ਕਿਸਾਨਾਂ-ਮਜ਼ਦੂਰਾਂ ਵੱਲੋਂ ਦੋ ਦਿਨ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ
ਤਰਨ ਤਾਰਨ, 29 ਮਾਰਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਅੱਜ ਇਥੇ 'ਖੇਤੀ ਮੰਡੀ ਬਚਾਓ' ਨਾਂ ਹੇਠ ਕੀਤੀ ਇਕ ਸੂਬਾ ਪੱਧਰੀ ਰੈਲੀ ਵਿਚ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਤੇ ਸ਼ੁਰੂ ਕੀਤਾ ਅੰਦੋਲਨ ਹੋਰ ਤੇਜ਼ ਕਰਦਿਆਂ 24 ਅਤੇ 25 ਅਪ੍ਰੈਲ ਨੂੰ ਦੋ ਦਿਨ ਲਈ ਸੂਬੇ ਅੰਦਰ ਰੇਲਾਂ ਜਾਮ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਨਾਲ ਹੀ ਪੰਜਾਬ ਦੀ ਕੈਪਟਨ ਦੀ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਧਿਆਨ ਵਿਚ ਰੱਖਦਿਆਂ ਕਿਸਾਨਾਂ-ਮਜ਼ਦੂਰਾਂ ਨੂੰ ਆਪਣਾ ਕਰਜ਼ਾ ਨਾ ਮੋੜਨ ਦਾ ਵੀ ਸੱਦਾ ਦਿੱਤਾ। ਜਥੇਬੰਦੀ ਦੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿਚ ਕੀਤੀ ਗਈ ਇਸ ਰੈਲੀ ਵਿਚ ਕਿਸਾਨ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਹ ਕਾਨਫਰੰਸ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਅਤੇ ਹੋਰ ਸ਼ਹੀਦਾਂ ਨੂੰ ਸਮਰਪਤ ਸੀ।
ਰੈਲੀ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਕ ਸਾਜ਼ਿਸ਼ ਤਹਿਤ ਕਿਸਾਨੀ ਜਿਨਸਾਂ ਦੀ ਸਰਕਾਰੀ ਖਰੀਦ ਤੋਂ ਕੰਨੀ ਕਤਰਾਉਣ ਲਈ ਬਹਾਨੇ ਭਾਲ ਕਰ ਰਹੀ ਹੈ ਜਿਸ ਤਹਿਤ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿਚ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਸਾਨੀ ਜਿਨਸਾਂ ਦੀਆਂ ਕੀਮਤਾਂ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਮਿਥੇ ਜਾਣ ਦੇ ਇਲਾਵਾ ਕਣਕ ਦਾ ਭਾਅ 3300 ਰੁਪਏ ਪ੍ਰਤੀ ਕਵਿੰਟਲ ਨਿਰਧਾਰਿਤ ਕਰਨ 'ਤੇ ਜ਼ੋਰ ਦਿੱਤਾ। ਆਗੂਆਂ ਨੇ ਸੂਬਾ ਸਰਕਾਰ ਨੂੰ ਹਰੇਕ ਘਰ ਦੇ ਇਕ ਜੀਅ ਲਈ ਸਰਕਾਰੀ ਨੌਕਰੀ ਬਿਨਾਂ ਦੇਰੀ ਦੇ ਦੇਣ, ਸ਼ਗਨ ਸਕੀਮ ਦੀ ਰਾਸ਼ੀ 51,000 ਰੁਪਏ ਕੀਤੇ ਜਾਣ, 2500 ਰੁਪਏ ਬੇਰੋਜ਼ਗਾਰੀ ਭੱਤਾ ਦਿੱਤੇ ਜਾਣ, ਸਮਾਜਿਕ ਸੁਰੱਖਿਆ ਸਕੀਮਾਂ ਅਧੀਨ ਪੈਨਸ਼ਨ 2,000 ਰੁਪਏ ਕੀਤੇ ਜਾਣ ਆਦਿ ਦੀ ਵੀ ਮੰਗ ਕੀਤੀ। ਇਸ ਮੌਕੇ ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਹਰਪ੍ਰੀਤ ਸਿੰਘ ਸਿਧਵਾ, ਬੀਬੀ ਦਵਿੰਦਰ ਕੌਰ ਕੱਲ੍ਹਾ, ਗੁਰਲਾਲ ਸਿੰਘ ਪੰਡੋਰੀ, ਗੁਰਬਚਨ ਸਿੰਘ ਚੱਬਾ, ਰਣਧੀਰ ਸਿੰਘ ਗੁਰਦਾਸਪੁਰ, ਸਵਿੰਦਰ ਸਿੰਘ ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਕਪੂਰਥਲਾ, ਬੀਬੀ ਪਰਮਜੀਤ ਕੌਰ, ਸੰਪੂਰਨ ਕੌਰ, ਰਣਜੀਤ ਕੌਰ, ਮਨਪ੍ਰੀਤ ਕੌਰ ਹੋਠੀਆਂ ਆਦਿ ਨੇ ਵੀ ਸੰਬੋਧਨ ਕੀਤਾ।
ਪਾਸ ਕੀਤੇ ਇਕ ਮਤੇ ਰਾਹੀਂ ਕਰਜ਼ਿਆਂ ਕਰਕੇ ਕਿਸੇ ਕਿਸਾਨ-ਮਜ਼ਦੂਰ ਦੀ ਕੁਰਕੀ ਕਰਨ ਆਏ ਅਧਿਕਾਰੀਆਂ ਦਾ ਘਿਰਾਉ ਕੀਤੇ ਜਾਣ ਦੀ ਵੀ ਚਿਤਾਵਨੀ ਦਿੱਤੀ।

No comments:
Post a Comment