ਲੋਪੋਕੇ ਥਾਣੇ ਅੱਗੇ 9 ਦਿਨ ਚੱਲਿਆ ਕਿਸਾਨ ਮੋਰਚਾ
ਕਿਸਾਨ ਸੰਘਰਸ਼ ਕਮੇਟੀ ਪੰਜਾਬ (ਸਤਨਾਮ ਸਿੰਘ ਪੰਨੂੰ) ਵੱਲੋਂ ਕਿਸਾਨ ਝਿਰਮਲ ਸਿੰਘ ਪਿੰਡ ਕਿਰਲਗੜ੍ਹ ਅੰਮ੍ਰਿਤਸਰ ਦੀ ਚੋਰੀ 2 ਕਨਾਲਾਂ ਹਰੀ ਕਣਕ ਵੱਢਣ ਖਿਲਾਫ ਅਤੇ ਮਜ਼ਦੂਰ ਮੰਗਲ ਸਿੰਘ ਦੇ 8 ਮੀਹਨੇ ਪਹਿਲਾਂ ਹੋਏ ਕਤਲ ਦਾ ਪਰਚਾ ਦਰਜ ਕਰਵਾਉਣ ਤੇ ਕਾਤਲਾਂ ਦੀ ਗ੍ਰਿਫਤਾਰੀ ਲਈ ਥਾਣਾ ਲੋਪੋਕੇ ਅੱਗੇ 9 ਦਿਨ ਲਗਾਤਾਰ ਧਰਨਾ ਲਾਇਆ ਗਿਆ। ਮਜ਼ਦੂਰ ਮੰਗਲ ਸਿੰਘ ਪਿੰਡ ਭਿੰਡੀ ਸੈਦਾਂ ਨੂੰ ਕਤਲ ਕਰਕੇ ਪਿੰਡ ਮਾਨਾਂਵਾਲਾ ਲਾਗੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ। ਵਾਰਸਾਂ ਨੂੰ ਇਹ ਕਹਿ ਕੇ ਦਸਤਖਤ ਕਰਵਾ ਲਏ ਕਿ ਪੋਸਟ ਮਾਰਟਮ ਤੋਂ ਬਾਅਦ ਪਰਚਾ ਦਰਜ ਕਰਾਂਗੇ। ਤੇ 174 ਦੀ ਕਾਰਵਾਈ ਕਰ ਦਿੱਤੀ। ਜਥੇਬੰਦੀ ਦੇ ਦਬਾਅ 'ਤੇ ਐਸ.ਐਸ.ਪੀ. ਨੇ ਐਸ.ਪੀ. ਦਿਹਾਤੀ ਨੂੰ ਮੌਕੇ 'ਤੇ ਪਰਚਾ ਕੱਟਣ ਨੂੰ ਕਹਿ ਦਿੱਤਾ। ਪਰ ਜਦੋਂ ਪੀੜਤਾਂ ਨੇ ਦਲੀਪ ਸਿੰਘ ਭੰਮੀਰਾ ਦਾ ਨਾਂ ਲਿਆ ਤਾਂ ਐਸ.ਐਚ.ਓ. ਪਰਚਾ ਕੱਟਣ ਤੋਂ ਜੁਆਬ ਦੇ ਗਿਆ ਕਿਉਂਕਿ ਦਲੀਪ ਸਿੰਘ ਭੰਮੀਰਾ ਪੁਲਸ ਦਾ ਵੱਡਾ ਟਾਊਟ ਅਤੇ ਅਕਾਲੀ ਆਗੂ ਵੀਰ ਸਿੰਘ ਲੋਪੋਕੇ ਦਾ ਜ਼ਰਖਰੀਦ ਗੁੰਡਾ ਹੈ। ਪਹਿਲਾਂ ਜ਼ੋਨ ਪੱਧਰਾ ਇੱਕ ਦਿਨਾ ਧਰਨਾ ਲਾਇਆ। ਪੋਸਟ ਮਾਰਟਮ ਮੁਤਾਬਕ ਚਿਹਰੇ 'ਤੇ ਤਾਂ ਸੱਟਾਂ ਦੇ ਨਿਸ਼ਾਨ ਅਤੇ ਸਿਰ ਵਿੱਚ 100 ਮਿਲੀਲਿਟਰ ਖੂਨ ਸੀ। ਡਾਕਟਰਾਂ ਮੁਤਾਬਕ 14 ਮਿਲੀਲਿਟਰ ਖ਼ੂਨ ਸਿਰ ਵਿੱਚ ਪੈਣ 'ਤੇ ਮੌਤ ਹੋ ਸਕਦੀ ਹੈ। ਪੁਲਸ ਫਿਰ ਵੀ ਵਿਸਰਾ ਰਿਪੋਰਟ ਦੀਆਂ ਗੱਲਾਂ ਕਰਦੀ ਰਹੀ। ਅਕਾਲੀ ਆਗੂ ਵੀਰ ਸਿੰਘ ਲੋਪੋਕੇ ਤੇ ਕਾਂਗਰਸ ਵਿਧਾਇਕ ਅਤੇ ਕੈਪਟਨ ਦਾ ਓ.ਐਸ.ਡੀ. ਸੁੱਖ ਸਰਕਾਰੀਆ ਦੋਸ਼ੀਆਂ ਦੀ ਮੱਦਦ ਕਰਨ ਲੱਗੇ। ਸੁੱਖ ਸਰਕਾਰੀਆ ਪ੍ਰਚਾਰ ਕਰਨ ਲੱਗਾ ਕਿ ਮੰਗਲ ਸਿੰਘ ਦੇ ਵਾਰਸ ਧਰਨੇ ਵਿੱਚ ਹੈ ਹੀ ਨਹੀਂ ਤੇ ਮੈਂ ਮਸਲਾ ਨਿਬੇੜ ਦਿੱਤਾ ਹੈ। ਇਹ ਸਕੀਮ ਫੇਲ ਉਦੋਂ ਹੋਈ ਜਦੋਂ ਜਥੇਬੰਦੀ ਨੇ ਧਰਨੇ ਵਿੱਚ ਪ੍ਰੈਸ ਦੀ ਮੰਗਲ ਸਿੰਘ ਦੀ ਮਾਤਾ, ਉਸਦੇ ਤਾਏ ਅਤੇ ਪਿੰਡ ਵਾਸੀਆਂ ਨਾਲ ਗੱਲ ਕਰਵਾਈ।
ਦੂਜੇ ਕੇਸ ਵਿੱਚ ਝਿਰਮਲ ਸਿੰਘ ਕਿਰਲਗੜ੍ਹ 60 ਸਾਲ ਤੋਂ ਪਿਓ-ਦਾਦੇ ਵੱਲੋਂ ਆਬਾਦ ਕੀਤੀ ਜ਼ਮੀਨ ਵਾਹੁੰਦੇ ਆ ਰਹੇ ਹਨ, ਉਹ ਜ਼ਮੀਨ ਸਿਆਸੀ ਸ਼ਹਿ 'ਤੇ ਵਲ ਲਈ। ਵੱਢੀ ਕਣਕ ਦਾ ਪੁਲਸ ਨੇ ਸੁੱਖ ਸਰਕਾਰੀਏ ਦੀ ਸ਼ਹਿ 'ਤੇ ਪਰਚਾ ਕੱਟਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਇਸ ਮਸਲੇ ਵਿੱਚ ਇੱਕ ਭਰਾਤਰੀ ਜਥੇਬੰਦੀ ਨੂੰ ਵੀ ਵਰਤਣ ਦੀ ਕੋਸ਼ਿਸ਼ ਕੀਤੀ, ਜੋ ਨਾਕਾਮ ਰਹੀ।
ਇਹਨਾਂ ਮਸਲਿਆਂ ਨੂੰ ਲੈ ਕੇ ਚੱਲੇ ਧਰਨੇ ਵਿੱਚ ਪੰਜਵੇਂ ਦਿਨ ਥਾਣੇ ਸਾਹਮਣੇ ਸੜਕ ਜਾਮ ਕੀਤੀ ਗਈ। 7ਵੇਂ ਦਿਨ ਚੋਗਾਵਾਂ-ਲੋਪੋਕੇ ਨੂੰ ਜਾਂਦੀ ਸੜਕ ਦਾ ਮੁੱਖ ਚੌਕ ਜਾਮ ਕੀਤਾ ਅਤੇ ਸਾਰਾ ਟਰੈਫਿਕ ਜਾਮ ਹੋ ਗਿਆ। ਸੁੱਖ ਸਰਕਾਰੀਏ ਦੀ ਸ਼ਹਿ 'ਤੇ ਟਰਾਂਸਪੋਰਟ ਮਾਫੀਏ ਦਾ ਪ੍ਰਧਾਨ ਆਪਣੇ ਬੰਦਿਆਂ ਨੂੰ ਲੈ ਕੇ ਜਬਰੀ ਧਰਨਾ ਚੁਕਾਉਣ ਪਹੁੰਚਿਆ ਅਤੇ ਸਟੇਜ 'ਤੇ ਆ ਕੇ ਰੌਲਾ ਪਾਉਣ ਲੱਗਾ ਤੇ ਜਥੇਬੰਦੀ ਦੇ ਕੈਪਟਨ ਸਰਕਾਰ ਮੁਰਦਾਬਾਦ ਦੇ ਮੁਕਾਬਲੇ ਕਿਸਾਨ ਸੰਘਰਸ਼ ਕਮੇਟੀ ਮੁਰਦਾਬਾਦ ਦੇ ਨਾਅਰੇ ਲਾਉਣ ਲੱਗਾ। ਇਹ ਕਾਰਾ 3 ਘੰਟੇ ਚੱਲਿਆ। ਜਥੇਬੰਦੀ ਨੇ ਟਰੈਫਿਕ ਜਾਮ ਰੱਖਣ ਦਾ ਐਲਾਨ ਕਰ ਦਿੱਤਾ। ਡੀ.ਐਸ.ਪੀ. ਨੇ ਮੌਕੇ 'ਤੇ ਪਹੁੰਚ ਕੇ ਗੱਲਬਾਤ ਕੀਤੀ ਅਤੇ ਅਗਲੇ ਦਿਨ ਐਸ.ਐਸ.ਪੀ. ਨਾਲ ਗੱਲ ਕਰਵਾਉਣ ਦਾ ਭਰੋਸਾ ਦਿੱਤਾ। ਟਰੈਫਿਕ ਰਾਤ 8 ਵਜੇ ਤੱਕ ਚੱਲਿਆ ਅਤੇ ਗੱਲਬਾਤ ਦੇ ਕਈ ਦੌਰ ਚੱਲੇ। ਥਾਣੇਦਾਰ ਰਵਿੰਦਰ ਸਿੰਘ ਦਾ ਥਾਣੇ ਵਿੱਚ ਘਿਰਾਓ ਕੀਤਾ ਗਿਆ। ਐਸ.ਐਚ.ਓ. 2 ਘੰਟੇ ਬਾਅਦ ਪਿਛਲੇ ਦਰਵਾਜ਼ੇ ਰਾਹੀਂ ਭੱਜ ਗਿਆ, ਪਰ ਅਮਲੇ ਫੈਲੇ ਦਾ ਘਿਰਾਓ ਜਾਰੀ ਰਿਹਾ। ਆਖਰ ਕਿਸਾਨਾਂ ਮਜ਼ਦੂਰਾਂ ਦੇ ਰੋਹ ਅੱਗੇ ਝੁਕਦਿਆਂ ਮੌਕੇ 'ਤੇ ਵੱਢੀ ਕਣਕ ਦਾ ਪਰਚਾ ਦਰਜ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦੁਆਇਆ। ਕਤਲ ਕੇਸ ਦੀ 20 ਵਿੱਚ ਵਿਸਰਾ ਰਿਪੋਰਟ ਕਰਵਾ ਕੇ ਡੀ.ਜੀ.ਪੀ. ਪੰਜਾਬ ਪੁਲਸ ਤੋਂ ਕਰਵਾ ਕੇ ਰਿਪੋਰਟ ਅਨੁਸਾਰ ਪਰਚਾ ਦਰਜ ਕਰਨ ਦਾ ਵਿਸ਼ਵਾਸ਼ ਦੁਆਇਆ ਗਿਆ। ਐਸ.ਪੀ.ਡੀ. ਨੇ ਸਟੇਜ 'ਤੇ ਆ ਕੇ ਵਿਸ਼ਵਾਸ਼ ਦੁਆਇਆ ਤੇ ਰਹਿੰਦੀ ਕਣਕ ਕਿਸਾਨ ਨੇ ਪੁਲਸ ਸਹਾਇਤਾ ਨਾਲ ਵੱਢ ਲਈ, ਜੋ ਕਿਸਾਨ ਘੋਲ ਦੀ ਜਿੱਤ ਹੈ।

No comments:
Post a Comment