ਮਨਜੀਤ ਧਨੇਰ ਦੀ ਗੋਡੇਟੇਕੂ ਰਿਹਾਈ
ਆਖਿਰ ਮਨਜੀਤ ਧਨੇਰ ਦੀ ਜੇਲ੍ਹ 'ਚੋਂ ਰਿਹਾਈ ਹੋ ਹੀ ਗਈ। ਉਸ ਨੂੰ ਜੇਲ੍ਹ ਵਿੱਚ ਡੱਕੀਂ ਰੱਖਣ ਦੇ ਸਰਕਾਰੀ ਬਹਾਨੇ ਇਸ ਤੋਂ ਵੱਧ ਨਹੀਂ ਚੱਲ ਸਕੇ। ਮਨਜੀਤ ਧਨੇਰ ਨੂੰ ਕਤਲ ਦੇ ਕੇਸ ਵਿੱਚ ਝੂਠਾ ਅਤੇ ਨਜਾਇਜ਼ ਫਸਾਇਆ ਗਿਆ ਸੀ। ਇਸਦੇ ਨਾਲ ਦੇ ਸਾਥੀ ਕਾਫੀ ਦੇਰ ਪਹਿਲਾਂ ਰਿਹਾਅ ਹੋ ਚੁੱਕੇ ਸਨ ਪਰ ਇਸਦਾ ਕੇਸ ਫਸਦਾ ਫਸਦਾ ਹੇਠਲੀਆਂ ਅਦਾਲਤਾਂ ਤੋਂ ਹੋਈਕਾਰਟ ਤੇ ਫੇਰ ਅਗਾਂਹ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਤੇ ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਇਸਦੀ ਸਜ਼ਾ ਨੂੰ ਬਰਕਰਾਰ ਰੱਖਿਆ ਅਤੇ 30 ਨਵੰਬਰ ਤੱਕ ਮਨਜੀਤ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਫੁਰਮਾਨ ਚਾੜ੍ਹ ਦਿੱਤੇ।
ਕਿਉਂਕਿ ਮਨਜੀਤ ਧਨੇਰ ਨੂੰ ਦਿੱਤੀ ਸਜ਼ਾ ਉੱਕਾ ਹੀ ਨਜਾਇਜ਼ ਸੀ, ਇਸ ਕਰਕੇ ਸਰਕਾਰੀ ਫਰੁਮਾਨਾਂ ਦੇ ਖਿਲਾਫ ਲੋਕਾਂ ਵਿੱਚ ਰੋਸ ਅਤੇ ਰੋਹ ਦਾ ਪੈਦਾ ਹੋਣਾ ਕੁਦਰਤੀ ਸੀ ਤੇ ਇਹ ਪੈਦਾ ਹੋਇਆ ਵੀ। ਮਨਜੀਤ ਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਦੇ ਦਿਨਾਂ ਵਿੱਚ ਲੋਕਾਂ ਵੱਲੋਂ ਅਣਮਿਥੇ ਸਮੇਂ ਦੇ ਧਰਨੇ ਲਾ ਕੇ ਇਸ ਕੇਸ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਅਤੇ ਜਦੋਂ ਇਸ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਤਾਂ ਬਾਅਦ ਵਿੱਚ ਵੀ ਆਮ ਲੋਕਾਂ ਵੱਲੋਂ ਮਨਜੀਤ ਦੀ ਰਿਹਾਈ ਲਈ ਦਿੱਤੇ ਧਰਨਿਆਂ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਂਦੀ ਰਹੀ।
ਮਨਜੀਤ ਧਨੇਰ ਦੀ ਰਿਹਾਈ ਸਬੰਧੀ ਦਿੱਤੇ ਧਰਨਿਆਂ ਵਿੱਚ ਲੋਕਾਂ ਦੀ ਸ਼ਮੂਲੀਅਤ ਸਿਰਫ ਇਸ ਵਜਾਹ ਕਰਕੇ ਹੀ ਨਹੀਂ ਹੋਈ ਕਿ ਉਸ ਨੂੰ ਕਿਸ ਕੇਸ ਵਿੱਚ ਕਿਉਂ ਤੇ ਕਿਵੇਂ ਫਸਾਇਆ ਗਿਆ ਜਾਂ ਫੇਰ ਉਸ ਵੱਲੋਂ ਅਤੇ ਉਸਦੀ ਰਿਹਾਈ ਲਈ ਪੈਰਵਾਈ ਕਰ ਰਹੀਆਂ ਪ੍ਰਮੁੱਖ ਧਿਰਾਂ ਵੱਲੋਂ ਕਿਹੋ ਜਿਹੀ ਕਾਨੂੰਨੀ ਚਾਰਾਜੋਈ ਕੀਤੀ ਜਾਂ ਮਿੰਨਤਾਂ ਕੀਤੀਆਂ ਗਈਆਂ। ਬਲਕਿ ਲੋਕਾਂ ਨੇ ਮਨਜੀਤ ਦੀ ਰਿਹਾਈ ਲਈ ਆਪਮੁਹਾਰੇ ਤੌਰ 'ਤੇ ਇਹ ਪ੍ਰਭਾਵ ਲੈ ਕੇ ਸ਼ਮੂਲੀਅਤ ਕੀਤੀ ਕਿ ਲੋਕਾਂ ਦੀਆਂ ਧੀਆਂ-ਭੈਣਾਂ ਦੀ ਰਾਖੀ ਕਰਨ ਵਾਲੇ ਇੱਕ ਵਿਅਕਤੀ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਧੱਕੇਸ਼ਾਹੀ ਤੇ ਸੀਨਾਜੋਰੀ ਕੀਤੀ ਜਾ ਰਹੀ ਹੈ। ਇਸ ਕਰਕੇ ਆਮ ਮਜ਼ਦੂਰਾਂ, ਕਿਸਾਨਾਂ ਤੋਂ ਲੈ ਕੇ ਵਿਦਿਆਰਥੀਆਂ-ਨੌਜਵਾਨਾਂ ਤੇ ਜਮਹੂਰੀ, ਮੁਲਾਜ਼ਮ ਜਥੇਬੰਦੀਆਂ, ਤਰਕਸ਼ੀਲ ਧਿਰਾਂ ਇਨਸਾਫ ਪਸੰਦ ਜਥੇਬੰਦੀਆਂ, ਔਰਤਾਂ, ਨੌਜਵਾਨ ਲੜਕੀਆਂ ਤੋਂ ਲੈ ਕੇ ਬਜ਼ੁਰਗ ਅਵਸਥਾ ਵਿੱਚ ਪਹੁੰਚੀਆਂ ਔਰਤਾਂ ਨੇ ਭਰਵੀਂ ਤੇ ਰੋਹਲੀ ਸ਼ਮੂਲੀਅਤ ਕੀਤੀ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਲੋਕਾਂ ਵਿੱਚ ਟੁੰਬਵੇਂ ਬੋਲਾਂ ਅਤੇ ਜਜ਼ਬਾਤੀ ਅੰਦਾਜ਼ ਵਿੱਚ ਕੀਤੀਆਂ ਤਕਰੀਰਾਂ ਦਾ ਜ਼ਾਹਰਾ ਅਸਰ ਰੋਜ਼ ਰੋਜ਼ ਹੁੰਦਾ ਵਿਖਾਈ ਦਿੱਤਾ।
ਮਨਜੀਤ ਦੀ ਰਿਹਾਈ ਉਪਰੰਤ ਭਾਵੇਂ ਉਸਨੂੰ ਉਸੇ ਹੀ ਰਾਤ ਉਸਦੇ ਘਰ ਪਹੁੰਚਾਇਆ ਜਾ ਸਕਦਾ ਸੀ, ਪਰ ਉਸਦੀ ਰਿਹਾਈ ਲਈ ਪੈਰਵਾਈ ਕਰਦੀਆਂ ਭਾਰੂ ਧਿਰਾਂ ਨੇ ਇਸ ਰਿਹਾਈ ਨੂੰ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਵਜੋਂ ਉਚਿਆਉਂਦੇ ਹੋਏ ਇਸ ਨੂੰ ਜਸ਼ਨਾਂ ਵਿੱਚ ਪ੍ਰਗਟਾਉਣ ਦੇ ਮਨਸ਼ੇ ਤਹਿਤ ਅਗਲੇ ਦਿਨ ਵੱਡਾ ਇਕੱਠਾ ਕਰਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਰਾਹਾਂ ਵਿੱਚ ਭੰਗੜੇ ਤੇ ਗਿੱਧੇ ਪਾਉਂਦੇ ਹੋਏ ਢੋਲ-ਵਾਜਿਆਂ ਦੀ ਤਾਲ 'ਤੇ ਝੂਮਦੇ ਹੋਏ ਮਨਜੀਤ ਨੂੰ ਉਸਦੇ ਘਰ ਪਹੁੰਚਾਉਣ ਦਾ ਪ੍ਰਪੰਚ ਰਚਿਆ। ਲੋਕਾਂ ਵਿੱਚ ਇਹ ਧਾਰਨਾ ਸਿਰਜਣ ਲਈ ਸਿਰੇ ਦਾ ਟਿੱਲ ਲਾਇਆ ਗਿਆ ਕਿ ਜਿਵੇਂ ਕਾਫਲੇ ਬੰਨ੍ਹ ਕੇ ਮਨਜੀਤ ਨੂੰ ਜੇਲ੍ਹ ਭੇਜਿਆ ਗਿਆ ਸੀ, ਉਸੇ ਤਰ੍ਹਾਂ ਦੇ ਕਾਫਲੇ ਵੱਲੋਂ 'ਲੋਕ ਤਾਕਤ' ਦੇ ਜ਼ਰੀਏ ਰਿਹਾਅ ਕਰਵਾਇਆ ਗਿਆ ਹੈ। ਇਹ ਇਸ ਜਮਹੂਰੀ ਨਿਜ਼ਾਮ ਵਿੱਚ ਲੋਕ ਤਾਕਤ ਦੀ ਵੱਡੀ ਜਿੱਤ ਹੈ ਤੇ ਲੋਕ ਇਸ ਪ੍ਰਬੰਧ ਵਿੱਚ ਸਿਰਫ ਜਨਤਕ ਲਾਮਬੰਦੀ ਕਰਕੇ ਹੀ ਸਭ ਤਰ੍ਹਾਂ ਦੇ ਮਸਲੇ ਹੱਲ ਕਰ ਸਕਦੀ ਹੈ ਤੇ ਇੱਥੋਂ ਦੀਆਂ ਹਕੂਮਤਾਂ ਲੋਕਾਂ ਨੂੰ ਸਭ ਤਰ੍ਹਾਂ ਦੇ ਜਮਹੂਰੀ ਹੱਕ ਮਾਨਣ ਦੇ ਮੌਕੇ ਦਿੰਦੀਆਂ ਹਨ ਅਤੇ ਲੋਕਾਂ ਦੀ ਇਹ 'ਤਾਕਤ' ਦਾ ਦਬਾਅ ਇੱਥੋਂ ਦੀਆਂ ਹਕੂਮਤਾਂ ਤੇ ਰਾਜ ਸਵਿਕਾਰਦੇ ਹਨ। ਇੱਥੇ ਦੀ ਹਕੂਮਤ ਹੱਕ ਮੰਗਦੇ ਲੋਕਾਂ 'ਤੇ ਕੋਈ ਧੱਕਾ ਨਹੀਂ ਕਰਦੀ ਬਲਕਿ ਜੇਲ੍ਹਾਂ ਅੱਗੇ ਵੀ ਧਰਨੇ ਦੇਣ ਦੇ ਮੌਕੇ ਦੇ ਕੇ ਜਮਹੂਰੀਅਤ ਦੀ ਝੰਡਾਬਰਦਾਰ ਬਣਦੀ ਹੈ, ਬੱਸ ਇਸ ਲਈ ਜੇਕਰ ਕੋਈ ਲੋੜ ਬਾਕੀ ਹੈ ਤਾਂ ਉਹ ਇਹ ਹੈ ਕਿ ਅਜਿਹੀ 'ਲੋਕ ਤਾਕਤ' ਉਸਾਰੀ ਤੇ ਵਧਾਈ ਜਾਵੇ ਤਾਂ ਕਿ ਲੋਕਾਂ ਦੇ ਹੋਰ ਸਭਨਾਂ ਤਰ੍ਹਾਂ ਦੇ ਮਸਲਿਆਂ ਨੂੰ ਪੁਰ-ਅਮਨ, ਸ਼ਾਂਤਮਈ ਤਰੀਕੇ ਨਾਲ ਹੱਲ ਕੀਤਾ/ਕਰਵਾਇਆ ਜਾ ਸਕਦਾ ਹੈ।
ਗੋਡੇ ਟੇਕ ਕੇ ਹੋਈ ਰਿਹਾਈ
ਮਨਜੀਤ ਧਨੇਰ ਦੀ ਰਿਹਾਈ ਲੋਕ ਤਾਕਤ ਦੇ ਜ਼ਰੀਏ ਨਹੀਂ ਬਲਕਿ ਸ਼ਰਮਨਾਕ ਸ਼ਰਤਾਂ ਤਹਿਤ ਰਾਜ-ਭਾਗ ਅੱਗੇ ਗੋਡੇ ਟੇਕ ਕੇ ਹੋਈ ਹੈ। ਮਨਜੀਤ ਧਨੇਰ ਦੀ ਰਿਹਾਈ ਸਬੰਧੀ ਚੱਲੀ ਲਾਮਬੰਦੀ ਬਾਰੇ ਭਾਵੇਂ ਅਸੀਂ ਸੁਰਖ਼ ਰੇਖਾ ਦੇ ਪਿਛਲੇ ਅੰਕ ਵਿੱਚ ਵੀ ਕਾਫੀ ਕੁੱਝ ਲਿਖ ਚੁੱਕੇ ਹਾਂ ਕਿ ਇਸ ਰਿਹਾਈ ਬਾਰੇ ਮਨਜੀਤ ਧਨੇਰ ਵੱਲੋਂ ਖੁਦ ਅਤੇ ਇਸਦੀ ਅਗਵਾਈ ਕਰਦੀਆਂ ਧਿਰਾਂ ਵੱਲੋਂ ਕਿਸ ਤਰ੍ਹਾਂ ਦੇ ਘ੍ਰਿਣਤ ਮੁਆਫੀਨਾਮੇ ਪੇਸ਼ ਕੀਤੇ ਜਾ ਰਹੇ ਹਨ। ਮਨਜੀਤ ਧਨੇਰ ਨੇ ਕਿਸੇ ਵੀ ਕਤਲ ਦੀ ਵਾਰਦਾਤ ਵਿੱਚ ਹਿੱਸਾ ਨਹੀਂ ਸੀ ਲਿਆ ਨਾ ਹੀ ਉਸਦਾ ਕੋਈ ਕਸੂਰ ਸੀ ਉਸ ਨੂੰ ਹੇਠਲੀਆਂ-ਉੱਪਰਲੀਆਂ ਅਦਾਲਤਾਂ ਵੱਲੋਂ ਨਜਾਇਜ਼ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਨੂੰ ਰੱਦ ਕਰਵਾਉਣ ਲਈ ਸਭਨਾਂ ਹੀ ਇਨਕਲਾਬੀ-ਜਮਹੂਰੀ ਧਿਰਾਂ/ਸ਼ਕਤੀਆਂ ਨੂੰ ਆਪਣੇ ਵਿੱਤ ਅਤੇ ਸਮਰੱਥਾ ਮੁਤਾਬਕ ਜ਼ੋਰ ਲਾਉਣਾ ਚਾਹੀਦਾ ਸੀ ਤੇ ਉਹਨਾਂ ਨੇ ਲਾਇਆ ਵੀ ਪਰ ਜਦੋਂ ਮਨਜੀਤ ਧਨੇਰ ਵੱਲੋਂ ਕੋਈ ਗਲਤੀ ਕੀਤੀ ਹੀ ਨਹੀਂ ਗਈ ਤਾਂ ਫੇਰ ਮਨਜੀਤ ਧਨੇਰ ਵੱਲੋਂ ਰਾਜ-ਭਾਗ ਦੇ ਕਰਤੇ-ਧਰਤਿਆਂ ਅੱਗੇ ਕਿਸੇ ਵੀ ਹੋਰ ਤਰ੍ਹਾਂ ਦੇ ਮਿੰਨਤਾਂ-ਤਰਲੇ ਨਹੀਂ ਸਨ ਕੱਢਣੇ ਚਾਹੀਦੇ। ਹੱਕ-ਸੱਚ ਦੀ ਖਾਤਰ ਸੂਲੀ ਵੀ ਚੜ੍ਹਨਾ ਪੈਂਦਾ ਤਾਂ ਉਹ ਚੜ੍ਹ ਜਾਂਦਾ ਪਰ ਬਿਨਾ ਹੀ ਕੁੱਝ ਵੀ ਗਲਤ ਕੀਤੇ ਤੋਂ ਮੁਆਫੀਨਾਮਾ ਦੇਣਾ ਕਿਵੇਂ ਵੀ ਜਾਇਜ਼ ਨਹੀਂ ਸੀ ਠਹਿਰਾਇਆ ਜਾ ਸਕਦਾ। ਮਨਜੀਤ ਧਨੇਰ ਨੇ ਹਕੂਮਤ ਤੋਂ ਮੁਆਫੀ ਮੰਗੀ ਹੈ- ਅੰਗਰੇਜ਼ੀ ਲਫਜ਼ ਪਾਰਡਨ ਲਿਖਿਆ ਹੈ, ਜਿਸਦਾ ਮਤਲਬ ਹੀ ਕੀਤੀ ਹੋਈ ਗਲਤੀ ਨੂੰ ਸਵਿਕਾਰਦੇ ਹੋਏ ਉਸ ਦਾ ਡੂੰਘਾ ਅਹਿਸਾਸ ਕਰਦੇ ਹੋਏ ਮੰਗੀ ਗਈ ਮੁਆਫੀ ਹੁੰਦਾ ਹੈ ਜਾਂ ਫੇਰ ਕੀਤੇ ਗਏ ਪਾਪਾਂ ਦੀ ਭੁੱਲ ਬਖਸ਼ਾਉਣ ਦੀ ਕੀਤੀ ਗਈ ਅਰਜੋਈ ਹੁੰਦਾ ਹੈ। ਉਸ ਮੁਆਫੀਨਾਮੇ ਵਿੱਚ ਮਨਜੀਤ ਨੇ ਨਾ ਸਿਰਫ ਰਾਜਭਾਗ ਅੱਗੇ ਤਰਲੇ ਕੱਢੇ ਹਨ ਬਲਕਿ ਆਪਣੀਆਂ ਧੀਆਂ ਦੇ ਵਾਸਤੇ ਪਾਏ, ਪੁੱਤਰ ਦੇ ਕੱਟੇ ਹੋਏ ਹੱਥ ਨੂੰ ਵਿਖਾਉਂਦੇ ਹੋਏ ਰਾਹਤ ਦੀ ਭੀਖ ਮੰਗੀ ਹੈ। ਉਸਦੀ ਕਾਨੂੰਨੀ ਪੈਰਵਾਈ ਕਰਨ ਵਾਲਿਆਂ ਨੇ ਮਨਜੀਤ ਨੂੰ ਜੇਲ੍ਹ ਅਧਿਕਾਰੀਆਂ ਦਾ ਪੂਰਨ ਆਗਿਆਕਾਰੀ ਤੇ ਅਮਨ-ਪੁਜਾਰੀ ਬਣਾ ਕੇ ਪੇਸ਼ ਕੀਤਾ ਹੈ। ਜੇਲ੍ਹ ਅਧਿਕਾਰੀਆਂ ਨੂੰ ਬੀਬੇ-ਰਾਣੇ ਸਮਝਦੇ ਹੋਏ ਮਨਜੀਤ ਵੱਲੋਂ ਪੂਰਨ ਸਹਿਯੋਗ ਦਿੱਤਾ ਵਿਖਾਇਆ ਗਿਆ ਹੈ। ਜੇਲ੍ਹਾਂ ਨੂੰ ਬੁੱਚੜਖਾਨੇ ਨਹਂੀਂ, ਉੱਥੋਂ ਦੀ ਅਫਸਰਸ਼ਾਹੀ ਨੂੰ ਜਬਰ ਦੇ ਸੰਦ ਸਾਬਤ ਕਰਨ ਦੀ ਥਾਂ ਸਹਿਯੋਗੀ ਵਜੋਂ ਪੇਸ਼ ਕੀਤਾ ਗਿਆ ਹੈ।
ਮਨਜੀਤ ਧਨੇਰ ਅਤੇ ਉਸਦੀ ਧਿਰ ਭਾਵੇਂ ਉਸਦੀ ਰਿਹਾਈ ਨੂੰ ਲੋਕ-ਤਾਕਤ ਦੀ ਜਿੱਤ ਬਣਾ ਕੇ ਜਿੰਨਾ ਮਰਜ਼ੀ ਪੇਸ਼ ਕਰੀ ਜਾਣ ਪਰ ਅੰਦਰਲਾ ਸੱਚ ਸਭੇ ਹੀ ਪਰਦੇ ਪਾੜ ਕੇ ਲੋਕਾਂ ਸਾਹਮਣੇ ਨਸ਼ਰ ਹੋ ਹੀ ਜਾਂਦਾ ਹੈ। ਮੁਆਫੀਨਾਮਾ ਸਿਰਫ ਮਨਜੀਤ ਧਨੇਰ ਨੇ ਹੀ ਪੇਸ਼ ਨਹੀਂ ਕੀਤਾ ਬਲਕਿ ਜਿਹੜੀਆਂ ਪ੍ਰਮੁੱਖ ਧਿਰਾਂ ਇਸ ਮੁਆਫੀਨਾਮੇ ਨੂੰ ਉੱਚ-ਅਧਿਕਾਰੀਆਂ ਅੱਗੇ ਲਿਜਾ ਕੇ ਅਰਜੋਈਆਂ ਕਰ ਰਹੀਆਂ ਹਨ, ਉਹ ਇੱਥੋਂ ਤੱਕ ਹੀ ਮਹਿਦੂਦ ਨਹੀਂ ਰਹੀਆਂ ਕਿ ਸਿਰਫ ਮਨਜੀਤ ਦੇ ਮੁਆਫੀਨਾਮੇ ਤੱਕ ਹੀ ਮਹਿਦੂਦ ਰਹਿਣ। ਮਨਜੀਤ ਧਨੇਰ ਦੇ ਵਕੀਲ ਤੇ ਪੈਰਵਾਈ ਕਰਨ ਵਾਲੇ ਇਸ ਤੋਂ ਵੀ ਕਿਤੇ ਅਗਾਂਹ ਜਾ ਕੇ ਮਨਜੀਤ ਧਨੇਰ ਦੇ ਲੜਕੇ ਅਤੇ ਬਲਾਤਕਾਰ ਦੀ ਸ਼ਿਕਾਰ ਹੋਈ ਲੜਕੀ ਕਿਰਨਜੀਤ ਕੌਰ ਦੀ ਮਾਂ ਤੋਂ ਮੁਆਫੀਨਾਮੇ ਦੀਆਂ ਅਰਜੋਈਆਂ ਕੀਤੀਆਂ ਗਈਆਂ ਹਨ। ਮਨਜੀਤ ਨੂੰ ਧਨੇਰ ਪਿੰਡ ਦੇ ਸਰਪੰਚ ਦੀ ਸੱਤਾ ਦੇ ਪੈਰਾਂ ਵਿੱਚ ਸੁੱਟਿਆ ਗਿਆ ਹੈ। ਮਨਜੀਤ ਧਨੇਰ ਦੇ ਲੜਕੇ ਕੋਲੋਂ ਉਸਦੇ ਅਪੰਗ ਹੋਣ ਦੀ ਅਰਜੀ ਲਿਖਵਾ ਕੇ ਮਨਜੀਤ ਧਨੇਰ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਕਿਰਨਜੀਤ ਕੌਰ ਦੀ ਮਾਤਾ ਕੋਲੋਂ ਲਿਖਵਾ ਕੇ ਦਾਵਾ ਕੀਤਾ ਗਿਆ ਹੈ ਕਿ ਮਨਜੀਤ ਬੇਕਸੂਰ ਹੈ, ਉਸ ਨੂੰ ਮੁਆਫ ਕੀਤਾ ਜਾਵੇ। ਪਿੰਡ ਦੇ ਸਰਪੰਚ ਨੇ ਇਹ ਲਿਖ ਕੇ ਦਿੱਤਾ ਹੈ ਕਿ ਮਨਜੀਤ ਨੇ ਕਿਸੇ ਵੀ ਗੁੰਡੇ-ਬਦਮਾਸ਼ ਨੂੰ ਕਦੇ ਕੋਈ ਉਂਗਲ ਤੱਕ ਨਹੀਂ ਲਾਈ। ਇਸਦਾ ਕਿਰਦਾਰ ਬੇਦਾਗ਼ ਹੈ। ਇਸ ਕਰਕੇ ਇਸ ਨੂੰ ਮੁਆਫ ਕੀਤਾ ਜਾਵੇ ਯਾਨੀ ਤੱਤ ਵਿੱਚ ਮਨਜੀਤ ਨੂੰ ਪੇਂਡੂ ਚੌਧਰੀਆਂ ਤੇ ਸੱਤਾ ਦੇ ਚਰਨਾਂ ਵਿੱਚ ਸੁੱਟ ਕੇ ਤਰਲੇ ਕਢਵਾਏ ਗਏ ਹਨ।
ਮਨਜੀਤ ਧਨੇਰ, ਉਸਦੇ ਵਕੀਲਾਂ ਅਤੇ ਇਸ ਘੋਲ ਦੀ ਪੈਰਵਾਈ ਕਰਨ ਵਾਲੀਆਂ ਪ੍ਰਮੁੱਖ ਧਿਰਾਂ ਵੱਲੋਂ ਨਾ ਸਿਰਫ ਮੁਆਫੀਨਾਮੇ ਹਾਜ਼ਰ ਕਰਕੇ ਹਕੂਮਤ ਅੱਗੇ ਲੇਲ੍ਹਕੜੀਆਂ ਕੱਢੀਆਂ ਗਈਆਂ ਹਨ ਬਲਕਿ ਜੇਲ੍ਹ ਅੱਗੇ ਧਰਨੇ ਦੇ ਕੇ ਇੱਥੇ ਜਮਹੂਰੀਅਤ ਦੀ ਬਹਾਲੀ ਹੋਣ ਦੇ ਆਡੰਬਰ ਵੀ ਰਚੇ ਗਏ ਹਨ। ਜੇਲ੍ਹ ਵਿੱਚ ਮਨਜੀਤ ਧਨੇਰ ਨੂੰ ਹੋਰਨਾਂ ਕੈਦੀਆਂ ਵਾਂਗ ਮੁਸ਼ੱਕਤੀ ਮਿਥ ਕੇ ਕਿਸੇ ਕਿਸਮ ਦਾ ਕੋਈ ਸਖਤ ਕੰਮ ਨਹੀਂ ਦਿੱਤਾ ਗਿਆ ਬਲਕਿ ਆਮ ਕੈਦੀਆਂ ਨਾਲੋਂ ਵੱਖਰੀਆਂ ਅਤੇ ਵਧੇਰੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਭਾਰਤੀ ਹਾਕਮਾਂ ਵੱਲੋਂ ਜੇਲ੍ਹਾਂ ਨੂੰ 'ਸੁਧਾਰ ਘਰ' ਦਾ ਨਾਂ ਦੇ ਕੇ ਇਹਨਾਂ ਵਿੱਚ ਆਮ ਬੰਦਿਆਂ ਦੀ ਅਣਖ-ਗੈਰਤ ਵਾਲਾ ਕਣ ਮਾਰ ਕੇ ਉਹਨਾਂ ਨੂੰ ਪ੍ਰਬੰਧ ਦਾ ਤਾਬਿਆਦਾਰ ਬਣਾਇਆ ਜਾਂਦਾ ਹੈ, ਜਿਹੜੇ ਵੀ ਕੈਦੀ ਜੇਲ੍ਹ ਦੀ ਅਫਸਰਸ਼ਾਹੀ ਦੀਆਂ ਨਜ਼ਰਾਂ ਵਿੱਚ ''ਸਭ ਅੱਛਾ'' ਕਰਦੇ ਹਨ, ਉਹਨਾਂ ਦੀ ਇੱਕ ਅਰਸੇ ਬਾਅਦ ਰਿਹਾਈ ਹੋ ਜਾਂਦੀ ਹੈ, ਪਰ ਜਿਹੜੇ ਅਫਸਰਸ਼ਾਹੀ ਦੀ ਧੌਂਸਬਾਜ਼ੀ ਨੂੰ ਲਲਕਾਰਦੇ ਹਨ, ਉਹਨਾਂ ਦੇ ਰਜਿਸਟਰਾਂ ਵਿੱਚ ਲਾਲ ਲਕੀਰਾਂ ਲੱਗਦੀਆਂ ਲੱਗਦੀਆਂ ਕੈਦੀਆਂ ਨੂੰ ਜੇਲ੍ਹਾਂ ਵਿੱਚ ਹੀ ਸੜਨ-ਮਰਨ ਲਈ ਸੁੱਟ ਦਿੱਤਾ ਜਾਂਦਾ ਹੈ।
ਮਾਓਵਾਦੀ ਪਾਰਟੀ ਦੇ ਆਗੂ ਕੋਬਾਦ ਗਾਂਧੀ ਵਰਗਿਆਂ ਨੂੰ ਕਿਸੇ ਵੱਲੋਂ ਛੁਡਵਾਏ ਜਾਣ ਦੇ ਖਤਰਾ ਮਹਿਸੂਸ ਕਰਦੇ ਹੋਏ ਉਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚੋਂ ਰੇਲ ਗੱਡੀ ਰਾਹੀਂ ਪੇਸ਼ੀ 'ਤੇ ਲਿਜਾਂਦੇ ਨੂੰ ਰਾਹ ਵਿੱਚੋਂ ਹੀ ਉਤਾਰ ਕੇ ਮੁੜ ਹਵਾਈ ਜਹਾਜ਼ ਰਾਹੀਂ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜਾਂ ਫੇਰ ਉਸ ਦੇ ਸਾਰੇ ਕੇਸ ਖਤਮ ਹੋ ਜਾਣ ਉਪਰੰਤ ਵੀ ਜੇਲ੍ਹ ਤੋਂ ਬਾਹਰ ਨਿਕਲਦਿਆਂ ਹੀ ਹੋਰਨਾਂ ਕੇਸਾਂ ਵਿੱਚ ਫਸਾ ਕੇ ਜੇਲ੍ਹ ਭੇਜ ਦਿੱਤਾ ਜਾਂਦਾ ਹੈ, ਪਰ ਮਨਜੀਤ ਧਨੇਰ ਦੀ ਰਿਹਾਈ ਲਈ ਜੇਲ੍ਹ ਅੱਗੇ ਹੀ ਹਜ਼ਾਰਾਂ ਲੋਕਾਂ ਦੇ ਧਰਨੇ ਤੋਂ ਹਕੂਮਤ ਨੂੰ ਕੋਈ ਖਤਰਾ ਨਹੀਂ। ਇਸ ਨੂੰ ਬਰਨਾਲੇ ਦੀ ਇਸੇ ਹੀ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ, ਜਿੱਥੇ ਧਰਨਾ ਲੱਗਿਆ ਹੋਇਆ ਹੈ- ਕਿਸੇ ਕਿਸਮ ਦੇ ਖਤਰੇ ਦੀ ਕੋਈ ਗੁੰਜਾਇਸ਼ ਨਾ ਮੰਨਦਿਆਂ ਉਸਦੀ ਜੇਲ੍ਹ ਬਦਲੀ ਨਹੀਂ ਕੀਤੀ ਜਾਂਦੀ।
ਭਾਰਤੀ ਹਕੂਮਤ ਦਿਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐਨ. ਸਾਈਬਾਬਾ ਵਰਗੇ 90 ਫੀਸਦੀ ਅਪੰਗ ਵਿਅਕਤੀ ਨੂੰ ਚੋਰੀ ਦੇ ਕੇਸ ਵਿੱਚ ਫਸਾ ਕੇ ਦਿੱਲੀ ਤੋਂ ਨਾਗਰਪੁਰ ਲਿਜਾ ਕੇ ਅੰਡਾਕਾਰ ਸੈੱਲ ਵਿੱਚ ਗਲਣ-ਸੜਨ ਲਈ ਲਿਜਾ ਸੁੱਟਦੇ ਹਨ। ਕਿਸੇ ਵੀ ਕਿਸਮ ਦੀ ਕੋਈ ਬੁਨਿਆਦੀ ਸਹੂਲਤ ਮੁਹੱਈਆ ਨਹੀਂ ਕੀਤੀ ਜਾਂਦੀ। ਹੈਦਰਾਬਾਦ ਦੇ ਵਰਵਰਾ ਰਾਓ ਨੂੰ ਗੜ੍ਹਚਿਰੋਲੀ ਦੇ ਜੰਗਲਾਂ ਵਿੱਚ ਹੋਈ ਕਿਸੇ ਵਾਰਦਾਤ ਵਿੱਚ ਫਸਾ ਕੇ ਦੂਰ ਦਰਾਜ਼ ਦੀਆਂ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਜਾਂ ਅਰੁਨ ਫਰੇਰਾ, ਸੁਧਾ ਭਾਰਦਵਾਜ਼ ਤੇ ਆਨੰਦ ਤੇਲ ਤੁੰਬੜੇ ਵਰਗਿਆਂ ਨੂੰ ਬਿਨਾ ਕੋਈ ਦੋਸ਼ ਸਾਬਤ ਕੀਤੇ ਜੇਲ੍ਹਾਂ ਵਿੱਚ ਤੁੰਨਿਆ ਜਾ ਰਿਹਾ ਹੈ ਜਾਂ ਦੂਰ-ਦੁਰਾਡੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਜਿੱਥੇ ਹੋਰਨਾਂ ਇਨਕਲਾਬੀਆਂ ਨੂੰ ਬਿਨਾ ਕਿਸੇ ਦੋਸ਼ ਤੋਂ ਜੇਲ੍ਹਾਂ ਵਿੱਚ ਬੰਦ ਰੱਖਿਆ ਜਾ ਰਿਹਾ ਹੈ, ਉੱਥੇ ਮਨਜੀਤ ਧਨੇਰ ਨੂੰ ਸਿਖਰਲੀਆਂ ਅਦਾਲਤਾਂ ਵੱਲੋਂ ਦਿੱਤੀ ਸਜ਼ਾ ਉਪਰੰਤ ਛੱਡ ਦਿੱਤਾ ਗਿਆ ਹੈ। ਇਹ ਰਿਹਾਈ ਕਿਸੇ ਤਰ੍ਹਾਂ ਦੇ ਜਨਤਕ ਦਬਾਅ ਦੇ ਤਹਿਤ ਹੀ ਨਹੀਂ ਹੋਈ ਬਲਕਿ ਮਨਜੀਤ ਧਨੇਰ ਅਤੇ ਉਸਦੀ ਪੈਰਵਾਈ ਕਰਨ ਵਾਲੀਆਂ ਧਿਰਾਂ ਵੱਲੋਂ ਦਿੱਤੇ ਮੁਆਫੀਨਾਮੇ ਕਾਰਨ ਹੋਈ ਹੈ। ਇੱਥੋਂ ਦਾ ਰਾਜਭਾਗ ਚਾਹੁੰਦਾ ਹੈ ਕਿ ਇੱਥੋਂ ਦੇ ਕਰਾਂਤੀਕਾਰੀ ਉਸਦੇ ਚਰਨੀਂ ਡਿਗ ਕੇ ਜੇਕਰ ਮੁਆਫੀਆਂ ਮੰਗਦੇ ਹਨ ਤੇ ਤਰਲੇ ਕੱਢਦੇ ਹਨ ਤਾਂ ਉਹ ਇਹਨਾਂ ਨੂੰ ਮੁਆਫ ਕਰੇਗਾ ਹੀ ਕਿਉਂਕਿ ਰਾਜ ਇਹ ਸਾਬਤ ਕਰੇਗਾ ਕਿ ਜੇਕਰ ਲੋਕਾਂ ਦੇ ਵੱਡੇ ਆਗੂ ਅਖਵਾਉਂਦੇ ਉਸ ਅੱਗੇ ਜ਼ਿੰਦਗੀ ਦੀਆਂ ਲੇਲ੍ਹਕੜੀਆਂ ਕੱਢਦੇ ਹਨ ਤਾਂ ਫੇਰ ਉਹ ਹਰ ਐਰੇ-ਗੈਰੇ ਨੂੰ ਤਾਂ ਉਂਝ ਹੀ ਮਧੋਲ ਕੇ ਰੱਖ ਦੇਵੇਗਾ। ਰਾਜਭਾਗ ਨੂੰ ਇਹ ਪਤਾ ਹੈ ਕਿ ਲੋਕ ਹਿੱਤਾਂ ਖਾਤਰ ਲੜਨ-ਮਰਨ ਵਾਲੇ ਮਰ ਕੇ ਵੀ ਅਮਰ ਹੋ ਜਾਂਦੇ ਹਨ ਤੇ ਲੋਕਾਂ ਲਈ ਜੂਝਣ ਦੀ ਪ੍ਰੇਰਨਾ ਦਾ ਚਿੰਨ੍ਹ ਬਣ ਜਾਂਦੇ ਹਨ ਜਦੋਂ ਕਿ ਜ਼ਿੰਦਗੀ ਦੀ ਭੀਖ ਮੰਗਣ ਵਾਲੇ ਜਿਉਂਦੇ ਰਹਿ ਕੇ ਜਿੰਦਾ ਲਾਸ਼ਾਂ ਬਣਦੇ ਹਨ। ਤੇ ਇਹ ਜਿੰਦਾ ਲਾਸ਼ਾਂ ਜਿੰਨਾ ਗੰਦ ਫੈਲਾਉਂਦੀਆਂ ਹਨ, ਉਹਨਾਂ ਦੀ ਬਦਬੂ ਹਾਕਮਾਂ ਦੇ ਪੱਖ ਤੋਂ ਲੋਕਾਂ ਦੇ ਜੁਝਾਰੂਪਣ ਨੂੰ ਮਾਰਨ ਦਾ ਕੰਮ ਦਿੰਦੀ ਹੈ। ਮਨਜੀਤ ਧਨੇਰ ਦੇ ਖੁਦ ਅਤੇ ਉਸਦੀ ਪੈਰਵਾਈ ਕਰਨ ਵਾਲੀਆਂ ਪ੍ਰਮੁੱਖ ਧਿਰਾਂ ਨੇ ਲੋਕਾਂ ਨੂੰ ਧੋਖੇ ਅਤੇ ਹਨੇਰੇ ਵਿੱਚ ਰੱਖ ਕੇ ਜਿਹੜਾ ਦੰਭ ਰਚਿਆ ਹੈ, ਅਜਿਹਾ ਧੋਖਾ ਤੇ ਦੰਭ ਹਾਕਮ ਜਮਾਤਾਂ ਉੱਕਾ ਹੀ ਨਹੀਂ ਸਨ ਰਚ ਸਕਦੀਆਂ।
ਜਿਸ ਰਾਜ ਪ੍ਰਬੰਧ ਨੇ ਝਲੂਰ ਪਿੰਡ ਦੇ ਦਲਿਤ ਪ੍ਰਵਾਰ ਦੀ ਮਾਤਾ ਗੁਰਦੇਵ ਕੌਰ ਦੀ ਲੱਤ ਵੱਢਣ ਉਪਰੰਤ ਸਹਿਕ ਸਹਿਕ ਕੇ ਮਰਨ ਲਈ ਮਜਬੂਰ ਕੀਤਾ ਹੋਵੇ, ਜਵਾਹਰਕੇ ਵਿੱਚ ਹੱਕ ਦੀ ਗੱਲ ਕਰਦੇ ਦਲਿਤਾਂ ਨੂੰ ਗੋਲੀਆਂ ਮਾਰੀਆਂ ਗਈਆਂ ਹੋਣ, ਧੀ ਨਾਲ ਬਲਾਤਕਾਰ ਰੋਕਣ ਵਾਲੇ ਬੰਤ ਸਿੰਘ ਝੱਬਰ ਦੀਆਂ ਲੱਤਾਂ-ਬਾਹਾਂ ਵੱਢ ਦਿੱਤੀਆਂ ਹੋਣ, ਖੰਨਾ-ਚਮਾਰਾ ਵਿੱਚ ਕਿਸਾਨਾਂ ਨੂੰ ਗੋਲੀਆਂ ਨਾਲ ਵਿੰਨ੍ਹਿਆ ਗਿਆ ਹੋਵੇ, ਆਬਾਦਕਾਰਾਂ ਨੂੰ ਹੱਕ ਦਿਵਾਉਣ ਵਾਲੇ ਸਾਧੂ ਸਿੰਘ ਤਖਤੂਪੁਰੇ ਨੂੰ ਬੁਰੀ ਤਰ੍ਹਾਂ ਕੋਹ ਕੇ ਸ਼ਹੀਦ ਕੀਤਾ ਗਿਆ ਹੋਵੇ, ਮੀਮਸਾ, ਕੁਠਾਲਾ ਆਦਿ ਪਿੰਡ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ ਹੱਕ ਮੰਗਦੇ ਮਜ਼ਦੂਰ ਮਰਦਾਂ-ਔਰਤਾਂ ਦੇ ਸਿਰ ਪਾੜੇ ਗਏ ਹੋਣ, ਜਿਹਨਾਂ ਦੇ ਕਰਜ਼ੇ ਉਹਨਾਂ ਨੂੰ ਖੁਦਕੁਸ਼ੀਆਂ ਤੱਕ ਲੈ ਕੇ ਗਏ ਹੋਣ, ਭੋਤਨੇ ਪਿੰਡ ਵਿੱਚ ਇੱਕੋ ਹੀ ਪ੍ਰਵਾਰ ਦੀਆਂ ਚਾਰ ਪੀੜ੍ਹੀਆਂ ਵਿੱਚੋਂ ਪੰਜ ਕਿਸਾਨ ਖੁਦਕੁਸ਼ੀਆਂ ਕਰ ਗਏ ਹੋਣ, ਮਨਜੀਤ ਭੁੱਚੋ ਵਰਗੇ ਕਿਸਾਨ ਆਗੂ ਵੀ ਖੁਦਕੁਸ਼ੀਆਂ ਕਰ ਜਾਣ ਤਾਂ ਲੋੜ ਇਹ ਬਣਦੀ ਸੀ ਕਿ ਲੋਕਾਂ ਦੇ ਬੁਨਿਆਦੀ ਮਸਲਿਆਂ 'ਤੇ ਕੋਈ ਅਜਿਹੀ ਟਾਕਰਾ ਲਹਿਰ ਖੜ੍ਹੀ ਕੀਤੀ ਜਾਂਦੀ ਜਿਹੜੀ ਲੋਕਾਂ ਨੂੰ ਮਰਨ ਤੋਂ ਬਚਾਉਂਦੀ। ਪਰ ਮਨਜੀਤ ਧਨੇਰ ਦੇ ਕੇਸ ਦੀ ਪੈਰਵਾਈ ਕਰਨ ਵਾਲੀਆਂ ਧਿਰਾਂ ਇਹੋ ਜਿਹੇ ਮਸਲਿਆਂ ਤੋਂ ਟਾਲਾ ਵੱਟ ਕੇ ਹਾਕਮਾਂ ਨਾਲ ਰੱਸਾਕਸ਼ੀ ਦਾ ਦੋਸਤਾਨਾ ਮੈਚ ਖੇਡਦੀਆਂ ਹੋਈਆਂ ਮਹਿਜ਼ ਦਰਸ਼ਨੀ ਕਾਰਵਾਈਆਂ ਕਰਕੇ ਸਸਤੀ ਸ਼ੋਹਰਤ ਖੱਟਣ ਦੇ ਰਾਹ ਤੁਰ ਕੇ ਲੋਕਾਂ ਵਿੱਚ ਇਸ ਪ੍ਰਬੰਧ ਦੇ ਅੰਦਰ-ਅੰਦਰ ਹੀ ਕੋਈ ਅਸਲ ਇਨਸਾਫ ਹਾਸਲ ਹੋ ਜਾਣ ਦੇ ਭਰਮ ਪੈਦਾ ਕਰਨ ਵਿੱਚ ਕਾਮਯਾਬ ਹੋਈਆਂ ਹਨ। ਮਨਜੀਤ ਦੀ ਰਿਹਾਈ ਲੋਕਾਂ ਨਾਲ ਕੀਤੇ ਦੰਭ ਵਿੱਚੋਂ ਹੋਈ ਹੈ, ਹਾਕਮਾਂ ਦੀ ਤਾਬੇਦਾਰੀ ਵਿੱਚੋਂ ਹੋਈ ਹੈ। ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਛੱਡ ਕੇ, ਤਿਲ੍ਹਕਾਊ ਮਸਲੇ ਚੁੱਕਣ ਨਾਲ ਹੋਈ ਰਿਹਾਈ ਹੈ।
ਇਸ ਪ੍ਰਬੰਧ ਵਿੱਚ ਲੋਕਾਂ ਦਾ ਕੋਈ ਵੀ ਬੁਨਿਆਦੀ ਮੁੱਦਾ ਬੇਜ਼ਮੀਨੇ ਮਜ਼ਦੂਰਾਂ-ਕਿਸਾਨਾਂ ਨੂੰ ਜ਼ਮੀਨਾਂ ਦਿਵਾਉਣ ਦਾ ਹੋਵੇ ਜਾਂ ਉਹਨਾਂ ਕੋਲੋਂ ਖੋਹੀਆਂ ਜਾਣ ਵਾਲੀਆਂ ਜ਼ਮੀਨਾਂ ਨੂੰ ਬਚਾਉਣ ਦਾ ਹੋਵੇ। ਕੋਈ ਵੀ ਬੁਨਿਆਦੀ ਮਸਲਾ ਸਥਾਨਕ ਜਾਂ ਉੱਪਰਲੀ ਕਿਸੇ ਸਤਾ ਨੂੰ ਚੁਣੌਤੀ ਦੇਣ ਦਾ ਹੋਵੇ ਜਾਂ ਫੇਰ ਸਾਮਰਾਜ ਦੀਆਂ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ 'ਤੇ ਕੋਈ ਕਰਾਰੀ ਸੱਟ ਮਾਰਨ ਦਾ ਹੋਵੇ, ਇੱਥੋਂ ਦਾ ਰਾਜਭਾਗ ਕਿਸੇ ਵੀ ਬੁਨਿਆਦੀ ਮਸਲੇ 'ਤੇ ਕੋਈ ਵੀ ਕਾਰਵਾਈ ਕਰਨ ਦੀ ਇਜਾਜਤ ਉੱਕਾ ਹੀ ਨਹੀਂ ਦਿੰਦਾ। ਥਾਂ ਥਾਂ 'ਤੇ ਇਸਦੀਆਂ ਉਦਾਹਰਨਾਂ ਪਹਿਲਾਂ ਵੀ ਵਿਖਾਈ ਦਿੱਤੀਆਂ ਹਨ ਤੇ ਹੁਣ ਵੀ ਵਿਖਾਈ ਦੇ ਰਹੀਆਂ ਹਨ। ਇਹ ਹਾਕਮਾਂ ਦੀ ਮਰਜੀ 'ਤੇ ਨਿਰਭਰ ਹੈ ਕਿ ਉਹਨਾਂ ਨੇ ਕਦੋਂ ਤੇ ਕਿੱਥੇ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀਆਂ ਨੂੰ ਕੋਈ ਰੈਲੀ-ਧਰਨਾ ਮੁਜਾਹਰਾ ਕਰਨ ਦੇਣਾ ਹੈ ਜਾਂ ਨਹੀਂ ਕਰਨ ਦੇਣਾ। ਕਿਸਾਨਾਂ ਨੇ ਬਿਜਲੀ ਬੋਰਡ ਦੇ ਨਿੱਜੀਕਰਨ ਖਿਲਾਫ ਮੁਜਾਹਰਾ ਕੀਤਾ ਤੇ ਆਪਣੀ ਮਾੜੀ ਜਿਹੀ ਪੁੱਗਤ ਵਿਖਾਉਣ ਦੀ ਹਿੰਮਤ ਕੀਤੀ ਸੀ ਪ੍ਰਬੰਧ ਨੇ ਉਹਨਾਂ ਦੇ ਗੋਲੀਆਂ ਮਾਰ ਕੇ ਆਪਣੀ ਤਾਕਤ ਦੀ ਹਸਤੀ ਜ਼ਾਹਰ ਕੀਤੀ। ਕਦੇ ਬਠਿੰਡੇ ਤੇ ਕਦੇ ਨਿਓਰ-ਲਹਿਰੇ ਵਰਗੇ ਪਿੰਡਾਂ ਦੀਆਂ ਸੱਥਾਂ ਵਿੱਚ ਵੀ ਲੋਕਾਂ 'ਤੇ ਲਾਠੀਚਾਰਜ ਕਰਕੇ ਇਕੱਠੇ ਨਹੀਂ ਹੋਣ ਦਿੱਤਾ ਜਾਂਦਾ। ਹੱਕ ਮੰਗਦੇ ਅਧਿਆਪਕ ਮਰਦ-ਔਰਤ ਕਾਰਕੁੰਨਾਂ ਨੂੰ ਕਦੇ ਪਾਣੀ ਦੀਆਂ ਬੁਛਾੜਾਂ ਨਾਲ ਝੰਬਿਆ ਜਾਂਦਾ ਹੈ ਕਦੇ ਲਾਠੀਚਾਰਜ ਰਾਹੀਂ ਉਹਨਾਂ ਨੂੰ ਲਹੂ-ਲੁਹਾਣ ਕੀਤਾ ਜਾਂਦਾ ਹੈ।
ਬੁਨਿਆਦੀ ਮਸਲੇ ਚੁੱਕਣ ਵਾਲੇ ਲੋਕਾਂ ਦੇ ਸਿਰ ਪਾੜੇ ਜਾ ਰਹੇ ਹਨ, ਲਹੂ ਵਹਾਇਆ ਜਾ ਰਿਹਾ ਹੈ, ਜੇਲ੍ਹਾਂ ਵਿੱਚ ਤੁੰਨ ਕੇ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਸਾਰੇ ਨੂੰ ਜੇਲ੍ਹ ਬਣਾ ਕੇ ਲੋਕਾਂ ਨੂੰ ਭੁੱਖਾਂ, ਦੁੱਖਾਂ, ਬਿਮਾਰੀਆਂ ਰਾਹੀਂ ਮਰਨ ਦੇ ਰਾਹ ਧੱਕਿਆ ਜਾ ਰਿਹਾ ਹੈ, ਕੈਦੀਆਂ ਨੂੰ ਹੋਰਨਾਂ ਸੂਬਿਆਂ ਵਿੱਚ ਦੂਰ-ਦੂਰਾਡੇ ਦੀਆਂ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਲੋਕਾਂ ਵਿੱਚ ਥਾਂ ਥਾਂ ਹਾਹਾਕਾਰ ਮੱਚੀ ਹੋਈ ਹੈ। ਅਜਿਹੇ ਮਸਲਿਆਂ 'ਤੇ ਜ਼ਰੂਰੀ ਬਣਦਾ ਹੈ ਕਿ ਕੋਈ ਨਾ ਕੋਈ ਪਾਏਦਾਰ ਟਾਕਰਾ ਲਹਿਰ ਖੜ੍ਹੀ ਕੀਤੀ ਜਾਵੇ ਪਰ ਮਨਜੀਤ ਧਨੇਰ ਦੀ ਰਿਹਾਈ ਸਬੰਧੀ ਪ੍ਰਮੁੱਖ ਧਿਰਾਂ ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਛੱਡ ਕੇ ਤਿਲ੍ਹਕਾਊ ਮਸਲਿਆਂ ਨੂੰ ਚੁੱਕ ਕੇ ਲੋਕਾਂ ਨੂੰ ਧੋਖਾ ਦੇਣ ਦੇ ਦੰਭ ਕਰਨ ਦੇ ਆਡੰਬਰ ਵਿੱਚ ਗ੍ਰਸੀਆਂ ਹੋਈਆਂ ਹਨ ਅਤੇ ਹਾਕਮਾਂ ਦੀ ਸੇਵਾ ਕਰ ਰਹੀਆਂ ਹਨ।

No comments:
Post a Comment