ਕਵਾਲੀ ਕਿੱਲ ਬਣ ਕੇ ਖੁੱਭੀ ਯੋਗੀ ਹਕੂਮਤ ਦੀ ਹਿੱਕ 'ਚ
17 ਜਨਵਰੀ ਨੂੰ ਲਖਨਊ ਵਿਖੇ ਹੋ ਰਹੇ ਇੱਕ ਸਰਕਾਰੀ ਸਮਾਗਮ ਵਿੱਚ ਮਸ਼ਹੂਰ ਕਲਾਕਾਰ ਮੰਜਾਰੀ ਚਤੁਰਵੇਦੀ ਵੱਲੋਂ ਪੇਸ਼ ਕੀਤੇ ਜਾ ਰਹੇ ਕਥਕ ਨੂੰ ਅੱਧ-ਵਿਚਾਲਿਉਂ ਹੀ ਰੋਕ ਦਿੱਤਾ ਗਿਆ। ਕਾਰਨ ਸੀ ਕਿ ਇਹ ਨਾਚ ਕਵਾਲੀ 'ਤੇ ਹੋ ਰਿਹਾ ਸੀ। ਇਹ ਨਾਚ ਅੱਧ-ਵਿਚਾਰੇ ਰੋਕ ਦਿੱਤੇ ਜਾਣ ਤੋਂ ਦੁਖੀ ਹੋਈ ਮੰਜਾਰੀ ਨੇ ਦੱਸਿਆ ਕਿ ਉਸ ਨੂੰ ਪੇਸ਼ਕਾਰੀ ਲਈ 45 ਮਿੰਟਾਂ ਦਾ ਸਮਾਂ ਦਿੱਤਾ ਗਿਆ ਸੀ। ਅਚਾਨਕ ਸੰਗੀਤ ਨੂੰ ਬੰਦ ਕਰ ਦਿੱਤਾ ਗਿਆ। ਉਸ ਨੂੰ ਲੱਗਾ ਕਿ ਸ਼ਾਇਦ ਇਹ ਕੋਈ ਤਕਨੀਕੀ ਨੁਕਸ ਪੈ ਗਿਆ। ਪਰ ਜਦੋਂ ਅਗਲੀ ਪੇਸ਼ਕਾਰੀ ਬਾਰੇ ਬੋਲਿਆ ਗਿਆ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਕੋਈ ਤਕਨੀਕੀ ਨੁਕਸ ਨਹੀਂ ਸੀ। ਜਦੋਂ ਚਤੁਰਵੇਦੀ ਨੇ ਆਪਣੀ ਪੇਸ਼ਕਾਰੀ ਨੂੰ ਅੱਧ-ਵਿਚਾਲੇ ਰੋਕੇ ਜਾਣ ਸਬੰਧੀ ਪੁੱਛਿਆ ਤਾਂ ਉਸ ਨੂੰ ਦੱਸਿਆ ਗਿਆ ਕਿ ''ਕਵਾਲੀ ਨਹੀਂ ਚਲੇਗੀ।''
ਅਦਾਕਾਰਾ ਨੇ ਆਖਿਆ ਕਿ ਉਸ ਨੂੰ ਉੱਤਰ ਪ੍ਰਦੇਸ਼ ਹਕੂਮਤ ਨੇ ਸੱਦਾ ਦਿੱਤਾ ਸੀ ਅਤੇ ਪ੍ਰਬੰਧਕਾਂ ਨੂੰ ਪਤਾ ਸੀ ਕਿ ਮੈਂ ਕਵਾਲੀ 'ਤੇ ਪੇਸ਼ਕਾਰੀ ਅਦਾ ਕਰਾਂਗੀ। ਗੁੱਸੇ ਵਿੱਚ ਭਰੀ-ਪੀਤੀ ਚਤੁਰਵੇਦੀ ਨੇ ਆਖਿਆ ਕਿ ''ਇਹ ਪਹਿਲਾ ਮੌਕਾ ਹੈ, ਜਦੋਂ ਮੇਰੇ ਹੀ ਸ਼ਹਿਰ ਵਿੱਚ ਮੇਰੀ ਪੇਸ਼ਕਾਰੀ ਨੂੰ ਇਸ ਤਰ੍ਹਾਂ ਰੋਕਿਆ ਗਿਆ ਹੈ।'' ਕਵਾਲੀ ਦੇ ਬੋਲ ਹਿੰਦੂਤਵੀ ਹਾਕਮਾਂ ਦੀ ਹਿੱਕ ਵਿੱਚ ਕਿੱਲ ਬਣ ਕੇ ਖੁਭ ਰਹੇ ਸਨ ਤਾਂ ਉਹਨਾਂ ਅੰਦਰਲਾ ਜਨੂੰਨ ਭੜਕ ਪਿਆ ਤੇ ਉਹਨਾਂ ਨੇ ਕਵਾਲੀ ਨੂੰ ਮੁਸਲਿਮ ਸਭਿਆਚਾਰ ਮੰਨ ਕੇ ਉਰਦੂ ਬੋਲੀ ਨੂੰ ਵਿਦੇਸ਼ੀ ਮੰਨ ਕੇ ਇਹ ਸੰਗੀਤ ਬੰਦ ਕਰਨ ਦੇ ਫੁਰਮਾਨ ਜਾਰੀ ਕਰ ਦਿੱਤੇ।

No comments:
Post a Comment