ਕੇਰਲਾ ਦੀ ਮਾਓਵਾਦੀ ਲਹਿਰ ਦਾ ਪਿਛੋਕੜ
.....ਤਕਰੀਬਨ ਤਿੰਨ ਸਾਲਾਂ ਵਿੱਚ ਕੇਰਲਾ ਵਿੱਚ ਮਾਓਵਾਦੀਆਂ ਦਾ ਪੁਲਸ ਵੱਲੋਂ ਵਿਖਾਇਆ ਇਹ ਤੀਜਾ ਮੁਕਾਬਲਾ ਹੈ। ਇਸ ਸਾਲ ਮਾਰਚ ਵਿੱਚ ਪੁਲਸ ਨੇ ਇੱਕ ਮਾਓਵਾਦੀ ਕਾਰਕੁੰਨ ਨੂੰ ਇਹ ਕਹਿੰਦੇ ਹੋਏ ਮਾਰ ਮੁਕਾਇਆ ਕਿ ਉਹ ਵਾਇਨਾੜ ਜ਼ਿਲ੍ਹੇ ਵਿੱਚ ਫਿਰੌਤੀ ਲੈਣ ਗਿਆ ਸੀ। ਨਵੰਬਰ 2016 ਦੋ ਮਾਓਵਾਦੀ ਮਲਾਪੁਰਮ ਜ਼ਿਲ੍ਹੇ ਦੇ ਨਿਲੰਬਰ ਦੇ ਜੰਗਲਾਂ ਵਿੱਚ ਇੱਕ ਮੁਕਾਬਲੇ ਵਿੱਚ ਮਾਰੇ ਗਏ ਸਨ। ਪਿਛਲੇ ਦੋ ਕੁ ਦਹਾਕਿਆਂ ਤੋਂ ਕੇਰਲਾ ਦੇ ਉੱਤਰੀ ਜ਼ਿਲ੍ਹਿਆਂ ਕਿਨੌਰ, ਕੋਜ਼ੀਕੋਡ, ਵਾਇਨਾੜ, ਪਲੱਕੜ ਅਤੇ ਮਲਾਪੁਰਮ ਵਿੱਚ ਮਾਓਵਾਦੀ ਸਰਗਰਮੀਆਂ ਹੁੰਦੀਆਂ ਰਹੀਆਂ ਹਨ। 2018 ਵਿੱਚ ਕੇਂਦਰ ਨੇ ਵਾਇਨਾੜ, ਮਲਾਪੁਰਮ ਅਤੇ ਪਲੱਕੜ ਨੂੰ ਦੇਸ਼ ਦੇ ਖੱਬੇਪੱਖੀ ਅੱਤਵਾਦ ਤੋਂ ਪ੍ਰਭਾਵਿਤ 90 ਜ਼ਿਲ੍ਹਿਆਂ ਵਿੱਚ ਸ਼ਾਮਲ ਕੀਤਾ ਹੈ।1960ਵਿਆਂ ਦੇ ਅਖੀਰ ਵਿੱਚ ਉੱਤਰੀ ਬੰਗਾਲ 'ਚੋਂ ਫੁੱਟੀ ਨਕਸਲਬਾੜੀ ਲਹਿਰ ਦੀਆਂ ਤਰੰਗਾਂ ਕੇਰਲਾ ਵਿੱਚ ਵੀ ਪਹੁੰਚੀਆਂ। ਉੱਤਰੀ ਕੇਰਲਾ ਵਾਇਨਾੜ ਸਮੇਤ ਖੱਬੇਪੱਖੀ ਲਹਿਰ ਦਾ ਗੜ੍ਹ ਬਣ ਗਿਆ। ਸੀ.ਪੀ.ਐਮ. ਦਾ ਆਗੂ ਵਰਗੀਜ਼ ਨਕਸਲਵਾਦੀ ਬਣ ਗਿਆ ਅਤੇ ਅਜੀਤਾ ਨੇ ਜਾਗੀਰਦਾਰਾਂ ਦੇ ਖਿਲਾਫ ਬਗਾਵਤਾਂ ਖੜ੍ਹੀਆਂ ਕੀਤੀਆਂ- ਅਜੀਤਾ ਹੁਣ ਕੇਰਲਾ ਦੀ ਸਿਰਕੱਢ ਨਾਰੀਵਾਦੀ ਕਾਰਕੁੰਨ ਹੈ। ਭਾਵੇਂ ਕਿ ''ਬਸੰਤ ਦੀ ਕੜਕ'' ਨੂੰ ਵਰਗੀਜ਼ ਦੇ ਇੱਕ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਸੱਟ ਪੈ ਗਈ ਸੀ, 1970 ਵਿੱਚ ਕੀਤਾ ਇਹ ਮੁਕਾਬਲਾ ਬਾਅਦ ਵਿੱਚ ਝੂਠਾ ਸਾਬਤ ਹੋਇਆ ਸੀ- ਪਰ ਵਰਗੀਜ਼ ਨੇ ਆਦਿਵਾਸੀਆਂ ਦੇ ਦਿੱਲ ਜਿੱਤੇ ਹੋਏ ਸਨ।
ਹੋਰਨਾਂ ਸੂਬਿਆਂ ਦੇ ਖੱਬੇਪੱਖੀਆਂ ਨਾਲੋਂ ਕੇਰਲਾ ਵਿਚਲੀ ਮਾਓਵਾਦੀ ਲਹਿਰ ਵੱਖਰੀ ਤਰ੍ਹਾਂ ਦੀ ਹੈ। ਉਹਨਾਂ ਨੇ ਕੇਰਲਾ, ਤਾਮਿਲਨਾਡੂ ਅਤੇ ਕਰਨਾਟਕ ਦੀ ਤਿਕੋਨ ਦੀਆਂ ਉਹਨਾਂ ਥਾਵਾਂ ਨੂੰ ਜਥੇਬੰਦਕ ਤੌਰ 'ਤੇ ਸੁਰੱਖਿਅਤ ਧੁਰੇ ਵਜੋਂ ਚੁਣਿਆ ਹੈ, ਜਿੱਥੇ ਜੰਗਲ ਸੰਘਣੇ ਹਨ ਤੇ ਪੁਲਸ ਦਾ ਦਾਖਲਾ ਮੁਸ਼ਕਲ ਹੈ। ਪਲੱਕੜ, ਮਲਾਪੁਰਮ ਅਤੇ ਵਾਇਨਾੜ ਦੇ ਜੰਗਲੀ ਹਿੱਸੇ ਇਸ ਤਿਕੋਨ ਦਾ ਹਿੱਸਾ ਹਨ।
ਪਿਛਲੇ ਕਈ ਸਾਲਾਂ ਤੋਂ ਮਾਓਵਾਦੀਆਂ ਨੇ ਇਸ ਇਲਾਕੇ ਵਿੱਚ ਤਿੰਨ ਸੁਕੈਡ (ਦਾਲਮ) ਬਣਾਏ ਹੋਏ ਸਨ। ਇਹਨਾਂ ਦਾਲਮਾਂ ਦੇ ਨਾਂ ਸਨ ਕਬਾਨੀ, ਨਾਦੂਕਾਨੀ ਅਤੇ ਭਵਾਨੀ। 2017 ਵਿੱਚ ਚੌਥਾ ਵਾਰਹੀਨੀ ਦਾਲਮ ਕਾਇਮ ਕੀਤਾ ਗਿਆ ਸੀ। ਉਹ ਵੱਖਰੇ ਹੀ ਅੰਦਾਜ਼ ਵਿੱਚ ਨਾਲ ਦੇ ਜੰਗਲਾਂ ਦੇ ਪਿੰਡਾਂ ਅਤੇ ਕਬਾਇਲੀਆਂ ਦੀਆਂ ਝੁੱਗੀਆਂ ਵਿੱਚ ਦਾਖਲ ਹੁੰਦੇ, ਲੋਕਾਂ ਨੂੰ ਸੰਬੋਧਨ ਹੁੰਦੇ ਅਤੇ ਲੀਫਲੈਟ ਵੰਡਦੇ ਤਾਂ ਕਿ ਲੋਕਾਂ ਨਾਲ ਗੱਲ ਤੋਰੀ ਜਾਵੇ ਅਤੇ ਉਹਨਾਂ ਨੂੰ ਰਾਜ ਖਿਲਾਫ ਹਥਿਆਰਬੰਦ ਸੰਘਰਸ਼ ਲਈ ਤਿਆਰ ਕੀਤਾ ਜਾਵੇ। ਮਾਓਵਾਦੀ ਲੋਕਾਂ ਕੋਲੋਂ ਰਾਸ਼ਣ-ਪਾਣੀ ਆਦਿ ਲੈ ਕੇ ਜੰਗਲ ਨੂੰ ਵਾਪਸ ਚਲੇ ਜਾਂਦੇ।
ਮਾਓਵਾਦੀ ਕਦੇ ਕਦਾਈਂ ਨਜਾਇਜ਼ ਵਾਹਨਾਂ ਅਤੇ ਬੱਜਰੀ ਬਣਾਉਣ ਵਾਲੇ ਕਰੈਸ਼ਰਾਂ 'ਤੇ ਹਮਲੇ ਕਰਦੇ ਜਿਹੜੇ ਆਦਿਵਾਸੀਆਂ ਦੀਆਂ ਥਾਵਾਂ 'ਤੇ ਉਸਾਰੇ ਗਏ ਸਨ। ਜੰਗਲਾਂ ਦੇ ਦਾਖਲੇ ਵਾਲੇ ਸਥਾਨਾਂ ਨੂੰ ਵੀ ਕਦੇ ਕਦੇ ਹਮਲੇ ਦਾ ਨਿਸ਼ਾਨਾ ਬਣਾਇਆ ਜਾਂਦਾ। ਸਥਾਨਕ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਪੁਲਸ ਕਦੇ ਕਦੇ ਪਛਾਣੇ ਜਾਣ ਵਾਲੇ ਮਾਓਵਾਦੀਆਂ ਦੇ ਖਿਲਾਫ ਕੇਸ ਵੀ ਦਰਜ਼ ਕਰਦੀ।
2014 ਵਿੱਚ ਮਾਓਵਾਦੀਆਂ ਵੱਲੋਂ ਇੱਕ-ਦੋ ਵਾਰੀ ਜੰਗਲ ਅਤੇ ਪਿੰਡਾਂ ਤੋਂ ਦੂਰ ਪਲੱਕੜ ਦੇ ਕੇ.ਐਫ.ਸੀ. ਉੱਪਰ ਵੀ ਇੱਕ ਦੋ ਵਾਰੀ ਹਮਲੇ ਕੀਤੇ ਗਏ। ਇਸੇ ਹੀ ਸਾਲ ਕੋਚੀ ਕਾਰਪੋਰੇਟ ਦਫਤਰ ਦੇ ਨਿੱਟਾ ਗੇਲਾਟੀਨ ਵਿਚਲੇ ਪ੍ਰਮੁੱਖ ਹਿੰਦ-ਜਪਾਨੀ ਸਨਅੱਤ ਅਦਾਰੇ 'ਤੇ ਹਮਲਾ ਕੀਤਾ ਗਿਆ। ਮਾਓਵਾਦੀਆਂ ਅਤੇ ਕੇਰਲਾ ਪੁਲਸ ਵਿਚਕਾਰ ਮਾਰ-ਮਰਾਈ ਅਕਸਰ ਚੱਲਦੀ ਰਹੀ। ਵਾਇਨਾੜ ਦੇ ਜੰਗਲਾਂ ਵਿੱਚ ਦਸੰਬਰ 2014 ਵਿੱਚ ਇੱਕ ਮੁਕਾਬਲਾ ਵੀ ਹੋਇਆ ਸੀ। ਪੁਲਸ ਮੁਕਾਬਲਿਆਂ ਵਿੱਚ ਤਿੰਨ ਸਾਲਾਂ ਦੌਰਾਨ ਮਾਓਵਾਦੀਆਂ ਦੀਆਂ ਮੌਤਾਂ ਵੀ ਉਹਨਾਂ ਨੂੰ ਆਪਣੇ ਇਰਾਦੇ ਤੋਂ ਨਾ ਥਿੜਕਾਅ ਸਕੀਆਂ, ਉੱਤਰੀ ਕੇਰਲਾ ਵਿੱਚ ਉਹਨਾਂ ਨੂੰ ਕਈ ਥਾਵਾਂ 'ਤੇ ਅਕਸਰ ਹੀ ਵੇਖਿਆ ਜਾਂਦਾ ਰਿਹਾ।
ਥਰੀਸੁੱਰ ਜ਼ਿਲ੍ਹੇ ਦਾ 50 ਸਾਲਾ ਆਰ. ਰੁਪੇਸ਼ ਉੱਘਾ ਨਕਸਲੀ ਆਗੂ ਹੈ। 2015 ਵਿੱਚ ਤਾਮਿਲਨਾਡੂ ਵਿੱਚ ਉਸਦੀ ਗ੍ਰਿਫਤਾਰੀ ਮੌਕੇ ਰੁਪੇਸ਼ ਪੱਛਮੀ ਘਾਟਾਂ ਦੇ ਜੋਨ ਵਿਚਲੀ ਮਾਓਵਾਦੀ ਲਹਿਰ ਦਾ ਮੁਖੀ ਰਿਹਾ ਅਤੇ ਕੇਰਲਾ ਵਿੱਚ ਉਸ 'ਤੇ 30 ਕੇਸ ਦਾਇਰ ਕੀਤੇ ਗਏ। ਉਸਦੀ ਪਤਨੀ ਪੀ.ਏ. ਸ਼ਾਈਨਾ, ਜਿਹੜੀ ਉਸਦੇ ਨਾਲ ਹੀ ਕੰਮ ਕਰਦੀ ਸੀ, ਵੀ ਫੜੀ ਗਈ। ਸ਼ਾਈਨਾ ਦੀ ਜਮਾਨਤ ਹੋ ਚੁੱਕੀ ਹੈ ਜਦੋਂ ਕਿ ਰੁਪੇਸ਼ ਅਜੇ ਅਦਾਲਤੀ ਹਿਰਾਸਤ ਵਿੱਚ ਹੀ ਹੈ। ਮੁਰਲੀ ਕੰਨਮਪਿੱਲੀ, ਹੁਣ 67 ਸਾਲਾਂ ਦਾ ਹੈ ਉਸ ਨੂੰ ਮਹਾਂਰਾਸ਼ਟਰ ਐਂਟੀ-ਟੈਰਰਿਜ਼ਮ ਸੁਕੈਡ ਨੇ 2015 ਵਿੱਚ ਗ੍ਰਿਫਤਾਰ ਕੀਤਾ ਸੀ। ਕੰਨਮਪਿੱਲੀ ਦਾ ਪਿਤਾ ਕਰੁਨਾਕਾਰਾ ਮੈਨਨ ਸਾਬਕਾ ਰਾਜਦੂਤ ਅਤੇ ਕਈ ਦੇਸ਼ਾਂ ਵਿੱਚ ਹਾਈ ਕਮਿਸ਼ਨਰ ਰਿਹਾ ਹੈ। ਮੁਰਲੀ ਕੰਨਮਪਿੱਲੀ ਕੇਰਲਾ ਦੀ ਮਾਓਵਾਦੀ ਲਹਿਰ ਦੀ ਚਾਲਕ ਹਸਤੀ ਰਿਹਾ ਹੈ। ਉਸਦੀ ਪਿਛੇ ਜਿਹੇ ਹੀ ਪੁਨੇ ਜੇਲ੍ਹ ਵਿੱਚੋਂ ਜਮਾਨਤ 'ਤੇ ਰਿਹਾਈ ਹੋਈ ਹੈ।
ਮਲਾਪੁਰਮ ਵਿੱਚ ਪਾਂਡਿੱਕਾਦੂ ਦਾ ਚੇਰੂਕਾਰਾ ਪੱਲੀ ਪਰਿਵਾਰ ਮਾਓਵਾਦੀਆਂ ਵਿੱਚ ਮਸ਼ਹੂਰ ਪਰਿਵਾਰ ਰਿਹਾ ਹੈ। ਇਸ ਸਾਲ ਮਾਰਚ ਵਿੱਚ ਵਾਇਨਾੜ ਵਿੱਚ ਮਾਰਿਆ ਗਿਆ ਸੀਪੀ. ਜਲੀਲ, ਇਸ ਪਰਿਵਾਰ ਵਿੱਚੋਂ ਸੀ। ਜਲੀਲ ਦਾ ਭਰਾ ਸੀ.ਪੀ. ਇਜਮਾਈਲ ਪੁਣੇ ਵਿੱਚ ਮੁਰਲੀ ਕੰਨਮਪਿੱਲੀ ਦੇ ਨਾਲ ਫੜਿਆ ਗਿਆ ਸੀ। ਤੀਜਾ ਭਰਾ, ਸੀ.ਪੀ. ਮੋਇਥੀਨ, ਕੇਰਲਾ ਦੇ ਜੰਗਲ ਵਿੱਚ ਸਰਗਰਮ ਹੈ, ਜਦੋਂ ਕਿ ਚੌਥਾ ਸੀ.ਪੀ. ਰਸ਼ੀਦ ਜਮਹੂਰੀ ਹੱਕਾਂ ਦੀ ਜਥੇਬੰਦੀ ਦਾ ਕਾਰਕੁੰਨ ਹੈ, ਜਿਹੜੀ ਮਾਓਵਾਦੀ ਪੋਰੱਤਮ ਨਾਲ ਜੁੜੀ ਹੋਈ ਹੈ।
ਇਹਨਾਂ ਭਰਾਵਾਂ ਨੇ ਦਲਿਤਾਂ ਦੇ ਮਸਲਿਆਂ 'ਤੇ ਕਾਰਕੁੰਨਾਂ ਵਜੋਂ ਕੰਮ ਆਰੰਭਿਆ ਸੀ ਆਖਰਕਾਰ ਮਾਓਵਾਦ ਨਾਲ ਜੁੜ ਗਏ।
ਪਲੱਕੜ ਵਿੱਚ ਰਚੇ ਗਏ ਦੋਹਰੇ ਮੁਕਾਬਲੇ ਦਾ ਅਸਲ ਨਿਸ਼ਾਨਾ ਮੰਨੀਵਾਸਾਕਮ ਸੀ ਜਿਹੜਾ ਸੀਨੀਅਰ ਮਾਓਵਾਦੀ ਆਗੂ ਹੈ ਅਤੇ ਸੀ.ਪੀ.ਆਈ.(ਮਾਓਵਾਦੀ) ਦੀ ਤਾਮਿਲਨਾਡੂ ਸੂਬਾਈ ਕਮੇਟੀ ਦਾ ਮੈਂਬਰ ਸੀ। ਮਨੀਵਾਸਾਕਮ ਬਾਰੇ ਕਿਹਾ ਜਾਂਦਾ ਹੈ ਕਿ ਉਹ 2016 ਦੇ ਮੁਕਾਬਲੇ ਵਿੱਚ ਮਾਰੇ ਗਏ ਕੁੱਪੂ ਦੇਵਰਾਜ ਉਰਫ ਰਾਵੰਨਾ, ਜਿਹੜਾ ਸੀ.ਪੀ.ਆਈ.(ਮਾਓਵਾਦੀ) ਦਾ ਕੇਂਦਰੀ ਕਮੇਟੀ ਮੈਂਬਰ ਸੀ ਦੀ ਥਾਂ ਅੱਟਾਪੱਡੀ ਕੈਂਪ ਚਲਾ ਰਿਹਾ ਸੀ।
ਖੁਫੀਆ ਜਾਣਕਾਰੀ ਮੁਤਾਬਕ ਕੇਰਲਾ ਵਿਚਲੇ ਬਹੁਤੇ ਮਾਓਵਾਦੀ ਹੋਰਨਾਂ ਸੂਬਿਆਂ ਨਾਲ ਸਬੰਧਤ ਹਨ। ਇਸ ਸਮੇਂ ਕੇਰਲਾ ਵਿੱਚ ਤਿੰਨ ਦਰਜ਼ਨ ਦੇ ਕਰੀਬ ਮਾਓਵਾਦੀ ਸਰਗਰਮ ਹਨ, ਜਿਹਨਾਂ ਵਿੱਚੋਂ ਥੋੜ੍ਹੇ ਹੀ ਕੇਰਲਾ ਦੇ ਹਨ। ਦੂਸਰੇ ਸੂਬਿਆਂ ਦੇ ਵਿਕਰਮ ਗੌੜਾ ਵਰਗੇ ਅਨੇਕਾਂ ਚੋਟੀ ਦੇ ਆਗੂ ਇਸ ਇਲਾਕੇ ਵਿੱਚ ਦੇਖੇ ਗਏ ਹਨ। ਪਿਛਲੇ ਤਿੰਨ ਸਾਲਾਂ ਵਿੱਚ ਮਾਰੇ ਗਏ 7 ਮਾਓਾਦੀਆਂ ਵਿੱਚੋਂ 6 ਬਾਹਰਲੇ ਸੂਬਿਆਂ ਦੇ ਸਨ, ਇਹਨਾਂ ਵਿੱਚ ਇਸ ਹਫਤੇ ਹੋਏ ਮੁਕਾਬਲੇ ਵਾਲੇ ਵੀ ਸ਼ਾਮਲ ਹਨ। ਅਜਿਹੇ ਮਾਓਵਾਦੀਆਂ ਦੀ ਹਾਜ਼ਰੀ ਅਕਸਰ ਉਸ ਸਮੇਂ ਹੁੰਦੀ ਹੈ ਜਦੋਂ ਬਾਹਰਲੇ ਸੂਬਿਆਂ ਵਿੱਚ ਪੁਲਸ ਖੱਬੇਪੱਖੀਆਂ 'ਤੇ ਕੋਈ ਕਾਰਵਾਈ ਕਰਦੀ ਹੈ, ਉਹ ਇੱਥੇ ਆ ਕੇ ਲੁਕਦੇ ਹਨ।
ਕੇਰਲਾ ਦੇ ਮਾਓਵਾਦੀ ਆਮ ਲੋਕਾਂ ਦਾ ਖੂਨ ਨਹੀਂ ਵਹਾਉਂਦੇ, ਉਹਨਾਂ ਦੀ ਲਹਿਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੇਰਲਾ ਵਿਚਲੇ ਮਾਓਵਾਦੀਆਂ ਨੂੰ ਪੋਰੱਤਮ ਅਤੇ ਆਇਆਨਕਾਲੀਪਾਡਾ ਵਰਗੀਆਂ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਕੋਲੋਂ ਯੁੱਧਨੀਤਕ ਅਤੇ ਵਿਚਾਰਧਾਰਕ ਹਮਾਇਤ ਮਿਲਦੀ ਹੈ। ਮਾਓਵਾਦੀਆਂ ਦੇ ਰਚਾਏ ਮੁਕਾਬਲਿਆਂ ਅਤੇ ਉਹਨਾਂ ਖਿਲਾਫ ਕੇਸਾਂ ਦੀ ਜੁਆਬਦੇਹੀ ਮੰਗੀ ਜਾਂਦੀ ਹੈ ਮਨੁੱਖੀ ਅਧਿਕਾਰ ਕਾਰਕੁੰਨ ਅਕਸਰ ਹੀ ਮੁਕਾਬਲੇ ਵਿੱਚ ਮਾਰੇ ਗਏ ਲੋਕਾਂ ਦੀ ਸਮਾਨਾਂਤਰ ਪੜਤਾਲ ਕਰਦੀ ਹੈ। ਸੀ.ਪੀ.ਆਈ.(ਐਮ.) ਦੀ ਹਕੂਮਤੀ ਪਾਰਟੀ ਦੀ ਭਾਈਵਾਲ ਸੀ.ਪੀ.ਆਈ., ਮਾਓਵਾਦੀਆਂ ਖਿਲਾਫ ਪੁਲਸ ਕਾਰਵਾਈ ਦੀ ਹਮੇਸ਼ਾਂ ਪੜਤਾਲ ਕਰਦੀ ਹੈ। 2015 ਵਿੱਚ ਸੀ.ਪੀ.ਆਈ. ਦੇ ਸੀਨੀਅਰ ਨੇਤਾ ਰੁਪੇਸ਼ ਅਤੇ ਸ਼ਾਈਨਾ ਦੀ ਕੁੜੀ ਦੇ ਵਿਆਹ ਵਿੱਚ ਵੀ ਗਏ ਸਨ।........
(ਇੰਡੀਅਨ ਐਕਸਪ੍ਰੈਸ, 31 ਅਕਤੂਬਰ 2019 'ਚੋਂ ਸੰਖੇਪ)
No comments:
Post a Comment