ਭਾਰਤੀ ਦਲਾਲਾਂ ਨੇ ਵਿਛ ਵਿਛ ਕੇ ਕੀਤੀ
ਅਮਰੀਕੀ ਸਾਮਰਾਜੀਆਂ ਦੀ ਖੁਸ਼ਾਮਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਵਰੀ ਮਹੀਨੇ ਦੇ ਆਖਰੀ ਹਫਤੇ ਭਾਰਤ ਦਾ ਦੌਰਾ ਕੀਤਾ। ਇਸ ਦੌਰੇ ਮੌਕੇ ਟਰੰਪ ਨੇ ਅਹਿਮਦਾਬਾਦ, ਆਗਰੇ ਅਤੇ ਦਿੱਲੀ ਵਿੱਚ ਡੇਰੇ ਲਾਏ। ਭਾਜਪਾ ਦੀ ਮੋਦੀ ਦੀ ਅਗਵਾਈ ਵਾਲੀ ਹਕੂਮਤ ਟਰੰਪ ਦੇ ਸਵਾਗਤ ਲਈ ਵਿਛ ਵਿਛ ਗਈ ਹੈ। ਜਦੋਂ ਟਰੰਪ ਅਹਿਮਦਾਬਾਦ ਪਹੁੰਚਿਆ ਤਾਂ ਮੋਦੀ ਨੇ ਉਸ ਨੂੰ ਗੁਜਰਾਤ ਦੇ ਸਵਾਗਤ ਵਿਖਾਏ ਕਿ ਉਹ ਦੇਖੇ ਕਿ ਲੋਕਾਂ ਦੀਆਂ ਵੱਡੀਆਂ ਭੀੜਾਂ ਨੂੰ ਇਕੱਠੇ ਕਿਵੇਂ ਕਰੀਦਾ ਹੈ। ਹਵਾਈ ਅੱਡੇ ਤੋਂ ਲੈ ਕੇ ਸਟੇਡੀਅਮ ਤੱਕ ਜਿੱਥੇ ਉਸ ਦੇ ਸਵਾਗਤ ਵਿੱਚ ਸਵਾ ਲੱਖ ਲੋਕਾਂ ਨੂੰ ਲਿਆਂਦਾ ਗਿਆ ਸੀ, ਟਰੰਪ ਦੇ 'ਦਰਸ਼ਨਾਂ' ਲਈ ਲੱਖਾਂ ਲੋਕਾਂ ਨੂੰ ਸੜਕਾਂ 'ਤੇ ਇਕੱਠੇ ਕਰਨ ਦਾ ਦਾਅਵਾ ਵੀ ਕੀਤਾ ਗਿਆ। ਟਰੰਪ ਲਈ ਅਮਰੀਕਾ ਤੋਂ ਬਾਹਰ ਕਿਸੇ ਵੀ ਥਾਂ 'ਤੇ ਇਹ ਇਕੱਠ ਸਭ ਤੋਂ ਵੱਡਾ ਇਕੱਠ ਸੀ। ਪਿਛਲੇ ਸਤੰਬਰ ਵਿੱਚ ਭਾਰਤੀ ਹਾਕਮਾਂ ਨੇ ਆਪਣਾ ਪੂਰਾ ਤਾਣ ਲਾ ਕੇ 40 ਹਜ਼ਾਰ ਤੋਂ ਵਧੇਰੇ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਹਾਊਸਟਨ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਕਰਕੇ ਇਹ ਸਾਬਤ ਕੀਤਾ ਸੀ ਕਿ ਖੁਦ ਟਰੰਪ ਦੀ ਹਕੂਮਤ ਉਸਦੀ ਉਹ ਤਾਬੇਦਾਰੀ ਨਹੀਂ ਕਰ ਸਕਦੀ ਜਿੰਨੀ ਭਾਰਤੀ ਹਾਕਮ ਕਰ ਸਕਦੇ ਹਨ। ਹਾਊਸਟਨ ਵਿਖੇ ਟਰੰਪ-ਮੋਦੀ ਦੇ ਸਵਾਗਤ ਵਿੱਚ ਜਿਹੜਾ ਇਕੱਠ ਕੀਤਾ ਗਿਆ ਸੀ ਉਹ ਅਮਰੀਕਾ ਵਿੱਚ ਟਰੰਪ ਦੀਆਂ ਹੋਈਆਂ ਸਾਰੀਆਂ ਰੈਲੀਆਂ ਦੇ ਇਕੱਠ ਨਾਲੋਂ ਵੱਡਾ ਸੀ। ਅਹਿਮਦਾਬਾਦ ਦੇ ਇਕੱਠ ਸਬੰਧੀ ਟਰੰਪ ਨੇ ਆਖਿਆ, ''ਇਹ ਅਸਲੀ ਪਿਆਰ ਦਾ ਇਜ਼ਹਾਰ ਹੋਇਆ ਹੈ। ਹਰ ਕਿਸੇ ਨੇ ਇਹ ਵੇਖਿਆ ਅਤੇ ਇਸਦਾ ਗਵਾਹ ਹੈ।'' ''ਇਹ ਕਿਸੇ ਵੀ ਦੇਸ਼ ਦੇ ਮੁਖੀ ਲਈ ਉਸਦੇ ਦੇਸ਼ ਤੋਂ ਬਾਹਰ ਕੀਤਾ ਗਿਆ ਸਭ ਤੋਂ ਵੱਡਾ ਸਵਾਗਤ ਹੈ।''
ਭਾਰਤੀ ਹਾਕਮ ਸਾਮਰਾਜੀਆਂ ਦੀ ਤਾਬੇਦਾਰੀ ਵਿੱਚ ਵਿਛ ਵਿਛ ਕਿਉਂ ਪੈਂਦੇ ਹਨ? ਇਸਦਾ ਕਾਰਨ ਇਹ ਹੈ ਕਿ ਇਹ ਸਾਮਰਾਜੀਆਂ ਦੇ ਦਲਾਲ ਹਨ, ਇਹਨਾਂ ਦੇ ਆਪਣੇ ਖੁਦ ਦੇ ਹਿੱਤ ਉਹਨਾਂ ਦੇ ਹਿੱਤਾਂ ਨਾਲ ਜੁੜੇ ਹੋਏ ਹਨ। ਜੇਕਰ ਅਜਿਹਾ ਨਾ ਹੋਵੇ ਤਾਂ ਜਿਹੋ ਜਿਹਾ ਦੇਸ਼ ਨਾਲ ਗ਼ਦਾਰੀ ਭਰਿਆ ਕਿਰਦਾਰ ਇਹ ਨਿਭਾਅ ਰਹੇ ਹਨ, ਭਾਰਤੀ ਲੋਕ ਇਹਨਾਂ ਨੂੰ ਸੰਘੀਉਂ ਫੜ ਫੜ ਹੀ ਸਮੁੰਦਰਾਂ ਵਿੱਚ ਡੁਬੋ ਕੇ ਮਾਰ ਸੁੱਟਣ। ਭਾਰਤ ਦੇ ਦਲਾਲ ਹਾਕਮਾਂ ਦੀ ਹੋਂਦ ਸਾਮਰਾਜੀਆਂ ਦੀ ਹੋਂਦ ਨਾਲ ਜੁੜੀ ਹੋਈ ਹੈ। ਇਸ ਕਰਕੇ ਇਹ ਧੁਰ ਅੰਦਰਲੇ ਮਨੋਂ ਚਾਹੁੰਦੇ ਹਨ ਕਿ ਸਾਮਰਾਜਵਾਦ ਸਦਾ ਸਲਾਮਤ ਰਹੇ।
ਟਰੰਪ ਦੀ ਫੇਰੀ ਪਿਛਲੇ 20 ਸਾਲਾਂ ਤੋਂ ਅਮਰੀਕਾ ਦੇ ਰਾਸ਼ਟਰਪਤੀਆਂ ਦੀ ਚੌਥੀ ਯਾਤਰਾ ਹੈ। ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਪਿਛਲੇ 8 ਮਹੀਨਿਆਂ ਵਿੱਚ ਟਰੰਪ ਨੂੰ 5 ਵਾਰ ਮਿਲ ਚੁੱਕਾ ਹੈ। ਅਮਰੀਕੀ ਹਾਕਮਾਂ ਦੀ ਭਾਰਤ ਵੱਲ ਫੇਰੀ ਐਵੇਂ ਹੀ ਦੁਨੀਆਂ ਦਾ ਸੱਤਵਾਂ ਅਜੂਬਾ ਤਾਜ ਮਹੱਲ ਵੇਖਣ ਵਾਲੀ ਯਾਤਰਾ ਨਹੀਂ ਹੁੰਦੀ। 20ਵੀਂ ਸਦੀ ਵਿੱਚ 1978 ਵਿੱਚ ਸਿਰਫ ਇੱਕੋ ਹੀ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਭਾਰਤ ਆਇਆ ਸੀ। ਅਮਰੀਕੀ ਰਾਸ਼ਟਰਪਤੀਆਂ ਦੀ ਭਾਰਤ ਆਮਦ ਉਹਨਾਂ ਦੇ ਭਾਰਤ ਨਾਲ ਜੁੜੇ ਹਿੱਤਾਂ ਨਾਲ ਬੱਝੀ ਹੋਈ ਹੈ। ਪਿਛਲੀ ਸਦੀ ਵਿੱਚ ਠੰਡੀ ਜੰਗ ਮੌਕੇ ਅਮਰੀਕੀ ਹਾਕਮਾਂ ਨੂੰ ਲੱਗਦਾ ਸੀ ਜਦੋਂ ਰੂਸੀ ਸਾਮਰਾਜੀਏ ਕਮਜ਼ੋਰ ਪੈ ਗਏ ਤਾਂ ਉਹਨਾਂ ਨੂੰ ਇੱਥੇ ਕੁੱਝ ਨਾ ਕੁੱਝ ਲਾਹੇ ਹਾਸਲ ਹੋ ਸਕਣਗੇ। ਸਿਰਫ ਉਦੋਂ ਹੀ ਜਿੰਮੀ ਕਾਰਟਰ ਨੇ ਫੇਰੀ ਪਾਈ ਸੀ। ਬਾਅਦ ਵਿੱਚ ਜਦੋਂ ਰੂਸ ਇੱਕ ਸਮਾਜਿਕ ਸਾਮਰਾਜੀ ਮਹਾਂਸ਼ਕਤੀ ਵਜੋਂ ਖਿੰਡ ਗਿਆ ਤਾਂ ਅਮਰੀਕੀ ਹਾਕਮਾਂ ਨੂੰ ਲੱਗਦਾ ਹੈ ਭਾਰਤੀ ਦਲਾਲਾਂ ਨੂੰ ਉਹਨਾਂ ਹਿੱਤਾਂ ਵਿੱਚ ਭੁਗਤਾਇਆ ਜਾ ਸਕਦਾ ਹੈ। ਤੇ ਹੁਣ ਉਹ ਇਹਨਾਂ ਤੋਂ ਸੰਸਾਰ ਮੰਡੀ ਵਿੱਚ ਕਿਤੇ ਚੌਕੀਦਾਰਾ ਕਰਵਾ ਰਹੇ ਹਨ ਅਤੇ ਕਿਤੇ ਥਾਣੇਦਾਰੀ।
ਪਿਛਲੇ ਸਾਲ ਤੱਕ ਚੀਨ ਨਾਲ ਅਮਰੀਕਾ ਦਾ ਸਭ ਤੋਂ ਵੱਧ ਲੈਣ-ਦੇਣ ਚੱਲਦਾ ਸੀ। ਭਾਰਤ ਦੂਸਰੇ ਨੰਬਰ 'ਤੇ ਸੀ। ਹੁਣ ਭਾਰਤ ਦਾ ਅਮਰੀਕਾ ਨਾਲ ਵਪਾਰਕ ਲੈਣ-ਦੇਣ 87.95 ਅਰਬ ਡਾਲਰ ਦਾ ਹੈ, ਜਦੋਂ ਕਿ ਚੀਨ ਦਾ ਅਮਰੀਕਾ ਨਾਲ ਲੈਣ-ਦੇਣ 87.07 ਅਰਬ ਡਾਲਰ ਦਾ ਰਿਹਾ। ਪਿਛਲੇ ਸਾਲ ਦਸੰਬਰ ਤੋਂ ਟਰੰਪ ਨੇ ਭਾਰਤ ਨਾਲ ਜਿਹੜੇ ਸਮਝੌਤੇ ਕੀਤੇ ਹਨ, ਉਹਨਾਂ ਨਾਲ ਹੁਣ ਭਾਰਤ ਅਮਰੀਕਾ ਨਾਲ ਲੈਣ-ਦੇਣ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਕਹਿਣ ਨੂੰ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਲੈਣ-ਦੇਣ ਬਰਾਬਰਤਾ ਵਾਲਾ ਹੈ, ਪਰ ਅਮਲ ਵਿੱਚ ਇਹ ਇੱਕਪਾਸੜ ਹੈ ਤੇ ਉਹ ਵੀ ਅਮਰੀਕਾ ਪੱਖੀ ਹੈ। ਅਮਰੀਕਾ ਭਾਰਤ ਵਿੱਚ ਜਿਹੜੇ ਵੀ ਖੇਤਰ ਵਿੱਚ ਜਦੋਂ ਮਰਜੀ ਦਾਖਲ ਹੋ ਸਕਦਾ ਹੈ ਜਦੋਂ ਕਿ ਭਾਰਤ ਇਸ ਤਰ੍ਹਾਂ ਨਹੀਂ ਕਰ ਸਕਦਾ। ਅਮਰੀਕਾ ਵਿੱਚ ਭਾਰਤੀ ਦਾਖਲਿਆਂ 'ਤੇ ਬੰਦਿਸ਼ਾਂ ਲਾਈਆਂ ਹੋਈਆਂ ਹਨ। ਭਾਰਤ ਨੇ ਅਮਰੀਕਾ ਨੂੰ ''ਸੁਭਾਵਿਕ ਸੰਗੀ'' ਦਾ ਨਾਂ ਦੇ ਕੇ ਉਸ ਲਈ ਸਭ ਤਰ੍ਹਾਂ ਦੇ ਹਵਾਈ ਅੱਡੇ ਖੋਲ੍ਹੇ ਹੋਏ ਹਨ, ਸਮੁੰਦਰੀ ਲਾਂਘੇ ਛੱਡੇ ਹੋਏ ਹਨ, ਇੱਕ-ਦੂਜੇ ਤੋਂ ਟਰੇਨਿੰਗ ਲੈਣ ਦੇ ਬਹਾਨੇ ਉਸਦੇ ਫੌਜੀਆਂ ਨੂੰ ਜੰਗਲੀ-ਪਹਾੜੀ ਖੇਤਰਾਂ ਵਿੱਚ ਗੁਰੀਲਾ ਯੁੱਧ ਦਾ ਟਾਕਰਾ ਕਰਨ ਦੀ ਮੁਹਾਰਤ ਕਰਵਾਈ ਜਾ ਰਹੀ ਹੈ। ਹਿੰਦ ਮਹਾਂਸਾਗਰ ਵਿੱਚ ਅਮਰੀਕੀ ਵਪਾਰ ਦੀ ਸੁਰੱਖਿਆ ਦਾ ਜੁੰਮਾ ਭਾਰਤੀ ਹਾਕਮ ਚੁੱਕੀਂ ਫਿਰਦੇ ਹਨ। ਚੀਨ ਨੂੰ ਘੇਰਨ ਸਬੰਧੀ ਭਾਰਤ ਦੀ ਬੋਲੀ ਅਮਰੀਕਾ ਦਾ ਧੂਤੂ ਬਣਨ ਵਾਲੀ ਹੈ। ਇੱਕ ਅਮਰੀਕੀ ਨੀਤੀ-ਘਾੜੇ ਥਿੰਕ-ਟੈਂਕ ਦੇ ਮੁਤਾਬਕ ''ਮਹਾਂਸ਼ਕਤੀ ਦੇ ਮੁਕਾਬਲੇ ਵਾਲੀ ਹਾਲਤ ਮੁੜ ਬਣ ਗਈ ਹੈ, ਜਿਹੜੀ ਅਮਰੀਕਾ ਦਾ ਧਿਆਨ ਭਾਰਤ ਵੱਲ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਵਧੇਰੇ ਖਿੱਚ ਰਹੀ ਹੈ।'' ਅਫਗਾਨਿਸਤਾਨ-ਇਰਾਕ ਆਦਿ ਦੇਸ਼ਾਂ ਵਿੱਚ ਧਾੜਿਆਂ ਮੌਕੇ ਭਾਰਤੀ ਹਾਕਮ ਅਮਰੀਕੀ ਫੌਜੀਆਂ ਰਸੋਈਏ, ਰਾਜ-ਮਜ਼ਦੂਰ, ਚੌਕੀਦਾਰਾ ਕਰਨ ਵਾਲੇ ਬਣੇ ਹੋਏ ਹਨ। ਇਹਨਾਂ ਦੇਸ਼ਾਂ ਦੀ ਬਰਬਾਦੀ-ਤਬਾਹੀ ਨਾਲ ਪੈਦਾ ਹੋਏ ਮਲਬੇ ਅਤੇ ਕਬਾੜ ਨੂੰ ਚੁੱਕਣ ਵਾਲੇ ਕਬਾੜੀਆਂ ਦਾ ਕੰਮ ਕਰ ਰਹੇ ਹਨ। ਇੱਥੇ ਸੁੱਟੇ ਗਏ ਬੰਬਾਂ ਦੇ ਰਸਾਇਣੀ ਬੰਬਾਂ ਦੇ ਗੰਦ ਨੂੰ ਸਾਂਭਣ ਲਈ ਭਾਰਤੀ ਹਾਕਮ ਹੱਥ ਅੱਡੀਂ ਖੜ੍ਹਦੇ ਰਹੇ। ਹੁਣ ਜਦੋਂ ਅਮਰੀਕੀ ਹਾਕਮਾਂ ਨੂੰ ਅਫਗਾਨਿਸਤਾਨ ਵਿੱਚੋਂ ਨਿਕਲਣਾ ਪੈ ਰਿਹਾ ਹੈ ਤਾਂ ਉਹਨਾਂ ਨੂੰ ਉਮੀਦ ਹੈ ਕਿ ਹੁਣ ਉਹਨਾਂ ਦੇ ਭਾਰਤੀ ਦਲਾਲ ਉਹਨਾਂ ਦੇ ਹਿੱਤਾਂ ਲਈ ਮੋਹਰੇ ਬਣ ਕੇ ਵਿਚਰਨਗੇ।
ਅਮਰੀਕਾ ਇਸ ਸਮੇਂ ਭਾਰਤ ਤੋਂ ਘਰੇਲੂ ਜ਼ਰੂਰਤਾਂ ਦੀ ਪੂਰਤੀ ਵਾਲਾ ਸਮਾਨ ਦਰਾਮਦ ਕਰਵਾ ਰਿਹਾ ਹੈ। ਜਦੋਂ ਕਿ ਉਹ ਭਾਰਤ ਨੂੰ ਫੌਜੀ ਸਾਜੋ-ਸਮਾਨ ਅਤੇ ਪ੍ਰਮਾਣੂੰ ਊਰਜਾ ਦੇ ਸਾਧਨ ਮੁਹੱਈਆ ਕਰਵਾ ਰਿਹਾ ਹੈ। ਇਸ ਸਮੇਂ ਭਾਰਤ ਅਤੇ ਅਮਰੀਕਾ ਵਿੱਚ 92.8 ਅਰਬ ਡਾਲਰ ਦਾ ਵਪਾਰ ਚੱਲਦਾ ਹੈ। ਭਾਰਤ ਵੱਲੋਂ ਅਮਰੀਕਾ ਨਾਲ ਬਰਾਮਦ 57.67 ਅਰਬ ਡਾਲਰ ਦੀ ਹੈ ਜਦੋਂ ਕਿ ਦਰਾਮਦ 34.41 ਅਰਬ ਡਾਲਰ ਦੀ ਸਾਲਾਨਾ ਹੈ। ਇਸ ਤਰ੍ਹਾਂ ਅਮਰੀਕਾ ਨੂੰ ਵਪਾਰ ਵਿੱਚ 23.26 ਅਰਬ ਡਾਲਰ ਦਾ ਸਾਲਾਨਾ ਘਾਟਾ ਪੈ ਰਿਹਾ ਸੀ। ਉਂਝ ਤਾਂ ਭਾਵੇਂ ਅਮਰੀਕੀ ਹਾਕਮ ਕਦੇ ਤੇਲ-ਗੈਸ ਦੀਆਂ ਕੀਮਤਾਂ ਵਧਾ ਕੇ ਅਤੇ ਕਦੇ ਡਾਲਰ ਦੀਆਂ ਕੀਮਤਾਂ ਵਧਾ ਕੇ ਆਪਣੇ ਖਰਚਿਆਂ ਦਾ ਭਾਰ ਭਾਰਤ ਵਰਗੇ ਦੇਸ਼ਾਂ 'ਤੇ ਲੱਦਦੇ ਰਹਿੰਦੇ ਹਨ। ਪਰ ਹੁਣ ਜਦੋਂ ਟਰੰਪ ਭਾਰਤ ਆਇਆ ਹੈ ਤਾਂ ਇਸ ਨੇ 4 ਅਰਬ ਡਾਲਰ ਯਾਨੀ 25000 ਕਰੋੜ ਰੁਪਏ ਤੋਂ ਉੱਪਰ ਦੇ ਸਮਝੌਤੇ ਕੀਤੇ ਹਨ। ਜਿਹਨਾਂ ਵਿੱਚ 18000 ਕਰੋੜ ਰੁਪਏ ਦੇ ਤਾਂ ਅਪਾਚੀ ਹੈਲੀਕਾਪਟਰ ਹੀ ਖਰੀਦਣੇ ਹਨ। ਇਸ ਤੋਂ ਬਿਨਾ ਹੋਰ ਛੋਟੀ ਰੇਂਜ ਦੇ ਹੋਰ ਹਥਿਆਰਾਂ ਦੀ ਖਰੀਦ ਕਰਨੀ ਹੈ। ਇਸ ਤੋਂ ਇਲਾਵਾ ਭਾਰਤ ਵਿੱਚ 6 ਪ੍ਰਮਾਣੂੰ ਪਲਾਂਟ ਲਾਏ ਜਾਣੇ ਹਨ। ਹਿੰਦ ਮਹਾਂਸਾਗਰ ਵਿੱਚ ਅਮਰੀਕੀ ਵਪਾਰ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦਾ ਸਮੁੰਦਰੀ ਫੌਜ ਦਾ ਸਾਜੋ-ਸਮਾਨ ਮੁਹੱਈਆ ਕਰਨਾ ਹੈ। ਪੁਲਾੜ ਵਿੱਚ ਭਾਰਤ ਦੀ ਸਾਂਝ ਵਧਾਉਣੀ ਹੈ। ਪੈਟਰੋਲੀਅਮ ਪਦਾਰਥ ਦੀ ਸਪਲਾਈ ਵਧਾਉਣੀ ਹੈ। ਯਾਨੀ ਅਮਰੀਕਾ ਦੀਆਂ ਬੰਦ ਪਈਆਂ ਪ੍ਰਮਾਣੂੰ ਅਤੇ ਹਥਿਆਰਾਂ ਦੀਆਂ ਸਨਅੱਤਾਂ ਨੂੰ ਚੱਲਦਾ ਰੱਖ ਕੇ ਇਹਨਾਂ ਦਾ ਬੋਝ ਭਾਰਤੀ ਲੋਕਾਂ 'ਤੇ ਪਾਉਣਾ ਹੈ।
ਅਮਰੀਕੀ ਹਾਕਮ ਚਾਹੁੰਦੇ ਤਾਂ ਇਹ ਸਨ ਕਿ ਉਹਨਾਂ ਦੇ ਭਾਰਤੀ ਦਲਾਲ ਭਾਰਤੀ ਮੰਡੀ ਨੂੰ ਅਮਰੀਕਾ ਦੀ ਦੁੱਧ ਸਨਅੱਤ ਵਾਸਤੇ ਖੋਲ੍ਹ ਦੇਣ। ਪਰ ਭਾਰਤੀ ਦਲਾਲਾਂ ਨੂੰ ਇਹ ਲੱਗ ਰਿਹਾ ਸੀ ਕਿ ਪਹਿਲਾਂ ਕਰਜ਼ਿਆਂ ਅਤੇ ਕੰਗਾਲੀ ਦੀ ਝੰਬੀ ਕਿਸਾਨੀ ਕੋਲੋਂ ਜੇਕਰ ਦੁੱਧ ਦਾ ਮਾੜਾ ਮੋਟਾ ਵੀ ਕਾਰੋਬਾਰ ਖੋਹ ਲਿਆ ਗਿਆ ਤਾਂ ਉਹਨਾਂ ਕੋਲ ਬਾਗੀ ਹੋ ਨਿੱਬੜਣ ਤੋਂ ਸਿਵਾਏ ਹੋਰ ਕੋਈ ਚਾਰਾ ਹੀ ਨਹੀਂ। ਇਸ ਕਰਕੇ ਇਹ ਇਸ ਮਾਮਲੇ ਵਿੱਚ ਬੋਚ ਬੋਚ ਕੇ ਕਦਮ ਚੁੱਕਣ ਦੀ ਸਲਾਹ ਦੇ ਰਹੇ ਹਨ। ਅਮਰੀਕਾ ਨੇ ਭਾਰਤ ਨਾਲ ਜੋ ਸਮਝੌਤੇ ਕੀਤੇ ਹਨ, ਉਹਨਾਂ ਤਹਿਤ ਅਮਰੀਕਾ ਨੇ ਭਾਰਤ ਦੀਆਂ ਤੇਲ-ਗੈਸ ਆਦਿ ਦੀ ਊਰਜਾ ਦੀਆਂ ਲੋੜਾਂ ਦੀ ਪੂਰਤੀ ਕਰਨੀ ਹੈ। ਅਮਰੀਕਾ ਨੇ ਭਾਰਤ 'ਤੇ ਇਹ ਪਾਬੰਦੀ ਮੜ੍ਹੀ ਹੋਈ ਹੈ ਕਿ ਇਹ ਈਰਾਨ ਕੋਲੋਂ ਸਸਤਾ ਤੇਲ ਹਾਸਲ ਨਾ ਕਰੇ ਬਲਕਿ ਅਮਰੀਕਾ ਕੋਲੋਂ ਮਹਿੰਗੇ ਭਾਅ 'ਤੇ ਤੇਲ ਤੇ ਗੈਸ ਹਾਸਲ ਕਰੇ। ਇਸ ਤੋਂ ਬਿਨਾ ਭਾਰਤ ਲਈ ਛੋਟੇ ਹਥਿਆਰਾਂ ਦੀ ਜਿਹੜੀ ਸਪਲਾਈ ਕੀਤੀ ਜਾ ਰਹੀ ਹੈ, ਉਸ ਦਾ ਮਨੋਰਥ ਖਾਨਾਜੰਗੀ ਅਤੇ ਸਥਾਨਕ ਲੜਾਈਆਂ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਦੀ ਪੂਰਤੀ ਕੀਤੀ ਜਾਣੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਰਤੀ ਹਾਕਮ ਜਿੱਥੇ ਆਪਣੇ ਆਪ ਨੂੰ ਕਸ਼ਮੀਰ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਹੇ ਹਨ, ਉੱਥੇ ਉਹ ਮੱਧ ਭਾਰਤ ਵਿੱਚ ਮਾਓਵਾਦੀ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਅਤੇ ਮੁਸਲਿਮ ਭਾਈਚਾਰੇ ਦੀ ਬਹੁਲਤਾ ਵਾਲੇ ਦੇਸ਼ ਦੇ ਹੋਰਨਾਂ ਖਿੱਤਿਆਂ ਵਿੱਚ ਵੀ ਆਪਣੇ ਆਪ ਨੂੰ ਘਿਰਿਆ ਹੋਇਆ ਮਹਿਸੂਸ ਕਰਦੇ ਹਨ। ਇਸ ਕਰਕੇ ਉਹਨਾਂ ਲਈ ਜਿੱਥੇ ਹੁਣ ਸੜਕੀ ਆਵਾਜਾਈ ਕਰਨੀ ਮੁਹਾਲ ਬਣਨੀ ਹੈ, ਉੱਥੇ ਇਸ ਦੇ ਬਦਲ ਵਜੋਂ ਉਹ ਅਪਾਚੀ ਹੈਲੀਕਾਪਟਰਾਂ ਦੀ ਵਰਤੋਂ ਕਰਕੇ ਆਪਣੀਆਂ ਫੌਜਾਂ ਨੂੰ ਸਬੰਧਤ ਥਾਵਾਂ 'ਤੇ ਢੋਣਗੇ ਅਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਮੇਤ ਹੋਰਨਾਂ ਮੁਖੀਆਂ ਦੀ ਮਿਜ਼ਾਈਲ ਵਿਰੋਧੀ ਪ੍ਰਣਾਲੀ ਤੋਂ ਸੁਰੱਖਿਆ ਯਕੀਨੀ ਬਣਾਉਣਗੇ।

No comments:
Post a Comment