Saturday, 29 April 2017

ਸਾਥੀ ਤਰਸੇਮ ਲੋਹੀਆਂ ਨੂੰ ਸਮਰਪਤ, ਰਾਕੇਸ਼ ਸ਼ਰਮਾ ਯਾਦਗਾਰੀ ਸਮਾਗਮ

ਸਾਥੀ ਤਰਸੇਮ ਲੋਹੀਆਂ ਨੂੰ ਸਮਰਪਤ, ਰਾਕੇਸ਼ ਸ਼ਰਮਾ ਯਾਦਗਾਰੀ ਸਮਾਗਮ
ਪੰਜਾਬ ਕਲਾ ਸੰਗਮ ਫਗਵਾੜਾ ਪ੍ਰੋਗਰੈਸਿਵ ਥੀਏਟਰ (ਰਜਿ.) ਵੱਲੋਂ 18 ਅਪ੍ਰੈਲ ਨੂੰ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਰੰਗਮੰਚ ਦੇ ਵਿਛੜੇ ਕਲਾਕਾਰ ਰਾਕੇਸ਼ ਸ਼ਰਮਾ ਦੀ ਯਾਦ ਵਿੱਚ ਤੀਸਰਾ ਯਾਦ-ਏ-ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਗਾਇਨ ਮੁਕਾਬਲਿਆਂ ਤੋਂ ਇਲਾਵਾ ਨਾਟਕਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਇਹ ਸਮਾਗਮ ਬਿਜਲੀ ਬੋਰਡ ਵਿੱਚ ਕੰਮ ਕਰਦੀ ਜਥੇਬੰਦੀ ਦੇ ਆਗੂ ਰਹੇ ਸਾਥੀ ਤਰਸੇਮ ਲੋਹੀਆਂ ਨੂੰ ਸਮਰਪਤ ਸੀ। ਸਾਥੀ ਤਰਸੇਮ ਲੋਹੀਆਂ ਦੇ ਲੰਮਾ ਅਰਸਾ ਸੰਗਰਾਮੀ ਸਾਥੀ ਰਹੇ ਟੀ.ਐਸ.ਯੂ. ਦੇ ਸਾਬਕਾ ਸੂਬਾ ਆਗੂ ਸ਼ਵਿੰਦਰਪਾਲ ਸਿੰਘ, ਗੋਪਾਲ ਕਿਸ਼ਨ, ਸ੍ਰੀ ਰਾਮ ਜੱਗੀ, ਮਲਕੀਤ ਸਿੰਘ ਹੋਰ ਆਗੂਆਂ ਤੋਂ ਇਲਾਵਾ ਅਤੇ ਪੈਨਸ਼ਨਰਜ਼ ਯੂਨੀਅਨ ਦੇ  ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਅਤੇ ਕਮੇਟੀ ਮੈਂਬਰ ਅਮੋਲਕ ਸਿੰਘ ਨੇ ਇਸ ਸਮਾਗਮ ਨੂੰ ਸੰਬੋਧਨ ਕੀਤਾ। ਸਾਹਿਤ ਅਤੇ ਕਲਾ ਬਾਰੇ ਉੱਘੇ ਨਾਟਕਕਾਰ ਅਤੇ ਮਹਿਮਾਨ ਕੇਵਲ ਧਾਲੀਵਾਲ ਹੋਰਾਂ ਨੇ ਟੁੰਬਵੇਂ ਬੋਲਾਂ  'ਚ ਦਰਸ਼ਕਾਂ-ਸਰੋਤਿਆਂ ਨੂੰ ਜਾਗਰੂਕ ਕੀਤਾ।

No comments:

Post a Comment