ਸਫਾਈ ਮਜ਼ਦੂਰ ਜੀਵਨ ਕੁਮਾਰ ਮਾਮੂ ਦੇ ਗੁੱਝੇ ਕਤਲ ਨੂੰ ਕਢਵਾਉਣ ਲਈ ਸ਼ੁਰੂ ਕੀਤੇ ਸਾਂਝੇ ਮਜ਼ਦੂਰ-ਕਿਸਾਨ ਘੋਲ ਦਾ ਜੇਤੂ ਨਿਬੇੜਾ
ਸੁਰਖ਼ ਰੇਖਾ ਪੇਪਰ ਦੇ ਪਿਛਲੇ ਅੰਕ ਵਿੱਚ ਇਸ ਘੋਲ ਦੀ ਸ਼ੁਰੂਆਤ ਅਤੇ ਮੁਢਲੇ ਪੜਾਵਾਂ ਦਾ ਜ਼ਿਕਰ ਆ ਚੁੱਕਾ ਹੈ। ਯੋਜਨਾਬੱਧ ਤਰੀਕੇ ਨਾਲ ਦੋਹਾਂ ਜਥੇਬੰਦੀਆਂ— ਸਫਾਈ ਮਜ਼ਦੂਰ ਯੂਨੀਅਨ ਰਾਮਪੁਰਾ ਮੰਡੀ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਕੀਤੀ ਗਈ ਵਿਸ਼ਾਲ ਲਾਮਬੰਦੀ ਅਤੇ ਪ੍ਰਾਪਤ ਕੀਤੀ ਜਨਤਕ ਹਮਾਇਤ ਦੇ ਦਬਾਅ ਸਦਕਾ 16 ਫਰਵਰੀ ਤੱਕ ਲੋਕ ਅਧਿਕਾਰੀਆਂ ਨੇ ਕੁੱਝ ਕੰਨ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਕਰਕੇ ਇਸ ਦਿਨ, ਲੋਕਾਂ ਦੇ ਭਰੇ ਇਕੱਠ ਵਿੱਚ ਆਕੇ ਪੁਲਸ ਪ੍ਰਸਾਸ਼ਨ ਦੇ ਸਥਾਨਕ ਅਤੇ ਜ਼ਿਲ੍ਹਾ ਅਧਿਕਾਰੀਆਂ ਅਤੇ ਨਗਰ ਪਾਲਿਕਾ ਰਾਮਪੁਰਾ ਫੁਲ ਦੇ ਪ੍ਰਧਾਨ ਨੇ, ਪੀੜਤ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਜਿੱਥੇ ਐਲਾਨ ਕੀਤਾ, ਉੱਥੇ ਤਿੰਨ ਪੁਲਸ ਅਧਿਕਾਰੀਆਂ ਉੱਤੇ ਆਧਾਰਤ ਵਿਸ਼ੇਸ਼ ਜਾਂਚ ਪੜਤਾਲ ਟੀਮ ਬਣਾ ਕੇ, ਮਿਥੇ ਸਮੇਂ ਵਿੱਚ ਕੇਸ ਨੂੰ ਹੱਲ ਕਰਨ ਦਾ ਵੀ ਵਾਅਦਾ ਕੀਤਾ।
ਇਸ ਮੁਢਲੀ ਪ੍ਰਾਪਤੀ ਉਪਰੰਤ ਮਜ਼ਦੂਰ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਸਸਕਾਰ ਮੌਕੇ ਇਕੱਠੇ ਹੋਏ ਸੈਂਕੜੇ ਕਿਸਾਨਾਂ/ਮਜ਼ਦੂਰਾਂ ਅਤੇ ਔਰਤਾਂ ਦੇ ਇਕੱਠ ਨੇ ਅਹਿਦ ਕੀਤਾ ਕਿ ਕਾਤਲਾਂ ਦੀ ਭਾਲ ਤੱਕ ਘੋਲ ਨੂੰ ਠੰਡਾ ਨਹੀਂ ਪੈਣ ਦਿੱਤਾ ਜਾਵੇਗਾ ਅਤੇ 25 ਫਰਵਰੀ ਨੂੰ ਰਾਮਪੁਰਾ ਸ਼ਹਿਰ ਵਿੱਚ ਰੋਸ ਮੁਜਾਹਰਾ ਕਰਨ ਉਪਰੰਤ ਬਠਿੰਡਾ-ਚੰਡੀਗੜ੍ਹ ਜੀ.ਟੀ. ਰੋਡ ਉੱਤੇ ਜਾਮ ਲਾਇਆ ਜਾਵੇਗਾ।
ਬਾਅਦ ਵਿੱਚ ਸਫਾਈ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂਆਂ ਦੀ ਰਾਇ ਅਤੇ ਸੁਝਾਅ ਮੁਤਾਬਕ ਰਾਮਪੁਰੇ ਸ਼ਹਿਰ ਵਾਲਾ ਪ੍ਰੋਗਰਾਮ ਬਦਲ ਕੇ ਇਸੇ ਤਾਰੀਖ ਨੂੰ ਐਸ.ਐਸ.ਪੀ. ਬਠਿੰਡਾ ਦੇ ਦਫਤਰ ਅੱਗੇ ਧਰਨੇ ਦਾ ਐਕਸ਼ਨ ਪ੍ਰੋਗਰਾਮ ਤਹਿ ਕਰ ਲਿਆ ਸੀ। ਇਸ ਧਰਨੇ ਵਿੱਚ ਰਾਮਪੁਰਾ ਸ਼ਹਿਰ ਅਤੇ ਕਸਬਾ ਫੂਲ ਦੇ ਕਿਸਾਨ, ਮਜ਼ਦੂਰਾਂ ਅਤੇ ਔਰਤਾਂ ਤੋਂ ਇਲਾਵਾ ਨੇੜੇ ਦੀਆਂ ਮੰਡੀਆਂ ਅੇਤ ਸ਼ਹਿਰਾਂ ਜਿਵੇਂ ਭੁੱਚੋ ਮੰਡੀ, ਮੌੜ ਮੰਡੀ, ਬਠਿੰਡਾ ਸ਼ਹਿਰ, ਮੁਕਤਸਰ ਅਤੇ ਬਰਨਾਲੇ ਦੇ ਸਫਾਈ ਮਜ਼ਦੂਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਬਠਿੰਡੇ ਰੇਲਵੇ ਸਟੇਸ਼ਨ ਤੋਂ ਚੱਲ ਕੇ ਐਸ.ਐਸ.ਪੀ. ਦੇ ਦਫਤਰ ਤੱਕ ਸ਼ਹਿਰ ਵਿੱਚ ਰੋਹ-ਭਰਪੂਰ ਮੁਜਾਹਰਾ ਕਰਨ ਉਪਰੰਤ ਧਰਨਾ ਦਿੱਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇ ਦੋ ਦਿਨਾਂ ਦੇ ਵਿੱਚ, ਕਾਤਲਾਂ ਦਾ ਖੁਰਾ-ਖੋਜ ਨਾ ਕੱਢਿਆ ਜਾ ਸਕਿਆ ਤਾਂ ਦਫਤਰ ਐਸ.ਐਸ.ਪੀ. ਨੂੰ ਸੈਂਟਰ ਬਣਾ ਕੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। 25 ਫਰਵਰੀ ਵਾਲੇ ਪ੍ਰੋਗਰਾਮ ਵਿੱਚ ਜਨਤਾ ਦੇ ਤੇਵਰ ਵੇਖ ਕੇ ਪ੍ਰਸਾਸ਼ਨ ਪੈਰਾਂ ਤੱਕ ਹਿੱਲ ਚੁੱਕਿਆ ਸੀ ਅਤੇ ਦੋ ਦਿਨਾਂ ਦੇ ਅਲਟੀਮੇਟਮ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ, ਪੁਲਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਵਿੱਚ ਪ੍ਰੈਸ ਵਾਲਿਆਂ ਅਤੇ ਲੋਕਾਂ ਦੇ ਸਾਹਮਣੇ ਜੀਵਨ ਕੁਮਾਰ ਮਾਮੂ ਦੇ ਕਾਤਲ ਪਰਦੀਪ ਕੁਮਾਰ ਉਰਫ ਗੱਗੀ ਵਾਸੀ ਫੂਲ ਟਾਊਨ ਨੂੰ ਪੇਸ਼ ਕਰ ਦਿੱਤਾ ਸੀ।
ਪੁਲਸ ਅਧਿਕਾਰੀਆਂ ਵੱਲੋਂ ਕੀਤੇ ਖੁਲਾਸੇ ਮੁਤਾਬਕ ਦੋਸ਼ੀ ਪਰਦੀਪ ਕੁਮਾਰ ਇਕੱਲੇ ਨੇ ਹੀ ਪੈਸਿਆਂ ਦੇ ਲਾਲਚ ਵਿੱਚ ਮਕਤੂਲ ਨੂੰ ਸ਼ਰਾਬ ਨਾਲ ਬੇਹੋਸ਼ ਕਰਕੇ, ਤੇਜ਼ਧਾਰ ਹਥਿਆਰ ਨਾਲ ਇਹ ਕਤਲ ਕੀਤਾ ਅਤੇ ਅੱਧੀ ਰਾਤ ਦੇ ਹਨੇਰੇ ਵਿੱਚ ਕਤਲ ਕਰਨ ਉਪਰੰਤ ਚੁੱਪ ਚਾਪ ਨਿਕਲ ਗਿਆ। ਪਿੰਡ ਦੇ ਬਹੁਤੇ ਲੋਕਾਂ ਨੂੰ ਸ਼ੱਕ ਵੀ ਉਸੇ ਉੱਪਰ ਸੀ, ਪਰ ਪੱਕੇ ਤੌਰ 'ਤੇ ਕੋਈ ਕਹਿਣ ਨੂੰ ਤਿਆਰ ਨਹੀਂ ਸੀ। ਪੁਲਸ ਵੱਲੋਂ ਖੁਲਾਸਾ ਕਰਨ ਅਤੇ ਕਾਤਲ ਸਾਹਮਣੇ ਆਉਣ ਉਪਰੰਤ ਕਸਬਾ ਫੂਲ ਵਿੱਚ ਔਰਤਾਂ ਨੇ ਇਕੱਠੇ ਹੋ ਕੇ ਜੇਤੂ ਰੈਲੀ ਕੀਤੀ। ਰੈਲੀ ਵਿੱਚ ਬੁਲਾਰਿਆਂ ਨੇ ਇਸ ਜਿੱਤ ਨੂੰ ਲੋਕਾਂ ਦੇ ਏਕੇ ਦੀ ਸ਼ਾਨਦਾਰ ਜਿੱਤ ਕਿਹਾ ਅਤੇ ਇਸ ਘੋਲ ਨੂੰ ਜਿੱਤ ਤੱਕ ਪਹੁੰਚਾਉਣ ਲਈ, ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਵਰਨਣਯੋਗ ਹੈ ਕਿ ਚਾਰ ਸਾਲ ਪਹਿਲਾਂ ਪਿੰਡ ਦੇ ਇੱਕ ਗਰੀਬ ਕਿਸਾਨ ਬਲਕਾਰ ਸਿੰਘ ਦਾ ਵੀ ਕਤਲ ਹੋ ਗਿਆ ਸੀ। ਪਿੰਡ ਦੇ ਲੋਕਾਂ ਨੇ ਸਾਂਝੀ ਐਕਸ਼ਨ ਕਮੇਟੀ ਬਣਾ ਕੇ ਪਿੰਡ ਵਿਚਲੇ ਨਿਹੰਗਾਂ ਦੇ ਇੱਕ ਡੇਰੇ ਦੇ ਮੁਖੀ ਲਾਲ ਸਿੰਘ ਅਤੇ ਉਸਦੇ ਲੜਕੇ ਸੁਖਪਾਲ ਸਿੰਘ ਨੂੰ ਕਾਤਲਾਂ ਵਜੋਂ ਸਜ਼ਾ ਦੁਆਉਣ ਲਈ ਤਿੱਖਾ ਸੰਘਰਸ਼ ਲੜਿਆ ਗਿਆ ਸੀ; ਜਿਸ ਦਾ ਕੇਸ ਅਜੇ ਤੱਕ ਬਠਿੰਡਾ ਸੈਸ਼ਨ ਅਦਾਲਤ ਵਿੱਚ ਚੱਲ ਰਿਹਾ ਹੈ। ਮਜ਼ਦੂਰ ਜੀਵਨ ਕੁਮਾਰ ਮਾਮੂ ਦੇ ਕਾਤਲ ਪਰਦੀਪ ਕੁਮਾਰ ਗੋਗੀ ਦਾ ਵੀ ਇਸੇ ਨਹਿੰਗਾਂ ਦੇ ਡੇਰੇ ਵਿੱਚ ਆਉਣ ਸੀ ਅਤੇ ਨਹਿੰਗ ਲਾਲ ਸਿੰਘ ਅਤੇ ਉਸਦੇ ਲੜਕੇ ਸੁਖਪਾਲ ਸਿੰਘ ਨਾਲ ਨੇੜਲੇ ਸਬੰਧ ਹਨ। ੦-੦

No comments:
Post a Comment