ਕਸ਼ਮੀਰ ਵਾਦੀ 'ਚ ਸੁਲਘਦੀ ਅੱਗ ਭਾਂਬੜ ਬਣੇਗੀ
ਭਾਰਤੀ ਹਾਕਮਾਂ ਨੂੰ ਇਹ ਭਰਮ ਸੀ ਕਿ ਕਸ਼ਮੀਰੀ ਲੋਕਾਂ ਨੂੰ ਘਰਾਂ ਵਿੱਚ ਤਾੜ ਕੇ ਦੋ ਚਾਰ ਮਹੀਨਿਆਂ ਵਿੱਚ ਲਾਦੂ ਕੱਢ ਲਿਆ ਜਾਵੇਗਾ। ਪਰ ਕਸ਼ਮੀਰੀ ਲੋਕਾਂ ਨੇ ਭਾਰਤੀ ਹਾਕਮਾਂ ਦੇ ਭਰਮ ਨੂੰ ਚਕਨਾਚੂਰ ਕਰਕੇ ਰੱਖ ਦਿੱਤਾ ਹੈ। 5 ਅਗਸਤ ਤੋਂ ਵਾਦੀ ਵਿੱਚ ਲਾਏ ਕਰਫਿਊ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਅਤੇ ਆਵਾਜਾਈ ਮੁਕੰਮਲ ਤੌਰ 'ਤੇ ਬੰਦ ਕਰਕੇ ਭਾਰਤੀ ਹਾਕਮਾਂ ਨੇ ਕਸ਼ਮੀਰੀ ਲੋਕਾਂ ਨੂੰ ਭੁੱਖੇ, ਪਿਆਸੇ ਰਹਿ ਕੇ ਤਿਲ ਤਿਲ ਕਰਕੇ ਮਰਨ ਦੇ ਰਾਹ ਪਾਉਣਾ ਚਾਹਿਆ। ਉਹਨਾਂ ਦਾ ਬਿਮਾਰੀਆਂ ਤੋਂ ਰਾਹਤ ਪਾਉਣ ਲਈ ਹਸਪਤਾਲਾਂ ਵਿੱਚ ਜਾਣਾ ਬੰਦ ਕਰਕੇ ਦਰਦਾਂ ਤੇ ਚੀਸਾਂ ਵਿੱਚ ਤੜਫਦੇ ਰਹਿਣ ਲਈ ਛੱਡ ਦਿੱਤਾ ਗਿਆ। ਹਜ਼ਾਰਾਂ ਹੀ ਲੋਕਾਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕਰਕੇ ਉਹਨਾਂ ਦਾ ਗਲਾ ਘੁੱਟਣ ਦਾ ਯਤਨ ਕੀਤਾ ਗਿਆ। ਸਕੂਲ ਕਾਲਜ ਬੰਦ ਕਰਕੇ ਉਹਨਾਂ ਨੂੰ ਹਨੇਰੇ ਦੀ ਖੱਡ ਵਿੱਚ ਸੁੱਟਣ ਦੇ ਯਤਨ ਕੀਤੇ ਗਏ। ਸੈਂਕੜੇ ਦੀ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ। ਵਾਦੀ ਵਿੱਚ ਬਾਹਰਲੇ ਲੋਕਾਂ ਦੀ ਪਹੁੰਚ ਬੰਦ ਕਰਕੇ ਦੁਨੀਆਂ ਨੂੰ ਕਸ਼ਮੀਰ ਪ੍ਰਤੀ ਹਨੇਰੇ ਵਿੱਚ ਰੱਖਣ ਦੇ ਹਰਬੇ ਵਰਤੇ ਗਏ।
ਪਰ ਭਾਰਤੀ ਹਾਕਮਾਂ ਦੇ ਸਭ ਕਾਰੇ ਉਲਟੇ ਰੁਖ਼ ਭੁਗਤਦੇ ਰਹੇ। ਇਹਨਾਂ ਦੀਆਂ ਲਾਈਆਂ ਬੰਦਿਸ਼ਾਂ ਨੇ ਆਮ ਲੋਕਾਂ ਲਈ ਕਸ਼ਮੀਰ ਮਸਲਾ ਨਿੱਤ ਰੋਜ਼ ਦਾ ਮਸਲਾ ਬਣਾ ਦਿੱਤਾ। ਕਸ਼ਮੀਰ ਦੇ ਇੱਕ ਹੋਟਲ ਵਾਲੇ ਨੇ ਆਖਿਆ, ''ਇਹ ਚੰਗਾ ਹੈ ਕਿ ਅਸੀਂ ਕਾਹਲ ਕਰਕੇ ਗਲੀਆਂ ਵਿੱਚ ਮਰਨ ਲਈ ਨਹੀਂ ਨਿੱਕਲੇ। ਕਸ਼ਮੀਰ ਦਾ ਪਹਿਲਾਂ ਦੇ ਕਿੰਨੇ ਹੀ ਸਾਲਾਂ ਦੇ ਮੁਕਾਬਲੇ ਕਿਤੇ ਵਧੇਰੇ ਕੌਮਾਂਤਰੀਕਰਨ ਹੋ ਚੁੱਕਿਆ ਹੈ। ਅਸੀਂ ਇਸ ਮੌਕੇ ਨੂੰ ਅਜਾਈਂ ਨਹੀਂ ਜਾਣ ਦਿਆਂਗੇ।'' ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਆਖਿਆ ਕਿ ''ਸਭ ਕੁੱਝ ਬਾਰੇ ਝੂਠ ਮਾਰਿਆ ਜਾ ਰਿਹਾ ਹੈ। ਉਹ ਸਾਡੀ ਜ਼ਿੰਦਗੀ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਉਹ ਸਾਡੀਆਂ ਚਾਹਤਾਂ ਨੂੰ ਖਤਮ ਕਰਨਾ ਚਾਹੁੰਦੇ ਹਨ।''
ਕਸ਼ਮੀਰੀ ਲੋਕ ਭਾਰਤੀ ਜਨਤਾ ਪਾਰਟੀ ਦੇ ਮਨਸੂਬਿਆਂ ਤੋਂ ਭਲੀ ਭਾਂਤ ਜਾਣੂੰ ਹਨ ਕਿ ਇਹ ਕਸ਼ਮੀਰ ਨੂੰ ਹਿੰਦੂਤਵੀ ਵਿਚਾਰਧਾਰਾ ਨਾਲ ਇਸਦੇ ਸਭਿਆਚਾਰ ਅਤੇ ਇਸਦੀ ਸਿਆਸੀ ਆਵਾਜ਼ ਨੂੰ ਕੁਚਲਣਾ ਚਾਹੁੰਦੇ ਹਨ। ਜੰਮੂ-ਕਸ਼ਮੀਰ ਨੂੰ ਵੱਖ ਵੱਖ ਟੋਟਿਆਂ ਵਿੱਚ ਵੰਡ ਕੇ ਭਾਰਤੀ ਜਨਤਾ ਪਾਰਟੀ ਨੇ ਇਹ ਯਤਨ ਕਰਨ ਦਾ ਭਰਮ ਪਾਲਿਆ ਹੈ ਕਿ ਜੰਮੂ ਦੀ ਹਿੰਦੂ ਬਹੁਲਤਾ ਵਾਲੀ ਵਸੋਂ ਨੂੰ ਕਸ਼ਮੀਰ ਵਾਦੀ ਦੀ ਮੁਸਲਿਮ ਵਸੋਂ 'ਤੇ ਕਾਬਜ਼ ਕੀਤਾ ਜਾ ਸਕੇਗਾ ਅਤੇ ਲੇਹ ਦੀ ਬੋਧੀ ਵਸੋਂ ਨੂੰ ਲੱਦਾਖ ਦੀ ਮੁਸਲਿਮ ਵਸੋਂ 'ਤੇ ਭਾਰੂ ਕਰਕੇ ਆਪਣੀਆਂ ਹੱਥਠੋਕਾ ਜੁੰਡਲੀਆਂ ਨੂੰ ਅੱਗੇ ਲਿਆਂਦਾ ਜਾ ਸਕੇਗਾ। ਉਪਰੋਕਤ ਪ੍ਰੋਫੈਸਰ ਦੇ ਅਨੁਸਾਰ ਹੀ ''ਕਸ਼ਮੀਰ ਵਿੱਚ ਉਥਲ-ਪੁਥਲ ਜਾਰੀ ਹੈ। ਮੈਨੂੰ ਨਹੀਂ ਲੱਗਦਾ ਕਿ ਨਵੀਂ ਦਿੱਲੀ ਕੋਈ ਸੁਲਾਹ-ਸਫਾਈ ਵਾਲੀ ਨੀਤੀ ਅਖਤਿਆਰ ਕਰੇਗੀ। ਇਹ ਨਾ ਸਿਰਫ ਸਿਆਸਤ ਨੂੰ ਕੇਂਦਰਤ ਕਰ ਰਹੀ ਹੈ ਬਲਕਿ ਤਾਕਤ ਨੂੰ ਮਜਬੂਤ ਕਰਕੇ ਆਪਣੇ ਸਾਮਰਾਜੀ ਹੰਕਾਰ ਨੂੰ ਪੱਠੇ ਪਾ ਰਹੀ ਹੈ। ਕਸ਼ਮੀਰੀ ਲੋਕ ਇਹਨਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।'' ਭਾਰਤੀ ਹਾਕਮਾਂ ਨੇ ਕਸ਼ਮੀਰ ਵਿੱਚ ਵਸੋਂ ਦੇ ਤਵਾਜ਼ਨ ਵਿੱਚ ਵਾਧੇ-ਘਾਟੇ ਕਰਕੇ ਆਪਣੀਆਂ ਚੰਮ ਦੀਆਂ ਚਲਾਉਣ ਦੇ ਮਨਸੂਬੇ ਘੜੇ ਹਨ। ਪਰ ਲੋਕਾਂ ਵਿੱਚ ਇਹ ਬੇਪਰਦ ਹੋ ਚੁੱਕੇ ਹਨ, ਲੋਕਾਂ ਨੇ ਭਾਰਤੀ ਹਾਕਮਾਂ ਨਾਲ ਮੱਥਾ ਲਾਉਣ ਦੀ ਠਾਣੀ ਹੋਈ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਚੱਲਦੀ ਕਸ਼ਮੀਰੀ ਲੋਕਾਂ ਦੀ ਜਨਤਕ ਟਾਕਰਾ ਲਹਿਰ ਹੁਣ ਹਥਿਆਰਬੰਦ ਟਕਰਾਅ ਵਿੱਚ ਜ਼ਾਹਰ ਹੋਣ ਲੱਗੀ ਹੈ। 26 ਨਵੰਬਰ ਨੂੰ ਸ੍ਰੀਨਗਰ ਅਤੇ ਅਨੰਤਨਾਗ ਵਿੱਚ ਹੋਏ ਗਰਨੇਡ ਹਮਲਿਆਂ ਵਿੱਚ ਦੋ ਵਿਅਕਤੀ ਮਾਰੇ ਗਏ ਹਨ ਤੇ ਸੱਤ ਜਖਮੀ ਹੋਏ ਹਨ। 4 ਨਵੰਬਰ ਨੂੰ ਸ੍ਰੀਨਗਰ ਵਿੱਚ ਗਰਨੇਡ ਹਮਲੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ। 26 ਅਕਤੂਬਰ ਨੂੰ ਹੋਏ ਹਮਲੇ ਵਿੱਚ ਨੀਮ-ਫੌਜੀ ਬਲਾਂ ਦੇ ਛੇ ਜਵਾਨ ਜਖਮੀ ਹੋਏ ਹਨ। 28 ਅਕਤੂਬਰ ਨੂੰ ਉੱਤਰੀ ਕਸ਼ਮੀਰ ਵਿੱਚ ਸੋਪੋਰ ਵਿਖੇ ਇੱਕ ਬੱਸ 'ਤੇ ਹੋਏ ਹਮਲੇ ਵਿੱਚ 20 ਵਿਅਕਤੀ ਜਖਮੀ ਹੋਏ ਹਨ। 22 ਨਵੰਬਰ ਨੂੰ ਕਸ਼ਮੀਰ ਵਾਦੀ ਵਿੱਚ ਗਏ ਵਫਦ ਵਿੱਚ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਯਸ਼ਵੰਤ ਸਿਨਹਾ ਦਾ ਕਹਿਣਾ ਹੈ ਕਿ ''ਇਸ ਸਮੇਂ ਹਾਲਤ ਕਾਬੂ ਵਿੱਚ ਵਿਖਾਈ ਦਿੰਦੇ ਹਨ, ਪਰ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਕਾਬੂ ਵਿੱਚ ਕਦੋਂ ਤੱਕ ਰਹਿਣਗੇ। ਉੱਥੇ ਡਰ ਦਾ ਮਾਹੌਲ ਹੈ, ਉੱਥੇ ਭਿਆਨਕ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਕਿ ਪੁਲਸ, ਫੌਜ ਅਤੇ ਪ੍ਰਸਾਸ਼ਨ ਲੋਕਾਂ ਨਾਲ ਕਿਵੇਂ ਪੇਸ਼ ਆ ਰਹੇ ਹਨ। ਉੱਥੇ ਹਿੰਸਾ ਸਬੰਧੀ ਹਾਲਤ ਬਾਰੇ ਕੋਈ ਪੇਸ਼ਨਗੋਈ ਨਹੀਂ ਕੀਤੀ ਜਾ ਸਕਦੀ।''
ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਰਲੀਮੈਂਟ ਵਿੱਚ ਬਿਆਨ ਦਾਗਦਾ ਹੈ ਕਿ ਕਸ਼ਮੀਰ ਵਿੱਚ ਪੱਥਰਬਾਜ਼ੀ ਦੀਆਂ ਘਟਨਾਵਾਂ ਵਿੱਚ ਬਹੁਤ ਕਮੀ ਹੋਈ ਹੈ। ਪਰ 5 ਅਗਸਤ ਤੋਂ ਬਾਅਦ ਵਿੱਚ 15 ਨਵੰਬਰ ਤੱਕ ਕਸ਼ਮੀਰ ਵਿੱਚ 100 ਦਿਨਾਂ ਵਿੱਚ 190 ਪੱਥਰਬਾਜ਼ੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਾਕਿਸਤਾਨ ਦੇ ਕਬਜ਼ੇ ਹੇਠਲੇ ਆਜ਼ਾਦ ਕਸ਼ਮੀਰ ਦੇ ਕਸ਼ਮੀਰੀਆਂ ਵੱਲੋਂ ਸਾਲ 2018 ਵਿੱਚ ਕੁੱਲ 2140 ਹਮਲੇ ਕੀਤੇ ਗਏ ਸਨ, ਜਦੋਂ ਕਿ ਹੁਣ ਤਿੰਨ ਮਹੀਨਿਆਂ ਦੌਰਾਨ ਹੀ 950 ਹਮਲੇ ਹੋ ਚੁੱਕੇ ਹਨ। ਕਸ਼ਮੀਰ ਵਿੱਚ ਬੰਦ ਰਹਿਣ ਨਾਲ 12000 ਕਰੋੜ ਰੁਪਏ ਦਾ ਘਾਟਾ ਪਿਆ ਹੈ। ਕਸ਼ਮੀਰੀ ਲੋਕਾਂ ਨੇ ਭਾਰਤੀ ਹਾਕਮਾਂ ਖਿਲਾਫ ਘੋਲ ਦੇ ਨਵੇਂ ਨਵੇਂ ਰੂਪ ਘੜੇ ਹਨ। ਉਹਨਾਂ ਨੇ ਕਸ਼ਮੀਰ ਬੰਦ ਨੂੰ ਨਵੇਂ ਰੂਪ ਵਿੱਚ ਪ੍ਰਗਟਾਇਆ ਹੈ। ਉਹ ਸਵੇਰੇ ਦਿਨ ਚੜ੍ਹਦੇ ਸਾਰ ਦੁਕਾਨਾਂ ਖੋਲ੍ਹਦੇ 8-9 ਵਜਦੇ ਨੂੰ ਬਾਜ਼ਾਰ ਬੰਦ ਕਰ ਜਾਂਦੇ। ਸ਼ਾਮੀਂ ਦਿਨ ਛਿਪਦੇ ਨਾਲ ਫੇਰ ਦੁਕਾਨਾਂ ਖੋਲ੍ਹਦੇ ਥੋੜ੍ਹੇ ਅਰਸੇ ਦੌਰਾਨ ਹੀ ਫੇਰ ਬੰਦ ਕਰ ਜਾਂਦੇ। ਸਾਰਾ ਦਿਨ ਬਾਜ਼ਾਰ ਬੰਦ ਭਾਰਤੀ ਹਾਕਮਾਂ ਦਾ ਮੂੰਹ ਚਿੜਾਉਂਦੇ ਰਹਿੰਦੇ। ਅਜਿਹੀ ਹਾਲਤ ਵਿੱਚ ਇੱਕ ਵਾਰੀ ਅਮਿਤ ਸ਼ਾਹ ਕਿਤੇ ਇਹ ਕਹਿ ਬੈਠਿਆ ਕਿ ਕਸ਼ਮੀਰ ਵਾਦੀ ਵਿੱਚ ਹੁਣ ਕੋਈ ਬੰਦ ਨਹੀਂ ਰਿਹਾ ਤਾਂ ਕਸ਼ਮੀਰੀ ਲੋਕਾਂ ਨੇ ਲਗਾਤਾਰ 4 ਦਿਨ ਬਾਜ਼ਾਰ ਬੰਦ ਕਰਕੇ ਅਮਿਤ ਸ਼ਾਹ ਦੇ ਬਿਆਨ ਦੀ ਫੂਕ ਕੱਢ ਦਿੱਤੀ।
ਕਸ਼ਮੀਰ ਵਿੱਚ ਸਿਆਸੀ ਗੈਰ-ਯਕੀਨੀ ਦਾ ਮਾਹੌਲ ਬਣਿਆ ਹੋਇਆ ਹੈ। ਹੋਰ ਤਾਂ ਹੋਰ ਭਾਰਤੀ ਹਾਕਮਾਂ ਨੇ ਭਾਰਤੀ ਰਾਜ ਦੀ ਤਾਬੇਦਾਰੀ ਕਰਨ ਵਾਲੇ ਸਥਾਨਕ ਹੱਥਠੋਕਿਆਂ ਨੂੰ ਫਿਲਹਾਲ ਅੰਦਰ ਬੰਦ ਕੀਤਾ ਹੋਇਆ ਹੈ। ਕਿਸੇ ਨੂੰ ਸ਼ਰੇਆਮ ਘੁੰਮਣ-ਫਿਰਨ ਦੀ ਇਜ਼ਾਜਤ ਨਹੀਂ। ਹੋਰ ਤਾਂ ਹੋਰ ਜੰਮੂ-ਕਸ਼ਮੀਰ ਦੇ ਸ੍ਰੀਨਗਰ ਤੋਂ ਬਜ਼ੁਰਗ ਪਾਰਲੀਮੈਂਟ ਮੈਂਬਰ ਫਾਰੂਕ ਅਬਦੁੱਲਾ ਨੂੰ ਵੀ ਲੋਕ ਸਭਾ ਦੇ ਸੈਸ਼ਨ ਵਿੱਚ ਹਾਜਰ ਨਹੀਂ ਹੋਣ ਦਿੱਤਾ। ਜਦੋਂ ਉਸਦੀ ਗ੍ਰਿਫਤਾਰੀ ਦੇ ਖਿਲਾਫ ਕੋਈ ਅਰਜੋਈ ਕੀਤੀ ਗਈ ਤਾਂ ਉਸ ਨੂੰ ਗੈਰ-ਜਮਾਨਤੀ ਕੇਸਾਂ ਵਿੱਚ ਮੜ੍ਹ ਕੇ ਉਸਦੇ ਘਰੇ ਹੀ ਅੰਦਰ ਤਾੜ ਦਿੱਤਾ ਗਿਆ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਦੀ ਧੀ ਇਲਤਿਜਾ ਮੁਫਤੀ ਨੇ 25 ਨਵੰਬਰ ਨੂੰ ਆਪਣੇ ਫੋਨ 'ਤੇ ਇੱਕ ਟਵੀਟ ਵਿੱਚ ਆਖਿਆ ਕਿ ''ਅਸੀਂ ਇਹੋ ਜਿਹੇ ਸਮਿਆਂ ਵਿੱਚ ਰਹਿ ਰਹੇ ਹਾਂ ਜਦੋਂ ਭਾਰਤੀ ਸੰਵਿਧਾਨ ਦੀ ਸਹੁੰ ਖਾਣ ਵਾਲੇ ਸਾਬਕਾ ਤਿੰਨ ਮੁੱਖ ਮੰਤਰੀਆਂ ਨੂੰ ਗੈਰ-ਕਾਨੂੰਨੀ ਤੌਰ 'ਤੇ ਨਜ਼ਰਬੰਦ ਕੀਤਾ ਹੋਇਆ ਹੈ ਅਤੇ ਵਿਧਾਇਕਾਂ ਨੂੰ ਗੰਢਿਆਂ ਵਾਂਗ ਖਰੀਦਣ ਦੇ ਯਤਨ ਕੀਤੇ ਜਾ ਰਹੇ ਹਨ।''
ਕਸ਼ਮੀਰ ਵਾਦੀ ਵਿੱਚ ਲੋਕਾਂ ਦੇ ਧੁਖਦੇ ਗੁੱਸੇ ਦੀ ਅੱਗ ਭਾਂਬੜਾਂ ਦੇ ਰੂਪ ਵਿੱਚ ਪ੍ਰਗਟ ਹੋ ਸਕਦੀ ਹੈ, ਜਿਸ ਨੂੰ ਦਬਾਉਣ ਲਈ ਭਾਰਤੀ ਹਾਕਮਾਂ ਕੀ ਕੁੱਝ ਸਕਦੇ ਹਨ, ਇਸ ਸਬੰਧੀ 'ਫਰੰਟ ਲਾਈਨ' 10 ਦਸੰਬਰ ਦੇ ਪੱਤਰਕਾਰ ਆਨੰਦੋ ਭਖਤੋ ਨੇ ਲਿਖਿਆ ਹੈ ਕਿ ''ਉੱਥੇ ਇਹ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ ਕਿ ਅਗਲੀਆਂ ਗਰਮੀਆਂ ਵਿੱਚ ਕਸ਼ਮੀਰ ਵਿੱਚ ਖੂੰਨ-ਖਰਾਬਾ ਬਹੁਤ ਹੋਵੇਗਾ। ਪਿਛਲਾ ਅਮਲ ਵਿਖਾਉਂਦਾ ਹੈ ਕਿ ਕੇਂਦਰ ਇਹ ਕੁੱਝ ਕਰਕੇ ਹੀ ਰਹੇਗਾ।''
---------------------------------------------------------------
ਕਸ਼ਮੀਰ ਦੀਆਂ ਤਲਖ ਹਕੀਕਤਾਂ ਬਾਰੇ ਯੋਗੇਂਦਰ ਯਾਦਵ ਨੇ ਕੁੱਝ ਇਉਂ ਨੋਟ ਕੀਤਾ
......ਕਸ਼ਮੀਰੀ ਲੋਕ ਰਾਜਨੀਤੀ ਦੇ ਬੜੇ ਜਾਣਕਾਰ ਹੁੰਦੇ ਹਨ। ਰਾਜਨੀਤੀ ਦੀਆਂ ਗੱਲਾਂ ਨੂੰ ਲੈਕੇ ਉਨ੍ਹਾਂ ਵਿਚ ਖੂਬ ਵਾਦ-ਵਿਵਾਦ ਹੁੰਦਾ ਹੈ ਅਤੇ ਰਾਜਨੀਤੀ ਦੀ ਗੱਲ ਕਰਦਿਆਂ ਉਨਾਂ ਦੀ ਬੋਲੀ ਮੁਹਾਵਰੇਦਾਰ ਹੋ ਜਾਂਦੀ ਹੈ।
........ਮੈਨੂੰ ਇਕ ਵੀ ਵਿਅਕਤੀ ਅਜਿਹਾ ਨਹੀਂ ਮਿਲਿਆ, ਜੋ ਕੇਂਦਰ ਸਰਕਾਰ ਦੇ ਇਸ ਕਦਮ ਦੀ ਹਮਾਇਤ ਕਰੇ। ਮੈਂ ਆਖ਼ਰ ਨੂੰ ਕਸ਼ਮੀਰੀ ਦੋਸਤਾਂ ਦੀ ਇਕ ਟੋਲੀ ਨੂੰ ਪੁੱਛ ਹੀ ਲਿਆ ਕਿ ਕੀ ਘਾਟੀ ਵਿਚ ਕੋਈ ਅਜਿਹਾ ਵਿਅਕਤੀ ਵੀ ਹੈ, ਜੋ ਨਵੀਂ ਨੀਤੀ ਦੀ ਹਮਾਇਤ ਕਰਦਾ ਹੋਵੇ ? ਤਾਂ ਇਕਦਮ ਜਵਾਬ ਮਿਲਿਆ ਕਿ ਕੋਈ ਗਧਾ ਵੀ ਹਮਾਇਤ ਨਹੀਂ ਕਰੇਗਾ।
........ਸਾਨੂੰ ਨਹੀਂ ਪਤਾ ਸੀ ਕਿ ਕਿਸ ਦੇ ਵਿਕਾਸ ਦੀਆਂ ਗੱਲਾਂ ਹੋ ਰਹੀਆਂ ਹਨ। ਹਾਂ, ਚਾਰੇ ਪਾਸੇ ਬੰਦੀ ਜ਼ਰੂਰ ਹੈ। ਸਾਨੂੰ ਇੰਟਰਨੈੱਟ ਹਾਸਲ ਨਹੀਂ, ਕੋਈ ਕਾਰੋਬਾਰ ਨਹੀਂ ਚੱਲ ਰਿਹਾ। ਅਸੀਂ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਦੇ ਰਹੇ ਹਾਂ। ਬੈਂਕਾਂ ਨੂੰ ਸੂਦ ਚੁਕਾ ਰਹੇ ਹਾਂ। ਕਰਜ਼ ਵਸੂਲੀ ਜਾਰੀ ਹੈ ਪਰ ਜਿਸ ਨਿਵੇਸ਼ ਦਾ ਵਾਅਦਾ ਕੀਤਾ ਗਿਆ ਸੀ, ਉਹ ਕਿੱਥੇ ਹੈ ?
........ਸ਼ੁਰੂਆਤੀ 100 ਦਿਨ ਦੇ ਅਨੁਭਵ ਦਾ ਸੰਕੇਤ ਹੈ ਕਿ ਜੰਮੂ-ਕਸ਼ਮੀਰ ਨੂੰ ਲੈ ਕੇ ਜੋ ਵੱਡਾ ਕਦਮ ਚੁੱਕਿਆ ਗਿਆ, ਉਸ ਦੀ ਪ੍ਰਾਪਤੀ ਐਲਾਨੇ ਗਏ ਮਕਸਦ ਤੋਂ ਇਕਦਮ ਉਲਟ ਰਹੀ ਹੈ। ਨਜ਼ਦੀਕੀ ਤਾਂ ਕਾਇਮ ਨਹੀਂ ਹੋ ਸਕੀ ਪਰ ਭਾਵਨਾਵਾਂ ਦੇ ਪੱਧਰ 'ਤੇ ਇਕ ਡੂੰਘੀ ਅਤੇ ਨਾ ਭਰੀ ਜਾ ਸਕਣ ਵਾਲੀ ਖੱਡ ਜ਼ਰੂਰ ਪੈਦਾ ਹੋ ਗਈ ਹੈ। ਕਸ਼ਮੀਰ ਵਿਚ ਲੋਕ ਰਾਇ ਦੀ ਸੰਕੇਤਕ ਸੂਈ ਹੁਣ ਭਾਰਤ ਤੋਂ ਪਾਕਿਸਤਾਨ ਵੱਲ, ਮੇਲ-ਮਿਲਾਪ ਦੀ ਭਾਵਨਾ ਤੋਂ ਵੱਖਵਾਦ ਦੀ ਹਮਾਇਤ ਵੱਲ ਅਤੇ ਕਸ਼ਮੀਰੀਅਤ ਦੀ ਪਛਾਣ ਤੋਂ ਇਕ ਮਜ਼ਬੂਤ ਇਸਲਾਮੀ ਸ਼ਾਨ ਵੱਲ ਮੁੜ ਚੱਲੀ ਹੈ ਅਤੇ ਇਹ ਸਭ ਹੋਇਆ ਹੈ ਰਾਸ਼ਟਰੀ ਏਕਤਾ ਤੇ ਅਖੰਡਤਾ ਦੇ ਦਾਅਵੇ ਨਾਲ।
........ਕਸ਼ਮੀਰ ਘਾਟੀ 'ਚ 5 ਅਗਸਤ ਤੋਂ ਬਾਅਦ ਲੋਕ ਰਾਇ 'ਚ ਇੱਕ ਵੱਡਾ ਬਦਲਾਅ ਸਾਫ਼ ਦਿਸਦਾ ਹੈ। ਅਬਦੁੱਲਾ ਪਰਿਵਾਰ ਅਤੇ ਮਹਿਬੂਬਾ ਮੁਫ਼ਤੀ ਦੇ ਧੜੇ ਦੀ ਰਾਜਨੀਤੀ ਉਥੋਂ ਇਕਦਮ ਗਾਇਬ ਹੋ ਚੱਲੀ ਹੈ।
........ਸੇਬ ਦੀ ਫ਼ਸਲ ਨੂੰ ਪੁਜੇ ਨੁਕਸਾਨ ਬਾਰੇ ਸਾਡੀ ਬੈਠਕ ਜ਼ੋਰਦਾਰ ਢੰਗ ਨਾਲ ਚੱਲ ਰਹੀ ਸੀ ਕਿ ਇਸ ਦਰਮਿਆਨ ਨੌਜਵਾਨ ਕਿਸਾਨ ਖੜ੍ਹਾ ਹੋਇਆ ਅਤੇ ਬੋਲਿਆ, 'ਹਰ ਵਾਰ ਸਾਨੂੰ ਭਾਰਤ ਤੋਂ ਧੋਖੇ ਤੋਂ ਇਲਾਵਾ ਕੀ ਮਿਲਿਆ ਹੈ।'
........ਹੁਣ ਕਸ਼ਮੀਰੀ ਮੁਸਲਮਾਨਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸਿਰਫ ਕਸ਼ਮੀਰੀ ਹੋਣ ਕਾਰਨ ਨਹੀਂ, ਸਗੋਂ ਮੁਸਲਮਾਨ ਹੋਣ ਕਾਰਨ ਤੰਗ ਕੀਤਾ ਜਾ ਰਿਹਾ ਹੈ।
........ਜੇਕਰ ਤੁਸੀਂ ਇਹ ਕਹੋ ਕਿ ਵੱਖਵਾਦੀਆਂ ਜਾਂ ਫਿਰ ਪੱਥਰਬਾਜ਼ਾਂ ਨੂੰ ਪੈਸੇ ਦੇ ਕੇ ਭੜਕਾਇਆ ਜਾਂਦਾ ਹੈ ਤਾਂ ਇਸ ਗੱਲ 'ਤੇ ਕਸ਼ਮੀਰੀ ਸਖ਼ਤ ਪ੍ਰਤੀਕਰਮ ਦਿੰਦੇ ਹਨ। 'ਇਹ ਸਭ ਫ਼ਜ਼ੂਲ ਦੀਆਂ ਗੱਲਾਂ ਹਨ। ਕੋਈ ਆਪਣੇ ਸੀਨੇ 'ਤੇ ਗੋਲੀ ਕਿਉਂ ਖਾਣਾ ਚਾਹੇਗਾ? ਭਾਵੇਂ ਇਸ ਲਈ ਉਸ ਨੂੰ ਕਿੰਨੀ ਵੀ ਵੱਡੀ ਰਕਮ ਕਿਉਂ ਨਾ ਮਿਲੀ ਹੋਵੇ।'
........ਪਾਕਿਸਤਾਨੀ ਜੇਹਾਦੀ ਜਿਨ੍ਹਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ ਇਥੇ ਆਉਂਦੇ ਹਨ ਅਤੇ ਸਾਡੇ ਲਈ ਆਪਣੀ ਜਾਨ ਨਿਛਾਵਰ ਕਰਦੇ ਹਨ। ਤੁਹਾਡੇ ਜਿਹੇ ਕਿੰਨੇ ਲੋਕਾਂ ਨੇ ਸਾਡੇ ਲਈ ਕਿਸੇ ਵੀ ਚੀਜ਼ ਦੀ ਕੋਈ ਕੁਰਬਾਨੀ ਦਿੱਤੀ ਹੈ ? ਇਸ ਦਾ ਜਵਾਬ ਮੇਰੇ ਕੋਲ ਨਹੀਂ ਸੀ।
........ਕਸ਼ਮੀਰੀਆਂ ਦੇ ਦਿਮਾਗ ਵਿਚ ਤੇਜ਼ੀ ਨਾਲ ਕੁਝ ਪੱਕ ਰਿਹਾ ਹੈ। ਇਸ ਦਾ ਨਤੀਜਾ ਕੀ ਹੋਵੇਗਾ? ਮੈਂ ਆਪਣੇ ਇਕ ਹੋਰ ਕਸ਼ਮੀਰੀ ਦੋਸਤ ਤੋਂ ਪੁੱਛਿਆ। ਉਸ ਨੇ ਕਿਹਾ, ਜਦੋਂ ਪਰਿਵਾਰ 'ਚੋਂ ਕਿਸੇ ਦੀ ਮੌਤ ਹੋ ਜਾਵੇ ਅਤੇ ਉਸ ਦੇ ਨਜ਼ਦੀਕੀਆਂ ਵਿਚੋਂ ਕਿਸੇ ਦੇ ਅੱਥਰੂ ਨਾ ਨਿਕਲਣ ਤਾਂ ਸਮਝੋ ਕਿ ਕੋਈ ਵੱਡੀ ਪ੍ਰੇਸ਼ਾਨੀ ਵਾਲੀ ਗੱਲ ਹੈ।

No comments:
Post a Comment