ਸ਼ਹੀਦ ਸਾਥੀ ਟਹਿਲ ਸਿੰਘ ਦੱਧਾਹੂਰ ਦੀ ਜੀਵਨ-ਸਾਥਣ ਬੀਬੀ ਗੁਰਦੇਵ ਕੌਰ ਨੂੰ ਸ਼ਰਧਾਂਜਲੀਆਂ
20 ਦਸੰਬਰ 2019 ਨੂੰ ਬੀਬੀ ਗੁਰਦੇਵ ਕੌਰ ਦਾ ਸ਼ਰਧਾਂਜਲੀ ਸਮਾਗਮ ਪਿੰਡ ਦੱਧਾਹੂਰ ਜ਼ਿਲ੍ਹਾ ਬਰਨਾਲਾ ਵਿਖੇ ਕੀਤਾ ਗਿਆ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਸਾਥੀ ਟਹਿਲ ਸਿੰਘ ਨੂੰ ਪਿੰਡ ਦੇ ਗੁੰਡਿਆਂ ਨੇ 1979 ਵਿੱਚ ਸ਼ਹੀਦ ਕਰ ਦਿੱਤਾ ਸੀ। ਉਸ ਤੋਂ ਬਾਅਦ ਵਿੱਚ ਹੁਣ ਤੱਕ 40 ਸਾਲ ਇਸ ਬੀਬੀ ਨੇ ਸਾਥੀ ਟਹਿਲ ਸਿੰਘ ਅਤੇ ਪਿਆਰਾ ਸਿੰਘ ਦੱਧਾਹੂਰ ਹੋਰਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ, ਅਤਿ ਦੀਆਂ ਮੁਸ਼ਕਲ ਹਾਲਤਾਂ ਵਿੱਚ ਜੀਵਨ ਬਤੀਤ ਕੀਤਾ। ਸਾਥੀ ਟਹਿਲ ਸਿੰਘ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਵਿੱਚ ਪਰਿਵਾਰ ਦੀ ਭਾਰੀ ਕਬੀਲਦਾਰੀ ਨੂੰ ਸਿਰੇ ਚਾੜ੍ਹਨ ਲਈ ਬੀਬੀ ਗੁਰਦੇਵ ਕੌਰ ਨੇ ਆਪਣੇ ਸਬਰ ਅਤੇ ਸਿਰੜ ਤੋਂ ਕੰਮ ਲੈਂਦੇ ਹੋਏ, ਹਰ ਔਖੇ ਤੋਂ ਔਖਾ ਕੰਮ ਕੀਤਾ। ਉਹਨਾਂ ਨੇ ਕਬੀਲਦਾਰੀ ਨੂੰ ਸਿਰੇ ਚਾੜ੍ਹਨ ਲਈ ਲੋਕਾਂ ਦੇ ਘਰਾਂ ਵਿੱਚ ਗੋਹਾ-ਕੂੜਾ, ਸਫਾਈ ਕਰਨ ਤੋਂ ਲੈ ਕੇ ਖੇਤੀ ਦੇ ਅਨੇਕਾਂ ਕੰਮ ਕੀਤੇ। ਲੋਕੀ ਇਸ ਦੀ ਕਮਾਈ ਨੂੰ ਧੰਨ ਮੰਨਦੇ ਸਨ ਕਿ ਬੀਬੀ ਗੁਰਦੇਵ ਕੌਰ ਨੇ ਘਰ ਦੀਆਂ ਕਿੰਨੀਆਂ ਹੀ ਦੁਸ਼ਵਾਰੀਆਂ ਨੂੰ ਆਪਣੇ ਤਨ-ਮਨ 'ਤੇ ਝੱਲਿਆ ਪਰ ਉਸ ਨੇ ਕਿਸੇ ਦੇ ਅੱਗੇ ਜ਼ਿੰਦਗੀ ਦੀ ਭੀਖ ਨਹੀਂ ਸੀ ਮੰਗੀ।
ਸ਼ਰਧਾਂਜਲੀ ਸਮਾਗਮ ਵਿੱਚ ਚਰਨ ਸਿੰਘ ਰਾਏਕੋਟ ਨੇ ਸਾਥੀ ਟਹਿਲ ਸਿੰਘ ਦੀ ਸ਼ਹਾਦਤ ਉਪਰੰਤ ਇਸ ਪਰਿਵਾਰ ਵੱਲੋਂ ਹੁਣ ਤੱਕ ਝੱਲੇ ਦੁੱਖਾਂ, ਕਸ਼ਟਾਂ, ਤਿਆਗ, ਕੁਰਬਾਨੀਆਂ ਦਾ ਸ਼ਿੱਦਤ ਭਰਿਆ ਵਰਨਣ ਕੀਤਾ। ਇਸ ਪਰਿਵਾਰ ਨਾਲ ਅਤੇ ਇਸ ਪਿੰਡ ਨਾਲ ਜੋ ਕੁੱਝ ਹੋਇਆ ਬੀਤਿਆ ਉਸ ਦੀ ਵਿਸਥਾਰਤ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਕਿਵੇਂ ਨਕਸਲਬਾੜੀ ਲਹਿਰ ਦੇ ਉਭਾਰ ਸਮੇਂ ਪੁਲਸ ਮੁਖੀ ਅਸ਼ਵਨੀ ਕੁਮਾਰ ਨੇ ਸਾਰੇ ਪਿੰਡ 'ਤੇ ਕਹਿਰ ਢਾਹਿਆ ਸੀ। ਲੋਕਾਂ ਦੇ ਡੰਗਰ-ਪਸ਼ੂ ਖੋਲ੍ਹ ਕੇ ਖੇਤਾਂ ਵਿੱਚ ਛੱਡ ਦਿੱਤੇ ਸਨ। ਲੋਕਾਂ ਦਾ ਅੰਨ੍ਹੇਵਾਹ ਕੁਟਾਪਾ ਕੀਤਾ ਗਿਆ, ਪਿੰਡ ਦੀਆਂ ਔਰਤਾਂ ਨੂੰ ਚੋਣਵੇ ਜਬਰ ਦਾ ਨਿਸ਼ਾਨਾ ਬਣਾਇਆ ਗਿਆ।
ਬੀਬੀ ਗੁਰਦੇਵ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਥੀ ਨਾਜ਼ਰ ਸਿੰਘ ਬੋਪਾਰਾਏ ਐਕਟਿੰਗ ਸੰਪਾਦਕ ਸੁਰਖ਼ ਰੇਖਾ, ਹਰਭਗਵਾਨ ਭੀਖੀ, ਸੁਰਿੰਦਰ ਸਿੰਘ ਜਲਾਲਦੀਵਾਲ ਆਦਿ ਬੁਲਾਰਿਆਂ ਨੇ ਆਖਿਆ ਕਿ ਬੀਬੀ ਗੁਰਦੇਵ ਕੌਰ ਨੇ ਆਪਣੀ ਜ਼ਿੰਦਗੀ ਦੇ ਅੰਤ ਤੱਕ ਜਿਹਨਾਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦਾ ਟਾਕਰਾ ਕੀਤਾ ਉਹਨਾਂ ਦਾ ਟਾਕਰਾ ਕਰਨ ਦੀ ਹਿੰਮਤ ਇਸ ਬੀਬੀ ਨੂੰ ਸਾਥੀ ਪਿਆਰਾ ਸਿੰਘ ਅਤੇ ਟਹਿਲ ਸਿੰਘ ਦੱਧਾਹੂਰ ਦੇ ਵਿਚਾਰਾਂ ਅਤੇ ਸਾਥ ਵਿੱਚੋਂ ਮਿਲੀ ਸੀ। ਉਹ ਸਾਥੀ ਅੱਜ ਤੋਂ ਕੋਈ ਪੰਜਾਹ ਸਾਲ ਪਹਿਲਾਂ ਸਾਡੇ ਕਿਰਤੀ ਕਮਾਊ ਲੋਕਾਂ ਦੀ ਹੋਣੀ ਨੂੰ ਵਧੀਆ ਬਣਾਉਣ ਦੀ ਖਾਤਰ ਜੂਝੇ ਸਨ। ਉਹਨਾਂ ਨੇ ਆਪਣੇ ਸਮਿਆਂ ਵਿੱਚ ਇਹ ਸਿੱਟਾ ਕੱਢਿਆ ਸੀ ਕਿ ਜਦੋਂ ਤੱਕ ਸਮਾਜ ਵਿੱਚ ਜ਼ਮੀਨ ਦੀ ਕਾਣੀ ਵੰਡ ਖਤਮ ਨਹੀਂ ਕੀਤੀ ਜਾਂਦੀ ਸਾਡੇ ਕਿਰਤੀ-ਕਮਾਊ ਲੋਕਾਂ ਦੀ ਤਕਦੀਰ ਨਹੀਂ ਬਦਲ ਸਕਦੀ। ਉਹਨਾਂ ਨੂੰ ਪਤਾ ਸੀ ਕਿ ਜਦੋਂ ਜ਼ਮੀਨ ਦੀ ਜੰਗ ਲੜੀ ਜਾਣੀ ਹੈ ਤਾਂ ਇਸ ਵਿੱਚ ਸਿਆਸੀ ਸੱਤਾ ਨੇ ਦਖਲ ਦੇ ਕੇ ਇਸ ਜੰਗ ਨੂੰ ਖਤਮ ਕਰਨ ਲਈ ਤਾਣ ਲਾਉਣਾ ਹੈ। ''ਜ਼ਮੀਨ ਹਲਵਾਹਕ ਦੀ'' ਅਤੇ ''ਸਿਆਸੀ ਸੱਤਾ ਲੋਕਾਂ ਦੇ ਹੱਥ'' ਦੇਣ ਦੀ ਸਮਝ ਲੈ ਕੇ ਸਾਥੀਆਂ ਨੇ ਲੋਕਾਂ ਵਿੱਚ ਆਪਣੇ ਵਿਚਾਰ ਰੱਖੇ ਅਤੇ ਇਸ ਮਕਸਦ ਨੂੰ ਅਮਲੀ ਤੌਰ 'ਤੇ ਪੂਰਾ ਕਰਨ ਲਈ ਸਾਰਾ ਹੀ ਤਾਣ ਲਾਉਂਦੇ ਹੋਏ ਸ਼ਹੀਦੀ ਜਾਮ ਪੀ ਗਏ। ਉਹਨਾਂ ਦੱਸਿਆ ਕਿ ਭਾਵੇਂ ਇਸ ਖੇਤਰ ਵਿੱਚ ਇਹ ਲਹਿਰ ਉਸ ਤਰ੍ਹਾਂ ਦੀ ਨਹੀਂ ਰਹੀ ਪਰ ਇਹ ਲਹਿਰ ਅੱਜ ਵੀ ਮੱਧ ਭਾਰਤ ਵਿੱਚ ਚੱਲ ਰਹੀ ਹੈ। ਉੱਥੇ ਲੋਕਾਂ ਨੂੰ ਜਲ, ਜੰਗਲ, ਜ਼ਮੀਨ ਦੇ ਮਾਲਕ ਬਣਾਇਆ ਜਾ ਰਿਹਾ ਹੈ। ਹਕੂਮਤ ਨੇ ਭਾਵੇਂ ਜਬਰ ਤਿੱਖਾ ਕੀਤਾ ਹੈ, ਪਰ ਫੇਰ ਵੀ ਲਹਿਰ ਦੀ ਲਗਾਤਾਰਤਾ ਬਣੀ ਹੋਈ ਹੈ। ਇਹ ਇਸ ਲਹਿਰ ਦੀ ਤਕੜਾਈ ਹੈ ਕਿ ਪੰਜ ਦਹਾਕਿਆਂ ਉਪਰੰਤ ਵੀ ਲੱਖਾਂ ਦੀ ਗਿਣਤੀ ਵਿੱਚ ਫੌਜਾਂ ਚਾੜ੍ਹ ਕੇ ਇਸ ਨੂੰ ਕੁਚਲਿਆ ਨਹੀਂ ਜਾ ਸਕਿਆ।
ਬੁਲਾਰਿਆਂ ਨੇ ਜ਼ਮੀਨ ਦੀ ਜਿਸ ਕਾਣੀ ਵੰਡ ਨੂੰ ਖਤਮ ਕਰਨ ਲਈ ਸਾਥੀ ਪਿਆਰਾ ਸਿੰਘ ਅਤੇ ਟਹਿਲ ਸਿੰਘ ਜੂਝਦੇ ਰਹੇ, ਉਹ ਕਾਣੀ ਵੰਡ ਅੱਜ ਵੀ ਜਾਰੀ ਹੈ। ਐਨਾ ਹੀ ਨਹੀਂ ਜਦੋਂ ਭਾਰਤੀ ਸੰਵਿਧਾਨ ਵਿਚਲੇ ਕਾਨੂੰਨਾਂ ਦੇ ਮੁਤਾਬਕ ਹੀ ਝਲੂਰ, ਬਾਲਦ ਕਲਾਂ, ਮੀਮਸਾ, ਕੁਠਾਲਾ ਆਦਿ ਵਿੱਚ ਲੋਕ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਮੰਗ ਕਰਦੇ ਹਨ ਤਾਂ ਉਹਨਾਂ 'ਤੇ ਨਾ ਸਿਰਫ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ, ਉਹਨਾਂ ਦੇ ਸਿਰ ਪਾੜੇ ਜਾਂਦੇ ਹਨ ਬਲਕਿ ਉਹਨਾਂ ਨੂੰ ਜਾਨੋ ਮਾਰਨ ਤੱਕ ਦੀਆਂ ਘਟਨਾਵਾਂ ਵੀ ਵਾਪਰਦੀਆਂ ਹਨ। ਜੇਕਰ ਕੋਈ ਬੰਤ ਸਿੰਘ ਝੱਬਰ ਵਰਗਾ ਕਿਰਤੀ ਬੰਦਾ ਆਪਣੀ ਧੀ ਦੀ ਆਣ-ਇੱਜਤ ਦੀ ਰਾਖੀ ਦੀ ਹਿੰਮਤ ਵਿਖਾਉਂਦਾ ਹੈ, ਤਾਂ ਗੁੰਡਿਆਂ ਵੱਲੋਂ ਹਮਲੇ ਕਰਕੇ ਉਸਦੇ ਹੱਥ ਤੇ ਪੈਰ ਵੱਢ ਦਿੱਤੇ ਜਾਂਦੇ ਸਨ। ਆਪਣਾ ਹੱਕ ਮੰਗਣ ਵਾਲੇ ਚੰਗਾਲੀਵਾਲ ਦੇ ਜਗਮੇਲ ਸਿੰਘ ਵਰਗਿਆਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ।
ਬੁਲਾਰਿਆਂ ਨੇ ਦੇਸ਼ ਦੇ ਹਾਕਮਾਂ ਵੱਲੋਂ ਨਾਗਰਿਕਤਾ ਸੋਧ ਐਕਟ, ਨਾਗਰਿਕਾਂ ਦੇ ਕੌਮੀ ਰਜਿਸਟਰ ਵਰਗੇ ਕਾਲੇ ਕਾਨੂੰਨਾਂ ਦੇ ਗੁੱਝੇ ਮਨਸ਼ਿਆਂ ਨੂੰ ਦੱਸਦੇ ਹੋਏ ਆਖਿਆ ਕਿ ਇਹਨਾਂ ਤਹਿਤ ਦੇਸ਼ ਦੇ ਲੋਕਾਂ ਨੂੰ ਧਰਮਾਂ 'ਤੇ ਆਧਾਰਤ ਵੰਡ ਕੇ ਅਤੇ ਆਪਣੀ ਨਾਗਰਿਕਤਾ ਦਾ ਸਬੂਤ ਨਾ ਦੇ ਸਕਣ ਦੀ ਹਾਲਤ ਵਿੱਚ ਫੜ ਫ਼ੜ ਕੇ ਜੇਲ੍ਹਾਂ ਵਿੱਚ ਸੁੱਟਣਾ ਹੈ ਅਤੇ ਉਹਨਾਂ ਦੀਆਂ ਜ਼ਮੀਨਾਂ-ਜਾਇਦਾਦਾਂ ਨੂੰ ਜਬਤ ਕਰਨਾ ਹੈ। ਇਹਨਾਂ ਕਾਨੂੰਨਾਂ ਦਾ ਮਨੋਰਥ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਖਾਸ ਕਰਕੇ ਆਪਣੀ ਮਾਰ ਹੇਠ ਲਿਆਉਣਾ ਹੈ, ਉਹਨਾਂ ਈਨ ਮਨਵਾ ਕੇ ਜਾਂ ਤਾਂ ਹਿੰਦੂ ਧਰਮ ਮਨਵਾਉਣਾ ਹੈ ਜਾਂ ਫੇਰ ਤਸੀਹਾ ਕੇਂਦਰਾਂ ਵਿੱਚ ਮਰਨ ਲਈ ਸੁੱਟਣਾ ਹੈ ਤੇ ਕੁੱਟ ਕੁੱਟ ਕੇ ਉਹਨਾਂ ਨੂੰ ਪਾਕਿਸਤਾਨ ਜਾਂ ਬੰਗਲਾਦੇਸ਼ ਵਿੱਚ ਧੱਕਣਾ ਹੈ।
ਇਸ ਹੀ ਤਰ੍ਹਾਂ ਬੁਲਾਰਿਆਂ ਨੇ ਵਧਦੀ ਮਹਿੰਗਾਈ, ਭੁੱਖਮਰੀ, ਬਿਮਾਰੀਆਂ ਅਤੇ ਵਧਦੀ ਬੇਰੁਜ਼ਗਾਰੀ ਨਾਲ ਵਧ ਰਹੀਆਂ ਲੋਕਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਅਤੇ ਇਹਨਾਂ ਤੋਂ ਨਿਯਾਤ ਪਾਉਣ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਆਖਿਆ ਕਿ ਸ਼ਹੀਦਾਂ ਦੇ ਰਾਹ 'ਤੇ ਚੱਲਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ, ਇਹੀ ਬੀਬੀ ਗੁਰਦੇਵ ਕੌਰ ਨੂੰ ਸੱਚੀ ਸ਼ਰਧਾਂਜਲੀ ਹੈ। ੦-੦

No comments:
Post a Comment