈਂ ਆਪ ਨੂੰ ਫਿਰ ਤੋਂ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਆਪ ਰਹਿਮ ਦਿਖਾਉਂਦੇ ਹੋਏ ਸਜ਼ਾ ਮੁਆਫੀ ਦੀ ਮੇਰੀ 1911 ਵਿੱਚ ਭੇਜੀ ਗਈ ਅਰਜੀ ਉੱਤੇ ਮੁੜ ਵਿਚਾਰ ਕਰੋ ਅਤੇ ਇਸ ਨੂੰ ਅੱਗੇ ਭਾਰਤ ਸਰਕਾਰ ਨੂੰ ਭੇਜਣ ਦੀ ਕ੍ਰਿਪਾਲਤਾ ਕਰੋ।
ਭਾਰਤੀ ਰਾਜਨੀਤੀ ਦੇ ਤਾਜ਼ਾ ਘਟਨਾਕਰਮ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀਆਂ ਸਰਕਾਰ ਦੀਆਂ ਨੀਤੀਆਂ ਨੇ ਸੰਵਿਧਾਨਵਾਦੀ ਰਸਤੇ ਨੂੰ ਇੱਕ ਵਾਰ ਫੇਰ ਖੋਲ੍ਹ ਦਿੱਤਾ ਹੈ। ਹੁਣ ਭਾਰਤ ਅਤੇ ਮਨੁੱਖਤਾ ਦੀ ਭਲਾਈ ਚਾਹੁਣ ਵਾਲਾ ਕੋਈ ਵੀ ਵਿਅਕਤੀ ਅੰਨ੍ਹਾ ਹੋ ਕੇ ਉਹਨਾਂ ਕੰਡਿਆਂ ਨਾਲ ਭਰੇ ਰਾਹਾਂ 'ਤੇ ਨਹੀਂ ਚੱਲੇਗਾ, ਜਿਵੇਂ ਕਿ 1906-07 ਦੀ ਨਾ-ਉਮੀਦੀ ਅਤੇ ਉਤੇਜਨਾ ਨਾਲ ਭਰੇ ਵਾਤਾਵਰਣ ਨੇ ਸਾਨੂੰ ਅਮਨ ਅਤੇ ਤਰੱਕੀ ਦੇ ਰਾਹ ਤੋਂ ਭਟਕਾਅ ਦਿੱਤਾ ਸੀ।
ਇਸ ਲਈ ਅਗਰ ਸਰਕਾਰ ਆਪਣੀ ਬਖਸ਼ਿਸ਼ ਬੇਪਨਾਹ ਰਹਿਮ ਨਾਲ ਮੈਨੂੰ ਰਿਹਾਅ ਕਰਦੀ ਹੈ ਤਾਂ ਮੈਂ ਆਪ ਨੂੰ ਯਕੀਨ ਦਿਵਾਉਂਦਾ ਹਾਂ ਕਿ ਮੈਂ ਸੰਵਿਧਾਨਵਾਦੀ ਵਿਕਾਸ ਦਾ ਸਭ ਤੋਂ ਕੱਟੜ ਸਮਰੱਥਕ ਰਹਾਂਗਾ ਅਤੇ ਅੰਗਰੇਜ਼ ਸਰਕਾਰ ਦੇ ਪ੍ਰਤੀ ਵਫਾਦਾਰ ਰਹਾਂਗਾ ਜੋ ਕਿ ਵਿਕਾਸ ਦੀ ਸਭ ਤੋਂ ਪਹਿਲੀ ਸ਼ਰਤ ਹੈ।
ਜਦੋਂ ਤੱਕ ਅਸੀਂ ਜੇਲ੍ਹ ਵਿੱਚ ਹਾਂ ਤਦ ਤੱਕ ਹਜ਼ੂਰ ਦੇ ਸੈਂਕੜੇ ਹਜ਼ਾਰਾਂ ਵਫਾਦਾਰਾਂ ਦੇ ਘਰਾਂ ਵਿੱਚ ਹਕੀਕੀ ਖੁਸ਼ੀ ਅਤੇ ਸੁੱਖ ਨਹੀਂ ਆ ਸਕਦੇ ਕਿਉਂਕਿ ਖੂਨ ਦੇ ਰਿਸ਼ਤੇ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੁੰਦਾ। ਅਗਰ ਸਾਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ ਤਾਂ ਲੋਕ ਖੁਸ਼ੀ ਅਤੇ ਸਹਿਜਤਾ ਦੇ ਨਾਲ ਸਰਕਾਰ ਦੇ ਪੱਖ ਵਿੱਚ ਜੋ, ਸਜ਼ਾ ਦੇਣ ਅਤੇ ਬਦਲਾ ਲੈਣ ਤੋਂ ਜ਼ਿਆਦਾ ਮਾਫ ਕਰਨਾ ਅਤੇ ਸੁਧਾਰਨਾ ਜਾਣਦੀ ਹੈ, ਦੇ ਨਾਹਰੇ ਲਾਉਣਗੇ।
ਇਸ ਤੋਂ ਵੀ ਵਧ ਕੇ ਸੰਵਿਧਾਨਵਾਦੀ ਰਾਹ ਵਿੱਚ ਮੇਰਾ ਧਰਮ ਪਰਿਵਰਤਨ ਭਾਰਤ ਅਤੇ ਭਾਰਤ ਤੋਂ ਬਾਹਰ ਰਹਿ ਰਹੇ ਉਹਨਾਂ ਸਾਰੇ ਭਟਕੇ ਹੋਏ ਨੌਜਵਾਨਾਂ ਨੂੰ ਸਹੀ ਰਾਹ 'ਤੇ ਲਿਆਵੇਗਾ, ਜੋ ਕਦੇ ਮੈਨੂੰ ਆਪਣੇ ਰਾਹ ਦਰਸਾਵੇ ਦੇ ਤੌਰ 'ਤੇ ਦੇਖਦੇ ਸਨ। ਮੈਂ ਭਾਰਤ ਸਰਕਾਰ ਜਿਵੇਂ ਚਾਹੇ ਉਸ ਰੂਪ ਵਿੱਚ ਸੇਵਾ ਕਰਨ ਲਈ ਤਿਆਰ ਹਾਂ, ਕਿਉਂਕਿ ਜਿਵੇਂ ਮੇਰੀ ਇਹ ਕਾਇਆਪਲਟੀ ਅੰਤਰ-ਆਤਮਾ ਦੀ ਪੁਕਾਰ ਹੈ, ਉਸੇ ਤਰ੍ਹਾਂ ਨਾਲ ਮੇਰਾ ਭਵਿੱਖ ਦਾ ਵਿਹਾਰ ਵੀ ਹੋਵੇਗਾ। ਮੈਨੂੰ ਜੇਲ੍ਹ ਵਿੱਚ ਰੱਖਣ ਤੋਂ ਤੁਹਾਨੂੰ ਹੋਣ ਵਾਲਾ ਫਾਇਦਾ ਮੈਨੂੰ ਜੇਲ੍ਹ ਵਿੱਚੋਂ ਰਿਹਾਅ ਕਰਨ ਨਾਲ ਹੋਣ ਵਾਲੇ ਫਾਇਦੇ ਦੀ ਤੁਲਨਾ ਵਿੱਚ ਕੁੱਝ ਵੀ ਨਹੀਂ ਹੈ।
ਜੋ ਤਾਕਤਵਰ ਹੈ ਓਹੀ ਦਿਆਲੂ ਹੋ ਸਕਦਾ ਹੈ ਅਤੇ ਇੱਕ ਹੋਣਹਾਰ ਪੁੱਤਰ ਸਰਕਾਰ ਦੇ ਦਰਵਾਜ਼ੇ ਦੇ ਇਲਾਵਾ ਹੋਰ ਕਿੱਥੇ ਵਾਪਸ ਮੁੜ ਸਕਦਾ ਹੈ। ਉਮੀਦ ਹੈ ਹਜ਼ੂਰ ਮੇਰੀਆਂ ਅਰਜੋਈਆਂ 'ਤੇ ਦਯਾ-ਪੂਰਵਕ ਵਿਚਾਰ ਕਰਨਗੇ।
-ਵੀ.ਡੀ. ਸਾਵਰਕਰ
(ਸੋਰਤ: ਆਰ.ਸੀ. ਮਜ਼ੂਮਦਾਰ, ਪੀਨਲ ਸੈਟਲਮੈਂਟਸ ਇਨ ਦੀ ਅੰਡੇਮਾਨ, ਪ੍ਰਕਾਸ਼ਨ ਵਿਭਾਗ 1975)

No comments:
Post a Comment