ਚੰਡੀਗੜ੍ਹ ਦੇ ਵਿਦਿਆਰਥੀ ਸੰਘਰਸ਼ 'ਤੇ ਜਬਰ ਵਿਰੁੱਧ ਰੈਲੀ ਤੇ ਮਸ਼ਾਲ ਮਾਰਚ
ਲੰਘੀ 11 ਅਪ੍ਰੈਲ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਸੰਘਰਸ਼ 'ਤੇ ਹੋਏ ਪੁਲਿਸ ਜਬਰ ਵਿਰੁੱਧ ਬੀਤੀ ਸ਼ਾਮ ਨੂੰ ਰਾਮਪੁਰਾਫੂਲ ਸ਼ਹਿਰ ਵਿੱਚ ਮਸ਼ਾਲ ਮਾਰਚ ਕੱਢਿਆ ਗਿਆ। ਇਸ ਮਾਰਚ ਦਾ ਸੱਦਾ ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.) ਨੇ ਦਿੱਤਾ ਸੀ। ਇਸ ਸੱਦੇ ਨੂੰ ਹੁੰਗਾਰਾ ਦਿੰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ, ਪੇਂਡੂ ਮਜ਼ਦੂਰ ਮੁਕਤੀ ਮੋਰਚਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਨੁਮਾਂਇੰਦੇ ਤੇ ਵਰਕਰ ਵੀ ਇਸ ਮਾਰਚ 'ਚ ਸ਼ਾਮਲ ਹੋਏ। ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.) ਦੀ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ ਨੇ ਪੂਰੇ ਘਟਨਾਕ੍ਰਮ ਦੀ ਤਫਸੀਲ ਬਿਆਨ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ ਫੀਸਾਂ ਵਿੱਚ ਇੱਕਦਮ 11 ਗੁਣਾ ਵਾਧਾ ਕਰ ਦਿੱਤਾ ਹੈ। ਜੋ ਕਿ ਵਿਦਿਆਰਥੀਆਂ ਦੇ ਰੋਸ ਦਾ ਕਾਰਨ ਬਣਿਆ। ਪੁਲਿਸ ਜਬਰ ਦਾ ਸਭ ਤੋਂ ਵੱਧ ਚੁਣਵਾਂ ਨਿਸ਼ਾਨਾ ਬਣਿਆਂ। ਵਿਦਿਆਰਥੀ ਆਗੂ ਦਲਿਤ ਪਰਿਵਾਰ 'ਚੋਂ ਹੈ ਅਤੇ ਹੁਣ ਵੀ ਸੈਕਟਰ 15 ਅਤੇ 16 ਵਿੱਚ ਅਖਬਾਰ ਘਰਾਂ 'ਚ ਸੁੱਟ ਕੇ ਤੇ ਹੋਰ ਨਿੱਕੇ ਮੋਟੇ ਕੰਮ ਕਰਕੇ ਪੜ੍ਹ ਰਿਹਾ ਹੈ। ਅਜਿਹੇ ਵਿਦਿਆਰਥੀਆਂ ਸਾਹਮਣੇ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਕਰੋ ਜਾਂ ਮਰੋ ਦੀ ਸਥਿੱਤੀ ਪੈਦਾ ਕਰ ਦਿੱਤੀ ਹੈ। ਉਨ੍ਹਾਂ ਪੰਜਾਬ ਦੀ ਜੁਆਨੀ ਵੱਲੋਂ ਨਸ਼ਿਆਂ ਦੀ ਬਜਾਏ ਸੰਘਰਸ਼ 'ਚ ਨਿਤਰਨ ਨੂੰ ਸ਼ੁਭ ਸ਼ਗਨ ਦੱਸਿਆ। ਭਾਰਤੀ ਕਿਸਾਨ ਯੂਨੀਅਨ ( ਕ੍ਰਾਂਤੀਕਾਰੀ) ਦੇ ਸੂਬਾ ਖਜਾਨਚੀ ਸੁਰਮੁੱਖ ਸਿੰਘ ਸੇਲਬਰਾਹ ਨੇ ਫੀਸਾਂ 'ਚ ਕੀਤਾ ਵਾਧਾ ਤੁਰੰਤ ਵਾਪਿਸ ਲੈਣ, ਵਿਦਿਆਰਥੀਆਂ ਵਿਰੁੱਧ ਦਰਜ ਝੂਠੇ ਕੇਸ ਵਾਪਿਸ ਲੈਣ ਅਤੇ ਪੰਜਾਬ ਅਤੇ ਕੇਂਦਰੀ ਹਕੂਮਤ ਤੋਂ ਆਪੋ ਆਪਣੇ ਹਿੱਸੇ ਦੀ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਪੇਂਡੂ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਕੁਲਵੰਤ ਸਿੰਘ ਸੇਲਬਰਾਹ ਅਤੇ ਪ੍ਰਿਤਪਾਲ ਸਿੰਘ ਰਾਮਪੁਰਾ ਨੇ ਕਿਹਾ ਕਿ ਮੌਕੇ ਦੀਆਂ ਹਕੂਮਤਾਂ ਗਰੀਬਾਂ ਤੋਂ ਪੜ੍ਹਾਈ ਦਾ ਹੱਕ ਖੋਹ ਰਹੀਆਂ ਹਨ। ਜਮਹੂਰੀ ਅਧਿਕਾਰ ਸਭਾ ਦੇ ਬਲਵੰਤ ਮਹਿਰਾਜ ਨੇ ਸਿਹਤ ਤੇ ਸਿੱਖਿਆ ਮੁਫਤ ਕਰਨ ਦੀ ਮੰਗ ਕੀਤੀ। ਉਨ੍ਹਾਂ ਪ੍ਰਾਈਵੇਟ ਸਕੂਲਾਂ ਵੱਲੋਂ ਉਗਰਾਹੇ ਜਾ ਰਹੇ ਨਜਾਇਜ ਫੰਡ ਅਤੇ ਫੀਸਾਂ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਜਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਨੇ ਪ੍ਰਾਈਵੇਟ ਸਕੂਲਾਂ ਵਿਰੁੱਧ ਚੱਲ ਰਹੇ ਸੰਘਰਸ਼ ਵਿੱਚ ਲੋਕਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ। ਸਟੇਜ ਸੰਚਾਲਣ ਲੋਕ ਰਾਜ ਮਹਿਰਾਜ ਸੂਬਾ ਕਮੇਟੀ ਮੈਂਬਰ ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.) ਨੇ ਕੀਤਾ। ਗੁਰਦੁਆਰਾ ਕਲਗੀਧਰ ਸਾਹਿਬ ਦੇ ਸਾਹਮਣੇ ਰੈਲੀ ਤੋਂ ਬਾਅਦ ਸ਼ਹਿਰ ਵਿੱਚ ਰੋਹ ਭਰਪੂਰ ਮਸ਼ਾਲ ਮਾਰਚ ਕੀਤਾ ਗਿਆ।
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਵਿਦਿਆਰਥੀਆਂ ਦੀ ਹਮਾਇਤ
ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਪੰਜਾਬ ਵੱਲੋਂ ਪਿੰਡ ਨਮੋਲ ਵਿਖੇ ਪੰਜਾਬ ਯੂਨੀਵਰਸਿਟੀ ਦੇ ਵੀ.ਸੀ.ਅਤੇ ਚੰਡੀਗੜ੍ਹ ਪ੍ਰਸਾਸ਼ਨ ਦਾ ਪੁੱਤਲਾ ਫੂਕਿਆ ਅਤੇ ਫੀਸਾਂ /ਫੰਡਾਂ ਚ ਕੀਤੇ ਅਥਾਹ ਵਾਧੇ ਖਿਲਾਫ ਚੱਲ ਰਹੇ ਵਿਦਿਆਰਥੀ ਸੰਘਰਸ਼ ਦੀ ਜੋਰਦਾਰ ਹਮਾਇਤ ਕੀਤੀ । ਪਿੰਡ ਨਮੋਲ ਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਅਮਰੀਕ ਸਿੰਘ, ਬਲਜੀਤ ਸਿੰਘ, ਧਰਮਪਾਲ ਸਿੰਘ, ਨੌਜਵਾਨ ਭਾਰਤ ਸਭਾ ਪੰਜਾਬ ਦੇ ਜਗਸੀਰ ਸਿੰਘ, ਮਨਜੀਤ ਸਿੰਘ ਤੇ ਕਾ.ਲਾਭ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਇੱਕ ਸਹੂਲਤ ਹੈ ਨਾ ਕਿ ਵਪਾਰਿਕ ਵਸਤੂ ਪਰ ਇੱਥੋਂ ਦੀਆ ਸਰਕਾਰਾਂ ਲੋਕ ਵਿਰੋਧੀ ਨੀਤੀਆਂ ਤੇ ਚੱਲਦੇ ਹੋਏ ਸਾਮਰਾਜੀ ਅਤੇ ਦੇਸੀ ਦਿਓ ਕਦ ਕੰਪਨੀਆਂ ਨੂੰ ਸਿੱਖਿਆ ਵੇਚ ਰਹੀ ਹੈ, ਸਿੱਖਿਆ ਦਾ ਵਪਾਰੀਕਰਨ ਬਹੁਤ ਤੇਜੀ ਨਾਲ ਕੀਤਾ ਜਾ ਰਿਹਾ ਹੈ । ਜਿਕਰਯੋਗ ਹੈ ਕਿ ਪੰਜਾਬ ਯੂਨੀ. ਦੀਆ ਫੀਸਾਂ ਚ 11ਗੁਣਾਂ ਵਾਧਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਵਿਦਿਆਰਥੀਆਂ ਅੰਦਰ ਗੁੱਸੇ ਦੀ ਲਹਿਰ ਪੈਦਾ ਹੋਣੀ ਸੁਭਾਵਿਕ ਹੈ, ਪਿਛਲੇ ਦਿਨਾਂ ਚ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਵਿਦਿਆਰਥੀਆਂ 'ਤੇ ਅੰਨਾ ਜਬਰ ਢਾਹਿਆ, ਥਾਣੇ ਹਿਰਾਸਤ ਚ ਰੱਖ ਕੇ ਬਹੁਤ ਤਸ਼ੱਦਦ ਕੀਤਾ, ਝੂਠੇ ਕੇਸ ਦਰਜ ਕੀਤੇ ਗਏ, ਇਸ ਤੋਂ ਸਾਬਤ ਹੁੰਦਾ ਹੈ ਕਿ ਇੱਥੇ ਕੋਈ ਜਮਹੂਰੀਅਤ ਨਹੀਂ, ਹਰੇਕ ਹੱਕੀ ਆਵਾਜ ਨੂੰ ਜੋਰ 'ਤੇ ਕੁਚਲਣ ਦੀ ਨੀਤੀ ਚੱਲ ਰਹੀ ਹੈ । ਰੈਲੀ ਨੇ ਮੰਗ ਕੀਤੀ ਕਿ ਫੀਸਾਂ 'ਚ ਕੀਤਾ ਭਾਰੀ ਵਾਧਾ ਵਾਪਸ ਲਿਆ ਜਾਵੇ, ਝੂਠੇ ਦਰਜ ਕੀਤੇ ਕੇਸ ਵਾਪਸ ਲਏ ਜਾਣ, ਅੰਨਾ ਜਬਰ ਢਾਹੁਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ।

No comments:
Post a Comment