Saturday, 29 April 2017

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮਜ਼ਦੂਰ-ਕਿਸਾਨ ਇਕੱਠ

23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮਜ਼ਦੂਰ-ਕਿਸਾਨ ਇਕੱਠ
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮਜ਼ਦੂਰਾਂ-ਕਿਸਾਨਾਂ ਦਾ ਇੱਕ ਜੋਸ਼-ਭਰਪੂਰ ਇਕੱਠ ਪਿੰਡ ਮੱਤੇ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ 1947 ਵਿੱਚ ਮਿਲੀ ਅਖੌਤੀ ਆਜ਼ਾਦੀ ਲੋਕਾਂ ਨਾਲ ਬਹੁਤ ਵੱਡਾ ਧੋਖਾ ਸੀ, ਜਿਸਦੇ ਤਹਿਤ ਸਿਰਫ ਚਿੱਟੇ ਅੰਗਰੇਜ਼ ਹੀ ਪਰਦੇ ਓਹਲੇ ਹੋਏ ਅਤੇ ਰਾਜ ਕਾਲੇ ਅੰਗਰੇਜਾਂ ਨੂੰ ਸੰਭਾਲ ਦਿੱਤਾ ਗਿਆ। ਅੱਜ ਵੀ ਜਾਗੀਰਦਾਰੀ ਅਤੇ ਸਾਮਰਾਜ ਬੇਕਿਰਕ ਲੁੱਟ ਕਰ ਰਹੇ ਹਨ। ਅਸਲੀ ਆਜ਼ਾਦੀ ਲਈ ਭਗਤ ਸਿੰਘ ਵਾਲਾ ਇਨਕਲਾਬ ਦਾ ਰਾਹ ਅਖਤਿਆਰ ਕਰਨਾ ਪਵੇਗਾ। ਇਸ ਇਕੱਤਰਤਾ ਨੂੰ ਹੀਰਾ ਸਿੰਘ ਚੱਕ ਸਿਕੰਦਰ. ਡਾ. ਕੁਲਦੀਪ ਸਿੰਘ, ਹਰਚਰਨ ਸਿੰਘ ਮੱਧੀਪੁਰਾ, ਰਛਪਾਲ ਸਿੰਘ ਟਰਪੱਈ, ਮੁਲਾਜ਼ਮ ਆਗੂ ਸਵਿੰਦਰਪਾਲ ਮੋਹਲੋਵਾਲੀ, ਮਾਸਟਰ ਗੁਰਚਰਨ ਸਿੰਘ ਟਾਹਲੀ, ਕਾਮਰੇਡ ਕਰਮ ਸਿੰਘ, ਹਰਜੀਤ ਸਿੰਘ ਧੰਨਵਾਂ ਪ੍ਰੀਤਮ ਸਿੰਘ ਫੌਜੀ ਅਤੇ ਡਾ. ਅਸ਼ੋਕ ਭਾਰਤੀ ਆਦਿ ਨੇ ਸੰਬੋਧਨ ਕੀਤਾ।

No comments:

Post a Comment