ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਵੱਲੋਂ
23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ ਪੰਜਾਬ ਪੱਧਰੀ ਮੁਹਿੰਮ
ਹਰ ਵਰ੍ਹੇ ਦੀ ਤਰ੍ਹਾਂ ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐਫ.) ਦੀ ਸੂਬਾ ਕਮੇਟੀ ਨੇ 23 ਮਾਰਚ ਦੇ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿੱਚ ਪੰਜਾਬ ਪੱਧਰੀ ਮੁਹਿੰਮ ਜਥੇਬੰਦ ਕਰਨ ਦਾ ਫੈਸਲਾ ਕੀਤਾ। ਵੱਡੀ ਗਿਣਤੀ ਵਿੱਚ ਪੋਸਟਰ ਅਤੇ ਲੀਫਲੈਟ ਜਾਰੀ ਕਰਕੇ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਪਹਿਲੇ ਪੜਾਅ ਵਜੋਂ ਚੇਤਨ ਹਿੱਸਿਆਂ ਦੀਆਂ ਮੀਟਿੰਗਾਂ ਕਨਵੈਨਸ਼ਨਾਂ ਜਥੇਬੰਦ ਕੀਤੀਆਂ ਗਈਆਂ, ਜਿਹਨਾਂ ਵਿੱਚ ਕਾਮਰੇਡ ਲੈਨਿਨ ਦੀ ਮਹਾਨ ਰਚਨਾ ''ਸਾਮਰਾਜ ਸਰਮਾਏਦਾਰੀ ਦੀ ਉੱਚਤਮ ਅਵਸਥਾ'' ਦੇ ਆਧਾਰਤ ਵਰਤਮਾਨ ਸਥਿਤੀ ਵਿੱਚ ਸਾਮਰਾਜੀ ਸਰਮਾਏ ਦੇ ਚਲਣ ਅਤੇ ਤੰਦੂਆ ਜਾਲ ਸਮੇਤ ਭਾਰਤ ਅਤੇ ਪੰਜਾਬ ਵਿੱਚ ਸਾਮਰਾਜ, ਉਸਦੇ ਜੋਟੀਦਾਰ ਜਾਗੀਰਦਾਰਾਂ ਅਤੇ ਦਲਾਲ ਨੌਕਰਸ਼ਾਹ ਸਰਮਾਏਦਾਰਾਂ ਵਿਰੁੱਧ ਜਮਾਤੀ ਜੱਦੋਜਹਿਦ ਨੂੰ ਤੇਜ਼ ਕਰਨ ਅਤੇ ਮੋਦੀ ਸਰਕਾਰ ਦੀਆਂ ਸਾਮਰਾਜ ਪੱਖੀ ਅਤੇ ਹਿੰਦੂਤਵ ਦੇ ਫਿਰਕੂ ਫਾਸ਼ੀ ਏਜੰਡੇ ਤਹਿਤ ਜਿੱਤੀ ਯੂ.ਪੀ. ਚੋਣ ਨੂੰ ਧਰਮ ਆਧਾਰਤ ਧਰੁਵੀਕਰਨ ਦੇ ਅਮਲ ਵਜੋਂ ਦੇਖਣ ਲਈ ਕਿਹਾ ਗਿਆ। ਕੈਪਟਨ ਸਰਕਰਾ ਦੀ ਜਿੱਤ ਨੂੰ ਅਕਾਲੀ-ਭਾਜਪਾ ਸਰਕਾਰ ਵਿਰੁੱਧ ਲੋਕਾਂ ਦੇ ਜਮ੍ਹਾਂ ਹੋਏ ਗੁੱਸੇ ਦਾ ਰੋਹ-ਫੁਟਾਰਾ ਦੱਸਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਦੇ ਝੂਠੇ ਲਾਰੇ ਤੇ ਨਾਹਰੇ ਛੇਤੀ ਨੰਗੇ ਹੋ ਜਾਣੇ ਹਨ। ਮੁਹਿੰਮ ਦੇ ਦੂਜੇ ਪੜਾਅ ਵਜੋਂ ਜ਼ੋਰਦਾਰ ਪ੍ਰਚਾਰ ਮੁਹਿੰਮ ਬਾਅਦ ਵੱਡੀਆਂ ਸ਼ਹੀਦੀ ਕਾਨਫਰੰਸਾਂ ਜਥੇਬੰਦ ਕੀਤੀਆਂ ਗਈਆਂ।
12 ਮਾਰਚ ਨੂੰ ਪਿੰਡ ਦੁੱਲੇ ਕੇ ਨੱਥੂਵਾਲਾ ਇਲਾਕਾ ਗੁਰੂ ਹਰਸਹਰਾਏ ਵਿੱਚ 5-6 ਸੌ ਦੇ ਇਕੱਠ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਕਿ ਮੰਚ ਦੇ ਹੇਠਲੀ ਪੱਧਰ ਦੇ ਸਾਥੀਆਂ ਨੇ ਖੁਦ ਮੰਚ ਦੀ ਸੂਬਾ ਕਮੇਟੀ ਨਾਲ ਤਾਲਮੇਲ ਕਰਕੇ ਪ੍ਰੋਗਰਾਮ ਰੱਖਿਆ। ਖੁਦ ਹੀ ਸਾਰੀ ਮੁਹਿੰਮ ਜਥੇਬੰਦ ਕੀਤੀ ਅਤੇ ਇਲਾਕੇ ਵਿੱਚ ਸਫਲ ਪ੍ਰੋਗਰਾਮ ਜਥੇਬੰਦ ਕੀਤਾ। ਸਟੇਜ 'ਤੇ ਚੜ੍ਹ ਕੇ ਪੰਦਰਾਂ ਦੇ ਕਰੀਬ ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਮੰਚ ਨਾਲ ਪੱਕੇ ਤੌਰ 'ਤੇ ਜੁੜਨ ਦਾ ਐਲਾਨ ਕੀਤਾ। ਇਸ ਪ੍ਰੋਗਰਾਮ ਲਈ ਭਾਵੇਂ ਮੁੱਖ ਤੌਰ 'ਤੇ ਪਿੰਡ ਵਾਲਿਆਂ ਨੇ ਹੀ ਹੰਭਲਾ ਮਾਰਿਆ, ਪਰ ਫਿਰ ਇਸ ਦਾ ਮੁੱਢ ਬੰਨ੍ਹਣ ਅਤੇ ਪ੍ਰੋਗਰਾਮ ਨੂੰ ਦਿਨ ਰਾਤ ਇੱਕ ਕਰਕੇ ਸਿਰੇ ਲਾਉਣ ਵਿੱਚ ਕੁਲਬੀਰ ਸਿੰਘ ਅਤੇ ਕੁਲਦੀਪ ਸਿੰਘ ਮੋਠਾਵਾਲੀ ਮੋਢਾ ਲਾਈ ਰੱਖਿਆ। ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਬਲਦੇਵ ਜ਼ੀਰਾ ਅਤੇ ਬਲਵੰਤ ਮੱਖੁ ਨੇ ਸੰਬੋਧਨ ਕੀਤਾ।
20 ਮਾਰਚ ਨੂੰ ਪਿੰਡ ਫੇਰੋਕੇ ਵਿੱਚ ਇੱਕ ਹਜ਼ਾਰ ਤੋਂ ਉੱਪਰ ਲੋਕਾਂ ਦਾ ਇਕੱਠਾ ਹੋਇਆ। ਤਕਰੀਬਨ 50 ਪਿੰਡਾਂ ਵਿੱਚ ਪ੍ਰਚਾਰ ਅਤੇ ਫੰਡ ਮੁਹਿੰਮ ਚਲਾਈ ਗਈ। ਸ਼ਰਾਬ ਫੈਕਟਰੀ ਦੀ ਯੂਨੀਅਨ ਅਤੇ ਤੂੜੀ ਛਿਲਕਾ ਮਜ਼ਦੂਰ ਯੂਨੀਅਨ ਨੇ ਵਿਸ਼ੇਸ਼ ਤੌਰ 'ਤੇ ਸਹਿਯੋਗ ਦਿੱਤਾ। ਪਿੰਡ ਤਾਂ ਪੂਰੇ ਦਾ ਪੂਰਾ ਹੀ ਪ੍ਰੋਗਰਾਮ ਦੀ ਕਾਮਯਾਬੀ ਲਈ ਪੱਬਾਂ-ਭਾਰ ਹੋਇਆ ਸੀ। ਪਿੰਡ ਦੇ ਨੌਜਵਾਨਾਂ ਦੀ ਟੀਮ ਨੇ ਲੰਗਰ ਦੀ ਜੁੰਮੇਵਾਰੀ ਸੰਭਾਲੀ ਹੋਈ ਸੀ। ਔਰਤਾਂ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਵਿੱਚ ਹਾਜ਼ਰ ਸਨ। ਸੁਖਵਿੰਦਰ ਕੌਰ, ਬਲਵੰਤ ਮੱਖੂ ਅਤੇ ਬਲਦੇਵ ਸਿੰਘ ਜ਼ੀਰਾ ਕਿਸਾਨ ਆਗੂ ਨੇ ਸੰਬੋਧਨ ਕੀਤਾ।
21 ਮਾਰਚ ਨੂੰ ਪਿੰਡ ਮਹਿਣਾ ਵਿੱਚ ਵੀ 800 ਕਰੀਬ ਇਕੱਠ ਹੋਇਆ। ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਪਿੰਡ ਵਾਸੀਆਂ ਦੀ ਮੰਗ 'ਤੇ ਇਹ ਪ੍ਰੋਗਰਾਮ ਰੱਖ੍ਰਿਆ ਗਿਆ ਅਤੇ ਪਿੰਡ ਦੀ ਟੀਮ ਨੇ ਹੀ ਸਾਰੇ ਪ੍ਰੋਗਰਾਮ ਦੀ ਸਫਲਤਾ ਲਈ ਕੰਮ ਕੀਤਾ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਟਹਿਲ ਸਿੰਘ ਨੇ ਸਟੇਜ ਸੰਭਾਲੀ, ਬਲਦੇਵ ਜ਼ੀਰਾ, ਬਲਵੰਤ ਮੱਖੂ ਨੇ ਪ੍ਰਭਾਵਸ਼ਾਲੀ ਤਕਰੀਰਾਂ ਰਾਹੀਂ ਲੋਕਾਂ ਨੂੰ ਸ਼ਹੀਦਾਂ ਦੇ ਅਧੂਰੇ ਕਾਰਜ ਪੂਰੇ ਕਰਨ ਦਾ ਸੱਦਾ ਦਿੱਤਾ। ਇਲਾਕੇ ਦੇ ਕਈ ਪਿੰਡਾਂ ਦੇ ਲੋਕ ਵੀ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਨ। ਪਿੰਡ ਤਖਾਣਵੱਧ ਦੇ ਕੁੱਝ ਸਾਥੀਆਂ ਨੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਆਪਣੇ ਪਿੰਡ ਪ੍ਰੋਗਰਾਮ ਕਰਵਾਉਣ ਦਾ ਐਲਾਨ ਕੀਤਾ।
25 ਮਾਰਚ ਨੂੰ ਪਿੰਡ ਨੱਥੇਵਾਲਾ ਵਿੱਚ ਪ੍ਰੋਗਰਾਮ ਸੀ। ਇਲਾਕਾ ਬਾਘਾਪੁਰਾਣਾ ਦੇ ਇਸ ਪਿੰਡ ਵਿੱਚ ਮੰਚ ਦਾ ਪਹਿਲਾ ਪ੍ਰੋਗਰਾਮ ਸੀ ਅਤੇ ਜਥੇਬੰਦ ਵੀ ਮੁੱਖ ਰੂਪ ਵਿੱਚ ਇਹਨੂੰ ਮਜ਼ਦੂਰਾਂ ਨੇ ਕੀਤਾ ਸੀ। ਪਿੰਡ ਵਿੱਚ ਉਸੇ ਦਿਨ ਮੌਤ ਹੋਣ ਕਰਕੇ ਆਸ ਮੁਤਾਬਕ ਇਕੱਠ ਨਹੀਂ ਹੋ ਸਕਿਆ ਫਿਰ ਵੀ 300 ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ। ਪਿੰਡ ਵਿੱਚ ਵੱਡੇ ਪ੍ਰੋਗਰਾਮ ਕਰਕੇ ਅਤੇ ਜਥੇਬੰਦੀ ਨੂੰ ਮਜਬੂਤ ਕਰਨ ਲਈ ਇਸ ਪ੍ਰੋਗਰਾਮ ਨੇ ਯੋਗਦਾਨ ਪਾਇਆ। ਇਸੇ ਤਾਰੀਖ ਦੀ ਰਾਤ ਨੂੰ ਪਿੰਡ ਨਾਹਲ ਖੋਟੇ ਵਿੱਚ ਪ੍ਰੋਗਰਾਮ ਹੋਇਆ ਜੋ ਆਸ ਤੋਂ ਕਿਤੇ ਵੱਧ ਕਾਮਯਾਬ ਰਿਹਾ। ਇੱਥੇ ਨਵਾਂ ਨਾਟਕ ''ਮਾਂ ਦਾ ਬੂਟਾ'' ਖੇਡਿਆ ਗਿਆ। ਬੁਲਾਰਿਆਂ ਨੇ ਵਿਚਾਰ ਰੱਖੇ।
ਉਪਰੋਕਤ ਚਰਚਿਤ ਸਾਰੇ ਪ੍ਰੋਗਰਾਮਾਂ ਵਿੱਚ ਕ੍ਰਾਂਤੀਕਾਰੀ ਸਭਿਆਚਾਰਕ ਕੇਂਦਰ ਪੰਜਾਬ ਦੀ ਮੋਗਾ ਇਕਾਈ ਨੇ ਬਲਜੀਤ ਮੋਗਾ ਦੀ ਨਿਰਦੇਸ਼ਨਾਂ ਹੇਠ ਦਵਿੰਦਰ ਦਮਨ ਦਾ ਲਿੱਖਿਆ ਨਾਟਕ ''ਛਿਪਣ ਤੋਂ ਪਹਿਲਾਂ'' ਅਜਮੇਰ ਔਲਖ ਦਾ ਨਾਟਕ ''ਆਪਣਾ ਆਪਣਾ ਹਿੱਸਾ'' ਜਗਦੇਵ ਢਿੱਲੋਂ ਦਾ ਲਿਖਿਆ ਨਾਟਕ ''ਮਾਂ ਦਾ ਬੂਟਾ'' ਕੋਰੀਓਗ੍ਰਾਫੀ ''ਪਾਣੀ ਪੰਜ ਦਰਿਆਵਾਂ ਦਾ'', ''ਵਾਰ ਸ਼ਹੀਦ ਭਗਤ ਸਿੰਘ'' ਆਦਿ ਪੇਸ਼ ਕੀਤੀਆਂ। ਲੋਕਾਂ ਨੇ ਸਾਰੇ ਪ੍ਰੋਗਰਾਮਾਂ ਨੂੰ ਟਿਕਟਿਕੀ ਲਾ ਕੇ ਵੇਖਿਆ। ਭਾਵੁਕ ਹੋਏ। ਕਲਾਕਾਰਾਂ ਨੂੰ ਇਨਾਮ ਸਨਮਾਨ ਦਿੱਤੇ ਅਤੇ ਲੋਕ ਇਹ ਕਹਿੰਦੇ ਰਹੇ ਕਿ ਅਸੀਂ ਇਸ ਪੱਧਰ ਦੀਆਂ ਪੇਸ਼ਕਾਰੀਆਂ ਪਹਿਲਾਂ ਨਹੀਂ ਵੇਖੀਆਂ। ਨਿਰਦੇਸ਼ਕ ਸਮੇਤ ਪੂਰੀ ਟੀਮ ਸਵੈ-ਵਿਸ਼ਵਾਸ਼ ਨਾਲ ਭਰੀ ਰਹੀ। ਟੀਮ ਨੂੰ ਹੁੰਗਾਰਾ ਟੀਮ ਵਿੱਚ ਸਵੈ-ਭਰੋਸਾ ਅਤੇ ਸਭ ਤੋਂ ਵੱਡੀ ਗੱਲ ਬਲਜੀਤ ਮੋਗਾ ਵੱਲੋਂ ਨਿਰਦੇਸ਼ਕ ਵਜੋਂ ਸਥਾਪਤੀ ਇਸ ਮੁਹਿੰਮ ਦੀ ਖਾਸ ਗੱਲ ਰਹੀ। ਇਸ ਨੌਜਵਾਨ ਨਿਰਦੇਸ਼ਕ ਤੋਂ ਹੋਰ ਵੱਡੀਆਂ ਉਮੀਦਾਂ ਬੱਝੀਆਂ ਹਨ।
23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੀ ਯਾਦ ਵਿੱਚ ਸੱਭਿਆਚਾਰਕ ਪ੍ਰੋਗਰਾਮ ਤੇ ਕਾਨਫਰੰਸ
ਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.) ਵੱਲੋਂ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੀ ਯਾਦ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਤੇ ਕਾਨਫਰੰਸਾਂ ਦੀ ਚੱਲ ਰਹੀ ਲੜੀ ਦੇ ਅੰਗ ਵਜੋਂ ਪਿੰਡ ਰਾਮਪੁਰਾ (ਨੇੜੇ ਰਾਮਪੁਰਾਫੂਲ) ਵਿਖੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਲੋਕ ਸੰਗਰਾਮ ਮੰਚ ਆਰ.ਡੀ. ਐਫ. ਦੇ ਜਰਨਲ ਸਕੱਤਰ ਬਲਵੰਤ ਮੱਖੂ ਨੇ ਭਗਤ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ। ਫਿਰ ਸਾਰੇ ਦਰਸ਼ਕਾਂ ਅਤੇ ਪ੍ਰਬੰਧਕੀ ਟੀਮ ਨੇ 2 ਮਿੰਟ ਦਾ ਮੋਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਪਿੰਡ ਅੰਦਰ ਅੱਜ ਦੀਆਂ ਮੌਜੂਦਾ ਰਾਜਨੀਤਕ ਹਾਲਤਾਂ 'ਤੇ ਭਗਤ ਸਿੰਘ ਸਿੰਘ ਹੋਰਾਂ ਦੇ ਵਿਚਾਰਾਂ ਨਾਲ ਜੋੜ ਕੇ ਇੱਕ ਹੱਥ ਪਰਚਾ ਵੰਡਿਆ ਗਿਆ ਅਤੇ ਇਸ ਦੇ ਨਾਲ ਹੀ ਫੰਡ ਮੁਹਿੰਮ ਵੀ ਚਲਾਈ ਗਈ। ਪ੍ਰੋਗਰਾਮ 'ਚ ਕ੍ਰਾਂਤੀਕਾਰੀ ਸੱਭਿਆਚਾਰਕ ਕੇਂਦਰ ਇਕਾਈ ਮੋਗਾ ਵੱਲੋਂ ਨਾਟਕ ''ਛਿਪਣ ਤੋਂ ਪਹਿਲਾਂ'', ''ਹਿੱਸਾ ਆਪੋ ਆਪਣਾ'' ਰਾਹੀਂ ਭਗਤ ਸਿੰਘ ਹੋਰਾਂ ਦੇ ਸਾਮਰਾਜ ਵਿਰੋਧੀ ਸੰਦੇਸ਼ ਨੂੰ ਸਟੇਜ 'ਤੇ ਬਾਖੂਬੀ ਪੇਸ਼ ਕੀਤਾ। ਨਵਦੀਪ ਧੌਲਾ ਅਤੇ ਜੁਗਰਾਜ ਧੌਲਾ ਦੀ ਜੋੜੀ ਨੇ ਇਨਕਲਾਬੀ ਗੀਤਾਂ ਰਾਹੀ ਲੋਕਾਂ ਨੂੰ ਕੀਲੀ ਰੱਖਿਆ। ਲੋਕ ਗਾਇਕ ਜਗਦੇਵ ਭੁਪਾਲ, ਮਾਸਟਰ ਗੁਰਨਾਮ ਸਿੰਘ ਨੇ ਇਨਕਲਾਬੀ ਗੀਤਾਂ ਰਾਹੀਂ ਆਪਣਾ ਰੰਗ ਬੰਨਿਆ। ਪਿੰਡ ਰਾਮਪੁਰਾ ਦੀ ਸੱਭਿਆਚਾਰਕ ਟੀਮ ਵੱਲੋਂ ਕੋਰੀਓਗਰਾਫੀ ਪੇਸ਼ ਕੀਤੀ ਗਈ।
ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੰਚ ਦੀ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੋਰ Ñਨੇ ਕਿਹਾ ਕਿ ਅੱਜ ਕੇਂਦਰ'ਚ ਬੀ.ਜੇ.ਪੀ. ਦੀ ਮੋਦੀ ਹਕੂਮਤ ਧਾਰਮਿਕ ਘੱਟ ਗਿਣਤੀਆਂ, ਵਿਸ਼ੇਸ਼ ਕਰਕੇ ਮੁਸਲਮਾਨਾਂ,ਦਲਿਤਾਂ ਅਤੇ ਕੌਮੀਅਤਾਂ 'ਤੇ ਜਬਰ ਦਾ ਪ੍ਰਤੀਕ ਬਣ ਗਈ ਹੈ। ਭਗਤ ਸਿੰਘ ਹੁਰਾਂ ਦੇ 'ਸਾਮਰਾਜਵਾਦ ਮੁਰਦਾਬਾਦ' ਦੇ ਵਿਚਾਰਾਂ ਦੇ ਉਲਟ ਸਾਮਰਾਜ ਵਿਸ਼ੇਸ਼ ਕਰਕੇ ਅਮਰੀਕਨ ਸਾਮਰਾਜੀਆਂ ਪੱਖੀ ਨੀਤੀਆਂ ਨੂੰ ਪੂਰੀ ਤੇਜੀ ਨਾਲ ਲਾਗੂ ਕਰਕੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਉਜਾੜ ਰਹੀ ਹੈ। ਦੇਸ਼ ਅੰਦਰ ਆਰ.ਐੱਸ.ਐੱਸ.ਦੇ ਅਜੰਡੇ ਹਿੰਦੂ ਫਿਰਕੂ ਜਨੂੰਨ ਨੂੰ ਉਭਾਰ ਕੇ ਹਰ ਲੋਕ ਅਤੇ ਦੇਸ਼ ਪੱਖੀ ਅਵਾਜ ਨੂੰ ਕੁਚਲ ਰਹੀ ਹੈ। ਦੇਸ਼ ਦੀਆਂ ਯੂਨੀਵਰਸਿਟੀਆਂ ਅੰਦਰ ਭਗਵਾਂ ਤਾਕਤਾਂ ਦਲੀਲਾਂ ਨਾਲ ਗੱਲ ਕਰਨ ਦੀ ਬਜਾਏ ਸਰਕਾਰੀ ਸ਼ਹਿ 'ਤੇ ਧੱਕੇ ਨਾਲ ਜੁਬਾਨਬੰਦੀ ਕਰਨੀ ਚਾਹੁੰਦੀਆਂ ਹਨ। ਹਰ ਵਿਰੋਧ ਦੀ ਅਵਾਜ ਨੂੰ ਚੁੱਪ ਕਰਵਾਉਣ ਲਈ ਗੈਰਕਾਨੂੰਨੀ ਗਤੀਵਿਧੀਆਂ ਕਾਨੂੰਨ ਸਮੇਤ ਝੂਠੇ ਕੇਸ ਪਾ ਕੇ ਜੇਲ੍ਹੀਂ ਸੁੱਟਣ ਅਤੇ ਕਤਲ ਕਰਨ ਦਾ ਵਰਤਾਰਾ ਆਮ ਗੱਲ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐੱਨ.ਸਾਈਬਾਬਾ ਜੋ ਕਿ 90% ਅਪਾਹਜ ਹੈ 'ਤੇ ਅਜਿਹੇ ਝੂਠੇ ਕੇਸ ਬਣਾ ਕੇ ਉਮਰ ਕੈਦ ਕਰਨਾ ਇਸ ਦੀ ਇੱਕ ਮਿਸਾਲ ਹੈ।
ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਅੰਦਰ ਬਣੀ ਕਾਂਗਰਸੀ ਹਕੂਮਤ ਤੋ ਭਲੇ ਦੀ ਝਾਕ ਨਹੀ ਰੱਖੀ ਜਾ ਸਕਦੀ। ਕਾਂਗਰਸੀ ਰਾਜ ਦਾ ਸੁਆਦ ਲੋਕ ਬਹੁਤ ਵਾਰ ਦੇਖ ਚੁੱਕੇ ਹਨ। ਕਿਸਾਨ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ। ਕਰਜਾ ਸੰਕਟ ਦਿਨੋਂ ਦਿਨ ਵਧ ਰਿਹਾ ਹੈ। ਪੰਜਾਬ ਅੰਦਰ 2007 ਵਿੱਚ ਕੈਪਟਨ ਹਕੂਮਤ ਦੇ ਜਬਰ ਤੇ ਲੁੱਟ-ਖਸੁੱਟ ਕਾਰਨ ਹੀ ਅਕਾਲੀ ਭਾਜਪਾ ਹਕੂਮਤ ਸਤ੍ਹਾ 'ਤੇ ਕਾਬਜ ਹੋਈ ਸੀ। ਹੂਣ ਵੀ ਕੈਪਟਨ ਸਰਕਾਰ ਕੋਲ ਕੋਈ ਗਿੱਦੜ ਸਿੰਗੀ ਨਹੀਂ ਸਗੋਂ ਭਾਜਪਾ ਵਾਲੀਆਂ ਸਮਾਰਾਜ ਪੱਖੀ ਨਿੱਜੀਕਰਨ, ਉਦਾਰੀਕਰਨ ਤੇ ਸੰਸਾਰੀ ਕਰਨ ਦੀਆਂ ਨੀਤੀਆਂ ਹਨ। ਜਿਨ੍ਹਾਂ ਨੇ ਪਹਿਲਾਂ ਹੀ ਪੰਜਾਬ ਨੂੰ ਉਜਾੜਿਆ ਹੈ। ਸੋ ਲੋਕਾਂ ਕੋਲ ਆਪਣੇ ਹੱਕ ਲੈਣ ਲਈ ਤਿੱਖੇ ਸੰਘਰਸ਼ਾਂ ਤੋਂ ਬਿਨਾਂ ਕੋਈ ਚਾਰਾ ਨਹੀਂ। ਸਮੂਹ ਮਿਹਨਤੀ ਲੋਕਾਂ ਨੂੰ ਆਪਣੀਆਂ ਜਥੇਬੰਦੀਆਂ ਉਸਾਰ ਕੇ ਸਾਮਰਾਜ ਨੂੰ ਦਫਨ ਕਰਨ ਦੇ ਸਹੀ ਤੇ ਲੋਕ ਪੱਖੀ ਰਾਹ ਪੈਣਾ ਚਾਹੀਦਾ ਹੈ। ਲੋਕ ਸੰਗਰਾਮ ਮੰਚ ਦੇ ਸੂਬਾ ਕਮੇਟਂੀ ਮੈਬਰ ਲੋਕਰਾਜ ਮਹਿਰਾਜ ਨੇ ਲੋਕਾਂ ਸਾਹਮਣੇ ਗੁਰਮੇਹਰ ਕੌਰ ਦੇ ਹੱਕ 'ਚ, ਦਿਲੀ ਯੂਨੀਵਰਸਿਟੀ ਦੇ ਪ੍ਰੋ. ਜੀ. ਐਨ. ਸਾਈਬਾਬਾ ਅਤੇ ਉਸ ਦੇ ਸਾਥੀਆਂ ਅਤੇ ਮਾਰੂਤੀ ਦੇ ਮਜਦੂਰਾਂ ਦੀਆਂ ਸਜਾਵਾਂ ਖਤਮ ਕਰਕੇ ਉਨਾਂ ਦੀ ਰਿਹਾਈ ਦੀ ਮੰਗ ਕਰਦੇ ਮਤੇ ਲੋਕਾਂ ਸਾਹਮਣੇ ਰੱਖੇ ਜੋ ਲੋਕਾਂ ਨੇ ਪਾਸ ਕਰ ਦਿੱਤੇ। ਪ੍ਰੋਗਰਾਮ ਦੀ ਸਟੇਜ ਤੋ ਗੁਰਨੈਬ ਸਿੰਘ ਭੰਮਾ ਨੇ ਐਲਾਨ ਕੀਤਾ ਕਿ ਉਹ ਹੁਣ ਤੋ ਬੀ.ਜੇ.ਪੀ.ਦੀ ਜਿਲਾ ਅਹੁਦੇਦਾਰੀ ਛੱਡਕੇ ਲੋਕ ਸੰਗਰਾਮ ਮੰਚ 'ਚ ਕੰਮ ਕਰਨਗੇ।
ਸਟੇਜ ਸਕੱਤਰ ਦੀ ਜਿੰਮੇਵਾਰੀ ਕੇਸ਼ੋ ਰਾਮ ਰਾਮਪੁਰਾ ਨੇ ਨਿਭਾਈ। ਪ੍ਰੋਗਰਾਮ ਦੇ ਅਖੀਰ ਵਿੱਚ ਸੁਰਮੁੱਖ ਸਿੰਘ ਸੇਲਬਰਾਹ ਸੂਬਾ ਖਜਾਨਚੀ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਨੇ ਸਾਰੇ ਦਰਸ਼ਕਾਂ ਅਤੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ।
ਭਗਤਾ ਭਾਈ 'ਚ ਜਨਤਕ ਮੀਟਿੰਗ
Ñਲੋਕ ਸੰਗਰਾਮ ਮੰਚ ਪੰਜਾਬ (ਆਰ.ਡੀ.ਐੱਫ.) ਵੱਲੋਂ ਕੌਮੀ ਮੁਕਤੀ ਲਹਿਰ ਦੇ ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਮਾਰਚ ਮਹੀਨੇ ਦੇ ਇਨਕਲਾਬੀ ਜਮਹੂਰੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਮੀਟਿੰਗ ਭਗਤਾ ਭਾਈ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ''ਇਨਕਲਾਬ-ਜਿੰਦਾਬਾਦ ਅਤੇ ਸਾਮਰਾਜਵਾਦ-ਮੁਰਦਾਬਾਦ'' ਦੀ ਭਰਪੂਰ ਵਿਆਖਿਆ ਕਰਦੇ ਹੋਏ ਮੰਚ ਦੀ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਕੌਰ ਨੇ ਦੱਸਿਆ ਕਿ ਮਨੁੱਖੀ ਸਮਾਜ ਪੈਦਾਵਾਰ ਦੇ ਵੱਖ-2 ਦੌਰਾਂ ਵਿੱਚੋਂ ਵਿਕਾਸ ਕਰਕੇ ਅੱਜ ਦੇ ਸਾਮਰਾਜਵਾਦੀ ਦੌਰ ਵਿੱਚ ਪਹੁੰਚਿਆ ਹੈ। ਗੁਲਾਮਦਾਰੀ ਅਤੇ ਜਗੀਰਦਾਰੀ ਸਮਾਜਕ ਪਬੰਧਾਂ ਅੰਦਰ ਤਬਦੀਲੀ ਪੈਦਾਵਾਰ ਕਰਨ ਵਾਲੇ ਲੋਕਾਂ ਦੇ ਯੁੱਗ ਪਲਟਾਊ ਸੰਘਰਸ਼ਾਂ ਕਾਰਨ ਹੀ ਵਾਪਰੀ। ਅੱਜ ਸਾਮਰਾਜੀ ਲੁਟੇਰਾ ਪ੍ਰਬੰਧ ਵੀ ਸੰਸਾਰ ਪੱਧਰ 'ਤੇ ਆਰਥਿੱਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਲੋਕ ਸੰਘਰਸ਼ਾਂ ਦੇ ਤੱਤੇ ਬੁਲਿਆਂ ਕਾਰਨ ਝੁਲਸ ਰਿਹਾ ਹੈ ਅਤੇ ਸੰਸਾਰ ਨੂੰ ਜਬਰ ਜੁਲਮ ਰਾਹੀਂ ਕੰਟਰਲ 'ਚ ਕਰਨ ਲਈ ਸੰਸਾਰ ਅੰਦਰ ਧਾਰਮਿਕ ਘੱਟ ਗਿਣਤੀਆਂ(ਵਿਸ਼ੇਸ਼ ਕਰਕੇ ਮੁਸਲਿਮ ਧਾਰਮਿਕ ਘੱਟ ਗਿਣਤੀਆਂ), ਕੌਮੀਅਤਾਂ ਅਤੇ ਲੋਕ ਜਮਹੂਰੀ ਲਹਿਰਾਂ ਦਾ ਖੂਨ ਵਹਾ ਰਿਹਾ ਹੈ ਪਰ ਇਸ ਦਾ ਢਹਿਣਾ ਤਹਿ ਹੈ। ਅਜਿਹੇ ਸਮੇਂ ਫਿਰਕੂ ਰਾਜਨੀਤੀ ਨੂੰ ਹਵਾ ਦੇਣ ਵਾਲੇ ਟਰੰਪ ਦਾ ਅਮਰੀਕਾ 'ਚ ਅਤੇ ਭਾਰਤ 'ਚ ਮੋਦੀ ਦਾ ਸਤ੍ਹਾ 'ਚ ਆਉਣਾ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ।
ਭਾਰਤ ਅੰਦਰ ਬਸਤੀਵਾਦੀ ਪ੍ਰਬੰਧ ਦੀ ਵਿਆਖਿਆ ਦਿੰਦੇ ਹੋਏ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਵੱਖ-2 ਦੇਸ਼ਾਂ ਦੀਆਂ ਸਰਮਾਏਦਾਰ ਕੰਪਨੀਆਂ ਨੇ ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਅੰਦਰ ਉੱਥੋਂ ਦੇ ਕੁਦਰਤੀ ਅਰਥਚਾਰੇ ਨੂੰ ਤਬਾਹ ਕਰਕੇ ਆਪਣੀ ਲੁੱਟ-ਖਸੁੱਟ ਤਿੱਖੀ ਕੀਤੀ। 1900 ਤੋਂ ਬਾਅਦ ਸੰਸਾਰ ਪ੍ਰਬੰਧ ਦੇ ਸਾਮਰਾਜੀ ਪਬੰਧ ਵਿੱਚ ਬਦਲ ਜਾਣ ਕਰਕੇ ਸਾਮਰਾਜੀ ਮੁਲਕਾਂ ਵਿੱਚ ਸੰਸਾਰ ਜੰਗਾਂ ਰਾਹੀਂ ਬਸਤੀਆਂ ਦੀ ਵੰਡ ਹੋਣ ਲੱਗੀ। ਦੂਸਰੀ ਸੰਸਾਰ ਜੰਗ ਤੋਂ ਬਾਅਦ ਜੰਗ 'ਚ ਝੰਬੇ ਅਤੇ ਸੰਸਾਰ ਅੰਦਰ ਉੱਠ ਰਹੇ ਸਮਾਜਵਾਦੀ ਉਭਾਰ ਕਾਰਨ ਬਰਤਾਨੀਆਂ, ਜਰਮਨੀ, ਜਪਾਨ ਲਈ ਭਾਰਤ ਸਮੇਤ ਬਸਤੀਆਂ ਦੇ ਪ੍ਰਬੰਧ ਨੂੰ ਕਾਇਮ ਰੱਖਣਾ ਮੁਸ਼ਕਿਲ ਹੋ ਗਿਆ। ਜਿਸ ਕਰਕੇ ਦਲਾਲਾਂ ਨੂੰ ਰਾਜ ਸੌਂਪ ਕੇ ਅਜ਼ਾਦੀਆਂ ਦੇਣ ਦਾ ਡਰਾਮਾ ਕੀਤਾ ਗਿਆ ਜੋ ਅੱਜ ਤੱਕ ਜਾਰੀ ਹੈ।
ਮੀਟਿੰਗ 'ਚ ਇਲਾਕੇ ਅੰਦਰ ਭਗਤ ਸਿੰਘ ਦੀ ਸੋਚ ਨੂੰ ਲੋਕਾਂ 'ਚ ਲਿਜਾਣ ਲਈ ਰਾਮਪੁਰਾ-ਫੂਲ 'ਚ 18 ਮਾਰਚ ਦਿਨੇ ਅਤੇ ਮਹਿਰਾਜ ਵਿੱਚ 26 ਮਾਰਚ ਰਾਤ ਨੂੰ ਕਾਨਫਰੰਸ ਤੇ ਨਾਟਕ ਮੇਲੇ ਨੂੰ ਸਫਲ ਕਰਨ ਦੀ ਯੋਜਨਾ ਤਹਿ ਕੀਤੀ ਗਈ। ਹੱਕ ਸੱਚ ਤੇ ਜਮਹੂਰੀ ਸੋਚ ਦੀ ਪ੍ਰਤੀਕ ਬਣੀ ਗੁਰਮਿਹਰ ਕੌਰ ਦੀ ਪੂਰਨ ਹਮਾਇਤ ਕਰਨ ਤੇ ਫਾਸ਼ੀਵਾਦੀ ਹਿੰਦੂ ਤਾਕਤਾਂ ਦਾ ਡਟਕੇ ਵਿਰੋਧ ਕਰਨ, ਸੂਬੇ ਦੇ ਦਰਿਆਈ ਪਾਣੀਆਂ ਦੀ ਸੰਸਾਰ ਪੱਧਰ 'ਤੇ ਸਥਾਪਿਤ ਰਿਪੇਰੀਅਨ ਕਾਨੂੰਨ ਤਹਿਤ ਤਰਕਪੂਰਨ ਹੱਲ ਦੇ ਹੱਕ ਵਿੱਚ ਅਤੇ ਦਿੱਲੀ ਦੇ ਰਾਮਜਸ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਅੰਦਰ ਆਰ.ਐੱਸ.ਐੱਸ. ਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਕੀਤੀ ਗੁੰਡਾਗਰਦੀ ਦੀ ਨਿਖੇਧੀ ਕੀਤੀ ਅਤੇ ਇਸ ਫਾਸ਼ੀਵਾਦੀ ਜਥੇਬੰਦੀ 'ਤੇ ਪਾਬੰਦੀ ਲਾਉਣ ਦੀ ਮੰਗ ਕਰਦੇ ਮਤੇ ਪੇਸ਼ ਕੀਤੇ ਗਏ। ਮੀਟਿੰਗ ਦੇ ਅਖੀਰ ਵਿੱਚ ਹੇਠਾਂ ਤੋਂ ਆਏ ਸੁਆਲਾਂ ਦੇ ਜੁਆਬ ਦਿੱਤੇ ਗਏ। ਮੀਟਿੰਗ ਸੰਚਾਲਨ ਦੀ ਜੁੰਮੇਵਾਰੀ ਮੰਚ ਦੇ ਸੂਬਾ ਕਮੇਟੀ ਮੈਂਬਰ ਲੋਕ ਰਾਜ ਮਹਿਰਾਜ ਨੇ ਨਿਭਾਈ।

No comments:
Post a Comment