ਅਦਾਲਤ ਵੱਲੋਂ 25 ਅੰਦੋਲਨਕਾਰੀ ਕਿਸਾਨ ਬਰੀ : ਚੰਡੀਗੜ੍ਹ, 30 ਮਾਰਚ- ਯੂਟੀ ਦੇ ਜੁਡੀਸ਼ਲ
ਮੈਜਿਸਟਰੇਟ (ਦਰਜਾ ਅੱਵਲ) ਪਰਵੀਨ ਕੁਮਾਰ ਨੇ 25 ਅੰਦੋਲਨਕਾਰੀ ਕਿਸਾਨਾਂ ਨੂੰ ਬਰੀ ਕਰ
ਦਿੱਤਾ ਹੈ। ਅਦਾਲਤ ਨੇ ਕਿਸਾਨਾਂ ਨੂੰ ਅੰਦੋਲਨ ਦੌਰਾਨ ਹਿੰਸਾ ਦੇ ਦੋਸ਼ ਸਿੱਧ ਨਾ ਹੋਣ
ਕਰਕੇ ਛੱਡ ਦਿੱਤਾ ਹੈ। ਚੰਡੀਗੜ੍ਹ ਪੁਲੀਸ ਨੇ ਅੱਠ ਸਤੰਬਰ 2009 ਨੂੰ ਸੈਕਟਰ 17 ਵਿੱਚ
ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।ਪੁਲੀਸ ਥਾਣਾ ਸੈਕਟਰ 17 ਵਿੱਚ
ਅੰਦੋਨਕਾਰੀਆਂ ਖ਼ਿਲਾਫ਼ ਆਈਪੀਸੀ ਦਾ ਧਾਰਾ 147, 148, 427 ਤੇ 448 ਤਹਿਤ ਕੇਸ ਦਰਜ ਕੀਤਾ
ਸੀ। ਪੰਜਾਬ ਭਰ ਤੋਂ ਆਏ ਕਿਸਾਨਾ ਨੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਦੋ ਕਾਰਪੋਰੇਸ਼ਨਾਂ
ਵਿੱਚ ਵੰਡਣ ਦੇ ਵਿਰੋਧ ਵਿੱਚ ਸੈਕਟਰ 17 ਦੇ ਥਾਣੇ ਵਿੱਚ ਵਿਖਾਵਾ ਕੀਤਾ ਸੀ ਪਰ ਇਹ ਹਿੰਸਾ
ਦਾ ਰੂਪ ਧਾਰਨ ਕਰ ਗਿਆ ਸੀ। ਅੰਦੋਲਨਕਾਰੀਆਂ ਦੇ ਪੁਲੀਸ ਦੀ ਝੜਪ ਦੌਰਾਨ ਦੋਹਾਂ ਧਿਰਾਂ
ਦੇ ਕਈ ਜਣੇ ਫੱਟੜ ਹੋ ਗਏ ਸਨ। ਅੰਦੋਨਲਕਾਰੀਆਂ 'ਤੇ ਸਰਕਾਰੀ ਇਮਾਰਤਾਂ ਦੀ ਭੰਨਤੋੜ ਕਰਨ
ਦੇ ਦੋਸ਼ ਲੱਗੇ ਸਨ ਅਤੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਵੇਲੇ ਇੱਕ ਦੀ ਬੱਸ
ਵਿੱਚੋਂ ਡਿੱਗ ਕੇ ਮੌਤ ਵੀ ਹੋ ਗਈ ਸੀ।
No comments:
Post a Comment