ਮੋਦੀ ਹਕੂਮਤ ਦੀ ਸਿਆਸੀ ਬਦਲਾਖੋਰੀ
ਮਾਂ-ਪੁੱਤ ਨੂੰ ਮਿਲਣ ਨਹੀਂ ਦਿੱਤਾ ਗਿਆ
ਮੋਦੀ ਹਕੂਮਤ ਦੇ ਸ਼ਿਸ਼ਕਾਰੇ ਹਿੰਦੂਤਵੀ ਗੁੰਡਿਆਂ ਵੱਲੋਂ ਭੀੜਾਂ ਇਕੱਠੀਆਂ ਕਰਕੇ ਸਿਰਫ ਮੁਸਲਮਾਨਾਂ ਅਤੇ ਦਲਿਤਾਂ ਨੂੰ ਹੀ ਫਾਸ਼ੀ ਜਬਰ ਦਾ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਬਲਕਿ ਹੁਣ ਇਹ ਅਗਾਂਹ ਸਮਾਜਿਕ ਅਤੇ ਪਰਿਵਾਰਕ ਜ਼ਿੰਦਗੀ ਵਿੱਚ ਦਾਖਲ ਹੋ ਕੇ ਅਤਿ ਦਾ ਘਿਨਾਉਣਾ ਰੂਪ ਅਖਤਿਆਰ ਕਰ ਰਿਹਾ ਹੈ। ਮੋਦੀ ਹਕੂਮਤ ਦੀ ਅਜਿਹੀ ਕੋਝੀ ਕਰਤੂਤ ਉਦੋਂ ਸਾਹਮਣੇ ਆਈ ਜਦੋਂ ਇਸ ਨੇ ਭਾਰਤ ਦੀ ਮਸ਼ਹੂਰ ਪੱਤਰਕਾਰ ਤਵਲੀਨ ਸਿੰਘ ਦੇ ਬੇਟੇ ਆਤਿਸ਼ ਤਾਸੀਰ ਨੂੰ ਭਾਰਤ ਆਉਣ ਦਾ ਵੀਜ਼ਾ ਰੱਦ ਕਰ ਦਿੱਤਾ। ਆਤਿਸ਼ ਤਾਸੀਰ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਭਾਰਤ ਆਉਣ ਬਾਰੇ ਲਿਖਿਆ ਸੀ। ਪਰ ਇਸ ਮੰਤਰਾਲੇ ਦੇ ਅਧਿਕਾਰੀਆਂ ਨੇ 21 ਦਿਨਾਂ ਤੱਕ ਉਸਦੇ ਪੱਤਰ 'ਤੇ ਕੋਈ ਗੌਰ ਹੀ ਨਹੀਂ ਕੀਤਾ ਜਦੋਂ ਇਹਨਾਂ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਆਤਿਸ਼ ਤਾਸੀਰ ਉਹੀ ਲੇਖਕ ਹੈ ਜਿਸ ਨੇ ਇਸ ਸਾਲ ਮਈ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਮਰੀਕਾ ਵਿੱਚੋਂ ਛਪਦੇ 'ਟਾਈਮ' ਰਸਾਲੇ ਵਿੱਚ 'ਇੰਡੀਆ'ਜ਼ ਡਿਵਾਇਡਰ ਇਨ-ਚੀਫ' (ਭਾਰਤ ਵਿੱਚ ਫੁੱਟ-ਪਾਊ ਸਰਦਾਰ) ਵਜੋਂ ਬਿਆਨਿਆ ਸੀ ਤਾਂ ਉਹਨਾਂ ਨੇ ਉਸਦਾ ਓਵਰਸੀਜ਼ ਸਿਟੀਜ਼ਨ ਕਾਰਡ ਖਾਰਜ ਕਰ ਦਿੱਤਾ। ਉਸ ਨੂੰ ਮਹਿਜ਼ 24 ਘੰਟੇ ਪਹਿਲਾਂ ਇਸ ਦੇ ਖਾਰਜ ਕੀਤੇ ਜਾਣ ਦੀ ਸੂਚਨਾ ਦਿੱਤੀ ਜਦੋਂ ਉਹ ਕੋਈ ਵੀ ਕਾਰਵਾਈ ਨਹੀਂ ਸੀ ਕਰ ਸਕਦਾ।
ਭਾਰਤੀ ਮਾਂ ਦੇ ਪੇਟੋਂ ਆਤਿਸ਼ ਦਾ ਜਨਮ 1980 ਵਿੱਚ ਇੰਗਲੈਂਡ ਦੇ ਲੰਡਨ ਸ਼ਹਿਰ ਵਿੱਚ ਹੋਇਆ ਸੀ। ਬਰਤਾਨਵੀ ਕਾਨੂੰਨ ਮੁਤਾਬਕ ਇੰਗਲੈਂਡ ਵਿੱਚ ਜਨਮ ਲੈਣ ਕਰਕੇ ਉਸਦੀ ਨਾਗਰਿਕਤਾ ਬਰਤਾਨਵੀ ਬਣ ਗਈ। ਆਤਿਸ਼ ਦੇ ਮਾਪਿਆਂ ਵਿੱਚ ਅਣਬਣ ਹੋਣ ਕਾਰਨ ਉਸਦੀ ਮਾਂ ਭਾਰਤ ਵਿੱਚ ਰਹਿ ਰਹੀ ਸੀ— ਉਸਦਾ ਪਿਤਾ ਸਲਮਾਨ ਤਾਸੀਰ ਪਾਕਿਸਤਾਨੀ ਪੰਜਾਬ ਦਾ ਗਵਰਨਰ ਸੀ, ਜੋ ਜਨਵਰੀ 2011 ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਆਤਿਸ਼ ਤਾਸੀਰ ਨੇ 2007 ਲਿਖੀ ਆਪਣੀ ਕਿਤਾਬ ''ਸਟਰੇਂਜਰ ਟੂ ਹਿਸਟਰੀ: ਏ ਸਨਜ਼ ਜਰਨੀ ਥਰੂ ਇਸਲਾਮਿਕ ਲੈਂਡਜ਼'' ਵਿੱਚ ਕੀਤਾ ਸੀ, ''ਪੰਜਾਬ ਵਿੱਚ ਖਿੱਚੀ ਗਈ ਲਕੀਰ ਮੇਰੇ 'ਤੇ ਸਿੱਧਾ ਅਸਰ ਪਾਉਂਦੀ ਹੈ। ਮੇਰੇ ਲਈ ਮਾਂ-ਭੂਮੀ ਦਾ ਹੇਰਵਾ ਜਾਂ ਖੱਟੀਆਂ-ਮਿੱਠੀਆਂ ਯਾਦਾਂ ਦਾ ਮਾਮਲਾ ਵੀ ਨਹੀਂ ਹੈ: ਮੇਰਾ ਪਿਤਾ ਲਕੀਰ ਦੇ ਇੱਕ ਪਾਸੇ ਸੀ ਤੇ ਮਾਂ ਦੂਸਰੇ ਪਾਸੇ।''
ਆਤਿਸ਼ ਦੀ ਮਾਂ ਤਵਲੀਨ ਸਿੰਘ 1982 ਵਿੱਚ ਆਪਣੇ ਬੇਟੇ ਨੂੰ ਨਾਲ ਲਿਆਈ। ਉਸਦੇ ਸਰਕਾਰੀ ਕਾਗਜ਼ਾਂ 'ਤੇ ਉਸਦੇ ਪਿਤਾ ਦਾ ਨਾਂ ਦਰਜ਼ ਸੀ। ਉਸਦੀ ਮਾਂ ਨੇ ਇਹਨਾਂ ਦੀ ਪੁਸ਼ਟੀ ਕੀਤੀ ਸੀ। ਜਦੋਂ ਆਤਿਸ਼ 18 ਸਾਲ ਦਾ ਹੋਇਆ ਤਾਂ ਉਸਦੀ ਮਾਂ ਨੇ ਉਸਦੇ ਇਨਡੈਫੀਨੈਟ ਵੀਜ਼ੇ ਦੇ ਕਾਗਜ਼ ਭਰ ਦਿੱਤੇ। ਉਸ ਨੂੰ ਆਸ ਸੀ ਕਿ ਇੰਗਲੈਂਡ ਦਾ ਨਾਗਰਿਕ ਹੋਣ ਕਰਕੇ ਆਪਣੇ ਪੁੱਤਰ ਨੂੰ ਦੁਨੀਆਂ ਦੇ ਕਿਸੇ ਵੀ ਦੇਸ਼ ਵਿੱਚ ਜਾਣ ਦੀ ਮੁਸ਼ਕਿਲ ਪੇਸ਼ ਨਹੀਂ ਆਵੇਗੀ। ਸਰਕਾਰੀ ਕਾਗਜ਼ ਤਿਆਰ ਕਰਦੇ ਸਮੇਂ ਕਿਸੇ ਨੇ ਵੀ ਇਹ ਪੁੱਛਣ ਦੀ ਜ਼ਰੂਰਤ ਨਹੀਂ ਸੀ ਸਮਝੀ ਕਿ ਉਸਦਾ ਪਿਤਾ ਕੌਣ ਹੈ ਤੇ ਕਿੱਥੇ ਰਹਿੰਦਾ ਹੈ। ਉਹ ਭਾਰਤੀ ਮਾਂ ਦਾ ਪੁੱਤਰ, ਭਾਰਤ ਵਿੱਚ ਰਹਿੰਦਾ ਸੀ। ਜਦੋਂ ਉਹ ਇੰਗਲੈਂਡ ਚਲਿਆ ਗਿਆ ਤਾਂ ਉਸ ਨੇ ਉੱਥੇ ਜਾ ਕੇ ਪੱਤਰਕਾਰਿਤਾ ਤੇ ਲੇਖਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਆਜ਼ਾਦ ਖਿਆਲ ਪੱਤਰਕਾਰ ਅਤੇ ਲੇਖਕ ਵਜੋਂ ਜੋ ਕੁੱਝ ਮੋਦੀ ਹਕੂਮਤ ਬਾਰੇ ਸਮਝਿਆ- ਉਸਦੇ ਨੇ ਅਮਰੀਕਾ ਵਿੱਚੋਂ ਪ੍ਰਕਾਸ਼ਿਤ ਹੁੰਦੇ ਸੰਸਾਰ ਪ੍ਰਸਿੱਧ ਅੰਗਰੇਜ਼ੀ ਰਸਾਲੇ 'ਟਾਈਮ' ਮੈਗਜ਼ੀਨ ਵਿੱਚ ਲਿਖ ਦਿੱਤਾ, ਜਿਸ ਦਾ ਭਾਵ ਸੀ ਕਿ ਇਸ ਸਮੇਂ ਮੋਦੀ ਹਕੂਮਤ ਜੋ ਕੁੱਝ ਕਰ ਰਹੀ ਹੈ, ਉਸ ਨਾਲ ਦੇਸ਼ ਵਿੱਚ ਫੁੱਟ ਪਵੇਗੀ ਅਤੇ ਇਸ ਫੁੱਟ ਲਈ ਮੋਦੀ ਹਕੂਮਤ ਜੁੰਮੇਵਾਰ ਹੈ। 'ਟਾਈਮ' ਰਸਾਲੇ ਨੇ ਇਹ ਲੇਖ ਲਾ ਕੇ ਪਹਿਲੇ ਸਫੇ 'ਤੇ ਮੋਦੀ ਦਾ ਵਿੰਗ-ਤੜਿੰਗਾ ਚਿੱਤਰ ਛਾਪ ਦਿੱਤਾ, ਜਿਸ ਨਾਲ ਮੋਦੀ ਦੀ ਸਾਰੇ ਸੰਸਾਰ ਵਿੱਚ ਤੋਏ ਤੋਏ ਹੋਈ ਸੀ। ਇਸ ਲੇਖ ਵਿੱਚ ਆਤਿਸ਼ ਨੇ ਸਿਰਫ ਮੋਦੀ ਹਕੂਮਤ ਸੰਬਧੀ ਹੀ ਨਹੀਂ ਸੀ ਲਿਖਿਆ ਬਲਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਉਸਨੇ ''ਨਾ-ਸਿੱਖਣਯੋਗ ਅਨਾੜੀ'' (ਮੀਡੀਓਕਰਾਈਟ) ਕਿਹਾ ਸੀ। ਕਾਂਗਰਸ ਪਾਰਟੀ ਵੱਲੋਂ ਆਤਿਸ਼ ਸਬੰਧੀ ਕੁੱਝ ਨਹੀਂ ਕੀਤਾ ਗਿਆ ਪਰ ਮੋਦੀ ਦੀ ਬਾਂਦਰ ਸੈਨਾ ''ਹਰ ਹਰ ਮਹਾਂਦੇਵ'' ਕਰਦੀ ਉਸਦੇ ਪਿੱਛੇ ਪੈ ਗਈ। ਮੋਦੀ ਦੀ ਸੈਨਾ ਨੇ ਟਵਿੱਟਰ, ਫੇਸਬੁੱਕ, ਸੋਸ਼ਲ ਮੀਡੀਏ 'ਤੇ ਆਤਿਸ਼ ਦੇ ਖਿਲਾਫ ਕੂੜ ਪ੍ਰਚਾਰ ਦੀ ਹਨੇਰੀ ਲਿਆ ਦਿੱਤੀ। ਉਸ ਨੂੰ ਪਾਕਿਸਤਾਨੀ, ਆਈ.ਐਸ.ਆਈ. ਦਾ ਏਜੰਟ ਅਤੇ ਜਹਾਦੀ ਆਦਿ ਹੋਣ ਦੇ ਫਤਵੇ ਜਾਰੀ ਕੀਤੇ।
ਮੋਦੀ ਹਕੂਮਤ ਨੇ ਆਤਿਸ਼ ਤਾਸੀਰ ਦੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦਾ ਕਾਰਡ ਇਹ ਆਖ ਕੇ ਰੱਦ ਕੀਤਾ ਕਿ ਉਸਨੇ ਆਪਣੇ ਪਿਤਾ ਸਬੰਧੀ ਪਾਕਿਸਤਾਨੀ ਹੋਣ ਬਾਰੇ ਨਾ ਦੱਸ ਕੇ ਝੂਠ ਬੋਲਿਆ ਹੈ। ਆਤਿਸ਼ ਦੀ ਮਾਂ ਨੇ ਆਖਿਆ ਕਿ ''ਸਚਾਈ ਇਹ ਹੈ ਕਿ ਨਾ ਮੈਂ ਤੇ ਨਾ ਹੀ ਮੇਰੇ ਪੁੱਤਰ ਨੇ ਝੂਠ ਬੋਲਿਆ ਹੈ। ਜਿੰਨੀ ਮੈਨੂੰ ਜਾਣਕਾਰੀ ਹੈ, ਸਲਮਾਨ ਤਾਸੀਰ ਦੀ ਮਾਂ ਅੰਗਰੇਜ਼ਣ ਸੀ। ਸਲਮਾਨ ਕੋਲ ਬਰਤਾਨਵੀ ਪਾਸਪੋਰਟ ਸੀ, ਪਾਕਿਸਤਾਨੀ ਹੋਣ ਕਰਕੇ ਉਸਦੀ ਦੋਹਰੀ ਨਾਗਰਿਕਤਾ ਸੀ।
ਤਵਲੀਨ ਸਿੰਘ ਦੇ ਭਾਵੇਂ ਸੋਨੀਆਂ ਗਾਂਧੀ, ਵਸੁੰਧਰਾ ਰਾਜੇ ਸਿੰਧੀਆ ਅਤੇ ਐਮ.ਜੀ. ਅਕਬਰ ਵਰਗੇ ਹਾਕਮ ਜਮਾਤੀ ਘਰਾਣਿਆਂ ਨਾਲ ਸਬੰਧ ਸਨ, ਪਰ ਜਦੋਂ ਉਸ ਨੂੰ ਆਪਣੀ ਜ਼ਿੰਦਗੀ ਦਾ ਤੋਰਾ ਖੁਦ ਤੋਰਨਾ ਪਿਆ ਤਾਂ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ''ਦਰਬਾਰ'' ਨਾਂ ਦੀ ਕਿਤਾਬ ਵਿੱਚ ਆਪਣੀਆਂ ਦੁਸ਼ਵਾਰੀਆਂ ਦਾ ਜ਼ਿਕਰ ਕੀਤਾ ਹੈ, ''ਜਿਹਨਾਂ ਨੇ ਔਖੇ ਸਮਿਆਂ ਵਿੱਚ ਮੇਰੀ ਮੱਦਦ ਕੀਤੀ, ਮੈਂ ਉਹਨਾਂ ਸਾਰਿਆਂ ਦੀ ਧੰਨਵਾਦੀ ਹਾਂ। ਮੈਂ ਇੱਕ ਗੱਲ ਕਹਿਣੀ ਚਾਹਾਂਗੀ, ਕਿ ਮੇਰੀ ਜਾਂਚੇ ਕਿਸੇ ਵੀ ਔਰਤ ਨੂੰ ਮਾਂ ਦੇ ਤੌਰ 'ਤੇ ਇਕੱਲੀ ਨਹੀਂ ਰਹਿਣਾ ਚਾਹੀਦਾ।''
ਤਵਲੀਨ ਸਿੰਘ ਨੇ ਮਾਂ ਬਣ ਕੇ ''ਇਕੱਲੀ'' ਨਹੀਂ ਰਹਿਣਾ ਚਾਹੀਦਾ ਲਿਖ ਕੇ ਇਸ ਸਮਾਜ ਵਿੱਚ ਵਿਚਰਦੀ ਇੱਕ ਆਜ਼ਾਦ ਖਿਆਲ ਔਰਤ ਦੀ ਬੇਵਸੀ ਨੂੰ ਜ਼ਾਹਰ ਕੀਤਾ ਹੈ ਕਿ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਥਾਂ ਥਾਂ 'ਤੇ ਦੁਸ਼ਵਾਰੀਆਂ ਝੱਲਣੀਆਂ ਪੈਂਦੀਆਂ ਹਨ। ਸਮਾਜ ਦੇ ਉੱਪਰਲੇ ਗਲਿਆਰਿਆਂ ਵਿੱਚ ਵਿਚਰਨ ਵਾਲੀ ਤਵਲੀਨ ਸਿੰਘ ਵਰਗੀ ਜਿਸ ਔਰਤ ਨੂੰ ਸਮਾਜ ਨੇ ਜਿੱਚ ਕਰਕੇ ਰੱਖ ਦਿੱਤਾ ਹੋਵੇ, ਉੱਥੇ ਹੇਠਲੇ ਪੱਧਰਾਂ 'ਤੇ ਵਿਚਰਦੀਆਂ ਔਰਤਾਂ ਦੀ ਦੁਰਦਸ਼ਾ ਕੀ ਹੁੰਦੀ ਹੋਵੇਗੀ, ਇਹ ਕੁੱਝ ਕਿਸੇ ਵਿਆਖਿਆ ਦੀ ਮੁਥਾਜ ਨਹੀਂ। ਮੋਦੀ ਹਕੂਮਤ ਨੇ ਆਤਿਸ਼ ਦੇ ਕਾਗਜ਼ ਰੱਦ ਕਰਕੇ ਜਿੱਥੇ ਉਸਦੇ ਕਿਸੇ ਮੁਸਲਿਮ ਪਿਛੋਕੜ ਕਰਕੇ ਉਸ ਨੂੰ ਸਜਾ ਦਿੱਤੀ ਹੈ, ਉੱਥੇ ਮੋਦੀ ਹਕੂਮਤ ਦਾ ਸਿਆਸੀ ਵਿਰੋਧੀ ਹੋਣ 'ਤੇ ਵੀ ਸਬਕ ਸਿਖਾਉਣ ਦਾ ਯਤਨ ਕੀਤਾ ਗਿਆ ਹੈ ਕਿ ਮੋਦੀ ਹੁਣ ਪਿਛਲੀ ਵਾਰੀ ਦੀ ਹਕੂਮਤ ਵਾਲਾ ''ਚਾਹ ਵਾਲਾ'' ਤੇ ''ਚੌਕੀਦਾਰ'' ਨਹੀਂ ਰਿਹਾ ਬਲਕਿ ਅਜਿਹਾ ਸ਼ਹਿਨਸ਼ਾਹ ਬਣ ਗਿਆ ਹੈ ਕਿ ਉਸਦੇ ਖਿਲਾਫ ਜਿਹੜਾ ਵੀ ਬੋਲੇਗਾ, ਉਸਦੀ ਨਾ ਸਿਰਫ ਜੁਬਾਨਬੰਦੀ ਕੀਤੀ ਜਾਵੇਗੀ ਬਲਕਿ ਉਸ ਨੂੰ ਪਾਰ ਵੀ ਬੁਲਾਇਆ ਜਾ ਸਕਦਾ ਹੈ। ਜਿੱਥੋਂ ਤੱਕ ਤਵਲੀਨ ਸਿੰਘ ਦੀ ਮਮਤਾ ਮਧੋਲੀ ਜਾਣ ਦਾ ਮਾਮਲਾ ਹੈ, ਇਹ ਕੁੱਝ ਮੋਦੀ ਹਕੂਮਤ ਦਾ ਔਰਤਾਂ ਪ੍ਰਤੀ ਨਜ਼ਰੀਏ ਦੇ ਪ੍ਰਗਟਾਵੇ ਦਾ ਮਹਿਜ਼ ਇੱਕ ਝਲਕਾਰਾ ਹੈ।
ਮੋਦੀ ਦੀ ਸੈਨਾ ਨੇ ਤਵਲੀਨ ਸਿੰਘ ਨੂੰ ਚਹੇਡਾਂ ਕਰਦੇ ਹੋਏ ਲਿਖਿਆ ਹੈ ਕਿ ਜੇਕਰ ਉਸ ਨੂੰ ਲੱਗਦਾ ਹੈ ਕਿ ਉਸ ਨਾਲ ਕੋਈ ਧੱਕਾ ਹੋਇਆ ਹੈ ਜਾਂ ਇਨਸਾਫ ਨਹੀਂ ਮਿਲਿਆ ਤਾਂ ਉਹ ਅਦਾਲਤ ਵਿੱਚ ਜਾ ਸਕਦੀ ਹੈ। ਅਦਾਲਤਾਂ ਵੱਲ ਭੇਜਣ ਦੀਆਂ ਨਸੀਹਤਾਂ ਦੇਣ ਵਾਲੀ ਮੋਦੀ ਦੀ ਪ੍ਰਚਾਰ-ਸੈਨਾ ਨੂੰ ਪਤਾ ਹੈ ਕਿ ਤਵਲੀਨ ਸਿੰਘ ਨੂੰ ਅਦਾਲਤਾਂ 'ਚ ਧੱਕੇ ਖਾਣ ਤੋਂ ਬਿਨਾ ਹੋਰ ਕੁੱਝ ਨਹੀਂ ਮਿਲਣਾ ਕਿਉਂਕਿ ਅਦਾਲਤਾਂ ਦੇ ਜੱਜਾਂ ਸਮੇਤ ਸਭਨਾਂ ਹੀ ਉੱਚ ਅਦਾਰਿਆਂ 'ਤੇ ਮੋਦੀ ਨੇ ਆਪਣੇ ਭਗਤਾਂ ਨੂੰ ਤਾਇਨਾਤ ਕੀਤਾ ਹੋਇਆ ਹੈ। ਅਜਿਹੇ ਵਿੱਚ ਅਦਾਲਤਾਂ ਤੋਂ ਕਿਸੇ ਇਨਸਾਫ ਦੀ ਤਵੱਕੋ ਨਹੀਂ ਰੱਖੀ ਜਾ ਸਕਦੀ। ਅਜਿਹੀਆਂ ਅਦਾਲਤਾਂ ਕਿਸੇ ਵਿਅਕਤੀ ਦੇ ਪੱਲੇ ਇਨਸਾਫ ਨਹੀਂ ਬਲਕਿ ਖੱਜਲ-ਖੁਆਰੀ, ਨਮੋਸ਼ੀ ਤੇ ਜਲੀਲਤਾ ਹੀ ਪਾ ਸਕਦੀਆਂ ਹਨ।

No comments:
Post a Comment