ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ
ਫੀਸ ਵਾਧੇ ਵਿਰੁੱਧ ਸੰਘਰਸ਼ ਦੀ ਰੋਹ-ਲਲਕਾਰ
-ਪੱਤਰਕਾਰ
26 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਮੀਟਿੰਗ ਪਿੱਛੋਂ ਯੂਨੀਵਰਸਿਟੀ ਦੀਆਂ ਫੀਸਾਂ ਵਿੱਚ 5 ਤੋਂ ਲੈ ਕੇ 11 ਗੁਣਾਂ ਤੱਕ ਦੇ ਵਾਧੇ ਦਾ ਐਲਾਨ ਕੀਤਾ ਗਿਆ। ਇਸ ਭਾਰੀ ਵਾਧੇ ਨੇ ਗਰੀਬ ਵਿਦਿਆਰਥੀਆਂ ਦੀ ਯੂਨੀਵਰਸਿਟੀ 'ਚੋਂ ਬੇਦਖਲੀ ਦਾ ਰਾਹ ਪੱਧਰਾ ਕਰ ਦਿੱਤਾ। ਸੁਭਾਵਿਕ ਤੌਰ 'ਤੇ ਇਸ ਭਾਰੀ ਵਾਧੇ ਨੇ ਵਿਦਿਆਰਥੀਆਂ ਅੰਦਰ ਰੋਹ ਭਰ ਦਿੱਤਾ। ਯੂਨੀਵਰਸਿਟੀ ਵਿੱਚੋਂ ਸਭ ਤੋਂ ਮਜਬੂਤ ਆਧਾਰ ਵਾਲੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਫਾਰ ਸੁਸਾਇਟੀ ਹੈ, ਜਿਸਨੇ ਪਿਛਲੀਆਂ ਵਿਦਿਆਰਥੀ ਚੋਣਾਂ ਵਿੱਚ ਆਪਣਾ ਜ਼ੋਰਦਾਰ ਪ੍ਰਦਰਸ਼ਨ ਕਰਕੇ ਸਭ ਦੇ ਮੂੰਹਾਂÎ ਵਿੱਚ ਉਂਗਲਾਂ ਪੁਆ ਦਿੱਤੀਆਂ ਸਨ ਅਤੇ ਮੀਡੀਏ ਦੀਆਂ ਸੁਰਖ਼ੀਆਂ ਵਿੱਚ ਛਾਈ ਰਹੀ ਸੀ। ਖੱਬੇ ਪੱਖੀ ਵਿਚਾਰਾਂ ਵਾਲੀ ਇਸ ਜਥੇਬੰਦੀ ਨੇ ਪਹਿਲਾਂ ਵੀ ਫੀਸ ਵਾਧਿਆਂ ਖਿਲਾਫ ਹਮੇਸ਼ਾਂ ਹੀ ਸੰਘਰਸ਼ ਕੀਤਾ ਹੈ ਅਤੇ ਵਾਧੇ ਵਾਪਸ ਵੀ ਕਰਵਾਏ ਹਨ, ਇਸ ਜਥੇਬੰਦੀ ਨੇ ਨਵੰਬਰ 2013, ਮਾਰਚ 2014, 2015 ਅਤੇ ਅਕਤੂਬਰ 2016 ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਸਨ। 2014 ਵਿੱਚ ਪੁਲਸ ਜਬਰ ਹੋਇਆ ਤੇ ਕੇਸ ਬਣੇ ਸਨ। ਭਾਵੇਂ ਵਿਦਿਆਰਥੀਆਂ ਦੇ ਸਾਰੇ ਪ੍ਰਦਰਸ਼ਨ ਸ਼ਾਂਤਮਈ ਹੀ ਰਹੇ ਸਨ। ਸੋ 11 ਅਪ੍ਰੈਲ ਵਾਲਾ ਪ੍ਰਦਰਸ਼ਨ ਵੀ ਕਿਸੇ ਪੱਖੋਂ ਵੀ ਪਹਿਲੇ ਪ੍ਰਦਰਸ਼ਨਾਂ ਨਾਲੋਂ ਵੱਖਰਾ ਨਹੀਂ ਸੀ। ਜੇਕਰ ਹਕੂਮਤ ਚਾਹੁੰਦੀ ਤਾਂ ਵਿਦਿਆਰਥੀਆਂ ਨਾਲ ਹਿੰਸਕ ਝੜੱਪ ਨਹੀਂ ਸੀ ਹੋਣੀ। ਇਹ ਸਭ ਹਕੂਮਤ ਦੀ ਖਾਸ ਕਰਕੇ ਭਾਜਪਾ ਦੀ ਗਿਣੀਮਿਥੀ ਵਿਉਂਤ ਸੀ ਕਿ ਪ੍ਰਦਰਸ਼ਨ ਨੂੰ ਹਿੰਸਕ ਰੁਖ ਲੈਣਾ ਪਿਆ। ਕਿਉਂਕਿ ਸੀਮਾ ਆਜ਼ਾਦ ਵਾਲੇ ਮਸਲੇ ਵਿੱਚ ਭਾਜਪਾ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਉੱਭਰ ਰਹੀ ਨਵੀਂ ਤਾਕਤ ਨੂੰ ਉਹ ਛੇਤੀ ਕੁਚਲਣਾ ਚਾਹੁੰਦੀ ਹੈ। ਫੀਸ ਵਾਧੇ ਪਿੱਛੋਂ 6 ਅਪ੍ਰੈਲ ਨੂੰ ਯੂਨੀਵਰਸਿਟੀ ਵਿੱਚ ਐਸ.ਐਫ.ਐਸ. ਅਤੇ ਹੋਰਨਾਂ ਵਿਦਿਆਰਥੀ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਰੋਸ ਮੁਜਾਹਰਾ ਕੀਤਾ। ਪੁਲਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਜਿਹਨਾਂ ਨਾਲ ਵਿਦਿਆਰਥੀਆਂ ਅੰਦਰ ਗੁੱਸੇ ਦੀ ਭਾਵਨਾ ਭਰ ਗਈ। ਫੀਸ ਵਾਧੇ ਦੇ ਵੱਡੇ ਹਮਲੇ ਨੂੰ ਦੇਖਦਿਆਂ ਵਿਦਿਆਰਥੀ ਜਥੇਬੰਦੀਆਂ ਨੇ ਮਿਲ ਕੇ ਸਾਂਝੀ ਐਕਸ਼ਨ ਕਮੇਟੀ ਬਣਾ ਲਈ ਜਿਸ ਵਿੱਚ ਐਸ.ਐਫ.ਐਸ., ਆਇਸ਼ਾ, ਪੀ.ਐਸ.ਯੂ. (ਲਲਕਾਰ), ਖੱਬੇ ਪੱਖੀ ਅਤੇ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (ਅਕਾਲੀ), ਐਨ.ਐਸ.ਯੂ.ਆਈ. (ਕਾਂਗਰਸ) ਦਾ ਇੱਕ ਧੜਾ ਅਤੇ ਪੁਸੂ ਸ਼ਾਮਲ ਹੋ ਗਈਆਂ। ਇਸ ਸਾਂਝੀ ਐਕਸ਼ਨ ਕਮੇਟੀ ਨੇ 11 ਅਪ੍ਰੈਲ ਨੂੰ ਯੂਨੀਵਰਸਿਟੀ ਪੂਰੀ ਤਰ੍ਹਾਂ ਬੰਦ ਕਰਕੇ ਵੀ.ਸੀ. ਦਫਤਰ ਘੇਰਨ ਅਤੇ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ। ਇਸ ਕਮੇਟੀ ਦੇ ਸੱਦੇ 'ਤੇ ਇੱਕ ਹਜ਼ਾਰ ਤੋਂ ਵੱਧ ਵਿਦਿਆਰਥੀ ਵੀ.ਸੀ. ਦਫਤਰ ਸਾਹਮਣੇ ਇਕੱਠੇ ਹੋ ਗਏ ਅਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਭਾਜਪਾਈਆਂ ਦੇ ਇਸ਼ਾਰੇ 'ਤੇ ਯੂਨੀਵਰਸਿਟੀ ਪ੍ਰਸਾਸ਼ਨ ਨੇ ਵੱਡੀ ਗਿਣਤੀ ਵਿੱਚ ਪੁਲਸ ਸਮੇਤ ਵਾਟਰ ਕੈਨਨ ਬੁਲਾਈ ਹੋਈ ਸੀ। ਇਕੱਤਰ ਹੋਏ ਵਿਦਿਆਰਥੀਆਂ ਨੇ ਵੀ.ਸੀ. ਨੂੰ ਵਿਦਿਆਰਥੀਆਂ ਨਾਲ ਮਿਲਾਉਣ ਦੀ ਮੰਗ ਕੀਤੀ, ਕਿਉਂਕਿ ਪਿਛਲੇ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਵਾਰ ਵਾਰ ਯਤਨ ਕਰਨ ਦੇ ਬਾਵਜੂਦ ਵੀ ਵੀ.ਸੀ. ਨੇ ਟਾਲਮਟੋਲ ਦਾ ਰਵੱਈਆ ਅਖਤਿਆਰ ਕੀਤਾ ਹੋਇਆ ਸੀ। ਪੁਲਸ ਨੇ ਵੀ.ਸੀ. 'ਤੇ ਵਿਦਿਆਰਥੀਆਂ ਨੂੰ ਮਿਲਣ ਲਈ ਦਬਾਅ ਬਣਾਉਣ ਦੀ ਥਾਂ ਉਲਟਾ ਵਿਦਿਆਰਥੀਆਂ 'ਤੇ ਹੀ ਪਾਣੀ ਦੀਆਂ ਬੁਛਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪਰ ਵਿਦਿਆਰਥੀ ਬੁਛਾੜਾਂ ਸਾਹਮਣੇ ਭੱਜੇ ਨਹੀਂ, ਸਗੋਂ ਅੜ ਗਏ। ਇਸ ਦੌਰਾਨ ਭਾਰੀ ਲਾਠੀਚਾਰਜ ਸ਼ੁਰੂ ਹੋ ਗਿਆ। ਕੁੱਝ ਵਿਦਿਆਰਥੀ ਜਖ਼ਮੀ ਹੋ ਗਏ ਅਤੇ ਦੋ ਲੜਕੀਆਂ ਬੇਹੋਸ਼ ਹੋ ਗਈਆਂ। ਇਸ ਹਾਲਤ ਵਿੱਚੋਂ ਆਪਣੇ ਬਚਾਅ ਲਈ ਵਿਦਿਆਰਥੀਆਂ ਨੇ ਪੁਲਸ 'ਤੇ ਪੱਥਰਾਂ ਦੀ ਵਾਛੜ ਕਰ ਦਿੱਤੀ। ਪੁਲਸ ਦੇ ਵਾਰਾਂ ਸਾਹਮਣੇ ਭੱਜਣੋਂ-ਝੁਕਣੋਂ ਇਨਕਾਰੀ ਹੋਏ ਵਿਦਿਆਰਥੀਆਂ 'ਤੇ ਵਹਿਸ਼ੀ ਜਬਰ ਢਾਹਿਆ ਗਿਆ। ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਇੱਥੋਂ ਤੱਕ ਲੈਬਾਰਟਰੀਆਂ ਵਿੱਚ ਜਾ ਕੇ ਵੀ ਸਕਾਲਰਾਂ ਦੀ ਭਾਰੀ ਕੁੱਟਮਾਰ ਕੀਤੀ ਗਈ ਅਤੇ ਅੱਥਰੁ ਗੈਸ ਦੇ ਗੋਲੇ ਸੁੱਟੇ ਗਏ। ਗੁਰਦੁਆਰੇ ਵਿੱਚ ਪਨਾਹ ਲਈ ਬੈਠੇ ਕਰੀਬ 4 ਦਰਜ਼ਨ ਵਿਦਿਆਰਥੀਆਂ ਨੂੰ ਪੁਲਸ ਨੇ ਸਣੇ ਬੂਟ-ਵਰਦੀਆਂ ਗੁਰਦੁਆਰੇ ਵਿੱਚ ਵੜ ਕੇ ਧੂਹਦਿਆਂ ਗ੍ਰਿਫਤਾਰ ਕਰ ਲਿਆ। ਹਿਰਾਸਤ ਦੌਰਾਨ ਵਿਦਿਆਰਥੀ ਆਗੂਆਂ ਖਾਸ ਕਰਕੇ ਐਸ.ਐਫ.ਐਸ. ਦੇ ਬੂਟਾ ਸਿੰਘ, ਅੰਮ੍ਰਿਤਪਾਲ ਸਿੰਘ (ਦੋਨੋਂ ਦਲਿਤ ਪਿਛੋਕੜ) ਅਤੇ ਜਗਜੀਤ ਕੌਰ ਜੋ ਨਿੱਕੀ ਦੇ ਨਾਂ ਨਾਲ ਮਸ਼ਹੂਰ ਹੈ, ਨੂੰ ਚੋਣਵੇਂ ਜਬਰ ਦਾ ਨਿਸ਼ਾਨ ਬਣਾਇਆ ਗਿਆ। ਜਾਤੀਸੂਚਕ ਤੇ ਮਾਵਾਂ, ਭੈਣਾਂ ਦੀਆਂ ਗਾਲ੍ਹਾਂ ਕੱਢਦਿਆਂ ਕੁੱਟ ਕੁੱਟ ਕੇ ਤੁਰਨੋਂ ਆਹਰੀ ਕੀਤਾ। ਲੜਕੀਆਂ ਨਾਲ ਵੀ ਮਰਦ ਪੁਲਸ ਨੇ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ।
ਵਿਦਿਆਰਥੀ ਆਗੂਆਂ ਨੇ ਭਾਰੀ ਜਬਰ ਸਾਹਮਣੇ ਝੁਕਣੋਂ ਇਨਕਾਰ ਕਰ ਦਿੱਤਾ। ਧਮਕੀਆਂ ਦੀ ਪ੍ਰਵਾਹ ਨਹੀਂ ਮੰਨੀ ਅਤੇ ਅਦਾਲਤ ਵਿੱਚ ਜਾ ਕੇ ਪੁਲਸ ਜਬਰ ਸਬੰਧੀ ਪੂਰੇ ਧੜੱਲੇ ਨਾਲ ਆਪਣੇ ਬਿਆਨ ਦਰਜ ਕਰਵਾਏ। ਸਿੱਟੇ ਵਜੋਂ ਜੱਜ ਨੇ ਤੁਰੰਤ ਬੋਰਡ ਤੋਂ ਮੈਡੀਕਲ ਕਰਵਾਉਣ ਦੇ ਆਦੇਸ਼ ਦਿੱਤੇ। ਵਿਦਿਆਰਥੀਆਂ ਦੇ ਇਸ ਲੜਾਕੂ ਰੌਂਅ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੰਘਰਸ਼ ਦੇ ਹੱਕ ਵਿੱਚ ਵੱਡੀ ਪੱਧਰ 'ਤੇ ਲੋਕਾਂ ਨੂੰ ਖਿੱਚ ਲਿਆਂਦਾ। ਚੰਡੀਗੜ੍ਹ ਬਾਰ ਕੌਂਸਲ ਦੇ 200 ਵਕੀਲ ਵਿਦਿਆਰਥੀਆਂ ਦੇ ਹੱਕ ਵਿੱਚ ਅਦਾਲਤ ਵਿੱਚ ਪੇਸ਼ ਹੋਏ, ਉਹਨਾਂ ਨੇ ਵਿਦਿਆਰਥੀਆਂ ਦਾ ਕੇਸ ਮੁਫਤ ਲੜਨ ਦਾ ਐਲਾਨ ਕੀਤਾ। ਚੰਡੀਗੜ੍ਹ ਦਾ ਬੁੱਧੀਜੀਵੀ ਵਰਗ ਇੱਕਦਮ ਹਰਕਤ ਵਿੱਚ ਆਇਆ ਅਤੇ ਵਿਦਿਆਰਥੀਆਂ ਲਈ ਹਰ ਸੰਭਵ ਸਹਾਇਤਾ ਜੁਟਾਈ। ਚੰਡੀਗੜ੍ਹ ਵਿੱਚ ਹੋਏ ਇਸ ਟਾਕਰੇ ਦੀ ਖਬਰ ਨੇ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਤਾਂਤਾ ਬੰਨ੍ਹ ਦਿੱਤਾ। 12 ਤਾਰੀਕ ਨੂੰ 2 ਦਰਜ਼ਨ ਦੇ ਕਰੀਬ ਕਾਲਜਾਂ ਵਿੱਚ ਪੀ.ਐਸ.ਯੂ. ਦੀ ਅਗਵਾਈ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਪੰਜਾਬੀ ਯੂਨੀਵਰਸਿਟੀ ਤੋਂ ਲੈ ਕੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਤੱਕ ਵਿਰੋਧ ਦੀ ਲਹਿਰ ਬਣਨ ਲੱਗੀ। ਲੋਕਾਂ ਦੇ ਇਸ ਪ੍ਰਤੀਕਰਮ ਤੋਂ ਤ੍ਰਹਿ ਕੇ ਹਕੂਮਤ ਨੇ ਵਿਦਿਆਰਥੀਆਂ ਤੇ ਲਾਈ ਦੇਸ਼ ਧਰੋਹ ਦੀ ਧਾਰਾ ਤੁਰੰਤ ਵਾਪਸ ਲੈ ਲਈ। ਇੱਕ ਹਫਤੇ ਤੋਂ ਪਹਿਲਾਂ ਵਿਦਿਆਰਥੀ ਜਮਾਨਤਾਂ 'ਤੇ ਰਿਹਾਅ ਹੋ ਗਏ।
ਪੰਜਾਬ ਦੀਆਂ 38 ਜਨਤਕ ਜਥੇਬੰਦੀਆਂ ਜਿਹਨਾਂ ਵਿੱਚ ਵਿਦਿਆਰਥੀ, ਨੌਜੁਆਨ, ਮਜ਼ਦੂਰ, ਕਿਸਾਨ ਅਤੇ ਸਭਿਆਚਾਰਕ ਸੰਸਥਾਵਾਂ ਸ਼ਾਮਲ ਹਨ ਨੇ ਇਸ ਸੰਘਰਸ਼ ਦੀ ਹਮਾਇਤ ਵਿੱਚ ਇੱਕ ਕਮੇਟੀ ਗਠਨ ਕਰਕੇ 17 ਅਪ੍ਰੈਲ ਨੂੰ ਵੀ.ਸੀ. ਨਾਲ ਮੁਲਾਕਾਤ ਕਰਕੇ ਵਿਦਿਆਰਥੀ ਸੰਘਰਸ਼ ਦਾ ਸਾਥ ਦੇਣ ਦਾ ਆਪਣਾ ਪੱਖ ਸਾਫ ਕਰ ਦਿੱਤਾ ਹੈ। ਇਹ ਵਫਦ ਐਸ.ਐਸ.ਪੀ. ਨੂੰ ਵੀ ਮਿਲਿਆ। 19 ਅਪ੍ਰੈਲ ਨੂੰ ਇਸ ਕਮੇਟੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਉਲੀਕਿਆ ਸੀ ਜੋ ਹਰ ਥਾਂ ਰੋਸ ਮੁਜਾਹਰੇ ਤੋਂ ਬਾਅਦ ਮੰਗ ਪੱਤਰ ਦੇਣ ਦਾ ਰੂਪ ਲੈ ਗਿਆ। ਪ੍ਰੋ. ਮਨਜੀਤ ਸਿੰਘ ਦੀ ਅਗਵਾਈ ਵਿੱਚ ਚੰਡੀਗੜ੍ਹ ਵਿੱਚ ਵੀ ਇੱਕ ਵਿਦਿਆਰਥੀ ਸੰਘਰਸ਼ ਹਮਾਇਤੀ ਕਮੇਟੀ ਬਣੀ ਹੈ, ਜਿਸ ਨੇ ਯੂਨੀਵਰਸਿਟੀ ਵਿੱਚ ਜਾ ਕੇ ਕੈਂਡਲ ਮਾਰਚ ਕੱਢ ਕੇ ਸ਼ਹਿਰੀਆਂ ਦੀ ਵਿਦਿਆਰਥੀਆਂ ਨਾਲ ਯਕਯਹਿਤੀ ਪ੍ਰਗਟ ਕੀਤੀ।
ਇਸ ਦੌਰਾਨ ਹਾਕਮ ਜਮਾਤੀ ਵਿਦਿਆਰਥੀ ਜਥੇਬੰਦੀਆਂ ਸੋਈ ਅਤੇ ਐਨ.ਐਸ.ਯੂ.ਆਈ. ਪਾਲਾ ਬਦਲ ਕੇ ਹਕੂਮਤ ਦੀ ਢਾਕ 'ਤੇ ਚੜ੍ਹ ਕੇ ਸੰਘਰਸ਼ ਦੇ ਵਿਰੋਧ ਵਿੱਚ ਖੜ੍ਹ ਗਈਆਂ ਹਨ।
ਇਸ ਸਾਰੇ ਦੌਰ ਵਿੱਚੋਂ ਗੁਜ਼ਰਦਿਆਂ ਸੰਘਰਸ਼ਸ਼ੀਲ ਵਿਦਿਆਰਥੀ ਜਥੇਬੰਦੀਆਂ ਨੇ ਦ੍ਰਿੜ੍ਹਤਾ ਦਾ ਪ੍ਰਗਟਾਵਾ ਕਰਦਿਆਂ ਮੁੜ ਸੰਘਰਸ਼ ਦਾ ਬਿਗੁਲ ਵਜਾਉਂਦਿਆਂ 20 ਅਪ੍ਰੈਲ ਨੂੰ ਵੀ.ਸੀ. ਦਫਤਰ ਸਾਹਮਣੇ ਮੁੜ ਰੋਸ ਪ੍ਰਦਰਸ਼ਨ ਕੀਤਾ। ਮੁੜ ਜਗਜੀਤ ਕੌਰ ਨਿੱਕੀ ਦੀ ਸੁਰੀਲੀ ਆਵਾਜ਼ ਗੂੰਜੀ ''ਫੀਸਾਂ ਦੀ ਲੜਾਈ ਯਾਰੋ ਫੀਸਾਂ ਦੀ ਲੜਾਈ'' ਜਿਹੜੇ ਹੱਥਾਂ ਨੂੰ 11 ਅਪ੍ਰੈਲ ਨੂੰ ਪੁਲਸੀ ਡੰਡਿਆਂ ਨੇ ਇਸ ਕਰਕੇ ਭੰਨਿਆ ਸੀ ਕਿ ਮੁੜ ਕਦੇ ਅੰਮ੍ਰਿਤਪਾਲ ਡਫਲੀ ਨਾ ਵਜਾ ਸਕੇ, ਉਹਨਾਂ ਹੱਥਾਂ ਨਾਲ ਡਫਲੀ ਵਜਾਉਂਦਾ ਅੰਮ੍ਰਿਤਪਾਲ ਤੇ ਬਾਹਾਂ ਚੁੱਕ ਚੁੱਕ ਕੇ ਨਾਹਰੇ ਲਾਉਂਦਾ ਬੂਟਾ ਸਿੰਘ ਸ਼ਾਨ ਨਾਲ ਘੋਲ ਦੇ ਹੀਰੋ ਬਣ ਕੇ ਸਾਹਮਣੇ ਆ ਗਏ। ਪੁਲਸੀ ਧਾੜਾਂ ਇਸ ਜੋਸ਼ ਤੇ ਦ੍ਰਿੜ੍ਹਤਾ ਸਾਹਮਣੇ ਬੌਣੀਆਂ ਨਜ਼ਰ ਆਈਆਂ।
ਯੂਨੀਵਰਸਟੀ ਦੇ ਵਿਹੜੇ ਵਿੱਚ ਖਿੜਿਆ ਸੰਘਰਸ਼ ਦਾ ਸੂਹਾ ਫੁੱਲ ਪੰਜਾਬ ਦੀ ਨਸ਼ੇ 'ਚ ਡੋਬੀ ਅਤੇ ਸੜਕਾਂ 'ਤੇ ਰੁਜ਼ਗਾਰ ਲਈ ਲੜ ਰਹੀ ਤੇ ਕਈ ਵਾਰ ਆਤਮਘਾਤੀ ਕਦਮ ਚੁੱਕਦੇ ਨੌਜੁਆਨਾਂ ਲਈ ਵੱਖਰੀ ਮਹਿਕ ਲੈ ਕੇ ਆਇਆ ਹੈ। ਯੂਨੀਵਰਸਿਟੀ ਵਿੱਚ ਹਾਕਮਾਂ ਨਾਲ ਹਿੰਸਾ-ਅਹਿੰਸਾ ਦੇ ਸਵਾਲ ਦੇ ਦਸਤਪੰਜਾ ਲੈ ਰਹੇ ਇਹ ਨੌਜੁਆਨ ਪੰਜਾਬ ਦੇ ਸੰਘਰਸ਼ਾਂ ਵਿੱਚ ਨਵੀਂ ਰੂਪ ਫੂਕ ਸਕਦੇ ਹਨ। ਉਹਨਾਂ ਸਪਸ਼ੱਟ ਐਲਾਨ ਕਰ ਦਿੱਤਾ ਹੈ ਕਿ ਉਹ ਗਾਂਧੀ ਦੇ ਨਹੀਂ, ਭਗਤ ਸਿੰਘ ਦੇ ਵਾਰਸ ਹਨ ਅਤੇ ਭਗਤ ਸਿੰਘ ਦੀ ਸੋਚ ਹੀ ਨੌਜੁਆਨਾਂ ਨੂੰ ਨਿਰਾਸ਼ਾ 'ਚੋਂ ਕੱਢ ਕੇ ਇਨਕਲਾਬੀ ਪਾਣ ਚਾੜ੍ਹ ਸਕਦੀ ਹੈ।
ਮੌਜੂਦਾ ਸੰਘਰਸ਼ ਹੀ ਵਿਦਿਆਰਥੀਆਂ ਦੀ ਪੜ੍ਹਾਈ: ਸੀਮਾ ਆਜ਼ਾਦ
ਚੰਡੀਗੜ੍ਹ, 3 ਮਾਰਚ- ਭਾਰੀ ਵਿਰੋਧ ਅਤੇ ਰੋਕਾਂ ਦੇ ਬਾਵਜੂਦ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਸੀਮਾ ਆਜ਼ਾਦ ਨੇ ਅੱਜ ਵਿਦਿਆਰਥੀਆਂ ਦਰਮਿਆਨ 'ਲਾਲ-ਸਲਾਮ' ਦੇ ਨਾਅਰੇ ਲਾਏ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੀਮਾ ਆਜ਼ਾਦ ਨੂੰ ਕੈਂਪਸ 'ਚ ਦਾਖ਼ਲ ਹੋਣ ਦਾ ਇਜ਼ਾਜਤ ਨਾ ਦਿੱਤੇ ਜਾਣੇ ਅਤੇ ਪੁਲੀਸ ਵੱਲੋਂ ਉਸ ਨੂੰ ਰੋਕਣ ਲਈ ਕੀਤੇ ਪ੍ਰਬੰਧ ਵੀ ਉਸ ਨੂੰ ਵਿਦਿਆਰਥੀਆਂ ਦੇ ਰੂਬਰੂ ਹੋਣ ਤੋਂ ਨਹੀਂ ਰੋਕ ਸਕੇ। ਸੈਮੀਨਾਰ ਦੇ ਅਖੀਰ 'ਚ ਸੀਮਾ ਆਜ਼ਾਦ ਪੁਲੀਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚਕਮਾ ਦੇ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲੱਗ ਪਈ। ਸੀਮਾ ਆਜ਼ਾਦ ਨੇ ਕ੍ਰਿਤੀ ਨਾਮ ਦੀ ਲੜਕੀ ਦਾ ਭੇਸ ਧਾਰਿਆ ਹੋਇਆ ਸੀ। ਐਸਐਫਐਸ ਦੇ ਵਿਦਿਆਰਥੀ ਆਗੂਆਂ ਵੱਲੋਂ ਸੀਮਾ ਆਜ਼ਾਦ ਨੂੰ ਹਰਿਆਣੇ ਦੇ ਇਕ ਮਹਿਲਾ ਸੰਗਠਨ ਨਾਲ ਜੁੜੀ ਹੋਈ ਕਾਰਕੁਨ ਵਜੋਂ ਪੇਸ਼ ਕੀਤਾ ਗਿਆ ਸੀ। ਕ੍ਰਿਤੀ ਨਾਮ ਦੀ ਲੜਕੀ ਦੇ ਭੇਸ 'ਚ ਸੀਮਾ ਆਜ਼ਾਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ 'ਲਾਲ-ਸਲਾਮ' ਦੇ ਨਾਅਰੇ ਲਾਏ। ਜਦੋਂ ਸੀਮਾ ਆਜ਼ਾਦ ਆਪਣਾ ਭਾਸ਼ਨ ਦੇ ਕੇ ਚਲੀ ਗਈ ਤਾਂ ਐਸਐਫਐਸ ਦੇ ਕਾਰਕੁਨਾਂ ਨੇ ਉਸ ਦੀ ਅਸਲੀ ਪਛਾਣ ਦੱਸੀ। ਆਪਣੇ ਸੰਬੋਧਨ ਦੌਰਾਨ ਸੀਮਾ ਆਜ਼ਾਦ ਨੇ ਰੂਸ ਦੀ ਕ੍ਰਾਂਤੀ ਅਤੇ 'ਫਾਸ਼ੀਵਾਦੀ ਦੌਰ 'ਚ ਵਿਦਿਆਰਥੀ ਸੰਘਰਸ਼ ਦੀ ਭੂਮਿਕਾ' ਵਿਸ਼ੇ 'ਤੇ ਵਿਚਾਰ ਪ੍ਰਗਟ ਕੀਤੇ। ਸੀਮਾ ਆਜ਼ਾਦ ਨੇ ਕਿਹਾ ਵਿਦਿਆਰਥੀ ਅੱਜ ਜੋ ਸੰਘਰਸ਼ ਕਰ ਰਹੇ ਹਨ। ਇਹੀ ਅਸਲੀ ਪੜ੍ਹਾਈ ਹੈ। ਉਧਰ ਪੁਲੀਸ ਨੇ ਅੱਜ ਸੈਮੀਨਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਸਐਫਐਸ ਦੇ ਪ੍ਰਧਾਨ ਦਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਪੁਲੀਸ ਨੇ ਯੂਨੀਵਰਸਿਟੀ ਦੇ ਗੇਟ ਤੋਂ ਹੀ ਕਈ ਵਿਦਿਆਰਥੀਆਂ, ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਕਾਰਕੁਨਾਂ ਨੂੰ ਹਿਰਾਸਤ 'ਚ ਲੈ ਲਿਆ। ਸੂਤਰਾਂ ਅਨੁਸਾਰ ਪੁਲੀਸ ਨੇ ਗੇਟ ਦੇ ਬਾਹਰੋਂ 50 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਅਣਸੁਖਾਵੀ ਘਟਨਾ ਵਾਪਰਨ ਤੋਂ ਰੋਕਣ ਲਈ ਪੁਲੀਸ ਨੇ ਅੱਜ ਸਖ਼ਤ ਸੁਰਿੱਖਆ ਪ੍ਰਬੰਧ ਕੀਤੇ ਹੋਏ ਸਨ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਜ਼ਾਜਤ ਨਾ ਦੇਣ ਤੋਂ ਬਾਅਦ ਸਟੂਡੈਂਟਸ ਫਾਰ ਸੁਸਾਇਟੀ ਦੇ ਆਗੂਆਂ ਨੇ ਅੱਜ ਖੁੱਲ੍ਹੇ 'ਚ ਉਪ ਕੁਲਪਤੀ ਦਫ਼ਤਰ ਦੇ ਬਾਹਰ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਰਾਹੀਂ ਅੱਜ ਪਹਿਲੀ ਵਾਰ ਖੱਬੇ ਪੱਖੀ ਜਥੇਬੰਦੀਆਂ, ਪੰਥਕ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰਾਂ ਵਾਸਤੇ ਸੰਘਰਸ਼ ਕਰ ਰਹੀਆਂ ਸੰਸਥਾਵਾਂ ਇਕ ਮੰਚ 'ਤੇ ਇਕੱਤਰ ਹੋਈਆਂ।
ਸੈਮੀਨਾਰ ਦੇ ਵਿਰੋਧ 'ਚ ਏਬੀਵੀਪੀ ਅਤੇ ਪੰਜਾਬ ਯੂਨੀਵਰਸਿਟੀਆਂ ਦੀਆਂ ਕੁਝ ਵਿਦਿਆਰਥੀ ਧਿਰਾਂ ਵੱਲੋਂ ਥੋੜ੍ਹਾ ਬਹੁਤ ਹੱਲਾ ਕੀਤਾ ਗਿਆ। ਯੂਨਾਈਟਡ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਦਲ ਖ਼ਾਲਸਾ ਦੇ ਪ੍ਰਧਾਨ ਅਤੇ ਸਿੱਖਸ ਫ਼ਾਰ ਹਿਊਮਨ ਰਾਈਟਸ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ, ਆਖੰਡ ਕੀਰਤਨ ਜਥਾ ਅਤੇ ਪੰਜਾਬ 'ਚੋਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਸੈਮੀਨਾਰ 'ਚ ਪਹੁੰਚੀਆਂ ਹੋਈਆਂ ਸਨ। ਸੈਮੀਨਾਰ ਸ਼ੁਰੂ ਹੋਣ ਤੋਂ ਪਹਿਲਾਂ ਅੱਜ ਸਵੇਰੇ ਦਸ ਵਜੇ ਡੀਨ ਵਿਦਿਆਰਥੀ ਭਲਾਈ ਦੇ ਦਫ਼ਤਰ 'ਚ ਐਸਐਫਐਸ, ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ, ਏਬੀਵੀਪੀ ਦੇ ਨੁਮਾਇੰਦਿਆਂ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਪੁਲੀਸ ਅਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਰਮਿਆਨ ਮੀਟਿੰਗ ਹੋਈ। ਚਾਰ ਘੰਟੇ ਚੱਲੀ ਇਸ ਮੀਟਿੰਗ ਖ਼ਤਮ ਹੋਣ ਤੋਂ ਤੁਰੰਤ ਬਾਅਦ ਚੰਡੀਗੜ੍ਹ ਪੁਲੀਸ ਨੇ ਐਸਐਫਐਸ ਦੇ ਪ੍ਰਧਾਨ ਦਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ। ਐਸਐਫਐਸ ਦੇ ਵਿਦਿਆਰਥੀਆਂ ਮੁਤਾਬਕ ਇਨ੍ਹਾਂ ਚਾਰ ਘੰਟਿਆਂ ਦੌਰਾਨ ਪੁਲੀਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦਮਨਪ੍ਰੀਤ ਨਾਲ ਸੰਪਰਕ ਨਹੀਂ ਕਰਨ ਦਿੱਤਾ। ਦਮਨਪ੍ਰੀਤ ਦੇ ਗ੍ਰਿਫ਼ਤਾਰੀਆਂ ਮਗਰੋਂ ਵਿਦਿਆਰਥੀ ਧਿਰਾਂ ਨੇ ਉਪ-ਕੁਲਪਤੀ ਦਫ਼ਤਰ ਦੇ ਬਾਹਰ ਸੈਮੀਨਾਰ ਸ਼ੁਰੂ ਕਰ ਦਿੱਤਾ। ਸੈਮੀਨਾਰ 'ਚ ਸਭ ਤੋਂ ਪਹਿਲਾਂ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਯੂਨੀਵਰਸਿਟੀਆਂ 'ਚ ਪੈਦਾ ਕੀਤੇ ਜਾ ਰਹੇ ਮਾਹੌਲ ਅਤੇ ਗਰਮਿਹਰ ਕੌਰ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੀ ਆਲੋਚਨਾ ਕੀਤੀ। ਇਤਿਹਾਸਕਾਰ ਅਜਮੇਰ ਸਿੰਘ ਨੇ ਇਤਿਹਾਸ ਦੇ ਝਰੋਖੇ ਰਾਹੀਂ ਆਰਐਸਐਸ ਦੀਆਂ ਸਰਗਰਮੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਦੌਰਾਨ ਪ੍ਰੋਫੈਸਰ ਮਨਜੀਤ ਸਿੰਘ ਅਤੇ ਹੋਰ ਸਮਾਜਿਕ ਕਾਰੁਕਨਾਂ ਅਤੇ ਵਿਦਿਆਰਥੀ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਦੇਰ ਸ਼ਾਮ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਸਾਰੇ ਕਾਰਕੁਨ ਰਿਹਾਅ ਕਰ ਦਿੱਤੇ।
ਹੋਸਟਲਾਂ ਦੀ ਤਲਾਸ਼ੀ ਲਈ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਬੀਤੀ ਦੇਰ ਰਾਤ ਕੈਂਪਸ 'ਚ ਸਥਿਤ ਮੁੰਡਿਆਂ ਅਤੇ ਕੁੜੀਆਂ ਦੇ ਹੋਸਟਲਾਂ ਦੀ ਤਲਾਸ਼ੀ ਲਈ ਗਈ। ਚੰਡੀਗੜ੍ਹ ਪੁਲੀਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸ਼ੱਕ ਸੀ ਕਿ ਸੀਮਾ ਆਜ਼ਾਦ ਅਤੇ ਹੋਰ ਕਈ ਆਗੂ ਹੋਸਟਲਾਂ 'ਚ ਠਹਿਰੇ ਹੋਏ ਹਨ। ਤਲਾਸ਼ੀ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਦੇ ਹੱਥ ਕੁਝ ਨਹੀਂ ਲੱਗਾ।
ਵਿਦਿਆਰਥੀਆਂ ਦੇ ਹੱਕ 'ਚ ਦੋ ਦਰਜਨ ਜਥੇਬੰਦੀਆਂ ਵੱਲੋਂ ਮੁਜ਼ਾਹਰਾ : ਸ੍ਰੀ ਮੁਕਤਸਰ ਸਾਹਿਬ, 19 ਅਪਰੈਲ- ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ 'ਚ ਕੀਤੇ ਵਾਧੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਤੇ ਪੁਲੀਸ ਵੱਲੋਂ ਲਾਠੀਚਾਰਜ ਅਤੇ ਕੇਸ ਦਰਜ ਕੀਤੇ ਜਾਣ ਖ਼ਿਲਾਫ਼ ਤਕਰੀਬਨ ਦੋ ਦਰਜਨ ਜਥੇਬੰਦੀਆਂ ਦੇ ਆਗੂਆਂ ਨੇ ਯੂਨੀਵਰਸਿਟੀ ਦੇ ਕੁਲਪਤੀ, ਉਪ ਰਾਸ਼ਟਰਪਤੀ ਨੂੰ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਰਾਹੀਂ ਮੰਗ ਪੱਤਰ ਭੇਜਿਆ। ਇਸ ਤੋਂ ਪਹਿਲਾਂ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਗੁਰਵਿੰਦਰ ਹਰਾਜ, ਧੀਰਜ ਕੁਮਾਰ, ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਆਜ਼ਾਦ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਥਾਂਦੇਵਾਲਾ, ਬੀ.ਕੇ.ਯੂ. ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਡੀਐਮਐਫ ਦੇ ਸੂਬਾਈ ਆਗੂ ਜਸਵਿੰਦਰ ਝਬੇਲਵਾਲੀ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰੀ ਰਾਮ ਚੱਕ ਸ਼ੇਰੇਵਾਲਾ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕੁਲਦੀਪ ਝਬੇਲਵਾਲੀ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਡੀਐਸਓ ਦੇ ਗੁਰਤੇਜ ਸਿੰਘ ਤੋਂ ਇਲਾਵਾ ਸਿੱਖ ਵਿਰਸਾ ਕੌਂਸਲ, ਬੀਕੇਯੂ ਕ੍ਰਾਂਤੀਕਾਰੀ, ਸਟੂਡੈਂਟਸ ਫਾਰ ਸੁਸਾਇਟੀ ਅਤੇ ਪੇਰੈਂਟਸ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਫੀਸਾਂ 'ਚ ਵਾਧਾ ਤੇ ਝੂਠੇ ਕੇਸ ਵਾਪਸ ਨਾ ਲਏ ਤਾਂ ਉਹ ਸੰਘਰਸ਼ ਤੇਜ਼ ਕਰਨਗੇ।
ਚੰਡੀਗੜ੍ਹ 'ਚ ਵਿਦਿਆਰਥੀਆਂ 'ਤੇ ਲਾਠੀਚਾਰਜ ਬਾਰੇ ਜਮਹੂਰੀ ਅਧਿਕਾਰ ਸਭਾ ਦੀ ਰਿਪੋਰਟ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਪੜਤਾਲੀਆ ਟੀਮ ਨੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਯੂਨੀਵਰਸਿਟੀ ਅਥਾਰਟੀਜ਼ ਨੂੰ ਮੁੱਖ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਨੇ ਵਿਦਿਆਰਥੀਆਂ ਨਾਲ ਗੱਲਬਾਤ ਦਾ ਤਸੱਲੀਬਖ਼ਸ਼ ਅਮਲ ਚਲਾਉਣ ਅਤੇ ਸੈਨੇਟ ਦੀ ਹੰਗਾਮੀ ਮੀਟਿੰਗ ਬੁਲਾਕੇ ਮਾਮਲੇ ਦੀ ਨਜ਼ਾਕਤ ਨੂੰ ਵਿਦਿਆਰਥੀ ਨੁਮਾਇੰਦਿਆਂ ਦੀ ਹਿੱਸੇਦਾਰੀ ਨਾਲ ਗੰਭੀਰਤਾ ਨਾਲ ਮੁੜ ਵਿਚਾਰਨ ਦੀ ਬਜਾਏ ਪੁਲੀਸ ਤਾਕਤ ਰਾਹੀਂ ਵਿਦਿਆਰਥੀਆਂ ਦੇ ਵਿਰੋਧ ਨੂੰ ਦਬਾਉਣ ਦਾ ਤਾਨਾਸ਼ਾਹ ਰਸਤਾ ਅਖ਼ਤਿਆਰ ਕੀਤਾ। ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਐਡਵੋਕੇਟ ਦਲਜੀਤ ਸਿੰਘ ਨਵਾਂਸ਼ਹਿਰ, ਪ੍ਰੋਫੈਸਰ ਬਾਵਾ ਸਿੰਘ ਸਮੇਤ ਸੂਬਾ ਕਮੇਟੀ ਮੈਂਬਰਾਨ ਪ੍ਰਿੰਸੀਪਲ ਸੁੱਚਾ ਸਿੰਘ, ਜਸਬੀਰ ਦੀਪ, ਵਿਧੂ ਸ਼ੇਖਰ ਭਾਰਦਵਾਜ ਅਤੇ ਬੂਟਾ ਸਿੰਘ 'ਤੇ ਅਧਾਰਤ ਸੱਤ ਮੈਂਬਰੀ ਟੀਮ ਨੇ ਸਮੁੱਚੇ ਹਾਲਾਤ ਦਾ ਜਾਇਜ਼ਾ ਲਿਆ। ਟੀਮ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਕਾਰੀਆਂ, ਸਿੰਡੀਕੇਟ ਮੈਂਬਰ,ਚਸ਼ਮਦੀਦ ਗਵਾਹਾਂ ਜਿਹਨਾਂ ਵਿੱਚ ਵਕੀਲ ਅਤੇ ਜ਼ਿੰਮੇਵਾਰ ਨਾਗਰਿਕਾਂ ਸਮੇਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਟੀਮ ਜੇਲ੍ਹ ਦੇ ਮੁੱਖ ਗੇਟ 'ਤੇ ਮੌਜੂਦ ਗ੍ਰਿਫ਼ਤਾਰ ਵਿਦਿਆਰਥੀਆਂ ਦੇ ਮਾਪਿਆਂ, ਸਾਥੀ ਵਿਦਿਆਰਥੀਆਂ ਅਤੇ ਵਕੀਲਾਂ ਨੂੰ ਮਿਲੀ ਜਿਨ੍ਹਾਂ ਨੇ ਦੱਸਿਆ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਜੇਲ੍ਹ ਭੇਜੇ ਵਿਦਿਆਰਥੀਆਂ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਟੀਮ ਨੇ ਜੇਲ੍ਹ ਅਥਾਰਟੀਜ਼ ਨੂੰ ਉਚੇਚੇ ਤੌਰ 'ਤੇ ਮਿਲਕੇ ਮਾਮਲਾ ਉਠਾਇਆ ਹੈ ।
ਟੀਮ ਦਾ ਮੰਨਣਾ ਹੈ ਕਿ ਵਿਦਿਆਰਥੀ ਜਥੇਬੰਦੀਆਂ ਦੇ ਸੰਘਰਸ਼ ਦੇ ਸਾਂਝੇ ਸੱਦੇ ਨੂੰ ਨਜ਼ਰਅੰਦਾਜ਼ ਕਰਕੇ ਵੀ.ਸੀ. ਦਾ ਯੂਨੀਵਰਸਿਟੀ ਵਿੱਚੋਂ ਗ਼ੈਰਹਾਜ਼ਰ ਹੋਣਾ ਗ਼ੈਰਜ਼ਿੰਮੇਵਾਰੀ ਹੈ। ਉਨ੍ਹਾਂ ਦੀ ਗ਼ੈਰਮੌਜੂਦਗੀ ਵਿਚ ਦੂਜੇ ਅਧਿਕਾਰੀਆਂ ਵਲੋਂ ਵਿਦਿਆਰਥੀ ਨੁਮਾਇੰਦਿਆਂ ਨਾਲ ਸਾਰਥਕ ਗੱਲਬਾਤ ਸ਼ੁਰੂ ਕਰਨ ਵਿਚ ਅਸਫ਼ਲ ਰਹਿਣ ਦੇ ਮੱਦੇਨਜ਼ਰ ਹਿੰਸਾ ਦੀ ਨੌਬਤ ਆਈ ਹੈ। ਟੀਮ ਨੇ ਨੋਟ ਕੀਤਾ ਕਿ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਸਿੱਧੀ ਅਗਵਾਈ ਹੇਠ ਪੁਲੀਸ ਕਾਰਵਾਈ ਦਾ ਮਨੋਰਥ ਵਿਦਿਆਰਥੀਆਂ ਨੂੰ ਖਿੰਡਾਉਣ ਦੀ ਬਜਾਏ ਉਨ੍ਹਾਂ ਨੂੰ ਯੂਨੀਵਰਸਿਟੀ ਸਕਿਊਰਿਟੀ ਟੀਮ ਦੀ ਸ਼ਨਾਖ਼ਤ ਦੇ ਅਧਾਰ 'ਤੇ ਬਦਲਾਖ਼ੋਰੀ ਨਾਲ ਕੁਟਮਾਰ ਕੀਤੀ ਹੈ।
ਟੀਮ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਬੇਪ੍ਰਵਾਹ ਅਤੇ ਤਾਨਾਸ਼ਾਹ ਵਤੀਰੇ ਕਰਕੇ ਪੁਲੀਸ ਨੂੰ ਬੇਤਹਾਸ਼ਾ ਹਮਲੇ ਦੀ ਖੁੱਲ੍ਹੀ ਛੁੱਟੀ ਮਿਲੀ । ਕਲਾਸ ਲਾ ਰਹੀ ਮਹਿਲਾ ਪ੍ਰੋਫੈਸਰ ਅਤੇ ਰਿਸਰਚ ਸਕਾਲਰ ਦੀ ਕੁੱਟਮਾਰ ਕਰਨ, ਲੈਬਾਂ ਅਤੇ ਹੋਸਟਲਾਂ ਵਿਚ ਵੜਕੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਆਈਪੀਸੀ ਦੀ ਧਾਰਾ 308 ਵਰਗੇ ਸੰਗੀਨ ਫ਼ੌਜਦਾਰੀ ਪਰਚੇ ਦਰਜ ਕਰਾਉਣਾ ਨਾਲ ਗ਼ੈਰਜ਼ਿੰਮੇਵਾਰਾਨਾ ਵਤੀਰਾ ਸਪਸ਼ਟ ਹੁੰਦਾ ਹੈ।
ਟੀਮ ਨੇ ਵਿਦਿਆਰਥੀਆਂ 'ਤੇ ਪਾਏ ਸਾਰੇ ਕੇਸ ਵਾਪਸ ਲੈਣ ,ਕੈਂਪਸ ਵਿਚ ਪੁਲੀਸ ਦੀ ਦਖ਼ਲਅੰਦਾਜ਼ੀ ਬੰਦ ਕਰਕੇ ਅਕਾਦਮਿਕ ਮਾਹੌਲ ਮੁੜ-ਬਹਾਲ ਕਰਨ ਦੀ ਮੰਗ ਕੀਤੀ ਹੈ।

No comments:
Post a Comment