ਟਰੰਪ ਵੱਲੋਂ ਫਿਰਕੂ ਪੁੱਠ ਚੜ੍ਹੀਆਂ
ਫਾਸ਼ੀ ਕੌਮੀ ਭਾਵਨਾਵਾਂ ਨੂੰ ਉਗਾਸਾ ਦੇਣ ਦੀਆਂ ਕੋਸ਼ਿਸ਼ਾਂ
-ਦਲਜੀਤ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੱਦੀ 'ਤੇ ਬਹਿੰਦੇ ਸਾਰ ਹੀ 7 ਦੇਸ਼ਾਂ- ਇਰਾਕ, ਇਰਾਨ, ਸੀਰੀਆ, ਲਿਬੀਆ, ਸੋਮਾਲੀਆ, ਸੁਡਾਨ ਅਤੇ ਯਮਨ ਤੋਂ ਯਾਤਰੀਆਂ ਵਾਸਤੇ 90 ਦਿਨਾਂ ਦੀ ਰੋਕ ਲਾਈ ਗਈ ਅਤੇ ਇਹਨਾਂ ਦੇਸ਼ਾਂ ਵਿੱਚੋਂ ਆਉਣ ਵਾਲੇ ਸ਼ਰਨਾਰਥੀਆਂ 'ਤੇ 120 ਦਿਨਾਂ ਦੀ ਰੋਕ ਲਾਈ ਗਈ ਹੈ ਜਦੋਂ ਕਿ ਸੀਰੀਆ ਤੋਂ ਆਉਣ ਵਾਲੇ ਸ਼ਰਨਾਰਥੀਆਂ ਵਾਸਤੇ ਇਹ ਰੋਕ ਅਣਮਿਥੇ ਸਮੇਂ ਵਾਸਤੇ ਲਾਈ ਗਈ ਹੈ। ਟਰੰਪ ਚੋਣ-ਮੁਹਿੰਮਾਂ ਵਿੱਚ ਬਾਹਰੋਂ ਆਉਣ ਵਾਲੇ ਸਾਰੇ ਹੀ ਮੁਸਲਮਾਨਾਂ 'ਤੇ ਵੀ ਰੋਕਾਂ ਲਾਏ ਜਾਣ ਦੀ ਗੱਲ ਕਰਦਾ ਰਿਹਾ ਹੈ। ਇਹ ਪਾਬੰਦੀਆਂ ਮੜ੍ਹਨ ਦੀ ਦੇਰ ਸੀ ਕਿ ਵਿਦੇਸ਼ਾਂ ਵਿੱਚ ਤਾਂ ਕੀ ਖੁਦ ਅਮਰੀਕਾ ਵਿੱਚ ਵੀ ਇਹਨਾਂ ਫਿਰਕੂ-ਫਾਸ਼ੀ ਬਿਆਨਾਂ ਖਿਲਾਫ ਇੱਕ ਵਿਸ਼ਾਲ ਜਵਾਰਭਾਟਾ ਉੱਠ ਖੜ੍ਹਾ ਹੋਇਆ। ਟਰੰਪ ਦੇ ਖਿਲਾਫ ਅਮਰੀਕਾ ਸਮੇਤ, ਇੱਕੋ ਹੀ ਦਿਨ ਵਿੱਚ ਦੁਨੀਆਂ ਭਰ ਦੇ ਕੋਈ 10 ਲੱਖ ਲੋਕਾਂ ਨੇ ਸੜਕਾਂ 'ਤੇ ਨਿੱਕਲ ਕੇ ਪ੍ਰਦਰਸ਼ਨ ਕੀਤਾ। ਜਦੋਂ ਐਨੀ ਤਿੱਖੀ ਪ੍ਰਤੀਕਿਰਿਆ ਸ਼ੁਰੂ ਹੋਈ ਤਾਂ ਖੁਦ ਟਰੰਪ ਸਮੇਤ ਅਨੇਕਾਂ ਅਮਰੀਕੀ ਉੱਚ ਅਧਿਕਾਰੀਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਸਫਾਈਆਂ ਦੇਣੀਆਂ ਪਈਆਂ ਕਿ ਇਹ ਪਾਬੰਦੀ ਇਹਨਾਂ ਮੁਲਕਾਂ ਵਿੱਚੋਂ ਅਮਰੀਕਾ ਵਿੱਚ ਆਣ ਵਸੇ ਮੁਸਲਿਮ ਭਾਈਚਾਰੇ 'ਤੇ ਨਹੀਂ ਬਲਕਿ ਆਉਣ ਵਾਲੇ ਨਵੇਂ ਸ਼ਰਨਾਰਥੀਆਂ 'ਤੇ ਹੀ ਹਨ; ਇਹ ਪਾਬੰਦੀਆਂ ਅੱਤਵਾਦ ਦੀ ਮਾਰ ਹੇਠ ਆਏ ਦੇਸ਼ਾਂ ਦੇ ਸ਼ਰਨਾਰਥੀਆਂ 'ਤੇ ਹਨ, ਆਮ ਮੁਸਲਿਮ ਭਾਈਚਾਰੇ ਦੇ ਖਿਲਾਫ ਨਹੀਂ ਹਨ; ਇਹ ਪਾਬੰਦੀਆਂ ਬਿਲਕੁੱਲ ਉਹੋ ਜਿਹੀਆਂ ਹੀ ਹਨ, ਜਿਹੋ ਜਿਹੀਆਂ ਰਾਸ਼ਟਰਪਤੀ ਬਾਰਾਕ ਉਬਾਮਾ ਨੇ ਇਹਨਾਂ ਸੱਤ ਦੇਸ਼ਾਂ 'ਤੇ ਲਾਈਆਂ ਸਨ, ਇਹਨਾਂ ਪਾਬੰਦੀਆਂ ਦਾ ਮਨੋਰਥ ਅਮਰੀਕੀ ਲੋਕਾਂ ਦੀ ਜਾਨ-ਮਾਲ ਅਤੇ ਹਿੱਤਾਂ ਦੀ ਰਾਖੀ ਕਰਨਾ ਹੈ; ਅਮਰੀਕਾ ਪ੍ਰਵਾਸੀਆਂ 'ਤੇ ਮਾਣ ਕਰਨ ਵਾਲਾ ਦੇਸ਼ ਹੈ; ਸਾਡੀ ਸ਼ਰਨਾਰਥੀਆਂ ਪ੍ਰਤੀ ਹਮਦਰਦੀ ਹੈ; ਪਰ ਅਸੀਂ ਆਪਣੇ ਨਾਗਰਿਕਾਂ ਅਤੇ ਸਰਹੱਦਾਂ ਦੀ ਰਾਖੀ ਕਰਨੀ ਹੈ; ਅਮਰੀਕਾ ਆਜ਼ਾਦ ਖਿਆਲ ਅਤੇ ਬਹਾਦਰ ਲੋਕਾਂ ਦੀ ਸਰਜ਼ਮੀਨ ਰਹੀ ਹੈ, ਇਹ ਕਿਸੇ ਧਰਮ ਕਰਕੇ ਮੁਸਲਿਮ ਲੋਕਾਂ 'ਤੇ ਲਾਈ ਗਈ ਪਾਬੰਦੀ ਨਹੀਂ; ਇਹ ਅੱਤਵਾਦ ਦੇ ਖਿਲਾਫ ਦੇਸ਼ ਦੀ ਸੁਰੱਖਿਆ ਲਈ ਚੁੱਕੇ ਗਏ ਕਦਮ ਹਨ, ਆਦਿ ਆਦਿ।
ਡੋਨਾਲਡ ਟਰੰਪ ਵੱਲੋਂ ਲਗਾਈਆਂ ਗਈਆਂ ਇਹ ਪਾਬੰਦੀਆਂ ਕਿਸੇ ਉਜੱਡ ਜਿਹੇ ਬੰਦੇ ਵੱਲੋਂ ਲਿਆ ਗਿਆ ਕੋਈ ਅੱਬੜਵਾਹਾ ਫੈਸਲਾ ਨਹੀਂ ਹਨ, ਬਲਕਿ ਮੁਸਲਿਮ ਭਾਈਚਾਰੇ ਨੂੰ ਖਾਸ ਕਰਕੇ ਉਹ ਆਪਣੀ ਤਕਰੀਬਨ ਸਾਲ ਭਰ ਚੱਲੀ ਚੋਣ-ਪ੍ਰਚਾਰ ਮੁਹਿੰਮ ਵਿੱਚ ਵੀ ਨਿਸ਼ਾਨਾ ਬਣਾਉਂਦਾ ਰਿਹਾ ਹੈ। ਹੁਣ ਵੀ ਜਦੋਂ ਇੱਕ ਸਥਾਨਕ ਅਦਾਲਤ ਨੇ ਟਰੰਪ ਦੇ ਬਿਆਨ 'ਤੇ ਰੋਕ ਲਾਈ ਤਾਂ ਉਹ ਅਦਾਲਤ ਨੂੰ ਪੈ ਨਿੱਕਲਿਆ ਕਿ ਜੇਕਰ ਅਮਰੀਕੀ ਨਾਗਰਿਕਾਂ ਦੀ ਜਾਨ-ਮਾਲ ਨੂੰ ਕੋਈ ਖਤਰਾ ਹੋਇਆ ਤਾਂ ਇਸਦਾ ਦੋਸ਼ੀ ਇਹ ਜੱਜ ਹੋਵੇਗਾ। ਨਾਲ ਹੀ ਉਸਨੇ ਅਦਾਲਤ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਸੀਮਤਾਈ ਦੇ ਘੇਰੇ-ਦਾਇਰੇ ਵਿੱਚ ਰਹਿ ਕੇ ਹੀ ਗੱਲ ਕਰੇ।
ਡੋਨਾਲਡ ਟਰੰਪ ਵੱਲੋਂ ਉਭਾਰਿਆ ਜਾ ਰਿਹਾ ਅਮਰੀਕੀ ਕੌਮੀ-ਹੰਕਾਰ ਕਿਸੇ ਸਮੇਂ ਹਿਟਲਰ ਵੱਲੋਂ ਉਭਾਰੇ ਗਏ ਕੌਮੀ ਹੰਕਾਰਵਾਦ ਨਾਲ ਮਿਲਦਾ-ਜੁਲਦਾ ਹੈ। ਜਿਵੇਂ ਹਿਟਲਰ ਨੇ ਕਿਸੇ ਖਾਸ ਧਰਮ ਅਤੇ ਰੰਗ ਦੇ ਲੋਕਾਂ ਵਿੱਚ ਫਿਰਕੂ ਜਨੂੰਨ ਉਭਾਰ ਕੇ ਆਪਣੇ ਸੌੜੇ ਮਨੋਰਥਾਂ ਦੀ ਪੂਰਤੀ ਕਰਨੀ ਚਾਹੀ ਸੀ, ਉਵੇਂ ਹੀ ਹੁਣ ਡੋਨਾਲਡ ਟਰੰਪ ਧਰਮ ਵਜੋਂ ਇਸਾਈਅਤ ਨੂੰ ਉਚਿਆਉਂਦੇ ਹੋਏ ਤਕਰੀਬਨ ਬਾਕੀ ਦੇ ਸਾਰੇ ਹੀ ਧਰਮਾਂ ਨੂੰ ਛੁਟਿਆਉਂਦਾ ਹੈ ਅਤੇ ਬਾਕੀ ਦੇ ਧਰਮਾਂ ਨੂੰ ਆਮ ਕਰਕੇ ਅਤੇ ਮੁਸਲਿਮ ਧਰਮ ਨੂੰ ਖਾਸ ਕਰਕੇ ਚੋਣਵਾਂ ਨਿਸ਼ਾਨਾ ਬਣਾ ਕੇ ਪੇਸ਼ ਕਰ ਰਿਹਾ ਹੈ। ਐਨਾ ਹੀ ਨਹੀਂ ਉਹ ਅਮਰੀਕਾ ਵਿੱਚ ਪ੍ਰਵਾਸੀਆਂ ਦੀ ਆਮਦ ਨੂੰ ਉੱਥੋਂ ਦੇ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਵਜੋਂ ਪੇਸ਼ ਕਰਦਾ ਹੈ, ਜੋ ਬਾਹਰੋਂ ਆ ਕੇ ਨੌਕਰੀਆਂ ਵਿੱਚ ਕਾਬਜ਼ ਹੋ ਜਾਂਦੇ ਹਨ, ਜਿਹਨਾਂ ਕਾਰਨ ਅਮਰੀਕੀ ਨੌਜਵਾਨ ਬੇਰੁਜ਼ਗਾਰ ਰਹਿ ਰਹੇ ਹਨ। ਯਾਨੀ ਉਹ ਬੇਰੁਜ਼ਗਾਰੀ ਨੂੰ ਇਸ ਦੇ ਮੂਲ ਕਾਰਨ, ਸਾਮਰਾਜੀ ਆਰਥਿਕ-ਸਿਆਸੀ ਪ੍ਰਬੰਧ ਨਾਲੋਂ ਤੋੜਦਿਆਂ, ਅਮਰੀਕੀ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।
ਉਂਝ ਤਾਂ ਭਾਵੇਂ ਅਮਰੀਕਾ ਵਿੱਚ ਪਹਿਲਾਂ ਵੀ ਰੰਗ-ਨਸਲ ਆਦਿ ਦੇ ਭਿੰਨ-ਭੇਦ ਚੱਲਦੇ ਰਹੇ ਹਨ, ਪਰ ਹੁਣ ਜਦੋਂ ਤੋਂ ਟਰੰਪ ਨੇ ਜ਼ਹਿਰੀਲੀ ਮੁਹਿੰਮ ਵਿੱਚ ਤਿੱਖ ਲਿਆਂਦੀ ਹੈ ਤਾਂ ਰੰਗ-ਨਸਲ ਦੇ ਨਾਂ 'ਤੇ ਵਿਦੇਸ਼ੀਆਂ 'ਤੇ ਹਮਲੇ ਤੇਜ਼ ਹੋਏ ਹਨ। ਇਹਨਾਂ ਦੀ ਮਾਰ ਹੇਠ ਇਕੱਲੇ ਮੁਸਲਮਾਨਾਂ ਨੂੰ ਹੀ ਨਹੀਂ ਬਲਕਿ ਸਿੱਖਾਂ ਨੂੰ ਵੀ ਲਿਆਂਦਾ ਜਾ ਰਿਹਾ ਹੈ। ਕਿਸੇ ਥਾਂ ਗੁਰਦੁਆਰਿਆਂ ਤੇ ਮਸਜ਼ਿਦਾਂ 'ਤੇ ਹਮਲੇ ਕਰਕੇ ਇਹਨਾਂ ਨੂੰ ਅੱਤਵਾਦੀਆਂ ਦੀ ਜੰਮਣ ਭੋਇੰ ਗਰਦਾਨਿਆ ਜਾ ਰਿਹਾ ਹੈ ਅਤੇ ਕਿਸੇ ਥਾਂ ਖਾਸ ਪਹਿਰਾਵੇ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਵਿਦੇਸ਼ੀਆਂ ਵਜੋਂ ਪੇਸ਼ ਕਰਦੇ ਹੋਏ, ਬਾਹਰ ਨਿਕਲਣ ਦੇ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ।
ਟਰੰਪ ਵੱਲੋਂ ਜੋ ਹੁਣ ਕੀਤਾ ਜਾ ਰਿਹਾ ਹੈ ਇਹ ਕੁੱਝ ਉਹਨਾਂ ਦੀ ਉਸ ਨੀਤੀ ਦਾ ਹਿੱਸਾ ਸੀ, ਜਿਸ ਤਹਿਤ ਉਹ ਬਹੁਗਿਣਤੀ ਗੋਰੀ ਚਮੜੀ ਵਾਲਿਆਂ ਦੀਆਂ ਵੋਟਾਂ ਆਪਣੇ ਪੱਖ ਵਿੱਚ ਭੁਗਤਾਉਣਾ ਚਾਹੁੰਦੇ ਸਨ ਅਤੇ ਇਸ ਵਿੱਚ ਉਹ ਵਕਤੀ ਤੌਰ 'ਤੇ ਕਾਮਯਾਬ ਵੀ ਹੋਏ ਹਨ। ਅਮਰੀਕੀ ਹਾਕਮਾਂ ਨੇ ਆਪਣੇ ਉੱਤੇ ਜਮਹੂਰੀਅਤ ਦਾ ਜਿੰਨਾ ਮਰਜੀ ਨਕਾਬ ਚੜ੍ਹਾਇਆ ਹੋਇਆ ਹੋਵੇ ਪਰ ਇਸ ਪ੍ਰਬੰਧ ਦੇ ਲੱਛਣ ਸਮੇਂ ਸਮੇਂ 'ਤੇ ਨਾ ਸਿਰਫ ਵਿਦੇਸ਼ ਨੀਤੀ ਵਿੱਚ ਹੀ ਵਿਖਾਈ ਦਿੰਦੇ ਹਨ ਬਲਕਿ ਖੁਦ ਦੇਸ਼ ਦੇ ਘੱਟ-ਗਿਣਤੀ ਨਾਗਰਿਕਾਂ ਨੂੰ ਇਹ ਸੰਤਾਪ ਸਮੇਂ ਸਮੇਂ 'ਤੇ ਹੰਢਾਉਂਣੇ ਪੈਂਦੇ ਰਹੇ ਹਨ ਅਤੇ ਉਹ ਹੰਢਾ ਰਹੇ ਹਨ।
ਇਸ ਸਮੇਂ ਜੇਕਰ ਕਿਸੇ ਖਾਸ ਪਹਿਰਾਵੇ ਅਤੇ ਦਿੱਖ ਕਰਕੇ ਅਮਰੀਕਾ ਦੇ ਅੰਦਰ ਮੁਸਲਿਮ ਅਤੇ ਸਿੱਖ ਭਾਈਚਾਰਿਆਂ ਨੂੰ ਚੋਣਵੀਂ ਮਾਰ ਹੇਠ ਲਿਆਂਦਾ ਜਾ ਰਿਹਾ ਹੈ ਜਾਂ ਅਰਬ ਦੇਸ਼ਾਂ ਸਮੇਤ ਦੁਨੀਆਂ ਦੇ ਹੋਰਨਾਂ ਖੇਤਰਾਂ ਦੇ ਲੋਕਾਂ ਨੂੰ ਦੁਨੀਆਂ ਦੇ ''ਸਭ ਤੋਂ ਵੱਡੇ'' ਗੈਰ-ਪ੍ਰਮਾਣੂੰ ਬੰਬਾਂ ਦੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ ਤਾਂ ਇਹ ਕੁੱਝ ਅਮਰੀਕੀ ਸਾਮਰਾਜੀਆਂ ਦੀ ਯੁੱਧਨੀਤੀ, ਦਾਅਪੇਚਾਂ ਅਤੇ ਕੂਟਨੀਤੀ ਦਾ ਸੋਚਿਆ ਸਮਝਿਆ ਪ੍ਰਗਟਾਵਾ ਹੈ।
ਜਿਹਨਾਂ 7 ਦੇਸ਼ਾਂ ਦੇ ਨਾਗਰਿਕਾਂ 'ਤੇ 90 ਦਿਨਾਂ ਵਾਸਤੇ ਅਮਰੀਕਾ ਵਿੱਚ ਦਾਖਲੇ 'ਤੇ ਰੋਕ ਲਾਈ ਗਈ ਹੈ, ਇਹ ਉਹ ਦੇਸ਼ ਹਨ, ਜਿੱਥੇ ਅਮਰੀਕੀ ਸਾਮਰਾਜੀਆਂ ਵੱਲੋਂ ਸਿੱਧੇ/ਅਸਿੱਧੇ ਫੌਜੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੇਸ਼ਾਂ ਦੇ ਲੋਕਾਂ ਵੱਲੋਂ ਇਸ ਫੌਜੀ ਦਖਲਅੰਦਾਜ਼ੀ ਦਾ ਮੋੜਵਾਂ ਟਾਕਰਾ ਕੀਤਾ ਜਾ ਰਿਹਾ ਹੈ। ਟਰੰਪ ਹਕੂਮਤ ਵੱਲੋਂ ਇਹਨਾਂ ਦੇਸ਼ਾਂ ਦੇ ਨਾਗਰਿਕਾਂ 'ਤੇ ਚੋਣਵੇਂ ਰੂਪ ਵਿੱਚ ਪਾਬੰਦੀਆਂ ਮੜ੍ਹ ਕੇ ਇੱਕ ਹੱਥ ਅੰਨ੍ਹੇ ਅਮਰੀਕੀ ਕੌਮਵਾਦ ਨੂੰ ਉਗਾਸਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ, ਦੂਜੇ ਹੱਥ- ਇਹਨਾਂ ਰੋਕਾਂ ਨੂੰ ਮੁਸਲਿਮ ਭਾਈਚਾਰੇ ਖਿਲਾਫ ਇਸਾਈ ਧਾਰਮਿਕ ਭਾਵਨਾਵਾਂ ਭੜਕਾ ਕੇ ਅਮਰੀਕੀ ਕੌਮੀ ਜਨੂੰਨ ਨੂੰ ਫਿਰਕੂ ਪੁੱਠ ਦਿੱਤੀ ਜਾ ਰਹੀ ਹੈ। ਇਉਂ ਅਮਰੀਕੀ ਹਾਕਮਾਂ ਵੱਲੋਂ ਫਾਸ਼ੀਵਾਦੀ ਰੁਚੀਆਂ ਦਾ ਆਧਾਰ ਸਿਰਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਅਮਰੀਕੀ ਹਾਕਮਾਂ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਖਿਲਾਫ ਸੇਧੀ ਕੌਮੀ-ਫਾਸ਼ੀ ਮੁਹਿੰਮ ਭਾਰਤ ਦੇ ਭਾਰੂ ਹਿੰਦੂਤਵੀ ਹਾਕਮਾਂ ਨੂੰ ਪੂਰੀ ਤਰ੍ਹਾਂ ਰਾਸ ਆਉਂਦੀ ਹੈ। ਇਹ ਇੱਥੇ ਦੀਆਂ ਧਾਰਮਿਕ ਘੱਟ-ਗਿਣਤੀਆਂ, ਖਾਸ ਕਰਕੇ ਮੁਸਲਿਮ ਭਾਈਚਾਰੇ ਅਤੇ ਕਸ਼ਮੀਰੀ ਕੌਮ ਨੂੰ ਆਪਣੀ ਮਾਰ ਹੇਠ ਲਿਆ ਕੇ ਉਹਨਾਂ ਦੀ ਨਸਲਕੁਸ਼ੀ ਦੇ ਰਾਹ ਤੁਰੇ ਹੋਏ ਹਨ। ਇਸ ਕਰਕੇ ਦੁਨੀਆਂ ਦੇ ਆਮ ਲੋਕਾਂ ਸਮੇਤ ਭਾਰਤ ਦੇ ਇਨਕਲਾਬੀ ਜਮਹੂਰੀ ਇਨਸਾਫਪਸੰਦ, ਧਰਮ-ਨਿਰਲੇਪ ਲੋਕਾਂ ਅਤੇ ਜਥੇਬੰਦੀਆਂ ਨੂੰ ਅਮਰੀਕੀ ਸਾਮਰਾਜੀਆਂ ਅਤੇ ਉਸਦੇ ਪਦਚਿੰਨ੍ਹਾਂ 'ਤੇ ਚੱਲਦੇ ਹਿੰਦੂ ਫਿਰਕੂ-ਫਾਸ਼ੀ ਜਨੂੰਨੀਆਂ ਦੇ ਖਿਲਾਫ ਲੋਕ ਟਾਕਰੇ ਦੀ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ।

No comments:
Post a Comment