ਦਾਂਤੇਵਾੜਾ ਵਿੱਚ ਆਦਿਵਾਸੀਆਂ ਦਾ ਵਿਰੋਧ ਪ੍ਰਦਰਸ਼ਨ
''ਬੇਗੁਨਾਹਾਂ ਨੂੰ ਰਿਹਾਅ ਕਰੋ ਜਾਂ ਫੇਰ ਸਾਨੂੰ ਵੀ ਗ੍ਰਿਫਤਾਰ ਕਰੋ''
ਛੱਤੀਸਗੜ੍ਹ ਦੀ ਕਾਂਗਰਸ ਹਕੂਮਤ ਨੇ ਚੋਣਾਂ ਵੇਲੇ ਆਦਿਵਾਸੀਆਂ ਨਾਲ ਵਆਦਾ ਕੀਤਾ ਸੀ ਕਿ ਵੱਖ ਵੱਖ ਮਾਮਲਿਆਂ ਵਿੱਚ ਜੇਲ੍ਹਾਂ ਵਿੱਚ ਬੰਦ ਆਦਿਵਾਸੀਆਂ ਦੇ ਮਾਮਲਿਆਂ ਦਾ ਨਿਬੇੜਾ ਕਰਕੇ ਉਹਨਾਂ ਨੂੰ ਰਿਹਾਅ ਕੀਤਾ ਜਾਵੇਗਾ। ਐਤਵਾਰ ਨੂੰ ਸਰਕਾਰ ਨੂੰ ਉਸਦਾ ਵਾਅਦਾ ਯਾਦ ਕਰਵਾਉਣ ਲਈ ਆਦਿਵਾਸੀ ਇਕੱਠੇ ਹੋਏ। ਦਾਂਤੇਵਾੜਾ ਦੇ ਪਲਵਰ ਵਿੱਚ ਇੱਕ ਇਕੱਤਰਤਾ ਹੋਈ। ਉਥੇ ਪੇਂਡੂਆਂ ਨੇ ਸਰਕਾਰ ਨੂੰ ਇਸ ਸਬੰਧੀ ਜਲਦੀ ਤੋਂ ਜਲਦੀ ਫੈਸਲਾ ਲੈਣ ਲਈ ਕਿਹਾ।
ਦਾਂਤੇਵਾੜਾ, ਸੁਕਮਾ, ਬੀਜਾਪੁਰ ਦੇ ਹਜ਼ਾਰਾਂ ਪੇਂਡੂਆਂ ਨੇ ਪੈਦਲ ਮਾਰਚ ਕਰਕੇ ਪਾਲਵਰ ਦੇ ਬਾਜ਼ਾਰਾਂ ਵਿੱਚ ਪਹੁੰਚੇ। ਇੱਥੇ ਇੱਕ ਮੁਜਾਹਰਾ ਕਰਨ ਦਾ ਐਲਾਨ ਕੀਤਾ, ਪਰ ਨਗਰ ਪਾਲਿਕਾ ਦੀਆਂ ਚੋਣਾਂ ਕਾਰਨ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ, ਪਰ ਮੁਜਾਹਰਾਕਾਰੀ ਬਾਜ਼ਾਰ ਵਿੱਚ ਡਟੇ ਰਹੇ। ਸਮਾਜਿਕ ਕਾਰਕੁੰਨ ਸੋਨੀ ਸੋਰੀ ਨੇ ਕਿਹਾ ਕਿ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਤੋਂ ਮੁੱਕਰ ਰਹੀ ਹੈ, ਪੇਂਡੂਆਂ ਦਾ ਇਹ ਅੰਦੋਲਨ ਤਿੰਨ ਦਿਨਾਂ ਤੱਕ ਜਾਰੀ ਰਹੇਗਾ।
(ਦੈਨਿਕ ਭਾਸਕਰ, 1 ਦਸੰਬਰ, 2019)
ਜੇਲ੍ਹਾਂ ਵਿੱਚ ਬੰਦ ਆਦਿਵਾਸੀਆਂ ਦੀ ਰਿਹਾਈ ਸਬੰਧੀ ਮੁਜਾਹਰੇ ਵਿੱਚ
ਦੋ ਵਿਧਾਇਕ ਪਹੁੰਚੇ
ਬਕੁਲਵਾਰ- ਜੇਲ੍ਹਾਂ ਵਿੱਚ ਨਕਸਲੀ ਮਾਮਲਿਆਂ ਨਾਲ ਸਬੰਧਤ ਬੰਦ ਨਿਰਦੋਸ਼ ਆਦਿਵਾਸੀਆਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਬੁੱਧਵਾਰ ਨੂੰ ਆਦਿਵਾਸੀਆਂ ਨੇ ਇੱਕ ਵੱਡਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦਾ ਅਸਰ ਇਹ ਪਿਆ ਕਿ ਸਰਕਾਰ ਵੱਲੋਂ ਦੋ ਵਿਧਾਇਕਾਂ ਨੂੰ ਆਉਣਾ ਪਿਆ, ਉਹਨਾਂ ਨੇ ਭਰੋਸਾ ਦਿੱਤਾ ਕਿ ਸਰਕਾਰ ਇਸ ਵਿਸ਼ੇ 'ਤੇ ਖੁਦ ਵਿਚਾਰ ਕਰ ਰਹੀ ਹੈ। ਅੰਦੋਲਨ ਕਰ ਰਹੇ ਆਦਿਵਾਸੀਆਂ ਨਾਲ 22 ਅਕਤੂਬਰ ਨੂੰ ਸੀ.ਐਮ. ਭੁਪੇਸ਼ ਬਘੇਲ ਖੁਦ ਗੱਲ ਕਰਨਗੇ। ਇਸ ਤੋਂ ਪਹਿਲਾਂ ਤਕਰੀਬਨ 3 ਹਜ਼ਾਰ ਆਦਿਵਾਸੀ ਪਾਲਵਰ ਵਿੱਚ ਇਕੱਠੇ ਹੋਏ ਸਨ। ਇਸ ਤੋਂ ਬਾਅਦ ਵਿੱਚ ਪੈਦਲ ਮਾਰਚ ਕਰਦੇ ਹੋਏ ਤਕਰੀਬਨ 5 ਕਿਲੋਮੀਟਰ ਦੂਰ ਕੂਆਂਕੋਂਡਾ ਪਹੁੰਚੇ।
ਕੂਆਂਕੋਂਡਾ ਵਿਖੇ ਦੁਪਹਿਰ 12 ਵਜੇ ਸਭਾ ਦੀ ਸ਼ੁਰੂਆਤ ਹੋਈ। ਪਹਿਲੇ ਬੁਲਾਰੇ ਦੇ ਤੌਰ 'ਤੇ ਸਮਾਜਿਕ ਕਾਰਕੁੰਨ ਸੋਨੀ ਸੋਰੀ ਨੇ ਸੰਬੋਧਨ ਕਰਦੇ ਹੋਏ ਕਿਹਾ, ਸਾਡੇ ਨਿਰਦੋਸ਼ ਭਾਈ-ਭੈਣਾਂ, ਜਿਹਨਾਂ ਨੂੰ ਨਕਸਲੀ ਮਾਮਲਿਆਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ, ਉਹਨਾਂ ਦੀ ਰਿਹਾਈ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ। ਇਹਨਾਂ ਤੋਂ ਬਿਨਾ ਸਾਡੀਆਂ 7 ਮੰਗਾਂ ਹੋਰ ਵੀ ਹਨ, ਜਿਹਨਾਂ ਨੂੰ ਫੌਰੀ ਲਾਗੂ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਵੱਖ ਵੱਖ ਪਿੰਡਾਂ ਦੇ ਆਏ ਹੋਏ ਸਰਪੰਚਾਂ ਨੇ ਆਪਣੀ ਗੱਲ ਰੱਖੀ। ਇਸ ਤੋਂ ਬਾਅਦ ਲੋਕਾਂ ਨੇ ਅਚਾਨਕ ਹੀ ਇਹ ਮੰਗ ਰੱਖ ਦਿੱਤੀ ਕਿ ਧਰਨੇ ਵਾਲੀ ਥਾਂ 'ਤੇ ਆਬਕਾਰੀ ਮੰਤਰੀ ਕਵਾਸੀ ਲਖਮਾ ਨੂੰ ਬੁਲਾਇਆ ਜਾਵੇ ਅਤੇ ਸਰਕਾਰ ਨਾਲ ਸਾਡੀ ਗੱਲ ਕਰਵਾਈ ਜਾਵੇ। ਅੰਦੋਲਨਕਾਰੀਆਂ ਦੀ ਮੰਗ ਦੇ ਮੱਦੇਨਜ਼ਰ ਸਰਕਾਰ ਵੱਲੋਂ ਵਿਧਾਇਕ ਦੇਵਤੀ ਕਰਮਾ ਅਤੇ ਵਿਕਰਮ ਮੰਡਾਵੀ ਪਹੁੰਚੇ। ਦੋਵੇਂ ਪੱਖਾਂ ਵਿੱਚ ਸਹਿਮਤੀ ਹੋਣ ਤੋਂ ਬਾਅਦ ਦੁਪਹਿਰ 3 ਵਜੇ ਅੰਦੋਲਨ ਸਮਾਪਤ ਕੀਤਾ ਗਿਆ। ਪਹਿਲਾਂ ਇਹ ਸਮਾਗਮ 4 ਵਜੇ ਤੱਕ ਜਾਰੀ ਰੱਖਣ ਦਾ ਵਿਚਾਰ ਸੀ।
ਇਸ ਅੰਦੋਲਨ ਕਾਰਨ ਸੁਰੱਖਿਆ ਦੇ ਵੱਡੇ ਇੰਤਜ਼ਾਮ ਕੀਤੇ ਗਏ ਸਨ। ਭੀੜ 'ਤੇ ਕਾਬੂ ਰੱਖਣ ਲਈ ਡਰੋਨ ਕੈਮਰਿਆਂ ਦੀ ਮੱਦਦ ਲਈ ਗਈ। ਅੰਦੋਲਨ ਖਤਮ ਹੋਣ ਤੋਂ ਬਾਅਦ ਸੋਨੀ ਸੋਰੀ ਅਤੇ ਸੁਬੀਤਾ, ਹਿਡਮੇ ਨੇ ਕਿਹਾ ਅਸੀਂ ਸਰਕਾਰ ਨਾਲ ਇੱਕ ਵਾਰੀ ਫੇਰ ਗੱਲਬਾਤ ਕਰਾਂਗੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਇੱਕ ਵਾਰ ਫੇਰ ਵੱਡਾ ਅੰਦੋਲਨ ਕੀਤਾ ਜਾਵੇਗਾ। (ਦੈਨਿਕ ਭਾਸਕਰ, 10 ਅਕਤੂਬਰ, 2019)
ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਪੁਲਸ ਚੌਕੀ ਦੇ ਖਿਲਾਫ
ਆਦਿਵਾਸੀਆਂ ਵੱਲੋਂ ਰਵਾਇਤੀ ਹਥਿਆਰਾਂ ਨਾਲ ਮੁਜਾਹਰਾ
12 ਨਵੰਬਰ ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ਵਿਖੇ ਸੈਂਕੜੇ ਲੋਕਾਂ ਨੇ ਪੁਲਸ ਚੌਕੀ ਸਥਾਪਤ ਕਰਨ ਦੇ ਖਿਲਾਫ ਧਰਨਾ ਦਿੱਤਾ। ਪੁਲਸ ਮੁਜਾਹਰਾਕਾਰੀਆਂ ਉੱਪਰ ਲਾਠੀਚਾਰਜ ਕੀਤਾ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਹਨਾਂ ਨਾਲ ਇੱਕ ਵਿਅਕਤੀ ਜਖਮੀ ਹੋ ਗਿਆ। ਅਧਿਕਾਰੀਆਂ ਵੱਲੋਂ ਪੋਟੱਲੀ ਪਿੰਡ ਵਿੱਚ ਨਵੀਂ ਪੁਲਸ ਚੌਕੀ ਬਣਾਈ ਜਾ ਰਹੀ ਸੀ। ਬਸਤਰ ਰੇਂਜ ਦੇ ਆਈ.ਜੀ. ਪੁਲਸ ਸੁੰਦਰ ਰਾਜ ਨੇ ਦੱਸਿਆ ਕਿ ''ਸੂਬੇ ਦੀ ਰਾਜਧਾਨੀ ਰਾਏਪੁਰ ਤੋਂ ਸਾਢੇ ਤਿੰਨ ਸੌ ਕਿਲੋਮੀਟਰ ਦੂਰ ਦਾਂਤੇਵਾੜਾ ਦਾ ਇਹ ਇਲਾਕਾ ਮਾਓਵਾਦੀਆਂ ਦੇ ਯੁੱਧਨੀਤਕ ਖੇਤਰ ਵਿੱਚ ਪੈਂਦਾ ਹੈ। ਪੋਟੱਲੀ ਅਰਨਪੁਰ ਪੁਲਸ ਥਾਣੇ ਤੋਂ 10 ਕਿਲੋਮੀਟਰ ਦੂਰ ਸੰਘਣੇ ਜੰਗਲਾਂ ਵਿੱਚ ਸਥਿਤ ਹੈ।''
ਆਈ.ਜੀ. ਨੇ ਦੱਸਿਆ ਕਿ ''ਇਸ ਕੈਂਪ ਵਿੱਚ ਛੱਤੀਸਗੜ੍ਹ ਆਰਮਡ ਫੋਰਸ ਅਤੇ ਡਿਸਟ੍ਰਿਕਟ ਰਿਜ਼ਰਵ ਗਾਰਡ ਦੇ ਅਮਲੇ ਨੂੰ ਤਾਇਨਾਤ ਕੀਤਾ ਗਿਆ ਹੈ। ਵੱਡੀ ਗਿਣਤੀ ਵਿੱਚ ਪੇਂਡੂ ਇਸ ਕੈਂਪ ਦੇ ਅੱਗੇ ਇਕੱਠੇ ਹੋ ਗਏ, ਉਹ ਅਧਿਕਾਰੀਆਂ ਦੇ ਵਾਰ ਵਾਰ ਕਹਿਣ ਉਪਰੰਤ ਵੀ ਉੱਥੇ ਡਟੇ ਰਹੇ, ਜਿਸ ਕਰਕੇ ਪੁਲਸ ਨੇ ਹਵਾਈ ਫਾਇਰਿੰਗ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਹਾਲਤ ਕਾਬੂ ਹੇਠ ਸ਼ਾਂਤਮਈ ਹੈ, ਇਉਂ ਲੱਗਦਾ ਹੈ ਕਿ ਨਕਸਲੀ ਇਸ ਗੱਲੋਂ ਔਖੇ ਹਨ ਕਿ ਉਹਨਾਂ ਦੇ ਗੜ੍ਹ ਵਿੱਚ ਇਹ ਕੈਂਪ ਕਿਉਂ ਸਥਾਪਤ ਕੀਤਾ ਜਾ ਰਿਹਾ ਹੈ। ਇਸ ਕਰਕੇ ਉਹ ਕਬਾਇਲੀ ਲੋਕਾਂ ਨੂੰ ਭੜਕਾਅ ਰਹੇ ਹਨ। ਇਹ ਕੈਂਪ ਨਕਸਲ ਵਿਰੋਧੀ ਅਪ੍ਰੇਸ਼ਨ ਚਲਾਉਣ ਲਈ ਸਥਾਪਤ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਇਲਾਕੇ ਵਿੱਚ ਵਿਕਾਸ ਕਾਰਜ ਹੋ ਸਕਣ।''
ਇਸ ਤੋਂ ਪਹਿਲਾਂ ਦਾਂਤੇਵਾੜਾ ਦਾ ਕੁਲੈਕਟਰ ਤੋਪੇਸ਼ਵਰ ਵਰਮਾ ਅਤੇ ਸੁਪਰਡੈਂਟ ਪੁਲਸ ਅਭੀਸ਼ੇਖ ਪੱਲਵਾ ਇਸ ਕੈਂਪ ਦਾ ਦੌਰਾ ਕਰਕੇ ਗਏ ਸਨ ਅਤੇ ਪੇਂਡੂ ਲੋਕਾਂ ਨੂੰ ਮਿਲ ਕੇ ਗਏ ਸਨ, ਜਿਹਨਾਂ ਨੇ ਇਸ ਇਲਾਕੇ ਵਿੱਚ ਨਵਾਂ ਕੈਂਪ ਸਥਾਪਤ ਕਰਨ 'ਤੇ ਨਰਾਜ਼ਗੀ ਪ੍ਰਗਟ ਕੀਤੀ ਸੀ। ਪੱਲਵਾ ਨੇ ਦੱਸਿਆ ਕਿ ''ਪੇਂਡੂਆਂ ਨੇ ਦਾਅਵਾ ਕੀਤਾ ਕਿ ਉਹ ਪੁਲਸ ਹਮਲੇ ਦੀ ਮਾਰ ਹੇਠ ਆਉਣਗੇ, ਉਹਨਾਂ ਨੂੰ ਪੁਲਸ ਵਧੀਕੀਆਂ ਝੱਲਣੀਆਂ ਪੈਣਗੀਆਂ। ਅਸੀਂ ਪੇਂਡੂਆਂ ਨੂੰ ਵਿਸ਼ਵਾਸ਼ ਦੁਆਇਆ ਹੈ ਕਿ ਉਹਨਾਂ ਨੂੰ ਨਕਸਲੀਆਂ ਤੋਂ ਸੁਰੱਖਿਆ ਦੇਣ ਦੀ ਖਾਤਰ ਇਹ ਕੈਂਪ ਸਥਾਪਤ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਇਲਾਕੇ ਵਿੱਚ ਬਿਨਾ ਕਿਸੇ ਗੜਬੜ ਤੋਂ ਵਿਕਾਸ ਕਾਰਜ ਹੋ ਸਕਣ। ਅਸੀਂ ਉਹਨਾਂ ਨੂੰ ਵਿਸ਼ਵਾਸ਼ ਦੁਆਇਆ ਹੈ ਕਿ ਉਹਨਾਂ ਨਾਲ ਕੋਈ ਵਧੀਕੀ ਨਹੀਂ ਹੋਵੇਗੀ। ਉਸ ਨੇ ਦੱਸਿਆ ਕਿ ਡਿਸਟ੍ਰਿਕਟ ਰਿਜ਼ਰਵ ਗਾਰਡ ਵਿੱਚ ਔਰਤ ਕਮਾਂਡੋਜ਼ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਕਿ ਇਲਾਕੇ ਵਿੱਚ ਉਹਨਾਂ ਦੀਆਂ ਔਰਤਾਂ ਨਾਲ ਹੋਏ ਕਿਸੇ ਵੀ ਦੁਰਵਿਵਹਾਰ ਦੀ ਸ਼ਿਕਾਇਤ ਕੀਤੀ ਜਾ ਸਕੇ। ਜਦੋਂ ਕੁਲੈਕਟਰ ਅਤੇ ਮੈਂ ਉਸ ਪਿੰਡ ਵਿੱਚੋਂ ਵਾਪਸ ਆਏ ਤਾਂ ਵੱਡੀ ਗਿਣਤੀ ਵਿੱਚ ਪੇਂਡੂ ਤੀਰ-ਕਮਾਨਾਂ, ਕੁਹਾੜੀਆਂ ਅਤੇ ਤੇਜ਼ ਧਾਰ ਹਥਿਆਰਾਂ ਨਾਲ ਨਿਕਲ ਆਏ ਅਤੇ ਕੈਂਪ ਵੱਲ ਵਧਣ ਲੱਗੇ। ਸਿੱਟੇ ਵਜੋਂ ਸੁਰੱਖਿਆ ਅਮਲੇ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਭੀੜ ਨੂੰ ਖਿੰਡਾਉਣ ਲਈ ਹਵਾਈ ਫਾਇਰਿੰਗ ਕੀਤੀ।'' (ਪੀ.ਟੀ.ਆਈ.)

No comments:
Post a Comment