ਵਿਸਾਖੀ ਦਾ ਦਿਹਾੜਾ:
ਕਿਰਤੀ ਲੋਕਾਂ ਦੀ ਫੌਜੀ ਜਥੇਬੰਦੀ ਦਾ ਦਿਹਾੜਾ
ਗੁਰੂ ਗੋਬਿੰਦ ਸਿੰਘ ਨੇ 1699 ਦੀ ਵਿਸਾਖੀ ਵਾਲੇ ਦਿਨ ਕਿਰਤੀ-ਕਮਾਊ ਲੋਕਾਂ ਦੀ ਫੌਜੀ ਜਥੇਬਦੀ ਬਣਾਈ, ਜਿਸ ਨੂੰ ਖਾਲਸਾ ਪੰਥ ਆਖਿਆ ਜਾਂਦਾ ਸੀ। ਕਾਇਮੀ ਮੌਕੇ ਖਾਲਸਾ ਪੰਥ ਆਪਣੇ ਸਮਿਆਂ ਦੀ ਹੋਰਨਾਂ ਸਮਾਜੀ, ਸਿਆਸੀ, ਧਾਰਮਿਕ ਸਭਿਆਚਾਰਕ ਸੰਸਥਾਵਾਂ ਨਾਲੋਂ ਵੱਖਰੀ ਤੇ ਨਿਆਰੀ ਕਿਸਮ ਦੀ ਜਥੇਬੰਦੀ ਸੀ। ਗੁਰੂ ਗੋਬਿੰਦ ਸਿੰਘ ਨੇ ਜਾਬਰ ਲੋਟੂ ਹਾਕਮਾਂ ਦੇ ਖਿਲਾਫ ਜਬਰ ਦੀ ਮਾਰ ਹੇਠ ਆਏ ਮਹਿਕੂਮਾਂ ਨੂੰ ਇਕੱਠਿਆਂ ਕੀਤਾ ਸੀ। ਉਸ ਸਮੇਂ ਦੇ ਰਾਜਿਆਂ-ਰਜਵਾੜਿਆਂ, ਜਾਗੀਰਦਾਰਾਂ ਦੇ ਖਿਲਾਫ ਕਿਰਤੀ-ਕਿਸਾਨਾਂ, ਦਸਤਕਾਰਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਇੱਕ ਮੰਚ 'ਤੇ ਲਿਆ ਕੇ ਲੋਟੂਆਂ ਖਿਲਾਫ ਜਥੇਬੰਦੀ ਬਣਾ ਕੇ ਯੁੱਧ ਦਾ ਐਲਾਨ ਕੀਤਾ ਸੀ। ਜਾਗੀਰਦਾਰ, ਰਾਜੇ ਰਜਵਾੜਿਆਂ ਦੇ ਜਾਗੀਰੂ ਧੱਕੜ ਰਾਜ ਦੇ ਖਿਲਾਫ ਕਿਰਤੀ ਲੋਕਾਂ ਦੀ ਮੁਕਤੀ ਕਰਕੇ ਅਜਿਹੇ ਖਾਲਸਾ ਰਾਜ ਦੀ ਸਥਾਪਤੀ ਦਾ ਸੰਕਲਪ ਲਿਆ ਸੀ, ਜਿਸ ਵਿੱਚ ਸਭ ਤਰ੍ਹਾਂ ਦੀ ਊਚ-ਨੀਚ, ਜਾਤ-ਪਾਤ, ਅਮੀਰੀ-ਗਰੀਬੀ, ਧੱਕੇ-ਧੋੜੇ, ਜਬਰ-ਜ਼ੁਲਮ ਖਤਮ ਕੀਤੇ ਜਾਣੇ ਸਨ।
ਖਾਲਸਾ ਪੰਥ ਦੀ ਸਥਾਪਤੀ ਮੌਕੇ 'ਤੇ ਤੁਰੰਤ ਫੁੱਟਿਆ ਕੋਈ ਆਪ-ਮੁਹਾਰਾ ਵਰਤਾਰਾ ਨਹੀਂ ਸੀ ਬਲਕਿ ਲੰਬੇ ਸਮੇਂ ਤੋਂ ਚਲੇ ਆ ਰਹੇ ਘਟਨਾਕਰਮ ਦੀ ਲਗਾਤਾਰਤਾ ਵਿੱਚੋਂ ਬਣੀ ਲੋੜ ਦੀ ਪੂਰਤੀ ਦਾ ਉਪਰਾਲਾ ਸੀ। ਉਸ ਸਮੇਂ ਭਾਰਤ ਵਿੱਚ ਮੁਗਲ ਹਾਕਮਾਂ ਦਾ ਰਾਜ ਸੀ। ਮੁਗਲ ਹਾਕਮਾਂ ਦੀ ਅਧੀਨਗੀ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਉਹਨਾਂ ਦੇ ਤਾਬੇਦਾਰ ਹਿੰਦੂ-ਮੁਸਲਿਮ ਰਾਜਿਆਂ ਦਾ ਰਾਜ ਹੁੰਦਾ ਸੀ। ਪੰਜਾਬ ਦੀਆਂ ਸ਼ਿਵਾਲਿਕ ਦੀਆਂ 22 ਧਾਰਾਂ ਵਿੱਚ ਵੱਖ ਵੱਖ ਹਿੰਦੂ ਰਾਜਿਆਂ ਦਾ ਰਾਜ ਹੁੰਦਾ ਸੀ। ਜਾਗੀਰਦਾਰੀ ਪ੍ਰਬੰਧ ਵਿੱਚ ਧਰਮ ਰਾਜਿਆਂ-ਮਹਾਂਰਾਜਿਆਂ ਦੀ ਤਾਬਿਆ ਵਿੱਚ ਭੁਗਤਾਇਆ ਜਾਂਦਾ ਸੀ। ਆਮ ਲੋਕਾਂ ਲਈ ਰਾਜੇ-ਮਹਾਰਾਜੇ ਨੂੰ ਰੱਬ ਦੇ ਰੂਪ ਵਜੋਂ ਪੇਸ਼ ਕੀਤਾ ਜਾਂਦਾ ਸੀ, ਜਿਸ ਦੀ ਹਸਤੀ ਨੂੰ ਕੋਈ ਚੁਣੌਤੀ ਨਹੀਂ ਸੀ ਦੇ ਸਕਦਾ। ਚੁਣੌਤੀ ਦੇਣ ਵਾਲੇ ਨੂੰ ਬਾਗੀ ਸਮਝ ਕੇ ਕੁਚਲਿਆ ਜਾਂਦਾ ਸੀ। ਪੰਜਾਬ ਦੇ ਇਸ ਖਿੱਤੇ ਵਿੱਚ ਇੱਥੋਂ ਦੇ ਕਿਰਤੀ ਲੋਕ ਰਾਜਿਆਂ-ਮਹਾਂਰਾਜਿਆਂ ਦੀ ਦੂਹਰੀ-ਤੀਹਰੀ ਲੁੱਟ ਦਾ ਸ਼ਿਕਾਰ ਸਨ। ਲੋਕਾਂ ਵੱਲੋਂ ਜ਼ਮੀਨੀ ਲਗਾਨ ਅਤੇ ਹੋਰ ਟੈਕਸ ਆਦਿ ਨਾ ਭਰੇ ਜਾਣ ਕਰਕੇ ਉਹਨਾਂ 'ਤੇ ਜਬਰ-ਤਸ਼ੱਦਦ ਕੀਤਾ ਜਾਂਦਾ ਸੀ ਅਤੇ ਬਾਗੀਆਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਂਦਾ ਸੀ ਜਾਂ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ।
ਵੱਖ ਵੱਖ ਸਿੱਖ ਗੁਰੂਆਂ ਨੇ ਹਾਕਮਾਂ ਦੀ ਅੰਨ੍ਹੀਂ ਲੁੱਟ ਅਤੇ ਜਬਰ ਦੇ ਖਿਲਾਫ ਆਵਾਜ਼ ਉਠਾਈ ਸੀ। ਇਸ ਹੀ ਕਰਕੇ ਜਿੱਥੇ ਗੁਰੂ ਨਾਨਕ ਦੇਵ ਅਤੇ ਛੇਵੇਂ ਗੁਰੂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ ਸੀ, ਉੱਥੇ ਪੰਜਵੇਂ ਗੁਰੂ ਅਰਜਨ ਦੇਵ ਅਤੇ ਨੌਵੇਂ ਗਰੂ ਤੇਗ ਬਹਾਦਰ ਨੂੰ ਮੁਗਲ ਹਾਕਮਾਂ ਨੇ ਮੌਤ ਦੇ ਘਾਟ ਉਤਾਰਿਆ ਸੀ। ਹਾਕਮਾਂ ਦੀ ਵਧਦੀ ਲੁੱਟ-ਖੋਹ ਅਤੇ ਜਬਰ ਦੇ ਖਿਲਾਫ ਛੇਵੇਂ ਗੁਰੂ ਹਰਗੋਬਿੰਦ ਨੇ ਪੀਰੀ ਦੇ ਨਾਲ ਨਾਲ ਮੀਰੀ ਦੀ ਸਿਰਜਣਾ ਵੀ ਕੀਤੀ। ਛੇਵੇਂ ਗੁਰੂ ਨੇ ਆਪ ਅਤੇ ਉਸਦੇ ਅਨੁਆਈਆਂ ਨੇ ਸਥਾਨਕ ਰਾਜਿਆਂ ਦੇ ਧੱਕੇ-ਧੋੜਿਆਂ ਦੇ ਖਿਲਾਫ ਲੜਾਈਆਂ ਵੀ ਲੜੀਆਂ। ਛੇਵੇਂ ਗੁਰੂ ਹਰਗੋਬਿੰਦ ਨੂੰ ਹਾਕਮਾਂ ਨੇ ਫੜ ਕੇ ਦੂਰ-ਦਰਾਜ ਗਵਾਲੀਅਰ ਦੇ ਕਿਲੇ ਵਿੱਚ ਕੈਦ ਵੀ ਕਰ ਦਿੱਤਾ ਸੀ। ਪਰ ਲੋਕਾਂ ਦੇ ਫੁੱਟ ਰਹੇ ਲਾਵੇ ਨੂੰ ਭਾਂਪ ਕੇ ਮੁਗਲ ਹਾਕਮਾਂ ਨੂੰ ਹਰਗੋਬਿੰਦ ਅਤੇ 52 ਹੋਰ ਬਾਗੀ ਰਾਜਿਆਂ ਨੂੰ ਰਿਹਾਅ ਵੀ ਕਰਨਾ ਪਿਆ ਸੀ।
ਪੰਜਵੇਂ ਗੁਰੂ ਵੱਲੋਂ ਕੀਤੀਆਂ ਕੁਰਬਾਨੀਆਂ ਅਤੇ ਛੇਵੇਂ ਗੁਰੂ ਵੱਲੋਂ ਲੜੀਆਂ ਗਈਆਂ ਜੰਗਾਂ ਕਾਰਨ ਜਿੱਥੇ ਹੱਕਾਂ ਦੀ ਹਕੀਕੀ ਸਿੱਖ ਲਹਿਰ ਦਾ ਵਧਾਰਾ-ਪਸਾਰਾ ਹੋਇਆ, ਉੱਥੇ ਹਾਕਮਾਂ ਨੇ ਇਸ ਨੂੰ ਅੰਦਰੋਂ ਬਾਹਰੋਂ ਢਾਹ ਲਾਉਣ ਦੇ ਹਰਬੇ ਵਰਤਣੇ ਜਾਰੀ ਰੱਖੇ। ਜਿੱਥੇ ਰਾਮਰਾਏ ਨੂੰ ਲਾਲਚ ਦੇ ਕੇ ਅੰਦਰੋਂ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਉੱਥੇ ਨੌਵੇਂ ਗੁਰੂ ਦੇ ਨਾਂ 'ਤੇ ਥਾਂ ਥਾਂ ਮੰਜੀਆਂ ਡਾਹ ਕੇ ਖੁਦ ਨੂੰ ਸਿੱਖੀ ਦੇ ਪੈਰੋਕਾਰ ਅਤੇ ਪ੍ਰਚਾਰਕ ਹੋਣ ਦੇ ਦੰਭ ਰਚੇ ਗਏ। ਮੱਖਣ ਸ਼ਾਹ ਲੁਬਾਣਾ ਵਰਗੇ ਵਿਦਵਾਨ ਅਤੇ ਸਮਰੱਥ ਬੰਦਿਆਂ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਨੇ ਆਪਣੀ ਕਹਿਣੀ ਨੂੰ ਕਰਨੀ ਵਿੱਚ ਸਾਕਾਰ ਕਰ ਵਿਖਾਇਆ ਤਾਂ ਵਿਆਪਕ ਲੋਕਾਈ ਦਾ ਉਹਨਾਂ ਨੂੰ ਸਮਰਥਨ ਹਾਸਲ ਹੋਇਆ।
ਗੁਰੂ ਤੇਗ ਬਹਾਦਰ ਨੇ ਜਿੱਥੇ ਭਾਰਤੀ ਲੋਕਾਂ ਦੀ ਮੁਕਤੀ ਨੂੰ ਪ੍ਰਣਾਈ ਸਿੱਖ ਲਹਿਰ ਦਾ ਦੂਰ-ਪੂਰਬ ਤੱਕ ਢਾਕੇ ਤੱਕ ਪ੍ਰਚਾਰ ਕੀਤਾ, ਉੱਥੇ ਉਹਨਾਂ ਦੀ ਇਹ ਕੋਸ਼ਿਸ਼ ਵੀ ਰਹੀ ਕਿ ਮੁਗਲ ਹਾਕਮਾਂ ਦੇ ਖਿਲਾਫ ਲੜਨ-ਭਿੜਨ ਵਾਲੇ ਬਾਗੀਆਂ ਨੂੰ ਇੱਕਜੁੱਟ ਕੀਤਾ ਜਾਵੇ। ਐਨਾ ਹੀ ਨਹੀਂ ਉਸਨੇ ਜਿੱਥੇ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਮੁਗਲਾਂ ਦੇ ਤਾਬੇਦਾਰ ਹਿੰਦੂ ਰਾਜਿਆਂ ਖਿਲਾਫ ਲੋਕ ਲਾਮਬੰਦੀ ਕਰਕੇ ਅਨੇਕਾਂ ਲੜਾਈਆਂ ਲੜੀਆਂ, ਉੱਥੇ ਉਸਨੇ ਆਨੰਦਪੁਰ ਦੀ ਧਰਤੀ ਨੂੰ ਜੰਗਲੀ-ਪਹਾੜੀ ਖੇਤਰ ਵਜੋਂ ਯੁੱਧਨਤੀਕ ਇਲਾਕੇ ਦੇ ਤੌਰ 'ਤੇ ਚੁਣਿਆ ਅਤੇ ਇੱਥੇ ਕਿਲਾ ਬਣਾ ਕੇ ਗੁਰੀਲਾ ਜੰਗ ਦੀ ਤਿਆਰੀ ਕੀਤੀ, ਉਥੇ ਉਸਨੇ ਪੰਜਾਬ ਦੇ ਅਨੇਕਾਂ ਖੇਤਰਾਂ ਵਿੱਚ ਮੁਗਲ ਹਾਕਮਾਂ ਦੇ ਵਿਰੋਧੀ ਬਾਗੀਆਂ ਨੂੰ ਇੱਕ ਇਕਜੁੱਟ ਕਰਨ ਦੇ ਯਤਨ ਕੀਤੇ। ਮੁਗਲ ਹਾਕਮਾਂ ਨੇ ਗੁਰੂ ਤੇਗ ਬਹਾਦਰ ਦੀਆਂ ਸਰਗਰਮੀਆਂ ਨੂੰ ਗੰਭੀਰਤ ਨਾਲ ਲੈਂਦੇ ਹੋਏ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਦੇ ਜੁਝਾਰੂ ਸਿੱਖਾਂ ਸਮੇਤ ਉਹਨਾਂ ਨੂੰ ਅੰਤਾਂ ਦੇ ਤਸੀਹੇ ਦੇ ਕੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ।
ਜਿਸ ਵੇਲੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਉਸ ਸਮੇਂ ਗੁਰੂ ਗੋਬਿੰਦ ਸਿੰਘ ਦੀ ਉਮਰ ਛੋਟੀ ਸੀ। ਭਾਵੇਂ ਕਿ ਗੁਰੂ ਗੋਬਿੰਦ ਸਿੰਘ ਨੂੰ ਬਹੁਤ ਸ਼ੁਰੂ ਦੇ ਬਚਪਨ ਵਿੱਚ ਹੀ ਉੱਚਪਾਏ ਦੀ ਚੰਗੀ ਸਿੱਖਿਆ ਅਤੇ ਤਜਰਬਾ ਹਾਸਲ ਹੋਣਾ ਸ਼ੁਰੂ ਹੋ ਗਿਆ ਸੀ, ਪਰ ਉਸ ਸਮੇਂ ਮਾਤਾ ਗੁਜਰੀ ਅਤੇ ਹੋਰਨਾਂ ਤਜਰਬੇਕਾਰ ਆਗੂਆਂ ਦੇ ਸਾਥ ਨੇ ਸਿੱਖ ਲਹਿਰ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣਾ ਜਾਰੀ ਰੱਖਿਆ। ਗੁਰੂ ਗੋਬਿੰਦ ਸਿੰਘ ਨੇ ਚੜ੍ਹਦੀ ਉਮਰ ਵਿੱਚ ਹੀ ਸਸ਼ਤਰ ਵਿਦਿਆ ਅਤੇ ਘੋੜ-ਸਵਾਰੀ ਦੀ ਮੁਹਾਰਤ ਹਾਸਲ ਕੀਤੀ ਅਤੇ ਸਥਾਨਕ ਹਿੰਦੂ ਰਾਜਿਆਂ ਨਾਲ ਛੋਟੀਆਂ ਲੜਾਈਆਂ ਲੜਦੇ ਹੋਏ ਜਿੱਤਾਂ ਹਾਸਲ ਕੀਤੀਆਂ। ਗੁਰੂ ਗੋਬਿੰਦ ਸਿੰਘ ਦਾ ਜਨਮ ਪਟਨੇ ਵਿੱਚ ਹੋਇਆ ਸੀ। ਆਨੰਦਪੁਰ ਰਹਿੰਦੇ ਹੋਏ ਉਹਨਾਂ ਨੇ ਰਵਾਲਸਰ ਤੋਂ ਲੈ ਕੇ ਪਾਉਂਟਾ ਸਾਹਿਬ ਅਤੇ ਹੇਮਕੁੰਟ ਤੱਕ ਹਕੂਮਤ ਦੇ ਬਾਗੀਆਂ ਨੂੰ ਇੱਕਜੁੱਟ ਕਰਨ ਦੇ ਯਤਨ ਕੀਤੇ।
ਆਪਣੀ ਜਵਾਨੀ ਦੇ ਸਿਖਰਾਂ 'ਤੇ ਪਹੁੰਚ ਕੇ 34 ਸਾਲ ਤੱਕ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਨੇ ਗੁਰੂ ਗਰੰਥ ਸਾਹਿਬ ਸਮੇਤ ਪੁਰਾਣ-ਕੁਰਾਨ-ਵੇਦ-ਗਰੰਥਾਂ ਦਾ ਜਿੰਨਾ ਅਧਿਐਨ ਕੀਤਾ ਅਤੇ ਖੁਦ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਜੋ ਕੁੱੱਝ ਹਾਸਲ ਕੀਤਾ ਸੀ, ਉਸ ਵਿਚੋਂ ਉਸ ਨੂੰ ਜਾਪਿਆ ਕਿ ਉਸ ਸਮੇਂ ਜ਼ਾਲਮਾਂ ਦੀ ਲੁੱਟ ਤੇ ਜਬਰ ਦਾ ਟਾਕਰਾ ਕਰਨ ਲਈ ਇੱਕ ਜਥੇਬੰਦ ਫੌਜੀ ਸ਼ਕਤੀ ਦੀ ਲੋੜ ਹੈ। ਇਸ ਦੀ ਲੋੜ ਉਹਨਾਂ ਨੂੰ ਪਹਿਲਾਂ ਵੀ ਲੱਗਦੀ ਸੀ ਤਾਂ ਕਰਕੇ ਹੀ ਉਹ ਲੋਕਾਂ ਨੂੰ ਦੈਵੀ ਸ਼ਕਤੀਆਂ ਕੋਲੋਂ ਮੁਕਤੀ ਦੀ ਝਾਕ ਛੱਡ ਕੇ ਆਪਣੀ ਤਾਕਤ ਰਾਹੀਂ ਆਪਣੇ ਮਸਲੇ ਹੱਲ ਕਰਨ ਦੀ ਸਿੱਖਿਆ ਦਿੰਦੇ ਰਹੇ ਅਤੇ ਚੰਡੀ ਦੀ ਵਾਰ ਦੀ ਸਿਰਜਣਾ ਕਰਕੇ ਲੋਕਾਂ ਵਿੱਚ ਹਥਿਆਰਬੰਦ ਸ਼ਕਤੀ ਦੇ ਮਹੱਤਵ ਨੂੰ ਉਭਾਰਿਆ। ਗੁਰੂ ਗੋਬਿੰਦ ਸਿੰਘ ਨੇ ਜਿੱਥੇ ਬਾਹਰੀ ਦੁਸ਼ਮਣਾਂ ਨੂੰ ਹਰਾਉਣ ਲਈ ਅਨੇਕਾਂ ਲੜਾਈਆਂ ਲੜੀਆਂ, ਉੱਥੇ ਉਸ ਨੇ ਗੁਰੂਆਂ ਦੇ ਨਾਂ 'ਤੇ ਚੜ੍ਹਾਵੇ ਛਕਣ ਵਾਲੇ ਦੰਭੀ ਪ੍ਰਚਾਰਕਾਂ (ਮਸੰਦਾਂ) ਨੂੰ ਆਨੰਦਪੁਰ ਸਾਹਿਬ ਵਿੱਚ ਜਿੰਦਾ ਸਾੜਿਆ ਸੀ। ਗੁਰੂ ਗੋਬਿੰਦ ਸਿੰਘ ਦੀ ਇਹ ਧਾਰਨਾ ਸੀ ਕਿ ਅੰਦਰਲੇ ਦੁਸ਼ਮਣਾਂ ਨੂੰ ਪਹਿਲਾਂ ਮਾਤ ਦਿੱਤੇ ਬਿਨਾ ਬਾਹਰਲੇ ਦੁਸ਼ਮਣਾਂ ਨੂੰ ਹਰਾਇਆ ਨਹੀਂ ਜਾ ਸਕਦਾ। ਲੋਟੂ ਹਾਕਮਾਂ ਦੇ ਖਿਲਾਫ ਜਿੱਥੇ ਉਹਨਾਂ ਨੇ ਖੁਦ ਆਪਣੀ ਹਥਿਆਰਬੰਦ ਸ਼ਕਤੀ ਖੜ੍ਹੀ ਕੀਤੀ, ਉੱਥੇ ਜਾਬਰ ਦੁਸ਼ਮਣਾਂ ਨੂੰ ਮਾਤ ਦੇਣ ਲਈ ਪੀਰ ਬੁੱਧੂ ਸ਼ਾਹ ਵਰਗਿਆਂ ਨਾਲ ਇਕੱਠੇ ਮਿਲ ਕੇ ਵੀ ਲੜਾਈ ਕੀਤੀ।
ਖਾਲਸਾ ਪੰਥ ਵਰਗੀ ਹਥਿਆਰਬੰਦ ਜਥੇਬੰਦੀ ਖੜ੍ਹੀ ਕਰਨ ਪਿੱਛੇ ਗੁਰੂ ਗੋਬਿੰਦ ਸਿੰਘ ਦੀ ਵਿਰਸੇ ਵਿੱਚੋਂ ਮਿਲੀ ਹੋਈ ਧਾਰਨਾ ਕੰਮ ਕਰਦੀ ਸੀ ਕਿ ''ਬਲ ਛੁਟਕਿਓ ਬੰਧਨ ਪਰੇ, ਕਿਛ ਨ ਹੋਤ ਉਪਾਇ''। ਸਭ ਕੁੱਝ ਹਾਸਲ ਕਰਨ ਲਈ ਉਹਨਾਂ ਦੀ ਸਮਝ ਸੀ ਬੰਦੇ ਨੂੰ ਖੁਦ ਅਜਿਹੇ ਹੀਲੇ-ਵਸੀਲੇ ਕਰਨੇ ਪੈਣਗੇ। ''ਨਾਨਕ ਸਭ ਕਿਛ ਤੁਮਰੇ ਹਾਥ ਮੇ, ਤੁਮ ਹੀ ਹੋਤ ਸਹਾਇ''। ਸਭ ਕੁੱਝ ਬੰਦੇ ਦੇ ਹੱਥ ਵਿੱਚ ਹੈ ਅਤੇ ਉਹ ਖੁਦ ਹੀ ਖੁਦ ਦਾ ਮੱਦਦਗਾਰ ਹੋ ਸਕਦਾ ਹੈ। ਹੋਰ ਅੱਗੇ ਵੀ ਇਸਦੀ ਪੁਸ਼ਟੀ ਹੁੰਦੀ ਹੈ- ''ਅਪਨੇ ਹਥੀਂ ਆਪੇ ਹੀ ਅਪਨਾ ਕਾਜ ਸਵਾਰੀਏ'' । ਇਹ ਰਾਹ ਗੁਰੂ ਨਾਨਕ ਹੋਰਾਂ ਨੇ ਸਾਫ ਕਰ ਦਿੱਤਾ ਸੀ ਕਿ ਕਿਰਤ ਕਰਨੀ ਚਾਹੀਦੀ ਹੈ, ਵੰਡ ਕੇ ਛਕਣਾ ਚਾਹੀਦਾ ਹੈ ''ਘਾਲ ਖਾਇ ਕਿਛ ਹਥਹੁ ਦੇਹਿ, ਨਾਨਕ ਰਾਹਿ ਪਛਾਣੈ ਸੇਇ।'' ਗੁਰੂਆਂ ਦੀ ਸਿੱਖਿਆ ਵਿੱਚੋਂ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਧਾਰਨਾ ਇਹ ਬਣੀ ਸੀ ਕਿ ''ਬਲ ਹੂਆ ਬੰਧਨ ਛੁਟੈ, ਸਭ ਕਿਛ ਹੋਤ ਉਪਾਇ।''
ਗੁਰੂ ਗੋਬਿੰਦ ਸਿੰਘ ਦੀ ਧਾਰਨਾ ਦੇ ਮੁਤਾਬਕ ਜਿੱਥੇ ਜਬਰ ਹੈ, ਉੱਥੇ ਟੱਕਰ ਹੈ, ਇਹ ਕੁੱਝ ਉਹਨਾਂ ਦੇ ਇਹਨਾਂ ਬੋਲਾਂ ਤੋਂ ਸਪੱਸ਼ਟ ਹੁੰਦਾ ਹੈ, ''ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ।'' ਉਹਨਾਂ ਦੇ ਮੁਤਾਬਕ ''ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ£'' ਦੀ ਤਿਆਰੀ ਕਰਨੀ ਚਾਹੀਦੀ ਹੈ। ਉਹਨਾਂ ਲਈ ''ਜਦੋਂ ਧਿਰ ਉਪਾਵਾਂ ਦੀ ਹਾਰਦੀ, ਤਾਂ ਜਾਇਜ਼ ਵਰਤੋਂ ਤਲਵਾਰ ਦੀ'' ਨੀਤੀ 'ਤੇ ਚੱਲਣਾ ਜ਼ਰੂਰੀ ਸੀ ਤੇ ਇਹ ਕੁੱਝ ਬਾਅਦ ਵਿੱਚ ਉਹਨਾਂ ਨੇ ਜ਼ਫਰਨਾਮੇ ਵਿੱਚ ਦਰਜ਼ ਕੀਤਾ ਸੀ ਕਿ
ਚੂ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ£
ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਏ ਦਸਤ£
(ਦਸ਼ਮ ਗ੍ਰੰਥ, ਪੰਨਾ 1390)
ਗੁਰੂ ਗੋਬਿੰਦ ਸਿੰਘ ਨੇ ਜਾਗੀਰੂ ਰਾਜਿਆਂ-ਰਜਵਾੜਿਆਂ ਦੇ ਖਿਲਾਫ ਆਪਣੀ ਫੌਜੀ ਜਥੇਬੰਦੀ ਦੀ ਕਾਇਮੀ ਕਰਨ ਦਾ ਸੰਕਲਪ ਉਭਾਰਿਆ, ਜਿਹਨਾਂ ਵਿੱਚ ਵੱਡੀ ਭਾਰੀ ਗਿਣਤੀ ਕਿਰਤੀ ਕਾਮਿਆਂ ਅਤੇ ਕਿਸਾਨਾਂ ਦੀ ਸੀ। ਜਾਗੀਰੂ ਸਮਾਜਾਂ ਵਿੱਚ ਕਿਉਂਕਿ ਆਜ਼ਾਦੀ, ਬਰਾਬਰੀ, ਭਾਈਚਾਰੇ ਵਰਗੇ ਕੋਈ ਵਰਤਾਰੇ ਨਹੀਂ ਹੁੰਦੇ ਬਲਕਿ ਰਾਜੇ-ਮਹਾਰਾਜੇ ਦੇ ਮੂੰਹੋਂ ਬੋਲੇ ਹਰ ਬੋਲ ਨੂੰ ਹੀ ਕਾਨੂੰਨ ਵਜੋਂ ਪੇਸ਼ ਕਰਕੇ ਲੋਕਾਂ ਨੂੰ ਸਤਿਬਚਨ ਆਖ ਕੇ ਸਵਿਕਾਰਨ ਲਈ ਮਜਬੂਰ ਕਰਦੇ ਹਨ ਤਾਂ ਅਜਿਹੇ ਸਮਿਆਂ ਵਿੱਚ ਦੁਸ਼ਮਣ ਦੀ ਫੌਜੀ ਸ਼ਕਤੀ ਦਾ ਟਾਕਰਾ ਫੌਜ ਨਾਲ ਹੀ ਕੀਤਾ ਜਾ ਸਕਦਾ ਸੀ। ਕਿਰਤੀ ਲੋਕਾਂ ਦੀ ਅਜਿਹੀ ਫੌਜੀ ਜਥੇਬੰਦੀ ਖਾਲਸਾ ਪੰਥ ਦੇ ਮਨੋਰਥ ਅਤੇ ਕਾਰਜਾਂ ਸਬੰਧੀ ਗੁਰੂ ਗੋਬਿੰਦ ਸਿੰਘ ਨੇ ਦਰਸਾਇਆ ਸੀ:
ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮਹਿ ਹਉ ਕਰਹੁ ਨਿਵਾਸ।
ਖਾਲਸਾ ਮੇਰੋ ਨਿਰਧਨ ਕੋ ਪਾਲੈ। ਖਾਲਸਾ ਮੇਰੋ ਆਪਾ ਗਾਲੈ।
ਖਾਲਸਾ ਮੇਰੋ ਰਹੇ ਤਰੰਗ। ਖਾਲਸਾ ਮੇਰੋ ਕਰੇ ਨਿਤ ਜੰਗ।
ਜਬ ਲਗ ਖਾਲਸਾ ਰਹੇ ਨਿਆਰਾ। ਤਬ ਲਗ ਤੇਜ ਦੇਉ ਮੈਂ ਸਾਰਾ।
ਜਬ ਇਹ ਗਹੈ ਬਿਪਰਨ ਕੀ ਰੀਤ। ਮੈ ਨ ਕਰੂ ਇਨਕੀ ਪ੍ਰਤੀਤ।
ਖਾਲਸਾ ਮੇਰੋ ਮੁੱਖ ਹੈ ਅੰਗ। ਖਾਲਸੇ ਕੇ ਹੌ ਬਸਤਿ ਸਦ ਸੰਗ।
ਖਾਲਸਾ ਮੇਰੋ ਇਸ਼ਟ ਸੁਹਿਰਦ। ਖਾਲਸਾ ਮੇਰੋ ਕਹਿਯਤ ਬਿਰਦ।
ਖਾਲਸਾ ਮੇਰੋ ਪੱਛ ਰੁ ਪਦ। ਖਾਲਸਾ ਮੇਰੋ ਸੁਖ ਅਹਿਲਾਦ।
ਖਾਲਸਾ ਮੇਰੋ ਮਿੱਤ ਸਖਾਈ। ਖਾਲਸਾ ਮਾਤ ਪਿਤਾ ਸੁਖਦਾਈ।
ਖਾਲਸਾ ਮੇਰੀ ਸ਼ੋਭਾ ਸ਼ੀਲ। ਖਾਲਸਾ ਬੰਧੁ ਸਖਾ ਸਦ ਡੀਲ।
ਖਾਲਸਾ ਮੇਰੀ ਜਤਿ ਅਰੁ ਪਤਿ। ਖਾਲਸਹਿ-ਸੋ-ਮਾਕਹੁ-ਉਤਪਤ।
ਅਜਿਹੇ ਖਾਲਸੇ ਲਈ ਹਥਿਆਰਬੰਦ ਹੋਣ ਸਭ ਤੋਂ ਪਹਿਲੀ ਤਰਜੀਹ ਦਿੱਤੀ ਗਈ:
''ਪ੍ਰਿਥਮ ਭਗੌਤੀ ਸਿਮਰਿ ਕੈ ਗੁਰੂ ਨਾਨਕ ਲਈ ਧਿਆਇ।''
ਗੁਰੂ ਗੋਬਿੰਦ ਸਿੰਘ ਲੋਕਾਂ ਵਿੱਚੋਂ ਸਾਜੇ ਗਏ ਖਾਲਸੇ ਨੂੰ ਆਪਣੇ ਆਪੇ ਤੋਂ ਉਪਰਲਾ ਸਥਾਨ ਦਿੱਤਾ ਸੀ:
''ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ
ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ£
ਆਪ ਆਉਘ ਟਰੈ ਇਨ ਹੀ ਕੇ ਪ੍ਰਸਾਦਿ
ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ£
ਇਨ ਹੀ ਕੇ ਪ੍ਰਸਾਦਿ ਸੁ ਬਿੱਦਿਆ ਲਈ
ਇਨ ਹੀ ਕੀ ਕ੍ਰਿਪਾ ਸਭ ਸ਼ੱਤ੍ਰ Îੂ (ਸ਼ੱਤਰੂ) ਮਰੈ£
ਇਨ ਹੀ ਕੀ ਕ੍ਰਿਪਾ ਸਜੇ ਹਮ ਹੈਂ
ਨਹੀਂ ਮੋਸੋ ਗਰੀਬ ਕਰੋਰ ਪਰੇ£
ਸੇਵ ਕਰੀ ਇਨ ਹੀ ਕੀ ਭਾਵਤ
ਅਉਰ ਕੀ ਸੇਵ ਸੁਹਾਤ ਨਾ ਜੀਕੋ£
ਦਾਨ ਦਯੋ ਇਨ ਹੀ ਕੋ ਭਾਲੋ
ਅਰੁ ਆਨ ਕੋ ਦਾਨ ਨ ਲਾਗਤ ਨੀਕੋ£
ਆਗੈ ਫਲੈ ਇਨ ਹੀ ਕੋ ਦਯੋ
ਜਗ ਮੈਂ ਜਸੁ ਅਉਰ ਦਯੋ ਸਭੀ ਫੀਕੋ£
ਮੋ ਗ੍ਰਹਿ ਮੈ ਮਨ ਤੇ ਤਨ ਤੇ
ਸਿਰ ਲੌ ਧਨ ਹੈ ਸਭ ਹੀ ਇਨ ਹੀ ਕੋ£
ਗੁਰੂ ਗੋਬਿੰਦ ਸਿੰਘ ਅਨੁਸਾਰ ਸਿੱਖ ਪੰਥ ਫੌਜੀ ਜਥੇਬੰਦੀ ਦਾ ਜਿਹੜਾ ਜਾਬਤਾ ਤਿਆਰ ਕੀਤਾ ਸੀ, ਉਸ ਅਨੁਸਾਰ ਸਿੰਘਾਂ ਨੇ ਜੰਗਲਾਂ ਵਿੱਚ ਜਾ ਕੇ ਗੁਰੀਲਾ ਜੰਗ ਲੜਨੀ ਹੈ। ਹਾਕਮਾਂ ਨੇ ਆਮ ਲੋਕਾਂ ਲਈ ਹਥਿਆਰ ਰੱਖਣ ਦੀ ਪਾਬੰਦੀ ਲਾਈ ਹੋਈ ਸੀ, ਸਿੱਖ ਜਥੇਬੰਦੀ ਵਿੱਚ ਇਹ ਰੱਖਣੇ ਲਾਜਮੀ ਬਣਾਏ ਗਏ। ਉਂਝ ਸਿੱਖ ਫੌਜੀਆਂ ਲਈ ਖੰਡਾ, ਚੱਕਰ, ਤੀਰ-ਕਮਾਨ ਤੇ ਭਾਲੇ ਆਦਿ ਦੀ ਵਰਤੋਂ ਵਿੱਚ ਮੁਹਾਰਤ ਰੱਖਣ ਲਈ ਤਿਆਰ ਕੀਤਾ ਗਿਆ ਸੀ। ਸਿੱਖ ਤੀਰਾਂ ਨੂੰ ਪੀਰਾਂ ਵਾਂਗੂੰ ਪਿਆਰਦੇ ਸਨ। ਗੁਰੂ ਗੋਬਿੰਦ ਸਿੰਘ ਆਪਣੇ ਖਾਲਸੇ ਦੀ ਵਿਆਖਿਆ ਉਪਰੰਤ ਹਥਿਆਰਾਂ ਦੇ ਮਹੱਤਵ ਨੂੰ ਵਾਰ ਵਾਰ ਉਚਿਆਇਆ। ਗੁਰੂ ਗੋਬਿੰਦ ਸਿੰਘ ਅਨੁਸਾਰ, ''ਸਸ਼ਤ੍ਰ ਕੇ ਅਧੀਨ ਹੈ ਰਾਜ'' ਸੀ।
ਉਹਨਾਂ ਦੀ ਸਮਝ ਸੀ ਕਿ
''ਕੋ ਕਾਹੂੰ ਕੋ ਰਾਜ ਨ ਦੇਹਿ ਹੈ
ਜੋ ਲੇਹਿ ਹੈ, ਨਿਜ ਬਲ ਸੇ ਲੇਹਿ ਹੈ''
ਗੁਰੂ ਗੋਬਿੰਦ ਸਿੰਘ ਕਿਹੋ ਜਿਹਾ ਰਾਜ ਲਿਆਉਣਾ ਚਾਹੁੰਦੇ ਸਨ, ਇਸ ਬਾਰੇ ਬਹੁਤ ਦੇਰ ਪਹਿਲਾਂ ਗੁਰੂ ਰਵਿਦਾਸ ਨੇ ਸਾਫ ਕਰ ਦਿੱਤਾ ਸੀ-
ਬੇਗਮਪੁਰਾ ਸਹਰ ਕੋ ਨਾਉ£
ਦੂਖ ਅਦੋਹ ਨਹੀਂ ਤਿਹਿ ਠਾਉ£
ਨਾ ਤਸਵੀਸ ਖਿਰਾਜੁ ਨਾ ਮਾਲੁ£
ਖਉਫ ਨ ਖਤਾ ਨ ਤਰਸ਼ ਜਵਾਲ£
ਅਬ ਮੋਹਿ ਖੂਬ ਵਤਨ ਰਾਹ ਪਾਈ£
ਊਹਾਂ ਖੈਰਿ ਸਦਾ ਮੇਰੇ ਭਾਈ£
ਕਾਇਮੁ ਦਾਇਮੁ ਸਦਾ ਪਾਤਸਾਹੀ£
ਦੋ ਨ ਸੇਮ, ਏਕ ਸੋ ਆਹੀ£
ਆਬਾਦਾਨੁ ਸਦਾ ਮਸਹੂਰ£
ਊਹਾਂ ਗਨੀ ਬਸਹਿ ਮਾਮੂਰ£
ਤਿਉ ਤਿਉ ਸੈਲ ਕਰਹਿ, ਜਿਉ ਭਾਵੇ£
ਮਹਰਮ ਮਹਲ ਨਕ ਅਟਕਾਨਵੈ£
ਕਹਿ ਰਵਿਦਾਸ ਖਾਲਸ ਚਮਾਰਾ£
ਜੋ ਹਮ ਸਹਰੀ ਸੋ ਮੀਤ ਹਮਾਰਾ£
(ਉਸ ਸ਼ਹਿਰ ਦਾ ਨਾਂ ਬੇਗਮਪੁਰਾ ਹੈ ਜਿਥੇ ਕੋਈ ਗਮ ਨਹੀਂ। ਉਸ ਥਾਂ ਕੋਈ ਦੁੱਖ, ਚਿੰਤਾ ਨਹੀਂ ਹੈ। ਉਸ ਥਾਂ ਕੋਈ ਘਬਰਾਹਟ ਤੇ ਜਾਇਦਾਦ ਨਹੀਂ ਹੈ, ਉੱਥੇ ਕੋਈ ਫਿਕਰ ਨਹੀਂ। ਉੱਥੇ ਕੋਈ ਖਤਰਾ ਨਹੀਂ, ਡਰ ਨਹੀਂ ਕੋਈ ਘਾਟਾ ਨਹੀਂ। ਹੁਣ ਮੈਂ ਉਸ ਥਾਂ ਦਾ ਪਤਾ ਲਾ ਲਿਆ ਹੈ ਜਿਥੇ ਸਦਾ ਸੁਖ ਹੀ ਹਨ। ਉੱਥੇ ਅਜਿਹੀ ਪਾਤਸ਼ਾਹੀ ਸਦਾ ਕਾਇਮ ਹੈ ਜਿੱਥੇ ਕੋਈ ਦੂਜਾ-ਤੀਜਾ ਨਹੀਂ ਸਭ ਇੱਕੋ ਜਿਹੇ ਹਨ। ਉਹ ਸ਼ਹਿਰ ਸਦਾ ਆਬਾਦ ਤੇ ਉੱਘਾ ਹੈ। ਉਸ ਥਾਂ ਸਭ ਰੱਜੇ ਤੇ ਧਨਵਾਨ ਲੋਕ ਵਸਦੇ ਹਨ। ਉੱਥੇ ਸਾਰੇ ਇੱਕ ਦੂਜੇ ਦੇ ਭੇਤੀ ਹਨ ਖੁਸ਼ ਰਹਿੰਦੇ ਹਨ। ਉੱਥੇ ਕਿਸੇ 'ਤੇ ਕੋਈ ਰੋਕ-ਟੋਕ ਨਹੀਂ। ਕੋਈ ਕਿਤੇ ਵੀ ਜਾ ਸਕਦਾ ਹੈ। ਦੁੱਖਾਂ ਕਲੇਸ਼ਾਂ ਤੋਂ ਮੁਕਤ ਰਵਿਦਾਸ ਚਮਾਰ ਆਖਦਾ ਹੈ ਕਿ ਜਿਹੜਾ ਵੀ ਉੱਥੇ ਰਹਿੰਦਾ ਹੈ ਉਹ ਸਾਡਾ ਮਿੱਤਰ ਹੈ।)
ਇਹ ਹੀ ਧਾਰਨਾ ਗੁਰੂ ਨਾਨਕ ਦੇਵ ਨੇ ਅੱਗੇ ਤੋਰੀ ਸੀ ਜਿੱਥੇ
''ਸਭੈ ਸਾਂਝੀਵਾਲ ਸਦਾਇਨ ਕੋਇ ਨਾ ਦਿਸੇ ਬਾਹਰਾ ਜੀਉ।''
ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਿਰਜਣਾ ਉਪਰੰਤ ਨਾ ਸਿਰਫ ਖਾਲਸੇ ਨੂੰ ਹੀ ਜੰਗ ਦੇ ਮੈਦਾਨ ਵਿੱਚ ਉਤਾਰਿਆ ਬਲਕਿ ਖੁਦ ਆਪ, ਆਪਣੇ ਮਾਪੇ ਅਤੇ ਆਪਣੇ ਬੱਚੇ ਵੀ ਇਸ ਕਾਜ ਦੇ ਲੇਖੇ ਲਾਏ। ਉਹਨਾਂ ਨੂੰ ਖਾਲਸੇ ਵਿੱਚੋਂ ਹੀ ਆਪਣਾ ਆਪਾ ਅਤੇ ਆਪਣਾ ਪਰਿਵਾਰ ਵਿਖਾਈ ਦਿੰਦਾ ਸੀ। ਇਸੇ ਕਰਕੇ ਹੀ ਉਹਨਾਂ ਆਖਿਆ ਸੀ,
''ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ।''
ਕਾਰਲ ਮਾਰਕਸ ਦੀਆਂ ਲਿਖਤਾਂ ਵਿੱਚ ਗੁਰੂ ਗੋਬਿੰਦ ਸਿੰਘ ਬਾਰੇ ਆਖਿਆ ਗਿਆ ਸੀ, ''ਗੋਬਿੰਦਾ ਵਾਜ਼ ਏ ਰੈਵਿਲੀਅਨ'' ਯਾਨੀ ਗੋਬਿੰਦ ਇੱਕ ਬਾਗੀ ਸੀ। ਮਾਰਕਸ ਅਤੇ ਏਂਗਲਜ਼ ਹੋਰਾਂ ਨੇ ਕਮਿਊਨਿਸਟ ਮੈਨੀਫੈਸਟੋ ਵਿੱਚ ਲਿਖਿਆ ਸੀ ਕਿ ਜਦੋਂ ਤੋਂ ਮਨੁੱਖੀ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ ਹੈ, ਉਸ ਤੋਂ ਪਿੱਛੋਂ ਦਾ ਮਨੁੱਖਤਾ ਦਾ ਇਤਿਹਾਸ ਜਮਾਤੀ ਘੋਲਾਂ ਦਾ ਇਤਿਹਾਸ ਹੈ। ਗੁਰੂ ਗੋਬਿੰਦ ਸਿੰਘ ਹੋਰਾਂ ਨੇ ਆਪਣੇ ਸਮੇਂ ਵਿੱਚ ਯੁੱਧ ਲੜੇ। ਮਾਰਕਸ ਹੋਰਾਂ ਦੇ ਅਨੁਸਾਰ ਤਾਂ ਉਹ ਵੀ ਜਮਾਤੀ ਯੁੱਧ ਹੀ ਸਨ। ਅੱਜ ਦੇ ਸਮੇਂ ਵਿੱਚ ਜਿਹੜੇ ਲੋਕ ਜਮਾਤੀ ਯੁੱਧ ਲੜ ਰਹੇ ਹਨ, ਉਹਨਾਂ ਨੂੰ ਵਿਸਾਖੀ ਵਰਗੇ ਪਵਿੱਤਰ ਦਿਹਾੜੇ 'ਤੇ ਆਪਣੇ ਜੁਝਾਰੂ ਵਿਰਸੇ ਤੋਂ ਰੌਸ਼ਨੀ ਲੈ ਕੇ ਗੁਰੂਆਂ ਦੇ ਅਧੂਰੇ ਕਾਜ ਨੂੰ ਪੂਰਾ ਕਰਨ ਲਈ ਡਟੇ ਰਹਿਣਾ ਚਾਹੀਦਾ ਹੈ।
(ਨੋਟ- ਇਸ ਲਿਖਤ ਵਿੱਚ ਹਵਾਲੇ ਵੱਖ ਵੱਖ ਲੇਖਕਾਂ ਦੀਆਂ ਲਿਖਤਾਂ ਵਿੱਚੋਂ ਲਏ ਗਏ ਹਨ, ਉਹਨਾਂ ਵਿੱਚ ਵੀ ਦਿੱਤੇ ਹਵਾਲਿਆਂ ਵਿੱਚ ਕਈ ਤਰ੍ਹਾਂ ਸ਼ਬਦਾਂ ਵਿੱਚ ਅੰਤਰ ਪਾਏ ਗਏ ਹਨ। ਇੱਥੇ ਦਿੱਤੇ ਹਵਾਲਿਆਂ ਵਿੱਚ ਵੀ ਸ਼ਬਦ ਬਣਤਰ ਵਿੱਚ ਕੋਈ ਨਾ ਕੋਈ ਫਰਕ ਰਹਿ ਗਿਆ ਹੋ ਸਕਦਾ ਹੈ। ਢੁਕਵੇਂ ਸ਼ਬਦਾਂ ਵਿੱਚ ਕੋਈ ਉਕਾਈ ਰਹਿ ਗਈ ਹੋਵੇ ਤਾਂ ਉਸ ਲਈ ਅਗਾਊ ਹੀ ਖਿਮਾ ਜਾਚਨਾ ਭਾਲਦੇ ਹਾਂ। ਸਾਡਾ ਮਨੋਰਥ ਅਸਲ ਵਿੱਚ ਭਾਵ ਅਰਥ ਸਮਝਾਉਣ ਤੱਕ ਹੀ ਸੀਮਤ ਹੈ। ਉਂਝ ਜਿਹੜੇ ਵੀ ਪਾਠਕ ਇਹਨਾਂ ਨੂੰ ਠੀਕ ਕਰਨ ਵਿੱਚ ਸਹਾਈ ਹੋਣਗੇ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹੋਵਾਂਗੇ।)

No comments:
Post a Comment