''ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ-ਸੰਗ'' 'ਤੇ ਛਿੜੀ ਚਰਚਾ
ਪੰਜਾਬ ਦੀ ਵਿਦਿਆਰਥੀ ਲਹਿਰ 'ਤੇ ਭਰਵੀਂ ਝਾਤ
ਸੱਤਰਵਿਆਂ (1971-80) ਦੌਰਾਨ ਪੰਜਾਬ ਦੇ ਵਿਦਿਆਰਥੀਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਬਹੁਤ ਚੜ੍ਹਤ ਸੀ। ਚਾਹੇ ਇਸ ਸਮੇਂ ਹੋਰ ਖੱਬੇ-ਪੱਖੀ ਜਥੇਬੰਦੀਆਂ ਜਿਵੇਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਵੀ ਵਿਦਿਅਕ ਅਦਾਰਿਆਂ ਵਿੱਚ ਚੰਗਾ ਪ੍ਰਭਾਵ ਰੱਖਦੀਆਂ ਸਨ, ਪਰ 1972 ਦੇ ਮੋਗਾ ਗੋਲੀ ਕਾਂਡ ਤੋਂ ਬਾਅਦ ਆਮ ਵਿਦਿਆਰਥੀਆਂ ਵਿੱਚ ਪੀ.ਐੱਸ.ਯੂ .ਦਾ ਦਬਦਬਾ ਸਥਾਪਤ ਹੋ ਗਿਆ ਅਤੇ ਦੂਸਰੀਆਂ ਦੋਵੇਂ ਜਥੇਬੰਦੀਆਂ ਦਾ ਪ੍ਰਭਾਵ ਖੇਤਰ ਸੀਮਤ ਹੋ ਗਿਆ। ਪੀ.ਐੱਸ.ਯੂ. ਨਕਸਲੀ ਲਹਿਰ ਤੋਂ ਪ੍ਰਭਾਵਿਤ ਹੋਣ ਕਰਕੇ ਵੱਧ ਖਾੜਕੂ ਪੈਂਤੜੇ ਅਪਨਾਉਂਦੀ ਸੀ ਅਤੇ ਪੰਜਾਬ ਦੀ ਜਵਾਨੀ ਅਕਸਰ ਹੀ ਗਰਮ ਸਿਆਸਤ ਨੂੰ ਵੱਧ ਹੁੰਗਾਰਾ ਭਰਦੀ ਹੈ। ਸੋ ਵਿਦਿਆਰਥੀਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦਾ ਪ੍ਰਭਾਵ ਵਧਦਾ ਗਿਆ। ਜਦ ਕੋਈ ਜਥੇਬੰਦੀ ਆਪਣੇ ਵਰਗ ਵਿੱਚ ਹਰਮਨਪਿਆਰੀ ਵੀ ਹੋਵੇ ਅਤੇ ਲਗਾਤਾਰ ਤਿੱਖੇ ਸੰਘਰਸ਼ ਵੀ ਲੜ ਰਹੀ ਹੋਵੇ ਤਾਂ ਉਸ ਦੇ ਆਗੂਆਂ ਦੀ ਸਿਖਲਾਈ, ਢਲਾਈ, ਚੇਤਨਤਾ ਅਤੇ ਤਜਰਬੇਕਾਰੀ ਤਿੱਖੀ ਚਾਲ ਨਾਲ ਵਿਕਸਿਤ ਹੁੰਦੀ ਹੈ। ਇਸੇ ਕਰਕੇ ਪੀ.ਐੱਸ.ਯੂ. ਦੀ ਉਸ ਸਮੇਂ ਦੀਆਂ ਆਗੂ ਟੀਮਾਂ ਵਿੱਚ ਵੱਡੀ ਗਿਣਤੀ ਅਜਿਹੇ ਕਾਰਕੁੰਨਾਂ ਸੀ, ਜੋ ਵਿਦਿਆਰਥੀਆਂ ਵਾਲਾ ਹੱਲਾ-ਗੁੱਲਾ ਕਰਨ ਤੋਂ ਬਹੁਤ ਅੱਗੇ ਨਿਕਲ ਕੇ ਵਿਚਾਰਧਾਰਕ ਤੌਰ ਤੇ ਸੂਝਵਾਨ ਅਤੇ ਜਥੇਬੰਦਕ ਕੰਮਾਂ ਵਿੱਚ ਪੱਕੇ ਹੋ ਚੁੱਕੇ ਸਨ।
ਪੀ.ਐੱਸ.ਯੂ . ਚਾਹੇ ਮੋਟੇ ਤੌਰ 'ਤੇ ਕਮਿਊਨਿਸਟ ਇਨਕਲਾਬੀ ਸਿਆਸਤ ਦੀ ਅਗਵਾਈ ਵਿੱਚ ਚਲਦੀ ਸੀ, ਪਰ ਨਕਸਲੀ ਲਹਿਰ ਵਿੱਚ ਫੁੱਟ ਪੈਣ ਉਪਰੰਤ ਜਿਵੇਂ ਕਮਿਊਨਿਸਟ ਇਨਕਲਾਬੀਆਂ ਦੇ ਵੱਖ-ਵੱਖ ਸਿਆਸੀ ਧੜੇ ਕੰਮ ਕਰ ਰਹੇ ਸਨ, ਉਸ ਦੇ ਅਨੁਸਾਰੀ ਹੀ ਪੀ.ਐੱਸ.ਯੂ , ਵਿੱਚ ਤਿੰਨ ਧਿਰਾਂ ਕੰਮ ਕਰ ਰਹੀਆਂ ਸਨ-ਪ੍ਰਿਥੀਪਾਲ ਰੰਧਾਵਾ ਵਾਲੀ ਧਿਰ , ਬਿੱਕਰ ਕੰਮੇਆਣਾ ਵਾਲੀ ਧਿਰ ਅਤੇ ਬਲਵਾਨ-ਸੁਖਦੇਵ ਪਾਂਧੀ ਵਾਲੀ ਧਿਰ। ਬਾਅਦ ਵਿੱਚ ਇਹ ਧਿਰਾਂ ਇੱਕ ਜਥੇਬੰਦਕ ਢਾਂਚੇ ਵਿੱਚ ਨਾ ਰਹਿ ਕੇ ਅੱਡ-ਅੱਡ ਜਥੇਬੰਦੀਆਂ ਵਜੋਂ ਕੰਮ ਕਰਨ ਲੱਗੀਆਂ। ਇਨ੍ਹਾਂ ਵਿੱਚੋਂ ਹਰੇਕ ਨੇ ਆਪਣਾ ਨਾਂਅ ਪੀ.ਐੱਸ.ਯੂ. ਹੀ ਰੱਖਿਆ, ਪਰ ਵੱਖਰੀ ਪਛਾਣ ਲਈ ਇਨ੍ਹਾਂ ਨਾਲ ਮੁੱਖ ਆਗੂਆਂ ਦੇ ਨਾਂਅ ਜੁੜ ਗਏ ਅਤੇ ਜਿਵੇਂ ਪੀ.ਐੱਸ.ਯੂ. ਰੰਧਾਵਾ ਅਤੇ ਪੀ.ਐੱਸ.ਯੂ. (ਪਾਂਧੀ) ਆਦਿ। s
sਇਨ੍ਹਾਂ ਵਿੱਚੋਂ ਇੱਕ ਧਿਰ ਦੇ ਮੁੱਖ ਆਗੂ ਰਹੇ ਸੁਖਦੇਵ ਪਾਂਧੀ ਵੱਲੋਂ ਉਸ ਦੌਰ ਦੀ ਪੀ.ਐੱਸ.ਯੂ. ਦੇ ਸੰਘਰਸ਼ਾਂ, ਅਨੁਭਵਾਂ ਅਤੇ ਜਥੇਬੰਦੀ ਦੇ ਅੰਦਰਲੇ ਅਤੇ ਬਾਹਰਲੇ ਟਕਰਾਵਾਂ ਦੀ ਕਹਾਣੀ ਨੂੰ ਇਸ ਪੁਸਤਕ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਸੁਭਾਵਿਕ ਹੈ ਕਿ ਲਿਖਣ ਵਾਲਾ ਆਪਣੀ ਧਿਰ ਦੀ ਸਮਝ ਅਤੇ ਪੈਂਤੜਿਆਂ ਨੂੰ ਠੀਕ ਠਹਿਰਾਵੇਗਾ ਅਤੇ ਸੁਖਦੇਵ ਪਾਧੀ ਵੀ ਆਪਣੇ ਪੱਖ ਨੂੰ ਕਾਫੀ ਮਜ਼ਬੂਤੀ ਨਾਲ ਪੇਸ਼ ਕਰਦਾ ਹੋਇਆ ਪਾਠਕ ਨੂੰ ਆਪਣੀ ਗੱਲ ਜਚਾਉਣ ਵਿੱਚ ਕਾਫੀ ਸਫਲ ਵੀ ਹੁੰਦਾ ਹੈ। ਇਹ ਪੁਸਤਕ ਜਿਸ ਮਹੱਤਵਪੂਰਨ ਮੁੱਦੇ ਨੂੰ ਉਭਾਰਦੀ ਹੈ, ਉਹ ਹੈ ਸਿਆਸੀ ਧਿਰ ਅਤੇ ਕਿਸੇ ਜਨਤਕ ਜਥੇਬੰਦੀ ਵਿਚਲੇ ਸੰਬੰਧਾਂ ਬਾਰੇ। ਜੇ ਕਿਸੇ ਜਥੇਬੰਦੀ ਨੂੰ ਕੋਈ ਸਿਆਸੀ ਵਿਚਾਰਧਾਰਕ ਸੇਧ ਪ੍ਰਾਪਤ ਨਹੀਂ ਤਾਂ ਵਿਦਿਆਰਥੀਆਂ/ਨੌਜਵਾਨਾਂ ਵਿੱਚ ਉਹ ਨਿਰੋਲ ਹੁੱਲੜਬਾਜ਼ੀ ਜਾਂ ਕੁੱਝ ਉੱਭਰਦੇ ਆਗੂਆਂ ਦੀ ਲੀਡਰੀ ਦੀ ਭੁੱਖ ਪੂਰੀ ਕਰਨ ਦਾ ਸੰਦ ਜਾਂ ਹੋਰ ਚੰਗੇ-ਮਾੜੇ ਕੰਮਾਂ ਦੀ ਢਾਲ ਬਣ ਕੇ ਰਹਿ ਜਾਵੇਗੀ, ਜਿਵੇਂ ਗੈਂਗਸਟਰਾਂ ਦੇ ਗਰੁੱਪ ਹੁੰਦੇ ਹਨ। ਇਸੇ ਤਰ੍ਹਾਂ ਸਿਆਸੀ ਸੇਧ ਤੋਂ ਵਿਹੂਣੀਆਂ ਮੁਲਾਜ਼ਮਾਂ,. ਕਿਸਾਨਾਂ, ਮਜ਼ਦੂਰਾਂ ਦੀਆਂ ਜਥੇਬੰਦੀਆਂ ਸਮਾਜ ਦੇ ਵਡੇਰੇ ਹਿੱਤਾਂ ਦਾ ਖਿਆਲ ਕੀਤੇ ਬਿਨਾ ਕੇਵਲ ਆਪਣੇ ਤਬਕੇ ਦੇ ਆਰਥਿਕ ਹਿੱਤਾਂ ਦੀ ਪੂਰਤੀ ਦਾ ਸਾਧਨ ਬਣ ਕੇ ਹੀ ਰਹਿ ਜਾਂਦੀਆਂ ਹਨ ਅਤੇ ਨਾ ਹੀ ਇਹ ਗਲਤ ਸਮਾਜਿਕ , ਰਾਜਨੀਤਕ ਪ੍ਰਬੰਧ ਨੂੰ ਬਦਲਣ ਵਿੱਚ ਕੋਈ ਰੋਲ ਨਿਭਾਉਂਦੀਆਂ ਹਨ। ਸੋ ਵਿਦਿਆਰਥੀ ਜਥੇਬੰਦੀ ਦੇ ਆਗੂਆਂ ਅਤੇ ਕਾਰਕੁੰਨਾਂ ਨੂੰ ਸਿਆਸੀ ਵਿਚਾਰਧਾਰਕ ਸੇਧ ਦੇਣ ਨੂੰ ਗਲਤ ਨਹੀਂ ਠਹਿਰਾਇਆ ਜਾ ਸਕਦਾ, ਚਾਹੇ ਕੁਝ ਲੋਕਾਂ ਵੱਲੋਂ ਇਹ ਗੱਲ ਉਭਾਰੀ ਜਾਂਦੀ ਹੈ ਕਿ ਵਿਦਿਆਰਥੀਆਂ ਨੂੰ ਸਿਆਸਤ ਤੋਂ ਨਿਰਲੇਪ ਰਹਿ ਕੇ ਕੇਵਲ ਆਪਣੀ ਸਿੱਖਿਆ ਗ੍ਰਹਿਣ ਕਰਨ ਤੱਕ ਸੀਮਿਤ ਰਹਿਣਾ ਚਾਹੀਦਾ ਹੈ, ਪਰ ਰਾਜਨੀਤਕ ਖੇਤਰ ਵਿੱਚ ਵਿਦਿਆਰਥੀਆਂ ਦੇ ਮਹੱਤਵ ਨੂੰ ਘਟਾ ਕੇ ਨਹੀਂ ਵੇਖਣਾ ਚਾਹੀਦਾ, ਕਿਉਂਕਿ ਵਿਦਿਆਰਥੀ ਜੀਵਨ ਦੌਰਾਨ ਵਿਅਕਤੀ ਵਿੱਚ ਜੋਸ਼ ਵੀ ਹੁੰਦਾ ਹੈ ਅਤੇ ਜਜ਼ਬਾ ਵੀ। ਕੁਝ ਆਦਰਸ਼ ਵੀ ਹੁੰਦੇ ਹਨ ਅਤੇ ਚੀਜ਼ਾਂ ਨੂੰ ਨਵੇਂ ਨਜ਼ਰੀਏ ਤੋਂ ਵੇਖਣ ਦਾ ਰੁਝਾਨ ਵੀ ਹੁੰਦਾ ਹੈ। ਇਸ ਤੋਂ ਬਿਨਾਂ ਉਹ ਸਮਾਜ ਦਾ ਅੰਗ ਹੋਣ ਨਾਤੇ ਸਮਾਜਿਕ ਅਤੇ ਆਰਥਿਕ ਚੋਭਾਂ ਨੂੰ ਮਹਿਸੂਸ ਵੀ ਕਰਦਾ ਹੈ, ਪਰ ਦੂਜੇ ਪਾਸੇ ਘਰੇਲੂ ਜ਼ਿੰਮੇਵਾਰੀਆਂ ਅਤੇ ਕਿੱਤੇ ਦੇ ਬੰਧਨਾਂ ਤੋਂ ਕਾਫੀ ਹੱਦ ਤੱਕ ਆਜ਼ਾਦ ਵੀ ਹੁੰਦਾ ਹੈ। ਸੋ ਨਾ ਵਿਦਿਆਰਥੀ ਅਤੇ ਨਾ ਹੀ ਵਿਦਿਆਰਥੀ ਜਥੇਬੰਦੀਆਂ ਸਿਆਸਤ ਤੋਂ ਨਿਰਲੇਪ ਹੋ ਸਕਦੀਆਂ ਹਨ, ਪਰ ਕਿਸੇ ਵੀ ਜਨਤਕ ਜਥੇਬੰਦੀ ਨੂੰ ਸਿਆਸੀ ਸੇਧ ਦੇਣ ਦਾ ਮਾਮਲਾ ਸਿੱਧ ਪੱਧਰਾ ਨਹੀਂ ਹੁੰਦਾ। ਇੱਕ ਪਾਸੇ ਜਥੇਬੰਦੀ ਨੂੰ ਆਪਣੀਆਂ ਸਿਆਸੀ ਲੋੜਾਂ ਅਨੁਸਾਰ ਵਰਤਣ ਦਾ ਰੁਝਾਨ ਹੁੰਦਾ ਹੈ, ਦੂਸਰੇ ਪਾਸੇ ਸਾਧਾਰਨ ਮੈਂਬਰਾਂ ਦੀਆਂ ਇਛਾਵਾਂ ਅਨੁਸਾਰ ਉਨ੍ਹਾਂ ਦੇ ਪੱਧਰ 'ਤੇ ਡਿੱਗ ਕੇ ਜਾਂ ਹਾਲਤਾਂ ਦੇ ਵਹਿਣ ਵਿੱਚ ਵਹਿ ਕੇ ਆਪ-ਮੁਹਾਰੇ ਚੱਲਣ ਦਾ ਰੁਝਾਨ ਹੁੰਦਾ ਹੈ। ਇਹ ਦੋਵੇਂ ਰੁਝਾਨ ਹੀ ਜਥੇਬੰਦੀ ਲਈ ਹਾਨੀਕਾਰਕ ਹੁੰਦੇ ਹਨ। ਇਹ ਮਾਮਲਾ ਹੋਰ ਵੀ ਗੁੰਝਲਦਾਰ ਹੋ ਜਾਂਦਾ ਹੈ, ਜਦ ਇੱਕ ਜਥੇਬੰਦੀ ਨੂੰ ਕਈ ਸਿਆਸੀ ਧਿਰਾਂ ਆਪੋ-ਆਪਣੀ ਸਮਝ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕਰਨ। ਪੰਜਾਬ ਸਟੂਡੈਂਟਸ ਯੂਨੀਅਨ ਨਾਲ ਵੀ ਅਜਿਹਾ ਹੀ ਵਾਪਰ ਰਿਹਾ ਸੀ। ਇਸ ਵਿੱਚ ਨਕਸਲੀ ਸਿਆਸਤ ਨਾਲ ਸੰਬੰਧਤ ਤਿੰਨ ਗਰੁੱਪ ਦਖਲਅੰਦਾਜ਼ੀ ਕਰ ਰਹੇ ਸਨ, ਜਿਨ੍ਹਾਂ ਨੂੰ ਨਾਗਾਰੈਡੀਏ, ਸਤਿਆ ਨਰੇਣ ਗਰੁੱਪ ਅਤੇ ਚਾਰੂ ਗਰੁੱਪ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ। ਪੀ.ਐੱਸ.ਯੂ. ਵਿੱਚ ਸੁਖਦੇਵ ਪਾਂਧੀ ਵਾਲੀ ਧਿਰ ਨੂੰ ਜਿਹੜਾ ਗਰੁੱਪ ਅਗਵਾਈ ਦਿੰਦਾ ਸੀ, ਉਸ ਨੂੰ ਚਾਰੂ ਗਰੁੱਪ ਕਿਹਾ ਜਾਂਦਾ ਸੀ। ਇਸ ਪ੍ਰਸੰਗ ਵਿੱਚ ਸੁਖਦੇਵ ਪਾਂਧੀ ਦੂਜੀਆਂ ਦੋਹਾਂ ਧਿਰਾਂ (ਰੰਧਾਵਾ ਅਤੇ ਬਿੱਕਰ) ਉੱਤੇ ਦੋਸ਼ ਲਾਉਂਦਾ ਹੈ ਕਿ ਉਨ੍ਹਾਂ ਨੂੰ ਅਗਵਾਈ ਦੇਣ ਵਾਲੇ ਸਿਆਸੀ ਗਰੁੱਪ ਪੀ.ਐੱਸ.ਯੂ. ਨੂੰ ਆਪਣੀ 'ਜੇਬੀ ਜਥੇਬੰਦੀ ਬਣਾ ਕੇ ਚਲਾਉਣ ਦੀ ਕੋਸ਼ਿਸ਼ ਕਰਦੇ ਸਨ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਕੁਝ ਸਮੇਂ ਬਾਅਦ (1974-75 ਦੌਰਾਨ ਇੱਕ ਤੋਂ ਤਿੰਨ ਪੰਜਾਬ ਸਟੂਡੈਂਟਸ ਯੂਨੀਅਨਾਂ ਬਣ ਗਈਆਂ। ਇਨ੍ਹਾਂ ਤਿੰਨਾਂ ਨੂੰ ਹੀ ਪੀ.ਐੱਸ.ਯੂ . ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਅਤੇ ਜਿਨ੍ਹਾਂ ਦੀ ਪਛਾਣ ਉਨ੍ਹਾਂ ਦੇ ਮੁੱਖ ਆਗੂ ਦੇ ਨਾਂਅ ਤੋਂ ਹੀ ਆਉਂਦੀ ਸੀ। ਸਪੱਸ਼ਟ ਹੈ ਕਿ ਇਸ ਫੁੱਟ ਦਾ ਕਾਰਨ ਵਿਦਿਆਰਥੀ ਆਗੂ ਨਹੀਂ ਸਨ, ਸਗੋਂ ਇਸ ਲਈ ਉਨ੍ਹਾਂ ਨੂੰ ਸੇਧ ਦੇਣ ਵਾਲੇ ਸਿਆਸੀ ਗਰੁੱਪ ਜ਼ਿੰਮੇਵਾਰ ਸਨ। ਪੁਸਤਕ ਵਿੱਚ ਇਸ ਵਿਸ਼ੇ ਉਪਰ ਹੋਈ ਸਾਰੀ ਵਿਚਾਰ ਚਰਚਾ ਵਿੱਚੋਂ ਦਰੁਸਤ ਸਿੱਟਾ ਇਹ ਨਿਕਲਦਾ ਹੈ ਕਿ ਸਿਆਸੀ ਜਥੇਬੰਦੀਆਂ ਨੂੰ ਆਪਣੇ ਪ੍ਰਭਾਵ ਹੇਠਲੇ ਜਨਤਕ ਕਾਰਕੁੰਨਾਂ ਨੂੰ ਵਿਚਾਰਧਾਰਕ ਸੂਝ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸੰਘਰਸ਼ ਦੇ ਢੰਗਾਂ ਬਾਰੇ ਆਪਣੀ ਸਮਝ ਅਨੁਸਾਰ ਸਿਖਲਾਈ ਦੇਣੀ ਚਾਹੀਦੀ ਹੈ, ਪਰ ਸਮੁੱਚੀ ਜਥੇਬੰਦੀ ਨੂੰ ਆਪਣੀ ਸਿਆਸੀ ਜਥੇਬੰਦੀ ਨਾਲ ਬੰਨ੍ਹ ਕੇ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜਿਸ ਸਿਆਸੀ ਗਰੁੱਪ ਦੇ ਪ੍ਰਭਾਵ ਹੇਠਲੇ ਜਨਤਕ ਕਾਰਕੁੰਨਾਂ ਦੀ ਵੱਖ-ਵੱਖ ਮਸਲਿਆਂ ਪ੍ਰਤੀ ਪਹੁੰਚ ਅਤੇ ਕੰਮ-ਢੰਗ ਵਧੀਆ ਹੋਵੇਗਾ, ਉਹ ਆਪੇ ਵੱਧ ਮਕਬੂਲ ਹੋ ਜਾਣਗੇ, ਦੂਸਰੇ ਨੁੱਕਰੇ ਲੱਗ ਜਾਣਗੇ, ਪਰ ਲੇਖਕ ਅਨੁਸਾਰ ਇਸ ਦੀ ਬਜਾਏ ਜਥੇਬੰਦੀ ਵਿੱਚ ਵੱਖਰੀ ਸੋਚ ਵਾਲਿਆਂ ਨੂੰ ਨੁੱਕਰੇ ਲਾਉਣ ਲਈ ਸਿਆਸੀ ਹਦਾਇਤਾਂ ਤਹਿਤ ਗੈਰਜਮਹੂਰੀ ਢੰਗ ਵਰਤੇ ਜਾਂਦੇ ਸਨ।
ਉਸ ਅਨੁਸਾਰ ਕੁਝ ਗਰੁੱਪਾਂ ਵੱਲੋਂ ਆਪਣੇ ਕਾਰਕੁੰਨਾਂ ਲਈ ਸਾਰਾ ਕੁਝ ਉਪਰੋਂ ਪੱਕਿਆ-ਪਕਾਇਆ ਪਰੋਸਿਆ ਜਾਂਦਾ ਸੀ ਅਤੇ ਬਾਕੀਆਂ ਉਪਰ ਉਹੀ ਠੋਸਿਆ ਜਾਂਦਾ ਸੀ, ਜਿਸ ਦੇ ਸਿੱਟੇ ਜਥੇਬੰਦੀ ਲਈ ਮਾੜੇ ਨਿਕਲਦੇ ਸਨ। ਸੁਖਦੇਵ ਪਾਂਧੀ ਇਸ ਸਾਰੇ ਮੁੱਦੇ ਬਾਰੇ ਆਪਣੀ ਸਮਝ ਇਨ੍ਹਾਂ ਸ਼ਬਦਾਂ ਵਿੱਚ ਪੇਸ਼ ਕਰਦਾ ਹੈ-”ਇਹ ਇਨਕਲਾਬੀ ਜਮਹੂਰੀ ਲਹਿਰ ਦੀਆਂ ਸਿਆਸੀ ਧਿਰਾਂ ਲਈ ਕਵਰਡ (ਢਕੀ ਹੋਈ) ਜਥੇਬੰਦੀ ਸੀ। ਇਸ ਦੇ ਇਸ ਚੱਲਣ ਢੰਗ ਨੂੰ ਹੋਰ ਵੀ ਵਧੀਆ ਅਤੇ ਵਿਦਿਆਰਥੀ ਕੇਂਦਰਤ ਕਰਨ ਦੀ ਲੋੜ ਸੀ।
ਇਹ ਪੈਂਤੜਾ ਜਦੋਂ ਇਨਕਲਾਬੀ ਸ਼ਕਤੀਆਂ ਖਿੰਡਾਅ-ਮੁਖੀ ਹਾਲਤ ਵਿੱਚ ਹੋਣ, ਹੋਰ ਵੀ ਕਾਰਗਰ ਢੰਗ ਨਾਲ ਲਾਗੂ ਕਰਨ ਦੀ ਲੋੜ ਨੂੰ ਉਭਾਰਦਾ ਸੀ। ਇਉਂ ਕੀਤਿਆਂ ਅਸੀਂ ਇੱਕ-ਦੂਜੇ ਦੇ ਨੇੜੇ ਆ ਸਕਦੇ ਸਾਂ। ਸਿੱਖਣ-ਸਿਖਾਉਣ ਅਤੇ ਬਹਿਸ-ਮੁਬਾਹਿਸੇ ਦਾ ਇੱਕ ਅਜਿਹਾ ਮਾਹੌਲ ਸਿਰਜਿਆ ਜਾ ਸਕਦਾ ਸੀ, ਜਿਹੜਾ ਜਨਤਕ ਅਤੇ ਕਵਰਡ ਜਥੇਬੰਦੀਆਂ ਨੂੰ ਚਲਾਉਣ ਲਈ ਜ਼ਰੂਰੀ ਅਤੇ ਲੋੜੀਂਦਾ ਸੀ।” (ਸਫਾ-86), ਪਰ ਅਜਿਹਾ ਹੁੰਦਾ ਨਹੀਂ ਰਿਹਾ, ਜਿਸ ਦਾ ਸਿੱਟਾ ਫੁੱਟਾਂ ਅਤੇ ਆਪਸੀ ਸੰਘਰਸ਼ ਵਿੱਚ ਤਾਕਤ ਵਿਅਰਥ ਗੁਆਉਣ ਵਿੱਚ ਨਿਕਲਦਾ ਰਿਹਾ।
ਜਿੱਥੋਂ ਤੱਕ ਅਮਲੀ ਕੰਮ ਦਾ ਸਵਾਲ ਹੈ, ਪੀ ਐੱਸ ਯੂ . ਦੇ ਤਿੰਨਾਂ ਗਰੁੱਪਾਂ ਵਿੱਚ ਸਿਫਤੀ ਫਰਕ ਤਾਂ ਨਹੀਂ ਸੀ, ਪਰ ਛੋਟੇ-ਛੋਟੇ ਮਿਕਦਾਰੀ ਫਰਕ ਸਨ। ਮੇਰੀ ਆਪਣੀ ਯਾਦਾਸ਼ਤ ਅਨੁਸਾਰ ਉਸ ਸਮੇਂ ਦੀ ਸਾਰੀ ਪੀ ਐੱਸ.ਯੂ. ਵੱਲੋਂ ਬਹੁਤ ਵਾਰ ਆਪਣੇ ਮੁਜ਼ਾਹਰੇ ਡਾਂਗਾਂ ਹੱਥਾਂ ਵਿੱਚ ਲੈ ਕੇ ਕੀਤੇ ਜਾਂਦੇ ਸਨ, ਜਿਸ ਦਾ ਜ਼ਿਕਰ ਪਾਂਧੀ ਵੱਲੋਂ ਵੀ ਕੀਤਾ ਗਿਆ ਹੈ। ਇਨ੍ਹਾਂ ਡਾਂਗਾਂ ਵਾਲੇ ਮੁਜ਼ਾਹਰਿਆਂ ਬਾਰੇ ਪੀ.ਐੱਸ.ਯੂ. ਦੀ ਸ਼ਲਾਘਾ ਕਰਨੀ ਬਣਦੀ ਹੈ ਕਿ ਪੰਜਾਬ ਦੀ ਜਵਾਨੀ ਦੇ ਹੱਥਾਂ ਵਿੱਚ ਡਾਂਗਾਂ ਹੋਣ, ਦਿਲਾਂ ਵਿੱਚ ਰੋਹ ਹੋਵੇ, ਫਿਰ ਉਸ ਨੂੰ ਜ਼ਬਤ ਵਿੱਚ ਰੱਖਣਾ ਕੋਈ ਸੌਖਾ ਕੰਮ ਨਹੀਂ ਹੁੰਦਾ, ਪਰ ਉਸ ਸਮੇਂ ਪੀ ਐੱਸ. ਯੂ. ਦੀ ਲੀਡਰਸ਼ਿਪ ਐਨੀ ਕੁ ਸਮਰੱਥ ਸੀ ਕਿ ਇਹ ਮੁਜ਼ਾਹਰੇ ਆਮ ਕਰਕੇ ਜ਼ਬਤ ਵਿੱਚ ਹੀ ਰੱਖੇ ਜਾਂਦੇ ਸਨ, ਪਰ ਗੁੰਡੇ ਅਨਸਰਾਂ ਨਾਲ ਨਜਿੱਠਣ ਸਮੇਂ ਸੁਖਦੇਵ ਪਾਂਧੀ ਗੁੰਡਿਆਂ ਦੀ ਕਾਰਵਾਈ ਦਾ ਜਵਾਬ ਉਸੇ ਭਾਸ਼ਾ ਵਿੱਚ ਦੇਣ ਦਾ ਹਾਮੀ ਹੈ, ਭਾਵ ਡਾਂਗ ਸੋਟੀ ਨਾਲ ਨਜਿੱਠਣ ਵਿੱਚ। ਉਸ ਮੁਤਾਬਿਕ ਦੂਸਰਾ ਗਰੁੱਪ ਗੁੰਡਾਗਰਦੀ ਦੀਆਂ ਘਟਨਾਵਾਂ ਖਿਲਾਫ਼ ਪ੍ਰਚਾਰ ਕਰਕੇ “ਪਰਦਾਚਾਕ ਕਰਨ ਉੱਤੇ ਵੱਧ ਜ਼ੋਰ ਦਿੰਦਾ ਸੀ, ਜਿਸ ਦਾ ਗੁੰਡਿਆਂ ਉੱਤੇ ਕੋਈ ਖਾਸ ਅਸਰ ਨਹੀਂ ਹੁੰਦਾ ਸੀ ਅਤੇ ਨਾ ਹੀ ਆਮ ਵਿਦਿਆਰਥੀ ਪ੍ਰਭਾਵਿਤ ਹੁੰਦੇ ਸਨ। ਕਿਵੇਂ ਵੀ ਹੋਵੇ, ਇਹ ਜਾਣੀ-ਪਛਾਣੀ ਸਚਾਈ ਹੈ ਕਿ ਉਸ ਸਮੇਂ ਗੁੰਡਾ ਅਨਸਰ ਪੀ ਐੱਸ ਯੂ. ਤੋਂ ਕੰਨ ਭੰਨਦੇ ਸਨ। ਸੁਖਦੇਵ ਪਾਂਧੀ ਚਾਹੇ ਵਿਦਿਆਰਥੀ ਲਹਿਰ ਦਾ ਆਗੂ ਸੀ, ਪਰ ਸਟੇਟ ਤੋਂ ਇਹ ਲੁਕਿਆ ਹੋਇਆ ਨਹੀਂ ਹੁੰਦਾ ਕਿ ਅਜਿਹੇ ਵਿਦਿਆਰਥੀ ਆਗੂਆਂ ਦੇ ਅਸਲ ਸਰੋਕਾਰ ਇਨਕਲਾਬੀ ਸਿਆਸਤ ਨਾਲ ਜਾ ਜੁੜਦੇ ਹਨ, ਸੋ ਹੱਥ ਆਉਣ ਉੱਤੇ ਪੁਲਸ ਵੱਲੋਂ ਇਨ੍ਹਾਂ ਉੱਤੇ ਬੇਤਹਾਸ਼ਾ ਜਬਰ ਕੀਤਾ ਜਾਂਦਾ ਸੀ ਤੇ ਸੁਖਦੇਵ ਪਾਂਧੀ ਵੀ ਇਸ ਤਸ਼ੱਦਦ ਦਾ ਸ਼ਿਕਾਰ ਹੁੰਦਾ ਰਿਹਾ, ਚਾਹੇ ਇਹ ਤਸ਼ੱਦਦ ਉਸ ਨੂੰ ਉਸ ਦੇ ਰਾਹ ਤੋਂ ਥਿੜਕਾਅ ਨਹੀਂ ਸਕਿਆ।
ਦੋ ਸੌ ਸਫ਼ਿਆਂ ਦੀ ਇਸ ਪੁਸਤਕ ਵਿੱਚ ਪਾਂਧੀ ਹੋਰਾਂ ਦੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਪੀ ਐੱਸ ਯੂ . ਵੱਲੋਂ ਲੜੇ ਗਏ ਸੰਘਰਸ਼ਾਂ, ਮੀਟਿੰਗਾਂ/ਇਜਲਾਸਾਂ ਦੀਆਂ ਕਾਰਵਾਈਆਂ, ਜੇਲ੍ਹ ਯਾਤਰਾਵਾਂ, ਪੁਲਸ/ਪ੍ਰਸ਼ਾਸਨ/ਗੁੰਡਾ ਅਨਸਰਾਂ ਨਾਲ ਟਕਰਾਅ ਆਦਿ ਦੇ ਕਾਫੀ ਵੇਰਵੇ ਹਨ, ਜੋ ਉਸ ਦੌਰ ਵਿੱਚ ਵਿਦਿਆਰਥੀ ਰਹੇ ਪਾਠਕਾਂ ਲਈ ਦਿਲਚਸਪੀ ਦਾ ਬਾਇਸ ਹਨ, ਪਰ ਕਿਸੇ ਵੀ ਪੁਸਤਕ ਦੀ ਮਹੱਤਤਾ ਇਸ ਗੱਲ ਵਿੱਚ ਹੁੰਦੀ ਹੈ ਕਿ ਪਾਠਕ ਉਸ ਨੂੰ ਪੜ੍ਹ ਕੇ ਕੀ ਸਿੱਖਦਾ ਹੈ ਜਾਂ ਪੁਸਤਕ ਕਿਸ ਗੱਲ ਬਾਰੇ ਸੋਚਣ-ਵਿਚਾਰਨ ਦਾ ਸਾਧਨ ਬਣਦੀ ਹੈ। ਜਿਵੇਂ ਪਹਿਲਾਂ ਵੀ ਜ਼ਿਕਰ ਹੋਇਆ ਹੈ, ਇਸ ਪੱਖੋਂ ਪੁਸਤਕ ਦਾ ਕੇਂਦਰੀ ਨੁਕਤਾ ਸਿਆਸੀ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵਿਚਲੇ ਰਿਸ਼ਤੇ ਬਾਰੇ ਹੈ ਅਤੇ ਲੇਖਕ ਪੁਸਤਕ ਦਾ ਅੰਤ ਵੀ ਇਸ ਸਿਰਲੇਖ ਵਾਲੇ ਚੈਪਟਰ ਨਾਲ ਕਰਦਾ ਹੈ-ਜਨਤਕ ਜਥੇਬੰਦੀਆਂ ਨੂੰ ਸਿਆਸੀ ਵਿੰਗ ਬਣਾਉਣ ਦੀਆਂ ਸਮਝਾਂ ਦੇ ਨੁਕਸਾਨ।
ਅੱਜ ਸੰਸਾਰ ਦੀਆਂ ਬਦਲੀਆਂ ਹਾਲਤਾਂ ਵਿੱਚ ਚਾਹੇ ਇਨਕਲਾਬੀ ਸਿਆਸਤ ਦੀਆਂ ਬਹੁਤ ਸਾਰੀਆਂ ਧਾਰਨਾਵਾਂ ਮੁੜ ਵਿਚਾਰਨ ਦੀ ਲੋੜ ਹੈ, ਬਹੁਤ ਸਾਰੀਆਂ ਨੀਤੀਆਂ ਅਤੇ ਲੜਨ ਦੇ ਢੰਗ ਅਪ੍ਰਸੰਗਿਕ ਹੋ ਗਏ ਹਨ, ਪਰ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਅਤੇ ਉਨ੍ਹਾਂ ਤੱਕ ਸਿਆਸੀ ਸਮਝ ਲਿਜਾਣ ਦਾ ਢੰਗ-ਤਰੀਕਾ ਕੀ ਹੋਵੇ, ਇਹ ਮੁੱਦਾ ਅੱਜ ਵੀ ਮਹੱਤਵਪੂਰਨ ਹੈ। ਇਸ ਸੰਬੰਧੀ ਪਿਛਲੇ ਤਜਰਬਿਆਂ ਵਿੱਚੋਂ ਬਹੁਤ ਕੁਝ ਸਿੱਖਿਆ-ਸਮਝਿਆ ਜਾ ਸਕਦਾ ਹੈ। ਇਸ ਪ੍ਰਸੰਗ ਵਿੱਚ ਇਹ ਪੁਸਤਕ ਕਾਫੀ ਮਹੱਤਵਪੂਰਨ ਗੱਲਾਂ ਪੇਸ਼ ਕਰਦੀ ਹੈ।
-ਰਾਜਪਾਲ ਸਿੰਘ,
ਨਵਾਂ ਜ਼ਮਾਨਾ 7 ਦਸੰਬਰ, 2019

No comments:
Post a Comment